ਰਾਗੁ ਸੂਹੀ ਮਹਲਾ ੫ ਛੰਤ ॥
raag soohee mahalaa 5 chhant | Ang 784
Sant Singh KhalsaRaag Soohee, Fifth Mehl, Chhant:
Manmohan SinghRag Suhi 5th Guru. Chhant.
Manmohan Singh (Punjabi)ਰਾਗੁ ਸੂਹੀ ਪੰਜਵੀਂ ਪਾਤਿਸ਼ਾਹੀ। ਛੰਤ।
Prof. Sahib Singhਰਾਗ ਸੂਹੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Mejl Guru Aryan, Quinto Canal Divino, Chhant.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 784
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮਿਠ ਬੋਲੜਾ ਜੀ; ਹਰਿ ਸਜਣੁ ਸੁਆਮੀ ਮੋਰਾ ॥
mitth bolarraa jee; har sajan suaamee moraa | Ang 784
Sant Singh KhalsaMy Dear Lord and Master, my Friend, speaks so sweetly.
Manmohan SinghReverend Rod, who is my Friend and my Master speaks sweetly.
Manmohan Singh (Punjabi)ਪੂਜਯ ਵਾਹਿਗੁਰੂ ਜੋ ਮੇਰਾ ਮਿਤ੍ਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ।
Fareedkot Teekaਹਰੀ ਜੋ ਮੇਰਾ ਸਜਣ ਸੁਆਮੀ ਹੈ, ਸੋ ਮੀਠੀ ਬਾਣੀ ਕੇ ਬੋਲਣੇ ਵਾਲਾ ਹੈ॥
Prof. Sahib Singhਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ।ਪਦ ਅਰਥ ਮਿਠ ਬੋਲੜਾ = ਮਿੱਠੇ ਬੋਲ ਬੋਲਣ ਵਾਲਾ। ਮੋਰਾ = ਮੇਰਾ।
SikhNet (Spanish)El hablar de mi Dios es Néctar dulce, oh amigo.
ਹਉ ਸੰਮਲਿ ਥਕੀ ਜੀ; ਓਹੁ ਕਦੇ. ਨ ਬੋਲੈ ਕਉਰਾ ॥
hau samal thakee jee; ohu kade. na bolai kauraa | Ang 784
Sant Singh KhalsaI have grown weary of testing Him, but still, He never speaks harshly to me.
Manmohan SinghI have grown weary of trying Him, but He speaks not harshly ever.
Manmohan Singh (Punjabi)ਮੈਂ ਉਸ ਦਾ ਪਰਤਾਵਾ ਕਰ ਕੇ ਹਾਰ ਗਈ ਹਾਂ ਪ੍ਰਭ, ਉਸ ਕਦਾਚਿਤ ਕਾਉੜਾ ਨਹੀਂ ਬੋਲਦਾ।
Fareedkot Teekaਮੈਂ ਤੋ ਸੰਭਾਲ ਕੇ ਦੇਖ ਦੇਖ ਕਰ ਥਕ ਰਹੀ ਹੂੰ, ਵਹੁ ਕਭੀ ਭੀ ਕੌੜਾ ਨਹੀਂ ਬੋਲਤਾ॥
Prof. Sahib Singhਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।ਪਦ ਅਰਥ ਹਉ = ਹਉਂ, ਮੈਂ। ਸੰਮਲਿ = ਚੇਤਾ ਕਰ ਕਰ ਕੇ। ਕਉਰਾ = ਕੌੜਾ (ਬੋਲ)।
SikhNet (Spanish)Lo he visto con cuidado; Su Palabra nunca es amarga. Él, el Maestro Perfecto, no conoce la Palabra amarga y no juzga mis errores,
ਕਉੜਾ ਬੋਲਿ. ਨ ਜਾਨੈ. ਪੂਰਨ ਭਗਵਾਨੈ; ਅਉਗਣੁ ਕੋ. ਨ ਚਿਤਾਰੇ ॥
kaurraa bol. na jaanai. pooran bhagavaanai; aaugan ko. na chitaare | Ang 784
Sant Singh KhalsaHe does not know any bitter words; the Perfect Lord God does not even consider my faults and demerits.
Manmohan SinghThe Perfect Lord, who thinks not of my demerit, knows not the bitter word.
Manmohan Singh (Punjabi)ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ।
Fareedkot Teekaਪੂਰਨ ਰੂਪ ਜੋ ਭਗਵਾਨ ਹੈ, ਸੋ ਕੌੜਾ ਤੋ ਬੋਲ ਹੀ ਨਹੀਂ ਜਾਨਤਾ, ਪੁਨਾ ਦਾਸੋਂ ਕਾ ਕੋਈ ਅਵਗੁਣ ਭੀ ਨਹੀਂ ਯਾਦ ਕਰਤਾ॥
Prof. Sahib Singhਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ।ਪਦ ਅਰਥ ਬੋਲਿ ਨ ਜਾਨੈ = ਬੋਲਣਾ ਜਾਣਦਾ ਹੀ ਨਹੀਂ। ਅਉਗਣੁ ਕੋ = ਕੋਈ ਭੀ ਔਗੁਣ। ਚਿਤਾਰੇ = ਚੇਤੇ ਰੱਖਦਾ।
SikhNet (Spanish)Su Naturaleza purificar a los seres que cometen errores
ਪਤਿਤ. ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ. ਨਹੀ ਭੰਨੈ ਘਾਲੇ ॥
patit. paavan har birad sadaae; ik til. nahee bhanai ghaale | Ang 784
Sant Singh KhalsaIt is the Lord's natural way to purify sinners; He does not overlook even an iota of service.
