ੴ

ਸਿੱਖਬਾਣੀ · SikhBani

ਗੰਗਾ ਕੈ ਸੰਗਿ ਸਲਿਤਾ ਬਿਗਰੀ ॥

gangaa kai sang salitaa bigaree
Bhagat Kabir Ji ਭਗਤ ਕਬੀਰ ਜੀ · Raag Bhairao · Ang 1158 · 10 lines
Translations

ਗੰਗਾ ਕੈ ਸੰਗਿ; ਸਲਿਤਾ ਬਿਗਰੀ ॥

gangaa kai sang; salitaa bigaree |

Sant Singh KhalsaWhen the stream flows into the Ganges,
Manmohan SinghWhen the stream blends with the Ganges,
Manmohan Singh (Punjabi)ਜਦ ਨਦੀ ਸੁਰਸਰੀ ਨਾਲ ਮਿਲ ਜਾਂਦੀ ਹੈ,
Fareedkot Teekaਜੈਸੇ ਗੰਗਾ ਕੇ ਸਾਥ ਮਿਲ ਕੇ ਨਦੀ ਬਿਗਰੀ ਹੈ॥
Prof. Sahib Singh(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ,

ਪਦ ਅਰਥ ਸਲਿਤਾ = ਨਦੀ। ਬਿਗਰੀ = ਵਿਗੜ ਗਈ।

SikhNet (Spanish)El arroyo se perdió en el Ganges,

ਸੋ ਸਲਿਤਾ; ਗੰਗਾ ਹੋਇ ਨਿਬਰੀ ॥੧॥

so salitaa; gangaa hoe nibaree |1|

Sant Singh KhalsaThen it becomes the Ganges. ||1||
Manmohan Singhthen that stream is adjudged as the Ganges.
Manmohan Singh (Punjabi)ਤਦ ਉਹ ਨਦੀ ਸੁਰਸਰੀ ਹੀ ਮਨੀ ਜਾਂਦੀ ਹੈ।
Fareedkot Teekaਸੋ ਨਦੀ ਗੰਗਾ ਕਾ ਸ੍ਵਰੂਪ ਹੀ ਹੋਇ (ਨਿਬਰੀ) ਗਈ ਹੈ॥੧॥
Prof. Sahib Singhਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ ॥੧॥

ਪਦ ਅਰਥ ਨਿਬਰੀ = ਨਿੱਬੜ ਗਈ, ਮੁੱਕ ਗਈ, ਆਪਾ ਮੁਕਾ ਗਈ ॥੧॥

SikhNet (Spanish)pero en realidad se convirtió en el Ganges. (1)

ਬਿਗਰਿਓ ਕਬੀਰਾ; ਰਾਮ ਦੁਹਾਈ ॥

bigario kabeeraa; raam duhaaee |

Sant Singh KhalsaJust so, Kabeer has changed.
Manmohan SinghSimilarly Kabir is blended with the Lord, by uttering His Name.
Manmohan Singh (Punjabi)ਏਸੇ ਤਰ੍ਹਾਂ ਹੀ ਉਸ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕਬੀਰ ਸੁਆਮੀ ਨਾਲ ਮਿਲ ਗਿਆ ਹੈ।
Fareedkot Teekaਰਾਮ ਕੀ (ਦੁਹਾਈ) ਸੁੰਗਧ ਹੈ ਮੈਂ ਕਬੀਰ ਸਚ ਕਰ ਬਿਗਰਿ ਗਿਆ ਹੂੰ॥☬ਕੈਸੇ ਬਿਗਰਾ ਹੂੰ? ਸੋ ਕਹਤੇ ਹੈਂ:
Prof. Sahib Singhਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ।

ਪਦ ਅਰਥ ਰਾਮ ਦੁਹਾਈ = ਰਾਮ ਦੀ ਦੁਹਾਈ ਦੇ ਕੇ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ।

