ੴ

ਸਿੱਖਬਾਣੀ · SikhBani

Ang 785

Sri Guru Granth Sahib · Raag Soohee · 6 shabads, 38 lines
Translations
Shabad Guru Arjan Dev Ji Raag Soohee continued from Ang 784

ਸਭ ਕੈ ਮਧਿ. ਸਭ ਹੂ ਤੇ ਬਾਹਰਿ; ਰਾਗ ਦੋਖ ਤੇ ਨਿਆਰੋ ॥

sabh kai madh. sabh hoo te baahar; raag dokh te niaaro |

Sant Singh KhalsaHe is inside all, and outside of all; He is untouched by love or hate.
Manmohan SinghThe Lord is within and without all. He is above love and hate.
Manmohan Singh (Punjabi)ਪ੍ਰਭੂ ਸਾਰਿਆਂ ਦੇ ਅੰਦਰ ਹੈ ਤੇ ਸਾਰਿਆਂ ਦੇ ਬਾਹਰ ਹੈ। ਉਹ ਪ੍ਰੀਤ ਤੇ ਘ੍ਰਿਣਾ ਤੋਂ ਨਿਰਲੇਪ ਹੈ।
Fareedkot Teekaਜੋ ਹਰੀ ਸਭ ਕੇ ਬੀਚ ਔਰ ਸਭ ਤੇ ਬਾਹਰ ਅਸੰਗ ਹੈ, ਸੋ ਪੁਨਾ ਰਾਗ ਔ ਦ੍ਵੈਸ਼ ਤੇ ਭੀ ਨਿਆਰੋ ਹੈ॥
Prof. Sahib Singhਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ।

ਪਦ ਅਰਥ ਕੈ ਮਧਿ = ਦੇ ਵਿਚ। ਤੇ = ਤੋਂ। ਰਾਗ = ਮੋਹ। ਨਿਆਰੋ = ਵੱਖਰਾ, ਨਿਰਲੇਪ। ਦੋਖ = ਈਰਖਾ।

SikhNet (Spanish)Él habita en medio de todo, desapegado, más allá del amor y del odio.

ਨਾਨਕ ਦਾਸ. ਗੋਬਿੰਦ ਸਰਣਾਈ; ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥

naanak daas. gobind saranaaee; har preetam maneh sadhaaro |3|

Sant Singh KhalsaSlave Nanak has entered the Sanctuary of the Lord of the Universe; the Beloved Lord is the Support of the mind. ||3||
Manmohan SinghSlave Nanak has entered the Lord's sanctuary and the Beloved Lord alone is his mind's prop.
Manmohan Singh (Punjabi)ਗੋਲੇ ਨਾਨਕ ਨੇ ਪ੍ਰਭੂ ਦੀ ਓਟ ਲਈ ਹੈ ਅਤੇ ਕੇਵਲ ਪਿਆਰਾ ਪ੍ਰਭੂ ਹੀ ਉਸ ਦੇ ਚਿੱਤ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਗੋਬਿੰਦ ਕੀ ਸਰਣ ਮੈਂ ਦਾਸ ਹੂੰ, ਅਰ ਜੋ ਹਰੀ ਪ੍ਰੀਤਮ ਨੇ ਮੇਰੇ ਮਨ ਕੋ ਅਧਾਰ ਕੇ ਸਹਿਤ ਕੀਆ ਹੈ॥੩॥
Prof. Sahib Singhਹੇ ਨਾਨਕ! ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ॥੩॥

ਪਦ ਅਰਥ ਮਨਹਿ ਸਧਾਰੋ = ਮਨ ਨੂੰ ਆਸਰਾ ਦੇਣ ਵਾਲਾ ॥੩॥

SikhNet (Spanish)Dice Nanak, el Esclavo del Señor busca sólo Su Refugio, pues el Bienamado Señor es lo importante en su vida.(3)

ਮੈ ਖੋਜਤ ਖੋਜਤ ਜੀ; ਹਰਿ ਨਿਹਚਲੁ ਸੁ ਘਰੁ ਪਾਇਆ ॥

mai khojat khojat jee; har nihachal su ghar paaeaa |

Sant Singh KhalsaI searched and searched, and found the immovable, unchanging home of the Lord.
Manmohan SinghSearching, searching, I have found immovable Home of the Lord.
Manmohan Singh (Punjabi)ਭਾਲਦਿਆਂ, ਭਾਲਦਿਆਂ, ਮੈਂ ਪ੍ਰਭੂ ਦਾ ਅਹਿੱਲ ਗ੍ਰਹਿ ਲੱਭ ਲਿਆ ਹੈ।
Fareedkot Teekaਮੈਂ ਖੋਜਤਿਆਂ ਖੋਜਤਿਆਂ ਹਰੀ ਜੋ ਨਿਸਚਲ ਘਰ ਹੈ, ਸੋ ਪਾਇਆ ਹੈ॥
Prof. Sahib Singhਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ, ਜੋ ਕਦੇ ਭੀ ਡੋਲਦਾ ਨਹੀਂ।

ਪਦ ਅਰਥ ਖੋਜਤ ਖੋਜਤ = ਭਾਲ ਕਰਦਿਆਂ ਕਰਦਿਆਂ। ਜੀ = ਹੇ ਭਾਈ! ਸੁ ਘਰੁ = ਉਹ ਘਰੁ, ਉਹ ਟਿਕਾਣਾ। ਨਿਹਚਲੁ = ਕਦੇ ਨਾਸ ਨਾ ਹੋਣ ਵਾਲਾ।

SikhNet (Spanish)Lo busqué, encontré Su Hogar Eterno y me di cuenta de que todo lo demás es ilusorio y me quedé con Sus Pies de Loto.

ਸਭਿ ਅਧ੍ਰੁਵ ਡਿਠੇ ਜੀਉ; ਤਾ ਚਰਨ ਕਮਲ, ਚਿਤੁ ਲਾਇਆ ॥

sabh adhruv dditthe jeeo; taa charan kamal, chit laaeaa |

Sant Singh KhalsaI have seen that everything is transitory and perishable, and so I have linked my consciousness to the Lotus Feet of the Lord.
Manmohan SinghI have seen everything perishable It is then that I have attached my mind to the Lord's lotus-feet.
Manmohan Singh (Punjabi)ਮੈਂ ਹਰ ਸ਼ੈ ਨਾਸਵੰਤ ਦੇਖੀ ਹੈ ਤਦ ਹੀ ਮੈਂ ਕੰਵਲ ਰੂਪੀ ਪੈਰਾਂ ਨਾਲ ਆਪਣਾ ਮਨ ਜੋੜਿਆ ਹੈ।
Fareedkot Teekaਜਬ ਸਭ ਪਦਾਰਥ (ਅਧ੍ਰੁਵ) ਚਲ ਰੂਪ ਦੇਖੇ ਤਬ ਵਾਹਿਗੁਰੂ ਕੇ ਚਰਣ ਕਮਲੋਂ ਮੇਂ ਚਿਤ ਲਗਾਇਆ ਹੈ॥
Prof. Sahib Singhਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ।

ਪਦ ਅਰਥ ਸਭਿ = ਸਾਰੇ। ਅਧ੍ਰੁਵ = {ਅ-ਧ੍ਰੁਵ} ਸਦਾ ਨਾਹ ਟਿਕੇ ਰਹਿਣ ਵਾਲੇ, ਨਾਸਵੰਤ। ਜੀਉ = ਹੇ ਭਾਈ! ਚਰਨ ਕਮਲ = ਸੋਹਣੇ ਚਰਨਾਂ ਵਿਚ।

SikhNet (Spanish)Mi Señor es Inmortal y yo Su Esclavo, pues Él no va ni viene.