Manmohan SinghTo purify the sinners is said to be the creed of my God. He ignores not even an iota of man's service.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ ਮੇਰੇ ਵਾਹਿਗੁਰੂ ਦਾ ਧਰਮ ਆਖਿਆ ਜਾਂਦਾ ਹੈ। ਉਹ ਬੰਦੇ ਦੀ ਸੇਵਾ ਦੇ ਇਕ ਭੋਰੇ ਨੂੰ ਭੀ ਅੱਖਾਂ ਤੋਂ ਓਹਲੇ ਨਹੀਂ ਕਰਦਾ।
Fareedkot Teekaਹਰਿ ਅਪਨਾ ਪਤਿਤ ਪਾਵਨ ਬਿਰਦ ਕਹਾਵਤਾ ਹੈ ਅਰ ਏਕ ਤਿਲ ਮਾਤਰ ਕੀ ਕਮਾਈ ਕੋ ਨਹੀਂ ਤੋੜਤਾ, ਭਾਵ ਸਭ ਕੇ ਸਾਧਨੋਂ ਕੋ ਜਾਨਤਾ ਹੈ ਅਰ ਫਲ ਦੇਤਾ ਹੈ॥
Prof. Sahib Singhਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।ਪਦ ਅਰਥ ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਦਾਏ = ਅਖਵਾਂਦਾ ਹੈ। ਤਿਲੁ = ਰਤਾ ਭਰ ਭੀ। ਭੰਨੈ = ਭੰਨਦਾ, ਵਿਅਰਥ ਜਾਣ ਦੇਂਦਾ। ਘਾਲੇ = ਕੀਤੀ ਘਾਲ ਨੂੰ, ਕਿਸੇ ਦੀ ਕੀਤੀ ਮਿਹਨਤ ਨੂੰ।
SikhNet (Spanish)y recompensar hasta la pizca más pequeña de Virtud.
ਘਟ ਘਟ ਵਾਸੀ ਸਰਬ ਨਿਵਾਸੀ; ਨੇਰੈ ਹੀ ਤੇ ਨੇਰਾ ॥
ghatt ghatt vaasee sarab nivaasee; nerai hee te neraa | Ang 784
Sant Singh KhalsaHe dwells in each and every heart, pervading everywhere; He is the nearest of the near.
Manmohan SinghHe dwells in all the hearts, He is pervading everywhere and He is the nearest of the near.
Manmohan Singh (Punjabi)ਉਹ ਸਾਰਿਆਂ ਦਿਲਾਂ ਅੰਦਰ ਵਸਦਾ ਹੈ, ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਉਹ ਨੇੜੇ ਨਾਲੋਂ ਭੀ ਪਰਮ ਨੇੜੇ ਹੈ।
Fareedkot Teeka(ਘਟ ਘਟ ਵਾਸੀ) ਜੋ ਸਰਬ ਨਿਆਰੇ ਨਿਆਰੇ ਜੀਵ ਹੈਂ ਤਿਨ ਸਭ ਮੇਂ ਵਾਹਿਗੁਰੂ ਨਿਵਾਸੀ ਹੈ, ਅਰ ਨੇਰੇ ਤੇ ਨੇਰਾ ਅਰਥਾਤ ਇੰਦ੍ਰੀਓਂ ਤੇ ਭੀ ਨਿਕਟ, ਭਾਵ ਸਭ ਕਾ ਅਪਨਾ ਆਪ ਹੈ॥
Prof. Sahib Singhਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ।ਪਦ ਅਰਥ ਘਟ = ਸਰੀਰ। ਨੇਰੈ ਹੀ ਤੇ ਨੇਰਾ = ਨੇੜੇ ਤੋਂ ਨੇੜੇ, ਬਹੁਤ ਹੀ ਨੇੜੇ।
SikhNet (Spanish)Él habita en todos los corazones; Él está lo más cerca de lo cerca.
ਨਾਨਕ ਦਾਸੁ ਸਦਾ ਸਰਣਾਗਤਿ; ਹਰਿ ਅੰਮ੍ਰਿਤ ਸਜਣੁ ਮੇਰਾ ॥੧॥
naanak daas sadaa saranaagat; har amrit sajan meraa |1| Ang 784
Sant Singh KhalsaSlave Nanak seeks His Sanctuary forever; the Lord is my Ambrosial Friend. ||1||
Manmohan SinghSlave Nanak, ever seeks the Lord's refuge. He the Lord is his Nectar-sweet Friend.
Manmohan Singh (Punjabi)ਗੋਲਾ ਨਾਨਕ, ਹਮੇਸ਼ਾਂ ਸਾਹਿਬ ਦੀ ਪਨਾਹ ਲੋੜਦਾ ਹੈ। ਉਹ ਸਾਹਿਬ ਉਸ ਦਾ ਸੁਧਾਰਸ ਵਰਗਾ ਮਿੱਠੜਾ ਮਿੱਤਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰਿ ਅੰਮ੍ਰਿਤ ਰੂਪ ਜੋ ਮੇਰਾ ਸਜਨ ਹੈ, ਮੈਂ ਦਾਸ ਤਿਸ ਕੀ ਸਦਾ ਸਰਣ ਮੇਂ ਪਰਾਪਤਿ ਹੂੰ॥੧॥
Prof. Sahib Singhਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ॥੧॥ਪਦ ਅਰਥ ਸਰਣਾਗਤਿ = ਸਰਨ ਵਿਚ ਆਇਆ ਰਹਿੰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੧॥
SikhNet (Spanish)Dice Nanak, su Esclavo, sólo busca Su Refugio, pues su Señor, su Dios, es el Dulce Néctar.(1)
ਹਉ ਬਿਸਮੁ ਭਈ ਜੀ; ਹਰਿ ਦਰਸਨੁ ਦੇਖਿ ਅਪਾਰਾ ॥
hau bisam bhee jee; har darasan dekh apaaraa | Ang 784
Sant Singh KhalsaI am wonder-struck, gazing upon the incomparable Blessed Vision of the Lord's Darshan.
