ੴ

ਸਿੱਖਬਾਣੀ · SikhBani

Ang 1265

Sri Guru Granth Sahib · Raag Malaar · 4 shabads, 31 lines
Translations
Shabad Guru Ramdas Ji Raag Malaar continued from Ang 1264

ਜਨ ਨਾਨਕ ਕਉ. ਪ੍ਰਭਿ ਕਿਰਪਾ ਧਾਰੀ; ਬਿਖੁ ਡੁਬਦਾ ਕਾਢਿ ਲਇਆ ॥੪॥੬॥

jan naanak kau. prabh kirapaa dhaaree; bikh ddubadaa kaadt leaa |4|6|

Sant Singh KhalsaGod has showered His Mercy on servant Nanak; He has lifted him up, and rescued him from the ocean of poison. ||4||6||
Manmohan SinghUnto slave Nanak, the Lord has shown mercy and has saved him from sinking in the ocean of sins.
Manmohan Singh (Punjabi)ਗੋਲੇ ਨਾਨਕ ਤੇ ਮਾਲਕ ਨੇ ਮਿਹਰ ਕੀਤੀ ਹੈ ਅਤੇ ਪਾਪਾਂ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਉਸ ਨੂੰ ਬਾਹਰ ਕੱਢ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੌ ਹੇ ਪ੍ਰਭੂ! ਆਪ ਨੇ ਕ੍ਰਿਪਾ ਦ੍ਰਿਸਟੀ ਧਾਰਨ ਕਰੀ ਹੈ, ਬਿਖ ਰੂਪ ਬਿਸ੍ਯੋਂ ਮੇਂ ਡੂਬਤਾ ਹੂਆ ਕਾਢ ਲੀਆ ਹੂੰ॥੪॥੬॥
Prof. Sahib Singhਹੇ ਨਾਨਕ! ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ॥੪॥੬॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲਾ (ਮਾਇਆ ਦੇ ਮੋਹ ਦਾ) ਜ਼ਹਰ ॥੪॥੬॥

SikhNet (Spanish)Dios ha rociado Su Misericordia sobre el Sirviente Nanak, lo ha elevado y rescatado del océano de veneno. (4-6)

Open this shabad (11 lines, Angs 1264-1265) →

Shabad Guru Ramdas Ji Raag Malaar

ਮਲਾਰ ਮਹਲਾ ੪ ॥

malaar mahalaa 4 |

Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.

ਗੁਰ ਪਰਸਾਦੀ ਅੰਮ੍ਰਿਤੁ. ਨਹੀ ਪੀਆ; ਤ੍ਰਿਸਨਾ ਭੂਖ. ਨ ਜਾਈ ॥

gur parasaadee amrit. nahee peea; trisanaa bhookh. na jaaee |

Sant Singh KhalsaThose who do not drink in the Ambrosial Nectar by Guru's Grace - their thirst and hunger are not relieved.
Manmohan SinghWhosoever by the Guru's grace in-drinks not the Name-Nectar, his thirst and hunger depart not.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਨਾਮ-ਅੰਮ੍ਰਿਤ ਨੂੰ ਪਾਨ ਨਹੀਂ ਕਰਦਾ, ਉਸ ਦੀ ਤਰੇਹ ਅਤੇ ਖੁਧਿਆ ਦੂਰ ਨਹੀਂ ਹੁੰਦੀਆਂ।
Fareedkot Teekaਜਿਨੋਂ ਨੇ ਗੁਰੋਂ ਕੀ ਪ੍ਰਸੰਨਤਾ ਕਰ ਨਾਮ ਅੰਮ੍ਰਿਤ ਕੋ ਪਾਨ ਨਹੀਂ ਕੀਆ ਤਿਨੋਂ ਕੀ ਤ੍ਰਿਸਨਾ ਰੂਪੀ ਭੂਖ ਨਹੀਂ ਜਾਤੀ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਨ ਜਾਈ = ਦੂਰ ਨਹੀਂ ਹੁੰਦੇ।

SikhNet (Spanish)Quienes no beban del Néctar Ambrosial por la Gracia del Guru,

ਮਨਮੁਖ ਮੂੜੑ ਜਲਤ ਅਹੰਕਾਰੀ; ਹਉਮੈ ਵਿਚਿ ਦੁਖੁ ਪਾਈ ॥

manamukh moorra jalat ahankaaree; haumai vich dukh paaee |

Sant Singh KhalsaThe foolish self-willed manmukh burns in the fire of egotistical pride; he suffers painfully in egotism.
Manmohan SinghThe foolish egocentric burns in the fire of pride and suffers sorrow in self-conceit.
Manmohan Singh (Punjabi)ਮੂਰਖ ਮਨਮਤੀਆਂ ਹੰਕਾਰ ਦੀ ਅੱਗ ਵਿੱਚ ਸੜਦਾ ਹੈ ਅਤੇ ਸਵੈ-ਹੰਗਤਾ ਅੰਦਰ ਤਕਲੀਫ ਉਠਾਉਂਦਾ ਹੈ।
Fareedkot Teekaਸੇ ਮਨਮੁਖ ਮੂਰਖ ਹੰਕਾਰੀ ਤ੍ਰਿਸਨਾ ਮੇਂ ਜਲਤੇ ਹੈਂ ਔ ਹਉਮੈਂ ਵਿਚ ਦੁਖ ਪਾਵਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਹੰਕਾਰੀ = ਅਹੰਕਾਰਿ, ਅਹੰਕਾਰ ਵਿਚ।

SikhNet (Spanish)su sed y su hambre nunca serán saciadas. Los tontos y arrogantes Manmukjs se consumen en el fuego del orgullo egoísta.

