ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਕਹਨ ਕਹਾਵਨ ਕਉ; ਕਈ ਕੇਤੈ ॥
kehan kahaavan kau; kee ketai |
Sant Singh KhalsaMany speak and talk about God.
Manmohan SinghSeveral and many are there, who talk and speak about God.
Manmohan Singh (Punjabi)ਅਨੇਕਾਂ ਅਤੇ ਅਣਗਿਣਤ ਹੀ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹਨ।
Fareedkot Teekaਆਪ ਕੋ ਤਤੁ ਬੇਤਾ ਆਪ ਕਹਤੇ ਹੈਂ ਕਈ ਔਰ ਸਿਖੋਂ ਸੇ ਕਹਾਤੇ ਹੈਂ ਕਿ ਹਮਾਰਾ ਗੁਰੂ ਤਤਵੇਤਾ ਹੈ॥
Prof. Sahib Singhਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ,ਪਦ ਅਰਥ ਕਈ = ਅਨੇਕਾਂ ਬੰਦੇ। ਕੇਤੈ = ਕਿਤਨੇ ਹੀ ਬੰਦੇ।
SikhNet (Spanish)Ese humilde Sirviente que logra entender
ਐਸੋ ਜਨੁ ਬਿਰਲੋ ਹੈ ਸੇਵਕੁ; ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥
aiso jan biralo hai sevak; jo tat jog kau betai |1| rahaau |
Sant Singh KhalsaBut one who understands the essence of Yoga - such a humble servant is very rare||1||Pause||
Manmohan SinghBut rare is such a slave and serf of the Lord, who understands the Reality of the union with Him. Pause.
Manmohan Singh (Punjabi)ਪ੍ਰੰਤੂ ਕੋਈ ਵਿਰਲਾ ਹੀ ਐਹੋ ਜਿਹਾ ਸੁਆਮੀ ਦਾ ਸੇਵਕ ਅਤੇ ਗੁਲਾਮ ਹੈ, ਜੋ ਉਸ ਦੇ ਨਾਮ ਮਿਲਾਪ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਪਰੰਤੂ ਐਸਾ ਸੇਵਕੁ ਜਨੁ ਕੋਈ ਵਿਰਲਾ ਹੀ ਹੈ, ਜੋ ਤਤ ਸ੍ਵਰੂਪ ਮੇਂ ਜੁੜਨਾ ਜਾਨਣੇ ਵਾਲਾ ਹੋਵੈ, ਭਾਵ ਸੇ ਤਤ੍ਵਵੇਤਾ ਹੋਵੈ॥੧॥ ਰਹਾਉ ॥☬ਤਤ੍ਵਬੇਤਾ ਕੀ ਦ੍ਰਿਸ੍ਟੀ ਕਹਤੇ ਹੈਂ:
Prof. Sahib Singhਪਰ ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ ॥੧॥ ਰਹਾਉ ॥ਪਦ ਅਰਥ ਜੋ = ਜਿਹੜਾ (ਸੇਵਕ)। ਤਤ ਜੋਗ ਕਉ = ਤੱਤ ਦੇ ਜੋਗ ਨੂੰ, ਜਗਤ-ਦੇ-ਮੂਲ ਪ੍ਰਭੂ ਦੇ ਮਿਲਾਪ ਨੂੰ। ਬੇਤੈ = ਜਾਣਦਾ ਹੈ, ਮਾਣਦਾ ਹੈ ॥੧॥ ਰਹਾਉ ॥
SikhNet (Spanish)la Esencia del Yoga es excepcional. (1-Pausa)
ਦੁਖੁ ਨਾਹੀ. ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ॥
dukh naahee. sabh sukh hee hai re; ekai ekee netai |
Sant Singh KhalsaHe has no pain - he is totally at peace. With his eyes, he sees only the One Lord.
Manmohan SinghHe has no pain, but all-comforts and with his eyes, he sees only the One Lord.