ਪ੍ਰਭੁ ਅਬਿਨਾਸੀ. ਹਉ ਤਿਸ ਕੀ ਦਾਸੀ; ਮਰੈ ਨ ਆਵੈ ਜਾਏ ॥

prabh abinaasee. hau tis kee daasee; marai na aavai jaae |

Sant Singh KhalsaGod is eternal and unchanging, and I am just His hand-maiden; He does not die, or come and go in reincarnation.
Manmohan SinghMy Lord is immortal and I am His hand-maiden He dies not, nor does He come and go.
Manmohan Singh (Punjabi)ਮੇਰਾ ਸੁਆਮੀ ਅਮਰ ਹੈ ਅਤੇ ਮੈਂ ਉਸ ਦੀ ਗੋਲੀ ਹਾਂ। ਉਹ ਮਰਦਾ ਨਹੀਂ ਅਤੇ ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।
Fareedkot Teekaਪ੍ਰਭੂ ਜੋ ਅਬਿਨਾਸੀ ਹੈ ਮੈਂ ਤਿਸ ਕੀ ਦਾਸੀ ਹੂੰ। ਸੋ ਕੈਸਾ ਪ੍ਰਭੂ ਹੈ, ਜੋ ਮਰਤਾ ਔਰ ਆਵਤਾ ਜਾਤਾ ਨਹੀਂ ਹੈ?
Prof. Sahib Singhਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।

ਪਦ ਅਰਥ ਹਉ = ਹਉਂ, ਮੈਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨ ਆਵੈ ਜਾਏ = ਨਾਹ ਜੰਮਦਾ ਹੈ ਨਾਹ ਮਰਦਾ ਹੈ।

SikhNet (Spanish)Él nos bendice con Su Bondad, Afluencia,

ਧਰਮ ਅਰਥ ਕਾਮ ਸਭਿ ਪੂਰਨ; ਮਨਿ ਚਿੰਦੀ ਇਛ ਪੁਜਾਏ ॥

dharam arath kaam sabh pooran; man chindee ichh pujaae |

Sant Singh KhalsaHe is overflowing with Dharmic faith, wealth and success; He fulfills the desires of the mind.
Manmohan SinghThe Lord is all-brimful with faith, wealth, success (and salvation) and fulfills all the heart desired aspirations.
Manmohan Singh (Punjabi)ਸਾਹਿਬ ਈਮਾਨ, ਦੌਲਤ ਕਾਮਯਾਬੀ (ਅਤੇ ਮੌਖਸ਼) ਨਾਲ ਪਰੀਪੂਰਨ ਅਤੇ ਚਿੱਤ-ਚਾਹੁੰਦੀਆਂ ਸਾਰੀਆ ਅਭਿਲਾਸ਼ਾਂ ਪੂਰੀਆਂ ਕਰ ਦਿੰਦਾ ਹੈ।
Fareedkot Teekaਧਰਮ, ਅਰਥ, ਕਾਮ, ਮੋਖ, ਸਭ ਪਦਾਰਥੋਂ ਕਰ ਪੂਰਨ ਹੈ, ਅਰ ਮਨ ਮੇਂ ਚਿੰਤਨ ਕਰੀ ਹੂਈ ਇਛਾ ਪੁਜਾਵਤਾ ਹੈ, ਭਾਵ ਪੂਰਨ ਕਰਤਾ ਹੈ॥
Prof. Sahib Singh(ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ।

ਪਦ ਅਰਥ ਸਭਿ = ਸਾਰੇ (ਪਦਾਰਥ)। ਪੂਰਨ = ਭਰਪੂਰ, ਮੌਜੂਦ। ਮਨਿ = ਮਨ ਵਿਚ। ਚਿੰਦੀ ਇਛ = ਚਿਤਵੀ ਹੋਈ ਮੁਰਾਦ। ਪੁਜਾਏ = ਪੂਰੀ ਕਰਦਾ ਹੈ।

SikhNet (Spanish)Amor Nupcial y cumple los deseos de nuestro corazón.

ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ; ਸਿਧ ਸਾਧਿਕ ਮੁਨਿ ਜਨ ਧਿਆਇਆ ॥

srut simrit gun gaaveh karate; sidh saadhik mun jan dhiaaeaa |

Sant Singh KhalsaThe Vedas and the Simritees sing the Praises of the Creator, while the Siddhas, seekers and silent sages meditate on Him.
Manmohan SinghThe Vedas and Simirtis sing the praises of the Creator and the adepts, strivers and silent sages contemplate Him.
Manmohan Singh (Punjabi)ਵੇਦ ਅਤੇ ਸਿਮਰਤੀਆਂ, ਸਿਰਜਣਹਾਰ ਦੀਆਂ ਸਿਫਤਾਂ ਗਾਇਨ ਕਰਦੀਆਂ ਹਨ ਅਤੇ ਪੂਰਨ ਪੁਰਸ਼ ਆਭਿਲਾਸ਼ੀ, ਤੇ ਖਾਮੋਸ਼ ਰਿਸ਼ੀ ਉਸ ਨੂੰ ਸਿਮਰਦੇ ਹਨ।
Fareedkot Teekaਸ੍ਰੂਤੀਆਂ ਔ ਸਿੰਮ੍ਰਤੀਆਂ ਕਰਤੇ ਕੇ ਗੁਨ ਗਾਵਤੀਆਂ ਹੈਂ, ਸਿਧੋਂ ਔ ਸਾਧਿਕੋਂ ਅਰ ਮੁਨੀ ਜਨੋਂ ਆਦਿ ਸਭ ਨੇ ਧਿਆਇਆ ਹੈ॥
Prof. Sahib Singhਹੇ ਭਾਈ! (ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ। ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ।

ਪਦ ਅਰਥ ਸ੍ਰੁਤਿ = ਵੇਦ। ਗਾਵਹਿ = ਗਾਂਦੇ ਹਨ। ਕਰਤੇ = ਕਰਤਾਰ ਦੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾ ਕਰਨ ਵਾਲੇ। ਮੁਨਿ ਜਨ = ਸਾਰੇ ਮੁਨੀ ਲੋਕ।

SikhNet (Spanish)Los Vedas y los textos Semíticos cantan también Su Alabanza, así como los adeptos, los buscadores y los videntes.

ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ; ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥

naanak saran kripaa nidh suaamee; vaddabhaagee har har gaaeaa |4|1|11|

Sant Singh KhalsaNanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. ||4||1||11||
Manmohan SinghNanak has entered the sanctuary of the Lord, the Treasure of mercy and by great good fortune sings the Lord Master's praise.
Manmohan Singh (Punjabi)ਨਾਨਕ ਨੇ ਰਹਿਮਤ ਦੇ ਖਜਾਨੇ ਪ੍ਰਭੂ ਦੀ ਪਨਾਹ ਲਈ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਉਹ ਸੁਆਮੀ ਮਾਲਕ ਜਾਂ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਿਰਪਾ ਨਿਧਿ ਸੁਆਮੀ ਕੀ ਸਰਣਿ ਹੋਇ ਕੈ ਵਡਭਾਗੀਓਂ ਨੇ ਹਰਿ ਹਰਿ ਨਾਮ ਕੋ ਗਾਇਆ ਹੈ॥੪॥੧॥੧੧॥☬ਵਾਹਿਗੁਰੂ ਸੇ ਜੀਵ ਕਾ ਵਿਛੋੜੇ ਅਰੁ ਮਿਲਾਪ ਕਾ ਪ੍ਰਕਾਰੁ ਦੇਖਾਵਤੇ ਹੂਏ ਵਾਰ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥੪॥੧॥੧੧॥

ਪਦ ਅਰਥ ਕ੍ਰਿਪਾਨਿਧਿ = ਦਇਆ ਦਾ ਖ਼ਜ਼ਾਨਾ ॥੪॥੧॥੧੧॥

SikhNet (Spanish)Nanak también busca el Refugio de Dios, el Tesoro de Misericordia, y por buena fortuna, él canta Su Alabanza.(4-1-11)

Open this shabad (26 lines, Angs 784-785) →

Shabad Guru Amardas Ji Raag Soohee

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥

vaar soohee kee salokaa naal mahalaa 3 |

Sant Singh KhalsaVaar Of Soohee, With Saloks Of The Third Mehl:
Manmohan SinghVar of Suhi. With Slok 3rd Guru.
Manmohan Singh (Punjabi)ਸੂਹੀ ਕੀ ਵਾਰ। ਸਲੋਕਾਂ ਨਾਲ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ', ਸਲੋਕਾਂ ਸਮੇਤ।

* ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ਦਾ ਪਉੜੀ ਵਾਰ ਭਾਵ: (੧) ਜਗਤ-ਰੂਪ ਤਖ਼ਤ ਪ੍ਰਭੂ ਨੇ ਆਪ ਬਣਾਇਆ ਹੈ, ਧਰਤੀ ਜੀਵਾਂ ਦੇ ਧਰਮ ਕਮਾਣ ਲਈ ਰਚੀ ਹੈ; ਸਭ ਜੀਵਾਂ ਨੂੰ ਰਿਜ਼ਕ ਆਪ ਹੀ ਅਪੜਾਂਦਾ ਹੈ। (੨) ਆਪਣੇ ਹੁਕਮ ਵਿਚ ਉਸ ਨੇ ਰੰਗਾ ਰੰਗ ਦੀ ਸ੍ਰਿਸ਼ਟੀ ਰਚੀ ਹੈ; ਕਈ ਜੀਵਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਜੋੜੀ ਰੱਖਦਾ ਹੈ, ਉਹਨਾਂ ਨੂੰ ਸੱਚੇ ਵਪਾਰੀ ਜਾਣੋ। (੩) ਸਾਰੇ ਜੀਵ ਪ੍ਰਭੂ ਨੇ ਆਪ ਪੈਦਾ ਕੀਤੇ ਹਨ; ਮਾਇਆ ਦਾ ਮੋਹ-ਰੂਪ ਹਨੇਰਾ ਭੀ ਉਸੇ ਨੇ ਬਣਾਇਆ ਹੈ ਤੇ ਇਸ ਵਿੱਚ ਆਪ ਹੀ ਜੀਵਾਂ ਨੂੰ ਭਟਕਾ ਰਿਹਾ ਹੈ। ਇਸ ਭਟਕਣਾ ਵਿਚ ਪਏ ਮਨਮੁਖ ਸਦਾ ਜੰਮਣ ਮਰਨ ਦੇ ਗੇੜ ਵਿਚ ਰਹਿੰਦੇ ਹਨ। (੪) ਜਗਤ ਦੀ ਅਚਰਜ ਰਚਨਾ ਪ੍ਰਭੂ ਨੇ ਆਪ ਰਚੀ ਹੈ; ਇਸ ਵਿਚ ਮੋਹ, ਝੂਠ ਤੇ ਅਹੰਕਾਰ ਭੀ ਉਸ ਨੇ ਆਪ ਹੀ ਪੈਦਾ ਕੀਤਾ, ਮਨਮੁਖ ਇਸ ਮੋਹ ਵਿਚ ਫਸ ਜਾਂਦਾ ਹੈ; ਪਰ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ 'ਨਾਮ' ਦਾ ਖ਼ਜ਼ਾਨਾ ਬਖ਼ਸ਼ਦਾ ਹੈ। (੫) ਮਨਮੁਖ ਮੋਹ ਵਿਚ ਫਸਣ ਕਰਕੇ "ਮੈਂ, ਮੇਰੀ" ਵਿਚ ਖ਼ੁਆਰ ਹੁੰਦਾ ਹੈ; ਮੌਤ ਨੂੰ ਵਿਸਾਰ ਕੇ ਮਨੁੱਖਾ ਜਨਮ ਨੂੰ ਵਿਕਾਰਾਂ ਵਿਚ ਅਜਾਈਂ ਗਵਾ ਲੈਂਦਾ ਹੈ ਤੇ ਏਸ ਗੇੜ ਵਿਚ ਪਿਆ ਰਹਿੰਦਾ ਹੈ। (੬) ਜੀਵਾਂ ਲਈ ਪ੍ਰਭੂ ਦੀ ਸਭ ਤੋਂ ਉਚੀ ਬਖ਼ਸ਼ਸ਼ ਉਸ ਦਾ 'ਨਾਮ' ਹੈ; ਜਿਸ ਨੂੰ ਗੁਰੂ ਦੀ ਰਾਹੀਂ ਇਹ ਖ਼ਜ਼ਾਨਾ ਮਿਲਦਾ ਹੈ ਉਸ ਨੂੰ ਫਿਰ ਤੋਟ ਨਹੀਂ ਆਉਂਦੀ ਤੇ ਉਸ ਦਾ ਮੋਹ ਦਾ ਗੇੜ ਮੁੱਕ ਜਾਂਦਾ ਹੈ। (੭) ਜਿਨ੍ਹਾਂ ਨੂੰ ਸਤਿਗੁਰੂ ਨੇ ਸ੍ਰਿਸ਼ਟੀ ਦੇ ਪੈਦ

SikhNet (Spanish)Var de Suji con Sloks de Mejl, Guru Amar Das, Tercer Canal Divino

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸੂਹੈ ਵੇਸਿ ਦੋਹਾਗਣੀ; ਪਰ ਪਿਰੁ ਰਾਵਣ ਜਾਇ ॥

soohai ves dohaaganee; par pir raavan jaae |

Sant Singh KhalsaIn her red robes, the discarded bride goes out, seeking enjoyment with another's husband.
Manmohan SinghIn a red robe the evil bride goes to enjoy another man.
Manmohan Singh (Punjabi)ਰੱਤੀ ਪੁਸ਼ਾਕ ਅੰਦਰ ਮੰਦੀ ਪਤਨੀ ਕਿਸੇ ਹੋਰਸ ਮਨੁੱਖ ਨੂੰ ਮਾਨਣ ਜਾਂਦੀ ਹੈ।
Fareedkot Teekaਛੁਟੜ ਇਸਤ੍ਰੀ ਕੀ ਨਿਆਈ ਜੋ ਪ੍ਰਮੇਸਰ ਸੇ ਬੇਮੁਖ ਹੈਂ, ਸੂਹੇ ਵੇਸ ਵਿਸ੍ਯੋਂ ਮੇਂ ਪ੍ਰੀਤਿ ਕਰ ਕੇ (ਪਰੁ ਪਿਰ ਰਾਵਣ ਜਾਇ) ਦੇਵੀ ਦੇਵਤ੍ਯੋਂ ਕੀ ਸੇਵਾ ਕਰਨੇਂ ਜਾਤਾ ਹੈ॥
Prof. Sahib Singhਜੋ ਜੀਵ-ਇਸਤ੍ਰੀ ਦੁਨੀਆ ਦੇ ਸੋਹਣੇ ਪਦਾਰਥ-ਰੂਪ ਕਸੁੰਭੇ ਦੇ ਚੁਹਚੁਹੇ ਰੰਗ ਵਾਲੇ ਵੇਸ ਵਿਚ (ਮਸਤ) ਹੈ ਉਹ ਮੰਦੇ ਭਾਗਾਂ ਵਾਲੀ ਹੈ, ਉਹ (ਮਾਨੋ) ਪਰਾਏ ਖਸਮ ਨੂੰ ਭੋਗਣ ਤੁਰ ਪੈਂਦੀ ਹੈ।

ਪਦ ਅਰਥ ਸੂਹਾ = ਚੁਹਚੁਹਾ ਰੰਗ ਜਿਵੇਂ ਕਸੁੰਭੇ ਦਾ ਹੁੰਦਾ ਹੈ। ਵੇਸਿ = ਵੇਸ ਵਿਚ। ਸੂਹੈ ਵੇਸਿ = ਸੂਹੇ ਵੇਸ ਵਿਚ। ਰਾਵਣ ਜਾਇ = ਭੋਗਣ ਜਾਂਦੀ ਹੈ।

SikhNet (Spanish)Viuda es esa esposa quien, vestida de traje de novia, se va a gozar en el aposento de otro que no es su Señor.