Manmohan SinghO wonder struck am I beholding the peerless vision of God.
Manmohan Singh (Punjabi)ਵਾਹਿਗੁਰੂ ਦਾ ਲਾਸਾਨੀ ਦੀਦਾਰ ਵੇਖ ਕੇ, ਮੈਂ ਚਕ੍ਰਿਤ ਹੋ ਗਈ ਹਾਂ।
Fareedkot Teekaਹਰੀ ਅਪਾਰ ਜੀ ਕਾ ਦਰਸਨ ਦੇਖ ਕਰ ਮੈਂ ਅਸਚਰਯ ਭਈ ਹੂੰ॥
Prof. Sahib Singhਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ।ਪਦ ਅਰਥ ਹਉ = ਹਉਂ, ਮੈਂ। ਬਿਸਮੁ = ਹੈਰਾਨ। ਜੀ = ਹੇ ਜੀਉ! ਦੇਖਿ = ਦੇਖ ਕੇ। ਅਪਾਰਾ ਦਰਸਨੁ = ਬੇਅੰਤ ਦਾ ਦਰਸਨ।
SikhNet (Spanish)Maravillado me encuentro teniendo Su Visión Infinita;
ਮੇਰਾ ਸੁੰਦਰੁ ਸੁਆਮੀ ਜੀ; ਹਉ ਚਰਨ ਕਮਲ ਪਗ ਛਾਰਾ ॥
meraa sundar suaamee jee; hau charan kamal pag chhaaraa | Ang 784
Sant Singh KhalsaMy Dear Lord and Master is so beautiful; I am the dust of His Lotus Feet.
Manmohan SinghBeauteous is my reverend Lord, I am the dust of His lotus feet and podia.
Manmohan Singh (Punjabi)ਸੁਹਣਾ ਸੁਨੱਖਾ ਹੈ ਮੇਰਾ ਪੂਜਯ ਪ੍ਰਭੂ, ਮੈਂ ਉਸ ਦੇ ਕੰਵਲ ਰੂਪੀ ਚਰਨਾਂ ਅਤੇ ਪੈਰਾਂ ਦੀ ਧੂੜ ਹਾਂ।
Fareedkot Teekaਮੇਰਾ ਸੁਆਮੀ ਅਤੀ ਸੁੰਦਰ ਹੈ, ਮੈਂ ਤਿਸ ਕੇ ਚਰਣ ਕਮਲੋਂ ਕੀ ਛਾਰ ਵਿਖੇ (ਪਗ) ਖਚਤ ਹੋਈ ਹੂੰ॥
Prof. Sahib Singhਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ।ਪਦ ਅਰਥ ਚਰਨ ਕਮਲ ਪਗ ਛਾਰਾ = ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ। ਪਗ = ਪੈਰ, ਚਰਨ।
SikhNet (Spanish)bello es mi Maestro y yo soy sólo el Polvo de Sus Pies de Loto.
ਪ੍ਰਭ ਪੇਖਤ ਜੀਵਾ ਠੰਢੀ ਥੀਵਾ; ਤਿਸੁ ਜੇਵਡੁ. ਅਵਰੁ ਨ ਕੋਈ ॥
prabh pekhat jeevaa tthandtee theevaa; tis jevadd. avar na koee | Ang 784
Sant Singh KhalsaGazing upon God, I live, and I am at peace; no one else is as great as He is.
Manmohan SinghSeeing the Lord I sustain life and am pacified None else is as great as He.
Manmohan Singh (Punjabi)ਸੁਆਮੀ ਨੂੰ ਵੇਖ ਕੇ ਮੈਂ ਜੀਉਂਦੀ ਅਤੇ ਸੀਤਲ ਹੁੰਦੀ ਹਾਂ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ।
Fareedkot Teekaਮੈਂ ਪ੍ਰਭੂ ਕੋ ਦੇਖ ਕੇ ਜੀਵਤੀ ਹੂੰ ਔਰ ਠੰਢੀ ਹੋਤੀ ਹੂੰ, ਤਿਸ ਕੇ ਬਰਾਬਰ ਬਡਾ ਔਰ ਕੋਈ ਨਹੀਂ ਹੈ।
Prof. Sahib Singhਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।ਪਦ ਅਰਥ ਪੇਖਤ = ਵੇਖਦਿਆਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦੀ ਹਾਂ। ਠੰਢੀ = ਸ਼ਾਂਤ-ਚਿੱਤ। ਥੀਵਾ = ਥੀਵਾਂ ਮੈਂ ਹੋ ਜਾਂਦੀ ਹਾਂ। ਤਿਸੁ ਜੇਵਡੁ = ਉਸ ਜੇਡਾ ਵੱਡਾ, ਉਸ ਦੇ ਬਰਾਬਰ ਦਾ।
SikhNet (Spanish)Su Visión me da la vida y me conforta, pues no hay nadie más Grandioso que Él.
ਆਦਿ ਅੰਤਿ ਮਧਿ ਪ੍ਰਭੁ ਰਵਿਆ; ਜਲਿ ਥਲਿ ਮਹੀਅਲਿ ਸੋਈ ॥
aad ant madh prabh raviaa; jal thal maheeal soee | Ang 784
Sant Singh KhalsaPresent at the beginning, end and middle of time, He pervades the sea, the land and the sky.
