ੴ

ਸਿੱਖਬਾਣੀ · SikhBani

Ang 7

Sri Guru Granth Sahib · Jap · 8 shabads, 50 lines
Translations
Shabad Guru Nanak Dev Ji Jap continued from Ang 6

ਆਦੇਸੁ; ਤਿਸੈ ਆਦੇਸੁ ॥

aades; tisai aades |

Sant Singh KhalsaI bow to Him, I humbly bow.
Manmohan SinghObeisance, my obeisance is unto that Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
SikhNet (Spanish)Postro mi ser siempre y para siempre ante ese Señor,

ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੯॥

aad aneel. anaad anaahat; jug jug eko ves |29|

Sant Singh KhalsaThe Primal One, the Pure Light, without beginning, without end. Throughout all the ages, He is One and the Same. ||29||
Manmohan SinghHe is primal, pure sans beginning, indestructible and of the same one vesture through all the ages.
Manmohan Singh (Punjabi)ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੨੯॥☬ਅਬ ਕੁਛ ਬਿਸਥਾਰ ਸੇ ਉਤਪਤੀ ਕਾ ਪਰਕਾਰ ਕਹਤੇ ਹੈਂ:
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ ॥੨੯॥

* ਭਾਵ: ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜ਼ਾ ਵਿਚ ਹੀ ਇਥੋਂ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ)।੨੯।

SikhNet (Spanish)Primordial, Puro, sin Principio, sin Fin; a través de las épocas, Él prevalece en todo. (29)

Open this shabad (5 lines, Angs 6-7) →

Shabad Guru Nanak Dev Ji Jap

ਏਕਾ ਮਾਈ. ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥

ekaa maaee. jugat viaaee; tin chele paravaan |

Sant Singh KhalsaThe One Divine Mother conceived and gave birth to the three deities.
Manmohan SinghThe unique Mother (Master) formulating a plan of propagation installed three approved disciples.
Manmohan Singh (Punjabi)ਅਦੁੱਤੀ ਮਾਲਕ (ਜਾਂ ਮਾਤਾ) ਨੇ ਉਤਪਤੀ ਦੀ ਵਿਉਂਤ ਰਚ ਕੇ ਤਿੰਨ ਮੰਨੇ ਮੁਰੀਦ ਅਸਥਾਪਨ ਕੀਤੇ।
Fareedkot Teekaਹੇ ਸਿਧੋ! ਏਕ ਜੋ ਅਕਾਲ ਮੂਰਤਿ ਪਰਮਾਤਮਾ ਹੈ, ਵਹੁ ਜਬ (ਮਾਈ) ਮਾਯਾ ਸਾਥ (ਜੁਗਤਿ) ਮਿਲਤਾ ਭਯਾ ਤਬ ਮਾਯਾ (ਵਿਆਈ) ਪ੍ਰਸੂਤ ਹੋਤੀ ਭਈ। ਬ੍ਰਹਮ, ਬਿਸਨੁ, ਮਹੇਸ, ਪ੍ਰਥਮ ਏਹੁ ਤੀਨ ਚੇਲੇ ਪ੍ਰਮਾਣੀਕ ਕੀਏ। ਵਾ (ਏਕਾ ਮਾਈ) ਇਕ ਜੋ ਮਾਯਾ ਵਾਲਾ ਈਸਰੁ ਹੈ ਤਿਸ ਸਾਥ ਮਾਯਾ ਜੁੜਕੇ (ਵਿਆਈ) ਪ੍ਰਸੂਤ ਹੋਤੀ ਭਈ, ਭਾਵ ਮਾਯਾ ਸੇ ਉਤਪੰਨ ਹੋਣੇ ਕਰ ਕੇ ਪੁਤ੍ਰ ਕਹੇ ਹੈਂ। ਪਰਮਾਤਮਾ ਨੇ ਉਪਦੇਸ਼ ਕੀਆ ਹੈ, ਇਸ ਵਾਸਤੇ ਚੇਲੇ ਕਹੇ ਹੈਂ॥
Prof. Sahib Singh(ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।

ਪਦ ਅਰਥ ਏਕਾ = ਇਕੱਲੀ। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਪ੍ਰਸੂਤ ਹੋਈ। ਪਰਵਾਣੁ = ਪਰਤੱਖ।

SikhNet (Spanish)Algunos hablan de la Madre Divina, Maya,

ਇਕੁ ਸੰਸਾਰੀ. ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥

eik sansaaree. ik bhanddaaree; ik laae deebaan |

Sant Singh KhalsaOne, the Creator of the World; One, the Sustainer; and One, the Destroyer.
Manmohan SinghOne the world's creator (Brahma), one steward who gives sustenance (Vishnu) and one who has the disposition of destroying (Shiva).
Manmohan Singh (Punjabi)ਇਕ (ਬ੍ਰਹਮਾ) ਸੰਸਾਰ ਰਚਨਵਾਲਾ, ਇਕ (ਵਿਸ਼ਨੂ ਜਾਂ ਮੋਦੀ) ਰੋਜ਼ੀ ਦੇਣ ਵਾਲਾ, ਤੇ ਇਕ (ਸ਼ਿਵ) ਨੂੰ ਲਯ ਕਰਨ ਦੀ ਵਾਦੀ ਹੈ।
Fareedkot Teekaਏਕ ਬ੍ਰਹਮਾ ਸੰਸਾਰ ਕੀ ਉਤਪਤੀ ਕਰਨੇ ਲਗਾ, ਤਾਂ ਤੇ ਸੰਸਾਰੀ ਕਹਾ। ਏਕੁ ਬਿਸਨੁ ਸਭ ਕੋ ਭੋਜਨ ਛਾਦਨੁ ਦੇ ਕਰ ਪ੍ਰਤਪਾਲਾ ਕਰਨੇ ਲਗਾ, ਤਾਂ ਤੇ ਭੰਡਾਰੀ ਕਹਾ। ਏਕ ਰੁਦ੍ਰ ਸੇ (ਦੀਬਾਣੁ) ਇਸ ਸੰਸਾਰ ਕੋ (ਲਾਏ) ਲਯ ਨਾਸੁ ਕਰਨੇ ਲਗਾ, ਵਾ ਏਕ ਰੁਦ੍ਰ ਕੀ ਲਯ ਨਾਸ ਕਰਨੇ ਕੀ ਬਾਨ ਹੋਤੀ ਭਈ॥
Prof. Sahib Singhਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।

ਪਦ ਅਰਥ ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ। ❀ 'ਤਿਨਿ' ਬਾਰੇ ਨੋਟ: ਇਸ ਲਫ਼ਜ਼ ਦੇ ਤਿੰਨ ਸਰੂਪ ਹਨ: 'ਤਿਨ', ਤਿਨਿ ਅਤੇ 'ਤੀਨਿ'। 'ਤੀਨਿ' ਦਾ ਅਰਥ ਹੈ ਤ੍ਰੈ। 'ਤਿਨਿ' ਦਾ ਅਰਥ ਭੀ 'ਤ੍ਰੈ' ਹੈ, ਪਰ ਇਸ ਦਾ ਅਰਥ ਹੋਰ ਭੀ ਹੈ। 'ਤਿਨ' ਪੜਨਾਂਵ ਬਹੁ-ਵਚਨ ਹੈ ਅਤੇ 'ਤਿਨਿ' ਪੜਨਾਂਵ ਇਕ-ਵਚਨ ਹੈ। ਇਹਨਾਂ ਦੇ ਟਾਕਰੇ 'ਤੇ 'ਜਿਨ' ਬਹੁ-ਵਚਨ ਤੇ 'ਜਿਨਿ' ਇਕ-ਵਚਨ। (੧) ਤਿਨਿ = ਉਸ ਮਨੁੱਖ ਨੇ (ਇਕ-ਵਚਨ)। 'ਜਿਨਿ ਸੇਵਿਆ ਤਿਨਿ ਪਾਇਆ ਮਾਨੁ'। (ਪਉੜੀ ੫)। (੨) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ)। ਜਿਨ ਹਰਿ ਜਪਿਆ ਤਿਨ ਫਲੁ ਪਾਇਆ, ਸਭਿ ਤੂਟੇ ਮਾਇਆ ਫੰਦੇ।੩। ❀ ਨੋਟ: ਸ਼ਬਦ 'ਪਰਵਾਣੁ' ਵਲ ਭੀ ਰਤਾ ਗਹੁ ਕਰਨ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਪੰਚ ਪਰਵਾਣ, ਪੰਚ ਪਰਧਾਨੁ। (ਪਉੜੀ ੧੬)। (੨) ਅਮੁਲੁ ਤੁਲੁ, ਅਮੁਲੁ ਪਰਵਾਣੁ। (ਪਉੜੀ ੨੬)। (੩) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ। (੪) ਤਿਥੈ ਸੋਹਨਿ ਪੰਚ ਪਰਵਾਣੁ। (ਪਉੜੀ ੩੪)। ਸੰਸਕ੍ਰਿਤ ਵਿਚ ਇਹ ਸ਼ਬਦ 'ਪ੍ਰਮਾਣ' ਹੈ, ਜਿਸ ਦੇ ਕਈ ਅਰਥ ਹਨ, ਜਿਵੇਂ: (ੳ) ਵੱਟਾ (ਅ) ਵਿੱਤ (ੲ) ਸਬੂਤ, ਗਵਾਹੀ। (ਸ) ਇਖ਼ਤਿਆਰ ਵਾਲਾ, ਮੰਨਿਆ-ਪ੍ਰਮੰਨਿਆ। ਇਸ ਅਰਥ ਵਿਚ ਇਹ ਸ਼ਬਦ ਦੋ ਤਰ੍ਹਾਂ ਵਰਤਿਆ ਜਾਂਦਾ ਹੈ। ਜਿਵੇਂ, 'ਵਿਆਕਰਣੇ ਪਾਣਿਨਿ ਪ੍ਰਮਾਣੰ' ਅਤੇ 'ਵੇਦਾਹ ਪ੍ਰਮਾਣਾਹ', ਭਾਵ, ਇਕ-ਵਚਨ ਵਿ

SikhNet (Spanish)quien en unión con Dios, dio nacimiento a las tres deidades, Brahma, el creador, Vishnú, el sostenedor y Shiva, el destructor.

