ੴ

ਸਿੱਖਬਾਣੀ · SikhBani

ਕਬੀਰ ਜੀ ਗਉੜੀ ॥

kabeer jee gaurree
Bhagat Kabir Ji ਭਗਤ ਕਬੀਰ ਜੀ · Raag Gauree · Ang 324 · 11 lines
Translations

ਕਬੀਰ ਜੀ ਗਉੜੀ ॥

kabeer jee gaurree |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਕਿਆ ਜਪੁ. ਕਿਆ ਤਪੁ; ਕਿਆ ਬ੍ਰਤ ਪੂਜਾ ॥

kiaa jap. kiaa tap; kiaa brat poojaa |

Sant Singh KhalsaWhat use is chanting, and what use is penance, fasting or devotional worship,
Manmohan SinghWhat avails meditation, what penance and what fasting and worship to Him,
Manmohan Singh (Punjabi)ਕੀ ਲਾਭ ਹੈ ਬੰਦਗੀ ਦਾ, ਕੀ ਤਪੱਸਿਆ ਦਾ ਅਤੇ ਕੀ ਉਪਹਾਸ ਤੇ ਪਰਸਤਸ਼ ਦਾ ਉਸ ਨੂੰ,
Fareedkot Teekaਜਪ ਕਿਆ ਹੈ ਤਪ ਕਿਆ ਹੈ ਪੂਜਾ ਕਿਆ ਹੈ, ਭਾਵ ਇਹ ਕਿ ਦ੍ਵੈਤ ਭਾਵ ਸੇ ਕੀਆ ਹੂਆ ਜਪੁ ਤਪੁ ਤੁਛ ਫਲ ਦੇਤਾ ਹੈ॥
Prof. Sahib Singhਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?

ਪਦ ਅਰਥ ਕਿਆ = ਕਾਹਦਾ? ਕਿਸ ਅਰਥ? ਕਿਸ ਭਾ? ਕਿਸੇ ਅਰਥ ਨਹੀਂ।

SikhNet (Spanish)¿De qué le sirve al ser la meditación, la penitencia, los ayunos y las postraciones,

ਜਾ ਕੈ ਰਿਦੈ; ਭਾਉ ਹੈ ਦੂਜਾ ॥੧॥

jaa kai ridai; bhaau hai doojaa |1|

Sant Singh Khalsato one whose heart is filled with the love of duality? ||1||
Manmohan Singhin whose heart there is the love of another?
Manmohan Singh (Punjabi)ਜਿਸ ਦੇ ਦਿਲ ਵਿੱਚ ਹੋਰਸ ਦੀ ਪ੍ਰੀਤ ਹੈ।
Fareedkot Teekaਜਿਸ ਕੇ ਰਿਦੇ ਮੇਂ ਦ੍ਵੈਤ ਭਾਵ ਹੈ॥੧॥
Prof. Sahib Singhਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ ॥੧॥

ਪਦ ਅਰਥ ਜਾ ਕੈ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।॥੧॥

SikhNet (Spanish)si en su mente no habita el Señor, sino el otro? (1)

ਰੇ ਜਨ; ਮਨੁ ਮਾਧਉ ਸਿਉ ਲਾਈਐ ॥

re jan; man maadhau siau laaeeai |

Sant Singh KhalsaO humble people, link your mind to the Lord.
Manmohan SinghO man, apply thy mind to the Lord of wealth.
Manmohan Singh (Punjabi)ਹੇ ਬੰਦੇ! ਆਪਣੇ ਚਿੱਤ ਨੂੰ ਮਾਇਆ ਦੇ ਪਤੀ ਨਾਲ ਜੋੜ।
Fareedkot Teekaਹੇ ਜਨ! ਮਨੁ ਮਾਧਉ ਕੇ ਸਾਥ ਲਗਾਈਏ॥
Prof. Sahib Singhਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।

ਪਦ ਅਰਥ ਰੇ ਜਨ = ਹੇ ਭਾਈ! ਮਾਧਉ = ਮਾਧਵ {ਮਾ = ਮਾਇਆ। ਧਵ = ਪਤੀ} ਮਾਇਆ ਦਾ ਪਤੀ ਪ੍ਰਭੂ। ਸਿਉ = ਨਾਲ।

