ਬ੍ਰਹਮ ਗਿਆਨੀ; ਬ੍ਰਹਮ ਕਾ ਬੇਤਾ ॥
braham giaanee; braham kaa betaa |
Sant Singh KhalsaThe God-conscious being knows God.
Manmohan SinghThe man, who knows the Lord is called a Brahm-gyani.
Manmohan Singh (Punjabi)ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬ੍ਰਹਮ-ਗਿਆਨੀ ਆਖਿਆ ਜਾਂਦਾ ਹੈ।
Fareedkot Teekaਬ੍ਰਹਮ ਗਿਆਨੀ ਬ੍ਰਹਮ ਕਾ (ਬੇਤਾ) ਜਾਣਨੇ ਹਾਰਾ ਹੈ॥
Prof. Sahib Singhਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ,ਪਦ ਅਰਥ ਬੇਤਾ = {Skt. विद् to know वेत्ता one who knows} ਜਾਣਨ ਵਾਲਾ, ਮਹਿਰਮ, ਵਾਕਿਫ਼।
SikhNet (Spanish)El ser conciente de Dios, ama los Atributos de la Divinidad.
ਬ੍ਰਹਮ ਗਿਆਨੀ; ਏਕ ਸੰਗਿ ਹੇਤਾ ॥
braham giaanee; ek sang hetaa |
Sant Singh KhalsaThe God-conscious being is in love with the One alone.
Manmohan SinghThe man, who knows the Lord loves the one God alone.
Manmohan Singh (Punjabi)ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਕੇਵਲ ਇੱਕ ਹਰੀ ਨੂੰ ਹੀ ਪਿਆਰ ਕਰਦਾ ਹੈ।
Fareedkot Teekaਬ੍ਰਹਮ ਗਿਆਨੀ ਕਾ ਤਿਸ ਏਕ ਪਾਰਬ੍ਰਹਮ ਸਾਥ ਪ੍ਰੇਮ ਹੋਤਾ ਹੈ॥
Prof. Sahib Singhਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।ਪਦ ਅਰਥ ਏਕ ਸੰਗਿ = ਇਕ ਪ੍ਰਭੂ ਨਾਲ। ਹੇਤਾ = ਪਿਆਰ।
SikhNet (Spanish)El ser conciente de Dios, está enamorado del Uno Solo.
ਬ੍ਰਹਮ ਗਿਆਨੀ ਕੈ; ਹੋਇ ਅਚਿੰਤ ॥
braham giaanee kai; hoe achint |
Sant Singh KhalsaThe God-conscious being is carefree.
Manmohan SinghThe man, who knows the Lord is free from cares.
Manmohan Singh (Punjabi)ਜੋ ਪੁਰਸ਼ ਪ੍ਰਭੂ ਨੂੰ ਜਾਣਦਾ ਹੈ, ਉਹ ਬੇ-ਫਿਕਰ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਕੇ ਰਿਦੈ ਮੇਂ ਏਕ ਅਚਿੰਤ ਵਾਹਿਗੁਰੂ ਹੀ ਵਾ ਅਚਿੰਤਤਾ ਹੋਤੀ ਹੈ॥
Prof. Sahib Singhਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,ਪਦ ਅਰਥ ਅਚਿੰਤ = ਅਚਿੰਤਤਾ, ਬੇਫ਼ਿਕਰੀ।
SikhNet (Spanish)El ser conciente de Dios, Al igual que su Señor, se encuentra libre de cuidados, nada le aflige ni le preocupa.
ਬ੍ਰਹਮ ਗਿਆਨੀ ਕਾ; ਨਿਰਮਲ ਮੰਤ ॥
braham giaanee kaa; niramal mant |
Sant Singh KhalsaPure are the Teachings of the God-conscious being.
Manmohan SinghPure is the doctrine of him, who knows God.
