ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਹੀਏ ਕੋ ਪ੍ਰੀਤਮੁ; ਬਿਸਰਿ. ਨ ਜਾਇ ॥
hee ko preetam; bisar. na jaae |
Sant Singh KhalsaI pray that my heart may never forget my Beloved.
Manmohan SinghLet not my heart forget my Lord.
Manmohan Singh (Punjabi)ਐ ਮੇਰੇ ਦਿਲ ਆਪਣੇ ਸੁਆਮੀ ਨੂੰ ਭੁਲਾ ਨਾਂ ਬੈਠੀ।
Fareedkot Teekaਮੇਰੇ ਰਿਦੇ ਕਾ ਪ੍ਰੀਤਮੁ ਬਿਸਰ ਨਹੀਂ ਜਾਤਾ ਹੈ॥
Prof. Sahib Singhਹੇ ਮੇਰੀ ਮਾਂ! (ਮੈਂ ਤਾਂ ਸਦਾ ਇਹੀ ਅਰਦਾਸ ਕਰਦਾ ਹਾਂ ਕਿ ਮੇਰੇ) ਦਿਲ ਦਾ ਜਾਨੀ ਪ੍ਰਭੂ (ਮੈਨੂੰ ਕਦੇ ਭੀ) ਨਾਹ ਭੁੱਲੇ।ਪਦ ਅਰਥ ਕੋ = ਦਾ। ਹੀਏ ਕੋ = ਹਿਰਦੇ ਦਾ।
SikhNet (Spanish)Oro para que mi corazón no olvide nunca a mi Bienamado,
ਤਨ ਮਨ ਗਲਤ ਭਏ ਤਿਹ ਸੰਗੇ; ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥
tan man galat bhe tih sange; mohanee mohi rahee moree maae |1| rahaau |
Sant Singh KhalsaMy body and mind are blended with Him, but the Enticer, Maya, is enticing me, O my mother. ||1||Pause||
Manmohan SinghMy body and mind are blended with Him, although mammon is enticing me away O my mother. Pause.
Manmohan Singh (Punjabi)ਮੇਰਾ ਸਰੀਰ ਅਤੇ ਮਨੂਆ ਉਸ ਦੇ ਨਾਲ ਅਭੇਦ ਹੋਏ ਹੋਏ ਹਨ, ਭਾਵੇਂ ਮਾਇਆ ਮੈਨੂੰ ਲੁਭਾਇਮਾਨ ਕਰ ਰਹੀ ਹੈ, ਹੇ ਮੇਰੀ ਮਾਤਾ! ਠਹਿਰਾਉ।
Fareedkot Teekaਤਨ ਅਰ ਮਨ ਕਰ ਕੇ ਤਿਸ ਪ੍ਰੀਤਮ ਕੇ ਸੰਗ (ਗਲਤ) ਲੀਨ ਹੂਏ ਹੈਂ, ਪ੍ਰੰਤੂ ਹੇ (ਮਾਇ) ਸੰਤ ਜਨ ਮੇਰੀ ਸਖੀਓ! ਮੋਹਿਨੀ ਮਾਇਆ ਮੁਝ ਕੋ ਮੋਹਿ ਰਹੀ ਹੈ॥੧॥ ਰਹਾਉ ॥
Prof. Sahib Singh(ਉਸ ਨੂੰ ਭੁਲਾਇਆਂ) ਮਨ ਨੂੰ ਮੋਹਣ ਵਾਲੀ ਮਾਇਆ ਆਪਣੇ ਮੋਹ ਵਿਚ ਫਸਾਣ ਲੱਗ ਪੈਂਦੀ ਹੈ, ਸਰੀਰ ਅਤੇ ਮਨ (ਦੋਵੇਂ ਹੀ) ਉਸ (ਮੋਹਨੀ) ਦੇ ਨਾਲ ਹੀ ਮਸਤ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਗਲਤ = ਗ਼ਲਤਾਨ, ਮਸਤ, ਗ਼ਰਕ। ਤਿਹ ਸੰਗੇ = ਉਸ (ਮੋਹਨੀ ਦੇ) ਨਾਲ ਹੀ। ਮੋਹਨੀ = ਮਨ ਨੂੰ ਮੋਹ ਲੈਣ ਵਾਲੀ ਮਾਇਆ। ਮੇਰੀ ਮਾਇ = ਹੇ ਮੇਰੀ ਮਾਂ! ॥੧॥ ਰਹਾਉ ॥
SikhNet (Spanish)pues mi cuerpo y mente están fundidos en Él, pero la embustera de Maya me ha estado engañando. (1-Pausa)
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ; ਤੇਊ ਤੇਊ ਗਹੇ ਰਹੇ ਅਟਕਾਇ ॥
jai jai peh khau brithaa hau apunee; teaoo teaoo gahe rahe attakaae |
Sant Singh KhalsaThose unto whom I tell my pain and frustration - they themselves are caught and stuck.