ਆਵਤ ਜਾਤ ਬਿਰਥਾ ਜਨਮੁ ਗਵਾਇਆ; ਦੁਖਿ ਲਾਗੈ ਪਛੁਤਾਈ ॥

aavat jaat birathaa janam gavaaeaa; dukh laagai pachhutaaee |

Sant Singh KhalsaComing and going, he wastes his life uselessly; afflicted with pain, he regrets and repents.
Manmohan SinghIn coming and going the loses his life in vain and when afflicted by pain, he regrets.
Manmohan Singh (Punjabi)ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਤੇ ਜਦ ਤਕਲੀਫ ਆ ਵਾਪਰਦੀ ਹੈ ਤਾਂ ਉਹ ਪਸ਼ਚਾਤਾਪ ਕਰਦਾ ਹੈ।
Fareedkot Teekaਤਿਨੋਂ ਨੇ ਆਵਣੇ ਜਾਣੇ ਮੇਂ ਬ੍ਯਰਥ ਹੀ ਜਨਮ ਕੋ ਗਵਾਯਾ ਹੈ, ਤਿਨ ਕੋ ਦੁਖ ਲਾਗਤਾ ਹੈ ਔਰ ਪਛੁਤਾਵਤੇ ਹੈਂ॥
Prof. Sahib Singhਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ।

ਪਦ ਅਰਥ ਆਵਤ ਜਾਤ = ਆਉਂਦਿਆਂ ਜਾਂਦਿਆਂ, ਜਨਮ ਮਰਨ ਦੇ ਗੇੜ ਵਿਚ ਪਿਆਂ।

SikhNet (Spanish)Su propio egoísmo les causa dolor. Yendo y viniendo desperdician su vida inútilmente, y afligidos por el dolor se arrepienten.

ਜਿਸ ਤੇ ਉਪਜੇ ਤਿਸਹਿ. ਨ ਚੇਤਹਿ; ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

jis te upaje tiseh. na cheteh; dhrig jeevan dhrig khaaee |1|

Sant Singh KhalsaHe does not even think of the One, from whom he originated. Cursed is his life, and cursed is his food. ||1||
Manmohan SinghHe contemplate not Him, from whom He has welled up, Accursed is his life and accursed his viand.
Manmohan Singh (Punjabi)ਉਹ ਉਸ ਦਾ ਸਿਮਰਨ ਨਹੀਂ ਕਰਦਾ, ਜਿਸ ਤੋਂ ਉਹ ਉਤਪੰਨ ਹੋਇਆ ਹੈ। ਲਾਹਨਤ ਮਾਰੀ ਹੈ ਉਸ ਦੀ ਜਿੰਦਗੀ ਤੇ ਲਾਹਨਤ ਮਾਰਿਆ ਉਸ ਦਾ ਭੋਜਨ।
Fareedkot Teekaਜਿਸ ਪਰਮੇਸ੍ਵਰ ਤੇ ਉਤਪਤਿ ਹੂਏ ਹੈਂ, ਸੋ ਤਿਸ ਕੋ (ਚੇਤਹਿ) ਸਿਮਰਤੇ ਨਹੀਂ ਹੈ, ਤਿਨ ਕੇ ਜੀਵਣੇ ਕੋ ਧ੍ਰਿਕਾਰ ਪੁਨਾ ਖਾਣੇ ਕੋ ਭੀ ਧ੍ਰਿਕਾਰ ਹੈ॥੧॥
Prof. Sahib Singh(ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ ॥੧॥

ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਚੇਤਹਿ = ਯਾਦ ਕਰਦੇ (ਬਹੁ-ਵਚਨ)। ਧ੍ਰਿਗੁ = ਫਿਟਕਾਰ-ਯੋਗ ॥੧॥

SikhNet (Spanish)Ni siquiera piensan en el Uno del Cual fueron generados; maldita es su vida y maldita su comida. (1)

ਪ੍ਰਾਣੀ; ਗੁਰਮੁਖਿ ਨਾਮੁ ਧਿਆਈ ॥

praanee; guramukh naam dhiaaee |

Sant Singh KhalsaO mortal, as Gurmukh, meditate on the Naam, the Name of the Lord.
Manmohan SinghO mortal, contemplate thou thy Lord's Name by the Guru's grace.
Manmohan Singh (Punjabi)ਹੇ ਫਾਨੀ ਬੰਦੇ! ਤੂੰ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਪ੍ਰਾਣੀ! ਗੁਰੋਂ ਦ੍ਵਾਰੇ ਧ੍ਯਾਵਣੇ ਵਾਲਾ ਹੋਹੁ॥
Prof. Sahib Singhਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਪ੍ਰਾਣੀ = ਹੇ ਪ੍ਰਾਣੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Oh mortal, como Gurmukj medita en el Naam, el Nombre del Señor, Jar, Jar,

ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ; ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥

har har kripaa kare gur mele; har har naam samaaee |1| rahaau |

Sant Singh KhalsaThe Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1||Pause||
Manmohan SinghShowing leads man to the Guru and he merges in the Lord God's Name. Pause.
Manmohan Singh (Punjabi)ਆਪਣੀ ਮਿਹਰ ਧਾਰ, ਸਾਈਂ ਹਰੀ ਬੰਦੇ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਉਹ ਸਾਈਂ ਹਰੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਬ ਹਰੇ ਕਰਨੇ ਵਾਲਾ ਹਰੀ ਕ੍ਰਿਪਾ ਕਰੈ ਤੌ ਗੁਰੂ ਸੇ ਮੇਲ ਦੇਤਾ ਹੈ ਅਰ ਜਗ੍ਯਾਸੂ ਕੀ ਤਿਸ ਦੁਖੋਂ ਕੇ ਹਰਨੇਹਾਰੇ (ਹਰਿ) ਹਰੀ ਨਾਮੀ ਮੇਂ ਸਮਾਈ ਹੋਤੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਵਿਚ ॥੧॥ ਰਹਾਉ ॥

SikhNet (Spanish)Quién en Su Misericordia guía al mortal hacia el Guru. Es así como es absorbido por el Señor, Jar, Jar. (1-Pausa)