SikhNet (Spanish)Oh amigo, entona tu ser sólo en el Señor,

ਚਤੁਰਾਈ; ਨ ਚਤੁਰਭੁਜੁ ਪਾਈਐ ॥ ਰਹਾਉ ॥

chaturaaee; na chaturabhuj paaeeai | rahaau |

Sant Singh KhalsaThrough cleverness, the four-armed Lord is not obtained. ||Pause||
Manmohan SinghThrough cleverness, the four armed Lord God is not obtained. Pause.
Manmohan Singh (Punjabi)ਚਾਲਾਕੀ ਰਾਹੀਂ ਚਹੁ-ਬਾਹਾਂ ਵਾਲਾ ਪ੍ਰਭੂ ਸੁਆਮੀ ਪਰਾਪਤ ਨਹੀਂ ਹੁੰਦਾ। ਠਹਿਰਾਉ।
Fareedkot Teekaਚਤਰਾਈ ਕਰ ਕੇ ਚਤੁਰਭੁਜ ਕੀ ਪ੍ਰਾਪਤੀ ਨਹੀਂ ਹੋਤੀ॥ ਰਹਾਉ ॥
Prof. Sahib Singh(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥

ਪਦ ਅਰਥ ਚਤੁਰਾਈ = ਸਿਆਣਪਾਂ ਨਾਲ। ਚਤੁਰਭੁਜੁ = {ਚਾਰ ਬਾਹਵਾਂ ਵਾਲਾ} ਪਰਮਾਤਮਾ। ਨ ਪਾਈਐ = ਨਹੀਂ ਮਿਲਦਾ ਰਹਾਉ॥

SikhNet (Spanish)porque a través de la habilidad intelectual, tu Señor Todopoderoso no es obtenido. (Pausa)

ਪਰਹਰੁ ਲੋਭੁ; ਅਰੁ ਲੋਕਾਚਾਰੁ ॥

parahar lobh; ar lokaachaar |

Sant Singh KhalsaSet aside your greed and worldly ways.
Manmohan SinghForsake covetousness and worldly ways.
Manmohan Singh (Punjabi)ਲਾਲਚ ਅਤੇ ਸੰਸਾਰੀ ਰਸਤਿਆਂ ਨੂੰ ਛੱਡ ਦੇ।
Fareedkot Teekaਲੋਭ ਕੋ ਔਰ ਜੋ ਲੋਕੋਂ ਕੀ ਪ੍ਰਸਿੰਨਤਾ ਵਾਸਤੇ ਜਪ ਤਪ ਆਦਿ ਕਰਮ ਕਰਤਾ ਹੈਂ ਤਿਨ ਕੋ ਤਿਆਗ ਦੇਹ॥
Prof. Sahib Singh(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।

ਪਦ ਅਰਥ ਪਰਹਰੁ = {ਸੰ: ਪਰਿ-ਹ੍ਰਿ=ਤਿਆਗ ਦੇਣਾ} ਛੱਡ ਦੇਹ। ਲੋਕਾਚਾਰੁ = ਲੋਕਾਂ ਨੂੰ ਹੀ ਵਿਖਾਉਣ ਵਾਲਾ ਕੰਮ, ਵਿਖਾਵਾ, ਲੋਕ-ਪਤੀਆਵਾ।

SikhNet (Spanish)Deja tu ansia de tener cosas, y los modos del mundo,

ਪਰਹਰੁ; ਕਾਮੁ ਕ੍ਰੋਧੁ ਅਹੰਕਾਰੁ ॥੨॥

parahar; kaam krodh ahankaar |2|

Sant Singh KhalsaSet aside sexual desire, anger and egotism. ||2||
Manmohan SinghLay aside lust, wrath and pride.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੂੰ ਤਿਆਗ ਦੇ।
Fareedkot Teekaਪੁਨਾ ਕਾਮ, ਕ੍ਰੋਧ, ਅਹੰਕਾਰ ਕੋ ਤਿਆਗ ਦੇ॥੨॥☬ਜੇ ਕਹੇ ਕਿ ਠਾਕੁਰ ਪੂਜਾ ਆਦਿ ਕਰਮੋਂ ਮੇਂ ਕਿਆ ਦੋਸ ਹੈ, ਜੋ ਹਮਾਰੇ ਸੇ ਛੁਡਾਵਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥
SikhNet (Spanish)y erradica de tu mente el enojo, la lujuria y el egoísmo. (2)