ਜਿਵ ਤਿਸੁ ਭਾਵੈ. ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥

jiv tis bhaavai. tivai chalaavai; jiv hovai furamaan |

Sant Singh KhalsaHe makes things happen according to the Pleasure of His Will. Such is His Celestial Order.
Manmohan SinghAs it pleases Him and as is His order, He makes them walk.
Manmohan Singh (Punjabi)ਜਿਸ ਤਰ੍ਹਾਂ ਉਸ ਦਾ ਹੁਕਮ ਹੈ, ਅਤੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਤੇ ਉਹ ਉਸੇ ਤਰ੍ਹਾਂ ਉਨ੍ਹਾਂ ਨੂੰ ਟੋਰਦਾ ਹੈ।
Fareedkot Teekaਜਿਸ ਜਿਸ ਪ੍ਰਕਾਰ ਤਿਸ ਅਕਾਲ ਮੂਰਤਿ ਕੋ ਭਾਵਤਾ ਹੈ, ਤਿਸ ਤਿਸ ਪ੍ਰਕਾਰ ਇਨ ਤੀਨੋ ਕੋ ਚਲਾਵਤਾ ਹੈ। ਔਰ ਜਿਸ ਜਿਸ ਪ੍ਰਕਾਰ (ਫੁਰਮਾਣੁ) ਹੁਕਮ ਹੋਤਾ ਹੈ, ਤਿਸ ਤਿਸ ਪ੍ਰਕਾਰ ਤੀਨੋ ਚਲਤੇ ਹੈਂ। ਵਾ ਜਿਸ ਤਰ੍ਹਾਂ ਤਿਸ ਪਰਮੇਸੁਰ ਨੂੰ ਭਾਵਤਾ ਹੈ, (ਤਿਵੈ) ਤਿਸੀ ਪ੍ਰਕਾਰ ਵਹੁ ਤੀਨੋ ਜਗਤ ਕੋ ਚਲਾਵਤੇ ਹੈਂ। ਜਿਸ ਪ੍ਰਕਾਰ ਪਰਮੇਸ੍ਵਰ ਕਾ (ਫੁਰਮਾਣੁ) ਹੁਕਮ ਹੋਤਾ ਹੈ, ਤਿਸੀ ਤਿਸੀ ਪ੍ਰਕਾਰ ਆਪ ਭੀ ਚਲਤੇ ਹੈਂ॥
Prof. Sahib Singh(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)।

ਪਦ ਅਰਥ ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ = (ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ।

SikhNet (Spanish)Pero no, Dios comprende en Sí Mismo todo lo demás y Él hace danzar a estos tres como Le place.

ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥

ohu vekhai, onaa nadar na aavai; bahutaa ehu viddaan |

Sant Singh KhalsaHe watches over all, but none see Him. How wonderful this is!
Manmohan SinghHe beholds them but they see Him not. This is the greatest wonder.
Manmohan Singh (Punjabi)ਉਹ ਉਨ੍ਹਾਂ ਨੂੰ ਤੱਕਦਾ ਹੈ ਪ੍ਰਤੂੰ ਉਹ ਉਸ ਨੂੰ ਨਹੀਂ ਦੇਖਦੇ। ਇਹ ਸਭ ਤੋਂ ਵੱਡੀ ਹੈਰਾਨੀ ਹੈ।
Fareedkot Teekaਓਹੁ ਅਕਾਲ ਪੁਰਖੁ ਤਿਨ ਚੇਲੇ ਬ੍ਰਹਮਾਦਿਕੋਂ ਕੇ ਆਦਿ ਅੰਤ ਕੇ ਸਮੇ ਅਰੁ ਬਲੁ ਕੋ ਦੇਖਤਾ ਹੈ, ਔਰੁ (ਓਨਾ) ਉਨ ਤੀਨੋ ਕੋ ਉਸ ਕਾ ਸਰੂਪ ਇਦੰਤਾ ਕਰ ਕੇ ਦਿਖਾਈ ਨਹੀਂ ਦੇਤਾ, ਏਹੁ ਵਡਾ ਭਾਰੀ (ਵਿਡਾਣੁ)⁽¹⁾ ਅਸਚਰਜੁ ਹੈ॥
Prof. Sahib Singhਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

ਪਦ ਅਰਥ ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।

SikhNet (Spanish)A todos los ve, pero nadie lo ve a Él, mientras tanto todos participan de Su Maravilloso Juego.

ਆਦੇਸੁ; ਤਿਸੈ ਆਦੇਸੁ ॥

aades; tisai aades |

Sant Singh KhalsaI bow to Him, I humbly bow.
Manmohan SinghObeisance my obeisance is unto the Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
SikhNet (Spanish)Me postro siempre y para siempre ante El Señor,

ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥

aad aneel. anaad anaahat; jug jug eko ves |30|

Sant Singh KhalsaThe Primal One, the Pure Light, without beginning, without end. Throughout all the ages, He is One and the Same. ||30||
Manmohan SinghHe is primal, pure, sans beginning, indestructible and of the same one vesture all the ages through.
Manmohan Singh (Punjabi)ਉਹ ਮੁੱਢਲਾ, ਪਵਿਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰਿ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੩੦॥☬ਪ੍ਰਸ਼ਨ: ਐਸੇ ਨਾਥ ਕਾ ਆਸਨ ਕਿਸ ਸਥਾਨ ਮੈ ਹੈ?
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) ॥੩੦॥

* ਭਾਵ: ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ।੩੦।

SikhNet (Spanish)Primordial, Puro, sin Principio, sin Fin, Quien prevalece siempre en todo. (30)

Open this shabad →

Shabad Guru Nanak Dev Ji Jap

ਆਸਣੁ ਲੋਇ ਲੋਇ; ਭੰਡਾਰ ॥

aasan loe loe; bhanddaar |

Sant Singh KhalsaOn world after world are His Seats of Authority and His Storehouses.
Manmohan SinghLord's seat and store houses are in all the worlds.
Manmohan Singh (Punjabi)ਸਾਰਿਆਂ ਸੰਸਾਰਾਂ ਅੰਦਰ ਸੁਆਮੀ ਦਾ ਟਿਕਾਣਾ ਅਤੇ ਮਾਲ ਗੁਦਾਮ ਹਨ।
Fareedkot Teekaਉਸ ਕਾ ਆਸਨੁ ਸਭ ਲੋਕੋਂ ਮੇ ਹੈ, ਅਰਥਾਤ ਸਰਬੱਤ੍ਰ ਹੈ, ਔਰ ਭੰਡਾਰਾ ਭੀ ਸਭ ਲੋਕੋਂ ਮੇਂ ਹੈ॥ ਸ੍ਰੀ ਗੁਰੂ ੧੦ ਦਸਮ ਗ੍ਰੰਥੇ☬"ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈਹੈਂ॥"
Prof. Sahib Singhਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ)।

ਪਦ ਅਰਥ ਆਸਣੁ = ਟਿਕਾਣਾ। ਲੋਇ = ਲੋਕ ਵਿਚ। ਲੋਇ ਲੋਇ = ਹਰੇਕ ਭਵਨ ਵਿਚ। ਆਸਣੁ ਭੰਡਾਰ = ਭੰਡਾਰਿਆਂ ਦਾ ਟਿਕਾਣਾ।

SikhNet (Spanish)El Bello Señor está en todas partes,

ਜੋ ਕਿਛੁ ਪਾਇਆ; ਸੁ ਏਕਾ ਵਾਰ ॥

jo kichh paaeaa; su ekaa vaar |

Sant Singh KhalsaWhatever was put into them, was put there once and for all.
Manmohan SinghWhatever was put into them, was put but once for all.
Manmohan Singh (Punjabi)ਜੋ ਕੁਝ ਭੀ ਉਨ੍ਹਾਂ ਵਿੱਚ ਪਾਇਆ ਗਿਆ ਸੀ, ਕੇਵਲ ਇਕੋ ਵਾਰੀ ਹੀ ਪਾਇਆ ਗਿਆ ਸੀ।
Fareedkot Teekaਅਪਨੇ ਕਰਮਾਨੁਸਾਰ ਤਿਸ ਭੰਡਾਰੇ ਮੇਂ ਸੇ ਜੋ ਕੁਛੁ ਪਾਯਾ, ਸੋ ਏਕ ਹੀ ਵਾਰ ਸਭ ਨੇ ਪਾਇ ਲੀਆ ਹੈ। ਉਸੀ ਮੇਂ ਜੀਵਨ ਪ੍ਰਯੰਤ ਨਿਰਬਾਹੁ ਹੋਤਾ ਹੈ॥
Prof. Sahib Singhਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ)।

ਪਦ ਅਰਥ ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ। ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਜਣਹਾਰੁ = ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ।

SikhNet (Spanish)en todas partes está Su Sitio, en todas partes se realiza Su Comercio.

ਕਰਿ ਕਰਿ ਵੇਖੈ; ਸਿਰਜਣਹਾਰੁ ॥

kar kar vekhai; sirajanahaar |

Sant Singh KhalsaHaving created the creation, the Creator Lord watches over it.
Manmohan SinghHaving created the creation the creator is beholding it.
Manmohan Singh (Punjabi)ਰਚਨਾ ਨੂੰ ਰਚ ਕੇ ਰਚਨਹਾਰ ਇਸ ਨੂੰ ਦੇਖ ਰਿਹਾ ਹੈ।
Fareedkot Teekaਜੈਸੇ ਨਾਥੁ ਜੋ ਮਹੰਤ ਹੋਤਾ ਹੈ, ਸੋ ਸਭ ਭੰਡਾਰਿਓਂ ਕੀ ਸੁਧ ਰਖਤਾ ਹੈ, ਤੈਸੇ ਸਭ ਸਥਾਨ ਸਿਰਜਨਹਾਰੁ ਅਕਾਲ ਪੁਰਖੁ ਰਚ ਕਰ ਦੇਖਤਾ ਰਹਿਤਾ ਹੈ॥
Prof. Sahib Singhਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।

ਪਦ ਅਰਥ ਸਾਚੀ = ਸਦਾ ਅਟੱਲ ਰਹਿਣ ਵਾਲੀ, ਉਕਾਈ ਤੋਂ ਖ਼ਾਲੀ।

SikhNet (Spanish)Habiendo creado la creación, el Creador la disfruta.

ਨਾਨਕ. ਸਚੇ ਕੀ; ਸਾਚੀ ਕਾਰ ॥

naanak. sache kee; saachee kaar |

Sant Singh KhalsaO Nanak, True is the Creation of the True Lord.
Manmohan SinghO Nanak! true is the work of the True Lord.
Manmohan Singh (Punjabi)ਹੇ ਨਾਨਕ! ਸੱਚੇ ਸੁਆਮੀ ਦਾ ਕੰਮ ਸੱਚਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੱਚੇ ਪੁਰਖ ਕੀ ਸਭ ਕਾਰ ਸੱਚੀ ਹੈ, ਜੈਸੇ ਪੂਰਬ ਸੇ ਪ੍ਰਾਰੰਭੁ ਕੀਆ ਹੈ ਵੈਸਾ ਹੀ ਪ੍ਰਲੈ ਪ੍ਰਯੰਤ ਨਿਯਮੁ ਚਲਾ ਜਾਤਾ ਹੈ॥ ਪਾਪੀਯੋਂ ਕੋ ਨਰਕ ਹੋਤਾ ਹੈ, ਪੁੰਨੀਯੋਂ ਕੋ ਸ੍ਵਰਗੁ ਹੋਤਾ ਹੈ, ਗ੍ਯਾਨੀਯੋਂ ਕੀ ਮੋਖ ਹੋਤੀ ਹੈ, ਇਤ੍ਯਾਦੀ॥
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ)।
SikhNet (Spanish)Oh, dice Nanak, Verdad es Él y Verdad es lo que Él hace

ਆਦੇਸੁ; ਤਿਸੈ ਆਦੇਸੁ ॥

aades; tisai aades |

Sant Singh KhalsaI bow to Him, I humbly bow.
Manmohan Singhobeisance, my obeisance is unto that Lord.
Manmohan Singh (Punjabi)ਨਿਮਸਕਾਰ, ਮੇਰੀ ਨਿਮਸਕਾਰ ਹੈ ਉਸ ਸਾਹਿਬ ਨੂੰ।
Fareedkot Teekaਜੋਗੀ ਆਦੇਸੁ ਆਦੇਸੁ ਬੋਲੀ ਬੋਲਤੇ ਹੈਂ। ਆਦੇਸੁ ਨਾਮੁ ਨਮਸਕਾਰ ਕਾ ਹੈ।(ਆਦੇਸੁ) ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਜੋ ਰਹਿਤ ਹੈ, ਤਿਸ ਕੋ ਹਮਾਰੀ (ਆਦੇਸੁ) ਨਮਸਕਾਰ ਹੈ॥
Prof. Sahib Singh(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,
SikhNet (Spanish)Me postro siempre y para siempre ante El

