ੴ

ਸਿੱਖਬਾਣੀ · SikhBani

Ang 1158

Sri Guru Granth Sahib · Raag Bhairao · 6 shabads, 55 lines
Translations
Shabad Bhagat Kabir Ji Raag Bhairao continued from Ang 1157

ਰਾਮੁ ਰਾਜਾ; ਨਉ ਨਿਧਿ ਮੇਰੈ ॥

raam raajaa; nau nidh merai |

Sant Singh KhalsaThe Sovereign Lord is the nine treasures for me.
Manmohan SinghThe sovereign Lord is my nine treasures.
Manmohan Singh (Punjabi)ਪਾਤਿਸ਼ਾਹ ਪਰਮੇਸ਼ਰ ਹੀ ਮੇਰਾ ਨੌ ਖਜਾਨੇ ਹੈ।
Fareedkot Teekaਹੇ ਰਾਜਾ! ਮੇਰੇ ਤੋ ਰਾਮ ਹੀ ਨਉਨਿਧਿ ਰੂਪ ਹੈ॥
Prof. Sahib Singhਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ)।

ਪਦ ਅਰਥ ਰਾਮੁ ਰਾਜਾ = ਸਾਰੇ ਜਗਤ ਦਾ ਮਾਲਕ ਪ੍ਰਭੂ! {ਨੋਟ: ਲਫ਼ਜ਼ 'ਰਾਜਾ' ਸੰਬੋਧਨ ਵਿਚ ਨਹੀਂ ਹੈ, ਉਹ ਹੈ 'ਰਾਜਨ'; ਜਿਵੇਂ 'ਰਾਜਨ! ਕਉਨੁ ਤੁਮਾਰੈ ਆਵੈ'}। ਨਉ ਨਿਧਿ = ਨੌ ਖ਼ਜ਼ਾਨੇ, ਜਗਤ ਦਾ ਸਾਰਾ ਧਨ-ਮਾਲ। ਮੇਰੈ = ਮੇਰੇ ਭਾਣੇ, ਮੇਰੇ ਲਈ, ਮੇਰੇ ਹਿਰਦੇ ਵਿਚ।

SikhNet (Spanish)Oh Dios, sólo Tú eres mis Nueve Tesoros y toda la riqueza que tengo,

ਸੰਪੈ ਹੇਤੁ; ਕਲਤੁ ਧਨੁ ਤੇਰੈ ॥੧॥ ਰਹਾਉ ॥

sanpai het; kalat dhan terai |1| rahaau |

Sant Singh KhalsaThe possessions and the spouse to which the mortal is lovingly attached, are Your wealth, O Lord. ||1||Pause||
Manmohan SinghThou has the love of property, woman and wealth. Pause.
Manmohan Singh (Punjabi)ਤੇਰੇ ਕੋਲ ਜਾਇਦਾਦ, ਇਸਤ੍ਰੀ ਅਤੇ ਦੌਲਤ ਦੀ ਮੁਹੱਬਤ ਹੈ। ਠਹਿਰਾਉ।
Fareedkot Teeka(ਸੰਪੈ) ਸੰਪਦਾ ਔਰ (ਕਲਤੁ) ਇਸਤ੍ਰੀ ਕਾ (ਹੇਤੁ) ਮੋਹ ਇਹ ਤੇਰੇ ਪਾਸ ਧਨੁ ਹੈ॥੧॥ ਰਹਾਉ ॥
Prof. Sahib Singhਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ-(ਇਹੀ ਜ਼ਿੰਦਗੀ ਦਾ ਸਹਾਰਾ ਹਨ) ॥੧॥ ਰਹਾਉ ॥

ਪਦ ਅਰਥ ਸੰਪੈ ਹੇਤੁ = ਐਸ਼੍ਵਰਜ ਦਾ ਮੋਹ। ਕਲਤੁ = ਇਸਤ੍ਰੀ। ਤੇਰੈ = ਤੇਰੇ ਲਈ, ਤੇਰੇ ਮਨ ਵਿਚ ॥੧॥ ਰਹਾਉ ॥

SikhNet (Spanish)mis apegos y aún mi esposa e hijos, sólo Te pertenecen a Ti. (1-Pausa)

ਆਵਤ ਸੰਗ ਨ ਜਾਤ ਸੰਗਾਤੀ ॥

aavat sang na jaat sangaatee |

Sant Singh KhalsaThey do not come with the mortal, and they do not go with him.
Manmohan SinghThey come not with the mortal, nor do they go with him.
Manmohan Singh (Punjabi)ਉਹ ਪ੍ਰਾਨੀ ਦੇ ਨਾਲ ਨਹੀਂ ਆਉਂਦੇ, ਨਾਂ ਹੀ ਉਹ ਉਸ ਦੇ ਨਾਲ ਜਾਂਦੇ ਹਨ।
Fareedkot Teekaਨਾ ਕੋਈ ਸੰਗ ਆਵਤਾ ਹੈ ਔਰ ਨਾਹੀ ਜਾਨੇ ਕੇ ਵਕਤ ਸੰਗੀ ਹੋਤਾ ਹੈ॥
Prof. Sahib Singh(ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ।

ਪਦ ਅਰਥ ਸੰਗਾਤੀ = ਨਾਲ।

SikhNet (Spanish)Nadie de ellos nos acompaña, ni se irá con nosotros, pues mira,

ਕਹਾ ਭਇਓ; ਦਰਿ ਬਾਂਧੇ ਹਾਥੀ ॥੨॥

kahaa bheo; dar baandhe haathee |2|

Sant Singh KhalsaWhat good does it do him, if he has elephants tied up at his doorway? ||2||
Manmohan Singhwhat avails the mortal, if he has the elephants tied at his gate?
Manmohan Singh (Punjabi)ਆਪਣੇ ਬੂਹੇ ਉਤੇ ਹਾਥੀ ਬੰਨ੍ਹੇ ਰੱਖਣ ਦਾ ਜੀਵ ਨੂੰ ਕੀ ਲਾਭ ਹੈ?
Fareedkot Teekaਕ੍ਯਾ ਹੂਆ ਜੋ ਦ੍ਵਾਰੇ ਪਰ ਹਾਥੀ ਬਾਂਧ ਲੀਏ॥੨॥
Prof. Sahib Singh(ਫਿਰ) ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ ॥੨॥

ਪਦ ਅਰਥ ਦਰਿ = ਬੂਹੇ ਤੇ ॥੨॥

SikhNet (Spanish)¿dónde están todos aquéllos que dejaron a los elefantes amarrados a su puerta? (2)

ਲੰਕਾ ਗਢੁ; ਸੋਨੇ ਕਾ ਭਇਆ ॥

lankaa gadt; sone kaa bheaa |

Sant Singh KhalsaThe fortress of Sri Lanka was made out of gold,
Manmohan SinghThe fortress of Ceylon was made gold,
Manmohan Singh (Punjabi)ਲੰਕਾਂ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,
Fareedkot Teekaਲੰਕਾ ਜੋ ਇਕ ਸ੍ਵਰਨ ਕਾ (ਗਢੁ) ਕਿਲਾ ਜਿਸ ਕਾ ਬਨਾ ਹੂਆ ਥਾ॥
Prof. Sahib Singh(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,

ਪਦ ਅਰਥ ਗਢੁ = ਕਿਲ੍ਹਾ।

SikhNet (Spanish)Ravana mandó construir la Fortaleza de Lanka de oro puro.

ਮੂਰਖੁ ਰਾਵਨੁ; ਕਿਆ ਲੇ ਗਇਆ ॥੩॥

moorakh raavan; kiaa le geaa |3|

Sant Singh Khalsabut what could the foolish Raawan take with him when he left? ||3||
Manmohan Singhbut did unwise Rawan take with him?
Manmohan Singh (Punjabi)ਪ੍ਰੰਤੂ ਬੇਵਕੂਫ ਰਾਵਣ ਆਪਣੇ ਨਾਲ ਕੀ ਲੈ ਗਿਆ?
Fareedkot Teekaਸੋ ਰਾਵਨ ਮੂਰਖ ਅਪਨੇ ਸਾਥ ਆਕਰੁ ਕਿਆ ਲੇ ਗ੍ਯਾ ਹੈ? ਭਾਵ ਕੁਛ ਭੀ ਨਾ ਲੈ ਜਾਤਾ ਭ੍ਯਾ॥੩॥
Prof. Sahib Singh(ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥
SikhNet (Spanish)Pero al final ¿qué fue lo que el pobre tonto se llevó? (3)

ਕਹਿ ਕਬੀਰ; ਕਿਛੁ ਗੁਨੁ ਬੀਚਾਰਿ ॥

keh kabeer; kichh gun beechaar |

Sant Singh KhalsaSays Kabeer, think of doing some good deeds.
Manmohan SinghSays Kabir, think thou of some good deeds, O man.
Manmohan Singh (Punjabi)ਕਬੀਰ ਜੀ ਆਖਦੇ ਹਨ ਤੂੰ ਕੁਝ ਨੇਕ ਅਮਲਾਂ ਦਾ ਖਿਆਲ ਕਰ, ਹੇ ਬੰਦੇ!
Fareedkot Teekaਕਬੀਰ ਜੀ ਕਹਤੇ ਹੈਂ: ਪਰਮੇਸ੍ਵਰ ਕੇ ਗੁਨੋਂ ਕਾ ਕੁਛ ਬੀਚਾਰ ਕਰੁ॥
Prof. Sahib Singhਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ,

ਪਦ ਅਰਥ ਕਹਿ = ਕਹੈ, ਆਖਦਾ ਹੈ। ਗੁਨੁ = ਭਲਿਆਈ।

SikhNet (Spanish)Reflexiona en las Virtudes de Dios, oh dice Kabir, aunque sea por un instante,