ਮਨਮੁਖ ਜਨਮੁ ਭਇਆ ਹੈ ਬਿਰਥਾ; ਆਵਤ ਜਾਤ ਲਜਾਈ ॥

manamukh janam bheaa hai birathaa; aavat jaat lajaaee |

Sant Singh KhalsaThe life of the self-willed manmukh is useless; he comes and goes in shame.
Manmohan SinghThe life of the egocentric goes in vain and he is shamed in coming and going.
Manmohan Singh (Punjabi)ਆਪ-ਹੁਦਰੇ ਦਾ ਜੀਵਨ ਵਿਅਰਥ ਚਲਿਆ ਜਾਂਦਾ ਹੈ ਅਤੇ ਆਉਣ ਤੇ ਜਾਣ ਵਿੱਚ ਉਸ ਨੂੰ ਸ਼ਰਮ ਆਉਂਦੀ ਹੈ।
Fareedkot Teekaਮਨਮੁਖ ਕਾ ਜਨਮ ਬਿਅਰਥ ਹੀ ਹੂਆ ਹੈ, ਜਨਮਤਾ ਮਰਤਾ ਲੱਜਾਵਾਨ ਹੋਤਾ ਹੈ। ਭਾਵ ਜਬ ਮੰਦ ਕਰਮ ਕੀਆ ਹੂਆ ਪ੍ਰਗਟ ਹੋ ਜਾਤਾ ਹੈ ਤਬ ਲੱਜਿਆਵਾਨ ਹੋਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ।

ਪਦ ਅਰਥ ਬਿਰਥਾ = ਵਿਅਰਥ, ਨਿਸਫਲ। ਲਜਾਈ = ਲੱਜਾ-ਵਾਨ, ਸ਼ਰਮਿੰਦੇ।

SikhNet (Spanish)La vida del Manmukj arrogante es inútil, y en vergüenza va y viene.

ਕਾਮਿ ਕ੍ਰੋਧਿ ਡੂਬੇ ਅਭਿਮਾਨੀ; ਹਉਮੈ ਵਿਚਿ ਜਲਿ ਜਾਈ ॥

kaam krodh ddoobe abhimaanee; haumai vich jal jaaee |

Sant Singh KhalsaIn sexual desire and anger, the proud ones are drowned. They are burnt in their egotism.
Manmohan SinghIn lust and wrath, the proud persons are drowned and within ego are they, burnt down.
Manmohan Singh (Punjabi)ਸ਼ਹਿਵਤ ਅਤੇ ਗੁੱਸੇ ਵਿੱਚ, ਹੰਕਾਰੀ ਪੁਰਸ਼ ਡੁਬ ਜਾਂਦੇ ਹਨ ਅਤੇ ਹੰਗਤਾ ਅੰਦਰ ਸੜ ਬਲ ਜਾਂਦੇ ਹਨ।
Fareedkot Teekaਮਨਮੁਖ ਅਭਿਮਾਨੀ ਕਾਮ, ਕ੍ਰੋਧ ਮੇਂ ਡੂਬੇ ਹੈਂ ਹੰਤਾ, ਮਮਤਾ ਕੇ ਬੀਚ ਜਲ ਜਾਤੇ ਹੈਂ॥
Prof. Sahib Singhਉਹ ਮਨੁੱਖ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ। ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ।

ਪਦ ਅਰਥ ਕਾਮਿ = ਕਾਮ ਵਿਚ। ਜਲਿ ਜਾਈ = ਸੜ ਜਾਂਦਾ ਹੈ।

SikhNet (Spanish)En medio de su propio orgullo, su lujuria y enojo, se le ve ahogándose y consumiéndose por su propio egoísmo.

ਤਿਨ ਸਿਧਿ ਨ ਬੁਧਿ, ਭਈ ਮਤਿ ਮਧਿਮ; ਲੋਭ ਲਹਰਿ ਦੁਖੁ ਪਾਈ ॥

tin sidh na budh, bhee mat madhim; lobh lehar dukh paaee |

Sant Singh KhalsaThey do not attain perfection or understanding; their intellect is dimmed. Tossed by the waves of greed, they suffer in pain.
Manmohan SinghThey possess not perfection and understanding, their intellect is dimmed and through the ride of avarice they suffer pain.
Manmohan Singh (Punjabi)ਉਨ੍ਹਾਂ ਦੇ ਪੱਲੇ ਪੂਰਣਤਾ ਅਤੇ ਸਮਝ ਨਹੀਂ, ਉਹਨਾਂ ਦੀ ਅਕਲ ਧੁੰਦਲੀ ਹੋ ਗਈ ਹੈ ਅਤੇ ਲਾਲਚ ਦੇ ਤਰੰਗ ਰਾਹੀਂ ਉਹ ਤਕਲੀਫ ਉਠਾਉਂਦੇ ਹਨ।
Fareedkot Teekaਤਿਨ ਕੀ ਬੁਧੀ ਨਹੀਂ ਹੈ ਔ ਸਿਧ ਮੋਖ ਨਹੀਂ, ਕਿਉਂਕਿ ਮਤ ਤਿਨ ਕੀ ਬਿਕਾਰੋਂ ਕਰ ਮਧਮ ਹੋਈ ਹੈ ਔਰ ਲੋਭ ਕੀ ਲਹਿਰ ਮੇਂ ਤਿਨੋਂ ਨੇ ਦੁਖ ਕੀ ਰਾਸ ਪਾਈ ਹੈ॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮੱਤ ਨੀਵੀਂ ਹੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ।

ਪਦ ਅਰਥ ਸਿਧਿ = ਸਫਲਤਾ। ਮਧਿਮ = ਹੌਲੀ, ਨੀਵੀਂ।

SikhNet (Spanish)No obtiene la Perfección, ni su conciencia se eleva, su intelecto disminuye, apaleado por las olas de la avaricia,