Manmohan SinghTo whomsoever I talk of my pan, all those are caught and held up by mammon.
Manmohan Singh (Punjabi)ਜਿਸ ਕਿਸੇ ਕੋਲ ਭੀ ਮੈਂ ਆਪਣੀ ਪੀੜ ਦਸਦਾ ਹਾਂ, ਉਨ੍ਹਾਂ ਸਾਰਿਆਂ ਨੂੰ ਹੀ ਮਾਇਆ ਨੇ ਪਕੜਿਆ ਅਤੇ ਰੋਕਿਆ ਹੋਇਆ ਹੈ।
Fareedkot Teekaਜਿਸ ਜਿਸ ਪਾਸ ਅਪਨੀ (ਬ੍ਰਿਥਾ) ਪੀੜਾ ਕਹਿਤਾ ਹੂੰ (ਤੇਊ ਤੇਊ) ਸੋਈ ਸੋਈ ਮਾਇਆ ਕੇ ਗ੍ਰਸੇ ਹੂਏ ਵਿਸ੍ਯ ਸੁਖੋਂ ਮੇਂ ਅਟਕ ਰਹੇ ਹੈਂ॥
Prof. Sahib Singhਹੇ ਮਾਂ! ਜਿਨ੍ਹਾਂ ਜਿਨ੍ਹਾਂ ਪਾਸ ਮੈਂ ਆਪਣੀ ਇਹ ਔਖਿਆਈ ਦੱਸਦਾ ਹਾਂ, ਉਹ ਭੀ ਸਾਰੇ (ਇਸ ਮੋਹਨੀ ਦੇ ਪੰਜੇ ਵਿਚ) ਫਸੇ ਪਏ ਹਨ ਅਤੇ (ਜੀਵਨ-ਪੰਧ ਵਿਚ) ਰੁਕੇ ਹੋਏ ਹਨ।ਪਦ ਅਰਥ ਜੈ ਜੈ ਪਹਿ = ਜਿਨ੍ਹਾਂ ਜਿਨ੍ਹਾਂ (ਮਨੁੱਖਾਂ) ਦੇ ਕੋਲ। ਕਹਉ = ਕਹਉਂ, ਮੈਂ ਆਖਦਾ ਹਾਂ। ਬ੍ਰਿਥਾ = ਤਕਲਫ਼ਿ, ਔਖਿਆਈ। ਹਉ = ਹਉਂ, ਮੈਂ। ਗਹੇ = ਫੜੇ ਹੋਏ। ਰਹੇ ਅਟਕਾਇ = ਜੀਵਨ-ਪੰਧ ਵਿਚ ਰੁਕੇ ਪਏ ਹਨ।
SikhNet (Spanish)Oh, madre mía, aún a los que les cuento de mi dolor y frustración están atrapados.
ਅਨਿਕ ਭਾਂਤਿ ਕੀ ਏਕੈ ਜਾਲੀ; ਤਾ ਕੀ ਗੰਠਿ, ਨਹੀ ਛੋਰਾਇ ॥੧॥
anik bhaant kee ekai jaalee; taa kee gantth, nahee chhoraae |1|
Sant Singh KhalsaIn all sorts of ways, Maya has cast the net; the knots cannot be loosened. ||1||
Manmohan SinghIn various forms, mammon has cast a net, whose knots are loosened not.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ, ਮਾਇਆ ਨੇ ਇਕ ਜਾਲ ਪਾਇਆ ਹੋਇਆ ਹੈ, ਜਿਸ ਦੀਆਂ ਗੰਢਾਂ ਖੁਲ੍ਹਦੀਆਂ ਨਹੀਂ।
Fareedkot Teekaਅਨੇਕ ਪ੍ਰਕਾਰ ਕੀ ਏਕ ਮਾਇਆ ਕੀ ਜਾਲੀ ਹੈ, ਤਿਸ ਕੀ ਮੋਹਿ ਰੂਪੀ ਗੰਠ ਕੋ ਵਹੁ ਛੁਡਾਇ ਨਹੀਂ ਸਕਤੇ ਹੈਂ॥੧॥
Prof. Sahib Singh(ਇਹ ਮੋਹਨੀ) ਅਨੇਕਾਂ ਹੀ ਰੂਪਾਂ ਦੀ ਇਕੋ ਹੀ ਜਾਲੀ ਹੈ, ਇਸ ਦੀ (ਪਈ ਹੋਈ) ਗੰਢ ਨੂੰ ਕੋਈ ਭੀ ਛੁੜਾ ਨਹੀਂ ਸਕਦਾ ॥੧॥ਪਦ ਅਰਥ ਜਾਲੀ = ਫਾਹੀ। ਗੰਠਿ = ਗੰਢ। ਨਹੀ ਛੋਰਾਇ = ਕੋਈ ਛੁੜਾ ਨਹੀਂ ਸਕਦਾ ॥੧॥
SikhNet (Spanish)Maya lanza su red de muchas formas y los nudos no pueden desatarse. (1)
ਫਿਰਤ ਫਿਰਤ, ਨਾਨਕ ਦਾਸੁ. ਆਇਓ; ਸੰਤਨ ਹੀ ਸਰਨਾਇ ॥
firat firat, naanak daas. aaeo; santan hee saranaae |
Sant Singh KhalsaWandering and roaming, slave Nanak has come to the Sanctuary of the Saints.
