ੴ

ਸਿੱਖਬਾਣੀ · SikhBani

ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥

naanak naam dhiaaeeai gur pooraa mat dee
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 963 · 9 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਨਾਨਕ. ਨਾਮੁ ਧਿਆਈਐ; ਗੁਰੁ ਪੂਰਾ ਮਤਿ ਦੇਇ ॥

naanak. naam dhiaaeeai; gur pooraa mat dee |

Sant Singh KhalsaO Nanak, meditate on the Naam, the Name of the Lord; this is the Teaching imparted by the Perfect Guru.
Manmohan SinghThe Perfect Guru imparts this instruction, O Nanak, that the mortal should contemplate the Name.
Manmohan Singh (Punjabi)ਹੇ ਨਾਨਕ! ਪੂਰਨ ਗੁਰਦੇਵ ਜੀ ਸਿਖਮੱਤ ਦਿੰਦੇ ਹਨ, ਕਿ ਪ੍ਰਾਨੀ ਨੂੰ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
Fareedkot Teekaਸਭ ਭਾਣੇ ਅੰਦਰ ਦਿਖਾਵਤੇ ਹੈਂ: ਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਤੌ ਧਿਆਈਤਾ ਹੈ, ਜੋ ਗੁਰੂ ਪੂਰਾ ਸਿਖਿਆ ਦੇਵੇ॥
Prof. Sahib Singhਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮੱਤ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ;

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ।

SikhNet (Spanish)La Instrucción del Perfecto Guru es cantar el Nombre del Señor. Por la Voluntad del Señor uno practica el Sendero Recto.

ਭਾਣੈ ਜਪ ਤਪ ਸੰਜਮੋ; ਭਾਣੈ ਹੀ ਕਢਿ ਲੇਇ ॥

bhaanai jap tap sanjamo; bhaanai hee kadt lee |

Sant Singh KhalsaIn the Lord's Will, they practice meditation, austerity and self-discipline; in the Lord's Will, they are released.
Manmohan SinghIn the Lord's will, man practises worship, penance and self-discipline and in His will He redeems him.
Manmohan Singh (Punjabi)ਸਾਈਂ ਦੀ ਰਜ਼ਾ ਅੰਦਰ, ਇਨਸਾਨ ਉਪਾਸ਼ਨਾ ਤਪੱਸਿਆ ਅਤੇ ਸਵੈ-ਜ਼ਬਤ ਕਮਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਸ ਨੂੰ ਬੰਦਖਲਾਸ ਕਰ ਦਿੰਦਾ ਹੈ।
Fareedkot Teekaਉਸ ਕੇ ਭਾਣੇ ਮੇਂ ਹੀ ਜਪ ਤਪ ਸੰਜਮ ਹੈਂ ਔ ਭਾਣੇ ਮੇਂ ਹੀ ਸੰਸਾਰ ਸੇ ਕਢ ਲੇਤਾ ਹੈ॥
Prof. Sahib Singh(ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।

ਪਦ ਅਰਥ ਭਾਣੈ = ਆਪਣੀ ਰਜ਼ਾ ਵਿਚ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਲਿਆਉਣ ਦੀ ਕ੍ਰਿਆ।

SikhNet (Spanish)Por Su Voluntad tomamos Conciencia de Él. Por la Voluntad del Señor uno vaga de vida en vida.

ਭਾਣੈ ਜੋਨਿ ਭਵਾਈਐ; ਭਾਣੈ ਬਖਸ ਕਰੇਇ ॥

bhaanai jon bhavaaeeai; bhaanai bakhas karee |

Sant Singh KhalsaIn the Lord's Will, they are made to wander in reincarnation; in the Lord's Will, they are forgiven.
Manmohan SinghIn His will, the Lord goads the mortal in existence and in His will He forgives him.
Manmohan Singh (Punjabi)ਆਪਣੀ ਰਜ਼ਾ ਅੰਦਰ, ਸੁਆਮੀ ਪ੍ਰਾਨੀ ਨੂੰ ਜੂਨੀਆਂ ਅੰਦਰ ਧਕਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਸ ਨੂੰ ਮਾਫ ਕਰ ਦਿੰਦਾ ਹੈ।
Fareedkot Teekaਆਪਣੇ ਭਾਣੇ ਮੇਂ ਹੀ ਜੋਨੀ੍ਯੋਂ ਮੇਂ ਭਵਾਵਤਾ ਹੈ ਚਾਹੇ ਤੌ ਆਪਣੇ ਮੇਂ ਬਖਸ ਕਰ ਲੇਤਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ।

ਪਦ ਅਰਥ ਬਖਸ = ਬਖ਼ਸ਼ਸ਼।

SikhNet (Spanish)Por Su Voluntad uno es perdonado y bendecido.Por la Voluntad del Señor nos metemos en el dolor y en el placer.

