ਮਲਾਰ ਮਹਲਾ ੪ ॥
malaar mahalaa 4 | Ang 1265
Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.
ਰਾਮ ਰਾਮ ਬੋਲਿ ਬੋਲਿ; ਖੋਜਤੇ ਬਡਭਾਗੀ ॥
raam raam bol bol; khojate baddabhaagee | Ang 1265
Sant Singh KhalsaThey speak and chant the Name of the Lord, Raam, Raam; the very fortunate ones seek Him.
Manmohan SinghUtter, utter thou the Lord's Name alone. Only the very fortunate ones seek Him, the Lord.
Manmohan Singh (Punjabi)ਤੂੰ ਕੇਵਲ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰ। ਪਰਮ ਚੰਗੀ ਪ੍ਰਾਲਭਧ ਵਾਲੇ ਹੀ ਉਸ ਸੁਆਮੀ ਨੂੰ ਖੋਜਦੇ ਹਨ।
Fareedkot Teekaਰਾਮ ਰਾਮ (ਬੋਲਿ) ਸਬਦ ਬੋਲਣੇ ਕੋ ਵਡਭਾਗੀ ਖੋਜਤੇ ਹੈਂ ਔਰ ਐਸੇ ਕਹਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ।ਪਦ ਅਰਥ ਬਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ।
SikhNet (Spanish)Los muy afortunados, aquéllos que cantan y pronuncian el Nombre del Señor,
ਹਰਿ ਕਾ ਪੰਥੁ ਕੋਊ ਬਤਾਵੈ; ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥
har kaa panth koaoo bataavai; hau taa kai paae laagee |1| rahaau | Ang 1265
Sant Singh KhalsaWhoever shows me the Way of the Lord - I fall at his feet. ||1||Pause||
Manmohan SinghWhosoever points out to me the path of God; I repair to his feet. Pause.
Manmohan Singh (Punjabi)ਜੋ ਕੋਈ ਭੀ ਮੈਨੂੰ ਵਾਹਿਗੁਰੂ ਦਾ ਮਾਰਗ ਦੱਸਦਾ ਹੈ, ਮੈਂ ਉਸ ਦੇ ਪੈਰੀ ਪੈਂਦਾ ਹਾਂ। ਠਹਿਰਾਓ।
Fareedkot Teekaਹਮਾਰੇ ਕੋ ਹਰੀ ਕਾ (ਪੰਥੁ) ਰਸਤਾ ਜੋ ਕੋਈ ਬਤਾਇ ਦੇਵੈ, ਮੈਂ ਤਿਸ ਕੇ ਚਰਨੀ ਲਾਗੀ ਰਹੋਂ॥੧॥ ਰਹਾਉ ॥
Prof. Sahib Singhਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ॥੧॥ ਰਹਾਉ ॥ਪਦ ਅਰਥ ਪੰਥੁ = ਰਸਤਾ। ਹਉ = ਮੈਂ। ਤਾ ਕੈ ਪਾਇ = ਉਸ ਦੇ ਪੈਰੀਂ। ਲਾਗੀ = ਲਾਗੀਂ, ਮੈਂ ਲੱਗਦਾ ਹਾਂ ॥੧॥ ਰਹਾਉ ॥
SikhNet (Spanish)Ram, Ram, Lo buscan. Me arrojaría a los Pies de quién me muestre el Sendero al Señor. (1-Pausa)
ਹਰਿ ਹਮਾਰੋ ਮੀਤੁ ਸਖਾਈ; ਹਮ ਹਰਿ ਸਿਉ ਪ੍ਰੀਤਿ ਲਾਗੀ ॥
har hamaaro meet sakhaaee; ham har siau preet laagee | Ang 1265
Sant Singh KhalsaThe Lord is my Friend and Compansion; I am in love with the Lord.
Manmohan SinghGod is my friend and succourer and to God bear I love.
Manmohan Singh (Punjabi)ਵਾਹਿਗੁਰੂ ਮੇਰਾ ਮਿੱਤਰ ਅਤੇ ਮਦਦਗਾਰ ਹੈ ਅਤੇ ਵਾਹਿਗੁਰੂ ਨਾਲ ਹੀ ਮੇਰਾ ਪ੍ਰੇਮ ਪਿਆ ਹੋਇਆ ਹੈ।
Fareedkot Teekaਕਿਉਂਕਿ ਹਰੀ ਹਮਾਰਾ ਸਖਾ ਮਿਤ੍ਰ ਹੈ, ਹਮਾਰੀ ਹਰੀ ਕੇ ਸਾਥ ਪ੍ਰੀਤੀ ਲਾਗੀ ਹੈ॥
Prof. Sahib Singhਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ।ਪਦ ਅਰਥ ਸਖਾਈ = ਸਾਥੀ, ਮਦਦਗਾਰ। ਸਿਉ = ਨਾਲ।
SikhNet (Spanish)El Señor es mi Amigo y Compañero, vivo enamorado del Señor.
ਹਰਿ. ਹਮ ਗਾਵਹਿ, ਹਰਿ. ਹਮ ਬੋਲਹਿ; ਅਉਰੁ ਦੁਤੀਆ ਪ੍ਰੀਤਿ. ਹਮ ਤਿਆਗੀ ॥੧॥
har. ham gaaveh, har. ham boleh; aaur duteea preet. ham tiaagee |1| Ang 1266
Sant Singh KhalsaI sing of the Lord, and I speak of the Lord; I have discarded all other loves. ||1||
Manmohan SinghI sing God's praise, the God's Name utter I and all other loves I have abandoned.