ਚਲੇ ਜੁਆਰੀ; ਦੁਇ ਹਥ ਝਾਰਿ ॥੪॥੨॥

chale juaaree; due hath jhaar |4|2|

Sant Singh KhalsaIn the end, the gambler shall depart empty-handed. ||4||2||
Manmohan SinghUltimately, the gambler shall depart with both hands empty.
Manmohan Singh (Punjabi)ਓੜਕ ਨੂੰ ਜੁਆਰੀਆ ਦੋਨੋਂ ਹੱਥ ਖਾਲੀ ਟੁਰ ਜਾਵੇਗਾ।
Fareedkot Teeka(ਚਲੇ ਜੁਆਰੀ) ਹੇ ਜੂਏ ਬਾਜ! ਸ੍ਵਾਸਾਂ ਰੂਪੀ ਪੂੰਜੀ ਹਾਰਨੇਹਾਰੇ ਦੋਨੋ ਹਾਥ ਝਾਕ ਕਰ ਸੰਸਾਰ ਸੇ ਚਲਾ ਜਾਵੇਂਗਾ॥੪॥੨॥☬ਜੜ ਪਦਾਰਥ ਪਰਮੇਸਰ ਅਰਥ ਲਗਾਏ ਬਿਨਾਂ ਔ ਚੇਤਨ ਜੀਵ ਪਰਮੇਸ੍ਵਰ ਦੀ ਸਮਝ ਕੇ ਬਿਨਾਂ ਮੈਲ ਯੁਕਤ ਕਥਨ ਕਰਤੇ ਹੈਂ:
Prof. Sahib Singh(ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥

ਪਦ ਅਰਥ ਦੁਇ ਹਥ ਝਾਰਿ = ਦੋਵੇਂ ਹੱਥ ਝਾੜ ਕੇ, ਖ਼ਾਲੀ ਹੱਥੀਂ ॥੪॥੨॥

* ਨੋਟ: ਲੋਕਾਂ ਦੇ ਆਮ ਪ੍ਰਚਲਤ ਖ਼ਿਆਲਾਂ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ ਹੀ ਭਗਤ ਜੀ ਜੀਵਨ ਦਾ ਸਹੀ ਰਾਹ ਦੱਸਦੇ ਹਨ। ਲੰਕਾ ਦਾ ਕਿਲ੍ਹਾ ਸਾਰੇ ਦਾ ਸਾਰਾ ਸੋਨੇ ਦਾ ਬਣਿਆ ਹੋਇਆ ਸੀ ਜਾਂ ਨਹੀਂ, ਇਸ ਗੱਲ ਨਾਲ ਭਗਤ ਜੀ ਦਾ ਵਾਸਤਾ ਨਹੀਂ ਹੈ। ਲੋਕਾਂ ਵਿਚ ਇਹੀ ਗੱਲ ਮਸ਼ਹੂਰ ਹੈ ਕਿ ਰਾਵਣ ਦੀ ਲੰਕਾ ਸੋਨੇ ਦੀ ਸੀ, ਤੇ ਲੋਕ ਰਾਵਣ ਦਾ ਅੰਤ ਦਾ ਹਾਲ ਭੀ ਜਾਣਦੇ ਹਨ ਕਿ ਮਹੱਲਾਂ ਵਿਚ ਕੋਈ ਦੀਵਾ ਜਗਾਣ ਜੋਗਾ ਭੀ ਨਾਹ ਰਹਿ ਗਿਆ। ਸੋ, ਇਹੀ ਪ੍ਰਸਿੱਧ ਕਹਾਣੀ ਸਾਹਮਣੇ ਰੱਖ ਕੇ ਸਮਝਾਂਦੇ ਹਨ ਕਿ ਧਨ-ਪਦਾਰਥ ਦਾ ਆਸਰਾ ਲੈਣਾ ਕੱਚੀ ਗੱਲ ਹੈ।

SikhNet (Spanish)pues en el final, el apostador se va con las manos vacías. (4-2)

Open this shabad (10 lines, Angs 1157-1158) →

Shabad Bhagat Kabir Ji Raag Bhairao

ਮੈਲਾ ਬ੍ਰਹਮਾ. ਮੈਲਾ ਇੰਦੁ ॥

mailaa brahamaa. mailaa ind |

Sant Singh KhalsaBrahma is polluted, and Indra is polluted.
Manmohan SinghImpure is Brahma and impure is Indra.
Manmohan Singh (Punjabi)ਅਪਵਿੱਤ੍ਰ ਹੈ ਬਰਮ੍ਹਾ ਅਤੇ ਅਪਵਿੱਤ੍ਰ ਹੈ ਇੰਦਰ।
Fareedkot Teekaਬ੍ਰਹਮਾ ਮਲੀਨ ਹੈ ਪੁਨਹ ਇੰਦ੍ਰ ਭੀ ਮਲੀਨ ਹੈ॥
Prof. Sahib Singhਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।

ਪਦ ਅਰਥ ਇੰਦੁ = ਦੇਵਤਿਆਂ ਦਾ ਰਾਜਾ ਇੰਦਰ।

SikhNet (Spanish)Manchados están Brahma e Indra

ਰਵਿ ਮੈਲਾ; ਮੈਲਾ ਹੈ ਚੰਦੁ ॥੧॥

rav mailaa; mailaa hai chand |1|

Sant Singh KhalsaThe sun is polluted, and the moon is polluted. ||1||
Manmohan SinghThe sun is impure and impure is the moon.
Manmohan Singh (Punjabi)ਸੂਰਜ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹੈ, ਚੰਦਰਮਾ।
Fareedkot Teekaਸੂਰਜ ਭੀ ਮੈਲਾ ਹੈ ਔਰ ਚੰਦ ਭੀ ਮੈਲਾ ਹੈ॥੧॥
Prof. Sahib Singh(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥

ਪਦ ਅਰਥ ਰਵਿ = ਸੂਰਜ ॥੧॥

SikhNet (Spanish)y ni el sol ni la luna están libres de mancha. (1)

ਮੈਲਾ ਮਲਤਾ; ਇਹੁ ਸੰਸਾਰੁ ॥

mailaa malataa; ihu sansaar |

Sant Singh KhalsaThis world is polluted with pollution.
Manmohan SinghThis world is defiled with impurity.
Manmohan Singh (Punjabi)ਇਹ ਦੁਨੀਆਂ ਮਲੀਣਤਾ ਨਾਲ ਪਲੀਤ ਹੋਈ ਹੋਈ ਹੈ।
Fareedkot Teekaਅਗ੍ਯਾਤ ਮੈਲਤਾ ਕਰ ਏਹ ਸੰਸਾਰ ਮਲੀਨ ਹੋ ਰਹਾ ਹੈ॥
Prof. Sahib Singhਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ,

ਪਦ ਅਰਥ ਮਲਤਾ = ਮਲੀਨ।

SikhNet (Spanish)Sí, manchado e impuro esta el mundo entero,

ਇਕੁ ਹਰਿ ਨਿਰਮਲੁ; ਜਾ ਕਾ. ਅੰਤੁ ਨ ਪਾਰੁ ॥੧॥ ਰਹਾਉ ॥

eik har niramal; jaa kaa. ant na paar |1| rahaau |

Sant Singh KhalsaOnly the One Lord is Immaculate; He has no end or limitation. ||1||Pause||
Manmohan SinghImmaculate is the One Lord, who has no end and limit. Pause.
Manmohan Singh (Punjabi)ਪਾਵਨ ਪਵਿੱਤ੍ਰ ਹੈ ਇਕ ਪ੍ਰਭੂ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ। ਠਹਿਰਾਉ।
Fareedkot Teekaਏਕੁ ਹਰੀ ਨਿਰਮਲ ਹੈ ਜਿਸ ਕੇ ਅੰਤ ਕਾ ਪਾਰਾਵਾਰ ਨਹੀਂ ਹੈ॥੧॥ ਰਹਾਉ ॥
Prof. Sahib Singhਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥
SikhNet (Spanish)lo Único Inmaculado es el Nombre Infinito de Dios. (1-Pausa)

ਮੈਲੇ ਬ੍ਰਹਮੰਡਾਇ ਕੈ; ਈਸ ॥

maile brahamanddaae kai; ees |

Sant Singh KhalsaThe rulers of kingdoms are polluted.
Manmohan SinghImpure are the kings of the world.
Manmohan Singh (Punjabi)ਅਪਵਿੱਤ੍ਰ ਹਨ ਜਗਤ ਦੇ ਰਾਜੇ।
Fareedkot Teeka(ਕੈ ਈਸ) ਬਹੁਤੇ ਹੀ (ਬ੍ਰਹਮੰਡਾਇ) ਬ੍ਰਹਮੰਡ ਮੈਲੇ ਹੈਂ॥
Prof. Sahib Singhਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ;

ਪਦ ਅਰਥ ਈਸ = ਰਾਜੇ। ਬ੍ਰਹਮੰਡਾਇ ਕੈ = ਬ੍ਰਹਮੰਡਾਂ ਦੇ।

SikhNet (Spanish)Manchados están los reyes de este mundo,

ਮੈਲੇ; ਨਿਸਿ ਬਾਸੁਰ ਦਿਨ ਤੀਸ ॥੨॥

maile; nis baasur din tees |2|

Sant Singh KhalsaNights and days, and the days of the month are polluted. ||2||
Manmohan SinghImpure are nights, days and the thirty days of month.
Manmohan Singh (Punjabi)ਅਪਵਿੱਤ੍ਰ ਹਨ ਰਾਤਾਂ, ਦਿਹਾੜੇ ਅਤੇ ਮਹੀਨੇ ਦੇ ਤੀਹ ਦਿਨ।
Fareedkot Teekaਰਾਤਿ ਦਿਨ ਭੀ ਮੈਲੇ ਹੈਂ ਪੁਨਹ (ਦਿਨ ਤੀਸ) ਮਹੀਨੇ ਭੀ ਮੈਲੇ ਹੈਂ॥੨॥
Prof. Sahib Singhਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥

ਪਦ ਅਰਥ ਨਿਸਿ = ਰਾਤ। ਬਾਸਰੁ = ਦਿਨ। ਤੀਸ = ਤੀਹ ॥੨॥

SikhNet (Spanish)manchados están el día y la noche y los treinta días del mes. (2)

ਮੈਲਾ ਮੋਤੀ; ਮੈਲਾ ਹੀਰੁ ॥

mailaa motee; mailaa heer |

Sant Singh KhalsaThe pearl is polluted, the diamond is polluted.
Manmohan SinghImpure is the pearl and impure the diamond.
Manmohan Singh (Punjabi)ਅਪਵਿੱਤ੍ਰ ਹੈ ਮਾਣਕ ਅਤੇ ਅਪਵਿੱਤ੍ਰ ਹੀ ਜਵੇਹਰ।
Fareedkot Teekaਮੋਤੀ ਭੀ ਮੈਲਾ ਹੈ ਔਰ ਹੀਰਾ ਭੀ ਮੈਲਾ ਹੈ॥
Prof. Sahib Singh(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ,

ਪਦ ਅਰਥ ਹੀਰੁ = ਹੀਰਾ।

SikhNet (Spanish)Manchada está la perla y el diamante,

ਮੈਲਾ; ਪਉਨੁ ਪਾਵਕੁ ਅਰੁ ਨੀਰੁ ॥੩॥

mailaa; paun paavak ar neer |3|

Sant Singh KhalsaWind, fire and water are polluted. ||3||
Manmohan SinghImpure are wind, fire and water.
Manmohan Singh (Punjabi)ਅਪਵਿੱਤ੍ਰ ਹਨ ਹਵਾ, ਅੱਗ ਅਤੇ ਪਾਣੀ।
Fareedkot Teekaਪਵਨ ਅਰੁ ਅਗਨੀ ਅਰੁ ਜਲੁ ਭੀ ਮੈਲਾ ਹੈ॥੩॥
Prof. Sahib Singhਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥

ਪਦ ਅਰਥ ਪਾਵਕੁ = ਅੱਗ ॥੩॥

SikhNet (Spanish)oh, manchado está el aire, el agua y el fuego. (3)

ਮੈਲੇ; ਸਿਵ ਸੰਕਰਾ ਮਹੇਸ ॥

maile; siv sankaraa mahes |

Sant Singh KhalsaShiva, Shankara and Mahaysh are polluted.
Manmohan SinghImpure are Shiva, Shankara and Mahesha.
Manmohan Singh (Punjabi)ਅਪਵਿੱਤ੍ਰ ਹਨ ਸ਼ਿਵਜੀ, ਸ਼ੰਕਰ ਅਤੇ ਮਹੇਸ਼।
Fareedkot Teekaਸਿਵ, ਸੰਕਰ, ਮਹੇਸ ਆਦਿਕ ਗ੍ਯਾਰਾਂ ਰੁਦ੍ਰ ਮੈਲੇ ਹੈਂ॥
Prof. Sahib Singhਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।

ਪਦ ਅਰਥ ਸੰਕਰਾ = ਸ਼ਿਵ। ਮਹੇਸ = ਸ਼ਿਵ।

SikhNet (Spanish)Manchados están Shiva, Shankara y Majesh, manchados están los Sidhas,

ਮੈਲੇ; ਸਿਧ ਸਾਧਿਕ ਅਰੁ ਭੇਖ ॥੪॥

maile; sidh saadhik ar bhekh |4|

Sant Singh KhalsaThe Siddhas, seekers and strivers, and those who wear religious robes, are polluted. ||4||
Manmohan SinghImpure are the men of miracles, the strivers and the religious garb wearers.
Manmohan Singh (Punjabi)ਅਪਵਿੱਤ੍ਰ ਹਨ ਕਰਾਮਾਤੀ ਬੰਦੇ, ਅਭਿਆਸੀ ਅਤੇ ਘਾਰਮਕ ਲਿਬਾਸ ਪਹਿਨਣ ਵਾਲੇ।
Fareedkot Teekaਸਿਧ ਔਰ (ਸਾਧਿਕ) ਸਾਧਨਾਂ ਕਰਨਹਾਰੇ ਔਰ ਭੇਖ ਭੀ ਮੈਲੇ ਹੈਂ॥੪॥
Prof. Sahib Singhਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥

ਪਦ ਅਰਥ ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ ਦੇ ਸਾਧਨ ਕਰਨ ਵਾਲੇ। ਭੇਖ = ਕਈ ਭੇਖਾਂ ਦੇ ਸਾਧੂ ॥੪॥

SikhNet (Spanish)los buscadores y los que algo pretenden de Dios. (4)

ਮੈਲੇ; ਜੋਗੀ ਜੰਗਮ ਜਟਾ ਸਹੇਤਿ ॥

maile; jogee jangam jattaa sahet |

Sant Singh KhalsaThe Yogis and wandering hermits with their matted hair are polluted.
Manmohan SinghImpure are the Yogis, the wandering hermits with their matted hair.
Manmohan Singh (Punjabi)ਅਪਵਿੱਤ੍ਰ ਹਨ ਯੋਗੀ, ਰਮਤੇ ਸਾਧੂ ਆਪਣੀਆਂ ਲਿਟਾਂ ਸਮੇਤ।
Fareedkot Teekaਜੋਗੀ ਅਰ ਜੰਗਮ ਜਟਾ ਕੇ ਸਹਤ ਜੋ ਨਾਂਗੇ ਹੈਂ ਸਭ ਮੈਲੇ ਹੈਂ॥
Prof. Sahib Singhਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ;

ਪਦ ਅਰਥ ਜੰਗਮ = ਸ਼ੈਵ ਮਤ ਦਾ ਇਕ ਫ਼ਿਰਕਾ ਜੋ ਜੋਗੀਆਂ ਦੀ ਇਕ ਸ਼ਾਖ਼ ਹੈ। ਜੰਗਮ ਆਪਣੇ ਸਿਰ ਉੱਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ। ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ = ਖੰਭਾਂ ਨਾਲ ਸਜਾਏ ਹੋਏ ਪਾਂਦੇ ਹਨ। ਜੰਗਮ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ: ਵਿਰਕਤ ਅਤੇ ਗ੍ਰਿਹਸਤੀ। ਸਹੇਤਿ = ਸਮੇਤ।

SikhNet (Spanish)Manchados están los Yoguis y los Shaivites, de cabello engreñado,

ਮੈਲੀ ਕਾਇਆ; ਹੰਸ ਸਮੇਤਿ ॥੫॥

mailee kaaeaa; hans samet |5|

Sant Singh KhalsaThe body, along with the swan-soul, is polluted. ||5||
Manmohan SinghImpure is the body along with the soul.
Manmohan Singh (Punjabi)ਅਪਵਿੱਤ੍ਰ ਹੈ ਦੇਹਿ ਸਣੇ ਆਤਮਾ ਦੇ।
Fareedkot Teekaਜੀਵੋਂ ਕੇ ਸਹਿਤ ਜੋ (ਕਾਇਆ) ਦੇਹੀ ਹੈ, ਸੋ ਭੀ ਮੈਲੀ ਹੈ॥੫॥
Prof. Sahib Singhਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥

ਪਦ ਅਰਥ ਕਾਇਆ = ਸਰੀਰ। ਹੰਸ = ਜੀਵਾਤਮਾ ॥੫॥

SikhNet (Spanish)oh, manchados están sus cuerpos y su Alma también. (5)

ਕਹਿ ਕਬੀਰ; ਤੇ ਜਨ ਪਰਵਾਨ ॥

keh kabeer; te jan paravaan |

Sant Singh KhalsaSays Kabeer, those humble beings are approved and pure,
Manmohan SinghSays Kabir, approved are the persons,
Manmohan Singh (Punjabi)ਕਬੀਰ ਜੀ ਆਖਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼,
Fareedkot Teekaਕਬੀਰ ਜੀ ਕਹਤੇ ਹੈਂ: ਵਹੁ ਪੁਰਸ ਪਰਵਾਨ ਹੈਂ॥
Prof. Sahib Singhਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ,

ਪਦ ਅਰਥ ਪਰਵਾਨ = ਕਬੂਲ।

SikhNet (Spanish)Dice Kabir, sólo serán Aprobados e Inmaculados,

ਨਿਰਮਲ ਤੇ; ਜੋ ਰਾਮਹਿ ਜਾਨ ॥੬॥੩॥

niramal te; jo raameh jaan |6|3|

Sant Singh KhalsaWho know the Lord. ||6||3||
Manmohan Singhand pure are they, who know their Lord.
Manmohan Singh (Punjabi)ਅਤੇ ਪਵਿੱਤ੍ਰ ਹਨ ਉਹ, ਜੋ ਆਪਣੇ ਪ੍ਰਭੂ ਨੂੰ ਜਾਣਦੇ ਹਨ।
Fareedkot Teekaਨਿਰਮਲ ਭੀ ਵਹੀ ਹੈਂ, ਜੋ ਰਾਮ ਕੋ ਜਾਨਤੇ ਹੈਂ॥੬॥੩॥☬ਮੁਲਾਂ ਪ੍ਰਤੀ ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥

ਪਦ ਅਰਥ ਰਾਮਹਿ = ਪਰਮਾਤਮਾ ਨੂੰ ॥੬॥੩॥

SikhNet (Spanish)aquellos sirvientes que conocen en su interior a Dios. (6-3)

Open this shabad →

Shabad Bhagat Kabir Ji Raag Bhairao

ਮਨੁ ਕਰਿ ਮਕਾ; ਕਿਬਲਾ ਕਰਿ ਦੇਹੀ ॥

man kar makaa; kibalaa kar dehee |

Sant Singh KhalsaLet your mind be Mecca, and your body the temple of worship.
Manmohan SinghMake thy mind thy Mecca and make thy body thy temple of worship.
Manmohan Singh (Punjabi)ਆਪਣੇ ਚਿੱਤ ਨੂੰ ਆਪਣਾ ਮੱਕਾ ਬਣਾ ਅਤੇ ਆਪਣੇ ਸਰੀਰ ਨੂੰ ਆਪਣਾ ਪੂਜਾ ਦਾ ਮੰਦਰ ਬਣਾ।
Fareedkot Teekaਮਨ ਕੋ ਮਕਾ ਅਰਥਾਤ ਮਕੇਸ੍ਵਰ ਮਹਾਂਦੇਵ ਕਰੁ ਔਰ (ਕਿਬਲਾ) ਗਿਰਦੇ ਕੀ ਚਾਰ ਦਿਵਾਰੀ ਇਹ ਦੇਹੀ ਦੇਹ ਕਰ॥
Prof. Sahib Singhਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ)।

ਪਦ ਅਰਥ ਮਕਾ = ਮੱਕਾ, ਅਰਬ ਦੇਸ ਦਾ ਸ਼ਹਿਰ ਜਿੱਥੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਕਿਬਲਾ = ਕਾਬੇ ਦੀ ਚਾਰ = ਦੀਵਾਰੀ ਜਿਸ ਦੀ ਜ਼ਿਆਰਤ ਕਰਦੇ ਹਨ। ਕਿਬਲਾ = (ਕ੍ਰਿ: ਵਿ:) ਸਾਹਮਣੇ, ਸਨਮੁਖ। (੨) ਜਿਸ ਵਲ ਮੂੰਹ ਕਰੀਏ, ਅਜਿਹਾ ਧਰਮ = ਮੰਦਰ, ਕਾਬਾ। ਮੱਕੇ ਵਿਚ ਮੁਸਲਮਾਨਾਂ ਦਾ ਪਰਸਿੱਧ ਮੰਦਰ।

SikhNet (Spanish)Dirige tu mente hacia la Meca, tu cuerpo hacia la Kaaba,

ਬੋਲਨਹਾਰੁ. ਪਰਮ ਗੁਰੁ ਏਹੀ ॥੧॥

bolanahaar. param gur ehee |1|

Sant Singh KhalsaLet the Supreme Guru be the One who speaks. ||1||
Manmohan SinghThis soul, the speaker, is the supreme Guru.
Manmohan Singh (Punjabi)ਬੋਲਣ ਵਾਲੀ, ਇਹ ਆਤਮਾ ਹੀ ਸ਼ਰੋਮਣੀ ਗੁਰੂ ਹੈ।
Fareedkot Teekaਜੋ (ਬੋਲਨ ਹਾਰ) ਬਾਣੀ ਆਦਿਕ ਕੇ ਪ੍ਰਕਾਸਣੇ ਵਾਲਾ ਚੈਤਨ੍ਯ ਹੈ (ਪਰਮ ਗੁਰੁ) ਵੱਡਾ ਗੁਰੂ ਏਹੀ ਹੈ॥
Prof. Sahib Singhਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ ॥੧॥

ਪਦ ਅਰਥ ਪਰਮ ਗੁਰੁ = ਵੱਡਾ ਪੀਰ ॥੧॥

SikhNet (Spanish)pues el Guru de gurus es el Ser que habla con la Voz de Dios. (1)

ਕਹੁ ਰੇ ਮੁਲਾਂ; ਬਾਂਗ ਨਿਵਾਜ ॥

kahu re mulaan; baang nivaaj |

Sant Singh KhalsaO Mullah, utter the call to prayer.
Manmohan SinghO Maulvi, then utter thou the call to prayer.
Manmohan Singh (Punjabi)ਹੇ ਮੋਲਵੀ! ਤਦ ਤੂੰ ਨਮਾਜ਼ ਦੇ ਸੱਦੇ ਦਾ ਹੋਕਾ ਦੇ।
Fareedkot Teekaਹੇ ਮੁਲਾਂ! ਤੂੰ ਗੁਣ ਗਾਉਣ ਵਾ ਨਾਮ ਉਚਾਰਨ ਰੂਪੀ ਬਾਂਗ ਕਹੁ ਔਰ ਨਿਮ੍ਰਤਾ ਰੂਪੀ ਨਿਮਾਜ ਪੜੁ॥
Prof. Sahib Singhਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ,

ਪਦ ਅਰਥ ਰੇ ਮੁਲਾਂ = ਹੇ ਮੁੱਲਾਂ!

SikhNet (Spanish)Oh Muláh, di tus oraciones

ਏਕ ਮਸੀਤਿ; ਦਸੈ ਦਰਵਾਜ ॥੧॥ ਰਹਾਉ ॥

ek maseet; dasai daravaaj |1| rahaau |

Sant Singh KhalsaThe one mosque has ten doors. ||1||Pause||
Manmohan SinghThe one body mosque has ten doors. Pause.
Manmohan Singh (Punjabi)ਦੇਹਿ ਦੀ ਇਹ ਮਸਜਿਦ ਦੇ ਦਸ ਬੂਹੇ ਹਨ। ਠਹਿਰਾਉ।
Fareedkot Teekaਏਕ ਦੇਹ ਰੂਪ ਮਸੀਤ ਹੈ ਔਰ ਇੰਦ੍ਰੈ ਰੂਪ ਇਸ ਕੇ ਦਸ ਦਰਵਾਜੇ ਹੈਂ॥੧॥ ਰਹਾਉ ॥
Prof. Sahib Singhਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ ॥੧॥ ਰਹਾਉ ॥

ਪਦ ਅਰਥ ਦਸੈ ਦਰਵਾਜ = ਦਸ ਦਰਵਾਜ਼ਿਆਂ ਵਾਲੀ ॥੧॥ ਰਹਾਉ ॥

SikhNet (Spanish)dentro de la Mezquita de tus Diez Puertas. (1-Pausa)

ਮਿਸਿਮਿਲਿ ਤਾਮਸੁ; ਭਰਮੁ ਕਦੂਰੀ ॥

misimil taamas; bharam kadooree |

Sant Singh KhalsaSo slaughter your evil nature, doubt and cruelty;
Manmohan SinghSlay thou thy wrath, doubt and malice,
Manmohan Singh (Punjabi)ਆਪਣੇ ਗੁੱਸੇ, ਸੰਦੇਹ ਤੇ ਮਨ ਦੀ ਮੈਲ ਨੂੰ ਮਾਰ ਸੁਟ,
Fareedkot Teeka(ਤਾਮਸੁ) ਤਮੋਂ ਗੁਣ ਕੋ ਮਾਰ ਇਹੀ (ਮਿਸਿਮਿਲਿ) ਹਲਾਲ ਕਰੁ ਔਰ ਜੋ ਭਰਮ ਕੋ (ਕਦੂਰੀ) ਕਟ ਦੇਹ, ਏਹੀ ਹਲਾਲ ਕੇ ਊਪਰ ਰੁਮਾਲ ਪਾਉ॥
Prof. Sahib Singh(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ,

ਪਦ ਅਰਥ ਮਿਸਿਮਿਲਿ = {ਬਿਸਮਿਲੁ, ਬਿਸਮਿੱਲਾ, ਅੱਲਾ ਦੇ ਨਾਮ ਤੇ। ਬੱਕਰਾ ਆਦਿਕ ਪਸ਼ੂ ਮਾਰਨ ਵੇਲੇ ਮੁਸਲਮਾਨ ਮੂੰਹੋਂ 'ਬਿਸਮਿੱਲਾ' ਆਖਦਾ ਹੈ, ਭਾਵ ਇਹ, ਕਿ ਰੱਬ ਅੱਗੇ ਭੇਟ ਕਰਦਾ ਹੈ। ਇੱਥੋਂ ਇਸ ਦਾ ਅਰਥ 'ਜੀਵ ਨੂੰ ਕੋਹਣਾ' ਬਣ ਗਿਆ ਹੈ} ਮਾਰ ਦੇਹ। ਤਾਮਸੁ = ਤਮੋ ਵਾਲਾ ਸੁਭਾਉ, ਕ੍ਰੋਧ ਆਦਿਕ ਵਾਲਾ ਸੁਭਾਉ। ਕਦੂਰੀ = ਕਦੂਰਤਿ, ਮਨ ਦੀ ਮੈਲ।

