ਇਕ ਦੂ ਜੀਭੌ. ਲਖ ਹੋਹਿ; ਲਖ ਹੋਵਹਿ ਲਖ ਵੀਸ ॥
eik doo jeebhau. lakh hohi; lakh hoveh lakh vees |
Sant Singh KhalsaIf I had 100,000 tongues, and these were then multiplied twenty times more, with each tongue,
Manmohan SinghFrom one tongue let my tongues become a lakh and the hundred thousand become twenty lakhs.
Manmohan Singh (Punjabi)ਮੇਰੀ ਇਕ ਜ਼ਬਾਨ ਤੋਂ ਇਕ ਲੱਖ ਜ਼ਬਾਨਾਂ ਹੋ ਜਾਣ ਅਤੇ ਇਕ ਲੱਖ ਵੀਹੇ ਲਖ ਹੋ ਵੰਞਣ।
Fareedkot Teekaਐਸੀ ਭਾਵਨਾ ਕਰੇ ਕਿ (ਇਕ ਦੂ) ਏਕ ਜਿਹਵਾ ਸੇ ਲਾਖ ਜਿਹਵਾ ਹੋਇ, ਫਿਰ ਲਾਖ ਜਿਹਵਾ ਸੇ ਵੀਸ ਲਾਖ ਜਿਹਵਾ ਹੋ ਜਾਵੈ॥
Prof. Sahib Singhਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,ਪਦ ਅਰਥ ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ)। ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ।
SikhNet (Spanish)Si mi lengua se multiplicara por cien mil y si esas cien mil se multiplicaran por veinte más,
ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥
lakh lakh gerraa aakheeeh; ek naam jagadees |
Sant Singh KhalsaI would repeat, hundreds of thousands of times, the Name of the One, the Lord of the Universe.
Manmohan SinghWith each tongue lakhs over lakhs times, I would repeat the Name of the world's Lord.
Manmohan Singh (Punjabi)ਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ।
Fareedkot Teekaਏਕ ਏਕ ਜਿਹਵਾ ਸੇ ਲਾਖ ਲਾਖ (ਗੇੜਾ) ਵਾਰ ਏਕ ਜਗਦੀਸ ਕਾ ਨਾਮੁ ਉਚਾਰਨ ਕਰੀਏ, ਕਿ ਜੈਸੇ ਬਚਨ ਹੈ- "ਕੋਟ ਕਰਨ ਦੀਜੈ ਮੇਰੇ ਕਰਤੇ" ਇਤ੍ਯਾਦਿਕ ਸਾਰਾ ਸਬਦੁ ਜਾਨਨਾ। ਸਿੱਧਾਂਤ ਏਹ ਕਿ ਰਾਤ ਦਿਨ ਨਾਮੁ ਜਪੈ॥
Prof. Sahib Singh(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।ਪਦ ਅਰਥ ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।
SikhNet (Spanish)con cada una repetiría el Nombre de Dios, del Señor del Universo.
ਏਤੁ ਰਾਹਿ, ਪਤਿ ਪਵੜੀਆ; ਚੜੀਐ ਹੋਇ ਇਕੀਸ ॥
et raeh, pat pavarreea; charreeai hoe ikees |
Sant Singh KhalsaAlong this path to our Husband Lord, we climb the steps of the ladder, and come to merge with Him.
Manmohan SinghIn this way of the Bridegroom, there are ladders, by ascending whose steps, I would become one with Him.
Manmohan Singh (Punjabi)ਪਤੀ ਦੇ ਇਸ ਰਸਤੇ ਅੰਦਰ ਪਾਉੜੀਆਂ ਹਨ, ਜਿਨ੍ਹਾਂ ਦੇ ਡੰਡਿਆਂ ਉਤੇ ਦੀ ਚੜ੍ਹ ਕੇ ਮੈਂ ਉਸ ਨਾਲ ਇਕ ਮਿਕ ਹੋ ਜਾਵਾਂਗੀ।
Fareedkot Teekaਇਸ ਨਾਮ ਦੇ ਜਪਣ ਰੂਪੁ ਰਸਤੇ ਦ੍ਵਾਰਾ ਪਤੀ ਕੀਆਂ ਭੂੰਮਿਕਾ⁽¹⁾ ਰੂਪੀ ਪੌੜੀਆਂ ਪਰ ਚੜੀਏ, ਤੌ ਜੀਵ ਕੀ ਈਸਰ ਕੇ ਸਾਥ (ਇਕ) ਏਕਤਾ ਹੋ ਜਾਤੀ ਹੈ॥
Prof. Sahib Singhਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ।ਪਦ ਅਰਥ ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ। ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ। ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ। ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ।
SikhNet (Spanish)Muchos son los pasos en el camino que conducen al Señor, hasta que por fin nos volvemos Uno con Él.
ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥
sun galaa aakaas kee; keettaa aaee rees |
Sant Singh KhalsaHearing of the etheric realms, even worms long to come back home.
Manmohan SinghBy hearing celestial things even worms (the vile) wish to emulate.
