ੴ

ਸਿੱਖਬਾਣੀ · SikhBani

Ang 324

Sri Guru Granth Sahib · Raag Gauree · 6 shabads, 57 lines
Translations
Shabad Bhagat Kabir Ji Raag Gauree continued from Ang 323

ਤੂੰ ਸਤਿਗੁਰੁ; ਹਉ ਨਉਤਨੁ ਚੇਲਾ ॥

toon satigur; hau nautan chelaa |

Sant Singh KhalsaYou are the True Guru, and I am Your new disciple.
Manmohan SinghThou art the True Guru and I a new disciple of Thine.
Manmohan Singh (Punjabi)ਤੂੰ ਸੱਚਾ ਗੁਰੂ ਹੈਂ ਅਤੇ ਮੈਂ ਤੇਰਾ ਨਵਾਂ ਮੁਰੀਦ।
Fareedkot Teekaਤੂੰ ਸਤਿਗੁਰੂ ਹੈਂ ਮੇਂ ਨਵੀਨ ਚੇਲਾ ਹੂੰ, ਭਾਵ ਯਹਿ ਕਿ ਜੈਸੇ ਨਵੇਂ ਚੇਲੇ ਕੋ ਅਨਜਾਨ ਸਮਝ ਕਰ ਗੁਰੂ ਅਤੀ ਕਿਰਪਾ ਕਰਤੇ ਹੈਂ ਔਰ ਅਵਗ੍ਯਾ ਮਾਫ ਕਰਤੇ ਹੈਂ, ਤੈਸੇ ਹੀ ਮੇਰੀ ਅਵਗ੍ਯਾ ਮਾਫ ਕਰਨੀ॥
Prof. Sahib Singhਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।

ਪਦ ਅਰਥ ਨਉਤਨੁ = ਨਵਾਂ। ਚੇਲਾ = ਸਿੱਖ।

SikhNet (Spanish)Tú eres mi Verdadero Guru; yo soy el recién convertido a Tu Fe.

ਕਹਿ ਕਬੀਰ ਮਿਲੁ; ਅੰਤ ਕੀ ਬੇਲਾ ॥੪॥੨॥

keh kabeer mil; ant kee belaa |4|2|

Sant Singh KhalsaSays Kabeer, O Lord, please meet me - this is my very last chance! ||4||2||
Manmohan SinghSays Kabir, meet me, O Lord at the last movement of mine.
Manmohan Singh (Punjabi)ਕਬੀਰ ਜੀ ਆਖਦੇ ਹਨ ਹੇ ਸੁਆਮੀ! ਮੈਨੂੰ ਮੇਰੇ ਅਖੀਰ ਦੇ ਵੇਲੇ ਆਪਣਾ ਦੀਦਾਰ ਬਖ਼ਸ਼ੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੇਰੇ ਕੋ ਮਿਲੋ, ਏਹ ਮਾਨੁਖ ਜਨਮ ਅੰਤ ਕਾ ਵੇਲਾ ਅਰਥਾਤ ਚੌਰਾਸੀ ਕੇ ਅਭਾਵ ਹੋਨੇ ਕਾ ਸਮਾਂ ਹੈ॥੪॥੨॥☬ਏਕ ਸਮੇਂ ਕਬੀਰ ਜੀ ਕੇ ਗ੍ਰਹ ਮੇਂ ਭੈ ਸੰਜੁਗਤ ਹੂਆ ਹੂਆ ਚੋਰ ਆਇਆ। ਤਿਸ ਕੋ ਅਪਨੀ ਬੇਟੀ ਕੇ ਸਾਥ ਸੁਲਾਇ ਕਰ ਬਚਾਇ ਲੀਆ। ਲੋਕੋਂ ਕੋ ਕਹਾ ਇਹ ਮੇਰਾ ਮਹਿਮਾਨ ਪੜਾ ਹੈ। ਪੀਛੇ ਹਾਲ ਮਲੂਮ ਹੋਏ, ਸੇ ਲੋਕ ਸਨਮੁਖ ਹੋ ਕਰ ਨਿੰਦਾ ਕਰਨੇ ਲਗੇ। ਏਹ ਉਥਾਨਕਾ ਸੰਪ੍ਰਦਾਇ ਮੇਂ ਪ੍ਰਸਿਧ ਹੈ।
Prof. Sahib Singhਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥

ਪਦ ਅਰਥ ਕਹਿ = ਕਹੈ, ਆਖਦਾ ਹੈ। ਅੰਤ ਕੀ ਬੇਲਾ = ਅਖ਼ੀਰ ਦੇ ਵੇਲੇ (ਭਾਵ, ਇਸ ਮਨੁੱਖਾ ਜਨਮ ਵਿਚ ਜੋ ਕਈ ਜੂਨਾਂ ਵਿਚ ਭਟਕ ਕੇ ਅਖ਼ੀਰ ਵਿਚ ਮਿਲਿਆ ਹੈ)।੪ ॥੪॥੨॥

* ਸ਼ਬਦ ਦਾ ਭਾਵ: ਮਨੁੱਖ ਜਿਉਂ ਜਿਉਂ ਨਾਮ ਜਪਦਾ ਹੈ, ਤਿਉਂ ਤਿਉਂ ਉਸ ਨੂੰ ਨਾਮ ਦਾ ਵਧੀਕ ਰਸ ਆਉਂਦਾ ਹੈ, ਤੇ ਉਹ ਪ੍ਰਭੂ ਨੂੰ ਆਪਣੀ ਓਟ ਆਸਰਾ ਸਮਝਦਾ ਹੈ। ਪ੍ਰਭੂ ਭੀ ਉਸ ਦੇ ਸਿਰ ਤੇ ਹੱਥ ਰੱਖਦਾ ਹੈ, ਤੇ ਉਸ ਨੂੰ ਪਰਤੱਖ ਦੀਦਾਰ ਦੇਂਦਾ ਹੈ।੨।

SikhNet (Spanish)Dice Kabir, oh Señor, tómame, porque esta vida humana es mi única oportunidad para obtener Tu Visión. (4-2)

Open this shabad (11 lines, Angs 323-324) →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Reverend Kabir.
Manmohan Singh (Punjabi)ਗਉੜੀ ਪੂਜਯ ਕਬੀਰ।
SikhNet (Spanish)Gauri Kabir yi.

ਜਬ ਹਮ; ਏਕੋ ਏਕੁ ਕਰਿ ਜਾਨਿਆ ॥

jab ham; eko ek kar jaaniaa |

Sant Singh KhalsaWhen I realize that there is One, and only One Lord,
Manmohan SinghWhen I realise that there is but one Lord,
Manmohan Singh (Punjabi)ਜਦ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਸਿਆਣਦਾ ਹਾਂ,
Fareedkot Teekaਹੇ ਭਾਈ! ਜਬ ਹਮਨੇ ਏਕ ਹੀ ਏਕ ਪਰਮੇਸ੍ਵਰ ਜਾਨਿਆਂ ਹੈ॥
Prof. Sahib Singhਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ,

ਪਦ ਅਰਥ ਹਮ = ਅਸਾਂ। ਏਕੋ ਏਕੁ ਕਰਿ = ਇਹ ਨਿਸ਼ਚਾ ਕਰ ਕੇ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ। ਜਾਨਿਆ = ਸਮਝਿਆ ਹੈ।

SikhNet (Spanish)Si he concibiendo que hay sólo un Dios,

ਤਬ ਲੋਗਹ; ਕਾਹੇ ਦੁਖੁ ਮਾਨਿਆ ॥੧॥

tab logah; kaahe dukh maaniaa |1|

Sant Singh Khalsawhy then should the people be upset? ||1||
Manmohan Singhwhy then, should people feel distressed at it?
Manmohan Singh (Punjabi)ਤਾਂ ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਹੈ?
Fareedkot Teekaਤਬ ਲੋਗੋਂ ਨੇ ਕਿਉਂ ਦੁਖ ਮਾਨਿਆ ਹੈ॥੧॥☬ਲੋਗ ਕਹਣ ਲਗੇ ਤੇਰੀ ਪਤਿ ਬਿਗੜ ਗਈ। ਤਿਸ ਪਰ ਕਹਤੇ ਹੈਂ:
Prof. Sahib Singhਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥

ਪਦ ਅਰਥ ਲੋਗਹੁ = ਲੋਕਾਂ ਨੇ। ਕਾਹੇ = ਕਿਉਂ? ਦੁਖੁ ਮਾਨਿਆ = ਇਸ ਗੱਲ ਨੂੰ ਮਾੜਾ ਸਮਝਿਆ ਹੈ, ਇਸ ਗੱਲ ਦਾ ਦੁੱਖ ਕੀਤਾ ਹੈ ॥੧॥

SikhNet (Spanish)¿por qué mis parientes y amigos se sienten agredidos y se lamentan? (1)

ਹਮ ਅਪਤਹ; ਅਪੁਨੀ ਪਤਿ ਖੋਈ ॥

ham apatah; apunee pat khoee |

Sant Singh KhalsaI am dishonored; I have lost my honor.
Manmohan SinghI am dishonoured, I have lost my honour.
Manmohan Singh (Punjabi)ਮੈਂ ਬੇਇਜ਼ਤ ਹਾਂ। ਮੈਂ ਆਪਣੀ ਇਜ਼ਤ ਗੁਆ ਲਈ ਹੈ।
Fareedkot Teekaਹਮ ਅਪਤਿ ਹੈਂ ਤੌ ਅਪਨੀ ਪਤਿ ਖੋਈ ਹੈ॥
Prof. Sahib Singhਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ।

ਪਦ ਅਰਥ ਅਪਤਹ = ਬੇ-ਪਤਾ, ਨਿਰਲੱਜ, ਜਿਸ ਦੀ ਕੋਈ ਇੱਜ਼ਤ ਨ ਰਹਿ ਜਾਏ। ਖੋਈ = ਗਵਾ ਲਈ ਹੈ।

SikhNet (Spanish)Ellos dicen que he perdido mi honor y mi status social.