Manmohan SinghThe Lord is pervading in the beginning, the middle and the end. In the ocean, land and sky, He the Lord is.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸਾਈਂ ਵਿਆਪਕ ਹੋ ਰਿਹਾ ਹੈ। ਸਮੁੰਦਰ, ਧਰਤੀ ਅਤੇ ਆਕਾਸ਼ ਵਿੱਚ ਉਹ ਸਾਈਂ ਹੀ ਹੈ।
Fareedkot Teekaਸ੍ਰਿਸ਼ਟੀ ਕੇ ਆਦਿ ਅੰਤ ਔਰ ਮਧ ਮੇਂ ਸੋਈ ਪ੍ਰਭੂ ਜਲ ਅਸਥਲ ਔ ਪ੍ਰਿਥਵੀ ਅਕਾਸ ਮੇਂ ਬਿਆਪਿਆ ਹੂਆ ਹੈ॥
Prof. Sahib Singhਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ।ਪਦ ਅਰਥ ਆਦਿ = ਜਗਤ ਦੇ ਸ਼ੁਰੂ ਵਿਚ। ਅੰਤਿ = ਜਗਤ ਦੇ ਅਖ਼ੀਰ ਵਿਚ। ਮਧਿ = ਹੁਣ ਜਗਤ ਦੀ ਹੋਂਦ ਦੇ ਵਿਚਕਾਰ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਸੋਈ = ਉਹੀ ਪ੍ਰਭੂ।
SikhNet (Spanish)Él es en el principio y en el fin; Él compenetra la tierra, el agua y los espacios inferiores
ਚਰਨ ਕਮਲ ਜਪਿ ਸਾਗਰੁ ਤਰਿਆ; ਭਵਜਲ ਉਤਰੇ ਪਾਰਾ ॥
charan kamal jap saagar tariaa; bhavajal utare paaraa | Ang 784
Sant Singh KhalsaMeditating on His Lotus Feet, I have crossed over the sea, the terrifying world-ocean.
Manmohan SinghContemplating the Lord's lotus feet, I have swum the sea and ferried across the dreadful world-ocean.
Manmohan Singh (Punjabi)ਸਾਹਿਬ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰ ਕੇ ਮੈਂ ਸਮੁੰਦਰ ਨੂੰ ਤਰ ਗਿਆ ਹਾਂ ਅਤੇ ਭਿਆਨਕ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹਾਂ।
Fareedkot Teekaਜਿਸ ਕੇ ਚਰਨ ਕਮਲ ਹ੍ਰਿਦੇ ਮੇਂ ਜਪ ਕੇ, ਭਾਵ ਆਸਰਾ ਕਰ ਕੇ ਜਿਨੋਂ ਨੇ ਸੰਸਾਰ ਸਾਗਰ ਤਰਿਆ ਹੈ, ਜੋ ਤਿਸ ਕੇ ਦਾਸੋਂ ਕੇ ਦਾਸ ਹੂਏ ਹੈਂ, ਵਹੁ ਭੀ ਸੰਸਾਰ ਸਮੁੰਦ੍ਰ ਤੇ ਪਾਰ ਉਤਰੇ ਹੈਂ॥
Prof. Sahib Singhਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ।ਪਦ ਅਰਥ ਜਪਿ = ਜਪ ਕੇ। ਸਾਗਰੁ = ਸੰਸਾਰ-ਸਮੁੰਦਰ। ਭਵਜਲ = ਸੰਸਾਰ-ਸਮੁੰਦਰ ਤੋਂ।
SikhNet (Spanish)Contemplando Sus Pies de Loto uno es llevado a través de la existencia.
ਨਾਨਕ ਸਰਣਿ ਪੂਰਨ ਪਰਮੇਸੁਰ; ਤੇਰਾ. ਅੰਤੁ ਨ ਪਾਰਾਵਾਰਾ ॥੨॥
naanak saran pooran paramesur; teraa. ant na paaraavaaraa |2| Ang 784
Sant Singh KhalsaNanak seeks the Sanctuary of the Perfect Transcendent Lord; You have no end or limitation, Lord. ||2||
Manmohan SinghO Perfect Lord, Nanak seeks Thy refuge Thine limit and end he knows not.
Manmohan Singh (Punjabi)ਹੇ ਪੂਰੇ ਪ੍ਰਭੂ! ਨਾਨਕ ਤੇਰੀ ਪਨਾਹ ਲੋੜਦਾ ਹੈ। ਤੇਰਾ ਓੜਕ ਅਤੇ ਅਖੀਰ ਉਹ ਜਾਣਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਤੂੰ ਪੂਰਨ ਪਰਮੇਸਰ ਕੀ ਸਰਨ ਹੋਹੁ। ਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਵਹੁ ਤੇਰਾ ਰੱਖ੍ਯਕ ਹੈ॥੨॥
Prof. Sahib Singhਹੇ ਨਾਨਕ! (ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ॥੨॥ਪਦ ਅਰਥ ਪਰਮੇਸੁਰ = ਹੇ ਪਰਮੇਸਰ! ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ ॥੨॥
SikhNet (Spanish)Nanak busca el Refugio del Maestro Perfecto, Cuyo Límite no conoce.(2)
ਹਉ ਨਿਮਖ. ਨ ਛੋਡਾ ਜੀ; ਹਰਿ ਪ੍ਰੀਤਮ ਪ੍ਰਾਨ ਅਧਾਰੋ ॥
hau nimakh. na chhoddaa jee; har preetam praan adhaaro | Ang 784
Sant Singh KhalsaI shall not forsake, even for an instant, my Dear Beloved Lord, the Support of the breath of life.
Manmohan SinghMy Loved Lord, the support of my very life, forsake not even for a moment.