SikhNet (Spanish)Destruye tu enojo, tu ilusión y tu envidia hacia los demás,

ਭਾਖਿ ਲੇ ਪੰਚੈ; ਹੋਇ ਸਬੂਰੀ ॥੨॥

bhaakh le panchai; hoe sabooree |2|

Sant Singh Khalsaconsume the five demons and you shall be blessed with contentment. ||2||
Manmohan Singhand consume thine five demons, thus thou shall be blest with contentment.
Manmohan Singh (Punjabi)ਅਤੇ ਆਪਣੇ ਪੰਜਾਂ ਭੁਤਨਿਆਂ ਨੂੰ ਨਸ਼ਟ ਕਰ ਦੇ, ਇਸ ਤਰ੍ਹਾਂ ਤੂੰ ਸਬਰ ਸੰਤੋਖ ਨੂੰ ਪਾ ਲਵੇਗਾ।
Fareedkot Teeka(ਭਾਖਿ ਲੇ) ਖਾਇ ਲੈ ਪਾਂਚੋਂ ਕੋ, ਭਾਵ ਕਾਮਾਦਿਕੋਂ ਕਾ ਅਭਾਵ ਕਰ ਦੇਹੁ, ਫਿਰ ਤੁਝ ਕੋ (ਸਬੂਰੀ) ਸੰਤੋਖ ਬ੍ਰਿਤੀ ਪ੍ਰਾਪਤਿ ਹੋਵੇਗੀ॥੨॥
Prof. Sahib Singhਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ॥੨॥

ਪਦ ਅਰਥ ਭਾਖਿ ਲੇ = ਖਾ ਲੈ, ਮੁਕਾ ਦੇਹ। ਪੰਚੈ = ਕਾਮਾਦਿਕ ਪੰਜਾਂ ਨੂੰ। ਸਬੂਰੀ = ਸਬਰ, ਧੀਰਜ, ਸ਼ਾਂਤੀ ॥੨॥

SikhNet (Spanish)consume en tu interior a las cinco pasiones y vive en el Contentamiento con la Integridad en tu ser. (2)

ਹਿੰਦੂ ਤੁਰਕ ਕਾ; ਸਾਹਿਬੁ ਏਕ ॥

hindoo turak kaa; saahib ek |

Sant Singh KhalsaHindus and Muslims have the same One Lord and Master.
Manmohan SinghThe Hindus and the Muslims have the same one Lord.
Manmohan Singh (Punjabi)ਹਿੰਦੂਆਂ ਤੇ ਮੁਸਲਮਾਨਾਂ ਦਾ ਇਕ ਉਹ ਹੀ ਸੁਆਮੀ ਹੈ।
Fareedkot Teekaਹਿੰਦੂ ਅਰ ਮੁਸਲਮਾਨ ਕਾ (ਸਾਹਿਬੁ) ਸ੍ਵਾਂਮੀ ਏਕ ਪਰਮੇਸ੍ਵਰ ਹੈ॥
Prof. Sahib Singhਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।
SikhNet (Spanish)El hindú y el turco tienen el mismo Dios,

ਕਹ ਕਰੈ ਮੁਲਾਂ; ਕਹ ਕਰੈ ਸੇਖ ॥੩॥

keh karai mulaan; keh karai sekh |3|

Sant Singh KhalsaWhat can the Mullah do, and what can the Shaykh do? ||3||
Manmohan SinghFor man, what can the Maulvi do and what can the Sheikh do?
Manmohan Singh (Punjabi)ਆਦਮੀ ਲਈ ਕੀ ਮੋਲਵੀ ਕਰ ਸਕਦਾ ਹੈ ਅਤੇ ਕੀ ਸ਼ੇਖ ਕਰ ਸਕਦਾ ਹੈ?
Fareedkot Teekaਇਸ ਮੇਂ ਕੋਈ ਮੁਲਾਂ ਕ੍ਯਾ ਕਰੇਗਾ ਅਰ ਸੇਖ ਕ੍ਯਾ ਕਰ ਸਕਤਾ ਹੈ॥੩॥
Prof. Sahib Singhਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ॥੩॥

ਪਦ ਅਰਥ ਕਹ = ਕੀਹ? ॥੩॥

SikhNet (Spanish)así que no importa si uno es Muláh o Sheikh. (3)

ਕਹਿ ਕਬੀਰ; ਹਉ ਭਇਆ ਦਿਵਾਨਾ ॥

keh kabeer; hau bheaa divaanaa |

Sant Singh KhalsaSays Kabeer, I have gone insane.
Manmohan SinghSays Kabir, I have become mad.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਝੱਲਾ ਹੋ ਗਿਆ ਹਾਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਦਿਵਾਨਾਂ ਮਸਤ ਭਇਆ ਹੂੰ॥
Prof. Sahib Singhਕਬੀਰ ਆਖਦਾ ਹੈ ਕਿ (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ,

ਪਦ ਅਰਥ ਦਿਵਾਨਾ = ਪਾਗਲ, ਕਮਲਾ।

SikhNet (Spanish)Dice Kabir, me he vuelto loco por Ti,

ਮੁਸਿ ਮੁਸਿ ਮਨੂਆ; ਸਹਜਿ ਸਮਾਨਾ ॥੪॥੪॥

mus mus manooaa; sehaj samaanaa |4|4|

Sant Singh KhalsaSlaughtering, slaughtering my mind, I have merged into the Celestial Lord. ||4||4||
Manmohan SinghSlaying, slaying my mind, I have merged in the Lord.
Manmohan Singh (Punjabi)ਆਪਣੇ ਮਨ ਨੂੰ ਮਾਰ ਮਾਰ ਕੇ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ।
Fareedkot Teeka(ਮੁਸਿ ਮੁਸਿ) ਰੋਕ ਰੋਕ ਕਰ ਮਨ ਕੇ ਤਾਂਈ (ਸਹਿਜ) ਅਫੁਰ ਪਰਮਾਤਮਾ ਮੇਂ ਸਮਾਵਨ, ਭਾਵ ਅਭੇਦ ਕੀਆ ਹੈ॥੪॥੪॥☬ਕਿਸੀ ਸਮੇਂ ਮੇਂ ਲੋਕ ਕਬੀਰ ਜੀ ਕੀ ਨਿੰਦਾ ਕਰਨੇ ਲਗ ਪੜੇ, ਕਹਿਨੇ ਲਗੇ ਕਿ ਕਬੀਰ ਫਕੀਰੋਂ ਸੇ ਮਿਲ ਕੇ ਬਿਗੜ ਗਿਆ ਹੈ। ਤਿਸ ਪਰ ਕਹਤੇ ਹੈਂ:
Prof. Sahib Singhਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ ॥੪॥੪॥

ਪਦ ਅਰਥ ਮੁਸਿ ਮੁਸਿ = ਸਹਿਜੇ ਸਹਿਜੇ। ਮਨੂਆ = ਅੰਞਾਣਾ ਮਨ। ਸਹਜਿ = ਸਹਿਜ ਅਵਸਥਾ ਵਿਚ ॥੪॥੪॥

SikhNet (Spanish)oh Dios y calmando mi mente me he fundido en el Equilibrio Total. (4-4)

Open this shabad →

Shabad Bhagat Kabir Ji Raag Bhairao

ਗੰਗਾ ਕੈ ਸੰਗਿ; ਸਲਿਤਾ ਬਿਗਰੀ ॥

gangaa kai sang; salitaa bigaree |

Sant Singh KhalsaWhen the stream flows into the Ganges,
Manmohan SinghWhen the stream blends with the Ganges,
Manmohan Singh (Punjabi)ਜਦ ਨਦੀ ਸੁਰਸਰੀ ਨਾਲ ਮਿਲ ਜਾਂਦੀ ਹੈ,
Fareedkot Teekaਜੈਸੇ ਗੰਗਾ ਕੇ ਸਾਥ ਮਿਲ ਕੇ ਨਦੀ ਬਿਗਰੀ ਹੈ॥
Prof. Sahib Singh(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ,

ਪਦ ਅਰਥ ਸਲਿਤਾ = ਨਦੀ। ਬਿਗਰੀ = ਵਿਗੜ ਗਈ।

SikhNet (Spanish)El arroyo se perdió en el Ganges,

ਸੋ ਸਲਿਤਾ; ਗੰਗਾ ਹੋਇ ਨਿਬਰੀ ॥੧॥

so salitaa; gangaa hoe nibaree |1|

Sant Singh KhalsaThen it becomes the Ganges. ||1||
Manmohan Singhthen that stream is adjudged as the Ganges.
Manmohan Singh (Punjabi)ਤਦ ਉਹ ਨਦੀ ਸੁਰਸਰੀ ਹੀ ਮਨੀ ਜਾਂਦੀ ਹੈ।
Fareedkot Teekaਸੋ ਨਦੀ ਗੰਗਾ ਕਾ ਸ੍ਵਰੂਪ ਹੀ ਹੋਇ (ਨਿਬਰੀ) ਗਈ ਹੈ॥੧॥
Prof. Sahib Singhਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ ॥੧॥

ਪਦ ਅਰਥ ਨਿਬਰੀ = ਨਿੱਬੜ ਗਈ, ਮੁੱਕ ਗਈ, ਆਪਾ ਮੁਕਾ ਗਈ ॥੧॥

SikhNet (Spanish)pero en realidad se convirtió en el Ganges. (1)

ਬਿਗਰਿਓ ਕਬੀਰਾ; ਰਾਮ ਦੁਹਾਈ ॥

bigario kabeeraa; raam duhaaee |

Sant Singh KhalsaJust so, Kabeer has changed.
Manmohan SinghSimilarly Kabir is blended with the Lord, by uttering His Name.
Manmohan Singh (Punjabi)ਏਸੇ ਤਰ੍ਹਾਂ ਹੀ ਉਸ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕਬੀਰ ਸੁਆਮੀ ਨਾਲ ਮਿਲ ਗਿਆ ਹੈ।
Fareedkot Teekaਰਾਮ ਕੀ (ਦੁਹਾਈ) ਸੁੰਗਧ ਹੈ ਮੈਂ ਕਬੀਰ ਸਚ ਕਰ ਬਿਗਰਿ ਗਿਆ ਹੂੰ॥☬ਕੈਸੇ ਬਿਗਰਾ ਹੂੰ? ਸੋ ਕਹਤੇ ਹੈਂ:
Prof. Sahib Singhਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ।