ਕਰਮ ਕਰਤ; ਬਧੇ ਅਹੰਮੇਵ ॥

karam karat; badhe ahamev |

Sant Singh KhalsaRitual practices bind people in egotism;
Manmohan SinghWith the practise of rituals one is bound down by ego.
Manmohan Singh (Punjabi)ਕਰਮ ਕਾਂਡ ਕਰਨ ਦੁਆਰਾ ਆਦਮੀ ਹੰਕਾਰ ਨਾਲ ਬੱਝ ਜਾਂਦਾ ਹੈ।
Fareedkot Teekaਕਰਮ ਕਰਤੇ ਹੂਏ (ਅਹੰਮੇਵ) ਅਹੰਕਾਰ ਬਧ ਜਾਵਤਾ ਹੈ॥
Prof. Sahib Singhਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,

ਪਦ ਅਰਥ ਕਰਮ = ਕਰਮ-ਕਾਂਡ, ਧਾਰਮਿਕ ਰਸਮਾਂ। ਅਹੰਮੇਵ = {ਅਹੰ = ਮੈਂ। ਏਵ = ਹੀ।} 'ਮੈਂ ਮੈਂ' ਦਾ ਖ਼ਿਆਲ; ਅਹੰਕਾਰ। ਬਧੇ = ਬੱਝ ਗਏ ਹਨ।

SikhNet (Spanish)Aquéllos que hacen prácticas religiosas y buenas acciones pero lo hacen desde su ego, seguirán atrapados en el mismo ego.

ਮਿਲਿ ਪਾਥਰ ਕੀ; ਕਰਹੀ ਸੇਵ ॥੩॥

mil paathar kee; karahee sev |3|

Sant Singh Khalsameeting together, they worship stones. ||3||
Manmohan SinghThey join together and worship a stone.
Manmohan Singh (Punjabi)ਉਹ ਇਕੱਠੇ ਹੋ ਕੇ ਪੱਥਰ ਦੀ ਪੂਜਾ ਕਰਦੇ ਹਨ।
Fareedkot Teekaਮਿਲਿ ਕਰ ਕੇ ਪਾਥਰ ਕੀ ਸੇਵਾ ਕਰਤੇ ਹੈਂ; ਵਾ ਪਥਰ ਕੀ ਸੇਵ ਕਰਨੇ ਸੇ ਕਿਆ ਤੁਮ ਕੌ ਪਥਰ ਮਿਲੇਗਾ ਭਾਵ ਸੇ ਕੁਛ ਨਹੀਂ ਮਿਲਤਾ॥੩॥☬ਕਦਾਚਿਤ ਐਸੀ ਅਸੰਕਾ ਹੋ ਕਿ ਧੰਨੇ ਕੋ ਪਥਰ ਪੂਜ ਕਰਤੇ ਹੀ ਪਰਮੇਸ੍ਵਰ ਮਿਲਾ ਹੈ? ਤਿਸ ਕਾ ਸਮਾਧਾਨ:
Prof. Sahib Singhਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ॥੩॥

ਪਦ ਅਰਥ ਮਿਲਿ = ਮਿਲ ਕੇ। ਕਰਹੀ = ਕਰਹਿ, ਕਰਦੇ ਹਨ। ਸੇਵ = ਸੇਵਾ ॥੩॥

SikhNet (Spanish)Y seguramente tales hombres no podrán servir a nadie mejor que a los ídolos de piedra. (3)

ਕਹੁ ਕਬੀਰ; ਭਗਤਿ ਕਰਿ ਪਾਇਆ ॥

kahu kabeer; bhagat kar paaeaa |

Sant Singh KhalsaSays Kabeer, He is obtained only by devotional worship.
Manmohan SinghSays Kabir, by devotion the Lord is obtained.
Manmohan Singh (Punjabi)ਕਬੀਰ ਜੀ ਆਖਦੇ ਹਨ, ਅਨੁਰਾਗ ਦੁਆਰਾ ਸਾਈਂ ਪਾਇਆ ਜਾਂਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਧੰਨੇ ਨੇ ਭਗਤੀ ਕਰ ਕੇ ਪਾਇਆ ਹੈ॥
Prof. Sahib Singhਕਬੀਰ ਆਖਦਾ ਹੈ- ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ,

