ਮਲਾਰ ਮਹਲਾ ੪ ਪੜਤਾਲ ਘਰੁ ੩ ॥
malaar mahalaa 4 parrataal ghar 3 |
Sant Singh KhalsaMalaar, Fourth Mehl, Partaal, Third House:
Manmohan SinghMalar 4th Guru. Partal.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
SikhNet (Spanish)Malhar, Mejl Guru Ram Das, Cuarto Canal Divino, Partaal, Tercera Casa
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਹਰਿ ਜਨ ਬੋਲਤ. ਸ੍ਰੀਰਾਮ ਨਾਮਾ; ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥
har jan bolat. sreeraam naamaa; mil saadhasangat har tor |1| rahaau |
Sant Singh KhalsaThe humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||
Manmohan SinghO my Reverend Lord God, associating with Thine saints' congregation, thy slave ever utters Thy Name. Pause.
Manmohan Singh (Punjabi)ਹੇ ਮੇਰੇ ਪੂਜਯ ਸੁਆਮੀ ਵਾਹਿਗੁਰੂ! ਤੇਰਿਆਂ ਸੰਤਾਂ ਦੀ ਸੰਗਤ ਨਾਲ ਜੁੜ, ਤੇਰਾ ਗੋਲਾ ਸਦੀਵ ਹੀ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
Fareedkot Teekaਹਰੀ ਕੇ ਜਨ ਸ੍ਰੀ ਰਾਮ ਨਾਮ ਕੋ (ਬੋਲਤ) ਉਚਾਰਤੇ ਹੈਂ ਔ ਹਰੀ ਕੀ ਸਾਧਸੰਗਤਿ ਮੇਂ ਮਿਲਕਰ (ਤੋਰ) ਤੋਲ ਵਿਚਾਰੁ ਕਰਤੇ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ ॥੧॥ ਰਹਾਉ ॥ਪਦ ਅਰਥ ਹਰਿ ਜਨ = ਹੇ ਹਰੀ! ਤੇਰੇ ਭਗਤ। ਮਿਲਿ = ਮਿਲ ਕੇ। ਤੋਰ = ਤੇਰੀ ॥੧॥ ਰਹਾਉ ॥
SikhNet (Spanish)El humilde Sirviente del Señor canta Su Supremo Nombre y se une a la Saad Sangat, la Compañía de los Santos del Señor. (1-Pausa)
ਹਰਿ ਧਨੁ ਬਨਜਹੁ. ਹਰਿ ਧਨੁ ਸੰਚਹੁ; ਜਿਸੁ ਲਾਗਤ ਹੈ ਨਹੀ ਚੋਰ ॥੧॥
har dhan banajahu. har dhan sanchahu; jis laagat hai nahee chor |1|
Sant Singh KhalsaDeal only in the wealth of the Lord, and gather only the wealth of the Lord. No thief can ever steal it. ||1||
Manmohan SinghO man, deal thou only in the Lord's wealth and amass thou only the Lord's wealth, which no thief can steal.
Manmohan Singh (Punjabi)ਹੇ ਬੰਦੇ! ਤੂੰ ਕੇਵਲ ਪ੍ਰਭੂ ਦੀ ਦੌਲਤ ਦਾ ਹੀ ਵਾਪਾਰ ਕਰ ਅਤੇ ਕੇਵਲ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ, ਜਿਸ ਨੂੰ ਕੋਈ ਤਸਕਰ ਚੁਰਾ ਨਹੀਂ ਸਕਦਾ।
Fareedkot Teekaਤਾਂ ਤੇ ਹੇ ਭਾਈ ਜਨੋਂ! ਬਾਨੀ ਕਰ ਕੇ ਹਰੀ ਧਨ ਕਉ ਬਨਜਹੁ ਔਰ ਹਰਿ ਧਨ ਕੋ ਮਨ ਕਰ ਕੇ ਇਕਤ੍ਰ ਕਰੋ, ਜਿਸ ਕੋ ਚੋਰ ਕੋਈ ਨਹੀਂ ਲਾਗਤਾ ਹੈ॥੧॥
Prof. Sahib Singh(ਤੁਸੀਂ ਭੀ ਸਾਧ ਸੰਗਤ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ॥੧॥ਪਦ ਅਰਥ ਬਨਜਹੁ = ਵਣਜ ਕਰੋ, ਖ਼ਰੀਦੋ। ਸੰਚਹੁ = ਇਕੱਠਾ ਕਰੋ ॥੧॥
SikhNet (Spanish)Comercia sólo con la Riqueza del Señor y obtén sólo ésta, así ningún ladrón te la podrá quitar. (1)
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ; ਸੁਨਿ ਘਨਿਹਰ ਕੀ ਘੋਰ ॥੨॥
chaatrik mor bolat din raatee; sun ghanihar kee ghor |2|
Sant Singh KhalsaThe rainbirds and the peacocks sing day and night, hearing the thunder in the clouds. ||2||
Manmohan SinghHearing the rumble of the clouds, the sparrow hawks and the peacocks chirp day and night.