ਆਦਿ ਅਨੀਲੁ. ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥

aad aneel. anaad anaahat; jug jug eko ves |31|

Sant Singh KhalsaThe Primal One, the Pure Light, without beginning, without end. Throughout all the ages, He is One and the Same. ||31||
Manmohan SinghHe is primal, pure, sans beginning, indestructible and of the same one vesture all the ages through.
Manmohan Singh (Punjabi)ਉਹ ਮੁਢਲਾ, ਪਵਿੱਤ੍ਰ, ਆਰੰਭ-ਰਹਿਤ, ਅਵਿਨਾਸ਼ੀ ਅਤੇ ਸਮੂਹ ਯੁਗਾਂ ਅੰਦਰ ਉਸੇ ਇਕੋ ਲਿਬਾਸ ਵਾਲਾ ਹੈ।
Fareedkot Teekaਸੋ ਜੋ ਸਰਬ ਕੀ ਆਦ ਹੈ ਔਰ (ਅਨੀਲੁ) ਨੀਲਾਦਿਕ ਰੰਗੋਂ ਸੋ ਰਹਿਤ ਹੈਂ ਔਰ ਅਨਾਦ ਆਦਿ ਸੇ ਰਹਤ ਹੈ ਔਰ (ਅਨਾਹਤਿ) ਦੂਸਰੇ ਕਰ ਕੇ ਮਾਰ੍ਯਾ ਨਹੀ ਜਾਤਾ, ਭਾਵ ਏਕ ਰਸ ਹੈ, ਔਰ (ਜੁਗ ਜੁਗ) ਚਾਰੋਂ ਜੁਗੋਂ ਮੇ ਏਕ (ਵੇਸੁ) ਰੂਪੁ ਹੈ॥੩੧॥☬ਪ੍ਰਸ਼ਨ: ਐਸੇ ਸ੍ਵਾਮੀ ਕਾ ਦਰਸ਼ਨ ਕੈਸੇ ਹੋਵੈ?☬ਉੱਤਰ:
Prof. Sahib Singhਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) ॥੩੧॥

* ਭਾਵ: ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਫਿਰ ਭੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ। ਪਰਮਾਤਮਾ ਦੇ ਇਸ ਪਰਬੰਧ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।੩੧।

SikhNet (Spanish)El Señor, Primordial, Puro, sin Principio, sin Fin; a través de todas las épocas, Él es el Uno. (31)

Open this shabad →

Shabad Guru Nanak Dev Ji Jap

ਇਕ ਦੂ ਜੀਭੌ. ਲਖ ਹੋਹਿ; ਲਖ ਹੋਵਹਿ ਲਖ ਵੀਸ ॥

eik doo jeebhau. lakh hohi; lakh hoveh lakh vees |

Sant Singh KhalsaIf I had 100,000 tongues, and these were then multiplied twenty times more, with each tongue,
Manmohan SinghFrom one tongue let my tongues become a lakh and the hundred thousand become twenty lakhs.
Manmohan Singh (Punjabi)ਮੇਰੀ ਇਕ ਜ਼ਬਾਨ ਤੋਂ ਇਕ ਲੱਖ ਜ਼ਬਾਨਾਂ ਹੋ ਜਾਣ ਅਤੇ ਇਕ ਲੱਖ ਵੀਹੇ ਲਖ ਹੋ ਵੰਞਣ।
Fareedkot Teekaਐਸੀ ਭਾਵਨਾ ਕਰੇ ਕਿ (ਇਕ ਦੂ) ਏਕ ਜਿਹਵਾ ਸੇ ਲਾਖ ਜਿਹਵਾ ਹੋਇ, ਫਿਰ ਲਾਖ ਜਿਹਵਾ ਸੇ ਵੀਸ ਲਾਖ ਜਿਹਵਾ ਹੋ ਜਾਵੈ॥
Prof. Sahib Singhਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,

ਪਦ ਅਰਥ ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ)। ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ।

SikhNet (Spanish)Si mi lengua se multiplicara por cien mil y si esas cien mil se multiplicaran por veinte más,

ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥

lakh lakh gerraa aakheeeh; ek naam jagadees |

Sant Singh KhalsaI would repeat, hundreds of thousands of times, the Name of the One, the Lord of the Universe.
Manmohan SinghWith each tongue lakhs over lakhs times, I would repeat the Name of the world's Lord.
Manmohan Singh (Punjabi)ਹਰ ਇਕ ਜੀਭ ਨਾਲ ਮੈਂ ਲਖੂਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂਗਾ।
Fareedkot Teekaਏਕ ਏਕ ਜਿਹਵਾ ਸੇ ਲਾਖ ਲਾਖ (ਗੇੜਾ) ਵਾਰ ਏਕ ਜਗਦੀਸ ਕਾ ਨਾਮੁ ਉਚਾਰਨ ਕਰੀਏ, ਕਿ ਜੈਸੇ ਬਚਨ ਹੈ- "ਕੋਟ ਕਰਨ ਦੀਜੈ ਮੇਰੇ ਕਰਤੇ" ਇਤ੍ਯਾਦਿਕ ਸਾਰਾ ਸਬਦੁ ਜਾਨਨਾ। ਸਿੱਧਾਂਤ ਏਹ ਕਿ ਰਾਤ ਦਿਨ ਨਾਮੁ ਜਪੈ॥
Prof. Sahib Singh(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।

ਪਦ ਅਰਥ ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।

SikhNet (Spanish)con cada una repetiría el Nombre de Dios, del Señor del Universo.

ਏਤੁ ਰਾਹਿ, ਪਤਿ ਪਵੜੀਆ; ਚੜੀਐ ਹੋਇ ਇਕੀਸ ॥

et raeh, pat pavarreea; charreeai hoe ikees |

Sant Singh KhalsaAlong this path to our Husband Lord, we climb the steps of the ladder, and come to merge with Him.
Manmohan SinghIn this way of the Bridegroom, there are ladders, by ascending whose steps, I would become one with Him.
Manmohan Singh (Punjabi)ਪਤੀ ਦੇ ਇਸ ਰਸਤੇ ਅੰਦਰ ਪਾਉੜੀਆਂ ਹਨ, ਜਿਨ੍ਹਾਂ ਦੇ ਡੰਡਿਆਂ ਉਤੇ ਦੀ ਚੜ੍ਹ ਕੇ ਮੈਂ ਉਸ ਨਾਲ ਇਕ ਮਿਕ ਹੋ ਜਾਵਾਂਗੀ।
Fareedkot Teekaਇਸ ਨਾਮ ਦੇ ਜਪਣ ਰੂਪੁ ਰਸਤੇ ਦ੍ਵਾਰਾ ਪਤੀ ਕੀਆਂ ਭੂੰਮਿਕਾ⁽¹⁾ ਰੂਪੀ ਪੌੜੀਆਂ ਪਰ ਚੜੀਏ, ਤੌ ਜੀਵ ਕੀ ਈਸਰ ਕੇ ਸਾਥ (ਇਕ) ਏਕਤਾ ਹੋ ਜਾਤੀ ਹੈ॥
Prof. Sahib Singhਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ।

ਪਦ ਅਰਥ ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ। ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ। ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ। ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ।

SikhNet (Spanish)Muchos son los pasos en el camino que conducen al Señor, hasta que por fin nos volvemos Uno con Él.

ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥

sun galaa aakaas kee; keettaa aaee rees |

Sant Singh KhalsaHearing of the etheric realms, even worms long to come back home.
Manmohan SinghBy hearing celestial things even worms (the vile) wish to emulate.
Manmohan Singh (Punjabi)ਬੈਕੁੰਠੀ ਬਾਤਾਂ ਸ੍ਰਵਣ ਕਰਕੇ ਕੀੜੇ (ਨੀਚ) ਭੀ ਨਕਲ ਕਰਨੀ ਚਾਹੁੰਦੇ ਹਨ।
Fareedkot Teekaਭੂੰਮਿਕਾ ਕੇ ਨਾਵ ਵਾ ਦੋ ਚਾਰ ਗ੍ਰੰਥੋਂ ਸੇ ਉਕਤਿ ਜੁਕਤਿ ਮਹਾਤਮੁ ਸੁਨ ਕਰ "ਜੈਸੇ ਬ੍ਰਹਮ ਗਿਆਨੀ ਸਦਾ ਨਿਰਲੇਪੁ॥", "ਬ੍ਰਹਮ ਗਿਆਨੀ ਆਪਿ ਪਰਮੇਸੁਰ॥" ਇਤ੍ਯਾਦਿਕ ਚਿਦਾਕਾਸ ਨਿਵਾਸੀ ਬ੍ਰਹਮ ਗ੍ਯਾਨੀਓਂ ਕੀ ਬਾਰਤਾ ਕੋ ਸੁਨ ਕਰਕੇ, ਕੀਟ ਜੋ ਵਿਸਈ ਔਰ ਪਾਂਮਰ ਜੀਵ ਹੈਂ ਦੇਹਾਭਿਮਾਨੀ, ਵਹੁ ਭੀ ਰੀਸ ਕਰ ਬੈਠਤੇ ਹੈਂ ਕਿ ਹਮ ਭੀ ਗ੍ਯਾਨੀ ਹੈਂ। ਜੈਸੇ ਗਰੁੜ ਕੋ ਅਕਾਸ ਮੇਂ ਉਡਤਾ ਦੇਖ ਕਰ ਕੀਟ ਭੀ ਉ਼ਡਨੇ ਕੀ ਰੀਸ ਕਰ ਕੇ ਪੰਖ ਹਲਾਵਨੇ ਲਗਤੇ ਹੈਂ, ਅਰਥਾਤ ਨਿਜ ਮੁਖ ਸੇ ਅਪਨੇ ਕੋ ਅਸੰਗ ਕਹਤੇ ਹੈਂ। ਗ੍ਯਾਨੀ ਹੰਸ ਕੇ ਸੰਗ ਕੀਟ ਅਗ੍ਯਾਨੀ ਕੈਸੇ ਪਹੁੰਚ ਸਕਤਾ ਹੈ?
Prof. Sahib Singhਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)।

ਪਦ ਅਰਥ ਸੁਣਿ = ਸੁਣਿ ਕੇ। ਕੀਟਾ = ਕੀੜਿਆਂ ਨੂੰ।

SikhNet (Spanish)Escuchando las Glorias de esa Unión, aun los gusanos mueren por llegar ahí.