ਗੁਰ ਬਿਹੂਨ. ਮਹਾ ਦੁਖੁ ਪਾਇਆ; ਜਮ ਪਕਰੇ ਬਿਲਲਾਈ ॥੨॥

gur bihoon. mahaa dukh paaeaa; jam pakare bilalaaee |2|

Sant Singh KhalsaWithout the Guru, they suffer in terrible pain. Seized by Death, they weep and wail. ||2||
Manmohan SinghWithout the Guru, they are afflicted by immense sorrow and when seized by the death's courier, they bewail.
Manmohan Singh (Punjabi)ਗੁਰਾਂ ਦੇ ਬਗੈਰ, ਉਨ੍ਹਾਂ ਨੂੰ ਭਾਰੀ ਕਸ਼ਟ ਵਾਪਰਦਾ ਹੈ ਅਤੇ ਜਦ ਮੌਤ ਦਾ ਦੂਤ ਉਨ੍ਹਾਂ ਨੂੰ ਪਕੜਦਾ ਹੈ, ਉਹ ਵਿਰਲਾਪ ਕਰਦੇ ਹਨ।
Fareedkot Teekaਨਿਗੁਰੇ ਪੁਰਸ਼ੋਂ ਨੇ ਅਤੀ ਦੁਖ ਕੋ ਪਾਯਾ ਹੈ ਔਰ ਜਬ ਤਿਨ ਕੋ ਜਮ ਪਕੜਤਾ ਹੈ ਤਬ ਬ੍ਰਿਲਾਪ ਕਰਤੇ ਹੈਂ॥੨॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ॥੨॥

ਪਦ ਅਰਥ ਬਿਲਲਾਈ = ਵਿਲਕਦਾ ਹੈ ॥੨॥

SikhNet (Spanish)sufre dolor. Sin el Guru, experimenta terrible sufrimiento y es sitiado por la muerte; por eso llora y se revuelca. (2)

ਹਰਿ ਕਾ ਨਾਮੁ ਅਗੋਚਰੁ ਪਾਇਆ; ਗੁਰਮੁਖਿ ਸਹਜਿ ਸੁਭਾਈ ॥

har kaa naam agochar paaeaa; guramukh sehaj subhaaee |

Sant Singh KhalsaAs Gurmukh, I have attained the Unfathomable Name of the Lord, with intuitive peace and poise.
Manmohan SinghThe Unapprehensible Lord's Name, I have easily received, by the Guru's grace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਅਗਾਧ ਸੁਆਮੀ ਦਾ ਨਾਮ ਮੈਂ ਸੁਖੈਨ ਹੀ ਪਰਾਪਤ ਕਰ ਲਿਆ ਹੈ।
Fareedkot Teekaਗੁਰਮੁਖੋਂ ਨੇ ਹਰੀ ਅਗੋਚਰ ਕਾ ਨਾਮੁ (ਸਹਜਿ ਸੁਭਾਈ) ਨਿਰਯਤਨ ਹੀ ਪਾਯਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਪਦ ਅਰਥ ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ (ਟਿੱਕ ਕੇ)।

SikhNet (Spanish)Como Gurmukj he obtenido el Insondable Nombre del Señor con Equilibrio y Paz Intuitiva.

ਨਾਮੁ ਨਿਧਾਨੁ ਵਸਿਆ ਘਟ ਅੰਤਰਿ; ਰਸਨਾ ਹਰਿ ਗੁਣ ਗਾਈ ॥

naam nidhaan vasiaa ghatt antar; rasanaa har gun gaaee |

Sant Singh KhalsaThe treasure of the Naam abides deep within my heart. My tongue sings the Glorious Praises of the Lord.
Manmohan SinghThe treasure of the Name abides within my mind and my tongue sings the Lord's praise.
Manmohan Singh (Punjabi)ਨਾਮ ਦਾ ਖ਼ਜ਼ਾਨਾ ਮੇਰੇ ਹਿਰਦੇ ਅੰਦਰ ਵਸਦਾ ਹੈ ਅਤੇ ਮੇਰੀ ਜੀਹਭਾ ਪ੍ਰਭੁ ਦੀ ਮਹਿਮਾ ਗਾਇਨ ਕਰਦੀ ਹੈ।
Fareedkot Teekaਨਾਮ ਨਿਧੀਓਂ ਕਾ ਖਜਾਨਾ ਤਿਨ ਕੇ (ਘਟ) ਹਿਰਦੇ ਮੇਂ ਬਸਾ ਹੈ ਔਰ ਤਿਨ ਕੀ ਰਸਨਾ ਨੇ ਹਰੀ ਕੇ ਗੁਣੋਂ ਕੀ ਪੰਗਤੀ ਗਾਈ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਘਟ ਅੰਤਰਿ = ਹਿਰਦੇ ਵਿਚ। ਰਸਨਾ = ਜੀਭ ਨਾਲ। ਗਾਈ = ਗਾਂਦਾ ਹੈ।

SikhNet (Spanish)El Tesoro del Naam habita en lo profundo de mi corazón, así mi lengua entona la Gloriosa Alabanza del Señor.

ਸਦਾ ਅਨੰਦਿ ਰਹੈ ਦਿਨੁ ਰਾਤੀ; ਏਕ ਸਬਦਿ ਲਿਵ ਲਾਈ ॥

sadaa anand rahai din raatee; ek sabad liv laaee |

Sant Singh KhalsaI am forever in bliss, day and night, lovingly attuned to the One Word of the Shabad.
Manmohan SinghImbibing love for the one Name, day and night I ever remain in bliss.
Manmohan Singh (Punjabi)ਇਕ ਨਾਮ ਨਾਲ ਪਿਰਹੜੀ ਪਾਉਣ ਦੁਆਰਾ ਦਿਨ ਤੇ ਰੈਣ, ਮੈਂ ਹਮੇਸ਼ਾਂ ਖੁਸ਼ੀ ਅੰਦਰ ਵਿਚਰਦਾ ਹਾਂ।
Fareedkot Teekaਰਾਤ੍ਰ ਦਿਨ ਸਦੀਵ ਅਨੰਦ ਰਹਿਤੇ ਹੈਂ ਅਰ ਤਿਨੋਂ ਨੇ ਅਦੁਤੀ ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ।

ਪਦ ਅਰਥ ਅਨੰਦਿ = ਆਨੰਦ ਵਿਚ। ਸਬਦਿ = ਸ਼ਬਦ ਵਿਚ। ਲਿਵ ਲਾਈ = ਲਿਵ ਲਾਇ, ਸੁਰਤ ਜੋੜ ਕੇ।

SikhNet (Spanish)Noche y día y para siempre, la Gloria habita en mí, pues vivo entonado amorosamente en la Palabra del Shabd