ਭਾਣੈ ਦੁਖੁ ਸੁਖੁ ਭੋਗੀਐ; ਭਾਣੈ ਕਰਮ ਕਰੇਇ ॥

bhaanai dukh sukh bhogeeai; bhaanai karam karee |

Sant Singh KhalsaIn the Lord's Will, pain and pleasure are experienced; in the Lord's Will, actions are performed.
Manmohan SinghIn His will we receive pain and pleasure and in His will we do the deeds.
Manmohan Singh (Punjabi)ਉਸ ਦੀ ਰਜ਼ਾ ਅੰਦਰ ਅਸੀਂ ਖੇਦ ਅਤੇ ਖੁਸ਼ੀ ਪਾਉਂਦੇ ਹਾਂ ਅਤੇ ਉਸ ਦੀ ਰਜ਼ਾ ਵਿੱਚ ਹੀ ਅਸੀਂ ਅਮਲ ਕਮਾਉਂਦੇ ਹਾਂ।
Fareedkot Teekaਤਿਸ ਕੇ ਭਾਣੇ ਮੇਂ ਹੀ ਦੁਖ ਸੁਖ ਭੋਗੀਤਾ ਹੈ, ਤਿਸ ਕੇ ਭਾਣੇ ਮੇਂ ਹੀ ਸੁਭ ਅਸੁਭ ਕਰਮ ਕਰੀਤੇ ਹੈਂ॥
Prof. Sahib Singhਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।

ਪਦ ਅਰਥ ਕਰਮ = ਮੇਹਰ।

SikhNet (Spanish)Por Su Voluntad nos desarrollamos.Por la Voluntad del Señor el polvo toma forma.

ਭਾਣੈ. ਮਿਟੀ ਸਾਜਿ ਕੈ; ਭਾਣੈ ਜੋਤਿ ਧਰੇਇ ॥

bhaanai. mittee saaj kai; bhaanai jot dharee |

Sant Singh KhalsaIn the Lord's Will, clay is fashioned into form; in the Lord's Will, His Light is infused into it.
Manmohan SinghFashioning the dust into form in His will, the Lord, in His will installs His Light into it.
Manmohan Singh (Punjabi)ਆਪਣੀ ਰਜ਼ਾ ਅੰਦਰ ਧੂੜ ਨੂੰ ਸਰੂਪ ਦੇ ਕੇ ਸੁਆਮੀ ਆਪਣੀ ਰਜ਼ਾ ਦੁਆਰਾ, ਇਸ ਅੰਦਰ ਆਪਣਾ ਪ੍ਰਕਾਸ਼ ਟਿਕਾ ਦਿੰਦਾ ਹੈ।
Fareedkot Teekaਆਪਣੇ ਭਾਣੇ ਮੇਂ ਹੀ ਮਿਟੀ ਆਦਿ ਤਤਾਂ ਕੋ ਸਾਜਕੈ ਆਪਣੇ ਭਾਣੇ ਮੇਂ ਹੀ ਅਪਨੀ (ਜੋਤਿ) ਸੱਤਾ ਧਾਰਤਾ ਹੈ॥
Prof. Sahib Singhਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ,

ਪਦ ਅਰਥ ਮਿਟੀ = ਸਰੀਰ। ਜੋਤਿ = ਜਿੰਦ।

SikhNet (Spanish)Por Su Voluntad Su Luz ilumina todo.En la Voluntad del Señor uno habita; y en Su Voluntad uno se complace.

ਭਾਣੈ ਭੋਗ ਭੋਗਾਇਦਾ; ਭਾਣੈ ਮਨਹਿ ਕਰੇਇ ॥

bhaanai bhog bhogaaeidaa; bhaanai maneh karee |

Sant Singh KhalsaIn the Lord's Will, enjoyments are enjoyed; in the Lord's Will, these enjoyments are denied.
Manmohan SinghIn His will, the Lord makes man enjoy dainties and in His will He denies them to Him.
Manmohan Singh (Punjabi)ਆਪਣੀ ਰਜ਼ਾ ਵਿੱਚ ਸੁਆਮੀ ਬੰਦੇ ਪਾਸੋਂ ਨੌਂ ਨਿਆਮਤਾਂ ਮਨਵਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਨ੍ਹਾਂ ਨੂੰ, ਉਸ ਨੂੰ ਨਹੀਂ ਦਿੰਦਾ।
Fareedkot Teekaਅਪਣੇ ਭਾਣੇ ਮੇਂ ਹੀ ਭੋਗੋਂ ਕੋ ਭੁਗਾਵਤਾ ਹੈ, ਆਪਣੇ ਭਾਣੇ ਮੇਂ ਭੋਗੋਂ ਸੇ (ਮਨਹਿ ਕਰੇਹਿ) ਹਟਾਉਤਾ ਹੈ॥
Prof. Sahib Singhਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।

ਪਦ ਅਰਥ ਮਨਹਿ ਕਰੇਇ = ਰੋਕ ਦੇਂਦਾ ਹੈ।

SikhNet (Spanish)Por Su Voluntad uno va más allá de la complacencia.

