ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਉ ਤਿਸੁ ਢਾਢੀ ਕੁਰਬਾਣੁ; ਜਿ ਤੇਰਾ ਸੇਵਦਾਰੁ ॥
hau tis dtaadtee kurabaan; ji teraa sevadaar |
Sant Singh KhalsaI am a sacrifice to that musician who is Your servant, O Lord.
Manmohan SinghI am a sacrifice, unto the minstrel, who is and attendant of Thine, O my Master.
Manmohan Singh (Punjabi)ਮੈਂ ਉਸ ਭੱਟ ਤੋਂ, ਘੋਲੀ ਵੰਝਦਾ ਹਾਂ, ਜੋ ਤੇਰਾ ਟਹਿਲੂਆ ਹੈ, ਹੇ ਮੈਂਡੇ ਮਾਲਕ!
Fareedkot Teekaਹੇ ਹਰੀ! ਮੈਂ ਤਿਸ ਜਸ ਕਰਨੇ ਵਾਲੇ ਤੋਂ ਕੁਰਬਾਨ ਹਾਂ ਜੋ ਤੇਰਾ ਸੇਵਾਦਾਰ ਹੈ, ਭਾਵ ਜੋ ਤੇਰੀ ਸੇਵਾ ਰਖਤਾ ਹੈ॥
Prof. Sahib Singhਹੇ ਪ੍ਰਭੂ! ਮੈਂ ਉਸ ਢਾਢੀ ਤੋਂ ਸਦਕੇ ਜਾਂਦਾ ਹਾਂ ਜੋ ਤੇਰੀ ਸੇਵਾ-ਭਗਤੀ ਕਰਦਾ ਹੈ।ਪਦ ਅਰਥ ਢਾਢੀ = ਵਾਰਾਂ ਗਾਵਣ ਵਾਲਾ, ਸਿਫ਼ਤਾਂ ਕਰਨ ਵਾਲਾ।
SikhNet (Spanish)Oh Dios, ofrezco mi vida en sacrificio al músico que Te sirve;
ਹਉ ਤਿਸੁ ਢਾਢੀ ਬਲਿਹਾਰ; ਜਿ ਗਾਵੈ ਗੁਣ ਅਪਾਰ ॥
hau tis dtaadtee balihaar; ji gaavai gun apaar |
Sant Singh KhalsaI am a sacrifice to that musician who sings the Glorious Praises of the Infinite Lord.
Manmohan SinghI am devoted unto that eulogist, who hymns the praise of the Infinite Lord.
Manmohan Singh (Punjabi)ਮੈਂ ਉਸ ਕੀਰਤਨੀਏ ਤੋਂ ਸਦਕੇ ਵੰਝਦਾ ਹਾਂ, ਜੋ ਅਨੰਤ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਮੈਂ ਤਿਸ ਢਾਢੀ ਕੇ ਕੁਰਬਾਨ ਜਾਤਾ ਹੂੰ, ਜੋ ਹੇ ਅਪਾਰ! ਤੇਰੇ ਗੁਨੋਂ ਕੋ ਗਾਵਤਾ ਹੈ॥
Prof. Sahib Singhਮੈਂ ਉਸ ਢਾਢੀ ਤੋਂ ਵਾਰਨੇ ਜਾਂਦਾ ਹਾਂ ਜੋ ਤੇਰੇ ਬੇਅੰਤ ਗੁਣ ਗਾਂਦਾ ਹੈ।ਪਦ ਅਰਥ ਹਉ = ਮੈਂ। ਅਪਾਰ = ਬੇਅੰਤ ਪ੍ਰਭੂ ਦੇ।
SikhNet (Spanish)sí, ofrezco mi vida para ese músico que canta Tu Alabanza Infinita.
ਸੋ ਢਾਢੀ ਧਨੁ ਧੰਨੁ; ਜਿਸੁ ਲੋੜੇ ਨਿਰੰਕਾਰੁ ॥
so dtaadtee dhan dhan; jis lorre nirankaar |
Sant Singh KhalsaBlessed, blessed is that musician, for whom the Formless Lord Himself longs.
Manmohan SinghBlessed, blessed is the bard, for whom the Formless Lord longs.