ਨਾਮੁ ਪਦਾਰਥੁ ਸਹਜੇ ਪਾਇਆ; ਇਹ ਸਤਿਗੁਰ ਕੀ ਵਡਿਆਈ ॥੩॥

naam padaarath sahaje paaeaa; ih satigur kee vaddiaaee |3|

Sant Singh KhalsaI have obtained the treasure of the Naam with intuitive ease; this is the glorious greatness of the True Guru. ||3||
Manmohan SinghThe wealth of the Name, I have easily obtained. This all is the glory of the True Guru,
Manmohan Singh (Punjabi)ਨਾਮ ਦੀ ਦੌਲਤ ਮੈਂ ਸੁਖੈਨ ਹੀ ਪ੍ਰਾਪਤ ਕਰ ਲਈ ਹੈ। ਇਹ ਸਾਰੀ ਪ੍ਰਭਤਾ ਸੱਚੇ ਗੁਰਾਂ ਦੀ ਹੀ ਹੈ।
Fareedkot Teekaਨਾਮ ਰੂਪੀ ਪਦਾਰਥ ਸਹਜੇ ਹੀ ਪਾਯਾ ਹੈ, ਪਰੰਤੂ ਏਹ ਸਤਿਗੁਰੂ ਕੀ ਵਡਿਆਈ ਹੈ॥੩॥
Prof. Sahib Singhਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ ॥੩॥

ਪਦ ਅਰਥ ਨਾਮੁ ਪਦਾਰਥੁ = ਕੀਮਤੀ ਨਾਮ। ਵਡਿਆਈ = ਵਡੱਪਣ, ਬਰਕਤਿ ॥੩॥

SikhNet (Spanish)y he obtenido con Intuitiva Paz el Tesoro del Naam. Esta es la Gloriosa Grandeza del Verdadero Guru. (3)

ਸਤਿਗੁਰ ਤੇ ਹਰਿ ਹਰਿ ਮਨਿ ਵਸਿਆ; ਸਤਿਗੁਰ ਕਉ ਸਦ ਬਲਿ ਜਾਈ ॥

satigur te har har man vasiaa; satigur kau sad bal jaaee |

Sant Singh KhalsaThrough the True Guru, the Lord, Har, Har, comes to dwell within my mind. I am forever a sacrifice to the True Guru.
Manmohan SinghThrough the True Guru, the Lord Master is enshrined within my mind, Unto the True Guru, I am ever a sacrifice.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਪ੍ਰਮੇਸ਼ਰ ਮੇਰੇ ਰਿਦੇ ਅੰਦਰ ਟਿਕ ਗਿਆ ਹੈ। ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਜਾਂਦਾ ਹਾਂ।
Fareedkot Teekaਸਤਿਗੁਰੋਂ ਸੇ ਹਰਿ ਹਰਿ ਨਾਮੁ ਮਨ ਮੇਂ ਬਸਾ ਹੈ, ਤਾਂ ਤੇ ਸਤਿਗੁਰੋਂ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ।

ਪਦ ਅਰਥ ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco para siempre mi ser en sacrifico al Verdadero Guru, pues a través de Él, el Señor, Jar, Jar llega a habitar en mi mente.

ਮਨੁ ਤਨੁ ਅਰਪਿ ਰਖਉ ਸਭੁ ਆਗੈ; ਗੁਰ ਚਰਣੀ ਚਿਤੁ ਲਾਈ ॥

man tan arap rkhau sabh aagai; gur charanee chit laaee |

Sant Singh KhalsaI have dedicated my mind and body to Him, and placed everything before Him in offering. I focus my consciousness on His Feet.
Manmohan SinghDedicating my soul and body, I place them all before the Guru, and fix my mind with his feet.
Manmohan Singh (Punjabi)ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ, ਮੈਂ ਉਨ੍ਹਾਂ ਸਾਰਿਆਂ ਨੂੰ ਗੁਰਾਂ ਮੂਹਰੇ ਟਿਕਾ ਦਿੰਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹਾਂ।
Fareedkot Teekaਐਸੇ ਸਤਿਗੁਰੋਂ ਕੇ ਆਗੇ ਤਨ ਅਰ ਮਨ ਸਭ ਅਰਪਣ ਕਰ ਰਖੋਂ ਔਰ ਗੁਰੋਂ ਕੇ ਚਰਨੋਂ ਮੇਂ ਚਿਤ ਕੋ ਲਗਾਇ ਰਖੋ, ਅਰ ਐਸੇ ਬੇਨਤੀ ਕਰਤਾ ਹੂੰ॥
Prof. Sahib Singhਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ।

ਪਦ ਅਰਥ ਅਰਪਿ = ਭੇਟਾ ਕਰ ਕੇ। ਰਖਉ = ਰਖਉਂ, ਮੈਂ ਰੱਖਦਾ ਹਾਂ। ਲਾਈ = ਲਾਈਂ, ਮੈਂ ਲਾਂਦਾ ਹਾਂ।

SikhNet (Spanish)Es dedicada mi mente y mi cuerpo a Él. Le he ofrecido todo a Él y postro mi Conciencia ante Él.

ਅਪਣੀ ਕ੍ਰਿਪਾ ਕਰਹੁ ਗੁਰ ਪੂਰੇ; ਆਪੇ ਲੈਹੁ ਮਿਲਾਈ ॥

apanee kripaa karahu gur poore; aape laihu milaaee |

Sant Singh KhalsaPlease be merciful to me, O my Perfect Guru, and unite me with Yourself.
Manmohan SinghO my perfect Guru, shower thou thy benediction on me and unite me with thyself.
Manmohan Singh (Punjabi)ਹੇ ਮੇਰੇ ਪੂਰਨ ਗੁਰਦੇਵ ਜੀ! ਤੁਸੀਂ ਆਪਣੀ ਰਹਿਮਤ ਮੇਰੇ ਤੇ ਧਾਰੋ ਅਤੇ ਮੈਨੂੰ ਆਪਣੇ ਨਾਲ ਮਿਲਾ ਲਓ।
Fareedkot Teekaਹੇ ਪੂਰੇ ਗੁਰੋ! ਅਪਣੀ ਕ੍ਰਿਪਾ ਦ੍ਰਿਸਟੀ ਕਰੋ, ਆਪੇ ਹੀ ਮੇਰੇ ਕੋ ਮਿਲਾਇ ਲਈਏ॥
Prof. Sahib Singhਹੇ ਨਾਨਕ! ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ।

ਪਦ ਅਰਥ ਗੁਰ = ਹੇ ਗੁਰੂ! ਆਪੇ = ਆਪ ਹੀ।

SikhNet (Spanish)Por favor Sé Compasivo conmigo, oh, Guru Perfecto y úneme en tu Ser.