ਭਾਣੈ ਨਰਕਿ ਸੁਰਗਿ ਅਉਤਾਰੇ; ਭਾਣੈ ਧਰਣਿ ਪਰੇਇ ॥

bhaanai narak surag aautaare; bhaanai dharan paree |

Sant Singh KhalsaIn the Lord's Will, they are incarnated in heaven and hell; in the Lord's Will, they fall to the ground.
Manmohan SinghIn the Lord's will man lands in hell and heaven and in His will he falls to the ground.
Manmohan Singh (Punjabi)ਸਾਈਂ ਦੀ ਰਜ਼ਾ ਅੰਦਰ ਬੰਦਾ ਦੋਜ਼ਕ ਤੇ ਬਹਿਸ਼ਤ ਵਿੱਚ ਚਲਿਆ ਜਾਂਦਾ ਹੈ ਅਤੇ ਉਸਦੀ ਰਜ਼ਾ ਅੰਦਰ ਉਹ ਧਰਤੀ ਤੇ ਜਾ ਡਿਗਦਾ ਹੈ।
Fareedkot Teekaਆਪਣੇ ਭਾਣੇ ਮੇਂ ਹੀ ਨਰਕ ਔ ਸੁਰਗ ਮੇਂ ਅਵਤਾਰ ਦੇਤਾ ਹੈ, ਤਿਸ ਕੇ ਭਾਣੇ ਮੇਂ ਹੀ ਇਹੁ ਜੀਵ ਧਰਨੀ ਪਰ ਪੜਤਾ ਹੈ, ਭਾਵ ਇਸ ਲੋਕ ਮੇਂ ਪ੍ਰਾਪਤਿ ਹੋਤਾ ਹੈ॥
Prof. Sahib Singhਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ।

ਪਦ ਅਰਥ ਅਉਤਾਰੇ = ਉਤਰਦਾ ਹੈ, ਪਾਂਦਾ ਹੈ। ਧਾਰਣਿ = ਧਰਤੀ। ਧਰਣਿ ਪਰੇਇ = ਧਰਤੀ ਤੇ ਡਿੱਗਦਾ ਹੈ, ਨਾਸ ਹੁੰਦਾ ਹੈ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ।

SikhNet (Spanish)Por la Voluntad del Señor uno crea para sí la oscuridad o la Luz.Por Su Voluntad uno cae al suelo.

ਭਾਣੈ ਹੀ ਜਿਸੁ ਭਗਤੀ ਲਾਏ; ਨਾਨਕ. ਵਿਰਲੇ ਹੇ ॥੨॥

bhaanai hee jis bhagatee laae; naanak. virale he |2|

Sant Singh KhalsaIn the Lord's Will, they are committed to His devotional worship and Praise; O Nanak, how rare are these! ||2||
Manmohan SinghNanak, rare is the One, whom the Lord, by His order, attaches to His meditation.
Manmohan Singh (Punjabi)ਨਾਨਕ, ਕੋਈ ਇੱਕ ਅੱਧਾ ਹੀ ਹੈ, ਜਿਸ ਨੂੰ ਸੁਆਮੀ ਆਪਣੇ ਹੁਕਮ ਦੁਆਰਾ, ਆਪਣੇ ਸਿਮਰਨ ਅੰਦਰ ਜੋੜਦਾ ਹੈ।
Fareedkot Teekaਭਾਣੇ ਵਿਚ ਹੀ ਜਿਸ ਕੋ ਭਗਤੀ ਮੇਂ ਲਾਵਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਔਰੁ ਜੋ ਭਗਤੀ ਮੇਂ ਲਗੇ ਹੈਂ, ਸੋ ਵਿਰਲੇ ਹੈਂ॥੨॥
Prof. Sahib Singhਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ ॥੨॥
SikhNet (Spanish)Por la Voluntad del Señor uno adquiere Devoción por Dios, pero extraordinario, oh Dice Nanak, es tal ser.(2)
Answers quote the Granth verbatim with Ang citations. AI commentary is not Gurbani and not a religious ruling.