ੴ

ਸਿੱਖਬਾਣੀ · SikhBani

Ang 1302

Sri Guru Granth Sahib · Raag Kaanraa · 6 shabads, 36 lines
Translations
Shabad Guru Arjan Dev Ji Raag Kaanraa continued from Ang 1301

ਬਿਸਮ ਬਿਸਮ ਬਿਸਮ ਹੀ ਭਈ ਹੈ; ਲਾਲ ਗੁਲਾਲ ਰੰਗਾਰੈ ॥

bisam bisam bisam hee bhee hai; laal gulaal rangaarai |

Sant Singh KhalsaI am wonder-struck, wonder-struck, wonder-struck and amazed, dyed in the deep crimson color of my Beloved.
Manmohan SinghBeholding My Beloved, I am wonder struck, wonder struck, wonder struck and am imbued deep red.
Manmohan Singh (Punjabi)ਆਪਣੇ ਪ੍ਰੀਤਮ ਨੂੰ ਵੇਖ ਮੈਂ ਵਿਸਮਾਦ, ਵਿਸਮਾਦ, ਵਿਸਮਾਦ ਹੋ ਗਿਆ ਹਾਂ ਅਤੇ ਗੂੜ੍ਹਾ ਲਾਲ ਰੰਗਿਆ ਗਿਆ ਹਾਂ।
Fareedkot Teekaਹੇ ਅਸਚਰਜ ਤੇ ਅਸਚਰਜ ਹਰੀ! ਤੇਰੇ ਕੋ ਦੇਖ ਕਰ ਮੇਰੀ ਬੁਧੀ ਅਸਚਰਜ ਰੂਪ ਭਈ ਹੈ। ਹੇ ਲਾਲ! ਤੂੰ ਗੂੜੇ ਰੰਗ ਵਾਲਾ ਹੈਂ॥
Prof. Sahib Singhਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ (ਅਸਚਰਜ) ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ ਹੈਰਾਨ ਹੀ ਹੋ ਜਾਈਦਾ ਹੈ।

ਪਦ ਅਰਥ ਬਿਸਮ = ਹੈਰਾਨ। ਭਈ ਹੈ = ਹੋ ਜਾਈਦਾ ਹੈ। ਲਾਲ ਗੁਪਾਲ ਰੰਗਾਰੈ = ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਰੰਗਾਂ ਤੋਂ।

SikhNet (Spanish)Estoy maravillado, maravillado y asombrado, viéndome teñido, inmerso en este Intenso Carmesí de mi Bienamado.

ਕਹੁ ਨਾਨਕ. ਸੰਤਨ ਰਸੁ ਆਈ ਹੈ; ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥

kahu naanak. santan ras aaee hai; jiau chaakh goongaa musakaarai |2|1|20|

Sant Singh KhalsaSays Nanak, the Saints savor this sublime essence, like the mute, who tastes the sweet candy, but only smiles. ||2||1||20||
Manmohan SinghSays Nanak, the saints enjoy the God's elixir, as the dumb smiles tasting the sweets.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧੂ ਐਸ ਤਰ੍ਹਾਂ ਰੱਬ ਦੇ ਨਾਮ ਅੰਮ੍ਰਿਤ ਨੂੰ ਮਾਣਦੇ ਹਨ, ਜਿਸ ਤਰ੍ਹਾਂ ਗੁੰਗਾ ਮਿਠਿਆਈ ਨੂੰ ਚਖ ਕੇ ਮੁਸਕਰਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੋ ਤੇਰੇ ਰਸੁ ਕੀ ਪ੍ਰਾਪਤੀ ਹੂਈ ਹੈ ਔਰ ਵਹੁ ਕਹਿ ਨਹੀਂ ਸਕਤੇ। ਜੈਸੇ ਗੁੰਗਾ ਪੁਰਸ਼ ਮਿਠਾਈ ਖਾ ਕਰ ਮੁਸਕਾਵਤਾ ਹੈ, ਪਰੰਤੂ ਉਸ ਕੇ ਸ੍ਵਾਦ ਕੋ ਕਹਿ ਨਹੀਂ ਸਕਤਾ, ਭਾਵ ਆਤਮੁ ਰਸੁ ਅਨਭਵ ਗੰਮ ਹੈ॥੨॥੧ ॥੨੦॥
Prof. Sahib Singhਨਾਨਕ ਆਖਦਾ ਹੈ- ਸੰਤ ਜਨਾਂ ਨੂੰ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ ਆਉਂਦਾ ਹੈ (ਪਰ ਇਸ ਸੁਆਦ ਨੂੰ ਉਹ ਬਿਆਨ ਨਹੀਂ ਕਰ ਸਕਦੇ) ਜਿਵੇਂ (ਕੋਈ) ਗੁੰਗਾ ਮਨੁੱਖ (ਕੋਈ ਸੁਆਦਲਾ ਪਦਾਰਥ) ਚੱਖ ਕੇ (ਸਿਰਫ਼) ਮੁਸਕਰਾ ਹੀ ਦੇਂਦਾ ਹੈ (ਪਰ ਸੁਆਦ ਨੂੰ ਬਿਆਨ ਨਹੀਂ ਕਰ ਸਕਦਾ) ॥੨॥੧॥੨੦॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਰਸੁ = (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ। ਆਈ ਹੈ = ਆਉਂਦਾ ਹੈ। ਚਾਖਿ = ਚੱਖ ਕੇ। ਮੁਸਕਾਰੈ = ਮੁਸਕਰਾ ਦੇਂਦਾ ਹੈ ॥੨॥੧॥੨੦॥

SikhNet (Spanish)Dice Nanak, los Santos saborean esta Esencia Sublime, igual que el mudo cuando saborea el dulce y sólo sonríe. (2-1-20)

Open this shabad (8 lines, Angs 1301-1302) →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਨ ਜਾਨੀ ਸੰਤਨ; ਪ੍ਰਭ ਬਿਨੁ ਆਨ ॥

n jaanee santan; prabh bin aan |

Sant Singh KhalsaThe Saints do not know any other except God.
Manmohan SinghSave their Lord, the saints know not another.
Manmohan Singh (Punjabi)ਆਪਣੇ ਸੁਆਮੀ ਦੇ ਬਾਝੋਂ, ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ?
Fareedkot Teekaਸੰਤ ਜਨੋਂ ਨੇ ਪ੍ਰਭੂ ਸੇ ਬਿਨਾਂ ਔਰ ਬਾਤ ਨਹੀਂ ਜਾਨੀ॥
Prof. Sahib Singhਸੰਤ ਜਨਾਂ ਨੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਕਿਤੇ ਵੱਸਦਾ) ਨਹੀਂ ਜਾਣਿਆ।

ਪਦ ਅਰਥ ਆਨ = (अन्य) ਹੋਰ।

SikhNet (Spanish)Los Santos no conocen a nadie más que a Dios,

ਊਚ ਨੀਚ ਸਭ ਪੇਖਿ ਸਮਾਨੋ; ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥

aooch neech sabh pekh samaano; mukh bakano man maan |1| rahaau |

Sant Singh KhalsaThey look upon all equally, the high and the low; they speak of Him with their mouths, and honor Him in their minds. ||1||Pause||
Manmohan SinghThey see their Lord contained amongst all, the high and low and revering Him in their mind, they utter His Name with their mouth. Pause.
Manmohan Singh (Punjabi)ਉਹ ਵਡਿਆ ਅਤੇ ਛੋਟਿਆਂ ਸਾਰਿਆਂ ਵਿੱਚ ਆਪਣੇ ਸਾਈਂ ਨੂੰ ਰਖਿਆ ਹੋਇਆ ਵੇਖਦੇ ਹਨ ਅਤੇ ਆਪਣੇ ਰਿਦੇ ਅੰਦਰ ਉਹ ਸਤਿਕਾਰਦੇ ਹੋਏ, ਉਸ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਦੇ ਹਨ। ਠਹਿਰਾਉ।
Fareedkot Teekaਊਚ ਨੀਚ ਸਭ ਮੇਂ ਸਮਾਨ ਬ੍ਯਾਪਕ ਦੇਖ ਕਰ ਮਨ ਮੇਂ ਮੰਨਨ ਕਰਤੇ ਹੈਂ ਔਰ ਮੁਖ ਕਰ ਕੇ ਉਪਦੇਸ ਕਰਤੇ ਹੈਂ॥੧॥ ਰਹਾਉ ॥
Prof. Sahib Singhਸੰਤ ਜਨ ਉੱਚੇ ਨੀਵੇਂ ਸਭ ਜੀਵਾਂ ਵਿਚ (ਸਿਰਫ਼ ਪਰਮਾਤਮਾ ਨੂੰ) ਇੱਕ-ਸਮਾਨ (ਵੱਸਦਾ) ਵੇਖ ਕੇ ਮੂੰਹੋਂ (ਪਰਮਾਤਮਾ ਦਾ ਨਾਮ) ਉਚਾਰਦੇ ਹਨ ਅਤੇ (ਆਪਣੇ) ਮਨ ਵਿਚ ਉਸ ਦਾ ਧਿਆਨ ਧਰਦੇ ਹਨ ॥੧॥ ਰਹਾਉ ॥