ਪਿਰੁ ਛੋਡਿਆ. ਘਰਿ ਆਪਣੈ; ਮੋਹੀ ਦੂਜੈ ਭਾਇ ॥

pir chhoddiaa. ghar aapanai; mohee doojai bhaae |

Sant Singh KhalsaShe leaves the husband of her own home, enticed by her love of duality.
Manmohan SinghFascinated by the love of the other, she leaves the Husband of her home.
Manmohan Singh (Punjabi)ਕਿਸੇ ਦੂਸਰੇ ਦੇ ਪਿਆਰ ਨਾਲ ਫਰੇਫਤਾ ਹੋ ਉਹ ਆਪਣੇ ਗ੍ਰਿਹ ਦੇ ਖਸਮ ਨੂੰ ਤਿਆਗਦੀ ਹੈ।
Fareedkot Teeka(ਪਿਰੁ) ਪਤੀ ਜੋ ਵਾਹਿਗੁਰੂ ਹੈ, ਸੋ (ਘਰਿ) ਅਪਨੇ ਰਿਦੈ ਮੇਂ ਛੋਡਿਆ ਹੈ, ਅਰੁ ਦੂਜੇ ਭਾਵ ਮੇਂ ਬੁਧੀ ਮੋਹੀ ਗਈ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਉਹ ਲੁੱਟੀ ਜਾ ਰਹੀ ਹੈ (ਕਿਉਂਕਿ) ਉਹ ਆਪਣੇ ਹਿਰਦੇ-ਘਰ ਵਿਚ ਵੱਸਦੇ ਖਸਮ-ਪ੍ਰਭੂ ਨੂੰ ਵਿਸਾਰ ਦੇਂਦੀ ਹੈ।

ਪਦ ਅਰਥ ਮੋਹੀ = ਠੱਗੀ ਗਈ, ਲੁੱਟੀ ਗਈ।

SikhNet (Spanish)Ella abandona su propio Hogar engañada por el amor al otro.

ਮਿਠਾ ਕਰਿ ਕੈ ਖਾਇਆ; ਬਹੁ ਸਾਦਹੁ ਵਧਿਆ ਰੋਗੁ ॥

mitthaa kar kai khaaeaa; bahu saadahu vadhiaa rog |

Sant Singh KhalsaShe finds it sweet, and eats it up; her excessive sensuality only makes her disease worse.
Manmohan SinghDeeming the sweet, she takes to an evil way. Her excessive licentiousness greatly increases her disease.
Manmohan Singh (Punjabi)ਇਸ ਨੂੰ ਮਿੱਠਾ ਜਾਣ ਕੇ, ਉਹ ਮੰਦੇ ਮਾਰਗ ਪੈਂਦੀ ਹੈ। ਉਸ ਦਾ ਘਣੇਰਾ ਭੋਗ ਬਿਲਾਸ ਉਸ ਦੀ ਬੀਮਾਰੀ ਨੂੰ ਵਧੇਰੇ ਕਰਦਾ ਹੈ।
Fareedkot Teeka(ਮਿਠਾ) ਭਾਵ ਸੁਖ ਰੂਪ ਕਰਕੈ ਬਿਸ੍ਯੋਂ ਕੋ ਭੋਗਾ ਥਾ, ਬਿਸੇ ਰਸੋਂ ਸੇ ਬਹੁਤ ਰੋਗੁ ਵਧ ਗਿਆ॥
Prof. Sahib Singh(ਜਿਸ ਜੀਵ-ਇਸਤ੍ਰੀ ਨੇ ਦੁਨੀਆ ਦੇ ਪਦਾਰਥਾਂ ਨੂੰ) ਸੁਆਦਲੇ ਜਾਣ ਕੇ ਭੋਗਿਆ ਹੈ (ਉਸ ਦੇ ਮਨ ਵਿਚ) ਇਹਨਾਂ ਬਹੁਤੇ ਚਸਕਿਆਂ ਤੋਂ ਰੋਗ ਵਧਦਾ ਹੈ।

ਪਦ ਅਰਥ ਮਿਠਾ ਕਰਿ ਕੈ = ਸੁਆਦਲਾ ਜਾਣ ਕੇ।

SikhNet (Spanish)A ella le parece dulce, pero su goce la lleva al dolor.

ਸੁਧੁ ਭਤਾਰੁ ਹਰਿ ਛੋਡਿਆ; ਫਿਰਿ ਲਗਾ ਜਾਇ ਵਿਜੋਗੁ ॥

sudh bhataar har chhoddiaa; fir lagaa jaae vijog |

Sant Singh KhalsaShe forsakes the Lord, her sublime Husband, and then later, she suffers the pain of separation from Him.
Manmohan SinghShe forsake God, her Immaculate Spouse and afterwards suffers pangs of separation.
Manmohan Singh (Punjabi)ਉਹ ਵਾਹਿਗੁਰੂ ਆਪਣੇ ਪਵਿੱਤਰ ਪਤੀ ਨੂੰ ਤਿਆਗ ਦਿੰਦੀ ਹੈ ਅਤੇ ਮਗਰੋਂ ਵਿਛੋੜੇ ਦੇ ਦੁੱਖ ਸਹਾਰਦੀ ਹੈ।
Fareedkot Teekaਸੁਧ ਭਰਤਾ ਜੋ ਹਰੀ ਹੈ, ਸੋ ਛੋਡਿਆ ਹੈ, ਫਿਰ ਜਨਮ ਕਰ ਵਿਛੋੜਾ ਹੀ ਲਾਗ ਜਾਤਾ ਹੈ॥
Prof. Sahib Singh(ਭਾਵ), ਉਹ ਨਿਰੋਲ ਆਪਣੇ ਖਸਮ-ਪ੍ਰਭੂ ਨੂੰ ਛੱਡ ਬਹਿੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ।

ਪਦ ਅਰਥ ਸੁਧੁ = ਖ਼ਾਲਸ, ਨਿਰੋਲ ਆਪਣਾ।

SikhNet (Spanish)Ella abandona a su Señor Inmaculado y sufre la aflicción de la separación.

ਗੁਰਮੁਖਿ ਹੋਵੈ ਸੁ ਪਲਟਿਆ; ਹਰਿ ਰਾਤੀ ਸਾਜਿ ਸੀਗਾਰਿ ॥

guramukh hovai su palattiaa; har raatee saaj seegaar |

Sant Singh KhalsaBut she who becomes Gurmukh, turns away from corruption and adorns herself, attuned to the Love of the Lord.
Manmohan SinghShe, who turns towards the Guru, retraces her steps and makes the decoration of being imbued with the love of her God.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦੀ ਹੈ, ਉਹ ਪਿਛੇ ਮੁੜ ਪੈਂਦੀ ਹੈ ਅਤੇ ਆਪਣੇ ਵਾਹਿਗੁਰੂ ਨਾਲ ਪ੍ਰੇਮ ਪਾਉਣ ਦਾ ਹਾਰਸ਼ਿੰਗਾਰ ਕਰਦੀ ਹੈ।
Fareedkot Teekaਜੋ ਗੁਰੋਂ ਕੇ ਸਨਮੁਖ ਹੋਈ ਹੈ ਤਿਸ ਨੇ ਸੂਹਾ ਵੇਸ ਉਤਾਰ ਕੇ ਮਜੀਠਾ ਵੇਸੁ ਬਦਲਿਆ ਹੈ, ਭਾਵ ਵਾਹਗੁਰੂ ਕੀ ਭਗਤੀ ਕਰੀ ਹੈ। ਔ ਸਾਧਨ ਰੂਪ ਸਿੰਗਾਰੁ (ਸਾਜਿ) ਬਨਾ ਕਰ ਹਰੀ ਮੇਂ ਰਾਤੀ ਹੈ॥
Prof. Sahib Singhਜੋ ਜੀਵ-ਇਸਤ੍ਰੀ ਗੁਰੂ ਦੇ ਹੁਕਮ ਵਿਚ ਤੁਰਦੀ ਹੈ ਉਸ ਦਾ ਮਨ (ਦੁਨੀਆ ਦੇ ਭੋਗਾਂ ਵਲੋਂ) ਪਰਤਦਾ ਹੈ, ਉਹ (ਪ੍ਰਭੂ-ਪਿਆਰ ਰੂਪ ਗਹਣੇ ਨਾਲ ਆਪਣੇ ਆਪ ਨੂੰ) ਸਜਾ ਬਣਾ ਕੇ ਪਰਮਾਤਮਾ (ਦੇ ਪਿਆਰ) ਵਿਚ ਰੱਤੀ ਰਹਿੰਦੀ ਹੈ।

ਪਦ ਅਰਥ ਪਲਟਿਆ = ਪਰਤਿਆ। ਸਾਜਿ ਸੀਗਾਰਿ = ਸਜਾ ਬਣਾ ਕੇ।

SikhNet (Spanish)La que camina en el Sendero del Guru le da la espalda a los otros caminos y es embellecida con el Amor de Dios.