ਨਾਨਕ. ਨਦਰੀ ਪਾਈਐ; ਕੂੜੀ. ਕੂੜੈ ਠੀਸ ॥੩੨॥

naanak. nadaree paaeeai; koorree. koorrai tthees |32|

Sant Singh KhalsaO Nanak, by His Grace He is obtained. False are the boastings of the false. ||32||
Manmohan SinghO Nanak! God is obtained by His grace and false is the boasting of the false.
Manmohan Singh (Punjabi)ਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਐਸਾ ਪਰਮੇਸ੍ਰਰ ਕੀ ਕ੍ਰਿਪਾ ਦ੍ਰਿਸ਼ਟੀ ਸੇਂ ਪ੍ਰਾਪਤਿ ਹੋਤਾ ਹੈ। ਔਰੁ (ਕੂੜੈ) ਝੂਠ੍ਯੋਂ ਕੀ (ਕੂੜੀ ਠੀਸ) ਝੂਠੀ ਗੱਪ ਹੈ, ਭਾਵ ਜਥਾਰਥ ਗ੍ਯਾਨ ਕੀ ਕਰਨੀ ਬਿਨਾ, ਸਾਸਤ੍ਰ ਕੀਆਂ ਬਾਤਾਂ ਕ੍ਯਾ ਕਰੇਂਗੀਆਂ?॥੩੨॥☬ਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟੀ ਸੇ ਸਬ ਕੁਛ ਪ੍ਰਾਪਤਿ ਹੋਤਾ ਹੈ, ਅਪਨਾ ਕੀਆ ਕੁਛ ਨਹੀ ਹੋਤਾ। ਇਸ ਬਾਰਤਾ ਕੋ ਵਿਸਤਾਰ ਸੇਂ ਪ੍ਰਤਿਪਾਦਨ ਕਰਤੇ ਹੈਂ:
Prof. Sahib Singhਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) ॥੩੨॥

ਪਦ ਅਰਥ ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ ॥੩੨॥

* ਭਾਵ: "ਕੂੜ ਦੀ ਪਾਲਿ" ਵਿਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇਕ ਐਸਾ ਉੱਚਾ ਟਿਕਾਣਾ ਹੈ ਜਿਥੇ ਠੰਢ ਹੀ ਠੰਢ, ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ 'ਤੇ ਮਨੁੱਖ ਤਦੋਂ ਹੀ ਅੱਪੜ ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, 'ਤੂੰ ਤੂੰ' ਕਰਦਾ 'ਤੂੰ' ਵਿਚ ਆਪਾ ਲੀਨ ਕਰ ਦੇਵੇ। ਇਸ 'ਆਪਾ' ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੋਕ ਪੈਦਾ ਹੋ ਜਾਏ,ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ।੩੨।

SikhNet (Spanish)Nanak, por Su Gracia es obtenido y falso es el parloteo de los falsos. (32)

Open this shabad →

Shabad Guru Nanak Dev Ji Jap

ਆਖਣਿ ਜੋਰੁ; ਚੁਪੈ. ਨਹ ਜੋਰੁ ॥

aakhan jor; chupai. neh jor |

Sant Singh KhalsaNo power to speak, no power to keep silent.
Manmohan SinghI have no power to speak and no power to remain silent.
Manmohan Singh (Punjabi)ਮੇਰੇ ਵਿੱਚ ਬੋਲਣ ਦੀ ਕੋਈ ਤਾਕਤ ਨਹੀਂ ਅਤੇ ਨਾਂ ਹੀ ਤਾਕਤ ਹੈ ਖਾਮੋਸ਼ ਰਹਿਣ ਦੀ।
Fareedkot Teekaਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟੀ ਬਿਨਾ ਇਸ ਜੀਵ ਮੇ ਕੁਛੁ (ਆਖਣਿ) ਕਹਿਨੇ ਕਾ ਭੀ ਬਲੁ ਨਹੀ ਹੈ। ਜਬ ਰਸਨਾ ਬੰਦ ਹੋ ਜਾਤੀ ਹੈ ਫਿਰ ਬੋਲ ਨਹੀ ਸਕਤਾ। ਚੁਪ ਰਹਿਨੇ ਕਾ ਭੀ ਬਲੁ ਨਹੀ ਹੈ। ਜਬ ਖੁਸਕੀ ਬਾਈ ਕਾ ਪ੍ਰਵੇਸੁ ਹੋਤਾ ਹੈ, ਤਬ ਬਕਤਾ ਹੀ ਰਹਿਤਾ ਹੈ॥
Prof. Sahib Singhਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ।

ਪਦ ਅਰਥ ਆਖਣਿ = ਆਖਣ ਵਿਚ; ਬੋਲਣ ਵਿਚ। ਚੁਪੈ = ਚੁਪ (ਰਹਿਣ) ਵਿਚ। ਜੋਰੁ = ਸਮਰਥਾ, ਇਖ਼ਤਿਆਰ, ਆਪਣੇ ਮਨ ਦੀ ਮਰਜ਼ੀ।

SikhNet (Spanish)Sin poder para hablar, sin poder para callar,

ਜੋਰੁ ਨ. ਮੰਗਣਿ; ਦੇਣਿ. ਨ ਜੋਰੁ ॥

jor na. mangan; den. na jor |

Sant Singh KhalsaNo power to beg, no power to give.
Manmohan SinghI have no power to beg and no power to give.
Manmohan Singh (Punjabi)ਮੇਰੇ ਕੋਲ ਯਾਚਨਾ ਕਰਨ ਦੀ ਕੋਈ ਸਤਿਆ ਨਹੀਂ ਹੈ ਤੇ ਨਾਂ ਹੀ ਸਤਿਆ ਹੈ ਦੇ ਦੇਣ ਦੀ।
Fareedkot Teekaਮਾਂਗਨੇ ਕਾ ਭੀ ਇਸ ਮੇ ਬਲੁ ਨਹੀ ਹੈ, ਜੇ ਚਾਹੇ ਕਿ ਮੈਂ ਮਾਂਗ ਕਰ ਇਸ ਵਸਤੂ ਕੋ ਲੇ ਆਊਂ। ਜੈਸੇ ਕੁੰਭਕਰਨ ਨੇ ਛੇ ਮਹੀਨੇ ਜਾਗਣ ਕੇ ਮੰਗਣ ਲੱਗੇ ਨੇ ਸੈਨ ਕਰਨੇ ਕੇ ਮੰਗ ਲੀਏ। ਦੇਨੇ ਕਾ ਭੀ ਬਲੁ ਨਹੀ ਹੈ, ਜੀ ਮੈ ਚਾਹਿਤਾ ਹੈ ਦੇਊਂ, ਪਰੰਤੂ ਲੋਕ ਕੁਟੰਬ ਕੇ ਕਹਿਣੇ ਸੇ ਵਾ ਅਪ੍ਰਾਪਤਿ ਹੋਣੇ ਸੇ, ਦੇ ਨਹੀ ਸਕਤਾ ਹੈ॥
Prof. Sahib Singhਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ।

ਪਦ ਅਰਥ ਮੰਗਣਿ = ਮੰਗਣ ਵਿਚ। ਦੇਣਿ = ਦੇਣ ਵਿਚ।

SikhNet (Spanish)Sin poder para pedir, ni poder para dar,

ਜੋਰੁ ਨ. ਜੀਵਣਿ; ਮਰਣਿ. ਨਹ ਜੋਰੁ ॥

jor na. jeevan; maran. neh jor |

Sant Singh KhalsaNo power to live, no power to die.
Manmohan SinghI have no strength to live and no strength to die.
Manmohan Singh (Punjabi)ਮੇਰੇ ਵਿੱਚ ਜਿਉਣ ਦਾ ਬਲ ਨਹੀਂ ਅਤੇ ਨਾਂ ਹੀ ਮਰ ਜਾਣ ਦਾ ਬਲ ਹੈ।
Fareedkot Teekaਜੇ ਕਹੇ ਮੈ ਜੀਵਤਾ ਰਹੂੰ, ਇਸ ਮੇ ਭੀ ਬਲੁ ਨਹੀ ਹੈ। ਹਜਾਰੋਂ ਪੁਰਸ ਔਖਧੀ ਕਰਤੇ ਹੀ ਮਰ ਜਾਤੇ ਹੈਂ। ਮਰਨੇ ਮੇ ਭੀ ਜੋਰੁ ਨਹੀ ਹੈ। ਨਦੀ ਮੇ ਡੂਬੇ ਹੈਂ, ਫਾਸੀ ਲਗਾਈ ਹੈ, ਸਸਤ੍ਰੋਂ ਕੇ ਘਾਤ ਕੀਏ ਹੈਂ, ਵਿਖੁ ਪਾਨ ਕੀ ਹੈ, ਪਰੰਤੂ ਮਰੇ ਨਹੀ, ਬਚ ਰਹੇ ਹੈਂ॥
Prof. Sahib Singhਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)।

ਪਦ ਅਰਥ ਜੀਵਣਿ = ਜੀਵਣ ਵਿਚ। ਮਰਣਿ = ਮਰਨ ਵਿਚ।

SikhNet (Spanish)Sin poder para morir, sin poder para vivir,

ਜੋਰੁ ਨ. ਰਾਜਿ ਮਾਲਿ; ਮਨਿ ਸੋਰੁ ॥

jor na. raaj maal; man sor |

Sant Singh KhalsaNo power to rule, with wealth and occult mental powers.
Manmohan SinghI have no strength to acquire empire and wealth, which stir up a commotion in the mind.
Manmohan Singh (Punjabi)ਮੇਰੇ ਵਿੱਚ ਹਕੂਮਤ ਅਤੇ ਦੌਲਤ, ਜੋ ਚਿਤੋਂ ਅੰਦਰ ਸ਼ੋਰ ਸ਼ਰਾਬਾ ਪੈਦਾ ਕਰ ਦਿੰਦੀਆਂ ਹਨ, ਨੂੰ ਹਾਸਲ ਕਰਨ ਦਾ ਕੋਈ ਬਲ ਨਹੀਂ।
Fareedkot Teekaਵਸਿਸਟਾਦਿਕੋਂ ਕੀ ਨ੍ਯਾਂਈ ਰਾਜ, ਮਾਲ ਪਰਾਪਤੀ ਕਰਨੇ ਮੇ ਭੀ ਬਲੁ ਨਹੀ ਹੈ। ਪ੍ਰਾਪਤਿ ਭੀ ਹੈ, ਪਰੰਤੂ ਉਸ ਪਰ ਬਲੁ ਕੁਛੁ ਨਹੀ ਚੱਲਦਾ ਹੈ, ਭਾਵ ਖੀਣ ਹੋ ਜਾਤਾ ਹੈ। ਕਰਤਾ ਔਰੁ ਹੈ, ਹੋਤਾ ਔਰ ਹੈ। ਔਰ ਤੋ ਕਹੀਂ ਰਹਾ, ਮਨ ਕਾ ਜੋ (ਸੋਰੁ) ਸੰਕਲਪ ਵਿਕਲਪੋਂ ਕਾ ਰੌਲਾ ਹੈ, ਇਸ ਪਰ ਭੀ ਬਲੁ ਨਹੀ ਹੈ, ਕਿ ਰੋਕ ਸਕੇ। ਵਾ ਜੇ ਕਰ ਕਹੇ, ਰਾਜਾਦਿ ਕੋ ਕਰ ਮੈਂ ਕਛੁ ਜੋਰੁ ਕਰੂੰ ਸੋ ਨਹੀਂ। ਏਹ ਸਭ ਮਨ ਕਾ ਹੀ ਸੋਰੁ ਸਰਾਬਾ ਹੈ॥
Prof. Sahib Singhਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।