ਹਮ ਲੋਹ. ਗੁਰ ਨਾਵ ਬੋਹਿਥਾ; ਨਾਨਕ ਪਾਰਿ ਲੰਘਾਈ ॥੪॥੭॥

ham loh. gur naav bohithaa; naanak paar langhaaee |4|7|

Sant Singh KhalsaI am just iron; the Guru is the boat, to carry me across. ||4||7||
Manmohan SinghI am but iron and it is in the Guru's boat and ship, that I am ferried across, O Nanak.
Manmohan Singh (Punjabi)ਮੈਂ ਨਿਰਾਪੁਰਾ ਲੋਹਾ ਹੀ ਹਾਂ ਅਤੇ ਗੁਰਾਂ ਦੀ ਬੇੜੀ ਤੇ ਜਹਾਜ਼ ਰਾਹੀਂ ਹੀ ਮੇਰਾ ਪਾਰ ਉਤਾਰਾ ਹੈ, ਹੇ ਨਾਨਕ!
Fareedkot Teekaਹਮ ਤੋ ਲੋਹੇ ਵਤ ਅਰਥਾਤ ਪਾਪੋਂ ਕਰ ਭਾਰੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ! ਗੁਰੂ ਨੌਕਾ ਅਰ ਜਹਾਜ ਵਤ ਹੋ ਕਰ ਹਮ ਕੋ ਪਾਰ ਲੰਘਾਇ ਲੇਵੇਂਗੇ॥੪॥੭॥☬ਹਰੀ ਕੇ ਭਗਤੋਂ ਕਾ ਨਿਸਚਾ ਪ੍ਰਗਟਾਵਤੇ ਹੈਂ:
Prof. Sahib Singhਅਸੀਂ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੪॥੭॥

ਪਦ ਅਰਥ ਲੋਹ = ਲੋਹਾ। ਨਾਵ = ਬੇੜੀ। ਬੋਹਿਥਾ = ਜਹਾਜ਼ ॥੪॥੭॥

SikhNet (Spanish)Soy sólo el hierro, pero el Guru es el Barco que me lleva a través. (4-7)

Open this shabad →

Shabad Guru Ramdas Ji Raag Malaar

ਮਲਾਰ ਮਹਲਾ ੪ ਪੜਤਾਲ ਘਰੁ ੩ ॥

malaar mahalaa 4 parrataal ghar 3 |

Sant Singh KhalsaMalaar, Fourth Mehl, Partaal, Third House:
Manmohan SinghMalar 4th Guru. Partal.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
SikhNet (Spanish)Malhar, Mejl Guru Ram Das, Cuarto Canal Divino, Partaal, Tercera Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਜਨ ਬੋਲਤ. ਸ੍ਰੀਰਾਮ ਨਾਮਾ; ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥

har jan bolat. sreeraam naamaa; mil saadhasangat har tor |1| rahaau |

Sant Singh KhalsaThe humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||
Manmohan SinghO my Reverend Lord God, associating with Thine saints' congregation, thy slave ever utters Thy Name. Pause.
Manmohan Singh (Punjabi)ਹੇ ਮੇਰੇ ਪੂਜਯ ਸੁਆਮੀ ਵਾਹਿਗੁਰੂ! ਤੇਰਿਆਂ ਸੰਤਾਂ ਦੀ ਸੰਗਤ ਨਾਲ ਜੁੜ, ਤੇਰਾ ਗੋਲਾ ਸਦੀਵ ਹੀ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
Fareedkot Teekaਹਰੀ ਕੇ ਜਨ ਸ੍ਰੀ ਰਾਮ ਨਾਮ ਕੋ (ਬੋਲਤ) ਉਚਾਰਤੇ ਹੈਂ ਔ ਹਰੀ ਕੀ ਸਾਧਸੰਗਤਿ ਮੇਂ ਮਿਲਕਰ (ਤੋਰ) ਤੋਲ ਵਿਚਾਰੁ ਕਰਤੇ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ ॥੧॥ ਰਹਾਉ ॥

ਪਦ ਅਰਥ ਹਰਿ ਜਨ = ਹੇ ਹਰੀ! ਤੇਰੇ ਭਗਤ। ਮਿਲਿ = ਮਿਲ ਕੇ। ਤੋਰ = ਤੇਰੀ ॥੧॥ ਰਹਾਉ ॥

SikhNet (Spanish)El humilde Sirviente del Señor canta Su Supremo Nombre y se une a la Saad Sangat, la Compañía de los Santos del Señor. (1-Pausa)

ਹਰਿ ਧਨੁ ਬਨਜਹੁ. ਹਰਿ ਧਨੁ ਸੰਚਹੁ; ਜਿਸੁ ਲਾਗਤ ਹੈ ਨਹੀ ਚੋਰ ॥੧॥

har dhan banajahu. har dhan sanchahu; jis laagat hai nahee chor |1|

Sant Singh KhalsaDeal only in the wealth of the Lord, and gather only the wealth of the Lord. No thief can ever steal it. ||1||
Manmohan SinghO man, deal thou only in the Lord's wealth and amass thou only the Lord's wealth, which no thief can steal.
Manmohan Singh (Punjabi)ਹੇ ਬੰਦੇ! ਤੂੰ ਕੇਵਲ ਪ੍ਰਭੂ ਦੀ ਦੌਲਤ ਦਾ ਹੀ ਵਾਪਾਰ ਕਰ ਅਤੇ ਕੇਵਲ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ, ਜਿਸ ਨੂੰ ਕੋਈ ਤਸਕਰ ਚੁਰਾ ਨਹੀਂ ਸਕਦਾ।
Fareedkot Teekaਤਾਂ ਤੇ ਹੇ ਭਾਈ ਜਨੋਂ! ਬਾਨੀ ਕਰ ਕੇ ਹਰੀ ਧਨ ਕਉ ਬਨਜਹੁ ਔਰ ਹਰਿ ਧਨ ਕੋ ਮਨ ਕਰ ਕੇ ਇਕਤ੍ਰ ਕਰੋ, ਜਿਸ ਕੋ ਚੋਰ ਕੋਈ ਨਹੀਂ ਲਾਗਤਾ ਹੈ॥੧॥
Prof. Sahib Singh(ਤੁਸੀਂ ਭੀ ਸਾਧ ਸੰਗਤ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ॥੧॥