Manmohan Singh (Punjabi)ਸੁਲੱਖਣਾ, ਸੁਲੱਖਣਾ ਹੈ ਉਹ ਭੱਟ, ਜਿਸ ਨੂੰ ਰੂਪ ਰੇਖਾ ਰਹਿਤ ਸੁਆਮੀ ਚਾਹੁੰਦਾ ਹੈ।
Fareedkot Teekaਵੁਹ ਢਾਢੀ ਧੰਨ ਧੰਨ ਹੈ ਜਿਸ ਕੋ ਹੇ ਨਿਰੰਕਾਰ! ਤੂੰ ਚਾਹਤਾ ਹੈਂ, ਭਾਵ ਜਿਸ ਪਰ ਤੇਰੀ ਕ੍ਰਿਪਾ ਹੈ॥
Prof. Sahib Singhਭਾਗਾਂ ਵਾਲਾ ਹੈ ਉਹ ਢਾਢੀ, ਜਿਸ ਨੂੰ ਅਕਾਲ ਪੁਰਖ ਆਪ ਚਾਹੁੰਦਾ ਹੈ।ਪਦ ਅਰਥ ਧਨੁ ਧੰਨੁ = ਭਾਗਾਂ ਵਾਲਾ। ਲੋੜੇ = ਪਿਆਰ ਕਰਦਾ ਹੈ।
SikhNet (Spanish)Bendito sea ese músico a quien Dios, el Señor Mismo, busca.
ਸੋ ਢਾਢੀ ਭਾਗਠੁ; ਜਿਸੁ ਸਚਾ ਦੁਆਰ ਬਾਰੁ ॥
so dtaadtee bhaagatth; jis sachaa duaar baar |
Sant Singh KhalsaVery fortunate is that musician who comes to the gate of the Court of the True Lord.
Manmohan SinghFortunate is that bard, who has access to the gate of the True Lord's court.
Manmohan Singh (Punjabi)ਭਾਗਾਂ ਵਾਲਾ ਹੈ ਉਹ ਢਾਡੀ, ਜਿਸ ਦੀ ਸੱਚੇ ਸਾਈਂ ਦੇ ਦਰਬਾਰ ਦੇ ਬੂਹੇ ਤਾਂਈਂ ਪਹੁੰਚ ਹੈ।
Fareedkot Teekaਵੁਹ ਢਾਢੀ (ਭਾਗਠੁ) ਧਨੀ ਹੈ, ਜਿਸ ਕੋ ਹੇ ਸਚੇ ਸਰੂਪ! ਤੇਰੇ ਦਰਬਾਰ ਕਾ ਦ੍ਵਾਰ ਪ੍ਰਾਪਤਿ ਹੈ, ਭਾਵ ਗ੍ਯਾਨ ਪ੍ਰਾਪਤ ਹੈ॥
Prof. Sahib Singhਮੁਬਾਰਿਕ ਹੈ ਉਹ ਢਾਢੀ, ਜਿਸ ਨੂੰ ਪ੍ਰਭੂ ਦਾ ਸੱਚਾ ਦਰ ਪ੍ਰਾਪਤ ਹੈ।ਪਦ ਅਰਥ ਭਾਗਠੁ = ਭਾਗਾਂ ਵਾਲਾ। ਬਾਰੁ = ਦਰਵਾਜ਼ਾ।
SikhNet (Spanish)Qué afortunado es ese músico que habita en Tu Hogar Verdadero.
ਓਹੁ ਢਾਢੀ. ਤੁਧੁ ਧਿਆਇ; ਕਲਾਣੇ ਦਿਨੁ ਰੈਣਾਰ ॥
ohu dtaadtee. tudh dhiaae; kalaane din rainaar |
Sant Singh KhalsaThat musician meditates on You, Lord, and praises You day and night.
Manmohan SinghHe, the bard, contemplates Thee alone, O Lord, and day and night sings Thy praise.
Manmohan Singh (Punjabi)ਉਹ ਭੱਟ ਕੇਵਲ ਤੇਰਾ ਹੀ ਸਿਮਰਨ ਕਰਦਾ ਹੈ, ਹੇ ਪ੍ਰਭੂ! ਅਤੇ ਦਿਹੁੰ ਰੈਣ ਤੇਰੀ ਕਲਿਆਣ ਹੀ ਗਾਉਂਦਾ ਹੈ।
Fareedkot Teekaਵੁਹ ਢਾਢੀ ਤੇਰੇ ਕੋ ਧਿਆਇ ਕੇ ਦਿਨ ਰਾਤ ਉਸਤਤੀ ਕਰਤਾ ਹੈ॥
Prof. Sahib Singhਹੇ ਪ੍ਰਭੂ! ਅਜੇਹਾ (ਸੁਭਾਗਾ) ਢਾਢੀ ਸਦਾ ਤੈਨੂੰ ਧਿਆਉਂਦਾ ਹੈ, ਦਿਨ ਰਾਤ ਤੇਰੇ ਗੁਣ ਗਾਂਦਾ ਹੈ,ਪਦ ਅਰਥ ਕਲਾਣੇ = ਸਿਫ਼ਤਾਂ ਕਰਦਾ ਹੈ। ਦਿਨੁ ਰੈਣਾਰ = ਦਿਨੇ ਰਾਤ, ਹਰ ਵੇਲੇ।
SikhNet (Spanish)Él habita sólo en Ti y canta Tu Alabanza.