ਪਦ ਅਰਥ ਪੇਖਿ = ਵੇਖ ਕੇ। ਸਮਾਨੋ = ਸਮਾਨ, ਇਕੋ ਜਿਹਾ (ਵੱਸਦਾ)। ਮੁਖਿ = ਮੂੰਹ ਨਾਲ। ਬਕਨੋ = ਉਚਾਰਨਾ। ਮਨਿ = ਮਨ ਵਿਚ। ਮਾਨ = ਮੰਨਣਾ, ਬਿਆਨ ਕਰਨਾ ॥੧॥ ਰਹਾਉ ॥

SikhNet (Spanish)ven a todos por igual, a los que están elevados y a los que no lo están. Ellos pronuncian Su Nombre con sus bocas y lo honran en sus mentes. (1-Pausa)

ਘਟਿ ਘਟਿ ਪੂਰਿ ਰਹੇ ਸੁਖ ਸਾਗਰ; ਭੈ ਭੰਜਨ ਮੇਰੇ ਪ੍ਰਾਨ ॥

ghatt ghatt poor rahe sukh saagar; bhai bhanjan mere praan |

Sant Singh KhalsaHe is pervading and permeating each and every heart; He is the Ocean of Peace, the Destroyer of fear. He is my praanaa - the Breath of Life.
Manmohan SinghGod, the Ocean of peace, the Destroyer of dread and my vital-breath, is filling all hearts.
Manmohan Singh (Punjabi)ਆਰਾਮ ਦਾ ਸਮੁੰਦਰ, ਡਰ ਨਾਸ ਕਰਨਹਾਰ ਤੇ ਮੇਰੀ ਜਿੰਦਜਾਨ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਤਿਨ ਸੰਤੋਂ ਨੇ ਸੁਖੋਂ ਕੇ ਸਾਮੁੰਦ੍ਰ ਹਰੀ ਘਟ ਘਟ ਮੇਂ ਪੂਰਨ ਹੋ ਰਹੇ ਜਾਨੇ ਹੈਂ, ਸੋ ਭੈ ਕੇ ਭੰਜਨੇ ਵਾਲੇ ਮੇਰੇ ਪ੍ਰਾਨ ਰੂਪ ਹੈਂ॥
Prof. Sahib Singhਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ, ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ, ਸਾਰੇ ਸੁਖਾਂ ਦੇ ਸਮੁੰਦਰ ਪ੍ਰਭੂ ਜੀ ਹਰੇਕ ਸਰੀਰ ਵਿਚ ਮੌਜੂਦ ਹਨ।

ਪਦ ਅਰਥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਪੂਰਿ ਰਹੇ = ਵਿਆਪਕ ਹਨ। ਸੁਖ ਸਾਗਰ = ਸੁਖਾਂ ਦੇ ਸਮੁੰਦਰ ਪ੍ਰਭੂ ਜੀ। ਭੈ ਭੰਜਨ = ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ।

SikhNet (Spanish)Él prevalece y compenetra cada corazón. Él es el Océano de Paz, el Destructor del Miedo, mi Prana,

ਮਨਹਿ ਪ੍ਰਗਾਸੁ ਭਇਓ. ਭ੍ਰਮੁ ਨਾਸਿਓ; ਮੰਤ੍ਰੁ ਦੀਓ ਗੁਰ ਕਾਨ ॥੧॥

maneh pragaas bheo. bhram naasio; mantru deeo gur kaan |1|

Sant Singh KhalsaMy mind was enlightened, and my doubt was dispelled, when the Guru whispered His Mantra into my ears. ||1||
Manmohan SinghWhen the Guru whispered God's Name into my ears, my mind was illumined and I was delivered of my doubt.
Manmohan Singh (Punjabi)ਜਦ ਗੁਰਾਂ ਨੇ ਵਾਹਿਗੁਰੂ ਦਾ ਨਾਮ ਮੇਰੇ ਕੰਨਾਂ ਵਿੱਚ ਫੂਕਿਆਂ, ਤਾਂ ਮੇਰਾ ਹਿਰਦਾ ਰੌਸ਼ਨ ਹੋ ਗਿਆ ਅਤੇ ਮੇਰਾ ਸੰਦੇਹ ਦੂਰ ਹੋ ਗਿਆ।
Fareedkot Teekaਹਮਾਰੇ ਮਨ ਮੇਂ ਗ੍ਯਾਨ ਹੂਆ ਹੈ ਔ ਭਰਮੁ ਨਵਿਰਤੁ ਹੂਆ ਹੈ, ਕਿਉਂਕਿ ਗੁਰਾਂ ਨੇ ਮੇਰੇ ਕੰਨ ਮੇਂ ਉਪਦੇਸੁ ਦੀਆ ਹੈ॥੧॥
Prof. Sahib Singhਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦਾ ਸ਼ਬਦ ਪੱਕਾ ਕਰ ਦੇਂਦਾ ਹੈ, ਉਹਨਾਂ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਹੋ ਜਾਂਦਾ ਹੈ (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥

ਪਦ ਅਰਥ ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ, ਗੁਰੂ ਦਾ ਉਪਦੇਸ਼। ਦੀਓ ਕਾਨ = ਕੰਨਾਂ ਵਿਚ ਦਿੱਤਾ, (ਹਿਰਦੇ ਵਿਚ) ਪੱਕਾ ਕੀਤਾ ॥੧॥

SikhNet (Spanish)mi Respiración de Vida. Mi mente se iluminó y mi duda desapareció cuando el Guru susurró el Mantra en mis oídos. (1)

ਕਰਤ ਰਹੇ ਕ੍ਰਤਗੵ ਕਰੁਣਾ ਮੈ; ਅੰਤਰਜਾਮੀ ਗੵਿਾਨ ॥

karat rahe kratagay karunaa mai; antarajaamee gayiaan |

Sant Singh KhalsaHe is All-powerful, the Ocean of Mercy, the All-knowing Searcher of Hearts.
Manmohan SinghPotent to do, Lord, the Embodiment of mercy, the Inner-Knower and All wisdom is doing everything.
Manmohan Singh (Punjabi)ਰਹਿਮਤ ਸਰੂਪ, ਅੰਦਰਲੀਆਂ ਜਾਣਨਹਾਰ ਅਤੇ ਸਮੂਹ ਗਿਆਤ ਕਰਨ-ਯੋਗ ਸੁਆਮੀ ਸਾਰਾ ਕੁਛ ਕਰ ਰਿਹਾ ਹੈ।
Fareedkot Teekaਕਰਤਵੋਂ ਕੇ ਜਾਨਣੇ ਵਾਲੇ ਕਰਨਾ ਸ੍ਵਰੂਪ ਅੰਤਰਜਾਮੀ ਕੋ ਗ੍ਯਾਨ ਹੋਣੇ ਤੇ ਹਮ (ਕਰਤ) ਕਰਮੋਂ ਕੇ ਕਰਣੇ ਤੇ ਰਹਿਤ ਹੂਏ ਹੈਂ॥
Prof. Sahib Singhਪਰਮਾਤਮਾ ਦੇ ਕੀਤੇ ਨੂੰ ਜਾਨਣ ਵਾਲੇ (ਸੰਤ ਜਨ) ਅੰਤਰਜਾਮੀ ਤਰਸ-ਰੂਪ ਪਰਮਾਤਮਾ ਦੇ ਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ।

ਪਦ ਅਰਥ ਕਰਤ ਰਹੇ = ਕਰਦੇ ਹਨ। ਕ੍ਰਤਗ੍ਯ੍ਯ = (कृतज्ञि। ਕ੍ਰਿਤ = ਪ੍ਰਭੂ ਦੇ ਕੀਤੇ ਹੋਏ ਉਪਕਾਰ। ज्ञ = ਜਾਨਣਾ) ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਜਾਨਣ ਵਾਲੇ। ਕਰੁਣਾਮੈ = (ਕਰੁਣਾ = ਤਰਸ) ਤਰਸ-ਭਰਪੂਰ। ਅੰਤਰਜਾਮੀ = ਸਭ ਦੇ ਦਿਲਾਂ ਦੀ ਜਾਨਣ ਵਾਲਾ। ਗ੍ਯ੍ਯਿਨ = ਗਿਆਨ, ਜਾਣ-ਪਛਾਣ।

SikhNet (Spanish)Él es Todopoderoso, Océano de Misericordia, El que conoce Todo y toca los corazones.