ਪਦ ਅਰਥ ਬਨਜਹੁ = ਵਣਜ ਕਰੋ, ਖ਼ਰੀਦੋ। ਸੰਚਹੁ = ਇਕੱਠਾ ਕਰੋ ॥੧॥

SikhNet (Spanish)Comercia sólo con la Riqueza del Señor y obtén sólo ésta, así ningún ladrón te la podrá quitar. (1)

ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ; ਸੁਨਿ ਘਨਿਹਰ ਕੀ ਘੋਰ ॥੨॥

chaatrik mor bolat din raatee; sun ghanihar kee ghor |2|

Sant Singh KhalsaThe rainbirds and the peacocks sing day and night, hearing the thunder in the clouds. ||2||
Manmohan SinghHearing the rumble of the clouds, the sparrow hawks and the peacocks chirp day and night.
Manmohan Singh (Punjabi)ਬੱਦਲਾਂ ਦੀ ਗਰਜ ਨੂੰ ਸੁਣ ਕੇ, ਪਪੀਹਾ ਅਤੇ ਸਿਖਾਧਾਰ ਦਿਨ ਅਤੇ ਰੈਣ ਚਹਿਚਹਾਉਂਦੇ ਹਨ।
Fareedkot Teeka(ਘਨਿਹਰ) ਬਾਦਲ ਕੀ (ਘੋਰ) ਧੁਨੀ ਕੋ ਸੁਨ ਕਰ ਮੋਰੁ ਅਰ (ਚਾਤ੍ਰਿਕ) ਪਪੀਹਾ ਜੋ ਰਾਤ੍ਰਿ ਦਿਨ ਬੋਲਤੇ ਹੈਂ॥੨॥
Prof. Sahib Singh(ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀਂ ਭੀ ਸਾਧ ਸੰਗਤ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ॥੨॥

ਪਦ ਅਰਥ ਚਾਤ੍ਰਿਕ = ਪਪੀਹਾ। ਸੁਨਿ = ਸੁਣ ਕੇ। ਘਨਿਹਰ = ਬੱਦਲ। ਘੋਰ = ਘਨਘੋਰ, ਗਰਜ, ਸ਼ੋਰ ॥੨॥

SikhNet (Spanish)Los pajarillos de lluvia y los pavo reales cantan y trinan día y noche escuchando los relámpagos de las nubes. (2)

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ. ਜਾਪਤ ਹੈ ਨਹੀ ਹੋਰ ॥੩॥

jo bolat hai mrig meen pankheroo; su bin har. jaapat hai nahee hor |3|

Sant Singh KhalsaWhatever the deer, the fish and the birds sing, they chant to the Lord, and no other. ||3||
Manmohan SinghWhatever the deer, the fish and the birds utter; without God they speak not of another.
Manmohan Singh (Punjabi)ਜਿਹੜਾ ਕੁਛ ਭੀ ਹਰਨ, ਮੱਛੀਆਂ ਅਤੇ ਪੰਛੀ ਬੋਲਦੇ ਹਨ, ਬਗੈਰ ਹਰੀ ਦੇ ਉਹ ਹੋਰ ਕੁਝ ਭੀ ਉਚਾਰਨ ਨਹੀਂ ਕਰਦੇ।
Fareedkot Teekaਜੋ ਮ੍ਰਿਗ ਮੀਨ ਪੰਖੇਰੂ ਬੋਲਤੇ ਹੈਂ, ਸੋ ਬਿਨਾਂ ਹਰੀ ਕੇ ਔਰ ਕੋ ਨਹੀਂ ਜਪਤੇ ਹੈਂ, ਭਾਵ ਸਭੀ ਹਰੀ ਸ੍ਵਾਮੀ ਕਾ ਜਾਪੁ ਕਰਤੇ ਹੈਂ॥੩॥
Prof. Sahib Singh(ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ ॥੩॥

ਪਦ ਅਰਥ ਮ੍ਰਿਗ = ਪਸ਼ੂ। ਮੀਨ = ਮੱਛੀ। ਪੰਖੇਰੂ = ਪੰਛੀ ॥੩॥

SikhNet (Spanish)Lo que sea que el venado, el pez y los pájaros canten, se lo cantan al Señor. (3)

ਨਾਨਕ ਜਨ ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

naanak jan har keerat gaaee; chhoott geo jam kaa sabh sor |4|1|8|

Sant Singh KhalsaServant Nanak sings the Kirtan of the Lord's Praises; the sound and fury of Death has totally gone away. ||4||1||8||
Manmohan SinghSlave Nanak hymns the praise of the God and the noise of the death's myrmidon has all disappeared.
Manmohan Singh (Punjabi)ਗੋਲਾ ਨਾਨਕ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਮੌਤ ਦੇ ਫਰੇਸ਼ਤੇ ਦਾ ਰੌਲਾ ਗੋਲਾ ਸਮੂਹ ਅਲੋਪ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਕੇਵਲ ਹਰੀ ਕੀ ਕੀਰਤੀ ਗਾਈ ਹੈ ਔਰ ਜਮ ਕਾ ਸਭ (ਸੋਰ) ਰੌਲਾ ਤਿਨ ਕਾ ਛੂਟ ਗਇਆ ਹੈ॥੪॥੧॥੮॥
Prof. Sahib Singhਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ॥੪॥੧॥੮॥

