ਸਲੋਕ ਭਗਤ ਕਬੀਰ ਜੀਉ ਕੇ ॥
salok bhagat kabeer jeeo ke |
Sant Singh KhalsaSaloks Of Devotee Kabeer Jee:
Manmohan SinghSlok. Sire Saint Kabir.
Manmohan Singh (Punjabi)ਸਲੋਕ। ਮਹਾਰਾਜ ਸੰਤ ਕਬੀਰ ਜੀ ਦੇ।
Prof. Sahib Singhਭਗਤ ਕਬੀਰ ਜੀ ਦੇ ਸਲੋਕ।
SikhNet (Spanish)Sloks del Devoto Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।* ਸਲੋਕ ਭਗਤ ਕਬੀਰ ਜੀਉ ਕੇ ਦਾ ਲੜੀ-ਵਾਰ ਭਾਵ: (ਸਲੋਕ ਨੰ: ੧ ਤੋਂ ੧੨ ਤਕ)। ਜਦ ਤੋਂ ਸੰਸਾਰ ਬਣਿਆ ਹੈ ਮਨੁੱਖ ਵਾਸਤੇ ਸੁਖ ਦਾ ਇਕੋ ਹੀ ਅਟੱਲ ਨਿਯਮ ਚਲਿਆ ਆ ਰਿਹਾ ਹੈ ਕਿ ਸੁਖ ਸਿਰਫ਼ ਨਾਮ ਸਿਮਰਨ ਵਿਚ ਹੈ; ਨੀਵੀਂ ਤੋਂ ਨੀਵੀਂ ਜਾਤਿ ਦੇ ਬੰਦੇ ਵਾਸਤੇ ਭੀ ਕੋਈ ਬੰਦਸ਼ ਨਹੀਂ ਹੈ। ਮਨੁੱਖ ਕਿਤਨਾ ਭੀ ਧਨਾਢ ਹੋਵੇ, ਤੇ, ਬਾਹਰੋਂ ਬਾਂਕਾ ਬਣਿਆ ਹੋਵੇ, ਨਾਮ ਤੋਂ ਬਿਨਾ ਹਿਰਦੇ ਵਿਚ ਸੜਨ ਹੀ ਟਿਕੀ ਰਹਿੰਦੀ ਹੈ, ਤੇ, ਜਦ ਤਕ ਧਨ ਆਦਿਕ ਸੰਸਾਰਕ ਸੁਖਾਂ ਦੀ ਲਾਲਸਾ ਹੈ ਤਦ ਤਕ ਹਰਿ-ਨਾਮ ਦਾ ਸਿਮਰਨ ਨਹੀਂ ਹੋ ਸਕਦਾ, ਤੇ ਸੁਖ ਨਹੀਂ ਹੋ ਸਕਦਾ। ਪ੍ਰਭੂ ਦਾ ਨਾਮ ਸਿਮਰ ਕੇ ਜਿਸ ਮਨੁੱਖ ਦੀ 'ਹਉ' ਮੁੱਕਦੀ ਹੈ, ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਜਾਂਦੀ ਹੈ; ਪਹਿਲਾਂ ਉਸ ਨੂੰ ਆਪਣਾ ਆਪ ਚੰਗਾ ਜਾਪਦਾ ਸੀ, ਹੁਣ ਉਸ ਨੂੰ ਦੂਜਿਆਂ ਵਿਚ ਗੁਣ ਦਿੱਸਣ ਲਗ ਪੈਂਦੇ ਹਨ; ਪਰ ਇਹ ਸਾਰੀ ਬਰਕਤਿ ਗੁਰੂ-ਦਰ ਤੋਂ ਨਸੀਬ ਹੁੰਦੀ ਹੈ। 'ਹਉ' ਨੂੰ ਮਾਰਨਾ ਇਕ ਐਸਾ ਭਲਾ ਕੰਮ ਹੈ ਜਿਸ ਨੂੰ ਸਾਰਾ ਸੰਸਾਰ ਸਲਾਹੁੰਦਾ ਹੈ। ਨਿਮ੍ਰਤਾ ਵਾਲਾ ਮਨੁੱਖ, ਮਾਨੋ ਚੰਦਨ ਦਾ ਬੂਟਾ ਹੈ ਜੋ ਸਭ ਨੂੰ ਸੁਗੰਧੀ ਦੇਂਦਾ ਹੈ। 'ਹਉ' ਦੇ ਮਾਰੇ ਹੋਏ ਬੰਦੇ ਹਨੇਰੀਆਂ ਰਾਤਾਂ ਵਰਗੇ ਕਾਲੇ ਦਿਲ ਵਾਲੇ ਹੁੰਦੇ ਹਨ, ਉਹ ਮਾਨੋ, ਬਾਂਸ ਹਨ ਜੋ ਚੰਦਨ ਦੇ ਨੇੜੇ ਹੁੰਦੇ ਹੋਏ ਭੀ ਚੰਦਨ ਦੀ ਸੁਗੰਧੀ ਤੋਂ ਵਾਂਜੇ ਰਹਿੰਦੇ ਹਨ ਤੇ ਆਪੋ ਵਿਚ ਖਹਿ-ਖਹਿ ਕੇ ਸੜਦੇ ਹਨ। ਮੁੱਖ ਭਾਵ: ਹਰਿ-ਨਾਮ ਦਾ ਸਿਮਰਨ ਮਨੁੱਖ
SikhNet (Spanish)Un Dios Creador Universal, por la Gracia del Verdadero Guru.