Manmohan Singh (Punjabi)ਉਸ ਨੂੰ ਕੋਈ ਪੀੜ ਨਹੀਂ ਪ੍ਰੰਤੂ ਸਮੂਹ ਆਰਾਮ ਹੀ ਹੈ ਅਤੇ ਆਪਛਿਆਂ ਨੇਤ੍ਰਾਂ ਨਾਲ, ਉਹ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ?
Fareedkot Teekaਹੇ ਭਾਈ! ਤਿਨ ਕੋ ਦੁਖ ਨਹੀਂ ਹੈ ਸਭ ਸੁਖ ਹੀ ਹੈ, ਭਾਵ ਸੇ ਭਾਣੇ ਮੇਂ ਪ੍ਰਸਿੰਨ ਰਹਿਤੇ ਹੈਂ ਔਰ ਏਕੋ ਏਕ ਪਰਮੇਸ੍ਵਰ ਕੋ ਨੇਤ੍ਰੋਂ ਕਰ ਦੇਖਤੇ ਹੈਂ॥
Prof. Sahib Singhਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ।ਪਦ ਅਰਥ ਰੇ = ਹੇ ਭਾਈ! ਏਕੈ ਏਕੀ = ਸਿਰਫ਼ ਇਕ ਪਰਮਾਤਮਾ ਨੂੰ। ਨੇਤੈ = ਨੇਤ੍ਰੈ, ਅੱਖਾਂ ਵਿਚ (ਵਸਾਂਦਾ ਹੈ), ਅੱਖਾਂ ਨਾਲ (ਵੇਖਦਾ ਹੈ)।
SikhNet (Spanish)Vive sin dolor y en Paz total, y su mirada permanece enfocada en el Único Señor.
ਬੁਰਾ ਨਹੀ. ਸਭੁ ਭਲਾ ਹੀ ਹੈ ਰੇ; ਹਾਰ ਨਹੀ. ਸਭ ਜੇਤੈ ॥੧॥
buraa nahee. sabh bhalaa hee hai re; haar nahee. sabh jetai |1|
Sant Singh KhalsaNo one seems evil to him - all are good. There is no defeat - he is totally victorious. ||1||
Manmohan SinghFor him no one is evil, but one is good. There is no defeat for him, but victory all though.
Manmohan Singh (Punjabi)ਉਸ ਦੇ ਲਈ ਕੋਈ ਜਣਾ ਮੰਦਾ ਨਹੀਂ ਪ੍ਰੰਤੂ ਸਾਰੇ ਜਣੇ ਚੰਗੇ ਹੀ ਹਨ। ਉਸ ਲਈ ਕੋਈ ਸ਼ਿਕਸਤ ਨਹੀਂ ਪ੍ਰੰਤੂ ਸਮੂਹ ਫਤਹ ਹੀ ਹੈ।
Fareedkot Teekaਹੇ ਭਾਈ! ਤਿਨ ਕੇ ਰਿਦੇ ਮੇਂ ਬੁਰਾ ਕੋਈ ਨਹੀਂ ਸਭ ਕੋਈ ਭਲਾ ਹੀ ਹੈ, ਹਾਰ ਨਹੀਂ ਸਭ ਜੀਤ ਹੀ ਸਮਝਤੇ ਹੈਂ॥੧॥
Prof. Sahib Singhਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ ॥੧॥ਪਦ ਅਰਥ ਜੇਤੈ = (ਵਿਕਾਰਾਂ ਦੇ ਟਾਕਰੇ ਤੇ) ਜਿੱਤ ॥੧॥
SikhNet (Spanish)A él nadie le parece malvado, a todos los ve buenos, y siempre sale victorioso. (1)
ਸੋਗੁ ਨਾਹੀ. ਸਦਾ ਹਰਖੀ ਹੈ ਰੇ; ਛੋਡਿ ਨਾਹੀ ਕਿਛੁ. ਲੇਤੈ ॥
sog naahee. sadaa harakhee hai re; chhodd naahee kichh. letai |
Sant Singh KhalsaHe is never in sorrow - he is always happy; but he gives this up, and does not take anything.
Manmohan SinghHe is never is sorrow, but ever in bliss and forsaking this bliss, he takes not aught.