ਹਮਰੈ ਖੋਜਿ; ਪਰਹੁ ਮਤਿ ਕੋਈ ॥੧॥ ਰਹਾਉ ॥

hamarai khoj; parahu mat koee |1| rahaau |

Sant Singh KhalsaNo one should follow in my footsteps. ||1||Pause||
Manmohan SinghLet no one follow in my foot steps. Pause.
Manmohan Singh (Punjabi)ਮੇਰੇ ਪਿਛੇ ਹਰਗਿਜ ਕੋਈ ਨਾਂ ਲੱਗੇ। ਠਹਿਰਾਉ।
Fareedkot Teekaਹਮਾਰੇ (ਖੋਜਿ) ਪੀਛੇ ਕੋਈ ਮਤ ਪਰੋ॥੧॥ ਰਹਾਉ ॥☬ਲੋਕੋਂ ਨੇ ਕਹਾ ਤੂੰ ਬਡਾ ਮੰਦਾ ਹੈਂ ਭਲੀ ਕਹੀ ਕੋ ਬੁਰੀ ਮਾਨਤਾ ਹੈਂ। ਤਿਸ ਪਰ ਕਹਤੇ ਹੈਂ:
Prof. Sahib Singh(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥

ਪਦ ਅਰਥ ਖੋਜਿ = ਖੋਜ ਤੇ, ਪਿੱਛੇ, ਰਾਹ ਤੇ। ਮਤਿ ਪਰਹੁ = ਨਾਹ ਤੁਰੋ ॥੧॥ ਰਹਾਉ ॥

SikhNet (Spanish)Si es así, ¿por qué entonces se preocupan y andan tras de mí?(1-Pausa)

ਹਮ ਮੰਦੇ; ਮੰਦੇ ਮਨ ਮਾਹੀ ॥

ham mande; mande man maahee |

Sant Singh KhalsaI am bad, and bad in my mind as well.
Manmohan SinghI am bad, and bad in mind as well.
Manmohan Singh (Punjabi)ਮੈਂ ਬੁਰਾ ਹਾਂ ਅਤੇ ਚਿੱਤ ਵਿਚੋਂ ਭੀ ਬੁਰਾ ਹਾਂ।
Fareedkot Teekaਹਮ ਮੰਦੇ ਹੈਂ ਤੌ ਅਪਨੇ ਮਨ ਬੀਚ ਹੀ ਬੁਰੇ ਹੈਂ॥
Prof. Sahib Singhਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)

ਪਦ ਅਰਥ ਮਾਹੀ = ਵਿਚ। ਮੰਦੇ = ਭੈੜੇ।

SikhNet (Spanish)Puede ser que sea malo, y mi mente inestable,

ਸਾਝ ਪਾਤਿ; ਕਾਹੂ ਸਿਉ ਨਾਹੀ ॥੨॥

saajh paat; kaahoo siau naahee |2|

Sant Singh KhalsaI have no partnership with anyone. ||2||
Manmohan SinghI have no partnership with anyone.
Manmohan Singh (Punjabi)ਮੇਰੀ ਕਿਸੇ ਨਾਲ ਭਾਈਵਾਲੀ ਨਹੀਂ।
Fareedkot Teekaਹਮਾਰੀ ਸਾਂਝ ਔਰ (ਪਾਤਿ) ਪੰਗਤੀ ਕਿਸੇ ਕੇ ਸਾਥ ਨਹੀਂ ਹੈ॥੨॥☬ਲੋਕੋਂ ਨੇ ਕਹਾ ਤੇਰੀ ਪਤਿ ਬਿਗੜ ਗਈ ਹੈ। ਤਿਸ ਪਰ ਕਹਤੇ ਹੈਂ:
Prof. Sahib Singhਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥

ਪਦ ਅਰਥ ਸਾਝ ਪਾਤਿ = ਭਾਈਚਾਰਾ, ਮੇਲ-ਮੁਲਾਕਾਤ। ਕਾਹੂ ਸਿਉ = ਕਿਸੇ ਨਾਲ ॥੨॥

SikhNet (Spanish)pero mi honor, o lo que dicen que es mi deshonor, no se lo daría a nadie. (2)

ਪਤਿ ਅਪਤਿ; ਤਾ ਕੀ ਨਹੀ ਲਾਜ ॥

pat apat; taa kee nahee laaj |

Sant Singh KhalsaI have no shame about honor or dishonor.
Manmohan SinghAbout honour and dishonour, I feel no shame,
Manmohan Singh (Punjabi)ਇੱਜ਼ਤ ਤੇ ਬੇਇਜ਼ਤੀ ਦੀ ਮੈਨੂੰ ਕੋਈ ਸ਼ਰਮ ਨਹੀਂ,
Fareedkot Teekaਜੈਸੇ ਪਤਿ ਰਹਿ ਆਵਤੀ ਹੈ ਔਰ ਜੈਸੇ ਅਪਤਿ ਹੋਵੀਤਾ ਹੈ, ਤਾਕੀ ਤੁਮ ਕੋ ਲਾਜ ਨਹੀਂ ਹੈ॥
Prof. Sahib Singhਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ;

ਪਦ ਅਰਥ ਪਤਿ ਅਪਤਿ = ਆਦਰ ਨਿਰਾਦਰੀ। ਲਾਜ = ਪਰਵਾਹ।

SikhNet (Spanish)No me importa si el mundo me glorifica o me desgracia;

ਤਬ ਜਾਨਹੁਗੇ; ਜਬ ਉਘਰੈਗੋ ਪਾਜ ॥੩॥

tab jaanahuge; jab ugharaigo paaj |3|

Sant Singh KhalsaBut you shall know, when your own false covering is laid bare. ||3||
Manmohan Singhbut you shall know then, when your gilding shall be laid bare.
Manmohan Singh (Punjabi)ਪਰ ਤੁਹਾਨੂੰ ਉਦੋਂ ਪਤਾ ਲੱਗੇਗਾ, ਜਦ ਤੁਹਾਡਾ ਪੜਦਾ ਫਾਸ ਹੋਵੇਗਾ।
Fareedkot Teekaਜਬ ਤੁਮਾਰਾ ਪਾਜ ਪ੍ਰਲੋਕ ਮੇਂ ਉਘੜ ਜਾਵੇਗਾ ਤਬ ਜਾਨੋਗੇ॥੩॥☬ਲੋਕੋਂ ਨੇ ਕਹਾ ਕਿ ਆਪ ਕਹੋ ਪਤਿ ਕੈਸੇ ਰਹਤੀ ਹੈ। ਤਿਸ ਪਰ ਕਹਤੇ ਹੈਂ:
Prof. Sahib Singhਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥

ਪਦ ਅਰਥ ਜਾਨਹੁਗੇ = ਤੁਹਾਨੂੰ ਸਮਝ ਆਵੇਗੀ। ਪਾਜ = ਵਿਖਾਵਾ ॥੩॥

SikhNet (Spanish)lo que me importa es ser aprobado en la Corte del Señor.(3)

ਕਹੁ ਕਬੀਰ; ਪਤਿ ਹਰਿ ਪਰਵਾਨੁ ॥

kahu kabeer; pat har paravaan |

Sant Singh KhalsaSays Kabeer, honor is that which is accepted by the Lord.
Manmohan SinghSays Kabir, that is honour, which is acceptable to God.
Manmohan Singh (Punjabi)ਕਬੀਰ ਜੀ ਆਖਦੇ ਹਨ, ਇਜ਼ਤ ਓਹੀ ਹੈ ਜਿਸ ਨੂੰ ਵਾਹਿਗੁਰੂ ਕਬੂਲ ਕਰਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਇਜਤ ਓਹੀ ਹੈ ਜਿਸ ਕੋ ਹਰੀ ਪਰਵਾਣ ਕਰ ਲੇਵੇ॥☬ਜੇ ਕਹੇ ਹਰੀ ਕਿਸ ਕਰਮ ਕੇ ਕਰਨੇ ਕਰ ਪਤਿ ਪ੍ਰਵਾਨ ਕਰ ਲੇਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।

ਪਦ ਅਰਥ ਪਤਿ = (ਅਸਲ) ਇੱਜ਼ਤ। ਪਰਵਾਨੁ = ਕਬੂਲ।

SikhNet (Spanish)Dice Kabir, lo Honorable es aquello que el Señor aprueba;

ਸਰਬ ਤਿਆਗਿ; ਭਜੁ ਕੇਵਲ ਰਾਮੁ ॥੪॥੩॥

sarab tiaag; bhaj keval raam |4|3|

Sant Singh KhalsaGive up everything - meditate, vibrate upon the Lord alone. ||4||3||
Manmohan SinghForsake all else and meditate on the Omnipresent Lord alone.
Manmohan Singh (Punjabi)ਹੋਰ ਸਾਰਾ ਕੁਛ ਛੱਡ ਦੇ ਅਤੇ ਸਿਰਫ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ।
Fareedkot Teekaਸਰਬ ਤਿਆਗ ਕਰ ਕੇ (ਕੇਵਲ) ਏਕ ਸੁਧ ਰੂਪ ਰਾਮ ਕਾ ਭਜਨ ਕਰੋ॥੪॥੩॥☬ਏਕ ਸਮੇਂ ਕਾਸ਼ੀ ਮੇਂ ਦਿਗਬਰੀ ਔਰ ਸੰਨ੍ਯਾਸੀ ਅਰ ਬ੍ਰਹਮਚਾਰੀ ਆਪਸ ਮੇਂ ਬਿਬਾਦ ਕਰ ਅਪਨੀ ਅਪਨੀ ਅਧਿਕਤਾ ਜਨਾਵਤੇ ਹੂਏ ਕਬੀਰ ਜੀ ਕੋ ਮੁਨਸਫ ਮਾਨ ਕਰ ਕਹਾ ਕਿ ਆਪ ਹਮਾਰਾ ਝਗੜਾ ਨਿਵਾਰੋ। ਤਿਸ ਪਰ ਕਬੀਰ ਜੀ ਆਤਮ ਗਿਆਨ ਸੇ ਬਿਨਾਂ ਭੇਖਾਂ ਕੀ ਤੁਛਤਾ ਜਨਾਵਤੇ ਹੂਏ ਕਹਤੇ ਹੈਂ:
Prof. Sahib Singh(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥

ਪਦ ਅਰਥ ਤਿਆਗਿ = ਛੱਡ ਕੇ। ਭਜੁ = ਸਿਮਰ।੪ ॥੪॥੩॥

* ਭਾਵ: ਦੁਨੀਆ ਦੇ ਬੰਦੇ ਲੋਕ-ਲਾਜ ਪਿੱਛੇ ਮਰਦੇ ਮਰਦੇ ਭਗਤ ਜਨਾਂ ਨੂੰ ਕੁਤਰਕਾਂ ਕਰਦੇ ਹਨ, ਕਿਉਂਕਿ ਬੰਦਗੀ ਵਾਲੇ ਮਨੁੱਖ ਲੋਕ-ਲਾਜ ਛੱਡ ਕੇ ਸਭ ਜੀਆਂ ਨਾਲ ਇਕੋ ਜਿਹਾ ਵਰਤਾਉ ਰੱਖਦੇ ਹਨ। ਪਰ ਦੁਨੀਆ ਦੇ ਇਹ ਆਦਰ ਜਾਂ ਨਿਰਾਦਰੀ ਪ੍ਰਭੂ ਦੀ ਹਜ਼ੂਰੀ ਵਿਚ ਕਿਸੇ ਲੇਖੇ ਨਹੀਂ ਹਨ। ਉੱਥੇ ਤਾਂ ਬੰਦਗੀ ਕਬੂਲ ਹੈ।੩।