ਆਠ ਪਹਰ ਨਾਨਕ. ਜਸੁ ਗਾਵੈ; ਮਾਂਗਨ ਕਉ ਹਰਿ ਦਾਨ ॥੨॥੨॥੨੧॥

aatth pehar naanak. jas gaavai; maangan kau har daan |2|2|21|

Sant Singh KhalsaTwenty-four hours a day Nanak sings His Praises, and begs for the Gift of the Lord. ||2||2||21||
Manmohan SinghThroughout the eight watches, Nanak sings Thy praise, O God and begs from Thee the gift of Thy Name alone.
Manmohan Singh (Punjabi)ਅਠੇ ਪਹਿਰ ਹੀ, ਨਾਨਕ ਤੇਰੀ ਮਹਿਮਾ ਗਾਇਨ ਕਰਦਾ ਹੈ, ਹੇ ਵਾਹਿਗੁਰੂ! ਅਤੇ ਤੇਰੇ ਪਾਸੋਂ ਕੇਵਲ ਤੇਰੇ ਨਾਮ ਦੀ ਹੀ ਦਾਤ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਨਾਮੁ ਦਾਨੁ ਮਾਂਗਨੇ ਵਾਸਤੇ ਮੇਂ ਆਠੋਂ ਪਹਿਰ ਤਿਸ ਕੇ ਜਸ ਕੋ ਗਾਵਤਾ ਹੂੰ॥੨॥੨॥੨੧॥
Prof. Sahib Singhਨਾਨਕ (ਭੀ) ਪਰਮਾਤਮਾ (ਦੇ ਨਾਮ) ਦਾ ਦਾਨ ਮੰਗਣ ਵਾਸਤੇ ਅੱਠੇ ਪਹਰ ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੨॥੨॥੨੧॥

ਪਦ ਅਰਥ ਗਾਵੈ = ਗਾਉਂਦਾ ਹੈ (ਇਕ-ਵਚਨ)। ਮਾਂਗਨ ਕਉ = ਮੰਗਣ ਵਾਸਤੇ ॥੨॥੨॥੨੧॥

SikhNet (Spanish)Las veinticuatro horas del día Nanak canta Su Alabanza y pide hincado el Regalo del Señor. (2-2-21)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਕਹਨ ਕਹਾਵਨ ਕਉ; ਕਈ ਕੇਤੈ ॥

kehan kahaavan kau; kee ketai |

Sant Singh KhalsaMany speak and talk about God.
Manmohan SinghSeveral and many are there, who talk and speak about God.
Manmohan Singh (Punjabi)ਅਨੇਕਾਂ ਅਤੇ ਅਣਗਿਣਤ ਹੀ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹਨ।
Fareedkot Teekaਆਪ ਕੋ ਤਤੁ ਬੇਤਾ ਆਪ ਕਹਤੇ ਹੈਂ ਕਈ ਔਰ ਸਿਖੋਂ ਸੇ ਕਹਾਤੇ ਹੈਂ ਕਿ ਹਮਾਰਾ ਗੁਰੂ ਤਤਵੇਤਾ ਹੈ॥
Prof. Sahib Singhਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ,

ਪਦ ਅਰਥ ਕਈ = ਅਨੇਕਾਂ ਬੰਦੇ। ਕੇਤੈ = ਕਿਤਨੇ ਹੀ ਬੰਦੇ।

SikhNet (Spanish)Ese humilde Sirviente que logra entender

ਐਸੋ ਜਨੁ ਬਿਰਲੋ ਹੈ ਸੇਵਕੁ; ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥

aiso jan biralo hai sevak; jo tat jog kau betai |1| rahaau |

Sant Singh KhalsaBut one who understands the essence of Yoga - such a humble servant is very rare||1||Pause||
Manmohan SinghBut rare is such a slave and serf of the Lord, who understands the Reality of the union with Him. Pause.
Manmohan Singh (Punjabi)ਪ੍ਰੰਤੂ ਕੋਈ ਵਿਰਲਾ ਹੀ ਐਹੋ ਜਿਹਾ ਸੁਆਮੀ ਦਾ ਸੇਵਕ ਅਤੇ ਗੁਲਾਮ ਹੈ, ਜੋ ਉਸ ਦੇ ਨਾਮ ਮਿਲਾਪ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਪਰੰਤੂ ਐਸਾ ਸੇਵਕੁ ਜਨੁ ਕੋਈ ਵਿਰਲਾ ਹੀ ਹੈ, ਜੋ ਤਤ ਸ੍ਵਰੂਪ ਮੇਂ ਜੁੜਨਾ ਜਾਨਣੇ ਵਾਲਾ ਹੋਵੈ, ਭਾਵ ਸੇ ਤਤ੍ਵਵੇਤਾ ਹੋਵੈ॥੧॥ ਰਹਾਉ ॥☬ਤਤ੍ਵਬੇਤਾ ਕੀ ਦ੍ਰਿਸ੍ਟੀ ਕਹਤੇ ਹੈਂ:
Prof. Sahib Singhਪਰ ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ ॥੧॥ ਰਹਾਉ ॥

ਪਦ ਅਰਥ ਜੋ = ਜਿਹੜਾ (ਸੇਵਕ)। ਤਤ ਜੋਗ ਕਉ = ਤੱਤ ਦੇ ਜੋਗ ਨੂੰ, ਜਗਤ-ਦੇ-ਮੂਲ ਪ੍ਰਭੂ ਦੇ ਮਿਲਾਪ ਨੂੰ। ਬੇਤੈ = ਜਾਣਦਾ ਹੈ, ਮਾਣਦਾ ਹੈ ॥੧॥ ਰਹਾਉ ॥

SikhNet (Spanish)la Esencia del Yoga es excepcional. (1-Pausa)

ਦੁਖੁ ਨਾਹੀ. ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ॥

dukh naahee. sabh sukh hee hai re; ekai ekee netai |

Sant Singh KhalsaHe has no pain - he is totally at peace. With his eyes, he sees only the One Lord.
Manmohan SinghHe has no pain, but all-comforts and with his eyes, he sees only the One Lord.
Manmohan Singh (Punjabi)ਉਸ ਨੂੰ ਕੋਈ ਪੀੜ ਨਹੀਂ ਪ੍ਰੰਤੂ ਸਮੂਹ ਆਰਾਮ ਹੀ ਹੈ ਅਤੇ ਆਪਛਿਆਂ ਨੇਤ੍ਰਾਂ ਨਾਲ, ਉਹ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ?
Fareedkot Teekaਹੇ ਭਾਈ! ਤਿਨ ਕੋ ਦੁਖ ਨਹੀਂ ਹੈ ਸਭ ਸੁਖ ਹੀ ਹੈ, ਭਾਵ ਸੇ ਭਾਣੇ ਮੇਂ ਪ੍ਰਸਿੰਨ ਰਹਿਤੇ ਹੈਂ ਔਰ ਏਕੋ ਏਕ ਪਰਮੇਸ੍ਵਰ ਕੋ ਨੇਤ੍ਰੋਂ ਕਰ ਦੇਖਤੇ ਹੈਂ॥
Prof. Sahib Singhਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ।

ਪਦ ਅਰਥ ਰੇ = ਹੇ ਭਾਈ! ਏਕੈ ਏਕੀ = ਸਿਰਫ਼ ਇਕ ਪਰਮਾਤਮਾ ਨੂੰ। ਨੇਤੈ = ਨੇਤ੍ਰੈ, ਅੱਖਾਂ ਵਿਚ (ਵਸਾਂਦਾ ਹੈ), ਅੱਖਾਂ ਨਾਲ (ਵੇਖਦਾ ਹੈ)।

SikhNet (Spanish)Vive sin dolor y en Paz total, y su mirada permanece enfocada en el Único Señor.

ਬੁਰਾ ਨਹੀ. ਸਭੁ ਭਲਾ ਹੀ ਹੈ ਰੇ; ਹਾਰ ਨਹੀ. ਸਭ ਜੇਤੈ ॥੧॥

buraa nahee. sabh bhalaa hee hai re; haar nahee. sabh jetai |1|

Sant Singh KhalsaNo one seems evil to him - all are good. There is no defeat - he is totally victorious. ||1||
Manmohan SinghFor him no one is evil, but one is good. There is no defeat for him, but victory all though.
Manmohan Singh (Punjabi)ਉਸ ਦੇ ਲਈ ਕੋਈ ਜਣਾ ਮੰਦਾ ਨਹੀਂ ਪ੍ਰੰਤੂ ਸਾਰੇ ਜਣੇ ਚੰਗੇ ਹੀ ਹਨ। ਉਸ ਲਈ ਕੋਈ ਸ਼ਿਕਸਤ ਨਹੀਂ ਪ੍ਰੰਤੂ ਸਮੂਹ ਫਤਹ ਹੀ ਹੈ।
Fareedkot Teekaਹੇ ਭਾਈ! ਤਿਨ ਕੇ ਰਿਦੇ ਮੇਂ ਬੁਰਾ ਕੋਈ ਨਹੀਂ ਸਭ ਕੋਈ ਭਲਾ ਹੀ ਹੈ, ਹਾਰ ਨਹੀਂ ਸਭ ਜੀਤ ਹੀ ਸਮਝਤੇ ਹੈਂ॥੧॥
Prof. Sahib Singhਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ ॥੧॥

ਪਦ ਅਰਥ ਜੇਤੈ = (ਵਿਕਾਰਾਂ ਦੇ ਟਾਕਰੇ ਤੇ) ਜਿੱਤ ॥੧॥

SikhNet (Spanish)A él nadie le parece malvado, a todos los ve buenos, y siempre sale victorioso. (1)