Manmohan Singh (Punjabi)ਆਪਣੀ ਜਿੰਦ-ਜਾਨ ਦੇ ਆਸਰੇ, ਆਪਣੇ ਪਿਆਰੇ ਪ੍ਰੂਭੂ ਨੂੰ ਮੈਂ ਇਕ ਮੁਹਰ ਭਰ ਲਈ ਭੀ ਨਹੀਂ ਤਿਆਗਦੀ।
Fareedkot Teekaਹਰੀ ਜੋ ਪ੍ਰੀਤਮ ਪ੍ਰਾਣੋਂ ਕਾ ਅਧਾਰ ਹੈ, ਮੈਂ ਤਿਸ ਕੋ ਨਿਮਖ ਮਾਤ੍ਰ ਭੀ ਨਹੀਂ ਛੋਡਤਾ ਹੂੰ॥
Prof. Sahib Singhਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ।ਪਦ ਅਰਥ ਹਉ = ਹਉਂ, ਮੈਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਛੋਡਾ = ਛੋਡਾਂ, ਮੈਂ ਛੱਡਦਾ। ਪ੍ਰਾਨ ਅਧਾਰੋ = ਪ੍ਰਾਨਾਂ ਦਾ ਆਸਰਾ, ਜਿੰਦ ਦਾ ਆਸਰਾ।
SikhNet (Spanish)No Lo voy a dejar ni por un momento, pues el Señor es la Vida de mi vida.
ਗੁਰਿ ਸਤਿਗੁਰ ਕਹਿਆ ਜੀ; ਸਾਚਾ ਅਗਮ ਬੀਚਾਰੋ ॥
gur satigur kahiaa jee; saachaa agam beechaaro | Ang 784
Sant Singh KhalsaThe Guru, the True Guru, has instructed me in the contemplation of the True, Inaccessible Lord.
Manmohan SinghThe great True Guru has enjoined upon me the meditation of the inscrutable True Lord.
Manmohan Singh (Punjabi)ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਅਖੋਜ ਸੱਚੇ ਸੁਆਮੀ ਦੇ ਸਿਮਰਨ ਕਰਨ ਦਾ ਫਰਮਾਨ ਕੀਤਾ ਹੈ।
Fareedkot Teekaਪੂਜ ਜੋ ਸਤਿਗੁਰੂ ਜੀ ਹੈਂ ਤਿਨੋਂ ਨੇ ਸਾਚ ਜੋ ਅਗਮ ਹੈ ਤਿਸ ਕਾ ਬੀਚਾਰ ਕਹਾ ਹੈ॥
Prof. Sahib Singhਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ।ਪਦ ਅਰਥ ਗੁਰਿ ਸਤਿਗੁਰ = ਸਤਿਗੁਰ ਗੁਰੂ ਨੇ। ਜੀ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ, ਅਟੱਲ। ਅਗਮ ਬੀਚਾਰੋ = ਅਪਹੁੰਚ ਪਰਮਾਤਮਾ ਬਾਰੇ ਵਿਚਾਰ ਦੀ ਗੱਲ।
SikhNet (Spanish)El Guru Verdadero ha pronunciado la Verdad Inefable y por la Gracia del Santo soy bendecido con el Nombre del Señor.
ਮਿਲਿ ਸਾਧੂ ਦੀਨਾ. ਤਾ ਨਾਮੁ ਲੀਨਾ; ਜਨਮ ਮਰਣ ਦੁਖ ਨਾਠੇ ॥
mil saadhoo deenaa. taa naam leenaa; janam maran dukh naatthe | Ang 784
Sant Singh KhalsaMeeting with the humble, Holy Saint, I obtained the Naam, the Name of the Lord, and the pains of birth and death left me.
Manmohan SinghWhen I met the Saints-Guru and surrendered my soul, then obtained I the Name and my pain of birth and death hastened away.
Manmohan Singh (Punjabi)ਜਦ ਮੈਂ ਸੰਤ ਗੁਰਾਂ ਨੂੰ ਮਿਲਾ ਪਿਆ ਅਤੇ ਆਪਣੀ ਜਿੰਦੜੀ ਸਮਰਪਨ ਕਰ ਦਿੱਤੀ, ਤਦ ਮੈਨੂੰ ਨਾਪ ਦੀ ਪਰਾਪਤੀ ਹੋ ਗਈ ਅਤੇ ਮੇਰੀ ਜੰਮਣ ਅਤੇ ਮਰਨ ਦੀ ਪੀੜ ਨੱਸ ਗਈ।
Fareedkot Teekaਸਾਧੂਆਂ ਕੋ ਮਿਲਕਰ ਜੋ ਮਨ ਦੀਨਾ ਤੌ ਨਾਮ ਲੀਨਾ ਹੈ, ਇਸ ਤੇ ਇਹ ਫਲ ਹੂਆ ਜੋ ਜਨਮ ਮਰਣ ਕੇ ਦੁਖ ਥੇ, ਸੋ (ਨਾਠੇ) ਦੂਰ ਹੂਏ ਹੈਂ॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।ਪਦ ਅਰਥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੀਨਾ = (ਗੁਰੂ ਨੇ ਨਾਮ ਦੀ ਦਾਤਿ) ਦਿੱਤੀ। ਤਾ = ਤਦੋਂ। ਲੀਨਾ = ਜਪਿਆ ਜਾ ਸਕਦਾ ਹੈ। ਨਾਠੇ = ਨੱਸ ਜਾਂਦੇ ਹਨ।
SikhNet (Spanish)Todas mis aflicciones de nacimientos y muertes han cesado,
ਸਹਜ ਸੂਖ ਆਨੰਦ ਘਨੇਰੇ; ਹਉਮੈ ਬਿਨਠੀ ਗਾਠੇ ॥
sehaj sookh aanand ghanere; haumai binatthee gaatthe | Ang 784
Sant Singh KhalsaI have been blessed with peace, poise and abundant bliss, and the knot of egotism has been untied.