SikhNet (Spanish)Así, por Dios, Kabir cambió su color,

ਸਾਚੁ ਭਇਓ; ਅਨ ਕਤਹਿ. ਨ ਜਾਈ ॥੧॥ ਰਹਾਉ ॥

saach bheo; an kateh. na jaaee |1| rahaau |

Sant Singh KhalsaHe has become the Embodiment of Truth, and he does not go anywhere else. ||1||Pause||
Manmohan SinghHe has become the embodiment of the true Lord and now goes not any where else. Pause.
Manmohan Singh (Punjabi)ਉਹ ਸੱਚੇ ਸੁਆਮੀ ਦਾ ਸਰੂਪ ਹੋ ਗਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ। ਠਹਿਰਾਉ।
Fareedkot Teeka(ਸਾਚੁ ਭਇਓ) ਸਚ ਪਰਮਾਤਮਾ ਕਾ ਸ੍ਵਰੂਪ ਹੂਆ ਮੇਰਾ ਮਨੁ (ਅਨੁ) ਔਰ ਕਿਸੀ ਸਥਾਨ ਪਰ ਨਹੀਂ ਜਾਤਾ॥੧॥ ਰਹਾਉ ॥
Prof. Sahib Singh(ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਰਹਾਉ ॥

ਪਦ ਅਰਥ ਅਨ ਕਤਹਿ = ਹੋਰ ਕਿਸੇ ਭੀ ਥਾਂ ॥੧॥ ਰਹਾਉ ॥

SikhNet (Spanish)pero en Verdad él no ha cambiado, él se ha convertido en la encarnación de la Verdad. (1-Pausa)

ਚੰਦਨ ਕੈ ਸੰਗਿ; ਤਰਵਰੁ ਬਿਗਰਿਓ ॥

chandan kai sang; taravar bigario |

Sant Singh KhalsaAssociating with the sandalwood tree, the tree nearby is changed;
Manmohan SinghAssociating with sandal, the tree is spoiled,
Manmohan Singh (Punjabi)ਚੰਨਣ ਨਾਲ ਸੰਗਤ ਕਰਕੇ ਬਿਰਛ ਬਿਗੜ ਜਾਂਦਾ ਹੈ,
Fareedkot Teekaਜੋ ਬ੍ਰਿਛ ਚੰਦਨ ਕੇ ਸਾਥ ਮਿਲ ਕੇ ਬਿਗਰਾ ਹੈ॥
Prof. Sahib Singh(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ,

ਪਦ ਅਰਥ ਤਰਵਰੁ = ਰੁੱਖ।

SikhNet (Spanish)Los árboles que rodean al Sándalo se han impregnado del aroma

ਸੋ ਤਰਵਰੁ; ਚੰਦਨੁ ਹੋਇ ਨਿਬਰਿਓ ॥੨॥

so taravar; chandan hoe nibario |2|

Sant Singh Khalsathat tree begins to smell just like the sandalwood tree. ||2||
Manmohan Singhand that tree becomes like sandal itself.
Manmohan Singh (Punjabi)ਅਤੇ ਉਹ ਬਿਰਛ ਖੁਦ ਚੰਨਣ ਵਰਗਾ ਹੀ ਹੋ ਜਾਂਦਾ ਹੈ।
Fareedkot Teekaਸੋ ਬ੍ਰਿਛ ਚੰਦਨ ਰੂਪ ਹੀ ਹੋ ਜਾਤਾ ਭ੍ਯਾ ਹੈ॥੨॥
Prof. Sahib Singhਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ॥੨॥
SikhNet (Spanish)y debes saber que huelen a nada más que a Sándalo. (2)