ਸੋਗੁ ਨਾਹੀ. ਸਦਾ ਹਰਖੀ ਹੈ ਰੇ; ਛੋਡਿ ਨਾਹੀ ਕਿਛੁ. ਲੇਤੈ ॥

sog naahee. sadaa harakhee hai re; chhodd naahee kichh. letai |

Sant Singh KhalsaHe is never in sorrow - he is always happy; but he gives this up, and does not take anything.
Manmohan SinghHe is never is sorrow, but ever in bliss and forsaking this bliss, he takes not aught.
Manmohan Singh (Punjabi)ਉਹ ਕਦੇ ਭੀ ਅਫਸੋਸ ਵਿੱਚ ਨਹੀਂ ਹੁੰਦਾ, ਪ੍ਰੰਤੂ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ, ਇਸ ਖੁਸ਼ੀ ਨੂੰ ਤਿਆਗ ਉਹ ਹੋਰ ਕੁਝ ਭੀ ਨਹੀਂ ਲੈਂਦਾ?
Fareedkot Teekaਹੇ ਭਾਈ! ਤਿਨ ਕੇ ਸੋਗੁ ਨਹੀਂ ਸਦਾ ਅਨੰਦੁ ਹੀ ਹੈ, ਨਾ ਕਿਛੁ ਛੋਡਤੇ ਹੈਂ ਔ ਨਾ ਲੇਤੇ ਹੀ ਹੈਂ, ਭਾਵ ਗ੍ਰਹਣ ਤ੍ਯਾਗ ਦ੍ਰਿਸਟੀ ਨਹੀਂ ਰਹੀ॥
Prof. Sahib Singhਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ।

ਪਦ ਅਰਥ ਸੋਗੁ = ਚਿੰਤਾ, ਗ਼ਮ। ਹਰਖੀ = ਹਰਖ ਹੀ, ਖ਼ੁਸ਼ੀ ਹੀ। ਛੋਡਿ = (ਉਸ ਹਰਖ ਨੂੰ) ਛੱਡ ਕੇ।

SikhNet (Spanish)La tristeza no se le acerca, permanece siempre feliz, siempre da y nunca toma. Nanak dice,

ਕਹੁ ਨਾਨਕ. ਜਨੁ ਹਰਿ ਹਰਿ ਹਰਿ ਹੈ; ਕਤ ਆਵੈ ਕਤ ਰਮਤੈ ॥੨॥੩॥੨੨॥

kahu naanak. jan har har har hai; kat aavai kat ramatai |2|3|22|

Sant Singh KhalsaSays Nanak, the humble servant of the Lord is himself the Lord, Har, Har; he does not come and go in reincarnation. ||2||3||22||
Manmohan SinghSays Nanak, God's slave is him self the Lord God, hence he does not need to come, nor needs he to go.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਦਾ ਗੋਲਾ, ਆਪ ਹੀ ਸੁਆਮੀ ਵਾਹਿਗੁਰੂ ਹੈ। ਇਸ ਲਈ ਨਾਂ ਉਸ ਨੂੰ ਆਉਣ ਦੀ ਲੋੜ ਹੈ ਅਤੇ ਨਾਂ ਜਾਣ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੋ ਜਾਨ ਕਰ ਹਰੀ ਰੂਪ ਹੂਏ ਹੈਂ ਔਰ ਹਰੀ ਜਨ ਰੂਪ ਹੈਂ। ਜਬ ਐਸੇ ਅਭੇਦ ਹੂਏ ਤਬ ਕਹਾਂ ਆਵੈਂ ਔਰ ਕਹਾਂ (ਰਮਤੈ) ਜਾਵੈਂ, ਭਾਵ ਵਹੁ ਪੁਨਹ ਜਨਮਤੇ ਮਰਤੇ ਨਹੀਂ ਹੈਂ॥੨॥੩॥੨੨॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥੩॥੨੨॥

ਪਦ ਅਰਥ ਕਤ ਆਵੈ = ਕਿੱਥੇ ਆਉਂਦਾ ਹੈ? ਨਹੀਂ (ਮੁੜ ਮੁੜ) ਜੰਮਦਾ। ਕਤ ਰਮਤੈ = ਮੁੜ ਮੁੜ ਨਹੀਂ ਮਰਦਾ, ਕਿੱਥੇ ਜਾਂਦਾ ਹੈ? ॥੨॥੩॥੨੨॥

SikhNet (Spanish)el Sirviente humilde del Señor es él Mismo el Señor Jar, Jar, y no va ni viene ni encarna. (2-3-22)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਹੀਏ ਕੋ ਪ੍ਰੀਤਮੁ; ਬਿਸਰਿ. ਨ ਜਾਇ ॥

hee ko preetam; bisar. na jaae |

Sant Singh KhalsaI pray that my heart may never forget my Beloved.
Manmohan SinghLet not my heart forget my Lord.
Manmohan Singh (Punjabi)ਐ ਮੇਰੇ ਦਿਲ ਆਪਣੇ ਸੁਆਮੀ ਨੂੰ ਭੁਲਾ ਨਾਂ ਬੈਠੀ।
Fareedkot Teekaਮੇਰੇ ਰਿਦੇ ਕਾ ਪ੍ਰੀਤਮੁ ਬਿਸਰ ਨਹੀਂ ਜਾਤਾ ਹੈ॥
Prof. Sahib Singhਹੇ ਮੇਰੀ ਮਾਂ! (ਮੈਂ ਤਾਂ ਸਦਾ ਇਹੀ ਅਰਦਾਸ ਕਰਦਾ ਹਾਂ ਕਿ ਮੇਰੇ) ਦਿਲ ਦਾ ਜਾਨੀ ਪ੍ਰਭੂ (ਮੈਨੂੰ ਕਦੇ ਭੀ) ਨਾਹ ਭੁੱਲੇ।

ਪਦ ਅਰਥ ਕੋ = ਦਾ। ਹੀਏ ਕੋ = ਹਿਰਦੇ ਦਾ।

SikhNet (Spanish)Oro para que mi corazón no olvide nunca a mi Bienamado,

ਤਨ ਮਨ ਗਲਤ ਭਏ ਤਿਹ ਸੰਗੇ; ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥

tan man galat bhe tih sange; mohanee mohi rahee moree maae |1| rahaau |

Sant Singh KhalsaMy body and mind are blended with Him, but the Enticer, Maya, is enticing me, O my mother. ||1||Pause||
Manmohan SinghMy body and mind are blended with Him, although mammon is enticing me away O my mother. Pause.
Manmohan Singh (Punjabi)ਮੇਰਾ ਸਰੀਰ ਅਤੇ ਮਨੂਆ ਉਸ ਦੇ ਨਾਲ ਅਭੇਦ ਹੋਏ ਹੋਏ ਹਨ, ਭਾਵੇਂ ਮਾਇਆ ਮੈਨੂੰ ਲੁਭਾਇਮਾਨ ਕਰ ਰਹੀ ਹੈ, ਹੇ ਮੇਰੀ ਮਾਤਾ! ਠਹਿਰਾਉ।
Fareedkot Teekaਤਨ ਅਰ ਮਨ ਕਰ ਕੇ ਤਿਸ ਪ੍ਰੀਤਮ ਕੇ ਸੰਗ (ਗਲਤ) ਲੀਨ ਹੂਏ ਹੈਂ, ਪ੍ਰੰਤੂ ਹੇ (ਮਾਇ) ਸੰਤ ਜਨ ਮੇਰੀ ਸਖੀਓ! ਮੋਹਿਨੀ ਮਾਇਆ ਮੁਝ ਕੋ ਮੋਹਿ ਰਹੀ ਹੈ॥੧॥ ਰਹਾਉ ॥
Prof. Sahib Singh(ਉਸ ਨੂੰ ਭੁਲਾਇਆਂ) ਮਨ ਨੂੰ ਮੋਹਣ ਵਾਲੀ ਮਾਇਆ ਆਪਣੇ ਮੋਹ ਵਿਚ ਫਸਾਣ ਲੱਗ ਪੈਂਦੀ ਹੈ, ਸਰੀਰ ਅਤੇ ਮਨ (ਦੋਵੇਂ ਹੀ) ਉਸ (ਮੋਹਨੀ) ਦੇ ਨਾਲ ਹੀ ਮਸਤ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਗਲਤ = ਗ਼ਲਤਾਨ, ਮਸਤ, ਗ਼ਰਕ। ਤਿਹ ਸੰਗੇ = ਉਸ (ਮੋਹਨੀ ਦੇ) ਨਾਲ ਹੀ। ਮੋਹਨੀ = ਮਨ ਨੂੰ ਮੋਹ ਲੈਣ ਵਾਲੀ ਮਾਇਆ। ਮੇਰੀ ਮਾਇ = ਹੇ ਮੇਰੀ ਮਾਂ! ॥੧॥ ਰਹਾਉ ॥

SikhNet (Spanish)pues mi cuerpo y mente están fundidos en Él, pero la embustera de Maya me ha estado engañando. (1-Pausa)