ਪਦ ਅਰਥ ਕਰਿ = ਕਰ ਕੇ, ਕਰਨ ਨਾਲ। ਪਾਇਆ = ਮਿਲਦਾ ਹੈ।

SikhNet (Spanish)Dice Kabir, el Señor es obtenido sólo a través de la Alabanza

ਭੋਲੇ ਭਾਇ; ਮਿਲੇ ਰਘੁਰਾਇਆ ॥੪॥੬॥

bhole bhaae; mile raghuraaeaa |4|6|

Sant Singh KhalsaThrough innocent love, the Lord is met. ||4||6||
Manmohan SinghThrough simplicity, the king of Raghwas, God is met
Manmohan Singh (Punjabi)ਭੋਲੇਪਣ ਰਾਹੀਂ, ਰਾਘਵਾ ਦਾ ਰਾਜ, ਵਾਹਿਗੁਰੂ ਮਿਲਦਾ ਹੈ।
Fareedkot Teekaਰਘੁਰਾਇਆ ਭੋਲੇ ਭਾਇ ਮਿਲੇ ਹੈਂ, ਵਾ ਹੇ (ਭੋਲੇ) ਪਰਮੇਸ੍ਵਰ! (ਭਾਇ) ਪ੍ਰੇਮ ਕਰ ਕੇ ਮਿਲੇ ਹੈਂ॥੪॥੬॥☬ਜੇ ਕਹੇ ਜਦਯਪਿ ਹਮਾਰੇ ਮੇਂ ਪ੍ਰੇਮ ਨਹੀਂ ਤਾਂ ਵੀ ਹਮ ਬ੍ਰਾਹਮਣ ਜਾਤੀ ਕਰ ਸਭ ਸੇ ਅਧਿਕ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਭੋਲੇ ਸੁਭਾਉ ਨਾਲ ਮਿਲਦਾ ਹੈ ॥੪॥੬॥

ਪਦ ਅਰਥ ਭੋਲੇ ਭਾਇ = ਭੋਲੇ ਸੁਭਾਉ ਨਾਲ। ਰਘੁਰਾਇਆ = ਪ੍ਰਭੂ ॥੪॥੬॥

* ਸ਼ਬਦ ਦਾ ਭਾਵ: ਮਾਇਆ ਦੀ ਖ਼ਾਤਰ ਤੇ ਲੋਕ-ਵਿਖਾਵੇ ਦੀ ਖ਼ਾਤਰ ਮਨੁੱਖ ਜਪ, ਤਪ ਆਦਿਕ ਕਰਮ ਕਰਦੇ ਹਨ, ਤੇ ਸਿਆਣੇ ਬਣ ਬਣ ਕੇ ਵਿਖਾਉਂਦੇ ਹਨ-ਇਹ ਰੱਬ ਨੂੰ ਮਿਲਣ ਦਾ ਰਾਹ ਨਹੀਂ ਹੈ। ਜੇ ਪ੍ਰਭੂ ਨੂੰ ਮਿਲਣਾ ਹੈ ਤਾਂ ਉਸ ਦੀ ਭਗਤੀ ਕਰੋ ਤੇ ਬਾਲ-ਬੁੱਧ ਰਹੋ।੬। * ਨੋਟ: ਭੋਲੇ ਸੁਭਾਉ (innocence) ਅਤੇ ਅਗਿਆਨਤਾ, ਨਾਵਾਕਫ਼ੀਅਤ (ignorance) ਵਿਚ ਫ਼ਰਕ ਸਮਝਣ ਦੀ ਲੋੜ ਹੈ। ਕਿਸੇ 'ਮੂਰਤੀ' ਦੀ ਬਾਬਤ ਕਦੇ ਇਹ ਸਮਝ ਲੈਣਾ ਕਿ ਇਹ ਪਰਮਾਤਮਾ ਹੈ-ਇਹ ਭੋਲਾ ਸੁਭਾਉ ਨਹੀਂ ਹੈ, ਇਹ ਨਾਵਾਕਫ਼ੀਅਤ ਹੈ, ਇਹ ਅੰਞਾਣਪੁਣਾ ਹੈ, ਇਹ ਅਗਿਆਨਤਾ ਹੈ। ਭੋਲਾ-ਪਣ ਛੋਟੇ ਬਾਲਕ ਦਾ ਸੁਭਾਉ ਹੈ; ਕਿਸੇ ਨਾਲ ਵੈਰ ਦੀ ਪੱਕੀ ਗੰਢ ਨਾਹ ਬੰਨ੍ਹ ਲੈਣੀ, ਇਹ ਭੋਲਾਪਣ ਹੈ; ਸਭ ਬੰਦੇ ਇਕੋ ਜਿਹੇ ਜਾਪਣੇ, ਉੱਚੇ ਨੀਵੇਂ ਦਾ ਵਿਤਕਰਾ ਨਾਹ ਹੋਣਾ-ਇਹ ਭੋਲਾ-ਪਣ ਹੈ।

SikhNet (Spanish)y de la inocencia del corazón. (4-6)
Answers quote the Granth verbatim with Ang citations. AI commentary is not Gurbani and not a religious ruling.