ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਗਰਭ ਵਾਸ ਮਹਿ; ਕੁਲੁ ਨਹੀ ਜਾਤੀ ॥
garabh vaas meh; kul nahee jaatee |
Sant Singh KhalsaIn the dwelling of the womb, there is no ancestry or social status.
Manmohan SinghIn the womb dwelling, the mortal has no lineage and caste.
Manmohan Singh (Punjabi)ਬੱਚੇਦਾਨੀ ਦੇ ਵਸੇਬੇ ਅੰਦਰ ਪ੍ਰਾਣੀ ਦੀ ਕੋਈ ਵੰਸ਼ ਜਾ ਜਾਤ ਨਹੀਂ ਹੁੰਦੀ।
Fareedkot Teekaਜਬ ਮਾਤਾ ਕੇ ਗਰਭ ਮੇਂ ਵਾਸ ਹੋਤਾ ਹੈ ਤਬ ਕੁਲ ਜਾਤੀ ਨਹੀਂ ਹੋਤੀ, ਭਾਵ ਏਹ ਕਿ ਊਹਾਂ ਦੁਖ ਸਭ ਕੋ ਸਮ ਹੈ ਔਰ ਜਨੇਊ ਆਦੀ ਚਿੰਨ ਬਾਹਰ ਹੀ ਧਾਰ ਲੀਏ ਹੈਂ॥
Prof. Sahib Singhਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।ਪਦ ਅਰਥ ਗਰਭ ਵਾਸ = ਮਾਂ ਦੇ ਪੇਟ ਦਾ ਵਸੇਬਾ। ਜਾਤੀ = ਜਾਣੀ (ਕਿਸੇ ਨੇ ਭੀ)।
SikhNet (Spanish)En el vientre de la madre, uno no distingue la casta propia;
ਬ੍ਰਹਮ ਬਿੰਦੁ ਤੇ; ਸਭ ਉਤਪਾਤੀ ॥੧॥
braham bind te; sabh utapaatee |1|
Sant Singh KhalsaAll have originated from the Seed of God. ||1||
Manmohan SinghFrom the seed of the Lord, all have sprung.
Manmohan Singh (Punjabi)ਪ੍ਰਭੂ ਦੇ ਬੀਜ ਤੋਂ ਸਾਰੇ ਪੈਦਾ ਹੋਏ ਹਨ।
Fareedkot Teekaਹੇ (ਬ੍ਰਹਮ) ਬਾਹਮਣ! (ਬਿੰਦ ਤੇ) ਰਕਤਿ ਬੀਰਜ ਸੇ ਸਭ ਕੀ ਉਤਪਤੀ ਹੂਈ ਹੈ, ਵਾ ਬ੍ਰਹਮਾ ਸੇ ਸਭ ਕੀ ਉਤਪਤੀ, (ਬਿੰਦੁ) ਜਾਣ ਬ੍ਰਹਮਾ ਸੇ ਕਸਪ, ਕਸਪ ਸੇ ਸਭ ਉਤਪਤਿ ਹੂਏ ਹੈਂ॥੧॥
Prof. Sahib Singhਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥ਪਦ ਅਰਥ ਬ੍ਰਹਮ ਬਿੰਦੁ = ਪਰਮਾਤਮਾ ਦੀ ਅੰਸ਼। ਬਿੰਦੁ ਤੇ = ਬਿੰਦ ਤੋਂ {ਨੋਟ: ਲਫ਼ਜ਼ 'ਬਿੰਦੁ' ਸਦਾ (ੁ) ਅੰਤ ਰਹਿੰਦਾ ਹੈ, 'ਸੰਬੰਧਕ' (Preposition) ਦੇ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}। ਉਤਪਾਤੀ = ਉਤਪੱਤੀ, ਹੋਂਦ, ਜਨਮ ॥੧॥
SikhNet (Spanish)es de la semilla del Señor que la creación entera vino a existir. (1)
ਕਹੁ ਰੇ ਪੰਡਿਤ; ਬਾਮਨ ਕਬ ਕੇ ਹੋਏ ॥
kahu re panddit; baaman kab ke hoe |
Sant Singh KhalsaTell me, O Pandit, O religious scholar: since when have you been a Brahmin?