Manmohan SinghI am blessed with poise, peace and many happiness and the knot of my ego is loosed.
Manmohan Singh (Punjabi)ਮੈਨੂੰ ਅਡੋਲਤਾ, ਆਰਾਮ ਤੇ ਬਹੁਤੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਹੰਕਾਰ ਦੀ ਗੰਢ ਖੁੱਲ੍ਹ ਗਈ ਹੈ।
Fareedkot Teekaਅਚੁਤ ਸੁਖ ਪੁਨਾ ਵਿਵਹਾਰਕ ਬਹੁਤ ਆਨੰਦ ਪ੍ਰਾਪਤਿ ਹੂਏ ਹੈਂ, ਔ ਹਉਮੈ ਕੀ ਗੰਠ (ਬਿਨਠੀ) ਦੂਰ ਹੂਈ ਹੈ॥
Prof. Sahib Singh(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ।ਪਦ ਅਰਥ ਸਹਜ ਸੂਖ = ਆਤਮਕ ਅਡੋਲਤਾ ਦੇ ਸੁਖ। ਬਿਨਠੀ = ਨਾਸ ਹੋ ਜਾਂਦੀ ਹੈ। ਗਾਠੇ = ਗੰਢ।
SikhNet (Spanish)el nudo de mi ego es liberado y soy bendecido con Paz y Éxtasis.
ਸਭ ਕੈ ਮਧਿ. ਸਭ ਹੂ ਤੇ ਬਾਹਰਿ; ਰਾਗ ਦੋਖ ਤੇ ਨਿਆਰੋ ॥
sabh kai madh. sabh hoo te baahar; raag dokh te niaaro | Ang 785
Sant Singh KhalsaHe is inside all, and outside of all; He is untouched by love or hate.
Manmohan SinghThe Lord is within and without all. He is above love and hate.
Manmohan Singh (Punjabi)ਪ੍ਰਭੂ ਸਾਰਿਆਂ ਦੇ ਅੰਦਰ ਹੈ ਤੇ ਸਾਰਿਆਂ ਦੇ ਬਾਹਰ ਹੈ। ਉਹ ਪ੍ਰੀਤ ਤੇ ਘ੍ਰਿਣਾ ਤੋਂ ਨਿਰਲੇਪ ਹੈ।
Fareedkot Teekaਜੋ ਹਰੀ ਸਭ ਕੇ ਬੀਚ ਔਰ ਸਭ ਤੇ ਬਾਹਰ ਅਸੰਗ ਹੈ, ਸੋ ਪੁਨਾ ਰਾਗ ਔ ਦ੍ਵੈਸ਼ ਤੇ ਭੀ ਨਿਆਰੋ ਹੈ॥
Prof. Sahib Singhਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ।ਪਦ ਅਰਥ ਕੈ ਮਧਿ = ਦੇ ਵਿਚ। ਤੇ = ਤੋਂ। ਰਾਗ = ਮੋਹ। ਨਿਆਰੋ = ਵੱਖਰਾ, ਨਿਰਲੇਪ। ਦੋਖ = ਈਰਖਾ।
SikhNet (Spanish)Él habita en medio de todo, desapegado, más allá del amor y del odio.
ਨਾਨਕ ਦਾਸ. ਗੋਬਿੰਦ ਸਰਣਾਈ; ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥
naanak daas. gobind saranaaee; har preetam maneh sadhaaro |3| Ang 785
Sant Singh KhalsaSlave Nanak has entered the Sanctuary of the Lord of the Universe; the Beloved Lord is the Support of the mind. ||3||
Manmohan SinghSlave Nanak has entered the Lord's sanctuary and the Beloved Lord alone is his mind's prop.
Manmohan Singh (Punjabi)ਗੋਲੇ ਨਾਨਕ ਨੇ ਪ੍ਰਭੂ ਦੀ ਓਟ ਲਈ ਹੈ ਅਤੇ ਕੇਵਲ ਪਿਆਰਾ ਪ੍ਰਭੂ ਹੀ ਉਸ ਦੇ ਚਿੱਤ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਗੋਬਿੰਦ ਕੀ ਸਰਣ ਮੈਂ ਦਾਸ ਹੂੰ, ਅਰ ਜੋ ਹਰੀ ਪ੍ਰੀਤਮ ਨੇ ਮੇਰੇ ਮਨ ਕੋ ਅਧਾਰ ਕੇ ਸਹਿਤ ਕੀਆ ਹੈ॥੩॥
Prof. Sahib Singhਹੇ ਨਾਨਕ! ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ॥੩॥ਪਦ ਅਰਥ ਮਨਹਿ ਸਧਾਰੋ = ਮਨ ਨੂੰ ਆਸਰਾ ਦੇਣ ਵਾਲਾ ॥੩॥
SikhNet (Spanish)Dice Nanak, el Esclavo del Señor busca sólo Su Refugio, pues el Bienamado Señor es lo importante en su vida.(3)
ਮੈ ਖੋਜਤ ਖੋਜਤ ਜੀ; ਹਰਿ ਨਿਹਚਲੁ ਸੁ ਘਰੁ ਪਾਇਆ ॥
mai khojat khojat jee; har nihachal su ghar paaeaa | Ang 785
Sant Singh KhalsaI searched and searched, and found the immovable, unchanging home of the Lord.
Manmohan SinghSearching, searching, I have found immovable Home of the Lord.