SikhNet (Spanish)así es que deja todos los demás valores y contempla al Señor. (4-3)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਨਗਨ ਫਿਰਤ; ਜੌ ਪਾਈਐ ਜੋਗੁ ॥

nagan firat; jau paaeeai jog |

Sant Singh KhalsaIf Yoga could be obtained by wandering around naked,
Manmohan SinghIf union with God be obtained by going about naked,
Manmohan Singh (Punjabi)ਜੇਕਰ ਨੰਗੇ ਫਿਰਨ ਦੁਆਰਾ ਹਰੀ ਨਾਲ ਮਿਲਾਪ ਹੁੰਦਾ ਹੋਵੇ,
Fareedkot Teekaਜੇ ਕਰ ਨਗਨ ਰਹਣੇ ਕਰ ਹੀ ਪਰਮੇਸ੍ਵਰ ਮੇਂ (ਜੋਗ) ਜੁੜਨਾ ਪ੍ਰਾਪਤਿ ਹੋਤਾ ਹੋਵੈ॥
Prof. Sahib Singhਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ,

ਪਦ ਅਰਥ ਨਗਨ ਫਿਰਤ = ਨੰਗੇ ਫਿਰਦਿਆਂ। ਜੌ = ਜੇ ਕਰ। ਜੋਗੁ = (ਪਰਮਾਤਮਾ ਨਾਲ) ਮਿਲਾਪ।

SikhNet (Spanish)Si uno pudiera obtener el Estado de Yoga vagando y viviendo desnudo,

ਬਨ ਕਾ ਮਿਰਗੁ; ਮੁਕਤਿ ਸਭੁ ਹੋਗੁ ॥੧॥

ban kaa mirag; mukat sabh hog |1|

Sant Singh Khalsathen all the deer of the forest would be liberated. ||1||
Manmohan Singhthen all the deer of forest would be emancipated.
Manmohan Singh (Punjabi)ਤਾਂ ਜੰਗਲ ਦੇ ਸਾਰੇ ਹਰਨ ਮੁਕਤ ਹੋ ਜਾਣ।
Fareedkot Teekaਤਬ ਬਨ ਕਾ ਬਾਸੀ ਮ੍ਰਿਗ ਜਾਤ ਸਭੀ ਮੁਕਤਿ ਹੋ ਜਾਵੇਂਗੇ, ਕਿਉਂਕਿ ਸਭ ਹੀ ਜੀਵ ਨਗਨ ਰਹਤੇ ਹੈਂ॥੧॥
Prof. Sahib Singhਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ॥੧॥

ਪਦ ਅਰਥ ਸਭੁ ਮਿਰਗੁ = ਹਰੇਕ ਪਸ਼ੂ (ਹਰਨ ਆਦਿਕ)। ਬਨ = ਜੰਗਲ। ਹੋਗੁ = ਹੋ ਜਾਇਗਾ ॥੧॥

SikhNet (Spanish)el venado del bosque estaría emancipado. (1)

ਕਿਆ ਨਾਗੇ; ਕਿਆ ਬਾਧੇ ਚਾਮ ॥

kiaa naage; kiaa baadhe chaam |

Sant Singh KhalsaWhat does it matter whether someone goes naked, or wears a deer skin,
Manmohan SinghWhat matters is weather man goes naked or wears a (deer) skin,
Manmohan Singh (Punjabi)ਕੀ ਹੋਇਆ, ਜੇਕਰ ਆਦਮੀ ਨੰਗਾ ਫਿਰਦਾ ਹੈ ਜਾਂ (ਹਰਨ ਦੀ) ਖੱਲ ਪਾਉਂਦਾ ਹੈ,
Fareedkot Teekaਹੇ ਭਾਈ! ਨਗਨ ਰਹੇ ਤੌ ਕਿਆ ਹੈ ਔਰ (ਚਾਮ) ਸਰੀਰ ਚਮੜੇ ਕੇ ਬਸਤ੍ਰੋਂ ਕਰ ਬਾਂਧ ਲੀਆ ਅਰਥਾਤ ਢਕ ਲੀਆ ਤੌ ਕਿਆ ਹੈ; ਵਾ (ਚਾਂਮ) ਮ੍ਰਿਗੋਂ ਕੇ ਚਰਮ ਸਰੀਰ ਕੇ ਉਪਰ ਬਾਂਧ ਲੀਏ ਤਬ ਕਿਆ ਲਾਭ ਹੈ॥
Prof. Sahib Singh(ਹੇ ਭਾਈ!) ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?

ਪਦ ਅਰਥ ਬਾਧੇ ਚਾਮ = (ਮ੍ਰਿਗ ਸ਼ਾਲਾ ਆਦਿਕ) ਚੰਮ (ਸਰੀਰ ਤੇ) ਪਹਿਨਿਆਂ। ਕਿਆ = ਕੀਹ ਲਾਭ ਹੋ ਸਕਦਾ ਹੈ?

SikhNet (Spanish)¿De qué sirve que uno viva vestido o desnudo,

ਜਬ ਨਹੀ ਚੀਨਸਿ; ਆਤਮ ਰਾਮ ॥੧॥ ਰਹਾਉ ॥

jab nahee cheenas; aatam raam |1| rahaau |

Sant Singh Khalsaif he does not remember the Lord within his soul? ||1||Pause||
Manmohan Singhwhen he remembers not the Pervading Lord in his mind. Pause.
Manmohan Singh (Punjabi)ਜਦ ਉਹ ਆਪਣੇ ਮਨ ਅੰਦਰ ਵਿਆਪਕ ਸੁਆਮੀ ਨੂੰ ਯਾਦ ਨਹੀਂ ਕਰਦਾ। ਠਹਿਰਾਉ।
Fareedkot Teekaਜਬ ਤਕ ਆਪ ਕੋ ਰਮਣ ਰੂਪ ਨਹੀਂ ਚੀਨਤਾ ਅਰਥਾਤ ਬ੍ਰਹਮ ਰੂਪ ਨਹੀਂ ਜਾਨਿਆ॥੧॥ ਰਹਾਉ ॥
Prof. Sahib Singhਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥

ਪਦ ਅਰਥ ਨਹੀ ਚੀਨਸਿ = ਤੂੰ ਨਹੀਂ ਪਛਾਣ ਕਰਦਾ। ਆਤਮ ਰਾਮ = ਪਰਮਾਤਮਾ ॥੧॥ ਰਹਾਉ ॥

SikhNet (Spanish)si uno no contempla al Todo Prevaleciente Señor? (1-Pausa)

ਮੂਡ ਮੁੰਡਾਏ; ਜੌ ਸਿਧਿ ਪਾਈ ॥

moodd munddaae; jau sidh paaee |

Sant Singh KhalsaIf the spiritual perfection of the Siddhas could be obtained by shaving the head,
Manmohan SinghIf perfection be obtained by shaving the head,
Manmohan Singh (Punjabi)ਜੇਕਰ ਸਿਰ ਮੁੰਨਾਉਣ ਦੁਆਰਾ ਪੂਰਨਤਾ ਮਿਲ ਜਾਂਦੀ ਹੋਵੇ,
Fareedkot Teekaਔਰ ਸਿਰ ਮੁਨਾ ਲੈਣੇ ਕਰ ਜੇ (ਸਿਧਿ) ਮੋਖ ਪਾਈਤੀ ਹੋਵੇ॥
Prof. Sahib Singhਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,

ਪਦ ਅਰਥ ਮੂੰਡ = ਸਿਰ। ਜੌ = ਜੇਕਰ।

SikhNet (Spanish)¿Acaso no sabe que de ser a así,

ਮੁਕਤੀ ਭੇਡ; ਨ ਗਈਆ ਕਾਈ ॥੨॥

mukatee bhedd; na geea kaaee |2|

Sant Singh Khalsathen why haven't sheep found liberation? ||2||
Manmohan Singhthen for the sheep salvation is not gone anywhere.
Manmohan Singh (Punjabi)ਤਾਂ ਭੇਡ ਲਈ ਤਾਂ ਕਲਿਆਣ ਕਿਧਰੇ ਨਹੀਂ ਗਈ।
Fareedkot Teekaਤੌ ਭੇਡਾਂ ਸੰਪੂਰਨ ਮੁਨੀਆਂ ਜਾਤੀਆਂ ਹੈਂ, ਪਰੰਤੂ ਮੁਕਤੀ ਕੋ ਪ੍ਰਾਪਤਿ ਕੋਈ ਭੇਡ ਨਹੀਂ ਹੂਈ॥
Prof. Sahib Singh(ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ॥੨॥

ਪਦ ਅਰਥ ਕਾਈ = ਕੋਈ। ਸਿਧਿ = ਸਫਲਤਾ ॥੨॥

SikhNet (Spanish)las ovejas estarían iluminadas? (2)

ਬਿੰਦੁ ਰਾਖਿ; ਜੌ ਤਰੀਐ ਭਾਈ ॥

bind raakh; jau tareeai bhaaee |

Sant Singh KhalsaIf someone could save himself by celibacy, O Siblings of Destiny,
Manmohan SinghO brother, if one be saved by celibacy,
Manmohan Singh (Punjabi)ਜੇਕਰ ਜਤ ਨਾਲ ਬੰਦਾ ਪਾਰ ਉਤਰ ਜਾਂਦਾ ਹੋਵੇ, ਹੇ ਭਰਾ!
Fareedkot Teekaਹੇ ਭਾਈ! ਜੇ ਕਰ ਬੀਰਜ ਕੋ ਰੋਕ ਕਰ ਤਰੀਤਾ ਹੋਵੇ॥
Prof. Sahib Singhਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,

ਪਦ ਅਰਥ ਬਿੰਦੁ = ਵੀਰਜ। ਰਾਖਿ = ਰੱਖ ਕੇ, ਸਾਂਭ ਕੇ। ਬਿੰਦੁ ਰਾਖਿ = ਵੀਰਜ ਸਾਂਭਿਆਂ, ਬਾਲ-ਜਤੀ ਰਿਹਾਂ {ਨੋਟ: ਲਫ਼ਜ਼ 'ਬਿੰਦੁ' ਸਦਾ (ੁ) ਅੰਤ ਹੈ, ਉਂਞ ਇਹ ਇਸਤ੍ਰੀ-ਲਿੰਗ ਹੈ}। ਭਾਈ = ਹੇ ਭਾਈ! ਹੇ ਸੱਜਣ!