ਸਹਜਿ ਸਚੁ ਪਿਰੁ ਰਾਵਿਆ; ਹਰਿ ਨਾਮਾ ਉਰ ਧਾਰਿ ॥

sehaj sach pir raaviaa; har naamaa ur dhaar |

Sant Singh KhalsaShe enjoys her celestial Husband Lord, and enshrines the Lord's Name within her heart.
Manmohan SinghShe then enjoy her True Spouse in peace and claps God's Name to her heart.
Manmohan Singh (Punjabi)ਉਹ ਤਦ ਆਪਣੇ ਸੱਚੇ ਪਤੀ ਨੂੰ ਆਰਾਮ ਅੰਦਰ ਮਾਣਦੀ ਹੈ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।
Fareedkot Teekaਹਰੀ ਕੇ ਨਾਮ ਕੋ ਰਿਦੇ ਮੇਂ ਧਾਰ ਕੇ ਸੁਖ ਰੂਪੁ ਪ੍ਯਾਰੇ ਕੇ ਆਨੰਦ ਕੋ ਸੁਭਾਵਕ ਹੀ ਭੋਗਾ ਹੈ॥
Prof. Sahib Singhਪ੍ਰਭੂ ਦਾ ਨਾਮ ਹਿਰਦੇ ਵਿਚ ਧਾਰ ਕੇ ਸਹਜ ਅਵਸਥਾ ਵਿਚ (ਟਿਕ ਕੇ) ਸਦਾ-ਥਿਰ ਰਹਿਣ ਵਾਲੇ ਖਸਮ ਨੂੰ ਮਾਣਦੀ ਹੈ।

ਪਦ ਅਰਥ ਸਹਜਿ = ਸਹਜ ਅਵਸਥਾ ਵਿਚ। ਉਰ = ਹਿਰਦਾ।

SikhNet (Spanish)Entreteje Su Nombre en su corazón y a través del Equilibrio goza de su Señor Verdadero.

ਆਗਿਆਕਾਰੀ ਸਦਾ ਸੋੁਹਾਗਣਿ; ਆਪਿ ਮੇਲੀ ਕਰਤਾਰਿ ॥

aagiaakaaree sadaa suohaagan; aap melee karataar |

Sant Singh KhalsaShe is humble and obedient; she is His virtuous bride forever; the Creator unites her with Himself.
Manmohan SinghShe is submissive and ever a virtuous wife and the Creator unites her with Himself.
Manmohan Singh (Punjabi)ਉਹ ਫਰਮਾਂਬਰਦਾਰ ਤੇ ਸਦੀਵ ਹੀ ਨੇਕ ਪਤਨੀ ਹੈ ਅਤੇ ਸਿਰਜਣਹਾਰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸੋ ਆਗ੍ਯਾਕਾਰੀ ਹੈ ਅਰ ਵਹੁ ਆਪ ਕਰਤਾਰ ਨੇ ਮੇਲ ਲਈ ਹੈ, ਇਸ ਤੇ ਓਹੁ ਸਦਾ ਸੁਹਾਗਣਿ ਹੈ॥
Prof. Sahib Singhਪ੍ਰਭੂ ਦੇ ਹੁਕਮ ਵਿਚ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ, ਕਰਤਾਰ (ਖਸਮ) ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ।

ਪਦ ਅਰਥ ਸਹਾਗਣਿ = ਅੱਖਰ 'ਸ' ਦੀਆਂ ਲਗਾਂ (ੋ) ਤੇ (ੁ) ਵਿਚੋਂ ਏਥੋਂ (ੁ) ਪੜ੍ਹਨਾ ਹੈ। ਕਰਤਾਰਿ = ਕਰਤਾਰ ਨੇ। ਦੋਹਾਗਣਿ = ਮੰਦੇ ਭਾਗਾਂ ਵਾਲੀ, ਰੰਡੀ।

SikhNet (Spanish)La que obedece a su Señor goza siempre de un Estado Nupcial, y el Señor, desde Sí Mismo, la une en Su Ser.

ਨਾਨਕ ਪਿਰੁ ਪਾਇਆ ਹਰਿ ਸਾਚਾ; ਸਦਾ ਸੋੁਹਾਗਣਿ ਨਾਰਿ ॥੧॥

naanak pir paaeaa har saachaa; sadaa suohaagan naar |1|

Sant Singh KhalsaO Nanak, she who has obtained the True Lord as her husband, is a happy soul-bride forever. ||1||
Manmohan SinghNanak, she who has obtained True God as her Spouse, shall ever be the happy wife.
Manmohan Singh (Punjabi)ਨਾਨਕ, ਜਿਸ ਨੇ ਸੱਚੇ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲਿਆ ਹੈ, ਉਹ ਹਮੇਸ਼ਾਂ ਲਈ ਖੁਸ਼ਬਾਸ਼ ਵਹੁਟੀ ਬਣੀ ਰਹੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰੀ ਰੂਪ ਸੱਚਾ ਭਰਤਾ ਪਾਯਾ ਹੈ, ਸੋ ਜੀਵ ਰੂਪ ਇਸਤ੍ਰੀ ਸਦਾ ਹੀ ਸੁਹਾਗਣਿ ਹੈ॥੧॥
Prof. Sahib Singhਹੇ ਨਾਨਕ! ਜਿਸ ਨੇ ਸਦਾ-ਥਿਰ ਪ੍ਰਭੂ ਖਸਮ ਪ੍ਰਾਪਤ ਕਰ ਲਿਆ ਹੈ ਉਹ (ਜੀਵ-) ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੈ ॥੧॥
SikhNet (Spanish)Nanak ha alcanzado a su Verdadero Señor y permanece casado siempre con su Dios. (1)

Open this shabad →

Shabad Guru Amardas Ji Raag Soohee

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸੂਹਵੀਏ ਨਿਮਾਣੀਏ; ਸੋ ਸਹੁ ਸਦਾ ਸਮੑਾਲਿ ॥

soohavee nimaanee; so sahu sadaa samaal |

Sant Singh KhalsaO meek, red-robed bride, keep your Husband Lord always in your thoughts.
Manmohan SinghO thou red robed meek bride, ever think of that Husband of thine.
Manmohan Singh (Punjabi)ਹੇ ਤੂੰ ਰਤੇ ਲਿਬਾਸ ਵਾਲੀਏ ਮਸਕੀਨ ਪਤਨੀਏ! ਉਸ ਆਪਣੇ ਪਤੀ ਨੂੰ ਹਮੇਸ਼ਾਂ ਹੀ ਯਾਦ ਰੱਖ।
Fareedkot Teekaਹੇ ਸੂਹੇ ਵੇਸ ਵਾਲੀਏ! ਮਨ ਰਹਿਤ ਜੋ ਗੁਰਮੁਖ ਇਸਤ੍ਰੀਓਂ ਨੇ ਸੰਭਾਰਿਆ ਹੈ, ਸੋ ਸਚਾ ਪਤੀ ਤੂੰ ਭੀ ਸਦਾ ਸੰਭਾਲੁ॥
Prof. Sahib Singhਹੇ ਚੁਹਚੁਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ! ਖਸਮ-ਪ੍ਰਭੂ ਨੂੰ ਸਦਾ ਚੇਤੇ ਰੱਖ।

ਪਦ ਅਰਥ ਸੂਹਵੀਏ = ਹੇ ਸੂਹੇ ਵੇਸ ਵਾਲੀਏ! ਹੇ ਚੁਹਚਹੇ ਕਸੁੰਭੇ = ਰੰਗ ਨਾਲ ਪਿਆਰ ਕਰਨ ਵਾਲੀਏ! ਨਿਮਾਣੀਏ = ਹੇ ਵਿਚਾਰੀਏ!।