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ; ਤੇਊ ਤੇਊ ਗਹੇ ਰਹੇ ਅਟਕਾਇ ॥

jai jai peh khau brithaa hau apunee; teaoo teaoo gahe rahe attakaae |

Sant Singh KhalsaThose unto whom I tell my pain and frustration - they themselves are caught and stuck.
Manmohan SinghTo whomsoever I talk of my pan, all those are caught and held up by mammon.
Manmohan Singh (Punjabi)ਜਿਸ ਕਿਸੇ ਕੋਲ ਭੀ ਮੈਂ ਆਪਣੀ ਪੀੜ ਦਸਦਾ ਹਾਂ, ਉਨ੍ਹਾਂ ਸਾਰਿਆਂ ਨੂੰ ਹੀ ਮਾਇਆ ਨੇ ਪਕੜਿਆ ਅਤੇ ਰੋਕਿਆ ਹੋਇਆ ਹੈ।
Fareedkot Teekaਜਿਸ ਜਿਸ ਪਾਸ ਅਪਨੀ (ਬ੍ਰਿਥਾ) ਪੀੜਾ ਕਹਿਤਾ ਹੂੰ (ਤੇਊ ਤੇਊ) ਸੋਈ ਸੋਈ ਮਾਇਆ ਕੇ ਗ੍ਰਸੇ ਹੂਏ ਵਿਸ੍ਯ ਸੁਖੋਂ ਮੇਂ ਅਟਕ ਰਹੇ ਹੈਂ॥
Prof. Sahib Singhਹੇ ਮਾਂ! ਜਿਨ੍ਹਾਂ ਜਿਨ੍ਹਾਂ ਪਾਸ ਮੈਂ ਆਪਣੀ ਇਹ ਔਖਿਆਈ ਦੱਸਦਾ ਹਾਂ, ਉਹ ਭੀ ਸਾਰੇ (ਇਸ ਮੋਹਨੀ ਦੇ ਪੰਜੇ ਵਿਚ) ਫਸੇ ਪਏ ਹਨ ਅਤੇ (ਜੀਵਨ-ਪੰਧ ਵਿਚ) ਰੁਕੇ ਹੋਏ ਹਨ।

ਪਦ ਅਰਥ ਜੈ ਜੈ ਪਹਿ = ਜਿਨ੍ਹਾਂ ਜਿਨ੍ਹਾਂ (ਮਨੁੱਖਾਂ) ਦੇ ਕੋਲ। ਕਹਉ = ਕਹਉਂ, ਮੈਂ ਆਖਦਾ ਹਾਂ। ਬ੍ਰਿਥਾ = ਤਕਲਫ਼ਿ, ਔਖਿਆਈ। ਹਉ = ਹਉਂ, ਮੈਂ। ਗਹੇ = ਫੜੇ ਹੋਏ। ਰਹੇ ਅਟਕਾਇ = ਜੀਵਨ-ਪੰਧ ਵਿਚ ਰੁਕੇ ਪਏ ਹਨ।

SikhNet (Spanish)Oh, madre mía, aún a los que les cuento de mi dolor y frustración están atrapados.

ਅਨਿਕ ਭਾਂਤਿ ਕੀ ਏਕੈ ਜਾਲੀ; ਤਾ ਕੀ ਗੰਠਿ, ਨਹੀ ਛੋਰਾਇ ॥੧॥

anik bhaant kee ekai jaalee; taa kee gantth, nahee chhoraae |1|

Sant Singh KhalsaIn all sorts of ways, Maya has cast the net; the knots cannot be loosened. ||1||
Manmohan SinghIn various forms, mammon has cast a net, whose knots are loosened not.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ, ਮਾਇਆ ਨੇ ਇਕ ਜਾਲ ਪਾਇਆ ਹੋਇਆ ਹੈ, ਜਿਸ ਦੀਆਂ ਗੰਢਾਂ ਖੁਲ੍ਹਦੀਆਂ ਨਹੀਂ।
Fareedkot Teekaਅਨੇਕ ਪ੍ਰਕਾਰ ਕੀ ਏਕ ਮਾਇਆ ਕੀ ਜਾਲੀ ਹੈ, ਤਿਸ ਕੀ ਮੋਹਿ ਰੂਪੀ ਗੰਠ ਕੋ ਵਹੁ ਛੁਡਾਇ ਨਹੀਂ ਸਕਤੇ ਹੈਂ॥੧॥
Prof. Sahib Singh(ਇਹ ਮੋਹਨੀ) ਅਨੇਕਾਂ ਹੀ ਰੂਪਾਂ ਦੀ ਇਕੋ ਹੀ ਜਾਲੀ ਹੈ, ਇਸ ਦੀ (ਪਈ ਹੋਈ) ਗੰਢ ਨੂੰ ਕੋਈ ਭੀ ਛੁੜਾ ਨਹੀਂ ਸਕਦਾ ॥੧॥

ਪਦ ਅਰਥ ਜਾਲੀ = ਫਾਹੀ। ਗੰਠਿ = ਗੰਢ। ਨਹੀ ਛੋਰਾਇ = ਕੋਈ ਛੁੜਾ ਨਹੀਂ ਸਕਦਾ ॥੧॥

SikhNet (Spanish)Maya lanza su red de muchas formas y los nudos no pueden desatarse. (1)

ਫਿਰਤ ਫਿਰਤ, ਨਾਨਕ ਦਾਸੁ. ਆਇਓ; ਸੰਤਨ ਹੀ ਸਰਨਾਇ ॥

firat firat, naanak daas. aaeo; santan hee saranaae |

Sant Singh KhalsaWandering and roaming, slave Nanak has come to the Sanctuary of the Saints.
Manmohan SinghRambling and roaming about, slave, Nanak, has come and sought the refuge of the saints.
Manmohan Singh (Punjabi)ਭਰਮ ਅਤੇ ਭਟਕ ਕੇ, ਗੋਲੇ ਨਾਨਕ ਨੇ ਆ ਕੇ ਸਾਧੂਆਂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਅਨੇਕ ਅਸਥਾਨੋਂ ਮੇਂ ਫਿਰਤਾ ਹੂਆ ਨਿਸਚੇ ਕਰ ਕੇ ਸੰਤੋਂ ਕੀ ਸਰਣ ਆਇਆ ਹੂੰ॥
Prof. Sahib Singhਹੇ ਨਾਨਕ! (ਅਨੇਕਾਂ ਜੂਨਾਂ ਵਿਚ) ਭਟਕਦਾ ਭਟਕਦਾ ਜਿਹੜਾ (ਮਨੁੱਖ ਸੰਤ ਜਨਾਂ ਦਾ) ਦਾਸ (ਬਣ ਕੇ) ਸੰਤ ਜਨਾਂ ਦੀ ਸਰਨ ਆਉਂਦਾ ਹੈ,
SikhNet (Spanish)Vagando y merodeando el Esclavo Nanak ha llegado hasta el Recinto de los Santos.

ਕਾਟੇ ਅਗਿਆਨ ਭਰਮ ਮੋਹ ਮਾਇਆ; ਲੀਓ ਕੰਠਿ ਲਗਾਇ ॥੨॥੪॥੨੩॥

kaatte agiaan bharam moh maaeaa; leeo kantth lagaae |2|4|23|

Sant Singh KhalsaThe bonds of ignorance, doubt, emotional attachment and the love of Maya have been cut; God hugs me close in His Embrace. ||2||4||23||
Manmohan SinghI am now delivered of my ignorance. doubt and worldly love and the Lord has hugged me to his bosom.
Manmohan Singh (Punjabi)ਮੈਂ ਹੁਣ ਬੇਸਮਝੀ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਖਲਾਸੀ ਪਾ ਗਿਆ ਹਾਂ ਅਤੇ ਪ੍ਰਭੂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।
Fareedkot Teekaਮੇਰੇ ਅਗ੍ਯਾਨ ਭਰਮ ਅਰ ਮਾਯਾ ਕੇ ਮੋਹਿ ਸਭ ਕਾਟ ਦੀਏ ਹੈਂ ਅਰ ਕੰਠ ਮੇਂ ਲਗਾਇ ਲੀਆ ਹੂੰ॥੨॥੪॥੨੩॥☬ਨਾਮ ਕਰ ਅਨੰਦ ਕੀ ਪ੍ਰਾਪਤੀ ਅਰ ਸਰਬ ਗੁਣ ਰੂਪ ਕਰ ਨਾਮ ਕੋ ਕਹਤੇ ਹੈਂ:
Prof. Sahib Singh(ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ, ਭਟਕਣਾ ਅਤੇ ਮਾਇਆ ਦੇ ਮੋਹ (ਦੀਆਂ ਗੰਢਾਂ) ਕੱਟੀਆਂ ਜਾਂਦੀਆਂ ਹਨ, (ਪ੍ਰਭੂ ਜੀ) ਉਸ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ॥੨॥੪॥੨੩॥