Manmohan Singh (Punjabi)ਉਹ ਕਦੇ ਭੀ ਅਫਸੋਸ ਵਿੱਚ ਨਹੀਂ ਹੁੰਦਾ, ਪ੍ਰੰਤੂ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ, ਇਸ ਖੁਸ਼ੀ ਨੂੰ ਤਿਆਗ ਉਹ ਹੋਰ ਕੁਝ ਭੀ ਨਹੀਂ ਲੈਂਦਾ?
Fareedkot Teekaਹੇ ਭਾਈ! ਤਿਨ ਕੇ ਸੋਗੁ ਨਹੀਂ ਸਦਾ ਅਨੰਦੁ ਹੀ ਹੈ, ਨਾ ਕਿਛੁ ਛੋਡਤੇ ਹੈਂ ਔ ਨਾ ਲੇਤੇ ਹੀ ਹੈਂ, ਭਾਵ ਗ੍ਰਹਣ ਤ੍ਯਾਗ ਦ੍ਰਿਸਟੀ ਨਹੀਂ ਰਹੀ॥
Prof. Sahib Singhਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ।ਪਦ ਅਰਥ ਸੋਗੁ = ਚਿੰਤਾ, ਗ਼ਮ। ਹਰਖੀ = ਹਰਖ ਹੀ, ਖ਼ੁਸ਼ੀ ਹੀ। ਛੋਡਿ = (ਉਸ ਹਰਖ ਨੂੰ) ਛੱਡ ਕੇ।
SikhNet (Spanish)La tristeza no se le acerca, permanece siempre feliz, siempre da y nunca toma. Nanak dice,
ਕਹੁ ਨਾਨਕ. ਜਨੁ ਹਰਿ ਹਰਿ ਹਰਿ ਹੈ; ਕਤ ਆਵੈ ਕਤ ਰਮਤੈ ॥੨॥੩॥੨੨॥
kahu naanak. jan har har har hai; kat aavai kat ramatai |2|3|22|
Sant Singh KhalsaSays Nanak, the humble servant of the Lord is himself the Lord, Har, Har; he does not come and go in reincarnation. ||2||3||22||
Manmohan SinghSays Nanak, God's slave is him self the Lord God, hence he does not need to come, nor needs he to go.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਦਾ ਗੋਲਾ, ਆਪ ਹੀ ਸੁਆਮੀ ਵਾਹਿਗੁਰੂ ਹੈ। ਇਸ ਲਈ ਨਾਂ ਉਸ ਨੂੰ ਆਉਣ ਦੀ ਲੋੜ ਹੈ ਅਤੇ ਨਾਂ ਜਾਣ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੋ ਜਾਨ ਕਰ ਹਰੀ ਰੂਪ ਹੂਏ ਹੈਂ ਔਰ ਹਰੀ ਜਨ ਰੂਪ ਹੈਂ। ਜਬ ਐਸੇ ਅਭੇਦ ਹੂਏ ਤਬ ਕਹਾਂ ਆਵੈਂ ਔਰ ਕਹਾਂ (ਰਮਤੈ) ਜਾਵੈਂ, ਭਾਵ ਵਹੁ ਪੁਨਹ ਜਨਮਤੇ ਮਰਤੇ ਨਹੀਂ ਹੈਂ॥੨॥੩॥੨੨॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥੩॥੨੨॥ਪਦ ਅਰਥ ਕਤ ਆਵੈ = ਕਿੱਥੇ ਆਉਂਦਾ ਹੈ? ਨਹੀਂ (ਮੁੜ ਮੁੜ) ਜੰਮਦਾ। ਕਤ ਰਮਤੈ = ਮੁੜ ਮੁੜ ਨਹੀਂ ਮਰਦਾ, ਕਿੱਥੇ ਜਾਂਦਾ ਹੈ? ॥੨॥੩॥੨੨॥
SikhNet (Spanish)el Sirviente humilde del Señor es él Mismo el Señor Jar, Jar, y no va ni viene ni encarna. (2-3-22)