ਪਦ ਅਰਥ ਰਾਜਿ ਮਾਲਿ = ਰਾਜ ਮਾਲ ਵਿਚ, ਰਾਜ ਮਾਲ ਦੇ ਪ੍ਰਾਪਤ ਕਰਨ ਵਿਚ। ਸੋਰੁ = ਰੌਲਾ, ਫੂੰ-ਫਾਂ।

SikhNet (Spanish)Sin Poder de governar, con riquezas y poderes ocultos,

ਜੋਰੁ ਨ ਸੁਰਤੀ; ਗਿਆਨਿ ਵੀਚਾਰਿ ॥

jor na suratee; giaan veechaar |

Sant Singh KhalsaNo power to gain intuitive understanding, spiritual wisdom and meditation.
Manmohan SinghI have no power to gain understanding of Divine Knowledge and Lord's meditation.
Manmohan Singh (Punjabi)ਮੇਰੇ ਕੋਲਿ ਸਮਝ ਈਸ਼ਵਰੀ ਗਿਆਤ ਅਤੇ ਸਾਹਿਬ ਦਾ ਸਿਮਰਨ ਪਰਾਪਤ ਕਰਨ ਦੀ ਕੋਈ ਤਾਕਤ ਨਹੀਂ।
Fareedkot Teekaਸ੍ਰੁਤੀ ਵੇਦ ਕਾ ਪਠਨਾ ਔਰੁ ਗ੍ਯਾਨ ਕਾ ਵਿਚਾਰੁ ਕਰਨਾ, ਇਸ ਮੇ ਭੀ ਬਲੁ ਨਹੀ ਹੈ॥
Prof. Sahib Singhਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।

ਪਦ ਅਰਥ ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ।

SikhNet (Spanish)Sin poder para despertar mi Alma hacia Ti,

ਜੋਰੁ ਨ ਜੁਗਤੀ; ਛੁਟੈ ਸੰਸਾਰੁ ॥

jor na jugatee; chhuttai sansaar |

Sant Singh KhalsaNo power to find the way to escape from the world.
Manmohan SinghI have no power to find the way to escape from the world.
Manmohan Singh (Punjabi)ਮੇਰੇ ਅੰਦਰ ਦੁਨੀਆਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭਣ ਦੀ ਕੋਈ ਸ਼ਕਤੀ ਨਹੀਂ ਹੈ।
Fareedkot Teekaਸੰਸਾਰ ਸੇ ਮੁਕਤਿ ਹੋਨੇ ਕੀ ਖਟ ਸਾਸਤ੍ਰੋਂ ਮੇ ਅਨੇਕ ਜੁਗਤੀਆਂ, ਭਾਵ ਅਨੇਕ ਦ੍ਰਿਸਟਾਂਤ ਹੈਂ। ਪਰੰਤੂ ਉਨ ਕੇ ਧਾਰਨ ਕਰਨੇ ਮੇ ਭੀ ਅਪਨਾ ਬਲੁ ਨਹੀਂ। ਜਬ ਕਰਤਾ ਪੁਰਖ ਕੀ ਕ੍ਰਿਪਾ ਦ੍ਰਿਸਟੀ ਹੋਵੇ, ਤਬ ਧਾਰਨ ਹੋਤੇ ਹੈਂ॥
Prof. Sahib Singhਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ।

ਪਦ ਅਰਥ ਜੁਗਤੀ = ਜੁਗਤ ਵਿਚ, ਰਹਿਤ ਵਿਚ। ਛੁਟੈ = ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ।

SikhNet (Spanish)sin poder para encontrar la manera de ser libre. Por su propia voluntad,

ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥

jis hath jor; kar vekhai soe |

Sant Singh KhalsaHe alone has the Power in His Hands. He watches over all.
Manmohan SinghHe, in whose hand the power is, exercises and beholds it.
Manmohan Singh (Punjabi)ਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ।
Fareedkot Teekaਤਾਂ ਤੇ ਜਿਸ ਅਕਾਲ ਪੁਰਖ ਕੇ ਹਾਥ ਮੇ ਬਲੁ ਹੈ, ਸੋਈ ਕਰ ਕੇ ਦੇਖ ਰਹਾ ਹੈ। ਗੀਤਾ ਮੈ ਕਹਾ ਹੈ- 'ਸਭ ਭੂਤੋਂ ਕੇ ਹਿਰਦੇ ਮੇ ਈਸਰੁ ਬੈਠਾ ਹੂਆ ਸਭ ਕੋ ਭ੍ਰਮਾਵਤਾ ਹੈ।' ਜੈਸੇ ਜੰਤ੍ਰ ਕੋ ਜੰਤ੍ਰੀ ਚਲਾਵਤਾ ਹੈ, ਤੈਸੇ ਹੀ ਜੰਤ੍ਰ ਚੱਲਦਾ ਹੈ। ਜੰਤ੍ਰ ਕੇ ਕੁਛ ਵਸ ਨਹੀ ਹੈ। ਸਭ ਜੰਤ੍ਰੀ ਕੇ ਵੱਸ ਹੈ। ਗੁਰੂ ਪ੍ਰਮਾਣ-☬"ਜਿੳ ਜੰਤੀ ਕੇ ਵਸ ਜੰਤ॥"
Prof. Sahib Singhਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।

ਪਦ ਅਰਥ ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ। ❀ ਨੋਟ: 'ਜਿਸੁ ਹਥਿ …ਸੋਇ' ਇਸ ਤੁਕ ਨੂੰ ਸਮਝਣ ਲਈ ਸ਼ਬਦ 'ਸੋਇ' ਅਤੇ 'ਕਰਿ ਵੇਖੈ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਸ਼ਬਦ 'ਸੋਇ' ਹੇਠ-ਲਿਖੀਆਂ ਤੁਕਾਂ ਵਿਚ ਆਉਂਦਾ ਹੈ: (੧) ਆਪੇ ਆਪਿ ਨਿਰੰਜਨੁ ਸੋਇ। (ਪਉੜੀ ੫)। (੨) ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਇ। (ਪਉੜੀ ੨੧)। (੩) ਤਿਸੁ ਊਚੇ ਕਉ ਜਾਣੈ ਸੋਇ। (ਪਉੜੀ ੨੪)। (੪) ਨਾਨਕ ਜਾਣੈ ਸਾਚਾ ਸੋਇ। (ਪਉੜੀ ੨੬)। (੫) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ ੨੭)। (੬) ਕਰਹਿ ਅਨੰਦੁ ਸਚਾ ਮਨਿ ਸੋਇ। (ਪਉੜੀ ੩੭)। ਇਹਨਾਂ ਉਪਰਲੀਆਂ ਤੁਕਾਂ ਵਿਚੋਂ ਕੇਵਲ ਪਉੜੀ ੨੪ ਵਾਲੀ ਤੁਕ ਵਿਚ 'ਸੋਇ' ਪਹਿਲੀ ਤੁਕ ਵਾਲੇ 'ਕੋਇ' ਮਨੁੱਖ ਲਈ ਆਖਿਆ ਹੈ, ਬਾਕੀ ਸਭ ਥਾਈਂ 'ਅਕਾਲ ਪੁਰਖ' ਵਾਸਤੇ ਆਇਆ ਹੈ। ਇਸੇ ਹੀ ਅਰਥ ਨੂੰ 'ਕਰਿ ਵੇਖੈ' ਹੋਰ ਪੱਕਾ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ, ਜਿਵੇਂ: (੧) ਗਾਵੈ ਕੋ ਵੇਖੈ ਹਾਦਰਾ ਹਦੂਰਿ। (ਪਉੜੀ ੩)। (੨) ਕਰਿ ਕਰਿ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। (ਪਉੜੀ ੨੭)। (੩) ਕਰਿ ਕਰਿ ਵੇਖੈ ਸਿਰਜਣਹਾਰੁ (ਪਉੜੀ ੩੧)। (੪) ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ। (ਪਉੜੀ ੨੭)। (੫) ਕਰਿ ਕਰਿ ਵੇਖੈ ਨਦਰਿ ਨਿਹਾਲ। (ਪਉੜੀ ੩੭)। (੬) ਵੇਖੈ ਵਿਗਸੈ ਕਰਿ ਵੀਚਾਰੁ (ਪਉ

SikhNet (Spanish)sin poder hallar la manera de escapar de este mundo,

ਨਾਨਕ; ਉਤਮੁ ਨੀਚੁ ਨ ਕੋਇ ॥੩੩॥

naanak; utam neech na koe |33|

Sant Singh KhalsaO Nanak, no one is high or low. ||33||
Manmohan SinghO Nanak! By one's own strength, none can be good or bad.
Manmohan Singh (Punjabi)ਆਪਣੀ ਨਿਜ ਦੀ ਸਤਿਆ ਦੁਆਰਾ ਕੋਈ ਜਣਾ ਚੰਗਾ ਜਾਂ ਮੰਦਾ ਨਹੀਂ ਹੋ ਸਕਦਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਏਹ ਜਾਨਨਾ ਚਾਹੀਏ, ਕਿ ਇਸ ਸ੍ਰਿਸਟੀ ਮੇ ਨਾ ਕੋਈ ਆਪਣੇ ਆਪ ਨੀਚ ਹੈ, ਨ ਉਤਮ ਹੈ। ਜੈਸਾ ਜਿਸ ਕੋ ਪ੍ਰਭੂ ਨੇ ਪੂਰਬ ਕਰਮੋਂ ਕੇ ਅਨੁਸਾਰ ਕੀਆ ਹੈ, ਤੈਸਾ ਹੀ ਹੋ ਰਹਾ ਹੈ॥੩੩॥☬ਪ੍ਰਸ਼ਨ: ਕਰਮ ਕਾਂਡ ਕਾ ਪ੍ਰਕਾਰ ਕਹੋ?☬ਉੱਤਰ:
Prof. Sahib Singhਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) ॥੩੩॥

* ਭਾਵ: ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲੀਆਂ ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ, ਤੇ ਫਿਰ, ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿਚ ਮੱਤਾ ਪਿਆ ਹੈ,ਇਹ ਭੀ ਰਜ਼ਾ ਪ੍ਰਭੂ ਦੀ ਹੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿਚ ਹੈ ਤੇ ਜੀਵਨ-ਜੁਗਤਿ ਸੁਥਰੀ ਹੈ ਤਾਂ ਇਹ ਮਿਹਰ ਭੀ ਪ੍ਰਭੂ ਦੀ ਹੀ ਹੈ।੩੩।

SikhNet (Spanish)oh, dice Nanak, nadie puede ser bueno o malo. Solamente Dios tiene el poder de elevarnos hacia Él. (33)

Open this shabad →

Shabad Guru Nanak Dev Ji Jap

ਰਾਤੀ ਰੁਤੀ; ਥਿਤੀ ਵਾਰ ॥

raatee rutee; thitee vaar |

Sant Singh KhalsaNights, days, weeks and seasons;
Manmohan SinghGod created nights, seasons, lunar days, week days,
Manmohan Singh (Punjabi)ਵਾਹਿਗੁਰੂ ਨੇ ਰਾਤਾਂ, ਮੌਸਮ, ਚੰਦ ਦੇ ਦਿਨ, ਹਫਤੇ ਦੇ ਦਿਹਾੜੇ,
Fareedkot Teekaਹੇ ਸਿਧੋ! (ਰਾਤੀ) ਰਾਤ੍ਰਾਂ ,(ਰੁਤੀ) ਬਸੰਤ ੧, ਗ੍ਰੀਖਮ ੨, ਵਰਸਾਤ ੩, ਸਰਦ ੪, ਹਿਮੰਤ ੫, ਸਿਸਰ ੬, ਥਿੱਤੀ ੧੫, ਵਾਰ ੭॥
Prof. Sahib Singhਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,

