ਬ੍ਰਹਮ ਗਿਆਨੀ ਕੀ; ਕੀਮਤਿ ਨਾਹਿ ॥
braham giaanee kee; keemat naeh |
Sant Singh KhalsaThe God-conscious being cannot be appraised.
Manmohan SinghThe man who knows God is priceless.
Manmohan Singh (Punjabi)ਜੋ ਆਦਮੀ ਵਾਹਿਗੁਰੂ ਨੂੰ ਜਾਣਦਾ ਹੈ, ਉਹ ਅਮੋਲਕ ਹੈ।
Fareedkot Teekaਬ੍ਰਹਮ ਗਿਆਨੀ ਕੀ ਕੋਈ ਕੀਮਤਿ ਨਹੀਂ ਹੈ॥
Prof. Sahib Singhਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,
SikhNet (Spanish)El ser conciente de Dios, no podría ser suficientemente apreciado.
ਬ੍ਰਹਮ ਗਿਆਨੀ ਕੈ; ਸਗਲ ਮਨ ਮਾਹਿ ॥
braham giaanee kai; sagal man maeh |
Sant Singh KhalsaThe God-conscious being has all within his mind.
Manmohan SinghEvery thing abide within the mind of the man who knows God.
Manmohan Singh (Punjabi)ਸਾਰਾ ਕੁਝ ਰੱਬ ਨੂੰ ਜਾਨਣ ਵਾਲੇ ਦੇ ਚਿੱਤ ਅੰਦਰ ਵਸਦਾ ਹੈ।
Fareedkot Teekaਕਿਉਂਕਿ ਬ੍ਰਹਮ ਗਿਆਨੀ ਕੇ ਰਿਦੇ ਮੇਂ ਸਰਬ ਸੰਸਾਰ ਕਲਪਤ ਹੈ, ਵਾ ਸੁਭ ਗੁਣ ਨਿਵਾਸ ਕਰਤੇ ਹੈਂ॥
Prof. Sahib Singhਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।ਪਦ ਅਰਥ ਸਗਲ = ਸਾਰੇ। ਮਨ ਮਾਹਿ = ਮਨ ਵਿਚ।
SikhNet (Spanish)El ser conciente de Dios, lo tiene todo en el interior de su mente.
ਬ੍ਰਹਮ ਗਿਆਨੀ ਕਾ; ਕਉਨ ਜਾਨੈ ਭੇਦੁ ॥
braham giaanee kaa; kaun jaanai bhed |
Sant Singh KhalsaWho can know the mystery of the God-conscious being?
Manmohan SinghWho can know the secret of the man who knows God.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲੇ ਇਨਸਾਨ ਦੇ ਮਰਮ ਨੂੰ ਕੌਣ ਜਾਣ ਸਕਦਾ ਹੈ?
Fareedkot Teekaਬ੍ਰਹਮ ਗਿਆਨੀ ਕਾ ਭੇਦ ਕੌਨ ਜਾਨ ਸਕੈ ਅਰਥਾਤ ਕੋਈ ਨਹੀ ਜਾਣ ਸਕਤਾ ਹੈ॥
Prof. Sahib Singhਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?ਪਦ ਅਰਥ ਭੇਦੁ = ਰਾਜ਼, ਮਰਮ।
SikhNet (Spanish)¿Quien podría conocer el Misterio del ser conciente de Dios?
ਬ੍ਰਹਮ ਗਿਆਨੀ ਕਉ; ਸਦਾ ਅਦੇਸੁ ॥
braham giaanee kau; sadaa ades |
Sant Singh KhalsaForever bow to the God-conscious being.
Manmohan SinghEver make Obeisance unto the God-divine.
Manmohan Singh (Punjabi)ਬ੍ਰਹਮ-ਬੇਤੇ ਨੂੰ ਸਦੀਵ ਨਿਮਸਕਾਰ ਕਰ।
Fareedkot Teekaਤਾਂ ਤੇ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਹੈ॥
Prof. Sahib Singhਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ।ਪਦ ਅਰਥ ਅਦੇਸੁ = ਪ੍ਰਣਾਮ, ਨਮਸਕਾਰ।
SikhNet (Spanish)Por eso me postro reverente a los pies del ser conciente de Dios.
ਬ੍ਰਹਮ ਗਿਆਨੀ ਕਾ; ਕਥਿਆ ਨ ਜਾਇ. ਅਧਾਖੵਰੁ ॥
braham giaanee kaa; kathiaa na jaae. adhaakhayar |
Sant Singh KhalsaThe God-conscious being cannot be described in words.
Manmohan SinghEven half a letter of the praise of the God-divine cannot be narrated.
Manmohan Singh (Punjabi)ਬ੍ਰਹਮ ਬੇਤੇ ਦੀ ਕੀਰਤੀ ਦਾ ਇੱਕ ਅੱਧਾ ਅੱਖਰ ਭੀ ਬਿਆਨ ਕੀਤਾ ਨਹੀਂ ਜਾ ਸਕਦਾ।
Fareedkot Teekaਬ੍ਰਹਮ ਗਿਆਨੀ ਕਰ ਗ੍ਯਾਤ ਜੋ (ਅਧਾਖਰੁ) ਅਧਿਸ੍ਟਾਨ ਰੂਪ ਅਬਿਨਾਸੀ ਹੈ, ਸੋ ਕਥਨ ਕਰਿਆ ਨਹੀਂ ਜਾਤਾ॥
Prof. Sahib Singhਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;ਪਦ ਅਰਥ ਅਦਾਖ੍ਯ੍ਯਰ = (ਮਹਿਮਾ ਦਾ) ਅੱਧਾ ਅੱਖਰ (ਭੀ)।
SikhNet (Spanish)El ser conciente de Dios, no podría ser descrito con palabras.