ਪਾਰਸ ਕੈ ਸੰਗਿ; ਤਾਂਬਾ ਬਿਗਰਿਓ ॥

paaras kai sang; taanbaa bigario |

Sant Singh KhalsaComing into contact with the philosophers' stone, copper is transformed;
Manmohan SinghWhen the copper is spooled in the society of the philosopher's stone,
Manmohan Singh (Punjabi)ਰਸਾਇਣ ਨਾਲ ਲਗ ਕੇ ਤਾਂਬਾ ਬਿਗੜ ਜਾਂਦਾ ਹੈ,
Fareedkot Teekaਜੋ ਤਾਂਬਾ ਪਾਰਸ ਕੇ ਸਾਥ ਮਿਲ ਕੇ ਬਿਗਰਾ ਹੈ॥
Prof. Sahib Singhਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ,
SikhNet (Spanish)El cobre cambia su color siendo frotado con la Piedra Filosofal,

ਸੋ ਤਾਂਬਾ; ਕੰਚਨੁ ਹੋਇ ਨਿਬਰਿਓ ॥੩॥

so taanbaa; kanchan hoe nibario |3|

Sant Singh Khalsathat copper is transformed into gold. ||3||
Manmohan Singhthat copper is transmuted into gold.
Manmohan Singh (Punjabi)ਅਤੇ ਉਹ ਤਾਂਬਾ ਸੋਨੇ ਵਿੱਚ ਤਬਦੀਲ ਹੋ ਜਾਂਦਾ ਹੈ।
Fareedkot Teekaਵਹੁ ਤਾਂਬਾ (ਕੰਚਨੁ) ਸ੍ਵਰਨ ਰੂਪ ਹੀ ਹੋਇ ਨਿਬੜਾ ਹੈ॥੩॥
Prof. Sahib Singhਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ ॥੩॥

ਪਦ ਅਰਥ ਕੰਚਨੁ = ਸੋਨਾ ॥੩॥

SikhNet (Spanish)y así ese cobre se transforma en oro. (3)

ਸੰਤਨ ਸੰਗਿ; ਕਬੀਰਾ ਬਿਗਰਿਓ ॥

santan sang; kabeeraa bigario |

Sant Singh KhalsaIn the Society of the Saints, Kabeer is transformed;
Manmohan SinghIn the society of saints, Kabir is spoiled,
Manmohan Singh (Punjabi)ਸਤਿਸੰਗਤ ਅੰਦਰ ਕਬੀਰ ਬਿਗੜ ਗਿਆ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਐਸੇ ਹੀ ਸੰਤੋਂ ਕੇ ਸੰਗ ਮਿਲ ਕੇ (ਕਬੀਰਾ) ਮੈਂ ਬਿਗਰ ਗਿਆ ਹੂੰ॥
Prof. Sahib Singh(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ।
SikhNet (Spanish)Kabir también ha sido impregnado por los Santos y ve el milagro,

ਸੋ ਕਬੀਰੁ; ਰਾਮੈ ਹੋਇ ਨਿਬਰਿਓ ॥੪॥੫॥

so kabeer; raamai hoe nibario |4|5|

Sant Singh Khalsathat Kabeer is transformed into the Lord. ||4||5||
Manmohan Singhthat Kabir himself is tuned into God.
Manmohan Singh (Punjabi)ਤੇ ਕਬੀਰ ਖੁਦ ਵਾਹਿਗੁਰੂ ਦਾ ਬਣ ਗਿਆ ਹੈ।
Fareedkot Teekaਸੋ ਅਬ (ਕਬੀਰੁ) ਮੈਂ ਰਾਮ ਕਾ ਰੂਪ ਹੀ ਹ੍ਵੈ ਨਿਬੜਾ ਹੂੰ, ਭਾਵ ਅਭੇਦ ਭ੍ਯਾ ਹੂੰ॥੪॥੫॥☬ਪਾਖੰਡ ਭੇਖੋਂ ਕੀ ਨਿਖੇਧੀ ਕਰਤੇ ਹੂਏ ਕਹਤੇ ਹੈਂ:
Prof. Sahib Singhਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ ॥੪॥੫॥
SikhNet (Spanish)Kabir se ha vuelto Uno con Dios y ahora Él y Dios son Uno y lo Mismo. (4-5)
Answers quote the Granth verbatim with Ang citations. AI commentary is not Gurbani and not a religious ruling.