ਪਦ ਅਰਥ ਰਾਤੀ = ਰਾਤਾਂ। ਰੁਤੀ = ਰੁੱਤਾਂ। ਥਿਤੀ = ਥਿੱਤਾਂ। ਵਾਰ = ਦਿਹਾੜੇ, ਦਿਨ।

SikhNet (Spanish)Él creó la noche junto con el día,

ਪਵਣ ਪਾਣੀ; ਅਗਨੀ ਪਾਤਾਲ ॥

pavan paanee; aganee paataal |

Sant Singh Khalsawind, water, fire and the nether regions
Manmohan Singhwind, water, fire and nether lands.
Manmohan Singh (Punjabi)ਹਵਾ, ਜਲ, ਅੱਗ ਤੇ ਪਇਆਲ ਪੈਦਾ ਕੀਤੇ।
Fareedkot Teekaਪੌਣ, ਪਾਣੀ, ਅਗਨੀ ,ਪਾਤਾਲਾਦਿ, ੧੪ ਲੋਕ, ਇਹ ਯਾਵਤ ਪ੍ਰਪੰਚੁ ਹੈ॥
Prof. Sahib Singhਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)

ਪਦ ਅਰਥ ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ।

SikhNet (Spanish)Él compuso los elementos del aire, el agua, el fuego, y las regiones inferiores,

ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮ ਸਾਲ ॥

tis vich, dharatee thaap rakhee; dharam saal |

Sant Singh Khalsain the midst of these, He established the earth as a home for Dharma.
Manmohan SinghIn the midst of these He established the earth as a home for the Lord's meditation.
Manmohan Singh (Punjabi)ਇਨ੍ਹਾਂ ਦੇ ਵਿਚਕਾਰ ਉਸ ਨੇ ਜ਼ਮੀਨ, ਸਾਈਂ ਦੇ ਸਿਮਰਨ ਦੇ ਘਰ ਵਜੋ, ਅਸਥਾਪਨ ਕੀਤੀ।
Fareedkot Teekaਤਿਸ ਮੈ ਕਰਤਾ ਪੁਰਖ ਨੇ (ਧਰਤੀ) ਜੋ ਹੈ, ਸੋ ਧਰਮਸਾਲਾ ਸਥਾਪਨ ਕਰ ਰਖੀ ਹੈ। ਇਤਨਾ ਉਪਰ ਸੇ ਸਮਝਨਾ ਕਿ ਧਰਤੀਯੋਂ ਮੇ ਭੀ ਭਾਰਤ ਭੂਮੀ ਮੁੱਖ ਹੈ। ਇਸੀ ਕੋ ਕਰਮਭੂਮੀ ਕਹਤੇ ਹੈਂ। ਈਹਾਂ ਕਾ ਕੀਆ ਹੂਆ ਕਰਮ ਜੀਉ ਔਰ ਖੰਡੋਂ, ਦੀਪੋਂ ਮੇ ਭੋਗਤਾ ਹੈ। ਤਾਂ ਤੇ ਭਾਰਤ ਹੀ ਕੋ 'ਧਰਮਸਾਲਾ' ਕਰ ਕੇ ਕਹਾ ਹੈ॥
Prof. Sahib Singhਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।

ਪਦ ਅਰਥ ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।

SikhNet (Spanish)y en medio de todo esto puso esta firme tierra como hogar para cumplir con Su Servicio

ਤਿਸੁ ਵਿਚਿ; ਜੀਅ ਜੁਗਤਿ ਕੇ ਰੰਗ ॥

tis vich; jeea jugat ke rang |

Sant Singh KhalsaUpon it, He placed the various species of beings.
Manmohan SinghThere-in He placed beings of various types and colours.
Manmohan Singh (Punjabi)ਉਸ ਅੰਦਰ ਉਸ ਨੇ ਕਈ ਤਰ੍ਹਾਂ ਅਤੇ ਰੰਗਤਾਂ ਦੇ ਜੀਵ ਟਿਕਾ ਦਿੱਤੇ।
Fareedkot Teekaਤਿਸ ਧਰਮਸਾਲ ਭਾਰਤ ਭੂਮਿ ਮੇ ਅਨੇਕ ਭਾਂਤੋਂ ਕੇ ਜੀਵ ਹੈਂ। ਤਿਨਕੀ ਅਨੇਕ ਭਾਂਤ ਕੀ ਧਰਮ, ਕਰਮ, ਉਪਾਸਨਾ ਕੀ ਜੁਗਤਿ ਹੈ, ਅਰ ਤਿਨ ਕੇ ਅਨੇਕ ਭਾਂਤ ਕੇ ਗੌਰ, ਸ੍ਯਾਮ ਆਦਿ ਰੰਗ ਹੈਂ॥
Prof. Sahib Singhਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ),

ਪਦ ਅਰਥ ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ। ਕੇ ਰੰਗ = ਕਈ ਰੰਗਾਂ ਦੇ।

SikhNet (Spanish)y la pobló con todo tipo de gente, criaturas y seres, de diferentes formas, colores y tonos.

ਤਿਨ ਕੇ ਨਾਮ; ਅਨੇਕ ਅਨੰਤ ॥

tin ke naam; anek anant |

Sant Singh KhalsaTheir names are uncounted and endless.
Manmohan SinghVarious and endless are their names.
Manmohan Singh (Punjabi)ਅਨੇਕਾਂ ਅਤੇ ਹਦਬੰਨਾ-ਰਹਿਤ ਹਨ ਉਨ੍ਹਾਂ ਦੇ ਨਾਮ।
Fareedkot Teekaਤਿਨ ਕੇ ਅਨੇਕ ਪ੍ਰਕਾਰ ਕੇ ਨਾਮ ਹੈਂ, ਔਰ (ਅਨੰਤ) ਅਨੇਕ ਹੀ ਜੀਵ ਹੈਂ॥
Prof. Sahib Singhਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।

ਪਦ ਅਰਥ ਤਿਨ ਕੇ = ਉਹਨਾਂ ਜੀਵਾਂ ਦੇ। ਅਨੰਤ = ਬੇਅੰਤ। ❀ 'ਕੇ ਰੰਗ' ਬਾਰੇ ਨੋਟ: ਇਸ 'ਕੇ ਰੰਗ' ਨੂੰ ਸਮਝਣ ਲਈ ਹੇਠ-ਲਿਖੀਆਂ ਤੁਕਾਂ ਨੂੰ ਗਹੁ ਨਾਲ ਵਿਚਾਰਨਾ ਜ਼ਰੂਰੀ ਹੈ: (੧) ਜੀਅ ਜਾਤਿ ਰੰਗਾ ਕੇ ਨਾਵ। ਸਭਨਾ ਲਿਖਿਆ ਵੁੜੀ ਕਲਾਮ। (ਪਉੜੀ ੧੬)। (੨) ਤਿਥੈ ਭਗਤ ਵਸਹਿ ਕੇ ਲੋਅ। (ਪਉੜੀ ੩੭)। (੩) ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ। (ਪਉੜੀ ੭)। (੪) ਆਪੇ ਜਾਣੈ ਆਪੇ ਦੇਇ। ਆਖਹਿ ਸਿ ਭਿ ਕੇਈ ਕੇਇ। (ਪਉੜੀ ੨੫)। (੫) ਏਤੇ ਕੀਤੇ ਹੋਰਿ ਕਰੇਹਿ। ਤਾ ਆਖਿ ਨ ਸਕਹਿ ਕੇਈ ਕੇਇ। (ਪਉੜੀ ੨੬)। (੬) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ਇਹਨਾਂ ਸਾਰੀਆਂ ਤੁਕਾਂ ਵਿਚ 'ਕੇ' ਦਾ ਅਰਥ ਹੈ 'ਕਈ'; 'ਨ ਕੇ' ਅਰਥ ਹੈ 'ਕੋਈ ਭੀ ਨਹੀਂ'। ਪਉੜੀ ਨੰ: ੨੧ ਵਿਚ 'ਕੇਈ ਕੇਇ' ਵਰਤਿਆ ਗਿਆ ਹੈ, ਅੱਜ ਕੱਲ ਦੀ ਪੰਜਾਬੀ ਵਿਚ ਭੀ ਅਸੀਂ 'ਕਈ ਕਈ' ਆਖਦੇ ਹਾਂ। ਜਿਵੇਂ 'ਕੇ ਰੰਗ' ਦਾ ਅਰਥ ਹੈ 'ਕਈ ਰੰਗਾਂ ਦੇ', ਤਿਵੇਂ 'ਕੇ ਨਾਵ' ਦਾ ਅਰਥ ਹੈ 'ਕਈ ਨਾਵਾਂ ਵਾਲੇ', 'ਕੇ ਲੋਅ' ਦਾ ਅਰਥ 'ਕਈ ਲੋਕਾਂ ਦੇ, ਕਈ ਭਾਵਨਾਂ ਦੇ'।

SikhNet (Spanish)Él, el Uno en todo, comprende todo lo que pasa.

ਕਰਮੀ ਕਰਮੀ; ਹੋਇ ਵੀਚਾਰੁ ॥

karamee karamee; hoe veechaar |

Sant Singh KhalsaBy their deeds and their actions, they shall be judged.
Manmohan SinghThey are judged according to their deeds and actions.
Manmohan Singh (Punjabi)ਉਨ੍ਹਾਂ ਦੇ ਕੰਮਾਂ ਤੇ ਅਮਲਾ ਅਨੁਸਾਰ ਉਨ੍ਹਾਂ ਦਾ ਫੈਸਲਾ ਹੁੰਦਾ ਹੈ।
Fareedkot Teeka(ਕਰਮੀ ਕਰਮੀ) ਅਪਨੇ ਅਪਨੇ ਕਰਮੋਂ ਅਨੁਸਾਰ ਭਿੰਨ ਭਿੰਨ ਜੀਵੋਂ ਕਾ ਵੀਚਾਰੁ ਹੋਤਾ ਹੈ॥
Prof. Sahib Singh(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ

ਪਦ ਅਰਥ ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ।

SikhNet (Spanish)Así como actuemos aquí así seremos juzgados.

ਸਚਾ ਆਪਿ; ਸਚਾ ਦਰਬਾਰੁ ॥

sachaa aap; sachaa darabaar |

Sant Singh KhalsaGod Himself is True, and True is His Court.
Manmohan SinghThe Lord Himself is true and true His Court.
Manmohan Singh (Punjabi)ਸੁਆਮੀ ਖੁਦ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਦਰਗਾਹ।
Fareedkot Teekaਸੱਚਾ ਆਪ ਹੈ, ਅਰ ਸੱਚਾ ਹੀ ਉਸ ਕਾ (ਦਰਬਾਰੁ) ਦੀਵਾਨ ਹੈ॥
Prof. Sahib Singh(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।
SikhNet (Spanish)Este mundo es Su Corte y El es verdadero.