Manmohan Singh (Punjabi)ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਹਰੀ ਦਾ ਨਾਮ ਹੀ ਮੈਂ ਉਚਾਰਦਾ ਹਾਂ ਅਤੇ ਹੋਰ ਸਾਰੇ ਪਿਆਰ ਮੈਂ ਛੱਡ ਦਿੱਤੇ ਹਨ।
Fareedkot Teekaਹਰੀ ਕੋ ਹਮ ਗਾਵਤੇ ਹੈਂ ਔਰ ਹਰੀ ਕੇ ਬੋਲ ਕੋ ਹਮ ਬੋਲਤੇ ਹੈਂ ਔਰ ਦੂਜੀ ਪ੍ਰੀਤਿ ਹਮਨੇ ਤ੍ਯਾਗੀ ਹੈ॥੧॥
Prof. Sahib Singhਮੈਂ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ॥੧॥ਪਦ ਅਰਥ ਹਮ ਗਾਵਹਿ = ਅਸੀਂ ਗਾਂਦੇ ਹਾਂ (ਮੈਂ ਗਾਂਦਾ ਹਾਂ)। ਹਮ ਬੋਲਹਿ = ਅਸੀਂ ਉਚਾਰਦੇ ਹਾਂ (ਮੈਂ ਜਪਦਾ ਹਾਂ)। ਹਮ = ਅਸਾਂ, ਮੈਂ। ਦੁਤੀਆ = ਦੂਜੀ ॥੧॥
SikhNet (Spanish)Le canto al Señor y hablo de Él, ya he descartado cualquier otro tipo de Amor. (1)
ਮਨਮੋਹਨ ਮੋਰੋ ਪ੍ਰੀਤਮ ਰਾਮੁ; ਹਰਿ ਪਰਮਾਨੰਦੁ ਬੈਰਾਗੀ ॥
manamohan moro preetam raam; har paramaanand bairaagee | Ang 1266
Sant Singh KhalsaMy Beloved is the Enticer of the mind; The Detached Lord God is the Embodiment of Supreme bliss.
Manmohan SinghBewitching is my Beloved, The Detached Lord God is the Embodiment of supreme bliss.
Manmohan Singh (Punjabi)ਫਰੇਫਤਾ ਕਰ ਲੈਣ ਵਾਲਾ ਹੈ ਮੇਰਾ ਪਿਆਰਾ। ਨਿਰਲੇਪ ਸੁਆਮੀ ਵਾਹਿਗੁਰੂ ਮਹਾਨ ਪਰਸੰਨਤਾ ਦਾ ਸਰੂਪ ਹੈ।
Fareedkot Teekaਮਨ ਕੇ ਮੋਹਨੇ ਵਾਲਾ ਰਾਮ ਹਰੀ ਪਰਮ ਅਨੰਦ ਰੂਪ ਜੋ (ਬੈਰਾਗੀ) ਉਦਾਸੀਨ ਹੈ, ਸੋ ਮੇਰਾ ਪ੍ਰੀਤਮ ਹੂਆ ਹੈ॥
Prof. Sahib Singhਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।ਪਦ ਅਰਥ ਪਰਮਾਨੰਦੁ = ਪਰਮ ਆਨੰਦ ਦਾ ਮਾਲਕ। ਬੈਰਾਗੀ = ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।
SikhNet (Spanish)Mi Bienamado hechiza mi mente, el Desapegado Señor Dios es la Encarnación de la Gloria Suprema.
ਹਰਿ ਦੇਖੇ ਜੀਵਤ ਹੈ ਨਾਨਕੁ; ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥
har dekhe jeevat hai naanak; ik nimakh palo mukh laagee |2|2|9|9|13|9|31| Ang 1266
Sant Singh KhalsaNanak lives by gazing upon the Lord; may I see Him for a moment, for even just an instant. ||2||2||9||9||13||9||31||
Manmohan SinghNanak lives, seeing Thee, O God, my Master, Bless Thou me with Thine vision, even for an instant and a moment.
Manmohan Singh (Punjabi)ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ, ਹੇ ਵਾਹਿਗੁਰੂ ਮੇਰੇ ਮਾਲਕ! ਤੂੰ ਇਕ ਮੁਹਤ ਅਤੇ ਇਕ ਛਿਨ ਭਰ ਲਈ ਮੈਨੂੰ ਆਪਣਾ ਦਰਸ ਵਿਖਾਲ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦੇਖਣੇ ਸੇ ਹਮਾਰਾ ਜੀਵਣਾ ਹੋਤਾ ਹੈ, ਜੋ ਇਕ ਨਿਮਖ ਪਲ ਹਮ ਕੋ (ਮੁਖਿ ਲਾਗੀ) ਦਰਸ ਦੇਵੈ॥੨॥੨॥੯॥੩੧॥
Prof. Sahib Singhਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੯॥੯॥੧੩॥੯॥੩੧॥ਪਦ ਅਰਥ ਜੀਵਤ ਹੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੀ = ਮੂੰਹ ਲੱਗਦਾ ਹੈ, ਦਿੱਸਦਾ ਹੈ, ਦਰਸਨ ਦੇਂਦਾ ਹੈ ॥੨॥੨॥੯॥੯॥੧੩॥੯॥੩੧॥
* ਸ਼ਬਦਾਂ ਦਾ ਵੇਰਵਾ: ਮਹਲਾ ੧ = ੯। ਮਹਲਾ ੩ = ੧੩। ਮਹਲਾ ੪ = ੯। ਜੋੜ = ੩੧।
SikhNet (Spanish)Nanak vive fijando su mirada en el Señor. Déjenme Verlo, aunque sea un momento, aunque sea un instante. (2-2-9-9-13-9-31)