ੴ

ਸਿੱਖਬਾਣੀ · SikhBani

ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥

kabeer meree jaat kau sabh ko hasanehaar
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364 · 2 lines
Translations

ਕਬੀਰ. ਮੇਰੀ ਜਾਤਿ ਕਉ; ਸਭੁ ਕੋ ਹਸਨੇਹਾਰੁ ॥

kabeer. meree jaat kau; sabh ko hasanehaar |

Sant Singh KhalsaKabeer, everyone laughs at my social class.
Manmohan SinghKabir, everyone laughs at my caste.
Manmohan Singh (Punjabi)ਕਬੀਰ, ਮੇਰੀ ਜਾਤੀ ਉਤੇ ਹਰ ਕੋਈ ਹਸਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਮੇਰੀ ਜੁਲਾਹੇ ਕੀ ਜਾਤਿ ਕੋ ਨੀਚ ਜਾਨ ਕਰ ਸਭ ਕੋਈ ਹਸਨੇਹਾਰ ਹੋਤਾ ਹੈ ਅਰਥਾਤ ਸਭੁ ਕੋਈ ਹਾਸੀ ਕਰਤਾ ਹੈ॥
Prof. Sahib Singhਹੇ ਕਬੀਰ! ਮੇਰੀ ਜਾਤਿ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ (ਭਾਵ, ਜੁਲਾਹਿਆਂ ਦੀ ਜਾਤਿ ਨੂੰ ਹਰ ਕੋਈ ਮਖ਼ੌਲ ਕਰਦਾ ਹੈ)।

ਪਦ ਅਰਥ ਕਉ = ਨੂੰ। ਸਭੁ ਕੋ = ਹਰੇਕ ਬੰਦਾ। ਹਸਨੇਹਾਰੁ = ਹੱਸਣ ਦਾ ਆਦੀ।

SikhNet (Spanish)Kabir, todos se burlan de mi clase social, yo entrego mi ser en sacrificio a esa clase social

ਬਲਿਹਾਰੀ ਇਸ ਜਾਤਿ ਕਉ; ਜਿਹ ਜਪਿਓ ਸਿਰਜਨਹਾਰੁ ॥੨॥

balihaaree is jaat kau; jih japio sirajanahaar |2|

Sant Singh KhalsaI am a sacrifice to this social class, in which I chant and meditate on the Creator. ||2||
Manmohan SinghA sacrifice am I unto this caste, in which I meditate on my Lord, the Creator.
Manmohan Singh (Punjabi)ਕੁਰਬਾਨ ਹਾਂ ਮੈਂ ਇਸ ਜਾਤ ਉਤੋਂ, ਜਿਸ ਵਿੱਚ ਮੈਂ ਆਪਣੇ ਕਰਤਾਰ ਦਾ ਸਿਮਰਨ ਕਰਦਾ ਹਾਂ।
Fareedkot Teekaਪਰੰਤੂ ਮੈਂ ਤੋ ਇਸੀ ਜਾਤੀ ਪਰ ਬਲਿਹਾਰਨੇ ਜਾਤਾ ਹੂੰ ਜਿਸਮੈਂ ਜਨਮ ਲੇ ਕਰ ਸਿਰਜਨਹਾਰ ਕੇ ਨਾਮ ਕੋ ਜਪ੍ਯਾ ਹੈ, ਭਾਵ ਤਾਂ ਤੇ ਇਹ ਜਾਤੀ ਸਭ ਤੇ ਉਤਮ ਹੈ॥੨॥
Prof. Sahib Singhਪਰ ਹੁਣ ਮੈਂ ਇਸ ਜਾਤਿ ਤੋਂ ਸਦਕੇ ਹਾਂ ਕਿਉਂਕਿ ਇਸ ਵਿਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ (ਤੇ ਆਤਮਕ ਸੁਖ ਮਾਣ ਰਿਹਾ ਹਾਂ) ॥੨॥

ਪਦ ਅਰਥ ਬਲਿਹਾਰੀ = ਸਦਕੇ। ਜਿਹ = ਜਿਸ ਦੀ ਰਾਹੀਂ, ਜਿਸ ਜਾਤਿ ਵਿਚ ਜੰਮ ਕੇ ॥੨॥

* ਭਾਵ: ਨੀਵੀਂ ਤੋਂ ਨੀਵੀਂ ਜਾਤਿ ਭੀ ਸਲਾਹੁਣ-ਜੋਗ ਹੋ ਜਾਂਦੀ ਹੈ, ਜਦੋਂ ਉਸ ਵਿਚ ਜੰਮ ਕੇ ਕੋਈ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ। ਨੀਵੀਂ ਜਾਤਿ ਵਾਲੇ ਨੂੰ ਭੀ ਕੋਈ ਮਨੁੱਖ ਨਾਮ ਸਿਮਰਨ ਤੋਂ ਰੋਕ ਨਹੀਂ ਸਕਦਾ।

SikhNet (Spanish)en donde puedo cantar y meditar en el Creador.(2)
Answers quote the Granth verbatim with Ang citations. AI commentary is not Gurbani and not a religious ruling.