SikhNet (Spanish)Oh amigo, si uno fuera salvado por ser célibe, entonces,

ਖੁਸਰੈ ਕਿਉ ਨ; ਪਰਮ ਗਤਿ ਪਾਈ ॥੩॥

khusarai kiau na; param gat paaee |3|

Sant Singh Khalsawhy then haven't eunuchs obtained the state of supreme dignity? ||3||
Manmohan Singhwhy should not an eunuch obtain the supreme dignity.
Manmohan Singh (Punjabi)ਤਾਂ ਹੀਜੜਾ ਕਿਉਂ ਨਾਂ ਮਹਾਨ-ਮਰਤਬਾ ਪਰਾਪਤ ਕਰ ਲਵੇ?
Fareedkot Teekaਤਬ (ਖੁਸਰੇ) ਨਪੁੰਸਕੋਂ ਨੇ ਪਰਮ ਗਤੀ ਕਿਉਂ ਨਹੀਂ ਪਾਈ, ਕਬੀ ਨਹੀਂ ਸੁਣੀ ਕਿ ਨਪੁੰਸਕ ਪਰਮਗਤੀ ਕੋ ਪ੍ਰਾਪਤਿ ਹੂਏ ਹੈਂ॥੩॥
Prof. Sahib Singhਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥

ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ, ਮੁਕਤੀ ॥੩॥

SikhNet (Spanish)¿por qué los eunucos, todos, no obtuvieron el más elevado estado de Éxtasis? (3)

ਕਹੁ ਕਬੀਰ; ਸੁਨਹੁ ਨਰ ਭਾਈ ॥

kahu kabeer; sunahu nar bhaaee |

Sant Singh KhalsaSays Kabeer, listen, O men, O Siblings of Destiny:
Manmohan SinghSays Kabir, hear O men, my brethren,
Manmohan Singh (Punjabi)ਕਬੀਰ ਜੀ ਆਖਦੇ ਹਨ, ਸੁਣੋ ਹੇ ਮੇਰੇ ਇਨਸਾਨ ਭਰਾਓ!
Fareedkot Teekaਕਬੀਰ ਜੀ ਕਹਤੇ ਹੈਂ: ਹੇ ਭਾਈ ਪੁਰਸ਼ੋ ਸੁਨੋ! ॥
Prof. Sahib Singhਕਬੀਰ ਆਖਦਾ ਹੈ- ਹੇ ਭਰਾਵੋ! ਸੁਣੋ!

ਪਦ ਅਰਥ ਨਰ ਭਾਈ = ਹੇ ਭਰਾਵੋ!

SikhNet (Spanish)Dice Kabir,

ਰਾਮ ਨਾਮ ਬਿਨੁ; ਕਿਨਿ ਗਤਿ ਪਾਈ ॥੪॥੪॥

raam naam bin; kin gat paaee |4|4|

Sant Singh Khalsawithout the Lord's Name, who has ever found salvation? ||4||4||
Manmohan Singhwithout the Lord's Name, who has ever obtained salvation?
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਕਦੋਂ ਕਿਸੇ ਨੂੰ ਮੁਕਤੀ ਪਰਾਪਤ ਹੋਈ ਹੈ?
Fareedkot Teekaਰਾਮ ਕੇ ਨਾਮ ਬਿਨਾ ਕਿਸ ਨੇ ਮੁਕਤੀ ਪਾਈ ਹੈ ਅਰਥਾਤ ਕਿਸੇ ਨੇ ਨਹੀਂ ਪਾਈ॥੪॥੪॥☬ਏਕ ਦੇਹ ਅਭਿਮਾਨੀ ਬ੍ਰਾਹਮਣ ਨੇ ਕਬੀਰ ਜੀ ਕੋ ਕਹਾ ਕਿ ਤੇਰੇ ਨੀਚ ਕੀ ਛਾਇਆ ਹਮਾਰੇ ਪਰ ਪੜ ਗਈ। ਤਿਸ ਪਰ ਨਾਮ ਮੇਂ ਪ੍ਰੀਤੀ ਬਿਨਾਂ ਜਾਤੀ ਕਾ ਨਿਖੇਧ ਕਰਤੇ ਹੂਏ ਕਹਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ॥੪॥੪॥

ਪਦ ਅਰਥ ਕਿਨਿ = ਕਿਸ ਨੇ? (ਭਾਵ, ਕਿਸੇ ਨੇ ਨਹੀਂ)।੪ ॥੪॥੪॥

* ਸ਼ਬਦ ਦਾ ਭਾਵ: ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ-ਇਹੋ ਜਿਹਾ ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਾਗਰ ਤੋਂ ਪਾਰ ਨਹੀਂ ਕਰ ਸਕਦਾ। ਕੇਵਲ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰ ਸਕਦਾ ਹੈ।੪।

SikhNet (Spanish)sin el Naam, el Nombre del Señor uno no podría encontrar la Liberación. (4-4)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਸੰਧਿਆ ਪ੍ਰਾਤ; ਇਸ੍ਨਾਨੁ ਕਰਾਹੀ ॥

sandhiaa praat; isanaan karaahee |

Sant Singh KhalsaThose who take their ritual baths in the evening and the morning
Manmohan SinghThey who take bath in the evening and the morning,
Manmohan Singh (Punjabi)ਜੋ ਲੋਢੇ ਵੇਲੇ ਅਤੇ ਸਵੇਰੇ ਇਸ਼ਨਾਨ ਕਰਦੇ ਹਨ,
Fareedkot Teekaਜੋ ਸੰਧਿਆ ਔਰ ਸਵੇਰੇ ਅਸਨਾਨ ਕਰਤੇ ਹੈਂ॥
Prof. Sahib Singh(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ

ਪਦ ਅਰਥ ਸੰਧਿਆ = ਸ਼ਾਮ ਵੇਲੇ। ਪ੍ਰਾਤ = ਸਵੇਰੇ। ਕਰਾਹੀ = ਕਰਹੀ, ਕਰਦੇ ਹਨ।

SikhNet (Spanish)Aquéllos que van en la mañana y en la noche a tomar abluciones de agua,

ਜਿਉ ਭਏ ਦਾਦੁਰ; ਪਾਨੀ ਮਾਹੀ ॥੧॥

jiau bhe daadur; paanee maahee |1|

Sant Singh Khalsaare like the frogs in the water. ||1||
Manmohan Singhare like frogs in the water.
Manmohan Singh (Punjabi)ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ।
Fareedkot Teekaਸੋ ਨਾਮ ਕੀ ਪ੍ਰੀਤੀ ਬਿਨਾਂ ਐਸੇ ਹੈਂ ਜੈਸੇ ਡਡੂ ਪਾਨੀ ਮੇਂ ਰਹਤੇ ਭਏ ਹੈਂ, ਤਿਨ ਕੋ ਕੁਛ ਪੁੰਨ ਨਹੀਂ ਹੈ॥੧॥
Prof. Sahib Singh(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥

ਪਦ ਅਰਥ ਭਏ = ਹੁੰਦੇ ਹਨ। ਦਾਦੁਰ = ਡੱਡੂ। ਮਾਹੀ = ਵਿਚ ॥੧॥

SikhNet (Spanish)son como las ranas que viven en el estanque. (1)

ਜਉ ਪੈ; ਰਾਮ ਰਾਮ ਰਤਿ ਨਾਹੀ ॥

jau pai; raam raam rat naahee |

Sant Singh KhalsaWhen people do not love the Lord's Name,
Manmohan SinghWhen men have no love for the Lord's Name,
Manmohan Singh (Punjabi)ਜਦ ਬੰਦਿਆਂ ਦੀ ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ,
Fareedkot Teekaਹੇ ਭਾਈ! ਜੋ ਰਾਮ ਨਾਮ ਕਰ ਪ੍ਰੀਤੀ ਕਰਨੇ ਵਾਲੇ ਨਹੀਂ ਹੈਂ॥
Prof. Sahib Singhਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,

ਪਦ ਅਰਥ ਜਉ ਪੈ = ਜੇਕਰ {ਵੇਖੋ, ਸਿਰੀ ਰਾਗ ਰਵਿਦਾਸ ਜੀ: 'ਜਉ ਪੈ ਹਮ ਨ ਪਾਪ ਕਰੰਤਾ'}। ਰਤਿ = ਪਿਆਰ।

SikhNet (Spanish)Y si no viven imbuidos en el Señor,

ਤੇ ਸਭਿ; ਧਰਮ ਰਾਇ ਕੈ ਜਾਹੀ ॥੧॥ ਰਹਾਉ ॥

te sabh; dharam raae kai jaahee |1| rahaau |

Sant Singh Khalsathey must all go to the Righteous Judge of Dharma. ||1||Pause||
Manmohan Singhthey shall all go to the Righteous Judge, to account for their deeds. Pause.
Manmohan Singh (Punjabi)ਉਹ ਸਾਰੇ ਆਪਣੇ ਅਮਲਾਂ ਦਾ ਹਿਸਾਬ ਦੇਣ ਲਈ ਧਰਮ ਰਾਜੇ ਕੋਲ ਜਾਣਗੇ। ਠਹਿਰਾਉ।
Fareedkot Teekaਤੇ ਸਭ ਧਰਮਰਾਇਕੇ ਜਾਵੇਂਗੇ॥੧॥ ਰਹਾਉ ॥
Prof. Sahib Singhਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਤੇ ਸਭ = ਉਹ ਸਾਰੇ (ਜੀਵ)। ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ ॥੧॥ ਰਹਾਉ ॥

SikhNet (Spanish)presentados serán de todas formas ante el Señor de la Ley para responder por sus acciones. (1-Pausa)

ਕਾਇਆ ਰਤਿ; ਬਹੁ ਰੂਪ ਰਚਾਹੀ ॥

kaaeaa rat; bahu roop rachaahee |

Sant Singh KhalsaThose who love their bodies and try different looks,
Manmohan SinghThey who are in love with their bodies, and assume many forms,
Manmohan Singh (Punjabi)ਜਿਹੜੇ ਆਪਣੀਆਂ ਦੇਹਾਂ ਨੂੰ ਪਿਆਰ ਕਰਦੇ ਹਨ, ਅਤੇ ਅਨੇਕਾਂ ਸਰੂਪ ਧਾਰਦੇ ਹਨ,
Fareedkot Teekaਦੇਹ ਮੇਂ ਪ੍ਰੀਤੀ ਕਰ ਕੇ ਜੋ ਬਹੁਤ ਰੂਪ ਰਚਾਵਤੇ ਹੈਂ, ਭਾਵ ਏਹ ਜਾਤਿ ਅਭਿਮਾਨੀ ਹੂਏ ਤਿਲਕ ਛਾਪਾ ਆਦਿਕ ਲਗਾਵਤੇ ਹੈਂ॥
Prof. Sahib Singh(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;