ਪਦ ਅਰਥ ਰਾਮ ਦੁਹਾਈ = ਰਾਮ ਦੀ ਦੁਹਾਈ ਦੇ ਕੇ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ।

SikhNet (Spanish)Así, por Dios, Kabir cambió su color,

ਸਾਚੁ ਭਇਓ; ਅਨ ਕਤਹਿ. ਨ ਜਾਈ ॥੧॥ ਰਹਾਉ ॥

saach bheo; an kateh. na jaaee |1| rahaau |

Sant Singh KhalsaHe has become the Embodiment of Truth, and he does not go anywhere else. ||1||Pause||
Manmohan SinghHe has become the embodiment of the true Lord and now goes not any where else. Pause.
Manmohan Singh (Punjabi)ਉਹ ਸੱਚੇ ਸੁਆਮੀ ਦਾ ਸਰੂਪ ਹੋ ਗਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ। ਠਹਿਰਾਉ।
Fareedkot Teeka(ਸਾਚੁ ਭਇਓ) ਸਚ ਪਰਮਾਤਮਾ ਕਾ ਸ੍ਵਰੂਪ ਹੂਆ ਮੇਰਾ ਮਨੁ (ਅਨੁ) ਔਰ ਕਿਸੀ ਸਥਾਨ ਪਰ ਨਹੀਂ ਜਾਤਾ॥੧॥ ਰਹਾਉ ॥
Prof. Sahib Singh(ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਰਹਾਉ ॥

ਪਦ ਅਰਥ ਅਨ ਕਤਹਿ = ਹੋਰ ਕਿਸੇ ਭੀ ਥਾਂ ॥੧॥ ਰਹਾਉ ॥

SikhNet (Spanish)pero en Verdad él no ha cambiado, él se ha convertido en la encarnación de la Verdad. (1-Pausa)

ਚੰਦਨ ਕੈ ਸੰਗਿ; ਤਰਵਰੁ ਬਿਗਰਿਓ ॥

chandan kai sang; taravar bigario |

Sant Singh KhalsaAssociating with the sandalwood tree, the tree nearby is changed;
Manmohan SinghAssociating with sandal, the tree is spoiled,
Manmohan Singh (Punjabi)ਚੰਨਣ ਨਾਲ ਸੰਗਤ ਕਰਕੇ ਬਿਰਛ ਬਿਗੜ ਜਾਂਦਾ ਹੈ,
Fareedkot Teekaਜੋ ਬ੍ਰਿਛ ਚੰਦਨ ਕੇ ਸਾਥ ਮਿਲ ਕੇ ਬਿਗਰਾ ਹੈ॥
Prof. Sahib Singh(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ,

ਪਦ ਅਰਥ ਤਰਵਰੁ = ਰੁੱਖ।

SikhNet (Spanish)Los árboles que rodean al Sándalo se han impregnado del aroma

ਸੋ ਤਰਵਰੁ; ਚੰਦਨੁ ਹੋਇ ਨਿਬਰਿਓ ॥੨॥

so taravar; chandan hoe nibario |2|

Sant Singh Khalsathat tree begins to smell just like the sandalwood tree. ||2||
Manmohan Singhand that tree becomes like sandal itself.
Manmohan Singh (Punjabi)ਅਤੇ ਉਹ ਬਿਰਛ ਖੁਦ ਚੰਨਣ ਵਰਗਾ ਹੀ ਹੋ ਜਾਂਦਾ ਹੈ।
Fareedkot Teekaਸੋ ਬ੍ਰਿਛ ਚੰਦਨ ਰੂਪ ਹੀ ਹੋ ਜਾਤਾ ਭ੍ਯਾ ਹੈ॥੨॥
Prof. Sahib Singhਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ॥੨॥
SikhNet (Spanish)y debes saber que huelen a nada más que a Sándalo. (2)

ਪਾਰਸ ਕੈ ਸੰਗਿ; ਤਾਂਬਾ ਬਿਗਰਿਓ ॥

paaras kai sang; taanbaa bigario |

Sant Singh KhalsaComing into contact with the philosophers' stone, copper is transformed;
Manmohan SinghWhen the copper is spooled in the society of the philosopher's stone,
Manmohan Singh (Punjabi)ਰਸਾਇਣ ਨਾਲ ਲਗ ਕੇ ਤਾਂਬਾ ਬਿਗੜ ਜਾਂਦਾ ਹੈ,
Fareedkot Teekaਜੋ ਤਾਂਬਾ ਪਾਰਸ ਕੇ ਸਾਥ ਮਿਲ ਕੇ ਬਿਗਰਾ ਹੈ॥
Prof. Sahib Singhਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ,
SikhNet (Spanish)El cobre cambia su color siendo frotado con la Piedra Filosofal,

ਸੋ ਤਾਂਬਾ; ਕੰਚਨੁ ਹੋਇ ਨਿਬਰਿਓ ॥੩॥

so taanbaa; kanchan hoe nibario |3|

Sant Singh Khalsathat copper is transformed into gold. ||3||
Manmohan Singhthat copper is transmuted into gold.
Manmohan Singh (Punjabi)ਅਤੇ ਉਹ ਤਾਂਬਾ ਸੋਨੇ ਵਿੱਚ ਤਬਦੀਲ ਹੋ ਜਾਂਦਾ ਹੈ।
Fareedkot Teekaਵਹੁ ਤਾਂਬਾ (ਕੰਚਨੁ) ਸ੍ਵਰਨ ਰੂਪ ਹੀ ਹੋਇ ਨਿਬੜਾ ਹੈ॥੩॥
Prof. Sahib Singhਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ ॥੩॥

ਪਦ ਅਰਥ ਕੰਚਨੁ = ਸੋਨਾ ॥੩॥

SikhNet (Spanish)y así ese cobre se transforma en oro. (3)

ਸੰਤਨ ਸੰਗਿ; ਕਬੀਰਾ ਬਿਗਰਿਓ ॥

santan sang; kabeeraa bigario |

Sant Singh KhalsaIn the Society of the Saints, Kabeer is transformed;
Manmohan SinghIn the society of saints, Kabir is spoiled,
Manmohan Singh (Punjabi)ਸਤਿਸੰਗਤ ਅੰਦਰ ਕਬੀਰ ਬਿਗੜ ਗਿਆ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਐਸੇ ਹੀ ਸੰਤੋਂ ਕੇ ਸੰਗ ਮਿਲ ਕੇ (ਕਬੀਰਾ) ਮੈਂ ਬਿਗਰ ਗਿਆ ਹੂੰ॥
Prof. Sahib Singh(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ।
SikhNet (Spanish)Kabir también ha sido impregnado por los Santos y ve el milagro,

ਸੋ ਕਬੀਰੁ; ਰਾਮੈ ਹੋਇ ਨਿਬਰਿਓ ॥੪॥੫॥

so kabeer; raamai hoe nibario |4|5|

Sant Singh Khalsathat Kabeer is transformed into the Lord. ||4||5||
Manmohan Singhthat Kabir himself is tuned into God.
Manmohan Singh (Punjabi)ਤੇ ਕਬੀਰ ਖੁਦ ਵਾਹਿਗੁਰੂ ਦਾ ਬਣ ਗਿਆ ਹੈ।
Fareedkot Teekaਸੋ ਅਬ (ਕਬੀਰੁ) ਮੈਂ ਰਾਮ ਕਾ ਰੂਪ ਹੀ ਹ੍ਵੈ ਨਿਬੜਾ ਹੂੰ, ਭਾਵ ਅਭੇਦ ਭ੍ਯਾ ਹੂੰ॥੪॥੫॥☬ਪਾਖੰਡ ਭੇਖੋਂ ਕੀ ਨਿਖੇਧੀ ਕਰਤੇ ਹੂਏ ਕਹਤੇ ਹੈਂ:
Prof. Sahib Singhਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ ॥੪॥੫॥
SikhNet (Spanish)Kabir se ha vuelto Uno con Dios y ahora Él y Dios son Uno y lo Mismo. (4-5)

Open this shabad →

Shabad Bhagat Kabir Ji Raag Bhairao

ਮਾਥੇ ਤਿਲਕੁ; ਹਥਿ ਮਾਲਾ ਬਾਨਾਂ ॥

maathe tilak; hath maalaa baanaan |

Sant Singh KhalsaSome apply ceremonial marks to their foreheads, hold malas in their hands, and wear religious robes.
Manmohan SinghPeople put on sacrificial mark on their forehead, carry rosary in their hand and wear sectarial dresses.
Manmohan Singh (Punjabi)ਲੋਕ ਆਪਣੇ ਮਥੇ ਤੇ ਟਿੱਕਾ ਲਾਉਂਦੇ ਹਨ, ਹਥ ਵਿੱਚ ਜਪਨੀ ਪਰਕੜਦੇ ਹਨ ਅਤੇ ਸੰਪ੍ਰਦਾਈ ਪੁਸ਼ਾਕਾ ਪਹਿਨਦੇ ਹਨ।
Fareedkot Teekaਮਾਥੇ ਪੁਰ ਤਿਲਕੁ ਲਗਾ ਲੀਆ ਹਾਥ ਮੇਂ ਮਾਲਾ ਪਕੜ ਲਈ॥
Prof. Sahib Singh(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ),