Manmohan Singh (Punjabi)ਭਾਲਦਿਆਂ, ਭਾਲਦਿਆਂ, ਮੈਂ ਪ੍ਰਭੂ ਦਾ ਅਹਿੱਲ ਗ੍ਰਹਿ ਲੱਭ ਲਿਆ ਹੈ।
Fareedkot Teekaਮੈਂ ਖੋਜਤਿਆਂ ਖੋਜਤਿਆਂ ਹਰੀ ਜੋ ਨਿਸਚਲ ਘਰ ਹੈ, ਸੋ ਪਾਇਆ ਹੈ॥
Prof. Sahib Singhਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ, ਜੋ ਕਦੇ ਭੀ ਡੋਲਦਾ ਨਹੀਂ।ਪਦ ਅਰਥ ਖੋਜਤ ਖੋਜਤ = ਭਾਲ ਕਰਦਿਆਂ ਕਰਦਿਆਂ। ਜੀ = ਹੇ ਭਾਈ! ਸੁ ਘਰੁ = ਉਹ ਘਰੁ, ਉਹ ਟਿਕਾਣਾ। ਨਿਹਚਲੁ = ਕਦੇ ਨਾਸ ਨਾ ਹੋਣ ਵਾਲਾ।
SikhNet (Spanish)Lo busqué, encontré Su Hogar Eterno y me di cuenta de que todo lo demás es ilusorio y me quedé con Sus Pies de Loto.
ਸਭਿ ਅਧ੍ਰੁਵ ਡਿਠੇ ਜੀਉ; ਤਾ ਚਰਨ ਕਮਲ, ਚਿਤੁ ਲਾਇਆ ॥
sabh adhruv dditthe jeeo; taa charan kamal, chit laaeaa | Ang 785
Sant Singh KhalsaI have seen that everything is transitory and perishable, and so I have linked my consciousness to the Lotus Feet of the Lord.
Manmohan SinghI have seen everything perishable It is then that I have attached my mind to the Lord's lotus-feet.
Manmohan Singh (Punjabi)ਮੈਂ ਹਰ ਸ਼ੈ ਨਾਸਵੰਤ ਦੇਖੀ ਹੈ ਤਦ ਹੀ ਮੈਂ ਕੰਵਲ ਰੂਪੀ ਪੈਰਾਂ ਨਾਲ ਆਪਣਾ ਮਨ ਜੋੜਿਆ ਹੈ।
Fareedkot Teekaਜਬ ਸਭ ਪਦਾਰਥ (ਅਧ੍ਰੁਵ) ਚਲ ਰੂਪ ਦੇਖੇ ਤਬ ਵਾਹਿਗੁਰੂ ਕੇ ਚਰਣ ਕਮਲੋਂ ਮੇਂ ਚਿਤ ਲਗਾਇਆ ਹੈ॥
Prof. Sahib Singhਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ।ਪਦ ਅਰਥ ਸਭਿ = ਸਾਰੇ। ਅਧ੍ਰੁਵ = {ਅ-ਧ੍ਰੁਵ} ਸਦਾ ਨਾਹ ਟਿਕੇ ਰਹਿਣ ਵਾਲੇ, ਨਾਸਵੰਤ। ਜੀਉ = ਹੇ ਭਾਈ! ਚਰਨ ਕਮਲ = ਸੋਹਣੇ ਚਰਨਾਂ ਵਿਚ।
SikhNet (Spanish)Mi Señor es Inmortal y yo Su Esclavo, pues Él no va ni viene.
ਪ੍ਰਭੁ ਅਬਿਨਾਸੀ. ਹਉ ਤਿਸ ਕੀ ਦਾਸੀ; ਮਰੈ ਨ ਆਵੈ ਜਾਏ ॥
prabh abinaasee. hau tis kee daasee; marai na aavai jaae | Ang 785
Sant Singh KhalsaGod is eternal and unchanging, and I am just His hand-maiden; He does not die, or come and go in reincarnation.
Manmohan SinghMy Lord is immortal and I am His hand-maiden He dies not, nor does He come and go.
Manmohan Singh (Punjabi)ਮੇਰਾ ਸੁਆਮੀ ਅਮਰ ਹੈ ਅਤੇ ਮੈਂ ਉਸ ਦੀ ਗੋਲੀ ਹਾਂ। ਉਹ ਮਰਦਾ ਨਹੀਂ ਅਤੇ ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।
Fareedkot Teekaਪ੍ਰਭੂ ਜੋ ਅਬਿਨਾਸੀ ਹੈ ਮੈਂ ਤਿਸ ਕੀ ਦਾਸੀ ਹੂੰ। ਸੋ ਕੈਸਾ ਪ੍ਰਭੂ ਹੈ, ਜੋ ਮਰਤਾ ਔਰ ਆਵਤਾ ਜਾਤਾ ਨਹੀਂ ਹੈ?
Prof. Sahib Singhਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।ਪਦ ਅਰਥ ਹਉ = ਹਉਂ, ਮੈਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨ ਆਵੈ ਜਾਏ = ਨਾਹ ਜੰਮਦਾ ਹੈ ਨਾਹ ਮਰਦਾ ਹੈ।
SikhNet (Spanish)Él nos bendice con Su Bondad, Afluencia,
ਧਰਮ ਅਰਥ ਕਾਮ ਸਭਿ ਪੂਰਨ; ਮਨਿ ਚਿੰਦੀ ਇਛ ਪੁਜਾਏ ॥
dharam arath kaam sabh pooran; man chindee ichh pujaae | Ang 785
Sant Singh KhalsaHe is overflowing with Dharmic faith, wealth and success; He fulfills the desires of the mind.