ਪਦ ਅਰਥ ਕਾਇਆ = ਸਰੀਰ। ਰਤਿ = ਮੋਹ, ਪਿਆਰ। ਬਹੁ ਰੂਪ = ਕਈ ਭੇਖ। ਰਚਾਹੀ = ਰਚਦੇ ਹਨ, ਬਣਾਉਂਦੇ ਹਨ।

SikhNet (Spanish)Aquéllos que están enamorados de su cuerpo, cambian de colores,

ਤਿਨ ਕਉ ਦਇਆ; ਸੁਪਨੈ ਭੀ ਨਾਹੀ ॥੨॥

tin kau deaa; supanai bhee naahee |2|

Sant Singh Khalsado not feel compassion, even in dreams. ||2||
Manmohan Singhfeel not compassion even in their dream.
Manmohan Singh (Punjabi)ਉਹ ਆਪਣੇ ਸੁਪਨੇ ਵਿੱਚ ਭੀ ਰਹਿਮ ਮਹਿਸੂਸ ਨਹੀਂ ਕਰਦੇ।
Fareedkot Teekaਤਿਨ ਕੋ ਦਯਾ ਸੁਪਨੈ ਮੇਂ ਭੀ ਨਹੀਂ ਹੋਤੀ, ਕਿਉਂਕਿ ਜਾਗ੍ਰਤ ਮੇਂ ਜੋ ਸੁਭਾਵ ਦ੍ਰਿੜ ਹੋਤਾ ਹੈ, ਤਿਸੀ ਕੇ ਸੰਸਕਾਰ ਕਾ ਸੁਪਨਾ ਆਵਤਾ ਹੈ॥੨॥
Prof. Sahib Singhਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥

ਪਦ ਅਰਥ ਸੁਪਨੈ ਭੀ = ਸੁਪਨੇ ਵਿਚ ਭੀ, ਕਦੇ ਭੀ। ਦਇਆ = ਤਰਸ ॥੨॥

SikhNet (Spanish)porque la vanidad no propicia la compasión en el corazón para nada. (2)

ਚਾਰਿ ਚਰਨ; ਕਹਹਿ ਬਹੁ ਆਗਰ ॥

chaar charan; kaheh bahu aagar |

Sant Singh KhalsaThe wise men call them four-footed creatures;
Manmohan SinghSo many wise-men say that such persons are the four-footed animals,
Manmohan Singh (Punjabi)ਅਨੇਕਾਂ ਸਿਆਣੇ ਬੰਦੇ ਆਖਦੇ ਹਨ ਕਿ ਐਸੇ ਪੁਰਸ਼ ਚਹੁੰ ਪੈਰ ਵਾਲੇ ਹੈਵਾਨ ਹਨ,
Fareedkot Teeka(ਚਾਰਿ ਚਰਨ) ਚਾਰੋ ਬੇਦ ਔਰ (ਬਹੁ ਆਗਰ) ਅਤੀ ਚਾਤਰ ਏਹ ਕਹਤੇ ਹੈਂ; ਵਾ ਪੂਰਬ ਉਕਤ ਪੁਰਸੋਂ ਕੋ ਸੰਤ ਜਨ (ਚਾਰਿ ਚਰਨ) ਪਸੂ ਕਹਤੇ ਹੈਂ॥
Prof. Sahib Singhਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)।

ਪਦ ਅਰਥ ਚਾਰਿ ਚਰਨ = ਚਾਰ ਵੇਦ। ਕਹਹਿ = ਉਚਾਰਦੇ ਹਨ, ਪੜ੍ਹਦੇ ਹਨ। ਬਹੁ = ਬਹੁਤੇ। ਆਗਰ = ਸਿਆਣੇ ਮਨੁੱਖ।

SikhNet (Spanish)Los sabios dicen que la religión tiene cuatro pies:

ਸਾਧੂ ਸੁਖੁ ਪਾਵਹਿ; ਕਲਿ ਸਾਗਰ ॥੩॥

saadhoo sukh paaveh; kal saagar |3|

Sant Singh Khalsathe Holy find peace in this ocean of pain. ||3||
Manmohan Singhbut the saints obtain peace in this ocean of strife.
Manmohan Singh (Punjabi)ਪਰ ਸੰਤ ਬਖੇੜੇ ਦੇ ਸਮੁੰਦਰ ਵਿੱਚ ਆਰਾਮ ਪਾਉਂਦੇ ਹਨ।
Fareedkot Teekaਅਰੁ (ਕਲਿ) ਕਲਪਨਾ ਕੇ ਸਮੁੰਦ੍ਰ ਸੰਸਾਰ ਮੇਂ ਸਾਧੂ ਸੁਖ ਪਾਵਤੇ ਹੈਂ॥੩॥
Prof. Sahib Singhਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥

ਪਦ ਅਰਥ ਸਾਧੂ = ਸੰਤ ਜਨ। ਕਲਿ ਸਾਗਰ = ਝਗੜਿਆਂ ਦਾ ਸਮੁੰਦਰ, ਸੰਸਾਰ ॥੩॥

SikhNet (Spanish)la verdad, el Yoga, la alabanza y la meditación, pero los Santos están absortos en Su Paz mientras los teólogos discuten.

ਕਹੁ ਕਬੀਰ; ਬਹੁ ਕਾਇ ਕਰੀਜੈ ॥

kahu kabeer; bahu kaae kareejai |

Sant Singh KhalsaSays Kabeer, why do you perform so many rituals?
Manmohan SinghSays Kabir, why should we perform so many ceremonies?
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਆਪਾਂ ਐਨੇ ਬਹੁਤੇ ਸੰਸਕਾਰ ਕਿਉਂ ਕਰੀਏ?
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਬਹੁਤੀਆਂ ਬਾਤਾਂ ਕਿਆ ਕਰੀਏ॥
Prof. Sahib Singhਕਬੀਰ ਆਖਦਾ ਹੈ- ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,

ਪਦ ਅਰਥ ਬਹੁ ਕਾਇ ਕਰੀਜੈ = ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ? ਭਾਵ, ਮੁੱਕਦੀ ਗੱਲ ਇਹ ਹੈ; ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ।

SikhNet (Spanish)Dice Kabir: ¿Por qué debemos de envolver la mente en demasiadas cosas?

ਸਰਬਸੁ ਛੋਡਿ; ਮਹਾ ਰਸੁ ਪੀਜੈ ॥੪॥੫॥

sarabas chhodd; mahaa ras peejai |4|5|

Sant Singh KhalsaRenounce everything, and drink in the supreme essence of the Lord. ||4||5||
Manmohan SinghForsake all others and quaff only the supreme Name Nectar.
Manmohan Singh (Punjabi)ਹੋਰ ਸਾਰਾ ਕੁਛ ਤਿਆਗ ਕੇ ਕੇਵਲ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰੀਏ।
Fareedkot Teekaਸਰਬ ਰਸੋਂ ਕੋ ਛੋਡ ਕਰ ਕੇ ਮਹਾ ਰਸ ਜੋ ਆਤਮਾਨੰਦ ਰੂਪੀ ਅੰਮ੍ਰਿਤ ਹੈ ਤਿਸ ਕੋ ਪਾਨ ਕਰੀਏ। ਕਹੀਂ ਪਾਠ ਸਰਬਸੁ ਹੋਤਾ ਹੈ ਤਹਾਂ ਅਰਥ ਸਰਬੰਸ ਛੋਡ ਕਰ॥੪॥੫॥☬ਬ੍ਰਾਹਮਨ ਨੇ ਕਹਾ ਜੇ ਕਰ ਆਤਮ ਗਿਆਨ ਨਹੀਂ ਭੀ ਹੈ ਤਉ ਭੀ ਹਮ ਉਤਮ ਹੈਂ। ਕਿਉਂਕਿ ਹਮ ਜਪ, ਤਪ, ਬ੍ਰਤ, ਪੂਜਾ ਕਰਨੇ ਮੇਂ ਚਤ੍ਰ ਹੈਂ। ਤਿਸ ਪਰ ਕਹਤੇ ਹੈਂ:
Prof. Sahib Singhਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥

ਪਦ ਅਰਥ ਸਰਬਸੁ = (सर्वस्व) ਆਪਣਾ ਸਭ ਕੁਝ, ਸਭ ਪਦਾਰਥਾਂ ਦਾ ਮੋਹ। ਛੋਡਿ = ਛੱਡ ਕੇ। ਮਹਾ ਰਸੁ = ਸਭ ਤੋਂ ਉੱਚਾ ਨਾਮ ਰਸ। ਪੀਜੈ = ਪੀਵੀਏ।੪ ॥੪॥੫॥

* ਭਾਵ: ਤੀਰਥਾਂ ਦੇ ਇਸ਼ਨਾਨ, ਕਈ ਤਰ੍ਹਾਂ ਦੇ ਭੇਖ, ਵੇਦ ਆਦਿਕ ਧਰਮ ਪੁਸਤਕਾਂ ਦੇ ਨਿਰੇ ਪਾਠ-ਅਜਿਹਾ ਕੋਈ ਕਰਮ ਭੀ ਸੱਚਾ ਸੁਖ ਨਹੀਂ ਦੇ ਸਕਦਾ। ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਨਹੀਂ, ਉਸ ਨੇ ਜਮਾਂ ਦੇ ਹੀ ਵੱਸ ਪੈਣਾ ਹੈ। ਉੱਦਮਾਂ ਦੇ ਸਿਰ ਉੱਦਮ ਇਹੀ ਹੈ ਕਿ ਮੋਹ ਤਿਆਗ ਕੇ ਪ੍ਰਭੂ ਦਾ ਸਿਮਰਨ ਕਰੀਏ।੫।

SikhNet (Spanish)¿Por qué no dejar los detalles y beber solamente de la Esencia? (4-5)

Open this shabad →

Shabad Bhagat Kabir Ji Raag Gauree

ਕਬੀਰ ਜੀ ਗਉੜੀ ॥

kabeer jee gaurree |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਕਿਆ ਜਪੁ. ਕਿਆ ਤਪੁ; ਕਿਆ ਬ੍ਰਤ ਪੂਜਾ ॥

kiaa jap. kiaa tap; kiaa brat poojaa |

Sant Singh KhalsaWhat use is chanting, and what use is penance, fasting or devotional worship,
Manmohan SinghWhat avails meditation, what penance and what fasting and worship to Him,
Manmohan Singh (Punjabi)ਕੀ ਲਾਭ ਹੈ ਬੰਦਗੀ ਦਾ, ਕੀ ਤਪੱਸਿਆ ਦਾ ਅਤੇ ਕੀ ਉਪਹਾਸ ਤੇ ਪਰਸਤਸ਼ ਦਾ ਉਸ ਨੂੰ,
Fareedkot Teekaਜਪ ਕਿਆ ਹੈ ਤਪ ਕਿਆ ਹੈ ਪੂਜਾ ਕਿਆ ਹੈ, ਭਾਵ ਇਹ ਕਿ ਦ੍ਵੈਤ ਭਾਵ ਸੇ ਕੀਆ ਹੂਆ ਜਪੁ ਤਪੁ ਤੁਛ ਫਲ ਦੇਤਾ ਹੈ॥
Prof. Sahib Singhਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?