ਕਬੀਰ. ਮੇਰੀ ਸਿਮਰਨੀ; ਰਸਨਾ ਊਪਰਿ ਰਾਮੁ ॥
kabeer. meree simaranee; rasanaa aoopar raam |
Sant Singh KhalsaKabeer, my rosary is my tongue, upon which the Lord's Name is strung.
Manmohan SinghKabir my rosary is my tongue, on which is my Lord's Name.
Manmohan Singh (Punjabi)ਕਬੀਰ, ਮੇਰੀ ਮਾਲਾ ਮੇਰੀ ਜੀਭ੍ਹਾਂ ਹੈ, ਜਿਸ ਉਤੇ ਮੈਡੇ ਮਾਲਕ ਦਾ ਨਾਮ ਹੈ।
Fareedkot Teekaਕਬੀਰ ਜੀ ਕਹਿਤੇ ਹੈਂ: ਹੇ ਭਾਈ ਮੇਰੀ ਰਸਨਾ ਊਪਰ ਜੋ ਰਾਮ ਵਸ ਰਹਾ ਹੈ ਅਰਥਾਤ ਜੋ ਨਾਮ ਕਾ ਉਚਾਰਨ ਕਰਨਾ ਹੈ, ਸੋਈ ਹਮਾਰੀ (ਸਿਮਰਨੀ) ਮਾਲਾ ਹੈ॥
Prof. Sahib Singhਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ-ਇਹੀ ਮੇਰੀ ਮਾਲਾ ਹੈ।ਪਦ ਅਰਥ ਸਿਮਰਨੀ = ਮਾਲਾ। ਰਸਨਾ = ਜੀਭ।
SikhNet (Spanish)Kabir, mi rosario es mi lengua donde el Nombre del Señor es hilado, desde el principio,
ਆਦਿ ਜੁਗਾਦੀ ਸਗਲ ਭਗਤ; ਤਾ ਕੋ ਸੁਖੁ ਬਿਸ੍ਰਾਮੁ ॥੧॥
aad jugaadee sagal bhagat; taa ko sukh bisraam |1|
Sant Singh KhalsaFrom the very beginning, and throughout the ages, all the devotees abide in tranquil peace. ||1||
Manmohan SinghForm the beginning, all the saints dwell in peace through it.
Manmohan Singh (Punjabi)ਮੁਢ ਕਦੀਮਾਂ ਤੋਂ ਵਾਹਿਗੁਰੂ ਦੇ ਸਮੂਹ ਸੰਤ, ਇਸ ਦੇ ਰਾਹੀਂ ਆਰਾਮ ਤੇ ਆਨੰਦ ਵਿੱਚ ਰਹੇ ਹਨ।
Fareedkot Teekaਆਗੇ ਪੀਛੇ ਸਰਬ ਸਮੇਂ ਮੇਂ ਜੋ ਭਗਤਿ ਹੂਏ ਹੈਂ ਔ ਅਬ ਹੈਂ ਤਿਨ ਸਭਨੋਂ ਕੌ ਨਾਮ ਕੇ ਹੀ ਜਪਨੇ ਸੇ ਸੁਖ ਮੇਂ ਬਿਸ੍ਰਾਮ ਹੂਆ ਹੈ॥☬ਵਾ ਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੋ ਮੇਰੀ ਤੇਰੀ ਚਿੰਤਨ ਕਰਨੀ ਹੈ ਤਿਸ ਮੇਂ (ਰਸਨਾ) ਅਨੰਦ ਨਹੀਂ ਹੋਤਾ, ਤਾਂ ਤੇ ਮੇਰੀ ਤੇਰੀ ਤੇ ਊਪਰ ਜੋ ਰਾਮ ਹੈ, ਤਿਸੀ ਕੌ ਸਿਮਰਨੇ ਸੇ ਸੁਖ ਹੋਤਾ ਹੈ। ਜੋ ਸਦਾ ਆਗੇ ਪੀਛੇ ਭਗਤ ਹੂਏ ਹੈਂ ਤਿਨੋਂ ਕੋ ਭੀ ਮੇਰ ਤੇਰ ਸੇ ਰਹਿਤ ਹੋ ਕਰ ਸੁਖ ਸਰੂਪ ਮੇਂ ਬਿਸ੍ਰਾਮ, ਭਾਵ ਇਸਥਿਤੀ ਭਈ ਹੈ॥ ਯਥਾ-☬'ਮੇਰ ਤੇਰ ਜਬ ਇਨਹਿ ਚੁਕਾਈ॥☬ਤਾਂ ਤੇ ਇਸ ਸੰਗਿ ਨਹੀਂ ਬੈਰਾਈ॥' (ਗਉੜੀ ਮ: ੫) ॥੧॥
Prof. Sahib Singhਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ)। ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (ਦਾ ਕਾਰਨ) ਹੈ ॥੧॥ਪਦ ਅਰਥ ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਤਾ ਕੋ = ਉਸ (ਰਾਮ) ਦਾ, ਉਸ ਪ੍ਰਭੂ ਦਾ (ਨਾਮ)। ਬਿਸ੍ਰਾਮੁ = ਟਿਕਾਉ, ਸ਼ਾਂਤੀ, ਅਡੋਲਤਾ ॥੧॥
SikhNet (Spanish)a través de las Épocas, todos los Devotos viven en Tranquila Paz.(1)