ਪਦ ਅਰਥ ਹਥਿ = ਹੱਥ ਵਿਚ। ਬਾਨਾਂ = ਧਾਰਮਿਕ ਪਹਿਰਾਵਾ।

SikhNet (Spanish)En la frente está la marca de azafrán, en las manos el rosario,

ਲੋਗਨ; ਰਾਮੁ ਖਿਲਉਨਾ ਜਾਨਾਂ ॥੧॥

logan; raam khilaunaa jaanaan |1|

Sant Singh KhalsaSome people think that the Lord is a play-thing. ||1||
Manmohan SinghMen deem the Lord as a play thing.
Manmohan Singh (Punjabi)ਇਨਸਾਨ ਪ੍ਰਭੂ ਨੂੰ ਖਿੜੌਣਾ ਸਮਝਦੇ ਹਨ।
Fareedkot Teekaਇਹ (ਬਾਨਾਂ) ਭੇਖ ਬਨਾ ਲੀਆ ਲੋਗੋਂ ਨੇ, ਹੇ ਰਾਮ! ਤੈਨੂੰ ਖਿਲਉਨਾ, ਭਾਵ ਬਾਲਕ ਜਾਨ ਲੀਆ ਹੈ। ਜੈਸੇ ਬਾਲਕ ਕੋ ਖਿਲਾਉਨਾ ਦੇ ਕਰ ਪ੍ਰਸੰਨ ਕਰ ਲੇਤੇ ਹੈਂ ਇਸੀ ਤਰਾਂ ਜਾਨਤੇ ਹੈਂ ਕਿ ਰਾਮ ਭੀ ਦੰਭ ਸੇ ਰੀਝ ਜਾਵੇਗਾ॥੧॥
Prof. Sahib Singhਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ) ॥੧॥

ਪਦ ਅਰਥ ਲੋਗਨ = ਲੋਕਾਂ ਨੇ ॥੧॥

SikhNet (Spanish)oh, qué vergüenza que los seres humanos hayan convertido a Dios en un juguete. (1)

ਜਉ ਹਉ ਬਉਰਾ; ਤਉ ਰਾਮ ਤੋਰਾ ॥

jau hau bauraa; tau raam toraa |

Sant Singh KhalsaIf I am insane, then I am Yours, O Lord.
Manmohan SinghIf I am mad, even then I am Thine, O Lord.
Manmohan Singh (Punjabi)ਜੇਕਰ ਮੈਂ ਕਮਲਾਂ ਭੀ ਹਾ ਤਾਂ ਭੀ ਮੈਂ ਤੇਰਾ ਹਾਂ, ਹੇ ਸੁਆਮੀ!
Fareedkot Teekaਹੇ ਰਾਮ! ਜੌ ਮੈਂ (ਬਉਰਾ) ਬਾਵਰਾ ਹੂੰ ਤੌ (ਤੌਰਾ) ਤੇਰਾ ਹੀ ਹੂੰ॥
Prof. Sahib Singh(ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਲੋਕ ਮੈਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ! ਜੇ ਮੈਂ (ਲੋਕਾਂ ਦੇ ਭਾਣੇ) ਪਾਗਲ ਹਾਂ, ਤਾਂ ਭੀ (ਮੈਨੂੰ ਇਹ ਠੰਢ ਹੈ ਕਿ) ਮੈਂ ਤੇਰਾ (ਸੇਵਕ) ਹਾਂ।

ਪਦ ਅਰਥ ਜਉ = ਜੇ। ਹਉ = ਮੈਂ। ਰਾਮ = ਹੇ ਰਾਮ!

SikhNet (Spanish)Si estoy loco, lo estoy, pero sólo por Ti, oh Dios

ਲੋਗੁ. ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥

log. maram keh jaanai moraa |1| rahaau |

Sant Singh KhalsaHow can people know my secret? ||1||Pause||
Manmohan SinghHow can people know my secret? Pause.
Manmohan Singh (Punjabi)ਲੋਕ ਮੇਰੇ ਭੇਤ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਨ? ਠਹਿਰਾਉ।
Fareedkot Teekaਪਰੰਤੂ ਔਰ ਲੋਗ ਮੇਰਾ (ਮਰਮੁ) ਭੇਦੁ ਕਯਾ ਜਾਨਤੇ ਹੈਂ॥੧॥ ਰਹਾਉ ॥
Prof. Sahib Singhਦੁਨੀਆ ਭਲਾ ਮੇਰੇ ਦਿਲ ਦਾ ਭੇਤ ਕੀਹ ਜਾਣ ਸਕਦੀ ਹੈ? ॥੧॥ ਰਹਾਉ ॥

ਪਦ ਅਰਥ ਮਰਮੁ = ਭੇਤ ॥੧॥ ਰਹਾਉ ॥

SikhNet (Spanish)y ¿qué sabe la gente quién es el Yo Misterioso? (1-Pausa)

ਤੋਰਉ. ਨ ਪਾਤੀ; ਪੂਜਉ. ਨ ਦੇਵਾ ॥

torau. na paatee; poojau. na devaa |

Sant Singh KhalsaI do not pick leaves as offerings, and I do not worship idols.
Manmohan SinghI tear not leaves and worship not gods.
Manmohan Singh (Punjabi)ਮੈਂ ਪੱਤੇ ਨਹੀਂ ਤੋੜਦਾ ਅਤੇ ਦੇਵਤਿਆਂ ਨੂੰ ਨਹੀਂ ਪੂਜਦਾ।
Fareedkot Teekaਮੈਂ ਪਤ੍ਰੋਂ ਕੋ ਨਹੀਂ ਤੋਰਤਾ ਹੂੰ ਔਰ ਕ੍ਰਿਤਮ ਦੇਵ ਕੋ ਭੀ ਨਹੀਂ ਪੂਜਤਾ ਹੂੰ॥
Prof. Sahib Singh(ਦੇਵਤਿਆਂ ਅੱਗੇ ਭੇਟ ਧਰਨ ਲਈ) ਨਾਹ ਹੀ ਮੈਂ (ਫੁੱਲ) ਪੱਤਰ ਤੋੜਦਾ ਹਾਂ, ਨਾਹ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ,

ਪਦ ਅਰਥ ਤੋਰਉ ਨ = ਮੈਂ ਨਹੀਂ ਤੋੜਦਾ। ਦੇਵਾ = ਦੇਵਤੇ।

SikhNet (Spanish)No he arrancado hojas para ofrecerlas a los dioses,

ਰਾਮ ਭਗਤਿ ਬਿਨੁ; ਨਿਹਫਲ ਸੇਵਾ ॥੨॥

raam bhagat bin; nihafal sevaa |2|

Sant Singh KhalsaWithout devotional worship of the Lord, service is useless. ||2||
Manmohan SinghWithout the Lord's devotion, fruitless is other service.
Manmohan Singh (Punjabi)ਸਾਈਂ ਦੇ ਅਨੁਰਾਗ ਦੇ ਬਾਝੋਂ ਨਿਸਫਲ ਹੈ, ਹੋਰ ਟਹਿਲ ਸੇਵਾ।
Fareedkot Teeka(ਰਾਮ) ਹੇ ਰਮਣ ਰੂਪ ਪਰਮੇਸ੍ਵਰ! ਤੇਰੀ ਭਗਤੀ ਸੇ ਬਿਨਾਂ ਔਰ ਸੇਵਾ ਨਿਸਫਲ ਹੈ॥੨॥
Prof. Sahib Singh(ਮੈਂ ਜਾਣਦਾ ਹਾਂ ਕਿ) ਪ੍ਰਭੂ ਦੀ ਬੰਦਗੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ ॥੨॥
SikhNet (Spanish)pues sin Devoción, uno no sirve a Dios. (2)

ਸਤਿਗੁਰੁ ਪੂਜਉ; ਸਦਾ ਸਦਾ ਮਨਾਵਉ ॥

satigur poojau; sadaa sadaa manaavau |

Sant Singh KhalsaI worship the True Guru; forever and ever, I surrender to Him.
Manmohan SinghI worship my True Guru, and ever, ever propitiate him, By such service,
Manmohan Singh (Punjabi)ਮੈਂ ਆਪਣੇ ਸਚੇ ਗੁਰਾਂ ਦੀ ਉਪਾਸਨਾ ਕਰਦਾ ਅਤੇ ਸਦੀਵ ਸਦੀਵ ਹੀ ਉਨ੍ਹਾਂ ਨੂੰ ਰੀਝਾਉਂਦਾ ਹਾਂ।
Fareedkot Teekaਮਨ ਕਰ ਕੇ ਸਦੀਵ ਸਤਿਗੁਰੋਂ ਕੋ ਪੂਜਤਾ ਹੂੰ, ਪੁਨਹ ਬਾਂਣੀ ਕਰ ਕੇ ਸਦਾ ਮਨਾਵਣਾ ਕਰਤਾ ਹੂੰ॥
Prof. Sahib Singhਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ, ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ,

ਪਦ ਅਰਥ ਪੂਜਉ = ਪੂਜਉਂ, ਮੈਂ ਪੂਜਦਾ ਹਾਂ।

SikhNet (Spanish)Alabo a mi Guru Verdadero, sí, busco Complacerlo siempre,

ਐਸੀ ਸੇਵ; ਦਰਗਹ ਸੁਖੁ ਪਾਵਉ ॥੩॥

aisee sev; daragah sukh paavau |3|

Sant Singh KhalsaBy such service, I find peace in the Court of the Lord. ||3||
Manmohan SinghI shall obtain peace in the Lord's court.
Manmohan Singh (Punjabi)ਐਹੋ ਜੇਹੀ ਘਾਲ ਦੁਆਰਾ, ਮੈਨੂੰ ਸਾਈਂ ਦੇ ਦਰਬਾਰ ਵਿੱਚ ਆਰਾਮ ਮਿਲੇਗਾ।
Fareedkot Teekaਐਸੀ ਸੇਵਾ ਸੇ ਤੇਰੀ ਦਰਗਾਹ ਮੇਂ ਸੁਖ ਪਾਵੋਂਗਾ॥੩॥
Prof. Sahib Singhਤੇ ਇਸ ਸੇਵਾ ਦੀ ਬਰਕਤਿ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁਖ ਮਾਣਦਾ ਹਾਂ ॥੩॥

