ਆਸਣੁ ਲੋਇ ਲੋਇ; ਭੰਡਾਰ ॥
aasan loe loe; bhanddaar |
Sant Singh KhalsaOn world after world are His Seats of Authority and His Storehouses.
Manmohan SinghLord's seat and store houses are in all the worlds.
Manmohan Singh (Punjabi)ਸਾਰਿਆਂ ਸੰਸਾਰਾਂ ਅੰਦਰ ਸੁਆਮੀ ਦਾ ਟਿਕਾਣਾ ਅਤੇ ਮਾਲ ਗੁਦਾਮ ਹਨ।
Fareedkot Teekaਉਸ ਕਾ ਆਸਨੁ ਸਭ ਲੋਕੋਂ ਮੇ ਹੈ, ਅਰਥਾਤ ਸਰਬੱਤ੍ਰ ਹੈ, ਔਰ ਭੰਡਾਰਾ ਭੀ ਸਭ ਲੋਕੋਂ ਮੇਂ ਹੈ॥ ਸ੍ਰੀ ਗੁਰੂ ੧੦ ਦਸਮ ਗ੍ਰੰਥੇ☬"ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈਹੈਂ॥"
Prof. Sahib Singhਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ)।ਪਦ ਅਰਥ ਆਸਣੁ = ਟਿਕਾਣਾ। ਲੋਇ = ਲੋਕ ਵਿਚ। ਲੋਇ ਲੋਇ = ਹਰੇਕ ਭਵਨ ਵਿਚ। ਆਸਣੁ ਭੰਡਾਰ = ਭੰਡਾਰਿਆਂ ਦਾ ਟਿਕਾਣਾ।
SikhNet (Spanish)El Bello Señor está en todas partes,
ਜੋ ਕਿਛੁ ਪਾਇਆ; ਸੁ ਏਕਾ ਵਾਰ ॥
jo kichh paaeaa; su ekaa vaar |
Sant Singh KhalsaWhatever was put into them, was put there once and for all.
Manmohan SinghWhatever was put into them, was put but once for all.
Manmohan Singh (Punjabi)ਜੋ ਕੁਝ ਭੀ ਉਨ੍ਹਾਂ ਵਿੱਚ ਪਾਇਆ ਗਿਆ ਸੀ, ਕੇਵਲ ਇਕੋ ਵਾਰੀ ਹੀ ਪਾਇਆ ਗਿਆ ਸੀ।
Fareedkot Teekaਅਪਨੇ ਕਰਮਾਨੁਸਾਰ ਤਿਸ ਭੰਡਾਰੇ ਮੇਂ ਸੇ ਜੋ ਕੁਛੁ ਪਾਯਾ, ਸੋ ਏਕ ਹੀ ਵਾਰ ਸਭ ਨੇ ਪਾਇ ਲੀਆ ਹੈ। ਉਸੀ ਮੇਂ ਜੀਵਨ ਪ੍ਰਯੰਤ ਨਿਰਬਾਹੁ ਹੋਤਾ ਹੈ॥
Prof. Sahib Singhਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ)।ਪਦ ਅਰਥ ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ। ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਜਣਹਾਰੁ = ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ।
SikhNet (Spanish)en todas partes está Su Sitio, en todas partes se realiza Su Comercio.
ਕਰਿ ਕਰਿ ਵੇਖੈ; ਸਿਰਜਣਹਾਰੁ ॥
kar kar vekhai; sirajanahaar |
Sant Singh KhalsaHaving created the creation, the Creator Lord watches over it.
Manmohan SinghHaving created the creation the creator is beholding it.