ਪਦ ਅਰਥ ਕਿਆ = ਕਾਹਦਾ? ਕਿਸ ਅਰਥ? ਕਿਸ ਭਾ? ਕਿਸੇ ਅਰਥ ਨਹੀਂ।

SikhNet (Spanish)¿De qué le sirve al ser la meditación, la penitencia, los ayunos y las postraciones,

ਜਾ ਕੈ ਰਿਦੈ; ਭਾਉ ਹੈ ਦੂਜਾ ॥੧॥

jaa kai ridai; bhaau hai doojaa |1|

Sant Singh Khalsato one whose heart is filled with the love of duality? ||1||
Manmohan Singhin whose heart there is the love of another?
Manmohan Singh (Punjabi)ਜਿਸ ਦੇ ਦਿਲ ਵਿੱਚ ਹੋਰਸ ਦੀ ਪ੍ਰੀਤ ਹੈ।
Fareedkot Teekaਜਿਸ ਕੇ ਰਿਦੇ ਮੇਂ ਦ੍ਵੈਤ ਭਾਵ ਹੈ॥੧॥
Prof. Sahib Singhਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ ॥੧॥

ਪਦ ਅਰਥ ਜਾ ਕੈ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ।॥੧॥

SikhNet (Spanish)si en su mente no habita el Señor, sino el otro? (1)

ਰੇ ਜਨ; ਮਨੁ ਮਾਧਉ ਸਿਉ ਲਾਈਐ ॥

re jan; man maadhau siau laaeeai |

Sant Singh KhalsaO humble people, link your mind to the Lord.
Manmohan SinghO man, apply thy mind to the Lord of wealth.
Manmohan Singh (Punjabi)ਹੇ ਬੰਦੇ! ਆਪਣੇ ਚਿੱਤ ਨੂੰ ਮਾਇਆ ਦੇ ਪਤੀ ਨਾਲ ਜੋੜ।
Fareedkot Teekaਹੇ ਜਨ! ਮਨੁ ਮਾਧਉ ਕੇ ਸਾਥ ਲਗਾਈਏ॥
Prof. Sahib Singhਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।

ਪਦ ਅਰਥ ਰੇ ਜਨ = ਹੇ ਭਾਈ! ਮਾਧਉ = ਮਾਧਵ {ਮਾ = ਮਾਇਆ। ਧਵ = ਪਤੀ} ਮਾਇਆ ਦਾ ਪਤੀ ਪ੍ਰਭੂ। ਸਿਉ = ਨਾਲ।

SikhNet (Spanish)Oh amigo, entona tu ser sólo en el Señor,

ਚਤੁਰਾਈ; ਨ ਚਤੁਰਭੁਜੁ ਪਾਈਐ ॥ ਰਹਾਉ ॥

chaturaaee; na chaturabhuj paaeeai | rahaau |

Sant Singh KhalsaThrough cleverness, the four-armed Lord is not obtained. ||Pause||
Manmohan SinghThrough cleverness, the four armed Lord God is not obtained. Pause.
Manmohan Singh (Punjabi)ਚਾਲਾਕੀ ਰਾਹੀਂ ਚਹੁ-ਬਾਹਾਂ ਵਾਲਾ ਪ੍ਰਭੂ ਸੁਆਮੀ ਪਰਾਪਤ ਨਹੀਂ ਹੁੰਦਾ। ਠਹਿਰਾਉ।
Fareedkot Teekaਚਤਰਾਈ ਕਰ ਕੇ ਚਤੁਰਭੁਜ ਕੀ ਪ੍ਰਾਪਤੀ ਨਹੀਂ ਹੋਤੀ॥ ਰਹਾਉ ॥
Prof. Sahib Singh(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥

ਪਦ ਅਰਥ ਚਤੁਰਾਈ = ਸਿਆਣਪਾਂ ਨਾਲ। ਚਤੁਰਭੁਜੁ = {ਚਾਰ ਬਾਹਵਾਂ ਵਾਲਾ} ਪਰਮਾਤਮਾ। ਨ ਪਾਈਐ = ਨਹੀਂ ਮਿਲਦਾ ਰਹਾਉ॥

SikhNet (Spanish)porque a través de la habilidad intelectual, tu Señor Todopoderoso no es obtenido. (Pausa)

ਪਰਹਰੁ ਲੋਭੁ; ਅਰੁ ਲੋਕਾਚਾਰੁ ॥

parahar lobh; ar lokaachaar |

Sant Singh KhalsaSet aside your greed and worldly ways.
Manmohan SinghForsake covetousness and worldly ways.
Manmohan Singh (Punjabi)ਲਾਲਚ ਅਤੇ ਸੰਸਾਰੀ ਰਸਤਿਆਂ ਨੂੰ ਛੱਡ ਦੇ।
Fareedkot Teekaਲੋਭ ਕੋ ਔਰ ਜੋ ਲੋਕੋਂ ਕੀ ਪ੍ਰਸਿੰਨਤਾ ਵਾਸਤੇ ਜਪ ਤਪ ਆਦਿ ਕਰਮ ਕਰਤਾ ਹੈਂ ਤਿਨ ਕੋ ਤਿਆਗ ਦੇਹ॥
Prof. Sahib Singh(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।

ਪਦ ਅਰਥ ਪਰਹਰੁ = {ਸੰ: ਪਰਿ-ਹ੍ਰਿ=ਤਿਆਗ ਦੇਣਾ} ਛੱਡ ਦੇਹ। ਲੋਕਾਚਾਰੁ = ਲੋਕਾਂ ਨੂੰ ਹੀ ਵਿਖਾਉਣ ਵਾਲਾ ਕੰਮ, ਵਿਖਾਵਾ, ਲੋਕ-ਪਤੀਆਵਾ।

SikhNet (Spanish)Deja tu ansia de tener cosas, y los modos del mundo,

ਪਰਹਰੁ; ਕਾਮੁ ਕ੍ਰੋਧੁ ਅਹੰਕਾਰੁ ॥੨॥

parahar; kaam krodh ahankaar |2|

Sant Singh KhalsaSet aside sexual desire, anger and egotism. ||2||
Manmohan SinghLay aside lust, wrath and pride.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੂੰ ਤਿਆਗ ਦੇ।
Fareedkot Teekaਪੁਨਾ ਕਾਮ, ਕ੍ਰੋਧ, ਅਹੰਕਾਰ ਕੋ ਤਿਆਗ ਦੇ॥੨॥☬ਜੇ ਕਹੇ ਕਿ ਠਾਕੁਰ ਪੂਜਾ ਆਦਿ ਕਰਮੋਂ ਮੇਂ ਕਿਆ ਦੋਸ ਹੈ, ਜੋ ਹਮਾਰੇ ਸੇ ਛੁਡਾਵਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥
SikhNet (Spanish)y erradica de tu mente el enojo, la lujuria y el egoísmo. (2)

ਕਰਮ ਕਰਤ; ਬਧੇ ਅਹੰਮੇਵ ॥

karam karat; badhe ahamev |

Sant Singh KhalsaRitual practices bind people in egotism;
Manmohan SinghWith the practise of rituals one is bound down by ego.
Manmohan Singh (Punjabi)ਕਰਮ ਕਾਂਡ ਕਰਨ ਦੁਆਰਾ ਆਦਮੀ ਹੰਕਾਰ ਨਾਲ ਬੱਝ ਜਾਂਦਾ ਹੈ।
Fareedkot Teekaਕਰਮ ਕਰਤੇ ਹੂਏ (ਅਹੰਮੇਵ) ਅਹੰਕਾਰ ਬਧ ਜਾਵਤਾ ਹੈ॥
Prof. Sahib Singhਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,

ਪਦ ਅਰਥ ਕਰਮ = ਕਰਮ-ਕਾਂਡ, ਧਾਰਮਿਕ ਰਸਮਾਂ। ਅਹੰਮੇਵ = {ਅਹੰ = ਮੈਂ। ਏਵ = ਹੀ।} 'ਮੈਂ ਮੈਂ' ਦਾ ਖ਼ਿਆਲ; ਅਹੰਕਾਰ। ਬਧੇ = ਬੱਝ ਗਏ ਹਨ।

SikhNet (Spanish)Aquéllos que hacen prácticas religiosas y buenas acciones pero lo hacen desde su ego, seguirán atrapados en el mismo ego.

ਮਿਲਿ ਪਾਥਰ ਕੀ; ਕਰਹੀ ਸੇਵ ॥੩॥

mil paathar kee; karahee sev |3|

Sant Singh Khalsameeting together, they worship stones. ||3||
Manmohan SinghThey join together and worship a stone.
Manmohan Singh (Punjabi)ਉਹ ਇਕੱਠੇ ਹੋ ਕੇ ਪੱਥਰ ਦੀ ਪੂਜਾ ਕਰਦੇ ਹਨ।
Fareedkot Teekaਮਿਲਿ ਕਰ ਕੇ ਪਾਥਰ ਕੀ ਸੇਵਾ ਕਰਤੇ ਹੈਂ; ਵਾ ਪਥਰ ਕੀ ਸੇਵ ਕਰਨੇ ਸੇ ਕਿਆ ਤੁਮ ਕੌ ਪਥਰ ਮਿਲੇਗਾ ਭਾਵ ਸੇ ਕੁਛ ਨਹੀਂ ਮਿਲਤਾ॥੩॥☬ਕਦਾਚਿਤ ਐਸੀ ਅਸੰਕਾ ਹੋ ਕਿ ਧੰਨੇ ਕੋ ਪਥਰ ਪੂਜ ਕਰਤੇ ਹੀ ਪਰਮੇਸ੍ਵਰ ਮਿਲਾ ਹੈ? ਤਿਸ ਕਾ ਸਮਾਧਾਨ:
Prof. Sahib Singhਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ॥੩॥

ਪਦ ਅਰਥ ਮਿਲਿ = ਮਿਲ ਕੇ। ਕਰਹੀ = ਕਰਹਿ, ਕਰਦੇ ਹਨ। ਸੇਵ = ਸੇਵਾ ॥੩॥

SikhNet (Spanish)Y seguramente tales hombres no podrán servir a nadie mejor que a los ídolos de piedra. (3)