Manmohan SinghSay O Pandit, since when hast thou been a Brahman?
Manmohan Singh (Punjabi)ਦੱਸ ਹੇ ਪੰਡਤ! ਤੂੰ ਕਦੋਂ ਦਾ ਬ੍ਰਾਹਮਣ ਹੋਇਆ ਹੈ?
Fareedkot Teekaਹੇ ਪੰਡਤ! ਕਹੁ ਕਬ ਸੇ ਬ੍ਰਹਮਣ ਹੋਏ ਹੋ॥
Prof. Sahib Singhਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?ਪਦ ਅਰਥ ਕਹੁ = ਦੱਸ। ਰੇ = ਹੇ! ਕਬ ਕੇ ਹੋਏ = ਕਦੋਂ ਦੇ ਬਣ ਗਏ ਹਨ (ਭਾਵ, ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀ ਕਦੋਂ ਦੇ ਬ੍ਰਾਹਮਣ ਬਣ ਗਏ ਹੋ?)।
SikhNet (Spanish)Di, oh Pandit, ¿cómo es que te volviste Brahmán de nacimiento?
ਬਾਮਨ ਕਹਿ ਕਹਿ; ਜਨਮੁ ਮਤ ਖੋਏ ॥੧॥ ਰਹਾਉ ॥
baaman keh keh; janam mat khoe |1| rahaau |
Sant Singh KhalsaDon't waste your life by continually claiming to be a Brahmin. ||1||Pause||
Manmohan SinghWaste not thy life by repeatedly calling thyself Brahman. Pause.
Manmohan Singh (Punjabi)ਆਪਣੇ ਆਪ ਨੂੰ ਬ੍ਰਾਹਮਣ ਆਖ ਆਖ ਕੇ ਆਪਣੀ ਜਿੰਦਗੀ ਬਰਬਾਦ ਨਾਂ ਕਰ। ਠਹਿਰਾਉ।
Fareedkot Teekaਬ੍ਰਹਮਣ ਕਹਿ ਕਹਿ ਕਰ ਜਨਮ ਮਤ ਖੋਵੋ॥੧॥ ਰਹਾਉ ॥☬ਜੇ ਕਹੇ ਹਮ ਬ੍ਰਹਮਣੀ ਸੇ ਉਤਪੰਨ ਹੂਏ ਹੈਂ ਇਸ ਕਰ ਕੇ ਹਮਾਰੀ ਵਿਸੇਸਤਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥ਪਦ ਅਰਥ ਕਹਿ ਕਹਿ = ਆਖ ਆਖ ਕੇ (ਭਾਵ, ਬ੍ਰਾਹਮਣ-ਪੁਣੇ ਦਾ ਮਾਣ ਕਰ ਕੇ, ਅਹੰਕਾਰ ਨਾਲ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ)। ਮਤ ਖੋਏ = ਨਾਹ ਗਵਾਓ ॥੧॥ ਰਹਾਉ ॥
SikhNet (Spanish)No pierdas el mérito de tu naturaleza humana sintiéndote de alta clase. (1-Pausa)
ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ॥
jau toon braahaman; brahamanee jaaeaa |
Sant Singh KhalsaIf you are indeed a Brahmin, born of a Brahmin mother,
Manmohan SinghIf thou art a Brahman, born of a Brahman Mother,
Manmohan Singh (Punjabi)ਜੇ ਤੂੰ ਬ੍ਰਾਹਮਣੀ ਮਾਤਾ ਦਾ ਜਣਿਆ ਹੋਇਆ ਬ੍ਰਾਹਮਣ ਹੈ,
Fareedkot Teekaਹੇ ਬ੍ਰਹਮਨ! ਜੋ ਤੂੰ ਬ੍ਰਹਮਣੀ ਨੇ ਜਾਇਆ ਹੈਂ॥
Prof. Sahib Singhਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,ਪਦ ਅਰਥ ਜੌ = ਜੇਕਰ। ਬ੍ਰਹਮਣੀ ਜਾਇਆ = ਬ੍ਰਾਹਮਣੀ ਤੋਂ ਜੰਮਿਆ ਹੋਇਆ।
SikhNet (Spanish)Si eres un Brahmán nacido de una mujer Brahmán, entonces
ਤਉ ਆਨ ਬਾਟ; ਕਾਹੇ ਨਹੀ ਆਇਆ ॥੨॥
tau aan baatt; kaahe nahee aaeaa |2|
Sant Singh Khalsathen why didn't you come by some other way? ||2||
Manmohan Singhthen, why hast thou not come by some other way?