ਬ੍ਰਹਮ ਗਿਆਨੀ; ਸਰਬ ਕਾ ਠਾਕੁਰੁ ॥
braham giaanee; sarab kaa tthaakur |
Sant Singh KhalsaThe God-conscious being is the Lord and Master of all.
Manmohan SinghThe God-Divine is the Lord of all.
Manmohan Singh (Punjabi)ਬ੍ਰਹਕ ਬੇਤਾ ਸਾਰਿਆਂ ਦਾ ਸੁਆਮੀ ਹੈ।
Fareedkot Teekaਇਸੀ ਸੇ ਬ੍ਰਹਮ ਗਿਆਨੀ ਸਰਬ ਕਾ ਠਾਕਰ ਅਰਥਾਤ ਸ੍ਵਾਮੀ ਹੈ॥
Prof. Sahib Singhਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ।
SikhNet (Spanish)El ser conciente de Dios, es el Señor y Maestro de todos.
ਬ੍ਰਹਮ ਗਿਆਨੀ ਕੀ ਮਿਤਿ; ਕਉਨੁ ਬਖਾਨੈ ॥
braham giaanee kee mit; kaun bakhaanai |
Sant Singh KhalsaWho can describe the limits of the God-conscious being?
Manmohan SinghWho can describe the limits of the man who knows God?
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲੇ ਬੰਦੇ ਦੇ ਓੜਕ ਨੂੰ ਕੌਣ ਬਿਆਨ ਕਰ ਸਕਦਾ ਹੈ?
Fareedkot Teekaਬ੍ਰਹਮ ਗਿਆਨੀ ਕੀ (ਮਿਤਿ) ਮ੍ਰਿਯਾਦਾ ਕੌਨ ਉਚਾਰਨ ਕਰੈ, ਭਾਵ ਕੋਈ ਨਹੀਂ ਕਹਿ ਸਕਤਾ ਹੈ॥
Prof. Sahib Singhਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?ਪਦ ਅਰਥ ਮਿਤਿ = ਮਾਪ, ਮਰਯਾਦਾ, ਅੰਦਾਜ਼ਾ। ਬਖਾਨੈ = ਬਿਆਨ ਕਰੇ
SikhNet (Spanish)¿Quién podría describir Sus Límites?
ਬ੍ਰਹਮ ਗਿਆਨੀ ਕੀ ਗਤਿ; ਬ੍ਰਹਮ ਗਿਆਨੀ ਜਾਨੈ ॥
braham giaanee kee gat; braham giaanee jaanai |
Sant Singh KhalsaOnly the God-conscious being can know the state of the God-conscious being.
Manmohan SinghOnly the Brahm-gyani, knows the state of the Brahm-gyani.
Manmohan Singh (Punjabi)ਕੇਵਲ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਦਾ ਹੈ।
Fareedkot Teekaਤਾਂ ਤੇ ਬ੍ਰਹਮ ਗਿਆਨੀ ਕੀ ਗਤੀ ਬ੍ਰਹਮ ਗਿਆਨੀ ਆਪ ਹੀ ਜਾਨਤਾ ਹੈ॥
Prof. Sahib Singhਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ।ਪਦ ਅਰਥ ਗਤਿ = ਹਾਲਤ।
SikhNet (Spanish)Sólo el ser conciente de Dios podría conocer el Estado del ser conciente de Dios.
ਬ੍ਰਹਮ ਗਿਆਨੀ ਕਾ; ਅੰਤੁ ਨ ਪਾਰੁ ॥
braham giaanee kaa; ant na paar |
Sant Singh KhalsaThe God-conscious being has no end or limitation.
Manmohan SinghThe man who knows God is without ends and limits.
Manmohan Singh (Punjabi)ਰੱਬ ਨੂੰ ਜਾਨਣ ਵਾਲੇ ਦਾ ਕੋਈ ਅਖੀਰ ਤੇ ਹੱਦ ਬੰਨਾ ਨਹੀਂ।
Fareedkot Teekaਬ੍ਰਹਮ ਗਿਆਨੀ ਕੇ ਪਾਰਾਵਾਰ ਕਾ ਅੰਤ ਨਹੀਂ ਹੈ॥
Prof. Sahib Singhਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;
SikhNet (Spanish)El ser conciente de Dios no tiene ni fin ni límite alguno.
ਨਾਨਕ. ਬ੍ਰਹਮ ਗਿਆਨੀ ਕਉ; ਸਦਾ ਨਮਸਕਾਰੁ ॥੭॥
naanak. braham giaanee kau; sadaa namasakaar |7|
Sant Singh KhalsaO Nanak, to the God-conscious being, bow forever in reverence. ||7||
Manmohan SinghNanak ever prostrates himself to the man who knows the Lord.
Manmohan Singh (Punjabi)ਨਾਨਕ ਹਮੇਸ਼ਾਂ ਉਸ ਨੂੰ ਡੰਡਉਤ ਬੰਦਨ ਕਰਦਾ ਹੈ, ਜੋ ਸੁਆਮੀ ਨੂੰ ਸਿੰਞਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਬ੍ਰਹਮ ਗਿਆਨੀ ਕਉ ਹਮਾਰੀ ਸਦਾ ਨਮਸਕਾਰ ਹੈ॥੭॥
Prof. Sahib Singhਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥
SikhNet (Spanish)Oh, dice Nanak, ante el ser conciente de Dios, póstrate para siempre en Reverencia.(7)