SikhNet (Spanish)Oh esposa dócil, vestida de novia, alaba siempre a tu Señor,

ਨਾਨਕ. ਜਨਮੁ ਸਵਾਰਹਿ ਆਪਣਾ; ਕੁਲੁ ਭੀ ਛੁਟੀ ਨਾਲਿ ॥੨॥

naanak. janam savaareh aapanaa; kul bhee chhuttee naal |2|

Sant Singh KhalsaO Nanak, your life shall be embellished, and your generations shall be saved along with you. ||2||
Manmohan SinghThus shalt thou adorn thy life and thy lineage too shall be emancipated along with.
Manmohan Singh (Punjabi)ਇਸ ਤਰ੍ਹਾਂ ਤੂੰ ਆਪਣਾ ਜੀਵਨ ਸ਼ਸ਼ੋਭਤ ਕਰ ਲਵੇਂਗੀ ਅਤੇ ਤੇਰੀ ਵੰਸ਼ ਭੀ ਨਾਲ ਹੀ ਬੰਦਖਲਾਸ ਹੋ ਜਾਵੇਗੀ।
Fareedkot Teekaਜਬ ਸੰਭਾਲੇਗੀ ਤਬ ਅਪਨਾ ਜਨਮ ਸਫਲ ਕਰੇਂਗੀ। ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਸਾਥ ਕੁਲ ਭੀ ਛੂਟ ਜਾਏਗੀ॥੨॥
Prof. Sahib Singhਹੇ ਨਾਨਕ! (ਆਖ ਕਿ ਇਸ ਤਰ੍ਹਾਂ) ਤੂੰ ਆਪਣਾ ਜੀਵਨ ਸਵਾਰ ਲਏਂਗੀ, ਤੇਰੀ ਕੁਲ ਭੀ ਤੇਰੇ ਨਾਲ ਮੁਕਤ ਹੋ ਜਾਇਗੀ ॥੨॥
SikhNet (Spanish)pues así serás emancipada y tu generación entera será salvada.(2)

Open this shabad →

Shabad Guru Amardas Ji Raag Soohee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਤਖਤੁ ਰਚਾਇਓਨੁ; ਆਕਾਸ ਪਤਾਲਾ ॥

aape takhat rachaaeon; aakaas pataalaa |

Sant Singh KhalsaHe Himself established His throne, in the Akaashic ethers and the nether worlds.
Manmohan SinghThe Lord of Himself established His throne, sky and the nether world.
Manmohan Singh (Punjabi)ਪ੍ਰਭੂ ਨੇ ਖੁਦ ਹੀ ਆਪਣਾ ਰਾਜ ਸਿੰਘਾਸਣ ਅਸਮਾਨ ਅਤੇ ਪਇਆਲ ਬਣਾਏ ਹਨ।
Fareedkot Teekaਹੇ ਭਗਵੰਤ! ਆਪ ਹੀ ਤੈਂਨੇ ਹੁਕਮ ਕਰ ਕੇ (ਤਖਤੁ) ਬ੍ਰਹਮੰਡ ਰਚਾ ਹੈ। ਸੋ ਕੈਸਾ ਬ੍ਰਹਿਮੰਡ ਹੈ? ਸੋ ਤਿਸ ਮੇਂ ਅਕਾਸੋਂ ਪਤਾਲ ਸਹਿਤ ਹੈ॥
Prof. Sahib Singhਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ।

ਪਦ ਅਰਥ ਰਚਾਇਓਨੁ = ਰਚਾਇਆ ਉਸ ਨੇ।

SikhNet (Spanish)El Señor Mismo establece Su Trono en la Tierra y en el Cielo.

ਹੁਕਮੇ ਧਰਤੀ ਸਾਜੀਅਨੁ; ਸਚੀ ਧਰਮਸਾਲਾ ॥

hukame dharatee saajeean; sachee dharamasaalaa |

Sant Singh KhalsaBy the Hukam of His Command, He created the earth, the true home of Dharma.
Manmohan SinghBy His order, He created the earth, the true abode of faith.
Manmohan Singh (Punjabi)ਆਪਣੇ ਫਰਮਾਨ ਦੁਆਰਾ ਉਸ ਨੇ ਜ਼ਿਮੀ ਰਚੀ ਹੈ, ਜੋ ਸੱਚੇ ਈਮਾਨ ਦਾ ਟਿਕਾਣਾ ਹੈ।
Fareedkot Teekaਤੈਨੇ ਅਪਨੇ ਹੁਕਮ ਕਰ ਕੇ ਹੀ ਧਰਤੀ ਰਚੀ ਹੈ, ਤਿਸ ਮੇਂ ਸਚੀ ਧਰਮਸਾਲਾ ਰੂਪ ਭਾਰਤ ਭੂਮੀ ਹੈ॥
Prof. Sahib Singhਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ।

ਪਦ ਅਰਥ ਸਾਜੀਅਨੁ = ਸਾਜੀ ਉਸ ਨੇ। ਧਰਮਸਾਲਾ = ਧਰਮ ਕਮਾਣ ਦੀ ਥਾਂ।

SikhNet (Spanish)Por Su Santa Voluntad hace de la Tierra el Recinto Verdadero de la Rectitud.

ਆਪਿ ਉਪਾਇ ਖਪਾਇਦਾ; ਸਚੇ ਦੀਨ ਦਇਆਲਾ ॥

aap upaae khapaaeidaa; sache deen deaalaa |

Sant Singh KhalsaHe Himself created and destroys; He is the True Lord, merciful to the meek.
Manmohan SinghThe True Lord, Merciful to the meek, Himself creates and destroys.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ, ਸੱਚਾ ਸੁਆਮੀ ਆਪ ਹੀ ਸਾਜਦਾ ਅਤੇ ਨਾਸ ਕਰਦਾ ਹੈ।
Fareedkot Teekaਹੇ ਸਚੇ ਦੀਨ ਦ੍ਯਾਲਾ! ਤੂੰ ਆਪੇ ਹੀ ਉਪਾਇ ਕਰ ਜੀਵੋਂ ਕੋ ਖਪਾਵਤਾ ਹੈਂ॥
Prof. Sahib Singhਹੇ ਦੀਨਾਂ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ! ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।

ਪਦ ਅਰਥ ਉਪਾਇ = ਪੈਦਾ ਕਰ ਕੇ।

SikhNet (Spanish)Él, el Señor Compasivo desde Sí Mismo crea y también destruye,

ਸਭਨਾ ਰਿਜਕੁ ਸੰਬਾਹਿਦਾ; ਤੇਰਾ ਹੁਕਮੁ ਨਿਰਾਲਾ ॥

sabhanaa rijak sanbaahidaa; teraa hukam niraalaa |

Sant Singh KhalsaYou give sustenance to all; how wonderful and unique is the Hukam of Your Command!
Manmohan SinghThou, O Lord, reachest sustenance to all, wondrous is Thine Will.
Manmohan Singh (Punjabi)ਤੂੰ ਹੇ ਸੁਆਮੀ! ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈਂ, ਅਦਭੁਤ ਹੈ ਤੇਰੀ ਰਜ਼ਾ।
Fareedkot Teekaਪੁਨ: ਸਭਨੋਂ ਕੋ ਰਿਜਕ ਪਹੁੰਚਾਵਤਾ ਹੈਂ ਤੇਰਾ ਹੁਕਮੁ (ਨਿਰਾਲਾ) ਹੋਰੋਂ ਸੇ ਭਿੰਨ ਹੈ, ਭਾਵ ਅਮਿਟ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਹੁਕਮ ਅਨੋਖਾ ਹੈ (ਭਾਵ, ਕੋਈ ਇਸ ਨੂੰ ਮੋੜ ਨਹੀਂ ਸਕਦਾ) ਤੂੰ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈਂ।

ਪਦ ਅਰਥ ਸੰਬਾਹਿਦਾ = ਅਪੜਾਂਦਾ।

SikhNet (Spanish)trae el sustento para todos. Oh, Su Voluntad Eterna es Maravillosa.