ਤਿਥੈ ਸੋਹਨਿ; ਪੰਚ ਪਰਵਾਣੁ ॥

tithai sohan; panch paravaan |

Sant Singh KhalsaThere, in perfect grace and ease, sit the self-elect, the self-realized Saints.
Manmohan SinghThere the accepted saints look graceful
Manmohan Singh (Punjabi)ਉਥੇ ਕਬੂਲ ਪਏ ਹੋਏ ਸਾਧੁ ਸੁੰਦਰ ਲੱਗਦੇ ਹਨ
Fareedkot Teekaਜੋ ਪ੍ਰਮਾਣੀਕ (ਪੰਚ) ਸੰਤ ਹੈਂ, ਸੋ ਤਿਸ ਦਰਬਾਰ ਮੈ ਬੈਠੇ ਸੋਭਾ ਪਾਵਤੇ ਹੈਂ॥
Prof. Sahib Singhਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ 'ਤੇ ਸੋਭਦੇ ਹਨ,

ਪਦ ਅਰਥ ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ = ਸੋਭਦੇ ਹਨ। ਪਰਵਾਣੁ = ਪਰਤੱਖ ਤੌਰ 'ਤੇ।

SikhNet (Spanish)En su Corte, en su perfecta misericordia y gracia se sientan los galardonados y santos por merito.

ਨਦਰੀ ਕਰਮਿ; ਪਵੈ ਨੀਸਾਣੁ ॥

nadaree karam; pavai neesaan |

Sant Singh KhalsaThey receive the Mark of Grace from the Merciful Lord.
Manmohan Singhand they come to bear the mark of the grace of the merciful Master.
Manmohan Singh (Punjabi)ਅਤੇ ਉਨ੍ਹਾਂ ਉਤੇ ਮਿਹਰਬਾਨ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।
Fareedkot Teekaਤਿਨ ਕੇ ਮਥੇ ਪਰ ਨਦਰੀ ਵਾਹਿਗੁਰੂ ਕੀ ਕ੍ਰਿਪਾ ਰੂਪੁ (ਨੀਸਾਣੁ) ਲੇਖੁ ਪੜਾ ਹੈ॥
Prof. Sahib Singhਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।

ਪਦ ਅਰਥ ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।

SikhNet (Spanish)Los que lucen la Verdad son aprobados y señalados.

ਕਚ ਪਕਾਈ; ਓਥੈ ਪਾਇ ॥

kach pakaaee; othai paae |

Sant Singh KhalsaThe ripe and the unripe, the good and the bad, shall there be judged.
Manmohan SinghThe bad and the good shall, there, be assayed.
Manmohan Singh (Punjabi)ਮੰਦੇ ਅਤੇ ਚੰਗੇ ਉਥੇ ਪਰਖੇ ਜਾਣਗੇ।
Fareedkot Teekaਇਸ ਲੋਕ ਮੇ ਜੀਵ ਬਾਹਰ ਕਾ ਪਖੰਡੂ ਜੈਸਾ ਚਾਹੇ ਤੈਸਾ ਬਨਾਇ ਲੇਵੇ, ਪਰੰਤੂ ਕੱਚਾ ਧਰਮੁ ਦਿਖਾਲੇ ਮਾਤ੍ਰ, ਪੱਕਾ ਦ੍ਰਿੜ ਧਰਮੁ ਅਰਥਾਤ ਸੁਭਾ ਸੁਭ ਕਰਮੋਂ ਕੀ (ਓਂਥੈ) ਉਸ ਸਚੇ ਦਰਬਾਰ ਮੇ ਰੀਤੀ ਪਾਈ, ਭਾਵ ਜਾਣੀ ਜਾਤੀ ਹੈ॥
Prof. Sahib Singh(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ।

ਪਦ ਅਰਥ ਕਚ = ਕਚਿਆਈ। ਪਕਾਈ = ਪਕਿਆਈ। ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ। ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ।

SikhNet (Spanish)Cuando sus mentes estén ungidas con la señal de Su Gracia, los falsos o verdaderos serán claramente reconocidos.

ਨਾਨਕ; ਗਇਆ ਜਾਪੈ ਜਾਇ ॥੩੪॥

naanak; geaa jaapai jaae |34|

Sant Singh KhalsaO Nanak, when you go home, you will see this. ||34||
Manmohan SinghO Nanak! on arrival at that place this shall be seen.
Manmohan Singh (Punjabi)ਹੇ ਨਾਨਕ! ਉਸ ਜਗ੍ਹਾ ਉਤੇ ਪੁਜਣ ਤੇ ਇਹ ਮਲੂਮ ਹੋ ਜਾਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੱਚਾ ਝੂਠਾ ਆਗੇ ਜਾਨੇ ਸੇ (ਜਾਪੈ ਜਾਇ) ਜਾਨਾ ਜਾਤਾ ਹੈ॥
Prof. Sahib Singhਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥

ਪਦ ਅਰਥ ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ ॥੩੪॥

* ਭਾਵ: ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ 'ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ-ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ। * ਨੋਟ: ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ ਪਛਾਣਦਾ ਹੈ। ਇਸ ਆਤਮਕ ਅਵਸਥਾ ਦਾ ਨਾਮ 'ਧਰਮ ਖੰਡ' ਹੈ।

SikhNet (Spanish)Oh, dice Nanak, en ese Estado de Conciencia todo será conocido. (34)

Open this shabad →

Shabad Guru Nanak Dev Ji Jap

ਧਰਮ ਖੰਡ ਕਾ; ਏਹੋ ਧਰਮੁ ॥

dharam khandd kaa; eho dharam |

Sant Singh KhalsaThis is righteous living in the realm of Dharma.
Manmohan SinghThis aforesaid is the moral duty of the realm of righteousness.
Manmohan Singh (Punjabi)ਇਹ ੳਪਰੋਕਤ ਦਸਿਆ ਇਖਲਾਕੀ ਫਰਜ਼ ਸਚਾਈ ਦੇ ਮੰਡਲ ਦਾ ਹੈ।
Fareedkot Teekaਕਰਮ ਕਾਂਡ ਕਾ ਏਹੋ ਹੀ ਪ੍ਰਕਾਰੁ ਹੈ, ਜੈਸੇ ਪੂਰਬ ਤੁਕੋਂ ਮੇਂ ਕਥਨ ਕੀਆ ਹੈ। ਵਾ "ਧਰਮ ਖੰਡ ਕਾ ਏਹੋ ਧਰਮੁ॥" ਕਹੀਏ ਕਰਮ ਕਾਂਡ ਕਾ ਇਸੀ ਰੀਤ ਕਾ ਧਰਮੁ ਹੈ - ਜੈਸਾ ਕਰਮੁ ਕਰੇ ਤੈਸਾ ਫਲੁ ਭੁਗਾ ਦੇਣ॥☬ਪ੍ਰਸ਼ਨ: ਗਿਯਾਂਨ ਕਾਂਡ ਕੀ ਰੀਤੀ ਕਹੋ?☬ਉੱਤਰ:
Prof. Sahib Singhਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।

ਪਦ ਅਰਥ ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ।

SikhNet (Spanish)Ahora después de hablar de la rectitud y servicio en el ámbito del Dharma,

ਗਿਆਨ ਖੰਡ ਕਾ; ਆਖਹੁ ਕਰਮੁ ॥

giaan khandd kaa; aakhahu karam |

Sant Singh KhalsaAnd now we speak of the realm of spiritual wisdom.
Manmohan SinghNow I describe the doings of the realm of knowledge.
Manmohan Singh (Punjabi)ਹੁਣ ਮੈਂ ਗਿਆਤ ਦੇ ਮੰਡਲ ਦੇ ਅਮਲ ਬਿਆਨ ਕਰਦਾ ਹਾਂ।
Fareedkot Teekaਹੇ ਸਿਧੋ! ਅੱਗੇ ਗਿਆਨ ਕਾਂਡ ਕਾ (ਕਰਮੁ) ਪ੍ਰਕਾਰੁ ਕਹਤੇ ਹਾਂ। ਜਿਨ ਕੋ ਸਰੂਪ ਕਾ ਬੋਧ ਹੂਆ ਹੈ, ਔਰੁ ਅਕਾਲ ਪੁਰਖ ਕੋ ਸਰਬ ਮੈ ਪੂਰਨ ਜਾਨਾ ਹੈ, ਔਰੁ ਕਰਤਾ ਪੁਰਖ ਕੀ ਬਿ੍ਯੰਤ ਸਕਤਿ ਦੇਖਤੇ ਹੈਂ, ਤਿਨ ਕੀ ਐਸੀ ਦ੍ਰਿਸਟਿ ਹੋਤੀ ਹੈ॥
Prof. Sahib Singhਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ)।

ਪਦ ਅਰਥ ਕਰਮ = ਕੰਮ, ਕਰਤੱਬ। ਏਹੋ = ਇਹੀ ਜੋ ਉਪਰ ਦਸਿਆ ਗਿਆ ਹੈ।

* ਨੋਟ: ਸਤਿਗੁਰੂ ਜੀ ਪਉੜੀ ੩੪ ਤੋਂ ੩੭ ਤਾਈਂ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਦੱਸਦੇ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ। ਇਹਨਾਂ ਚਾਰ ਪਉੜੀਆਂ ਵਿਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਪਹਿਲਾਂ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ 'ਆਤਮਾ' ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀਹ ਪ੍ਰਯੋਜਨ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ; ਅਕਾਲ ਪੁਰਖ ਦੇ ਦਰ 'ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖ਼ਸ਼ਸ਼ ਹੁੰਦੀ ਹੈ। ਉਹ ਉਸ ਦੀ ਹਜ਼ੂਰੀ ਵਿਚ ਸੋਭਦੇ ਹਨ। ਇੱਥੇ ਦੁਨੀਆ ਵਿਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹਨ। ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ 'ਸੁਆਰਥ' ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ 'ਆਪਣਾ' ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ 'ਧ

SikhNet (Spanish)pasemos a hablar del reino de la Sabiduría Espiritual.

ਕੇਤੇ ਪਵਣ ਪਾਣੀ ਵੈਸੰਤਰ; ਕੇਤੇ ਕਾਨ ਮਹੇਸ ॥

kete pavan paanee vaisantar; kete kaan mahes |

Sant Singh KhalsaSo many winds, waters and fires; so many Krishnas and Shivas.
Manmohan SinghGood many are winds, waters, fires and good many Krishanas and Shivas.
Manmohan Singh (Punjabi)ਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ।
Fareedkot Teekaਕਿਤਨੇ ਹੀ ਪੌਣ ਹੈਂ, ਪ੍ਰਾਣੀ ਹੈਂ, ਅਗਨਿ ਹੈਂ, ਕਿਤਨੇ ਹੀ ਕਿਸਨ ਅਵਤਾਰ ਹੈਂ, ਕਿਤਨੇ ਹੀ ਰੁਦ੍ਰ ਹੈਂ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।

ਪਦ ਅਰਥ ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ।

SikhNet (Spanish)Muchos son los elementos de la tierra, el aire, el agua y el fuego. Allí están los Shivas,

ਕੇਤੇ ਬਰਮੇ ਘਾੜਤਿ ਘੜੀਅਹਿ; ਰੂਪ ਰੰਗ ਕੇ ਵੇਸ ॥

kete barame ghaarrat gharreeeh; roop rang ke ves |

Sant Singh KhalsaSo many Brahmas, fashioning forms of great beauty, adorned and dressed in many colors.
Manmohan SinghThere are many Barhmas, who are fashioning forms, and many beauties, colours and raiments.
Manmohan Singh (Punjabi)ਬਹੁਤੇ ਹਨ ਬਰ੍ਹਮੇ, ਜੋ ਸ਼ਕਲਾਂ ਸਾਜ ਰਹੇ ਹਨ ਅਤੇ ਘਨੇਰੀਆਂ ਸੁੰਦ੍ਰਤਾਈਆਂ, ਰੰਗਤਾ ਤੇ ਲਿਬਾਸ।
Fareedkot Teekaਕਿਤਨੇ ਹੀ ਬ੍ਰਹਮੇ ਸੰਸਾਰ ਕੀ ਘਾੜਤ ਘੜ ਰਹੇ ਹੈਂ, ਕਿਤਨੇ ਹੀ ਤਿਨ ਕੇ ਰੂਪ ਚਤੁਰ ਮੁਖ ਅਸਟ ਮੁਖਾਦਿ ਹੈਂ, ਕਿਤਨੇ ਹੀ ਤਿਨ ਕੇ ਸ੍ਵੇਤ, ਸ੍ਯਾਮਾਦਿ ਰੰਗ ਹੈਂ, ਕਿਤਨੇ ਹੀ ਵਸਤ੍ਰਾਦਿ ਭੇਖ ਹੈਂ॥
Prof. Sahib Singhਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।

ਪਦ ਅਰਥ ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ (ਇਸ 'ਕੇ' ਦੇ ਅਰਥ ਲਈ ਵੇਖੋ ਪਿਛਲੀ ਪਉੜੀ ਨੰ:੩੪)।

SikhNet (Spanish)los Krishnas y los Brahmas, dando forma a muchos mundos con todo tipo de géneros, tamaños, colores y tonos.