Manmohan SinghThe Lord is all-brimful with faith, wealth, success (and salvation) and fulfills all the heart desired aspirations.
Manmohan Singh (Punjabi)ਸਾਹਿਬ ਈਮਾਨ, ਦੌਲਤ ਕਾਮਯਾਬੀ (ਅਤੇ ਮੌਖਸ਼) ਨਾਲ ਪਰੀਪੂਰਨ ਅਤੇ ਚਿੱਤ-ਚਾਹੁੰਦੀਆਂ ਸਾਰੀਆ ਅਭਿਲਾਸ਼ਾਂ ਪੂਰੀਆਂ ਕਰ ਦਿੰਦਾ ਹੈ।
Fareedkot Teekaਧਰਮ, ਅਰਥ, ਕਾਮ, ਮੋਖ, ਸਭ ਪਦਾਰਥੋਂ ਕਰ ਪੂਰਨ ਹੈ, ਅਰ ਮਨ ਮੇਂ ਚਿੰਤਨ ਕਰੀ ਹੂਈ ਇਛਾ ਪੁਜਾਵਤਾ ਹੈ, ਭਾਵ ਪੂਰਨ ਕਰਤਾ ਹੈ॥
Prof. Sahib Singh(ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ।ਪਦ ਅਰਥ ਸਭਿ = ਸਾਰੇ (ਪਦਾਰਥ)। ਪੂਰਨ = ਭਰਪੂਰ, ਮੌਜੂਦ। ਮਨਿ = ਮਨ ਵਿਚ। ਚਿੰਦੀ ਇਛ = ਚਿਤਵੀ ਹੋਈ ਮੁਰਾਦ। ਪੁਜਾਏ = ਪੂਰੀ ਕਰਦਾ ਹੈ।
SikhNet (Spanish)Amor Nupcial y cumple los deseos de nuestro corazón.
ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ; ਸਿਧ ਸਾਧਿਕ ਮੁਨਿ ਜਨ ਧਿਆਇਆ ॥
srut simrit gun gaaveh karate; sidh saadhik mun jan dhiaaeaa | Ang 785
Sant Singh KhalsaThe Vedas and the Simritees sing the Praises of the Creator, while the Siddhas, seekers and silent sages meditate on Him.
Manmohan SinghThe Vedas and Simirtis sing the praises of the Creator and the adepts, strivers and silent sages contemplate Him.
Manmohan Singh (Punjabi)ਵੇਦ ਅਤੇ ਸਿਮਰਤੀਆਂ, ਸਿਰਜਣਹਾਰ ਦੀਆਂ ਸਿਫਤਾਂ ਗਾਇਨ ਕਰਦੀਆਂ ਹਨ ਅਤੇ ਪੂਰਨ ਪੁਰਸ਼ ਆਭਿਲਾਸ਼ੀ, ਤੇ ਖਾਮੋਸ਼ ਰਿਸ਼ੀ ਉਸ ਨੂੰ ਸਿਮਰਦੇ ਹਨ।
Fareedkot Teekaਸ੍ਰੂਤੀਆਂ ਔ ਸਿੰਮ੍ਰਤੀਆਂ ਕਰਤੇ ਕੇ ਗੁਨ ਗਾਵਤੀਆਂ ਹੈਂ, ਸਿਧੋਂ ਔ ਸਾਧਿਕੋਂ ਅਰ ਮੁਨੀ ਜਨੋਂ ਆਦਿ ਸਭ ਨੇ ਧਿਆਇਆ ਹੈ॥
Prof. Sahib Singhਹੇ ਭਾਈ! (ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ। ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ।ਪਦ ਅਰਥ ਸ੍ਰੁਤਿ = ਵੇਦ। ਗਾਵਹਿ = ਗਾਂਦੇ ਹਨ। ਕਰਤੇ = ਕਰਤਾਰ ਦੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਨਿ ਜਨ = ਸਾਰੇ ਮੁਨੀ ਲੋਕ।
SikhNet (Spanish)Los Vedas y los textos Semíticos cantan también Su Alabanza, así como los adeptos, los buscadores y los videntes.
ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ; ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥
naanak saran kripaa nidh suaamee; vaddabhaagee har har gaaeaa |4|1|11| Ang 785
Sant Singh KhalsaNanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. ||4||1||11||
Manmohan SinghNanak has entered the sanctuary of the Lord, the Treasure of mercy and by great good fortune sings the Lord Master's praise.
Manmohan Singh (Punjabi)ਨਾਨਕ ਨੇ ਰਹਿਮਤ ਦੇ ਖਜਾਨੇ ਪ੍ਰਭੂ ਦੀ ਪਨਾਹ ਲਈ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਉਹ ਸੁਆਮੀ ਮਾਲਕ ਜਾਂ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਿਰਪਾ ਨਿਧਿ ਸੁਆਮੀ ਕੀ ਸਰਣਿ ਹੋਇ ਕੈ ਵਡਭਾਗੀਓਂ ਨੇ ਹਰਿ ਹਰਿ ਨਾਮ ਕੋ ਗਾਇਆ ਹੈ॥੪॥੧॥੧੧॥☬ਵਾਹਿਗੁਰੂ ਸੇ ਜੀਵ ਕਾ ਵਿਛੋੜੇ ਅਰੁ ਮਿਲਾਪ ਕਾ ਪ੍ਰਕਾਰੁ ਦੇਖਾਵਤੇ ਹੂਏ ਵਾਰ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੧॥੧੧॥ਪਦ ਅਰਥ ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ ॥੪॥੧॥੧੧॥
SikhNet (Spanish)Nanak también busca el Refugio de Dios, el Tesoro de Misericordia, y por buena fortuna, él canta Su Alabanza.(4-1-11)