ਪਦ ਅਰਥ ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ।੩। ❀ ਨੋਟ: ਇਸ ਤੁਕ ਵਿਚ ਲਫ਼ਜ਼ 'ਪੂਜਉ', 'ਮਨਾਵਉ' ਅਤੇ 'ਪਾਵਉ' ਵਰਤਮਾਨ ਕਾਲ ਇਕ-ਵਚਨ ਵਿਚ ਹਨ। ਇਹਨਾਂ ਦਾ ਅਰਥ ਹੈ ਪੂਜਦਾ ਹਾਂ, ਮਨਾਂਦਾ ਹਾਂ, ਪਾਂਦਾ ਹੈ, ਜਿਵੇਂ 'ਗੁਰੂ ਨੂੰ ਪੂਜਣਾ ਅਤੇ ਮਨਾਣਾ' ਕੋਈ ਅਗਾਂਹ ਅੱਗੇ ਆਉਣ ਵਾਲੇ ਜਨਮ ਦਾ ਕੰਮ ਨਹੀਂ, ਹੁਣ ਦੇ ਸਮੇ ਮਨੁੱਖਾ-ਜਨਮ ਦੇ ਵੇਲੇ ਦਾ ਕਰਤੱਬ ਹੈ, ਤਿਵੇਂ 'ਦਰਗਹ ਸੁਖੁ ਪਾਵਉ' ਭੀ ਹੁਣ ਦੇ ਸਮੇ ਨਾਲ ਹੀ ਸੰਬੰਧ ਰੱਖਦਾ ਹੈ, ਕਿਸੇ ਅਗਲੇ ਆਉਣ ਵਾਲੇ ਜਨਮ ਦੇ ਨਾਲ ਸੰਬੰਧ ਰੱਖਣ ਵਾਲੀ ਘਟਨਾ ਨਹੀਂ ਹੈ। ਸੋ, 'ਦਰਗਹ' ਦਾ ਭਾਵ ਹੈ 'ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਲੀ ਅਵਸਥਾ' ॥੩॥

SikhNet (Spanish)y Sirviéndolo logro el Éxtasis en la Corte del Señor. (3)

ਲੋਗੁ ਕਹੈ; ਕਬੀਰੁ ਬਉਰਾਨਾ ॥

log kahai; kabeer bauraanaa |

Sant Singh KhalsaPeople say that Kabeer has gone insane.
Manmohan SinghPeople say, Kabir has gone mad.
Manmohan Singh (Punjabi)ਲੋਕ ਆਖਦੇ ਹਨ, ਕਬੀਰ ਸੁਦਾਈ ਹੋ ਗਿਆ ਹੈ।
Fareedkot Teekaਮੇਰੇ ਕੋ ਸਭ ਲੋਕ ਕਹਤੇ ਹੈਂ ਕਬੀਰ ਬੌਰਾ ਹੋ ਗਿਆ ਹੈ॥
Prof. Sahib Singh(ਹਿੰਦੂ-) ਜਗਤ ਆਖਦਾ ਹੈ, ਕਬੀਰ ਪਾਗਲ ਹੋ ਗਿਆ ਹੈ (ਕਿਉਂਕਿ ਨਾਹ ਇਹ ਤਿਲਕ ਆਦਿਕ ਚਿਹਨ ਵਰਤਦਾ ਹੈ ਤੇ ਨਾਹ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿਚ ਭੇਟ ਕਰਨ ਜਾਂਦਾ ਹੈ),
SikhNet (Spanish)La Gente dice, Kabir se ha vuelto totalmente loco,

ਕਬੀਰ ਕਾ ਮਰਮੁ; ਰਾਮ ਪਹਿਚਾਨਾਂ ॥੪॥੬॥

kabeer kaa maram; raam pahichaanaan |4|6|

Sant Singh KhalsaOnly the Lord realizes the secret of Kabeer. ||4||6||
Manmohan SinghThe secret of Kabir, the Lord alone knows.
Manmohan Singh (Punjabi)ਕਬੀਰ ਦੇ ਭੇਤ ਨੂੰ ਕੇਵਲ ਪ੍ਰਭੂ ਹੀ ਜਾਣਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹੇ ਰਾਮ! ਮੇਰਾ ਮਰਮੁ ਤੈਨੇ ਹੀ ਪਛਾਨਾ ਹੈ॥੪॥੬॥☬ਪੁਨਹ ਪੰਡਤ ਕਾਜੀ ਔਰ ਮੁਲਾਂ ਕਬੀਰ ਜੀ ਕੋ ਕਹਿਨੇ ਲਗੇ: ਤੁਮ ਜੋ ਤਿਲਕ ਆਦਿਕ ਕੀ ਨਿਖੇਧੀ ਕਰਤੇ ਹੋ ਹਮਾਰੇ ਸਾਥ ਚਰਚਾ ਕਰ ਲੇ। ਤਿਸ ਪਰ ਕਬੀਰ ਜੀ ਨੇ ਏਹ ਸਬਦ ਉਚਾਰਨ ਕੀਆ ਹੈ:
Prof. Sahib Singhਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਜਾਣਦਾ ਹੈ ॥੪॥੬॥
SikhNet (Spanish)pero sólo Dios conoce el interior de mi corazón. (4-6)

Open this shabad →

Shabad Bhagat Kabir Ji Raag Bhairao continues on Ang 1159

ਉਲਟਿ ਜਾਤਿ; ਕੁਲ ਦੋਊ ਬਿਸਾਰੀ ॥

aulatt jaat; kul doaoo bisaaree |

Sant Singh KhalsaTurning away from the world, I have forgotten both my social class and ancestry.
Manmohan SinghTurning away from the world, I have forgotten both my caste and lineage.
Manmohan Singh (Punjabi)ਦੁਨੀਆਂ ਵੱਲੋਂ ਮੋੜਾ ਪਾ ਕੇ, ਮੈਂ ਆਪਣੀ ਜਾਤੀ ਅਤੇ ਵੰਸ਼ ਦੋਨਾਂ ਨੂੰ ਹੀ ਭੁਲਾ ਦਿੱਤਾ ਹੈ।
Fareedkot Teekaਸੰਸਾਰ ਕੀ ਤਰਫ ਸੇ ਉਲਟਿ ਕਰ ਜਾਤੀ ਔਰ ਕੁਲ ਕੀ ਅਭਿਮਾਨਤਾ ਦੋਨੋ ਬਿਸਾਰ ਦਈ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)।

ਪਦ ਅਰਥ ਉਲਟਿ = (ਮਾਇਆ ਵਲੋਂ) ਪਰਤ ਕੇ। ਦੋਊ = ਜਾਤ ਅਤੇ ਕੁਲ ਦੋਵੇਂ।

SikhNet (Spanish)He volteado la cara a Maya y dejado a un lado mi apego por mi profesión de tejedor,

ਸੁੰਨ ਸਹਜ ਮਹਿ; ਬੁਨਤ ਹਮਾਰੀ ॥੧॥

sun sehaj meh; bunat hamaaree |1|

Sant Singh KhalsaMy weaving now is in the most profound celestial stillness. ||1||
Manmohan SinghMy weaving is now in the divine stillness.
Manmohan Singh (Punjabi)ਮੇਰਾ ਬੁਣਨਾ ਹੁਣ ਈਸ਼ਵਰੀ ਚੁਪਚਾਪ ਅੰਦਰ ਹੈ।
Fareedkot Teeka(ਸੁੰਨ ਸਹਜ) ਅਫੁਰ ਅਚੁਤ ਪ੍ਰਮੇਸ੍ਵਰ ਮੇਂ ਹਮਾਰੀ ਬੁਨਿਤ ਹੋ ਰਹੀ ਹੈ, ਭਾਵ ਤਿਸਮੈਂ ਹਮਾਰੀ ਬ੍ਰਿਤੀ ਲਗ ਰਹੀ ਹੈ॥੧॥
Prof. Sahib Singhਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ ॥੧॥

ਪਦ ਅਰਥ ਸੁੰਨਿ = ਅਫੁਰ ਅਵਸਥਾ। ਸਹਜ = ਅਡੋਲ ਅਵਸਥਾ। ਬੁਨਤ = ਤਾਣੀ, ਮਨ ਦੀ ਲਗਨ, ਲਿਵ ॥੧॥

SikhNet (Spanish)mi casta y mi familia, ahora sólo tejo nada más que el Nombre de Dios en la experiencia del Equilibrio. (1)

ਹਮਰਾ ਝਗਰਾ; ਰਹਾ ਨ. ਕੋਊ ॥

hamaraa jhagaraa; rahaa na. koaoo |

Sant Singh KhalsaI have no quarrel with anyone.
Manmohan SinghI have no quarrel with any one now.
Manmohan Singh (Punjabi)ਹੁਣ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਰਿਹਾ।
Fareedkot Teekaਹੇ ਭਾਈ! ਹਮਾਰਾ ਝਗਰਾ ਕਿਸੀ ਕੇ ਸਾਥ ਨਹੀਂ ਰਹਾ॥
Prof. Sahib Singhਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)।

ਪਦ ਅਰਥ ਝਗਰਾ = ਵਾਸਤਾ, ਸੰਬੰਧ।

SikhNet (Spanish)Sí, he abandonado todo tipo de contienda,

Open this shabad (10 lines, Angs 1158-1159) →

Ang 1158 of 1430