Manmohan Singh (Punjabi)ਤਾਂ ਤੂੰ ਕਿਸੇ ਹੋਰ ਰਸਤੇ ਦੂਆਰਾ ਕਿਉਂ ਨਹੀਂ ਆਇਆ?
Fareedkot Teekaਤੌ ਔਰ ਰਸਤੇ ਕਿਉਂ ਨਹੀਂ ਆਇਆ। ਭਾਵ ਏਹ ਕਿ ਗਰਭਵਾਸ ਜੋਨੀ ਦੁਆਰੇ ਨਿਕਸਣੇ ਕਾ ਤੋ ਸਰਬ ਜਾਤੀ ਕਾ ਰਸਤਾ ਹੈ, ਤੁਮ ਔਰ ਰਸਤੇ ਕਿਉਂ ਨਾ ਆਏ॥੨॥
Prof. Sahib Singhਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥ਪਦ ਅਰਥ ਤਉ = ਤਾਂ। ਆਨ ਬਾਟ = (ਕਿਸੇ) ਹੋਰ ਰਾਹੇ। ਕਾਹੇ = ਕਿਉਂ? ਆਇਆ = ਜੰਮ ਪਿਆ ॥੨॥
SikhNet (Spanish)¿por qué no naciste de una manera diferente a los demás? (2)
ਤੁਮ ਕਤ ਬ੍ਰਾਹਮਣ; ਹਮ ਕਤ ਸੂਦ ॥
tum kat braahaman; ham kat sood |
Sant Singh KhalsaHow is it that you are a Brahmin, and I am of a low social status?
Manmohan SinghHow art thou a Brahman, and how am I of low caste?
Manmohan Singh (Punjabi)ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਅਤੇ ਮੈਂ ਕਿਸ ਤਰ੍ਹਾਂ ਇਕ ਸ਼ੂਦਰ।
Fareedkot Teekaਤੁਮ ਕਿਸ ਕਰ ਕੇ ਬ੍ਰਾਹਮਣ ਹੋ, ਹਮ ਕਤ ਸੂਦਰ ਹਾਂ॥
Prof. Sahib Singh(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)?ਪਦ ਅਰਥ ਕਤ = ਕਿਵੇਂ? ਹਮ = ਅਸੀ। ਸੂਦ = ਸ਼ੂਦਰ, ਨੀਵੀਂ ਜਾਤ ਦੇ।
SikhNet (Spanish)¿Cómo es que tú eres Brahmán y yo de baja clase?
ਹਮ ਕਤ ਲੋਹੂ; ਤੁਮ ਕਤ ਦੂਧ ॥੩॥
ham kat lohoo; tum kat doodh |3|
Sant Singh KhalsaHow is it that I am formed of blood, and you are made of milk? ||3||
Manmohan SinghHow am I of blood and how thou art of milk?
Manmohan Singh (Punjabi)ਮੈਂ ਕਿਸ ਤਰ੍ਹਾਂ ਲਹੁ ਦਾ ਹਾਂ ਤੇ ਤੂੰ ਕਿਸ ਤਰ੍ਹਾਂ ਦੁੱਧ ਦਾ ਹੈ?