Manmohan Singh (Punjabi)ਬੈਕੁੰਠੀ ਬਾਤਾਂ ਸ੍ਰਵਣ ਕਰਕੇ ਕੀੜੇ (ਨੀਚ) ਭੀ ਨਕਲ ਕਰਨੀ ਚਾਹੁੰਦੇ ਹਨ।
Fareedkot Teekaਭੂੰਮਿਕਾ ਕੇ ਨਾਵ ਵਾ ਦੋ ਚਾਰ ਗ੍ਰੰਥੋਂ ਸੇ ਉਕਤਿ ਜੁਕਤਿ ਮਹਾਤਮੁ ਸੁਨ ਕਰ "ਜੈਸੇ ਬ੍ਰਹਮ ਗਿਆਨੀ ਸਦਾ ਨਿਰਲੇਪੁ॥", "ਬ੍ਰਹਮ ਗਿਆਨੀ ਆਪਿ ਪਰਮੇਸੁਰ॥" ਇਤ੍ਯਾਦਿਕ ਚਿਦਾਕਾਸ ਨਿਵਾਸੀ ਬ੍ਰਹਮ ਗ੍ਯਾਨੀਓਂ ਕੀ ਬਾਰਤਾ ਕੋ ਸੁਨ ਕਰਕੇ, ਕੀਟ ਜੋ ਵਿਸਈ ਔਰ ਪਾਂਮਰ ਜੀਵ ਹੈਂ ਦੇਹਾਭਿਮਾਨੀ, ਵਹੁ ਭੀ ਰੀਸ ਕਰ ਬੈਠਤੇ ਹੈਂ ਕਿ ਹਮ ਭੀ ਗ੍ਯਾਨੀ ਹੈਂ। ਜੈਸੇ ਗਰੁੜ ਕੋ ਅਕਾਸ ਮੇਂ ਉਡਤਾ ਦੇਖ ਕਰ ਕੀਟ ਭੀ ਉ਼ਡਨੇ ਕੀ ਰੀਸ ਕਰ ਕੇ ਪੰਖ ਹਲਾਵਨੇ ਲਗਤੇ ਹੈਂ, ਅਰਥਾਤ ਨਿਜ ਮੁਖ ਸੇ ਅਪਨੇ ਕੋ ਅਸੰਗ ਕਹਤੇ ਹੈਂ। ਗ੍ਯਾਨੀ ਹੰਸ ਕੇ ਸੰਗ ਕੀਟ ਅਗ੍ਯਾਨੀ ਕੈਸੇ ਪਹੁੰਚ ਸਕਤਾ ਹੈ?
Prof. Sahib Singhਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)।ਪਦ ਅਰਥ ਸੁਣਿ = ਸੁਣਿ ਕੇ। ਕੀਟਾ = ਕੀੜਿਆਂ ਨੂੰ।
SikhNet (Spanish)Escuchando las Glorias de esa Unión, aun los gusanos mueren por llegar ahí.
ਨਾਨਕ. ਨਦਰੀ ਪਾਈਐ; ਕੂੜੀ. ਕੂੜੈ ਠੀਸ ॥੩੨॥
naanak. nadaree paaeeai; koorree. koorrai tthees |32|
Sant Singh KhalsaO Nanak, by His Grace He is obtained. False are the boastings of the false. ||32||
Manmohan SinghO Nanak! God is obtained by His grace and false is the boasting of the false.
Manmohan Singh (Punjabi)ਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਐਸਾ ਪਰਮੇਸ੍ਰਰ ਕੀ ਕ੍ਰਿਪਾ ਦ੍ਰਿਸ਼ਟੀ ਸੇਂ ਪ੍ਰਾਪਤਿ ਹੋਤਾ ਹੈ। ਔਰੁ (ਕੂੜੈ) ਝੂਠ੍ਯੋਂ ਕੀ (ਕੂੜੀ ਠੀਸ) ਝੂਠੀ ਗੱਪ ਹੈ, ਭਾਵ ਜਥਾਰਥ ਗ੍ਯਾਨ ਕੀ ਕਰਨੀ ਬਿਨਾ, ਸਾਸਤ੍ਰ ਕੀਆਂ ਬਾਤਾਂ ਕ੍ਯਾ ਕਰੇਂਗੀਆਂ?॥੩੨॥☬ਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟੀ ਸੇ ਸਬ ਕੁਛ ਪ੍ਰਾਪਤਿ ਹੋਤਾ ਹੈ, ਅਪਨਾ ਕੀਆ ਕੁਛ ਨਹੀ ਹੋਤਾ। ਇਸ ਬਾਰਤਾ ਕੋ ਵਿਸਤਾਰ ਸੇਂ ਪ੍ਰਤਿਪਾਦਨ ਕਰਤੇ ਹੈਂ:
Prof. Sahib Singhਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥ਪਦ ਅਰਥ ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ ॥੩੨॥
* ਭਾਵ: "ਕੂੜ ਦੀ ਪਾਲਿ" ਵਿਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇਕ ਐਸਾ ਉੱਚਾ ਟਿਕਾਣਾ ਹੈ ਜਿਥੇ ਠੰਢ ਹੀ ਠੰਢ, ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ 'ਤੇ ਮਨੁੱਖ ਤਦੋਂ ਹੀ ਅੱਪੜ ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, 'ਤੂੰ ਤੂੰ' ਕਰਦਾ 'ਤੂੰ' ਵਿਚ ਆਪਾ ਲੀਨ ਕਰ ਦੇਵੇ। ਇਸ 'ਆਪਾ' ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੋਕ ਪੈਦਾ ਹੋ ਜਾਏ,ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ।੩੨।
SikhNet (Spanish)Nanak, por Su Gracia es obtenido y falso es el parloteo de los falsos. (32)