Manmohan SinghRambling and roaming about, slave, Nanak, has come and sought the refuge of the saints.
Manmohan Singh (Punjabi)ਭਰਮ ਅਤੇ ਭਟਕ ਕੇ, ਗੋਲੇ ਨਾਨਕ ਨੇ ਆ ਕੇ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਅਨੇਕ ਅਸਥਾਨੋਂ ਮੇਂ ਫਿਰਤਾ ਹੂਆ ਨਿਸਚੇ ਕਰ ਕੇ ਸੰਤੋਂ ਕੀ ਸਰਣ ਆਇਆ ਹੂੰ॥
Prof. Sahib Singhਹੇ ਨਾਨਕ! (ਅਨੇਕਾਂ ਜੂਨਾਂ ਵਿਚ) ਭਟਕਦਾ ਭਟਕਦਾ ਜਿਹੜਾ (ਮਨੁੱਖ ਸੰਤ ਜਨਾਂ ਦਾ) ਦਾਸ (ਬਣ ਕੇ) ਸੰਤ ਜਨਾਂ ਦੀ ਸਰਨ ਆਉਂਦਾ ਹੈ,
SikhNet (Spanish)Vagando y merodeando el Esclavo Nanak ha llegado hasta el Recinto de los Santos.
ਕਾਟੇ ਅਗਿਆਨ ਭਰਮ ਮੋਹ ਮਾਇਆ; ਲੀਓ ਕੰਠਿ ਲਗਾਇ ॥੨॥੪॥੨੩॥
kaatte agiaan bharam moh maaeaa; leeo kantth lagaae |2|4|23|
Sant Singh KhalsaThe bonds of ignorance, doubt, emotional attachment and the love of Maya have been cut; God hugs me close in His Embrace. ||2||4||23||
Manmohan SinghI am now delivered of my ignorance. doubt and worldly love and the Lord has hugged me to his bosom.
Manmohan Singh (Punjabi)ਮੈਂ ਹੁਣ ਬੇਸਮਝੀ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਖਲਾਸੀ ਪਾ ਗਿਆ ਹਾਂ ਅਤੇ ਪ੍ਰਭੂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।
Fareedkot Teekaਮੇਰੇ ਅਗ੍ਯਾਨ ਭਰਮ ਅਰ ਮਾਯਾ ਕੇ ਮੋਹਿ ਸਭ ਕਾਟ ਦੀਏ ਹੈਂ ਅਰ ਕੰਠ ਮੇਂ ਲਗਾਇ ਲੀਆ ਹੂੰ॥੨॥੪॥੨੩॥☬ਨਾਮ ਕਰ ਅਨੰਦ ਕੀ ਪ੍ਰਾਪਤੀ ਅਰ ਸਰਬ ਗੁਣ ਰੂਪ ਕਰ ਨਾਮ ਕੋ ਕਹਤੇ ਹੈਂ:
Prof. Sahib Singh(ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ, ਭਟਕਣਾ ਅਤੇ ਮਾਇਆ ਦੇ ਮੋਹ (ਦੀਆਂ ਗੰਢਾਂ) ਕੱਟੀਆਂ ਜਾਂਦੀਆਂ ਹਨ, (ਪ੍ਰਭੂ ਜੀ) ਉਸ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ॥੨॥੪॥੨੩॥ਪਦ ਅਰਥ ਅਗਿਆਨ = (ਆਤਮਕ ਜੀਵਨ ਵਲੋਂ) ਬੇ-ਸਮਝੀ। ਭਰਮ = ਭਟਕਣਾ। ਕੰਠਿ = ਗਲ ਨਾਲ ॥੨॥੪॥੨੩॥
SikhNet (Spanish)Los nudos de la ignorancia, de la duda, del apego emocional y de la fascinación por Maya han sido desamarrados. Ahora el Dios me toma en su Pecho y me abraza. (2-4-23)