Fareedkot Teekaਹਮ ਮੇਂ ਕਿਆ ਰੁਧਰ ਹੈ ਤੁਮ ਮੇਂ ਕਿਆ ਦੂਧ ਹੈ॥੩॥☬ਜੇ ਕਹੇ ਤੁਮ ਕਿਸੀ ਕੋ ਬ੍ਰਾਹਮਣ ਮਾਨਤੇ ਬੀ ਹੌ? ਤਿਸ ਪਰ ਕਹਤੇ ਹੈਂ:
Prof. Sahib Singhਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥ਪਦ ਅਰਥ ਹਮ = ਅਸਾਡੇ (ਸਰੀਰ ਵਿਚ) ॥੩॥
SikhNet (Spanish)¿Será que yo tengo sangre en mis venas y tu tienes leche?(3)
ਕਹੁ ਕਬੀਰ; ਜੋ ਬ੍ਰਹਮੁ ਬੀਚਾਰੈ ॥
kahu kabeer; jo braham beechaarai |
Sant Singh KhalsaSays Kabeer, one who contemplates God,
Manmohan SinghSays Kabir, only he who contemplates over the Lord,
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਪ੍ਰਭੂ ਦਾ ਆਰਾਧਨ ਕਰਦਾ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਬ੍ਰਹਮ ਵੀਚਾਰ ਕਰੇ॥
Prof. Sahib Singhਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,ਪਦ ਅਰਥ ਜੋ = ਜੋ ਮਨੁੱਖ। ਬ੍ਰਹਮੁ = ਪਰਮਾਤਮਾ ਨੂੰ। ਬਿਚਾਰੈ = ਵਿਚਾਰਦਾ ਹੈ, ਸਿਮਰਦਾ ਹੈ, ਚੇਤੇ ਕਰਦਾ ਹੈ।
SikhNet (Spanish)Dice Kabir, solamente aquél que contempla a su Señor
ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ॥੪॥੭॥
so braahaman; kaheeat hai hamaarai |4|7|
Sant Singh Khalsais said to be a Brahmin among us. ||4||7||
Manmohan Singhis said to be a Brahman, among us.
Manmohan Singh (Punjabi)ਸਾਡੇ ਵਿੱਚ ਕੇਵਲ ਉਹੀ ਬ੍ਰਾਹਮਣ ਆਖਿਆ ਜਾਂਦਾ ਹੈ।
Fareedkot Teekaਸੋ ਹਮਾਰੇ ਮਤ ਮੇਂ ਬ੍ਰਹਮਣ ਕਹੀਤਾ ਹੈ॥੪॥੭॥☬ਤਬ ਬ੍ਰਹਮਨ ਨੇ ਕਹਾ ਹਮ ਸਾਸਤ੍ਰੋਂ ਕੇ ਗਿਆਤਾ ਪੰਡਤ ਹੈਂ ਔਰ ਤੁਮ ਮੂਰਖ ਅਨਪੜ ਹੋ। ਤਿਸ ਪਰ ਕਹਤੇ ਹੈਂ:
Prof. Sahib Singhਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥ਪਦ ਅਰਥ ਸੋ = ਉਹ ਮਨੁੱਖ। ਕਹੀਅਤੁ ਹੈ = ਆਖੀਦਾ ਹੈ। ਹਮਾਰੈ = ਅਸਾਡੇ ਮਤ ਵਿਚ ॥੪॥੭॥
* ਭਾਵ: ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਹਨ, ਉਹ ਮਨੁੱਖਾ ਜਨਮ ਅਜਾਈਂ ਗਵਾਉਂਦੇ ਹਨ। ਸਾਰੇ ਜੀਵ ਪਰਮਾਤਮਾ ਦੀ ਅੰਸ਼ ਹਨ। ਉੱਚਾ ਉਹੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ।੭।
SikhNet (Spanish)será reconocido como Brahmán en medio de los hombres de Dios. (4-7)