ਪਦ ਅਰਥ ਅਗਿਆਨ = (ਆਤਮਕ ਜੀਵਨ ਵਲੋਂ) ਬੇ-ਸਮਝੀ। ਭਰਮ = ਭਟਕਣਾ। ਕੰਠਿ = ਗਲ ਨਾਲ ॥੨॥੪॥੨੩॥

SikhNet (Spanish)Los nudos de la ignorancia, de la duda, del apego emocional y de la fascinación por Maya han sido desamarrados. Ahora el Dios me toma en su Pecho y me abraza. (2-4-23)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਆਨਦ ਰੰਗ ਬਿਨੋਦ ਹਮਾਰੈ ॥

aanad rang binod hamaarai |

Sant Singh KhalsaMy home is filled with ecstasy, pleasure and joy.
Manmohan SinghThere is joy, bliss and happiness in my home.
Manmohan Singh (Punjabi)ਮੇਰੇ ਗ੍ਰਹਿ ਵਿੱਚ ਖੁਸ਼ੀ ਪ੍ਰਸੰਨਤਾ ਅਤੇ ਮਲ੍ਹਾਰ ਹੈ।
Fareedkot Teekaਹਮਾਰੇ ਕੋ ਨਾਮ ਮੇਂ (ਰੰਗ) ਪ੍ਰੇਮ ਕਰਨੇ ਸੇ ਅਨੰਦ ਔਰ (ਬਿਨੋਦ) ਬਿਲਾਸ ਪ੍ਰਾਪਤ ਹੂਏ ਹੈਂ॥
Prof. Sahib Singh(ਗੁਰੂ ਦੇ ਚਰਨਾਂ ਨਾਲ) ਮੇਰੇ ਹਿਰਦੇ ਵਿਚ ਸਦਾ ਆਤਮਕ ਆਨੰਦ ਤੇ ਚਾਉ ਬਣਿਆ ਰਹਿੰਦਾ ਹੈ,

ਪਦ ਅਰਥ ਰੰਗ = ਖ਼ੁਸ਼ੀਆਂ। ਬਿਨੋਦ = ਖ਼ੁਸ਼ੀ, ਆਨੰਦ। ਹਮਾਰੈ = ਸਾਡੇ ਅੰਦਰ, ਮੇਰੇ ਹਿਰਦੇ ਵਿਚ।

SikhNet (Spanish)Mi hogar está lleno de Éxtasis, Placer y Dicha, pues ahora canto el Naam y medito en el Naam.

ਨਾਮੋ ਗਾਵਨੁ. ਨਾਮੁ ਧਿਆਵਨੁ; ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥

naamo gaavan. naam dhiaavan; naam hamaare praan adhaarai |1| rahaau |

Sant Singh KhalsaI sing the Naam, and I meditate on the Naam. The Naam is the Support of my breath of life. ||1||Pause||
Manmohan SinghI sing the praise of the Name, reflect on the Name and the Name is the support of my vital-breath. Pause.
Manmohan Singh (Punjabi)ਮੈਂ ਨਾਮ ਦਾ ਜੱਸ ਗਾਉਂਦਾ ਹਾਂ, ਨਾਮ ਦਾ ਚਿੰਤਨ ਕਰਦਾ ਹਾਂ ਅਤੇ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਠਹਿਰਾਉ।
Fareedkot Teekaਕਿਉਂਕਿ ਨਾਮ ਕਾ ਹੀ ਗਾਵਨਾ ਹੈ ਔਰ ਨਾਮ ਕੋ ਹੀ ਧ੍ਯਾਵਨਾ ਕਰਤੇ ਹੈਂ ਅਰੁ ਨਾਮ ਹੀ ਹਮਾਰੇ ਪ੍ਰਾਨੋਂ ਕਾ ਆਸਰਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ ਪਰਮਾਤਮਾ ਦਾ) ਨਾਮ ਮੇਰੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਹੈ, ਹਰਿ-ਨਾਮ ਹੀ (ਮੇਰਾ ਹਰ ਵੇਲੇ ਦਾ) ਗੀਤ ਹੈ, ਹਰਿ-ਨਾਮ ਹੀ ਮੇਰੀ ਸੁਰਤ ਦਾ ਨਿਸ਼ਾਨਾ (ਬਣ ਚੁਕਾ) ਹੈ ॥੧॥ ਰਹਾਉ ॥

ਪਦ ਅਰਥ ਨਾਮੋ = ਹਰਿ-ਨਾਮ ਹੀ। ਪ੍ਰਾਨ ਅਧਾਰੇ = ਜ਼ਿੰਦਗੀ ਦਾ ਸਹਾਰਾ ॥੧॥ ਰਹਾਉ ॥

SikhNet (Spanish)El Naam es el Soporte de la respiración de mi vida. (1-Pausa)

ਨਾਮੋ ਗਿਆਨੁ. ਨਾਮੁ ਇਸਨਾਨਾ; ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥

naamo giaan. naam isanaanaa; har naam hamaare kaaraj savaarai |

Sant Singh KhalsaThe Naam is spiritual wisdom, the Naam is my purifying bath. The Naam resolves all my affairs.
Manmohan SinghGod's Name is my wisdom, God's Name is my ablution and the God's Name alone resolves mine affairs.
Manmohan Singh (Punjabi)ਰੱਬ ਦਾ ਨਾਮ ਮੇਰੀ ਸਿਆਣਪ ਹੈ, ਰੱਬ ਦਾ ਨਾਮ ਹੀ ਮੇਰਾ ਨ੍ਹਾਉਣ ਧੋਣਾ ਅਤੇ ਕੇਵਲ ਰੱਬ ਦਾ ਨਾਮ ਹੀ ਮੇਰੇ ਕੰਮ ਰਾਸ ਕਰਦਾ ਹੈ।
Fareedkot Teekaਨਾਮ ਹੀ ਹਮਾਰੇ ਗ੍ਯਾਨੁ ਹੈ ਪੁਨਹ ਨਾਮੁ ਹੀ ਇਸਨਾਨੁ ਹੈ ਅਰੁ ਹਰੀ ਨਾਮ ਨੇ ਹੀ ਹਮਾਰੇ ਕਾਰਜ ਸਵਾਰੇ ਹੈਂ॥
Prof. Sahib Singh(ਗੁਰੂ ਦੇ ਚਰਨਾਂ ਦਾ ਸਦਕਾ ਹੁਣ ਪਰਮਾਤਮਾ ਦਾ) ਨਾਮ ਹੀ (ਮੇਰੇ ਵਾਸਤੇ ਸ਼ਾਸਤ੍ਰਾਂ ਦਾ) ਗਿਆਨ ਹੈ, ਨਾਮ (ਮੇਰੇ ਵਾਸਤੇ ਤੀਰਥਾਂ ਦਾ) ਇਸ਼ਨਾਨ ਹੈ ਹਰਿ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ।

ਪਦ ਅਰਥ ਸਵਾਰੈ = ਸਫਲ ਕਰਦਾ ਹੈ, ਸਿਰੇ ਚਾੜ੍ਹਦਾ ਹੈ।

SikhNet (Spanish)El Naam es la Sabiduría Espiritual y el Baño de Purificación, el Naam resuelve todos mis asuntos.

ਹਰਿ ਨਾਮੋ ਸੋਭਾ. ਨਾਮੁ ਬਡਾਈ; ਭਉਜਲੁ ਬਿਖਮੁ. ਨਾਮੁ ਹਰਿ ਤਾਰੈ ॥੧॥

har naamo sobhaa. naam baddaaee; bhaujal bikham. naam har taarai |1|

Sant Singh KhalsaThe Naam, the Name of the Lord, is glorious grandeur; the Naam is glorious greatness. The Name of the Lord carries me across the terrifying world-ocean. ||1||
Manmohan SinghThe Lord's Name my glory, the Lord's name my greatness and it is the Lord's Name that ferries me across the arduous and dreadful world ocean.
Manmohan Singh (Punjabi)ਸਾਈਂ ਦਾ ਨਾਮ ਹੀ ਮੇਰੀ ਪ੍ਰਭੂਤਾ ਹੈ, ਸਾਈਂ ਦਾ ਨਾਮ ਹੀ ਮੇਰੀ ਮਹਾਨਤਾ ਅਤੇ ਸਾਈਂ ਦਾ ਨਾਮ ਹੀ ਕਠਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਕਰਦਾ ਹੈ।
Fareedkot Teekaਹਰੀ ਨਾਮ ਸੇ ਹੀ ਹਮਾਰੀ ਸੋਭਾ ਹੈ ਔਰ ਨਾਮ ਹੀ ਵਡਾਈ ਹੈ ਔਰ (ਬਿਖਨੁ) ਕਠਨ ਸੰਸਾਰ ਸਮੁਦ੍ਰ ਸੇ ਹਰੀ ਕਾ ਨਾਮ ਤਾਰ ਦੇਤਾ ਹੈ॥੧॥
Prof. Sahib Singhਪਰਮਾਤਮਾ ਦਾ ਨਾਮ (ਮੇਰੇ) ਵਾਸਤੇ (ਦੁਨੀਆ ਦੀ) ਸੋਭਾ-ਵਡਿਆਈ ਹੈ। ਪਰਮਾਤਮਾ ਦਾ ਨਾਮ (ਹੀ) ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੧॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਕਠਨ, ਔਖਾ। ਤਾਰੈ = ਪਾਰ ਲੰਘਾਂਦਾ ਹੈ ॥੧॥