Manmohan Singh (Punjabi)ਪਵਿੱਤ੍ਰ ਹੈ ਉਸ ਦਾ ਉਪਦੇਸ਼ ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਇਸੀ ਸੇ ਬ੍ਰਹਮ ਗਿਆਨੀ ਕਾ (ਮੰਤ) ਉਪਦੇਸ਼ ਨਿਰਮਲ ਹੈ॥
Prof. Sahib Singhਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ।ਪਦ ਅਰਥ ਨਿਰਮਲ = ਮਲ-ਹੀਣ, ਪਵਿਤ੍ਰ ਕਰਨ ਵਾਲਾ। ਮੰਤ = ਮੰਤਰ, ਉਪਦੇਸ਼।
SikhNet (Spanish)Prístinas y claras son las Enseñanzas del ser conciente de Dios.
ਬ੍ਰਹਮ ਗਿਆਨੀ; ਜਿਸੁ ਕਰੈ ਪ੍ਰਭੁ ਆਪਿ ॥
braham giaanee; jis karai prabh aap |
Sant Singh KhalsaThe God-conscious being is made so by God Himself.
Manmohan SinghHe is a Brahm-gyani, whom the Lord himself makes.
Manmohan Singh (Punjabi)ਉਹੀ ਬ੍ਰਹਮ ਗਿਆਨੀ ਹੈ ਜਿਸ ਨੂੰ ਸਾਈਂ ਖੁਦ ਐਸਾ ਬਣਾਉਂਦਾ ਹੈ।
Fareedkot Teekaਜਿਸ ਕੌ ਪ੍ਰਭੂ ਆਪ ਬ੍ਰਹਮ ਗਿਆਨੀ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singh(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,
SikhNet (Spanish)Al ser conciente de Dios, lo crea sólo Dios.
ਬ੍ਰਹਮ ਗਿਆਨੀ ਕਾ; ਬਡ ਪਰਤਾਪ ॥
braham giaanee kaa; badd parataap |
Sant Singh KhalsaThe God-conscious being is gloriously great.
Manmohan SinghGreat is the glory of the man who knows God.
Manmohan Singh (Punjabi)ਬੜਾ ਹੈ ਤੇਜ ਉਸ ਬੰਦੇ ਦਾ ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਬ੍ਰਹਮ ਗਿਆਨੀ ਕਾ ਬਡਾ ਪ੍ਰਤਾਪ ਹੋਤਾ ਹੈ॥
Prof. Sahib Singhਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ।ਪਦ ਅਰਥ ਬਡ = ਵੱਡਾ।
SikhNet (Spanish)Gloriosa es la Grandeza del ser conciente de Dios.
ਬ੍ਰਹਮ ਗਿਆਨੀ ਕਾ ਦਰਸੁ; ਬਡਭਾਗੀ ਪਾਈਐ ॥
braham giaanee kaa daras; baddabhaagee paaeeai |
Sant Singh KhalsaThe Darshan, the Blessed Vision of the God-conscious being, is obtained by great good fortune.
Manmohan SinghThe sight of the man who knows God is obtained through the greatest good fortune.
Manmohan Singh (Punjabi)ਜੋ ਇਨਸਾਨ ਵਾਹਿਗੁਰੂ ਨੂੰ ਜਾਣਦਾ ਹੈ, ਉਸ ਦਾ ਦਰਸ਼ਨ ਪਰਮ ਚੰਗੇ ਨਸੀਬਾਂ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਬ੍ਰਹਮ ਗਿਆਨੀ ਕਾ ਦਰਸਨ ਵੱਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;ਪਦ ਅਰਥ ਦਰਸੁ = ਦਰਸਨ। ਪਾਈਐ = ਪਾਈਦਾ ਹੈ।
SikhNet (Spanish)El Darshan, la Bendita Visión del ser conciente de Dios, es obtenida por una maravillosa fortuna.
ਬ੍ਰਹਮ ਗਿਆਨੀ ਕਉ; ਬਲਿ ਬਲਿ ਜਾਈਐ ॥
braham giaanee kau; bal bal jaaeeai |
Sant Singh KhalsaTo the God-conscious being, I make my life a sacrifice.
Manmohan SinghBe thou devoted and dedicated unto the man who knows God.