ਆਪੇ ਆਪਿ ਵਰਤਦਾ; ਆਪੇ ਪ੍ਰਤਿਪਾਲਾ ॥੧॥

aape aap varatadaa; aape pratipaalaa |1|

Sant Singh KhalsaYou Yourself are permeating and pervading; You Yourself are the Cherisher. ||1||
Manmohan SinghThou Thyself pervadest all and Thyself cherisheth every one.
Manmohan Singh (Punjabi)ਤੂੰ ਖੁਦ ਹੀ ਸਾਰੇ ਵਿਆਪਕ ਹੈਂ ਅਤੇ ਖੁਦ ਹੀ ਹਰ ਇਕਸ ਦੀ ਪਰਵਰਿਸ਼ ਕਰਦਾ ਹੈਂ।
Fareedkot Teekaਸਰਬ ਰੂਪ ਹੋ ਕਰ ਆਪ ਹੀ ਆਪ ਵਰਤਤਾ ਹੈ ਔ ਆਪ ਹੀ ਸਭ ਕੀ ਪ੍ਰਤਿਪਾਲਾ ਕਰਤਾ ਹੈਂ॥੧॥
Prof. Sahib Singhਹਰ ਥਾਂ ਤੂੰ ਖ਼ੁਦ ਆਪ ਮੌਜੂਦ ਹੈਂ ਤੇ ਤੂੰ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ ॥੧॥
SikhNet (Spanish)Nuestro Dios da soporte a todos y lo compenetra todo. (1)

Open this shabad →

Shabad Guru Amardas Ji Raag Soohee

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸੂਹਬ ਤਾ ਸੋਹਾਗਣੀ; ਜਾ ਮੰਨਿ ਲੈਹਿ ਸਚੁ ਨਾਉ ॥

soohab taa sohaaganee; jaa man laihi sach naau |

Sant Singh KhalsaThe red-robed woman becomes a happy soul-bride, only when she accepts the True Name.
Manmohan SinghThen alone, does the red-robed one becomes the true bride, when she accepts the True Name.
Manmohan Singh (Punjabi)ਕੇਵਲ ਤਦ ਹੀ ਰੱਤੇ-ਲਿਬਾਸ ਵਾਲੀ ਸੱਚੀ ਪਤਨੀ ਹੋਂਵਦੀ ਹੈ, ਜਦ ਉਹ ਸੱਚੇ ਨਾਮ ਨੂੰ ਤਸਲੀਮ ਕਰ ਲੈਂਦੀ ਹੈ।
Fareedkot Teekaਹੇ ਸੂਹੇ ਵੇਸ, ਭਾਵ ਸਕਾਮ ਕਰਮਾਂ ਵਾਲੀਏ ਮਨਮੁਖੇ! ਤਾਂ ਤੂੰ ਸੋਹਾਗਣੀ ਹੋਵੇਂਗੀ ਜਾਂ ਸਚੇ ਨਾਉਂ ਕੋ ਮੋਖ ਦਾਤਾ ਮੰਨੇਗੀ॥
Prof. Sahib Singhਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ।

ਪਦ ਅਰਥ ਸੂਹਬ = ਹੇ ਸੂਹੇ ਵੇਸ ਵਾਲੀਏ!

SikhNet (Spanish)Si la Novia verdadera, en su vestido nupcial, acepta la validez del Verdadero Nombre del Señor

ਸਤਿਗੁਰੁ ਅਪਣਾ ਮਨਾਇ ਲੈ, ਰੂਪੁ ਚੜੀ ਤਾ ਅਗਲਾ; ਦੂਜਾ. ਨਾਹੀ ਥਾਉ ॥

satigur apanaa manaae lai, roop charree taa agalaa; doojaa. naahee thaau |

Sant Singh KhalsaBecome pleasing to your True Guru, and you shall be totally beautified; otherwise, there is no place of rest.
Manmohan SinghPlease thou thy True Guru, then alone shalt thou be greatly beautified. Without God, there is no other place of rest.
Manmohan Singh (Punjabi)ਤੂੰ ਆਪਣੇ ਸੱਚੇ ਗੁਰਾਂ ਨੂੰ ਰੀਝਾਂ ਲੈ, ਕੇਵਲ ਤਦ ਹੀ ਤੂੰ ਖਰੀ ਸੁੰਦਰ ਹੋਵੇਂਗੀ। ਵਾਹਿਗੁਰੂ ਦੇ ਬਗੈਰ ਹੋਰ ਕੋਈ ਆਰਾਮ ਦੀ ਜਗ੍ਹਾ ਨਹੀਂ।
Fareedkot Teekaਅਪਨੇ ਜੋ ਸਤਿਗੁਰੂ ਹੈਂ ਤਿਸ ਕੋ ਪੂਜ ਲੈ, ਤਉ ਸਫਾਈ ਰੂਪੀ ਰੂਪ ਬਹੁਤ ਚੜ੍ਹੇਗਾ। ਕਿਉਂਕਿ ਮੁਕਤੀ ਕੇ ਦੇਨੇ ਕੋ ਗੁਰੂ ਬਿਨਾਂ ਦੂਜਾ ਥਾਉਂ ਔਰ ਕੋਈ ਨਹੀਂ ਹੈ॥
Prof. Sahib Singhਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ-) ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ।

ਪਦ ਅਰਥ ਅਗਲਾ = ਬਹੁਤਾ।

SikhNet (Spanish)y obtiene el Placer de su Guru Verdadero y nada más, se vuelve doblemente bella.

ਐਸਾ ਸੀਗਾਰੁ ਬਣਾਇ ਤੂ, ਮੈਲਾ ਕਦੇ. ਨ ਹੋਵਈ; ਅਹਿਨਿਸਿ ਲਾਗੈ ਭਾਉ ॥

aisaa seegaar banaae too, mailaa kade. na hovee; ahinis laagai bhaau |

Sant Singh KhalsaSo decorate yourself with the decorations that will never stain, and love the Lord day and night.
Manmohan SinghPut on thou such decorations, that may never be tarnished and make thee love thy Spouse day and night.
Manmohan Singh (Punjabi)ਤੂੰ ਇਹੋ ਜਿਹੇ ਹਾਰ-ਸ਼ਿੰਗਾਰ ਲਾ, ਜਿਹੜੇ ਕਦਾਚਿਤ ਗੰਦੇ ਨਾਂ ਹੋਣ ਅਤੇ ਦਿਨ ਰਾਤ ਤੇਰੀ ਪਿਰਹੜੀ ਤੇਰੇ ਪਤੀ ਨਾਲ ਬਣਾਈ ਰੱਖਣ।
Fareedkot Teekaਤੂੰ ਐਸਾ ਸੀਂਗਾਰ ਬਨਾਉ ਜੋ ਕਬੀ ਮੈਲਾ ਨ ਹੋਗਾ। ਸੋ ਕਿਆ ਹੈ? ਜੋ ਰਾਤ ਦਿਨ ਪ੍ਰੇਮ ਹੀ ਲਾਗਾ ਰਹੇ॥
Prof. Sahib Singh(ਸੋ ਗੁਰੂ ਦੀ ਸਰਨ ਪੈ ਕੇ) ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ।

SikhNet (Spanish)Oh esposa, embellece tu ser para que tu vestido no se manche y ames siempre a tu Dios.