ਮੰਗੈ ਅੰਮ੍ਰਿਤ ਨਾਮੁ; ਨ ਆਵੈ ਕਦੇ ਹਾਰਿ ॥
mangai amrit naam; na aavai kade haar |
Sant Singh KhalsaHe begs for the Ambrosial Naam, the Name of the Lord, and will never be defeated.
Manmohan SinghHe asks for the Nectar-Name and is not vanquished ever.
Manmohan Singh (Punjabi)ਉਹ ਅਮ੍ਰਿੰਤ ਨਾਮ ਦੀ ਹੀ ਜਾਚਨਾ ਕਰਦਾ ਹੈ ਅਤੇ ਉਸ ਨੂੰ ਕਦਾਚਿਤ ਹਾਰ ਨਹੀਂ ਹੁੰਦੀ।
Fareedkot Teekaਜੋ ਨਾਮ ਅੰਮ੍ਰਿਤ ਕੋ ਮਾਂਗਤਾ ਹੈ ਤਿਸ ਕੋ ਕਬੀ ਭੀ ਹਾਰ ਨਹੀਂ ਆਵਤੀ॥
Prof. Sahib Singhਤੈਥੋਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਉਹ ਢਾਢੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਤੇਰੇ ਪਾਸ ਨਹੀਂ ਆਉਂਦਾ (ਜਿੱਤ ਕੇ ਹੀ ਆਉਂਦਾ ਹੈ)।ਪਦ ਅਰਥ ਹਾਰਿ = ਹਾਰ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
SikhNet (Spanish)Él busca sólo el Néctar de Tu Nombre y nunca abandona su propósito.
ਕਪੜੁ ਭੋਜਨੁ ਸਚੁ; ਰਹਦਾ ਲਿਵੈ ਧਾਰ ॥
kaparr bhojan sach; rahadaa livai dhaar |
Sant Singh KhalsaHis clothes and his food are true, and he enshrines love for the Lord within.
Manmohan SinghTrue are his robes and viands and within his mind he keeps enshrined the Lord's Love.
Manmohan Singh (Punjabi)ਸੱਚੇ ਹਨ ਉਸ ਦੇ ਬਸਤਰ ਅਤੇ ਖਾਣੇ ਕਿਉਂਕਿ ਆਪਣੇ ਹਿਰਦੇ ਅੰਦਰ ਉਹ ਪ੍ਰਭੂ ਦੀ ਪ੍ਰੀਤ ਧਾਰਨ ਕਰੀ ਰਖਦਾ ਹੈ।
Fareedkot Teekaਉਸ ਕਾ ਕਪੜਾ ਔ ਭੋਜਨ ਭੀ ਏਹੀ ਹੈ, ਜੋ ਸਚੀ ਲਿਵ ਕੇ ਆਸਰੇ ਰਹਿਤਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਉਸ ਢਾਢੀ ਪਾਸ, ਪੜਦਾ ਕੱਜਣ ਲਈ) ਕੱਪੜਾ ਹੈ, ਤੇ (ਆਤਮਕ) ਖ਼ੁਰਾਕ ਹੈ, ਉਹ ਸਦਾ ਇਕ-ਰਸ ਤੇਰੀ ਯਾਦ ਵਿਚ ਜੁੜਿਆ ਰਹਿੰਦਾ ਹੈ।ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)Bendita es su comida y su ropa, pues él permanece entonado en Ti.
ਸੋ ਢਾਢੀ ਗੁਣਵੰਤੁ; ਜਿਸ ਨੋ ਪ੍ਰਭ ਪਿਆਰੁ ॥੧੧॥
so dtaadtee gunavant; jis no prabh piaar |11|
Sant Singh KhalsaPraiseworthy is that musician who loves God. ||11||
Manmohan SinghMeritorious is that praiser, who enshrines affection for his Lord.
Manmohan Singh (Punjabi)ਨੇਕੀਆਂ-ਸੰਯੁਕਤ ਹੈ ਉਹ ਜੱਸ ਕਰਨ ਵਾਲਾ, ਜੋ ਆਪਣੇ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਸੋ ਢਾਢੀ ਗੁਣੋਂ ਵਾਲਾ ਹੈ ਜਿਸ ਕੋ ਹੇ ਪ੍ਰਭੂ! ਤੇਰੇ ਮੇਂ ਪਿਆਰ ਹੈ॥੧੧॥
Prof. Sahib Singh(ਅਸਲ) ਗੁਣਵਾਨ ਉਹੀ ਢਾਢੀ ਹੈ ਜਿਸ ਨੂੰ ਪ੍ਰਭੂ ਦਾ ਪਿਆਰ ਹਾਸਲ ਹੈ ॥੧੧॥
SikhNet (Spanish)Sí, de mil méritos que tiene ese músico, el que importa es el de amar siempre a su Dios. (11)