Manmohan Singh (Punjabi)ਤੂੰ ਉਸ ਆਦਮੀ ਉਤੋਂ ਸਦਕੇ ਅਤੇ ਕੁਰਬਾਨ ਹੋ, ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਐਸੇ ਬ੍ਰਹਮ ਗਿਆਨੀ ਕੇ ਮਨ ਤਨ ਸੇ ਸਦਾ ਬਲਿਹਾਰ ਜਾਈਐ॥
Prof. Sahib Singhਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।ਪਦ ਅਰਥ ਬਲਿ ਬਲਿ = ਸਦਕੇ। ਖੋਜਹਿ = ਖੋਜਦੇ ਹਨ, ਭਾਲਦੇ ਹਨ।
SikhNet (Spanish)Al ser conciente de Dios, ofrezco mi vida en sacrificio.
ਬ੍ਰਹਮ ਗਿਆਨੀ ਕਉ; ਖੋਜਹਿ ਮਹੇਸੁਰ ॥
braham giaanee kau; khojeh mahesur |
Sant Singh KhalsaThe God-conscious being is sought by the great god Shiva.
Manmohan SinghThe great God, Shiva searches for the man who knows God.
Manmohan Singh (Punjabi)ਵੱਡਾ ਦੇਵਤਾ, ਸ਼ਿਵਜੀ, ਉਸ ਇਨਸਾਨ ਦੀ ਭਾਲ ਕਰਦਾ ਹੈ, ਜੋ ਵਾਹਿਗੁਰੂ ਨੂੰ ਜਾਣਦਾ ਹੈ।
Fareedkot Teekaਬ੍ਰਹਮ ਗਿਆਨੀ ਕੋ ਮਹੀ ਕੇ ਈਸਰ ਅਰਥਾਤ ਰਾਜੇ ਭੀ ਖੋਜਤੇ ਹੈਂ; ਵਾ ਤਿਸ ਕੌ ਸਿਵਜੀ ਖੋਜਤੇ ਹੈਂ, ਕਿਉਂਕਿ ਆਪਿ ਕਉ ਵਿਖੇਪ ਸਹਤ ਜਾਨ ਕਰ ਨਿਰਵਿਖੇਪ ਕੌ ਖੋਜਤੇ ਹੈਂ। ਯਥਾ-☬"ਰੋਗੀ ਬ੍ਰਹਮਾ ਬਿਸਨਸਰੁਦ੍ਰਾ॥"☬ਇਸ ਅੰਸ ਕਰ ਈਹਾਂ ਐਸੇ ਅਰਥ ਬੀ ਦੋਸ ਰਹਿਤ ਬਨਤਾ ਹੈ॥
Prof. Sahib Singhਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;ਪਦ ਅਰਥ ਮਹੇਸੁਰ = ਮਹਾ ਈਸੁਰ, ਸ਼ਿਵ ਜੀ (ਆਦਿਕ ਦੇਵਤੇ)।
SikhNet (Spanish)El ser conciente de Dios, es buscado por el gran dios Shiva.
ਨਾਨਕ; ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥
naanak; braham giaanee aap paramesur |6|
Sant Singh KhalsaO Nanak, the God-conscious being is Himself the Supreme Lord God. ||6||
Manmohan SinghNanak the Brahm-gyani, is Himself the Exalted Lord.
Manmohan Singh (Punjabi)ਨਾਨਕ, ਬ੍ਰਹਮ ਗਿਆਨੀ ਖੁਦ ਹੀ ਪਰਮ ਪ੍ਰਭੂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ੍ਵਰ ਸਰੂਪ ਹੋਤਾ ਹੈ। ਯਥਾ-☬"ਜਿਨਿ ਜਾਤਾ ਸੋ ਤਿਸਹੀ ਜੇਹਾ॥" ॥੬॥
Prof. Sahib Singhਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥ਪਦ ਅਰਥ ਪਰਮੇਸੁਰ = ਪਰਮਾਤਮਾ, ਅਕਾਲ ਪੁਰਖ ॥੬॥
SikhNet (Spanish)Oh, dice Nanak, el ser conciente de Dios, es el Mismo Supremo Dios nuestro Señor.(6)