ੴ

ਸਿੱਖਬਾਣੀ · SikhBani

ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥

amrit baanee amiau ras amrit har kaa naau
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 963 · 7 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸਾਹੀ।
SikhNet (Spanish)Slok, Mejl Guru Aryan, Quinto Canal Divino.

ਅੰਮ੍ਰਿਤ ਬਾਣੀ. ਅਮਿਉ ਰਸੁ; ਅੰਮ੍ਰਿਤੁ ਹਰਿ ਕਾ ਨਾਉ ॥

amrit baanee. amiau ras; amrit har kaa naau |

Sant Singh KhalsaThe Bani of the Guru's Word is Ambrosial Nectar; its taste is sweet. The Name of the Lord is Ambrosial Nectar.
Manmohan SinghNectar is the Guru's word, sweet is its relish and ambrosial is the Lord's Name.
Manmohan Singh (Punjabi)ਅੰਮ੍ਰਿਤ ਹੈ ਗੁਰਾਂ ਦੀ ਬਾਣੀ, ਮਿੱਠਾ ਹੈ ਇਸ ਦਾ ਸੁਆਦ ਅਤੇ ਸੁਧਾ-ਸਰੁਪ ਹੈ ਸੁਆਮੀ ਦਾ ਨਾਮ।
Fareedkot Teekaਹੇ ਭਾਈ! ਬੇਦ ਰੂਪ ਅੰਮ੍ਰਿਤ ਬਾਣੀ ਔ (ਰਸੁ) ਪ੍ਰੇਮ ਔ ਹਰੀ ਨਾਮ ਏਹੁ ਤੀਨੋਂ ਅੰਮ੍ਰਿਤ ਰੂਪ ਹੈਂ। ਭਾਵ ਜੋ ਇਨ ਮੇਂ ਨਿਸਚਾ ਕਰੇ ਤੀਨ ਹੀ ਅਮਰ ਕਰ ਦੇਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ।

ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ। ਅਮਿਉ ਰਸੁ = ਅੰਮ੍ਰਿਤ ਦਾ ਸੁਆਦ।

SikhNet (Spanish)El Bani de la Palabra del Guru es Néctar Ambrosial, de Sabor Dulce.

ਮਨਿ ਤਨਿ ਹਿਰਦੈ ਸਿਮਰਿ ਹਰਿ; ਆਠ ਪਹਰ ਗੁਣ ਗਾਉ ॥

man tan hiradai simar har; aatth pehar gun gaau |

Sant Singh KhalsaMeditate in remembrance on the Lord in your mind, body and heart; twenty-four hours a day, sing His Glorious Praises.
Manmohan SinghWithin thy mind, body and heart, meditate, thou on God and sing the Lord's praises, the eight watches through.
Manmohan Singh (Punjabi)ਆਪਣੇ ਚਿੱਤ ਦੇਹ ਅਤੇ ਦਿਲ ਅੰਦਰ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਅੱਠੇ ਪਹਿਰ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਆਲਾਪ।
Fareedkot Teekaਤਾਂ ਤੇ ਮਨ ਤਨ ਹਿਰਦੇ ਕਰ ਕੇ ਹਰੀ ਨਾਮ ਕੋ ਸਿਮਰੋ॥☬ਪ੍ਰਸ਼ਨ: ਕੈਸੇ ਸਿਮਰੀਏ?☬ਉਤ੍ਰ: ਅਠੇ ਪਹਰ ਹਰੀ ਕੇ ਗੁਣੋਂ ਕੋ ਗਾਵੋ॥
Prof. Sahib Singhਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।

ਪਦ ਅਰਥ ਗੁਣ ਗਾਉ = ਸਿਫ਼ਤ-ਸਾਲਾਹ ਕਰੋ।

SikhNet (Spanish)Medita en el Nombre del Señor en tu mente, cuerpo y corazón las veinticuatro horas del día. Medita en Él y canta Su Gloriosa Alabanza.

ਉਪਦੇਸੁ ਸੁਣਹੁ ਤੁਮ ਗੁਰਸਿਖਹੁ; ਸਚਾ ਇਹੈ ਸੁਆਉ ॥

aupades sunahu tum gurasikhahu; sachaa ihai suaau |

Sant Singh KhalsaListen to these Teachings, O Sikhs of the Guru. This is the true purpose of life.
Manmohan SinghO Guru's disciples! hearken ye the Guru's counsel. This alone is your life's true aim.
Manmohan Singh (Punjabi)ਹੇ ਗੁਰੂ ਦੇ ਸਿੱਖੋ! ਤੁਸੀਂ ਗੁਰਾਂ ਦੀ ਸਿਫ਼ਤ ਸ੍ਰਵਣ ਕਰੋ। ਕੇਵਲ ਇਹ ਹੀ ਤੁਹਾਡੀ ਜ਼ਿੰਦਗੀ ਦਾ ਸੱਚਾ ਮਨੋਰਥ ਹੈ।
Fareedkot Teekaਹੇ ਗੁਰੂ ਕੇ ਸਿਖੋ! ਤੁਮ ਇਹੁ ਉਪਦੇਸ਼ ਸੁਣੋ: ਸਚਾ ਏਹੋ ਸੁਆਦ ਵਾ ਪ੍ਰਜੋਜਨ ਹੈ॥
Prof. Sahib Singhਹੇ ਗੁਰ-ਸਿੱਖੋ! (ਸਿਫ਼ਤ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ।

ਪਦ ਅਰਥ ਸੁਆਉ = ਸੁਆਰਥ, ਮਨੋਰਥ।

SikhNet (Spanish)Oh Sikjs del Guru, escuchen esta Instrucción, pues es el objeto de su vida.