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਸੋਰ = ਸ਼ੋਰ, ਰੌਲਾ ॥੪॥੧॥੮॥

* ਨੋਟ: ਪੜਤਾਲ = ਉਹ ਸ਼ਬਦ ਜਿਨ੍ਹਾਂ ਨੂੰ ਗਾਵਣ ਵੇਲੇ ਲਈ ਤਾਲ ਪਰਤਾਣੇ ਪੈਂਦੇ ਹਨ।

SikhNet (Spanish)El Sirviente Nanak canta el Kirtan de las Alabanzas del Señor, y el sonido de furia de la muerte se ha desvanecido. (4-1-8)

Open this shabad →

Shabad Guru Ramdas Ji Raag Malaar continues on Ang 1266

ਮਲਾਰ ਮਹਲਾ ੪ ॥

malaar mahalaa 4 |

Sant Singh KhalsaMalaar, Fourth Mehl:
Manmohan SinghMalar 4th Guru.
Manmohan Singh (Punjabi)ਮਲਾਰ ਚੌਥੀ ਪਾਤਿਸ਼ਾਹੀ।
SikhNet (Spanish)Malhar, Mejl Guru Ram Das, Cuarto Canal Divino.

ਰਾਮ ਰਾਮ ਬੋਲਿ ਬੋਲਿ; ਖੋਜਤੇ ਬਡਭਾਗੀ ॥

raam raam bol bol; khojate baddabhaagee |

Sant Singh KhalsaThey speak and chant the Name of the Lord, Raam, Raam; the very fortunate ones seek Him.
Manmohan SinghUtter, utter thou the Lord's Name alone. Only the very fortunate ones seek Him, the Lord.
Manmohan Singh (Punjabi)ਤੂੰ ਕੇਵਲ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰ। ਪਰਮ ਚੰਗੀ ਪ੍ਰਾਲਭਧ ਵਾਲੇ ਹੀ ਉਸ ਸੁਆਮੀ ਨੂੰ ਖੋਜਦੇ ਹਨ।
Fareedkot Teekaਰਾਮ ਰਾਮ (ਬੋਲਿ) ਸਬਦ ਬੋਲਣੇ ਕੋ ਵਡਭਾਗੀ ਖੋਜਤੇ ਹੈਂ ਔਰ ਐਸੇ ਕਹਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ।

ਪਦ ਅਰਥ ਬਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ।

SikhNet (Spanish)Los muy afortunados, aquéllos que cantan y pronuncian el Nombre del Señor,

ਹਰਿ ਕਾ ਪੰਥੁ ਕੋਊ ਬਤਾਵੈ; ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥

har kaa panth koaoo bataavai; hau taa kai paae laagee |1| rahaau |

Sant Singh KhalsaWhoever shows me the Way of the Lord - I fall at his feet. ||1||Pause||
Manmohan SinghWhosoever points out to me the path of God; I repair to his feet. Pause.
Manmohan Singh (Punjabi)ਜੋ ਕੋਈ ਭੀ ਮੈਨੂੰ ਵਾਹਿਗੁਰੂ ਦਾ ਮਾਰਗ ਦੱਸਦਾ ਹੈ, ਮੈਂ ਉਸ ਦੇ ਪੈਰੀ ਪੈਂਦਾ ਹਾਂ। ਠਹਿਰਾਓ।
Fareedkot Teekaਹਮਾਰੇ ਕੋ ਹਰੀ ਕਾ (ਪੰਥੁ) ਰਸਤਾ ਜੋ ਕੋਈ ਬਤਾਇ ਦੇਵੈ, ਮੈਂ ਤਿਸ ਕੇ ਚਰਨੀ ਲਾਗੀ ਰਹੋਂ॥੧॥ ਰਹਾਉ ॥
Prof. Sahib Singhਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ॥੧॥ ਰਹਾਉ ॥

ਪਦ ਅਰਥ ਪੰਥੁ = ਰਸਤਾ। ਹਉ = ਮੈਂ। ਤਾ ਕੈ ਪਾਇ = ਉਸ ਦੇ ਪੈਰੀਂ। ਲਾਗੀ = ਲਾਗੀਂ, ਮੈਂ ਲੱਗਦਾ ਹਾਂ ॥੧॥ ਰਹਾਉ ॥

SikhNet (Spanish)Ram, Ram, Lo buscan. Me arrojaría a los Pies de quién me muestre el Sendero al Señor. (1-Pausa)

ਹਰਿ ਹਮਾਰੋ ਮੀਤੁ ਸਖਾਈ; ਹਮ ਹਰਿ ਸਿਉ ਪ੍ਰੀਤਿ ਲਾਗੀ ॥

har hamaaro meet sakhaaee; ham har siau preet laagee |

Sant Singh KhalsaThe Lord is my Friend and Compansion; I am in love with the Lord.
Manmohan SinghGod is my friend and succourer and to God bear I love.
Manmohan Singh (Punjabi)ਵਾਹਿਗੁਰੂ ਮੇਰਾ ਮਿੱਤਰ ਅਤੇ ਮਦਦਗਾਰ ਹੈ ਅਤੇ ਵਾਹਿਗੁਰੂ ਨਾਲ ਹੀ ਮੇਰਾ ਪ੍ਰੇਮ ਪਿਆ ਹੋਇਆ ਹੈ।
Fareedkot Teekaਕਿਉਂਕਿ ਹਰੀ ਹਮਾਰਾ ਸਖਾ ਮਿਤ੍ਰ ਹੈ, ਹਮਾਰੀ ਹਰੀ ਕੇ ਸਾਥ ਪ੍ਰੀਤੀ ਲਾਗੀ ਹੈ॥
Prof. Sahib Singhਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ।

ਪਦ ਅਰਥ ਸਖਾਈ = ਸਾਥੀ, ਮਦਦਗਾਰ। ਸਿਉ = ਨਾਲ।

SikhNet (Spanish)El Señor es mi Amigo y Compañero, vivo enamorado del Señor.

Open this shabad (7 lines, Angs 1265-1266) →

Ang 1265 of 1430