ਕਹੁ ਕਬੀਰ; ਭਗਤਿ ਕਰਿ ਪਾਇਆ ॥

kahu kabeer; bhagat kar paaeaa |

Sant Singh KhalsaSays Kabeer, He is obtained only by devotional worship.
Manmohan SinghSays Kabir, by devotion the Lord is obtained.
Manmohan Singh (Punjabi)ਕਬੀਰ ਜੀ ਆਖਦੇ ਹਨ, ਅਨੁਰਾਗ ਦੁਆਰਾ ਸਾਈਂ ਪਾਇਆ ਜਾਂਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਧੰਨੇ ਨੇ ਭਗਤੀ ਕਰ ਕੇ ਪਾਇਆ ਹੈ॥
Prof. Sahib Singhਕਬੀਰ ਆਖਦਾ ਹੈ- ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ,

ਪਦ ਅਰਥ ਕਰਿ = ਕਰ ਕੇ, ਕਰਨ ਨਾਲ। ਪਾਇਆ = ਮਿਲਦਾ ਹੈ।

SikhNet (Spanish)Dice Kabir, el Señor es obtenido sólo a través de la Alabanza

ਭੋਲੇ ਭਾਇ; ਮਿਲੇ ਰਘੁਰਾਇਆ ॥੪॥੬॥

bhole bhaae; mile raghuraaeaa |4|6|

Sant Singh KhalsaThrough innocent love, the Lord is met. ||4||6||
Manmohan SinghThrough simplicity, the king of Raghwas, God is met
Manmohan Singh (Punjabi)ਭੋਲੇਪਣ ਰਾਹੀਂ, ਰਾਘਵਾ ਦਾ ਰਾਜ, ਵਾਹਿਗੁਰੂ ਮਿਲਦਾ ਹੈ।
Fareedkot Teekaਰਘੁਰਾਇਆ ਭੋਲੇ ਭਾਇ ਮਿਲੇ ਹੈਂ, ਵਾ ਹੇ (ਭੋਲੇ) ਪਰਮੇਸ੍ਵਰ! (ਭਾਇ) ਪ੍ਰੇਮ ਕਰ ਕੇ ਮਿਲੇ ਹੈਂ॥੪॥੬॥☬ਜੇ ਕਹੇ ਜਦਯਪਿ ਹਮਾਰੇ ਮੇਂ ਪ੍ਰੇਮ ਨਹੀਂ ਤਾਂ ਵੀ ਹਮ ਬ੍ਰਾਹਮਣ ਜਾਤੀ ਕਰ ਸਭ ਸੇ ਅਧਿਕ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਭੋਲੇ ਸੁਭਾਉ ਨਾਲ ਮਿਲਦਾ ਹੈ ॥੪॥੬॥

ਪਦ ਅਰਥ ਭੋਲੇ ਭਾਇ = ਭੋਲੇ ਸੁਭਾਉ ਨਾਲ। ਰਘੁਰਾਇਆ = ਪ੍ਰਭੂ ॥੪॥੬॥

* ਸ਼ਬਦ ਦਾ ਭਾਵ: ਮਾਇਆ ਦੀ ਖ਼ਾਤਰ ਤੇ ਲੋਕ-ਵਿਖਾਵੇ ਦੀ ਖ਼ਾਤਰ ਮਨੁੱਖ ਜਪ, ਤਪ ਆਦਿਕ ਕਰਮ ਕਰਦੇ ਹਨ, ਤੇ ਸਿਆਣੇ ਬਣ ਬਣ ਕੇ ਵਿਖਾਉਂਦੇ ਹਨ-ਇਹ ਰੱਬ ਨੂੰ ਮਿਲਣ ਦਾ ਰਾਹ ਨਹੀਂ ਹੈ। ਜੇ ਪ੍ਰਭੂ ਨੂੰ ਮਿਲਣਾ ਹੈ ਤਾਂ ਉਸ ਦੀ ਭਗਤੀ ਕਰੋ ਤੇ ਬਾਲ-ਬੁੱਧ ਰਹੋ।੬। * ਨੋਟ: ਭੋਲੇ ਸੁਭਾਉ (innocence) ਅਤੇ ਅਗਿਆਨਤਾ, ਨਾਵਾਕਫ਼ੀਅਤ (ignorance) ਵਿਚ ਫ਼ਰਕ ਸਮਝਣ ਦੀ ਲੋੜ ਹੈ। ਕਿਸੇ 'ਮੂਰਤੀ' ਦੀ ਬਾਬਤ ਕਦੇ ਇਹ ਸਮਝ ਲੈਣਾ ਕਿ ਇਹ ਪਰਮਾਤਮਾ ਹੈ-ਇਹ ਭੋਲਾ ਸੁਭਾਉ ਨਹੀਂ ਹੈ, ਇਹ ਨਾਵਾਕਫ਼ੀਅਤ ਹੈ, ਇਹ ਅੰਞਾਣਪੁਣਾ ਹੈ, ਇਹ ਅਗਿਆਨਤਾ ਹੈ। ਭੋਲਾ-ਪਣ ਛੋਟੇ ਬਾਲਕ ਦਾ ਸੁਭਾਉ ਹੈ; ਕਿਸੇ ਨਾਲ ਵੈਰ ਦੀ ਪੱਕੀ ਗੰਢ ਨਾਹ ਬੰਨ੍ਹ ਲੈਣੀ, ਇਹ ਭੋਲਾਪਣ ਹੈ; ਸਭ ਬੰਦੇ ਇਕੋ ਜਿਹੇ ਜਾਪਣੇ, ਉੱਚੇ ਨੀਵੇਂ ਦਾ ਵਿਤਕਰਾ ਨਾਹ ਹੋਣਾ-ਇਹ ਭੋਲਾ-ਪਣ ਹੈ।

SikhNet (Spanish)y de la inocencia del corazón. (4-6)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਗਰਭ ਵਾਸ ਮਹਿ; ਕੁਲੁ ਨਹੀ ਜਾਤੀ ॥

garabh vaas meh; kul nahee jaatee |

Sant Singh KhalsaIn the dwelling of the womb, there is no ancestry or social status.
Manmohan SinghIn the womb dwelling, the mortal has no lineage and caste.
Manmohan Singh (Punjabi)ਬੱਚੇਦਾਨੀ ਦੇ ਵਸੇਬੇ ਅੰਦਰ ਪ੍ਰਾਣੀ ਦੀ ਕੋਈ ਵੰਸ਼ ਜਾ ਜਾਤ ਨਹੀਂ ਹੁੰਦੀ।
Fareedkot Teekaਜਬ ਮਾਤਾ ਕੇ ਗਰਭ ਮੇਂ ਵਾਸ ਹੋਤਾ ਹੈ ਤਬ ਕੁਲ ਜਾਤੀ ਨਹੀਂ ਹੋਤੀ, ਭਾਵ ਏਹ ਕਿ ਊਹਾਂ ਦੁਖ ਸਭ ਕੋ ਸਮ ਹੈ ਔਰ ਜਨੇਊ ਆਦੀ ਚਿੰਨ ਬਾਹਰ ਹੀ ਧਾਰ ਲੀਏ ਹੈਂ॥
Prof. Sahib Singhਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।

ਪਦ ਅਰਥ ਗਰਭ ਵਾਸ = ਮਾਂ ਦੇ ਪੇਟ ਦਾ ਵਸੇਬਾ। ਜਾਤੀ = ਜਾਣੀ (ਕਿਸੇ ਨੇ ਭੀ)।

SikhNet (Spanish)En el vientre de la madre, uno no distingue la casta propia;

ਬ੍ਰਹਮ ਬਿੰਦੁ ਤੇ; ਸਭ ਉਤਪਾਤੀ ॥੧॥

braham bind te; sabh utapaatee |1|

Sant Singh KhalsaAll have originated from the Seed of God. ||1||
Manmohan SinghFrom the seed of the Lord, all have sprung.
Manmohan Singh (Punjabi)ਪ੍ਰਭੂ ਦੇ ਬੀਜ ਤੋਂ ਸਾਰੇ ਪੈਦਾ ਹੋਏ ਹਨ।
Fareedkot Teekaਹੇ (ਬ੍ਰਹਮ) ਬਾਹਮਣ! (ਬਿੰਦ ਤੇ) ਰਕਤਿ ਬੀਰਜ ਸੇ ਸਭ ਕੀ ਉਤਪਤੀ ਹੂਈ ਹੈ, ਵਾ ਬ੍ਰਹਮਾ ਸੇ ਸਭ ਕੀ ਉਤਪਤੀ, (ਬਿੰਦੁ) ਜਾਣ ਬ੍ਰਹਮਾ ਸੇ ਕਸਪ, ਕਸਪ ਸੇ ਸਭ ਉਤਪਤਿ ਹੂਏ ਹੈਂ॥੧॥
Prof. Sahib Singhਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥

ਪਦ ਅਰਥ ਬ੍ਰਹਮ ਬਿੰਦੁ = ਪਰਮਾਤਮਾ ਦੀ ਅੰਸ਼। ਬਿੰਦੁ ਤੇ = ਬਿੰਦ ਤੋਂ {ਨੋਟ: ਲਫ਼ਜ਼ 'ਬਿੰਦੁ' ਸਦਾ (ੁ) ਅੰਤ ਰਹਿੰਦਾ ਹੈ, 'ਸੰਬੰਧਕ' (Preposition) ਦੇ ਨਾਲ ਭੀ ਇਹ (ੁ) ਕਾਇਮ ਰਹਿੰਦਾ ਹੈ}। ਉਤਪਾਤੀ = ਉਤਪੱਤੀ, ਹੋਂਦ, ਜਨਮ ॥੧॥

SikhNet (Spanish)es de la semilla del Señor que la creación entera vino a existir. (1)

ਕਹੁ ਰੇ ਪੰਡਿਤ; ਬਾਮਨ ਕਬ ਕੇ ਹੋਏ ॥

kahu re panddit; baaman kab ke hoe |

Sant Singh KhalsaTell me, O Pandit, O religious scholar: since when have you been a Brahmin?
Manmohan SinghSay O Pandit, since when hast thou been a Brahman?
Manmohan Singh (Punjabi)ਦੱਸ ਹੇ ਪੰਡਤ! ਤੂੰ ਕਦੋਂ ਦਾ ਬ੍ਰਾਹਮਣ ਹੋਇਆ ਹੈ?
Fareedkot Teekaਹੇ ਪੰਡਤ! ਕਹੁ ਕਬ ਸੇ ਬ੍ਰਹਮਣ ਹੋਏ ਹੋ॥
Prof. Sahib Singhਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?

ਪਦ ਅਰਥ ਕਹੁ = ਦੱਸ। ਰੇ = ਹੇ! ਕਬ ਕੇ ਹੋਏ = ਕਦੋਂ ਦੇ ਬਣ ਗਏ ਹਨ (ਭਾਵ, ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀ ਕਦੋਂ ਦੇ ਬ੍ਰਾਹਮਣ ਬਣ ਗਏ ਹੋ?)।

SikhNet (Spanish)Di, oh Pandit, ¿cómo es que te volviste Brahmán de nacimiento?