ਜਨਮੁ ਪਦਾਰਥੁ ਸਫਲੁ ਹੋਇ; ਮਨ ਮਹਿ ਲਾਇਹੁ ਭਾਉ ॥

janam padaarath safal hoe; man meh laaeihu bhaau |

Sant Singh KhalsaThis priceless human life will be made fruitful; embrace love for the Lord in your mind.
Manmohan SinghThis way your invaluable life shall become fruitful and you shall embrace love for the Lord in your mind.
Manmohan Singh (Punjabi)ਇਸ ਤਰ੍ਹਾਂ ਤੁਹਾਡਾ ਅਮੋਲਕ ਜੀਵਨ ਫਲਦਾਇਕ ਥੀ ਵੰਝੇਗਾ ਅਤੇ ਤੁਹਾਡੇ ਚਿੱਤ ਵਿੱਚੱ ਪ੍ਰਭੂ ਨਾਲ ਪਿਆਰ ਪੈ ਜਾਵੇਗਾ।
Fareedkot Teekaਇਸੀ ਤੇ ਅਮੋਲਕ ਤੁਮਾਰਾ ਜਨਮੁ ਪਦਾਰਥ ਸਫਲੁ ਹੋਵੈਗਾ, ਮਨ ਕੇ ਬੀਚ ਪ੍ਰੇਮ ਕੋ ਲਾਵੋ॥
Prof. Sahib Singhਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤ ਸਫਲ ਹੋ ਜਾਇਗੀ।

ਪਦ ਅਰਥ ਪਦਾਰਥੁ = ਕੀਮਤੀ ਚੀਜ਼। ਜਨਮੁ = ਮਨੁੱਖਾ ਜੀਵਨ। ਭਾਉ = ਪ੍ਰੇਮ, ਪਿਆਰ।

SikhNet (Spanish)Sólo así serán liberados y el Amor vendrá hasta ustedes.

ਸੂਖ ਸਹਜ ਆਨਦੁ ਘਣਾ; ਪ੍ਰਭ ਜਪਤਿਆ ਦੁਖੁ ਜਾਇ ॥

sookh sehaj aanad ghanaa; prabh japatiaa dukh jaae |

Sant Singh KhalsaCelestial peace and absolute bliss come when one meditates on God - suffering is dispelled.
Manmohan SinghRemembering the Lord, one obtains plentiful peace, poise and pleasure and gets rid of grief.
Manmohan Singh (Punjabi)ਸਾਈਂ ਨੂੰ ਯਾਦ ਕਰਨ ਦੁਆਰਾ ਬੰਦਾ ਘਣੇਰੇ ਸੁਖ ਅਡੋਲਤਾ ਅਤੇ ਖ਼ੁਸ਼ੀ ਪਾ ਲੈਂਦਾ ਹੈ ਅਤੇ ਰੰਜ ਗਮ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਅਚੁਤ ਸੁਖ ਔ ਬਿਵਹਾਰਕ ਅਨੰਦ ਘਣਾ ਹੀ ਪ੍ਰਾਪਤਿ ਹੋਤਾ ਹੈ ਔ ਪ੍ਰਭੂ ਕੋ ਜਪਤਿਆਂ ਹੀ ਜਨਮ ਮਰਨ ਕਾ ਦੁਖ ਜਾਤਾ ਰਹਿਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ।

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Contemplando a Dios uno es bendecido con un Inmenso Éxtasis, Paz y Equilibrio y uno se libera de toda tristeza.

ਨਾਨਕ. ਨਾਮੁ ਜਪਤ ਸੁਖੁ ਊਪਜੈ; ਦਰਗਹ ਪਾਈਐ ਥਾਉ ॥੧॥

naanak. naam japat sukh aoopajai; daragah paaeeai thaau |1|

Sant Singh KhalsaO Nanak, chanting the Naam, the Name of the Lord, peace wells up, and one obtains a place in the Court of the Lord. ||1||
Manmohan SinghNanak, repeating God's Name, peace wells up and one obtains room in the Lord's Court.
Manmohan Singh (Punjabi)ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਤੇ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚੱ ਥਾਂ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਜਪਤਿਆਂ ਹੀ ਸਭ ਸੁਖ ਉਪਜਤੇ ਹੈਂ, ਭਾਵ ਪ੍ਰਾਪਤਿ ਹੋਤੇ ਹੈਂ ਪੁਨਾ ਦਰਗਾਹ ਮੇਂ ਥਾਉਂ ਪਾਵੀਤਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੧॥
SikhNet (Spanish)Dice Nanak, viviendo en el Nombre uno está siempre en Paz y obtiene la Corte del Señor. (1)
Answers quote the Granth verbatim with Ang citations. AI commentary is not Gurbani and not a religious ruling.