ਨਾਨਕ. ਸੋਹਾਗਣਿ ਕਾ ਕਿਆ ਚਿਹਨੁ ਹੈ; ਅੰਦਰਿ ਸਚੁ. ਮੁਖੁ ਉਜਲਾ, ਖਸਮੈ ਮਾਹਿ ਸਮਾਇ ॥੧॥

naanak. sohaagan kaa kiaa chihan hai; andar sach. mukh ujalaa, khasamai maeh samaae |1|

Sant Singh KhalsaO Nanak, what is the character of the happy soul-bride? Within her, is Truth; her face is bright and radiant, and she is absorbed in her Lord and Master. ||1||
Manmohan SinghNanak, what is the characteristic of the chaste bride? Within her is Truth, her face is bright and she merges in her Groom.
Manmohan Singh (Punjabi)ਨਾਨਕ, ਸਤਿ ਵਾਲੀ ਵਹੁਟੀ ਦੀ ਕੀ ਨਿਸ਼ਾਨੀ ਹੈ?ਉਸ ਦੇ ਅੰਦਰ ਸੱਚ ਹੈ, ਉਸ ਦਾ ਚਿਹਰਾ ਰੋਸ਼ਨ ਹੈ ਅਤੇ ਉਹ ਆਪਣੇ ਪਤੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਪ੍ਰਸ਼ਨ: ਹੇ ਸੁਆਮੀ! ਸੁਹਾਗਣੀਓਂ ਕਾ ਕਿਆ ਚਿੰਨ ਹੈ, ਜਿਸ ਕੋ ਮੈਂ ਜਾਨ ਕਰ ਪ੍ਰੇਮ ਲਗਾਉਂ?☬ਉੱਤਰ: ਤਿਸ ਪਰ ਸ੍ਰੀ ਗੁਰੂ ਜੀ ਕਹਿਤੇ ਹੈਂ: ਉਨ ਕੇ ਮਨ ਅੰਦਰ ਤੌ ਸਚ ਹੈ, ਭਾਵ ਇਕ ਸਚੇ ਵਾਹਿਗੁਰੂ ਮੇਂ ਮਨ ਹੈ। ਔ ਮੁਖ ਉਨ ਕਾ ਉਜਲ ਹੈ, ਭਾਵ ਜੋ ਆਇ ਬਣੇ ਤਿਸੀ ਮੇਂ ਸਦਾ ਪ੍ਰਸੰਨ ਮੁਖ ਹੈਂ। ਔ ਸਰੀਰ ਕਰ ਕੇ ਭੀ ਅਪਨੇ (ਖਸਮੈ) ਮਾਲਕ ਕੀ ਸੇਵਾ ਮੇਂ ਹੀ ਸਮਾਏ ਹੂਏ ਹੈਂ, ਭਾਵ ਮਨ ਬਾਣੀ ਤਨ ਸੇ ਵਾਹਿਗੁਰੂ ਕੀ ਸੇਵਾ ਮੇਂ ਤਤਪਰ ਹੈਂ॥੧॥
Prof. Sahib Singhਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ ॥੧॥

ਪਦ ਅਰਥ ਚਿਹਨੁ = ਲੱਛਣ ॥੧॥

SikhNet (Spanish)Dice Nanak, la virtud de la verdadera Esposa es la de alabar la Verdad de su Esposo en su interior. Ella tiene un semblante radiante y vive inmersa en su Señor. (1)

Open this shabad →

Shabad Guru Amardas Ji Raag Soohee

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਲੋਕਾ ਵੇ. ਹਉ ਸੂਹਵੀ; ਸੂਹਾ ਵੇਸੁ ਕਰੀ ॥

lokaa ve. hau soohavee; soohaa ves karee |

Sant Singh KhalsaO people: I am in red, dressed in a red robe.
Manmohan SinghO people, I am in red, and am wearing a red robe.
Manmohan Singh (Punjabi)ਹੇ ਲੋਕੋਂ! ਮੈਂ ਲਾਲ ਹਾਂ ਅਤੇ ਮੈਂ ਲਾਲ ਬਸਤਰ ਪਹਿਨੇ ਹੋਏ ਹਨ।
Fareedkot Teekaਹੇ ਲੋਕੋ! ਹੰਕਾਰ ਕਰ ਕੇ ਸ੍ਰਿਸ਼ਟੀ ਰੰਗੀ ਹੂਈ ਹੈ ਅਰ ਵਿਸਿਓਂ ਕੇ ਵਾਸਤੇ (ਸੂਹਾ) ਸਕਾਮ ਕਰਮ ਰੂਪ ਵੇਸ ਕਰਤੀ ਹੈ॥
Prof. Sahib Singhਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ;
SikhNet (Spanish)Oh gente, estoy de rojo, vestido con la túnica roja,

ਵੇਸੀ ਸਹੁ. ਨ ਪਾਈਐ; ਕਰਿ ਕਰਿ ਵੇਸ ਰਹੀ ॥

vesee sahu. na paaeeai; kar kar ves rahee |

Sant Singh KhalsaBut my Husband Lord is not obtained by any robes; I have tried and tried, and given up wearing robes.
Manmohan SinghThrough garbs, the Spouse is obtained not. The world has grown weary of wearing garbs.
Manmohan Singh (Punjabi)ਪੁਸ਼ਾਕਾਂ ਰਾਹੀਂ ਪਤੀ ਪਰਾਪਤ ਨਹੀਂ ਹੁੰਦਾ। ਪੁਸ਼ਾਕਾਂ ਪਹਿਰ ਪਹਿਰ ਕੇ ਦੁਨੀਆਂ ਹਰ ਹੱਟ ਗਈ ਹੈ।
Fareedkot Teekaਪਰੰਤੂ ਇਨ ਵੇਸੋਂ ਸੇ ਪਤੀ ਨਹੀਂ ਪਾਈਤਾ॥
Prof. Sahib Singhਪਰ (ਨਿਰੇ) ਵੇਸਾਂ ਨਾਲ ਖਸਮ (-ਪ੍ਰਭੂ) ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ।
SikhNet (Spanish)pero no por el vestido se encuentra a Dios.

ਨਾਨਕ. ਤਿਨੀ ਸਹੁ ਪਾਇਆ; ਜਿਨੀ ਗੁਰ ਕੀ ਸਿਖ ਸੁਣੀ ॥

naanak. tinee sahu paaeaa; jinee gur kee sikh sunee |

Sant Singh KhalsaO Nanak, they alone obtain their Husband Lord, who listen to the Guru's Teachings.
Manmohan SinghNanak they alone obtain the Groom who hear the Guru's instruction.
Manmohan Singh (Punjabi)ਨਾਨਕ ਕੇਵਲ ਉਹ ਹੀ ਆਪਣੇ ਕੰਤ ਨੂੰ ਪਾਉਂਦੀਆਂ ਹਨ, ਜੋ ਗੁਰਾਂ ਦੇ ਉਪਦੇਸ਼ ਨੂੰ ਸੁਣਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਗੁਰੋਂ ਕੀ ਸਿਖਿਆ ਸੁਣੀ ਹੈ ਤਿਨੋਂ ਨੇ ਪਤੀ ਕੋ ਪਾਇਆ ਹੈ।☬ਜੇ ਕਹੋ ਵਹੁ ਸਿਖਿਆ ਕੌਣ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ।
SikhNet (Spanish)Dice Nanak, sólo encuentran al Señor Esposo quienes escuchan la Palabra del Guru.

ਜੋ ਤਿਸੁ ਭਾਵੈ ਸੋ ਥੀਐ; ਇਨ ਬਿਧਿ ਕੰਤ ਮਿਲੀ ॥੨॥

jo tis bhaavai so theeai; in bidh kant milee |2|

Sant Singh KhalsaWhatever pleases Him, happens. In this way, the Husband Lord is met. ||2||
Manmohan SinghIn this way is the Bridegroom met. Whatever pleases Him, that alone takes place.
Manmohan Singh (Punjabi)ਇਸ ਤਰੀਕੇ ਨਾਲ ਭਰਤਾ ਮਿਲਦਾ ਹੈ। ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਜੋ ਤਿਸ ਕੋ ਭਾਵਤਾ ਹੈ, ਸੋ (ਥੀਐ) ਹੋਤਾ ਹੈ, ਐਸੇ ਨਿਸਚੇ ਕੌ ਧਾਰ ਕੈ ਆਪਣੀ ਚਤਰਾਈ ਕੋ ਛੋਡੈ, ਭਾਵ ਵਾਹਿਗੁਰੂ ਕਾ ਹੁਕਮ ਮੰਨੇ, ਇਨ ਬਿਧ ਸੇ ਪਤੀ ਕੋ ਮਿਲੀਤਾ ਹੈ॥੨॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singh(ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ ॥੨॥
SikhNet (Spanish)Lo que Le place, eso sucede, y de esta manera, el Esposo es encontrado.(2)

Open this shabad →

Ang 785 of 1430