SikhNet (Spanish)El Naam, el Nombre del Señor es Glorioso y Grandioso, el Naam es Glorioso y Grandioso, el Nombre del Señor me carga a través del aterrador océano del mundo. (1)

ਅਗਮ ਪਦਾਰਥ ਲਾਲ ਅਮੋਲਾ; ਭਇਓ ਪਰਾਪਤਿ ਗੁਰ ਚਰਨਾਰੈ ॥

agam padaarath laal amolaa; bheo paraapat gur charanaarai |

Sant Singh KhalsaThe Unfathomable Treasure, the Priceless Gem - I have received it, through the Guru's Feet.
Manmohan SinghThe immeasurable wealth and the invaluable gem of the God's name, I have obtained through the Guru's feet.
Manmohan Singh (Punjabi)ਰੱਬ ਦੇ ਨਾਮ ਦੀ ਅਮਾਪ ਦੌਲਤ ਅਤੇ ਅਣਮੁੱਲੇ ਹੀਰੇ ਨੂੰ ਮੈਂ ਗੁਰਾਂ ਦੇ ਪੈਰਾਂ ਦੇ ਰਾਹੀਂ ਹਾਸਲ ਕਰ ਲਿਆ ਹੈ।
Fareedkot Teekaਅਗਮ ਔ (ਅਮੋਲਾ) ਬੇਕੀਮਤਾ ਗੁਰੋਂ ਕੇ ਚਰਨੋਂ ਕੇ ਪ੍ਰਤਾਪ ਕਰ ਲਾਲ ਪਦਾਰਥ ਰੂਪੀ ਹਰੀ ਪ੍ਰਾਪਤਿ ਹੂਆ ਹੈ॥
Prof. Sahib Singhਇਹ ਹਰਿ-ਨਾਮ ਇਕ ਐਸਾ ਕੀਮਤੀ ਪਦਾਰਥ ਹੈ ਜਿਸ ਤਕ (ਆਪਣੇ ਉੱਦਮ ਨਾਲ) ਪਹੁੰਚ ਨਹੀਂ ਹੋ ਸਕਦੀ, ਇਕ ਐਸਾ ਲਾਲ ਹੈ ਜੋ ਕਿਸੇ ਮੁੱਲ ਤੋਂ ਨਹੀਂ ਮਿਲਦਾ। ਪਰ ਇਹ ਗੁਰੂ ਦੇ ਚਰਨਾਂ ਵਿਚ ਟਿਕਿਆਂ ਲੱਭ ਪੈਂਦਾ ਹੈ।

ਪਦ ਅਰਥ ਅਗਮ = ਅ-ਗਮ, ਜਿਸ ਤਕ ਪਹੁੰਚ ਨਾਹ ਹੋ ਸਕੇ, ਅਪਹੁੰਚ। ਅਮੋਲਾ = ਜਿਹੜਾ ਕਿਸੇ ਕੀਮਤ ਤੋਂ ਨਾਹ ਮਿਲ ਸਕੇ। ਗੁਰ ਚਰਨਾਰੈ = ਗੁਰੂ ਦੇ ਚਰਨਾਂ ਦੀ ਬਰਕਤਿ ਨਾਲ।

SikhNet (Spanish)He recibido, a través de los Pies del Guru, el Tesoro Insondable y la Gema Preciosa.

ਕਹੁ ਨਾਨਕ. ਪ੍ਰਭ ਭਏ ਕ੍ਰਿਪਾਲਾ; ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥

kahu naanak. prabh bhe kripaalaa; magan bhe heearai darasaarai |2|5|24|

Sant Singh KhalsaSays Nanak, God has become Merciful; my heart is intoxicated by the Blessed Vision of His Darshan. ||2||5||24||
Manmohan SinghSays Nanak, the Lord has became merciful unto me and seeing His vision, my mind is inebriated.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਦਾ ਦਰਸ਼ਨ ਦੇਖ, ਮੇਰਾ ਮਨ ਮਤਵਾਲਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਹਮਾਰੇ ਪਰ ਕ੍ਰਿਪਾਲ ਹੂਏ ਹੈਂ ਔਰ ਤਿਸ ਕੋ ਹਿਰਦੈ ਮੇਂ ਦੇਖ ਕਰ ਮਗਨ ਹੂਏ ਹੈਂ॥੨॥੫॥੨੪॥☬ਉਪਦੇਸ਼:
Prof. Sahib Singhਨਾਨਕ ਆਖਦਾ ਹੈ- (ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੇ ਦਰਸਨ ਵਿਚ ਮਸਤ ਰਹਿੰਦਾ ਹੈ ॥੨॥੫॥੨੪॥

ਪਦ ਅਰਥ ਕਹੁ = ਆਖ। ਮਗਨ = ਮਸਤ। ਹੀਅਰੈ = ਹਿਰਦੇ ਵਿਚ ॥੨॥੫॥੨੪॥

SikhNet (Spanish)Dice Nanak, Dios me ha mostrado su Misericordia, mi corazón esta intoxicado con la Visión Bendita de su Darshan. (2-5-24)

Open this shabad →

Shabad Guru Arjan Dev Ji Raag Kaanraa continues on Ang 1303

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਸਾਜਨ ਮੀਤ ਸੁਆਮੀ ਨੇਰੋ ॥

saajan meet suaamee nero |

Sant Singh KhalsaMy Friend, my Best Friend, my Lord and Master, is near.
Manmohan SinghMy friend and Intimate Lord is near, very near.
Manmohan Singh (Punjabi)ਮੇਰਾ ਮਿੱਤ੍ਰ ਅਤੇ ਸਜਨ ਪ੍ਰਭੂ ਨੇੜੇ, ਐਨ ਨੇੜੇ ਹੀ ਹੈ।
Fareedkot Teekaਹੇ ਜੀਵ! ਜੋ ਸ੍ਵਾਮੀ ਮਨ ਤਨ ਕਾ ਮਿਤ੍ਰ ਹੈ, ਸੋ ਸਾਮੀਪ ਹੀ ਹੈ॥
Prof. Sahib Singh(ਸਭਨਾਂ ਦਾ) ਸੱਜਣ ਮਿੱਤਰ ਮਾਲਕ ਪ੍ਰਭੂ (ਹਰ ਵੇਲੇ ਤੇਰੇ) ਨੇੜੇ (ਵੱਸ ਰਿਹਾ ਹੈ)।

ਪਦ ਅਰਥ ਨੇਰੋ = (ਹਰੇਕ ਜੀਵ ਦੇ) ਨੇੜੇ।

SikhNet (Spanish)Mi Amigo, mi Mejor Amigo, mi Señor y Maestro está cerca. Él ve y escucha todo, Él está con todos.

ਪੇਖਤ ਸੁਨਤ ਸਭਨ ਕੈ ਸੰਗੇ; ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥

pekhat sunat sabhan kai sange; thorai kaaj buro keh fero |1| rahaau |

Sant Singh KhalsaHe sees and hears everything; He is with everyone. You are here for such short time - why do you do evil? ||1||Pause||
Manmohan SinghBeing ever with all, He seems and heart everything. For a brief span of life, why thou commit evil O man? Pause.
Manmohan Singh (Punjabi)ਸਾਰਿਆਂ ਦੇ ਸਦਾ ਅੰਗ ਸੰਗ ਹੋਣ ਕਰਕੇ, ਉਹ ਸਭ ਕੁਛ ਹੀ ਵੇਖਦਾ ਅਤੇ ਸੁਣਦਾ ਹੈ। ਜਿੰਦਗੀ ਦੇ ਥੋੜੇ ਜੇਹੇ ਸਮੇ ਦੀ ਖਾਤਰ ਤੂੰ ਕਿਉਂ ਪਾਪ ਕਮਾਉਂਦਾ ਹੈ, ਹੇ ਇਨਸਾਨ! ਠਹਿਰਾਉ।
Fareedkot Teekaਸਭ ਕੇ ਸੰਗ ਹੋ ਕਰ ਕਰਮ ਦੇਖਤਾ ਹੈ ਔਰ ਬਾਤਾਂ ਸੁਨਤਾ ਹੈ, ਸੋ ਤੂੰ ਥੋਰੇ ਜੀਵਨ ਵਾਸਤੇ ਬੁਰਾ ਕਰਮੁ ਕਿਸ ਵਾਸਤੇ (ਫੇਰੋ) ਫੇੜਦਾ ਅਰਥਾਤ ਕਰਤਾ ਹੈਂ॥੧॥ ਰਹਾਉ ॥
Prof. Sahib Singhਉਹ ਸਭ ਜੀਵਾਂ ਦੇ ਨਾਲ ਵੱਸਦਾ ਹੈ (ਸਭਨਾਂ ਦੇ ਕਰਮ) ਵੇਖਦਾ ਹੈ (ਸਭਨਾਂ ਦੀਆਂ) ਸੁਣਦਾ ਹੈ ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ ਮੰਦੇ ਕੰਮ ਕਿਉਂ ਕੀਤੇ ਜਾਣ? ॥੧॥ ਰਹਾਉ ॥