ਬਾਮਨ ਕਹਿ ਕਹਿ; ਜਨਮੁ ਮਤ ਖੋਏ ॥੧॥ ਰਹਾਉ ॥

baaman keh keh; janam mat khoe |1| rahaau |

Sant Singh KhalsaDon't waste your life by continually claiming to be a Brahmin. ||1||Pause||
Manmohan SinghWaste not thy life by repeatedly calling thyself Brahman. Pause.
Manmohan Singh (Punjabi)ਆਪਣੇ ਆਪ ਨੂੰ ਬ੍ਰਾਹਮਣ ਆਖ ਆਖ ਕੇ ਆਪਣੀ ਜਿੰਦਗੀ ਬਰਬਾਦ ਨਾਂ ਕਰ। ਠਹਿਰਾਉ।
Fareedkot Teekaਬ੍ਰਹਮਣ ਕਹਿ ਕਹਿ ਕਰ ਜਨਮ ਮਤ ਖੋਵੋ॥੧॥ ਰਹਾਉ ॥☬ਜੇ ਕਹੇ ਹਮ ਬ੍ਰਹਮਣੀ ਸੇ ਉਤਪੰਨ ਹੂਏ ਹੈਂ ਇਸ ਕਰ ਕੇ ਹਮਾਰੀ ਵਿਸੇਸਤਾ ਹੈ। ਤਿਸ ਪਰ ਕਹਤੇ ਹੈਂ:
Prof. Sahib Singhਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥

ਪਦ ਅਰਥ ਕਹਿ ਕਹਿ = ਆਖ ਆਖ ਕੇ (ਭਾਵ, ਬ੍ਰਾਹਮਣ-ਪੁਣੇ ਦਾ ਮਾਣ ਕਰ ਕੇ, ਅਹੰਕਾਰ ਨਾਲ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ)। ਮਤ ਖੋਏ = ਨਾਹ ਗਵਾਓ ॥੧॥ ਰਹਾਉ ॥

SikhNet (Spanish)No pierdas el mérito de tu naturaleza humana sintiéndote de alta clase. (1-Pausa)

ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ॥

jau toon braahaman; brahamanee jaaeaa |

Sant Singh KhalsaIf you are indeed a Brahmin, born of a Brahmin mother,
Manmohan SinghIf thou art a Brahman, born of a Brahman Mother,
Manmohan Singh (Punjabi)ਜੇ ਤੂੰ ਬ੍ਰਾਹਮਣੀ ਮਾਤਾ ਦਾ ਜਣਿਆ ਹੋਇਆ ਬ੍ਰਾਹਮਣ ਹੈ,
Fareedkot Teekaਹੇ ਬ੍ਰਹਮਨ! ਜੋ ਤੂੰ ਬ੍ਰਹਮਣੀ ਨੇ ਜਾਇਆ ਹੈਂ॥
Prof. Sahib Singhਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,

ਪਦ ਅਰਥ ਜੌ = ਜੇਕਰ। ਬ੍ਰਹਮਣੀ ਜਾਇਆ = ਬ੍ਰਾਹਮਣੀ ਤੋਂ ਜੰਮਿਆ ਹੋਇਆ।

SikhNet (Spanish)Si eres un Brahmán nacido de una mujer Brahmán, entonces

ਤਉ ਆਨ ਬਾਟ; ਕਾਹੇ ਨਹੀ ਆਇਆ ॥੨॥

tau aan baatt; kaahe nahee aaeaa |2|

Sant Singh Khalsathen why didn't you come by some other way? ||2||
Manmohan Singhthen, why hast thou not come by some other way?
Manmohan Singh (Punjabi)ਤਾਂ ਤੂੰ ਕਿਸੇ ਹੋਰ ਰਸਤੇ ਦੂਆਰਾ ਕਿਉਂ ਨਹੀਂ ਆਇਆ?
Fareedkot Teekaਤੌ ਔਰ ਰਸਤੇ ਕਿਉਂ ਨਹੀਂ ਆਇਆ। ਭਾਵ ਏਹ ਕਿ ਗਰਭਵਾਸ ਜੋਨੀ ਦੁਆਰੇ ਨਿਕਸਣੇ ਕਾ ਤੋ ਸਰਬ ਜਾਤੀ ਕਾ ਰਸਤਾ ਹੈ, ਤੁਮ ਔਰ ਰਸਤੇ ਕਿਉਂ ਨਾ ਆਏ॥੨॥
Prof. Sahib Singhਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥

ਪਦ ਅਰਥ ਤਉ = ਤਾਂ। ਆਨ ਬਾਟ = (ਕਿਸੇ) ਹੋਰ ਰਾਹੇ। ਕਾਹੇ = ਕਿਉਂ? ਆਇਆ = ਜੰਮ ਪਿਆ ॥੨॥

SikhNet (Spanish)¿por qué no naciste de una manera diferente a los demás? (2)

ਤੁਮ ਕਤ ਬ੍ਰਾਹਮਣ; ਹਮ ਕਤ ਸੂਦ ॥

tum kat braahaman; ham kat sood |

Sant Singh KhalsaHow is it that you are a Brahmin, and I am of a low social status?
Manmohan SinghHow art thou a Brahman, and how am I of low caste?
Manmohan Singh (Punjabi)ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਅਤੇ ਮੈਂ ਕਿਸ ਤਰ੍ਹਾਂ ਇਕ ਸ਼ੂਦਰ।
Fareedkot Teekaਤੁਮ ਕਿਸ ਕਰ ਕੇ ਬ੍ਰਾਹਮਣ ਹੋ, ਹਮ ਕਤ ਸੂਦਰ ਹਾਂ॥
Prof. Sahib Singh(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)?

ਪਦ ਅਰਥ ਕਤ = ਕਿਵੇਂ? ਹਮ = ਅਸੀ। ਸੂਦ = ਸ਼ੂਦਰ, ਨੀਵੀਂ ਜਾਤ ਦੇ।

SikhNet (Spanish)¿Cómo es que tú eres Brahmán y yo de baja clase?

ਹਮ ਕਤ ਲੋਹੂ; ਤੁਮ ਕਤ ਦੂਧ ॥੩॥

ham kat lohoo; tum kat doodh |3|

Sant Singh KhalsaHow is it that I am formed of blood, and you are made of milk? ||3||
Manmohan SinghHow am I of blood and how thou art of milk?
Manmohan Singh (Punjabi)ਮੈਂ ਕਿਸ ਤਰ੍ਹਾਂ ਲਹੁ ਦਾ ਹਾਂ ਤੇ ਤੂੰ ਕਿਸ ਤਰ੍ਹਾਂ ਦੁੱਧ ਦਾ ਹੈ?
Fareedkot Teekaਹਮ ਮੇਂ ਕਿਆ ਰੁਧਰ ਹੈ ਤੁਮ ਮੇਂ ਕਿਆ ਦੂਧ ਹੈ॥੩॥☬ਜੇ ਕਹੇ ਤੁਮ ਕਿਸੀ ਕੋ ਬ੍ਰਾਹਮਣ ਮਾਨਤੇ ਬੀ ਹੌ? ਤਿਸ ਪਰ ਕਹਤੇ ਹੈਂ:
Prof. Sahib Singhਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥

ਪਦ ਅਰਥ ਹਮ = ਅਸਾਡੇ (ਸਰੀਰ ਵਿਚ) ॥੩॥

SikhNet (Spanish)¿Será que yo tengo sangre en mis venas y tu tienes leche?(3)

ਕਹੁ ਕਬੀਰ; ਜੋ ਬ੍ਰਹਮੁ ਬੀਚਾਰੈ ॥

kahu kabeer; jo braham beechaarai |

Sant Singh KhalsaSays Kabeer, one who contemplates God,
Manmohan SinghSays Kabir, only he who contemplates over the Lord,
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਪ੍ਰਭੂ ਦਾ ਆਰਾਧਨ ਕਰਦਾ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਬ੍ਰਹਮ ਵੀਚਾਰ ਕਰੇ॥
Prof. Sahib Singhਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,

ਪਦ ਅਰਥ ਜੋ = ਜੋ ਮਨੁੱਖ। ਬ੍ਰਹਮੁ = ਪਰਮਾਤਮਾ ਨੂੰ। ਬਿਚਾਰੈ = ਵਿਚਾਰਦਾ ਹੈ, ਸਿਮਰਦਾ ਹੈ, ਚੇਤੇ ਕਰਦਾ ਹੈ।

SikhNet (Spanish)Dice Kabir, solamente aquél que contempla a su Señor

ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ॥੪॥੭॥

so braahaman; kaheeat hai hamaarai |4|7|

Sant Singh Khalsais said to be a Brahmin among us. ||4||7||
Manmohan Singhis said to be a Brahman, among us.
Manmohan Singh (Punjabi)ਸਾਡੇ ਵਿੱਚ ਕੇਵਲ ਉਹੀ ਬ੍ਰਾਹਮਣ ਆਖਿਆ ਜਾਂਦਾ ਹੈ।
Fareedkot Teekaਸੋ ਹਮਾਰੇ ਮਤ ਮੇਂ ਬ੍ਰਹਮਣ ਕਹੀਤਾ ਹੈ॥੪॥੭॥☬ਤਬ ਬ੍ਰਹਮਨ ਨੇ ਕਹਾ ਹਮ ਸਾਸਤ੍ਰੋਂ ਕੇ ਗਿਆਤਾ ਪੰਡਤ ਹੈਂ ਔਰ ਤੁਮ ਮੂਰਖ ਅਨਪੜ ਹੋ। ਤਿਸ ਪਰ ਕਹਤੇ ਹੈਂ:
Prof. Sahib Singhਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥

ਪਦ ਅਰਥ ਸੋ = ਉਹ ਮਨੁੱਖ। ਕਹੀਅਤੁ ਹੈ = ਆਖੀਦਾ ਹੈ। ਹਮਾਰੈ = ਅਸਾਡੇ ਮਤ ਵਿਚ ॥੪॥੭॥

* ਭਾਵ: ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਹਨ, ਉਹ ਮਨੁੱਖਾ ਜਨਮ ਅਜਾਈਂ ਗਵਾਉਂਦੇ ਹਨ। ਸਾਰੇ ਜੀਵ ਪਰਮਾਤਮਾ ਦੀ ਅੰਸ਼ ਹਨ। ਉੱਚਾ ਉਹੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ।੭।

SikhNet (Spanish)será reconocido como Brahmán en medio de los hombres de Dios. (4-7)

Open this shabad →

Ang 324 of 1430