Manmohan Singh (Punjabi)ਬੱਦਲਾਂ ਦੀ ਗਰਜ ਨੂੰ ਸੁਣ ਕੇ, ਪਪੀਹਾ ਅਤੇ ਸਿਖਾਧਾਰ ਦਿਨ ਅਤੇ ਰੈਣ ਚਹਿਚਹਾਉਂਦੇ ਹਨ।
Fareedkot Teeka(ਘਨਿਹਰ) ਬਾਦਲ ਕੀ (ਘੋਰ) ਧੁਨੀ ਕੋ ਸੁਨ ਕਰ ਮੋਰੁ ਅਰ (ਚਾਤ੍ਰਿਕ) ਪਪੀਹਾ ਜੋ ਰਾਤ੍ਰਿ ਦਿਨ ਬੋਲਤੇ ਹੈਂ॥੨॥
Prof. Sahib Singh(ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀਂ ਭੀ ਸਾਧ ਸੰਗਤ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ॥੨॥ਪਦ ਅਰਥ ਚਾਤ੍ਰਿਕ = ਪਪੀਹਾ। ਸੁਨਿ = ਸੁਣ ਕੇ। ਘਨਿਹਰ = ਬੱਦਲ। ਘੋਰ = ਘਨਘੋਰ, ਗਰਜ, ਸ਼ੋਰ ॥੨॥
SikhNet (Spanish)Los pajarillos de lluvia y los pavo reales cantan y trinan día y noche escuchando los relámpagos de las nubes. (2)
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ. ਜਾਪਤ ਹੈ ਨਹੀ ਹੋਰ ॥੩॥
jo bolat hai mrig meen pankheroo; su bin har. jaapat hai nahee hor |3|
Sant Singh KhalsaWhatever the deer, the fish and the birds sing, they chant to the Lord, and no other. ||3||
Manmohan SinghWhatever the deer, the fish and the birds utter; without God they speak not of another.
Manmohan Singh (Punjabi)ਜਿਹੜਾ ਕੁਛ ਭੀ ਹਰਨ, ਮੱਛੀਆਂ ਅਤੇ ਪੰਛੀ ਬੋਲਦੇ ਹਨ, ਬਗੈਰ ਹਰੀ ਦੇ ਉਹ ਹੋਰ ਕੁਝ ਭੀ ਉਚਾਰਨ ਨਹੀਂ ਕਰਦੇ।
Fareedkot Teekaਜੋ ਮ੍ਰਿਗ ਮੀਨ ਪੰਖੇਰੂ ਬੋਲਤੇ ਹੈਂ, ਸੋ ਬਿਨਾਂ ਹਰੀ ਕੇ ਔਰ ਕੋ ਨਹੀਂ ਜਪਤੇ ਹੈਂ, ਭਾਵ ਸਭੀ ਹਰੀ ਸ੍ਵਾਮੀ ਕਾ ਜਾਪੁ ਕਰਤੇ ਹੈਂ॥੩॥
Prof. Sahib Singh(ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ ॥੩॥ਪਦ ਅਰਥ ਮ੍ਰਿਗ = ਪਸ਼ੂ। ਮੀਨ = ਮੱਛੀ। ਪੰਖੇਰੂ = ਪੰਛੀ ॥੩॥
SikhNet (Spanish)Lo que sea que el venado, el pez y los pájaros canten, se lo cantan al Señor. (3)
ਨਾਨਕ ਜਨ ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥
naanak jan har keerat gaaee; chhoott geo jam kaa sabh sor |4|1|8|
Sant Singh KhalsaServant Nanak sings the Kirtan of the Lord's Praises; the sound and fury of Death has totally gone away. ||4||1||8||
Manmohan SinghSlave Nanak hymns the praise of the God and the noise of the death's myrmidon has all disappeared.
Manmohan Singh (Punjabi)ਗੋਲਾ ਨਾਨਕ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਮੌਤ ਦੇ ਫਰੇਸ਼ਤੇ ਦਾ ਰੌਲਾ ਗੋਲਾ ਸਮੂਹ ਅਲੋਪ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਕੇਵਲ ਹਰੀ ਕੀ ਕੀਰਤੀ ਗਾਈ ਹੈ ਔਰ ਜਮ ਕਾ ਸਭ (ਸੋਰ) ਰੌਲਾ ਤਿਨ ਕਾ ਛੂਟ ਗਇਆ ਹੈ॥੪॥੧॥੮॥
Prof. Sahib Singhਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ॥੪॥੧॥੮॥ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਸੋਰ = ਸ਼ੋਰ, ਰੌਲਾ ॥੪॥੧॥੮॥
* ਨੋਟ: ਪੜਤਾਲ = ਉਹ ਸ਼ਬਦ ਜਿਨ੍ਹਾਂ ਨੂੰ ਗਾਵਣ ਵੇਲੇ ਲਈ ਤਾਲ ਪਰਤਾਣੇ ਪੈਂਦੇ ਹਨ।
SikhNet (Spanish)El Sirviente Nanak canta el Kirtan de las Alabanzas del Señor, y el sonido de furia de la muerte se ha desvanecido. (4-1-8)