ਪਦ ਅਰਥ ਪੇਖਤ = ਵੇਖਦਾ ਹੈ। ਕੈ ਸੰਗੇ = ਦੇ ਨਾਲ ਹੀ। ਥੋਰੈ ਕਾਜ = ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ। ਬੁਰੋ ਫੇਰੋ = ਬੁਰੇ ਫੇੜ, ਮੰਦੇ ਕੰਮ। ਕਾਹ = ਕਿਉਂ? ॥੧॥ ਰਹਾਉ ॥

SikhNet (Spanish)Si estás aquí por tan corto tiempo, ¿por qué actúas mal? (1-Pausa)

ਨਾਮ ਬਿਨਾ ਜੇਤੋ ਲਪਟਾਇਓ; ਕਛੂ ਨਹੀ. ਨਾਹੀ ਕਛੁ ਤੇਰੋ ॥

naam binaa jeto lapattaaeo; kachhoo nahee. naahee kachh tero |

Sant Singh KhalsaExcept for the Naam, whatever you are involved with is nothing - nothing is yours.
Manmohan SinghSave the Lord's name, with whatsoever thou are attached, that is nothing and from that naught belongs to Thee.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ, ਜਿਸ ਕਿਸੇ ਨਾਲ ਭੀ ਤੂੰ ਜੁੜਿਆ ਹੋਇਆ ਹੈ, ਉਹ ਕੁਝ ਭੀ ਨਹੀਂ ਅਤੇ ਉਸ ਵਿਚੋਂ ਕੁਝ ਭੀ ਤੇਰਾ ਨਹੀਂ।
Fareedkot Teekaਨਾਮ ਸੇ ਬਿਨਾਂ ਜਿਤਨਾ ਤੂੰ ਲਪਟਾ ਹੂਆ ਹੈਂ ਵਾਸਤਵ ਤੇ ਵੀਚਾਰੀਏ ਤੌ ਕੁਛ ਸਤ ਨਹੀਂ ਹੈ, ਔਰ ਜੋ ਕੁਛ ਬਿਵਹਾਰ ਮਾਤ੍ਰ ਦਿਖਾਈ ਦੇਤਾ ਹੈ ਤੇ ਇਸ ਮੇਂ ਤੇਰਾ ਕੁਛ ਨਹੀਂ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਤਨੇ ਭੀ ਪਦਾਰਥਾਂ ਨਾਲ ਤੂੰ ਚੰਬੜ ਰਿਹਾ ਹੈਂ ਉਹਨਾਂ ਵਿਚੋਂ ਤੇਰਾ (ਆਖ਼ਰ) ਕੁਝ ਭੀ ਨਹੀਂ ਬਣਨਾ।

ਪਦ ਅਰਥ ਜੇਤੋ = ਜਿਤਨਾ ਭੀ। ਲਪਟਾਇਓ = ਤੂੰ ਚੰਬੜ ਰਿਹਾ ਹੈਂ।

SikhNet (Spanish)Eso en lo que estás involucrado es nimio, nada podría ser tuyo, excepto el Naam.

ਆਗੈ ਦ੍ਰਿਸਟਿ ਆਵਤ ਸਭ ਪਰਗਟ; ਈਹਾ ਮੋਹਿਓ ਭਰਮ ਅੰਧੇਰੋ ॥੧॥

aagai drisatt aavat sabh paragatt; eehaa mohio bharam andhero |1|

Sant Singh KhalsaHereafter, everything is revealed to your gaze; but in this world, all are enticed by the darkness of doubt. ||1||
Manmohan SinghIn the yond, everything obviously comes to view but here, the mortal is beguiled by the darkness of doubt.
Manmohan Singh (Punjabi)ਪ੍ਰਲੋਕ ਵਿੱਚ, ਹਰ ਸ਼ੈ ਸਪੱਸ਼ਟ ਤੌਰ ਤੇ ਦਿਸ ਪੈਦੀ ਹੈ ਪ੍ਰੰਤੂ ਏਥੇ ਸੰਦੇਹ ਅਨ੍ਹੇਰਾ ਪ੍ਰਾਣੀ ਨੂੰ ਛਲ ਲੈਂਦਾ ਹੈ।
Fareedkot Teeka(ਆਗੈ) ਪਰਲੋਕ ਮੇਂ ਕਰਮੋਂ ਕਾ ਫਲੁ ਸਭ ਪ੍ਰਗਟ ਦਿਖਾਈ ਦੇਤਾ ਹੈ, ਭਰਮ ਰੂਪੀ ਜੋ ਅੰਧੇਰੋ ਹੈ ਈਹਾਂ ਤੂੰ ਤਿਸ ਕਰ ਮੋਹਤ ਹੋ ਰਹਾ ਹੈਂ॥੧॥
Prof. Sahib Singhਇਥੇ ਤੂੰ ਮਾਇਆ ਦੇ ਮੋਹ ਵਿਚ ਫਸ ਰਿਹਾ ਹੈਂ, ਭਰਮਾਂ ਦੇ ਹਨੇਰੇ ਵਿਚ (ਠੇਢੇ ਖਾ ਰਿਹਾ ਹੈਂ) ਪਰ ਪਰਲੋਕ ਵਿਚ (ਇਥੋਂ ਦਾ ਕੀਤਾ ਹੋਇਆ) ਸਭ ਕੁਝ ਪ੍ਰਤੱਖ ਤੌਰ ਤੇ ਦਿੱਸ ਪੈਂਦਾ ਹੈ ॥੧॥

ਪਦ ਅਰਥ ਦ੍ਰਿਸਟਿ ਆਵਤ = ਦਿੱਸ ਪੈਂਦਾ ਹੈ। ਆਗੈ = ਪਰਲੋਕ ਵਿਚ। ਪ੍ਰਗਟ = ਪ੍ਰਤੱਖ ਤੌਰ ਤੇ। ਈਹਾ = ਇੱਥੇ, ਇਸ ਲੋਕ ਵਿਚ। ਮੋਹਿਓ = ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ ॥੧॥

SikhNet (Spanish)En este mundo todo permanece envuelto en la oscuridad de la duda, hasta que le sea revelado a tu Conciencia. (1)

ਅਟਕਿਓ ਸੁਤ ਬਨਿਤਾ ਸੰਗ ਮਾਇਆ; ਦੇਵਨਹਾਰੁ ਦਾਤਾਰੁ ਬਿਸੇਰੋ ॥

attakio sut banitaa sang maaeaa; devanahaar daataar bisero |

Sant Singh KhalsaPeople are caught in Maya, attached to their children and spouses. They have forgotten the Great and Generous Giver.
Manmohan SinghMan is entangled with his sons, wife and wealth and he has forgotten the Bounteous and Beneficent Lord.
Manmohan Singh (Punjabi)ਇਨਸਾਨ ਆਪਣੇ ਪੁਤ੍ਰਾਂ, ਵਹੁਟੀ ਅਤੇ ਧਨ-ਦੌਲਤ ਨਾਲ ਉਲਝਿਆ ਹੋਇਆ ਹੈ ਅਤੇ ਉਸ ਨੇ ਦਰਿਆ ਦਿਲ ਤੇ ਉਦਾਰਚਿਤ ਪ੍ਰਭੂ ਨੂੰ ਭੁਲਾ ਛੱਡਿਆ ਹੈ।
Fareedkot Teekaਇਸਤ੍ਰੀ, ਪੁਤ੍ਰ ਅਰ ਮਾਯਾ ਕੇ ਸੰਗ ਫਸ ਰਹਾ ਹੈਂ, ਦੇਵਣੇ ਵਾਲਾ (ਦਾਤਾਰੁ) ਵਾਹਿਗੁਰੂ ਬਿਸਾਰ ਛੋਡਾ ਹੈ॥
Prof. Sahib Singhਤੂੰ ਪੁੱਤਰ ਇਸਤ੍ਰੀ ਅਤੇ ਮਾਇਆ ਦੇ ਮੋਹ ਵਿਚ (ਆਤਮਕ ਜੀਵਨ ਦੇ ਪੰਧ ਵਲੋਂ) ਰੁਕਿਆ ਪਿਆ ਹੈਂ, ਸਭ ਕੁਝ ਦੇ ਸਕਣ ਵਾਲੇ ਦਾਤਾਰ ਪ੍ਰਭੂ ਨੂੰ ਭੁਲਾ ਰਿਹਾ ਹੈਂ।

ਪਦ ਅਰਥ ਸੁਤ = ਪੁੱਤਰ। ਬਨਿਤਾ = ਇਸਤ੍ਰੀ। ਦੇਵਨਹਾਰੁ = ਸਭ ਕੁਝ ਦੇਣ ਦੀ ਸਮਰੱਥਾ ਵਾਲਾ। ਬਿਸੇਰੋ = ਭੁਲਾ ਦਿੱਤਾ ਹੈ।

SikhNet (Spanish)La gente vive atrapada en Maya, apegada emocionalmente a sus hijos y parejas, y se han olvidado del Gran y Generoso Dador.

Open this shabad (7 lines, Angs 1302-1303) →

Ang 1302 of 1430