Manmohan Singh (Punjabi)ਰਚਨਾ ਨੂੰ ਰਚ ਕੇ ਰਚਨਹਾਰ ਇਸ ਨੂੰ ਦੇਖ ਰਿਹਾ ਹੈ।
Fareedkot Teekaਜੈਸੇ ਨਾਥੁ ਜੋ ਮਹੰਤ ਹੋਤਾ ਹੈ, ਸੋ ਸਭ ਭੰਡਾਰਿਓਂ ਕੀ ਸੁਧ ਰਖਤਾ ਹੈ, ਤੈਸੇ ਸਭ ਸਥਾਨ ਸਿਰਜਨਹਾਰੁ ਅਕਾਲ ਪੁਰਖੁ ਰਚ ਕਰ ਦੇਖਤਾ ਰਹਿਤਾ ਹੈ॥
Prof. Sahib Singhਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।ਪਦ ਅਰਥ ਸਾਚੀ = ਸਦਾ ਅਟੱਲ ਰਹਿਣ ਵਾਲੀ, ਉਕਾਈ ਤੋਂ ਖ਼ਾਲੀ।
SikhNet (Spanish)Habiendo creado la creación, el Creador la disfruta.
ਨਾਨਕ. ਸਚੇ ਕੀ; ਸਾਚੀ ਕਾਰ ॥
naanak. sache kee; saachee kaar |
Sant Singh KhalsaO Nanak, True is the Creation of the True Lord.
Manmohan SinghO Nanak! true is the work of the True Lord.
Manmohan Singh (Punjabi)ਹੇ ਨਾਨਕ! ਸੱਚੇ ਸੁਆਮੀ ਦਾ ਕੰਮ ਸੱਚਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੱਚੇ ਪੁਰਖ ਕੀ ਸਭ ਕਾਰ ਸੱਚੀ ਹੈ, ਜੈਸੇ ਪੂਰਬ ਸੇ ਪ੍ਰਾਰੰਭੁ ਕੀਆ ਹੈ ਵੈਸਾ ਹੀ ਪ੍ਰਲੈ ਪ੍ਰਯੰਤ ਨਿਯਮੁ ਚਲਾ ਜਾਤਾ ਹੈ॥ ਪਾਪੀਯੋਂ ਕੋ ਨਰਕ ਹੋਤਾ ਹੈ, ਪੁੰਨੀਯੋਂ ਕੋ ਸ੍ਵਰਗੁ ਹੋਤਾ ਹੈ, ਗ੍ਯਾਨੀਯੋਂ ਕੀ ਮੋਖ ਹੋਤੀ ਹੈ, ਇਤ੍ਯਾਦੀ॥
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ)।
SikhNet (Spanish)Oh, dice Nanak, Verdad es Él y Verdad es lo que Él hace
ਆਦੇਸੁ; ਤਿਸੈ ਆਦੇਸੁ ॥
aades; tisai aades |
Sant Singh KhalsaI bow to Him, I humbly bow.
Manmohan Singhobeisance, my obeisance is unto that Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
SikhNet (Spanish)Me postro siempre y para siempre ante El
ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥
aad aneel. anaad anaahat; jug jug eko ves |31|
Sant Singh KhalsaThe Primal One, the Pure Light, without beginning, without end. Throughout all the ages, He is One and the Same. ||31||
Manmohan SinghHe is primal, pure, sans beginning, indestructible and of the same one vesture all the ages through.
Manmohan Singh (Punjabi)ਉਹ ਮੁਢਲਾ, ਪਵਿੱਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੩੧॥☬ਪ੍ਰਸ਼ਨ: ਐਸੇ ਸ੍ਵਾਮੀ ਕਾ ਦਰਸ਼ਨ ਕੈਸੇ ਹੋਵੈ?☬ਉੱਤਰ:
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) ॥੩੧॥* ਭਾਵ: ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਫਿਰ ਭੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ। ਪਰਮਾਤਮਾ ਦੇ ਇਸ ਪਰਬੰਧ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।੩੧।
SikhNet (Spanish)El Señor, Primordial, Puro, sin Principio, sin Fin; a través de todas las épocas, Él es el Uno. (31)