ਕੇਤੀਆ ਕਰਮ ਭੂਮੀ, ਮੇਰ ਕੇਤੇ; ਕੇਤੇ ਧੂ, ਉਪਦੇਸ ॥

keteea karam bhoomee, mer kete; kete dhoo, upades |

Sant Singh KhalsaSo many worlds and lands for working out karma. So very many lessons to be learned!
Manmohan SinghNumberless are the earths and the mountains for doing virtuous deeds and numberless over numberless Dhrus, the instruction receivers.
Manmohan Singh (Punjabi)ਅਣਗਿਣਤ ਹਨ ਧਰਤੀਆਂ ਤੇ ਪਹਾੜ ਨੇਕ ਅਮਲ ਕਮਾਉਣ ਦੇ ਵਾਸਤੇ ਅਤੇ ਅਣਗਿਣਤ ੳਤੇ ਅਣਗਿਣਤ ਸਿੱਖਿਆ ਲੈਣ ਵਾਲੇ ਧਰੂ।
Fareedkot Teekaਬ੍ਰਹਮਾਂਡੋਂ ਕੇ ਭੇਦ ਕਰ ਕਿਤਨੀਆਂ ਹੀ (ਕਰਮ ਭੂਮੀ) ਭਾਰਤ ਭੂੰਮੀਆਂ ਹੈਂ, ਕਿਤਨੇ ਹੀ ਸੁਮੇਰ ਪਰਬਤ ਹੈਂ, ਕਿਤਨੇ ਹੀ ਧ੍ਰੂ ਭਗਤ ਹੈਂ, ਕਿਤਨੇ ਹੀ ਤਿਨ ਕੇ ਉਪਦੇਸ਼ਟਾ ਨਾਰਦ ਰਿਖਿ ਹੈਂ॥
Prof. Sahib Singh(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।

ਪਦ ਅਰਥ ਕੇਤੀਆ = ਕਈ, ਬੇਅੰਤ। ਕਰਮ ਭੂਮੀ = ਕੰਮ ਕਰਨ ਦੀਆਂ ਭੂਮੀਆਂ, ਧਰਤੀਆਂ। ਮੇਰ = ਮੇਰੁ ਪਰਬਤ। ਧੂ = ਧ੍ਰੂ ਭਗਤ। ਉਪਦੇਸ਼ = ਉਹਨਾਂ ਧਰੂ ਭਗਤਾਂ ਦੇ ਉਪਦੇਸ਼।

SikhNet (Spanish)Tantos espacios y tierras para trabajar el Karma, tantas lecciones que aprender

ਕੇਤੇ ਇੰਦ ਚੰਦ, ਸੂਰ ਕੇਤੇ; ਕੇਤੇ ਮੰਡਲ ਦੇਸ ॥

kete ind chand, soor kete; kete manddal des |

Sant Singh KhalsaSo many Indras, so many moons and suns, so many worlds and lands.
Manmohan SinghNumberless are Indras, the moons the suns, numberless universes and numberless countries.
Manmohan Singh (Punjabi)ਅਣਗਿਣਤ ਹਨ ਇੰਦ੍ਰ, ਚੰਦਰਮੇਂ ਅਤੇ ਸੂਰਜ, ਅਣਗਿਣਤ ਆਲਮ ਅਤੇ ਅਣਗਿਣਤ ਮੁਲਕ।
Fareedkot Teekaਇੰਦ੍ਰ ਭੀ ਕੇਤੇ ਹੈਂ, ਚੰਦ੍ਰਮਾ ਭੀ ਕੇਤੇ ਹੈਂ, ਸੂਰਜ ਭੀ ਕੇਤੇ ਹੈਂ, ਮੰਡਲ ਭੀ ਕੇਤੇ ਹੈਂ, ਮੰਡਲਾਂਤਰ ਗਤਿ ਦੇਸ ਕੇਤੇ ਹੈਂ॥
Prof. Sahib Singhਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।

ਪਦ ਅਰਥ ਇੰਦ = ਇੰਦਰ ਦੇਵਤੇ। ਚੰਦ = ਚੰਦਰਮਾ। ਸੂਰ = ਸੂਰਜ। ਮੰਡਲ ਦੇਸ = ਭਵਣ-ਚਕੱਰ।

SikhNet (Spanish)Tantos Indras, tantas lunas y soles, tantos mundos y tierras.

ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥

kete sidh budh, naath kete; kete devee ves |

Sant Singh KhalsaSo many Siddhas and Buddhas, so many Yogic masters. So many goddesses of various kinds.
Manmohan SinghInnumerable there are proficients, Gautamas, great yogis and innumerable over innumerable the forms of goddesses.
Manmohan Singh (Punjabi)ਬੇਗਿਣਤ ਹਨ ਗੁਣੀ-ਜਨ, ਗੌਤਮ, ਵੱਡੇ ਯੋਗੀ ਅਤੇ ਬੇਗਿਣਤ ਉਤੇ ਬੇਗਿਣਤ ਭਵਾਨੀਆਂ ਦੇ ਸਰੂਪ।
Fareedkot Teekaਸਿੱਧ, (ਬੁਧ) ਪੰਡਤਿ ਵਾ ਬੁਧਿਵਾਨ ਅਰੁ ਨਾਥ ਭੀ (ਕੇਤੇ) ਬਹੁਤੇ ਹੈਂ॥
Prof. Sahib Singhਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।

ਪਦ ਅਰਥ ਬੁਧ = ਬੁਧ ਅਵਤਾਰ। ਦੇਵੀ ਵੇਸ = ਦੇਵੀਆਂ ਦੇ ਪਹਿਰਾਵੇ। (ਨੋਟ: 'ਕੇਤੇ' ਪੁਲਿੰਗ ਹੈ ਜੋ 'ਵੇਸ' ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ 'ਦੇਵੀ ਵੇਸ' ਦਾ ਅਰਥ ਕਰਨਾ ਹੈ 'ਦੇਵੀਆਂ ਦੇ ਪਹਿਰਾਵੇ')।

SikhNet (Spanish)Tantos Siddas y Buddas; tantos maestros yoguis, tantas diosas de tan variadas clases.

ਕੇਤੇ ਦੇਵ ਦਾਨਵ, ਮੁਨਿ ਕੇਤੇ; ਕੇਤੇ ਰਤਨ ਸਮੁੰਦ ॥

kete dev daanav, mun kete; kete ratan samund |

Sant Singh KhalsaSo many demi-gods and demons, so many silent sages. So many oceans of jewels.
Manmohan SinghHow many deities, demons and silent sages and how many over many oceans and jewels.
Manmohan Singh (Punjabi)ਕਿੰਨੇ ਕੁ ਦੇਵਤੇ, ਰਾਖਸ਼ ਤੇ ਚੁੱਪ ਕੀਤੇ ਰਿਸ਼ੀ ਅਤੇ ਕਿੰਨਿਆਂ ਉਤੇ ਕਿੰਨੇ ਹੀ ਸਮੁੰਦਰ ਅਤੇ ਜਵਾਹਿਰਾਤ।
Fareedkot Teekaਕਿਤਨੇ ਹੀ ਦੇਵਤਾ ਹੈਂ, ਕਿਤਨੇ ਹੀ ਦਾਨਵ ਹੈਂ, ਕਿਤਨੇ ਹੀ ਮੁਨੀ ਹੈਂ, ਰਤਨੋ ਵਾਲੇ ਕਿਤਨੇ ਹੀ ਸਮੁੰਦ ਵਾ ਕਿਤਨੇ ਹੀ ਰਤਨ, ਕਿਤਨੇ ਹੀ ਸਮੁੰਦ੍ਰ ਹੈਂ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ।

ਪਦ ਅਰਥ ਦਾਨਵ = ਰਾਖਸ਼, ਦੈਂਤ। ਮੁਨਿ = ਮੋਨ-ਧਾਰੀ ਰਿਸ਼ੀ। ਰਤਨ ਸੁਮੰਦ = ਰਤਨ ਅਤੇ ਸਮੁੰਦਰ।

SikhNet (Spanish)Muchos son los dioses, semidioses, seres malignos y sabios silenciosos; muchas las joyas nacidas de los océanos.

ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥

keteea khaanee, keteea baanee; kete paat narind |

Sant Singh KhalsaSo many ways of life, so many languages. So many dynasties of rulers.
Manmohan SinghHow many the mines of production, languages and many the dynasties of kings (or masters of men).
Manmohan Singh (Punjabi)ਕਿੰਨੀਆਂ ਹੀ ਉਤਪਤੀ ਦੀਆਂ ਕਾਨਾਂ, ਕਿੰਨੀਆਂ ਹੀ ਬੋਲੀਆਂ ਅਤੇ ਕਿੰਨੇ ਕੁ ਰਾਜਿਆਂ ਜਾਂ ਮਨੁੱਖਾਂ ਦਿਆਂ ਮਾਲਕਾਂ ਦੇ ਖਾਨਦਾਨ।
Fareedkot Teekaਕਿਤਨੀ ਹੀ ਅੰਡਜਾਦਿ ਖਾਣੀ ਹੈਂ, ਕਿਤਨੀ ਹੀ ਪਰਾ, ਪਸੰਤੀ, ਮੱਧਮਾ, ਬੈਖਰੀ ਬਾਣੀ ਹੈ, ਔਰੁ ਕਿਤਨੇ ਹੀ (ਪਾਤ) ਪਾਤਸ਼ਾਹ ਹੈ, ਔਰੁ ਕਿਤਨੇ ਹੀ (ਨਰਿੰਦ) ਰਾਜੇ ਹੈਂ॥
Prof. Sahib Singh(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,

ਪਦ ਅਰਥ ਪਾਤ = ਪਾਤਸ਼ਾਹ। ਨਰਿੰਦ = ਰਾਜੇ।

SikhNet (Spanish)Muchas las formas de vida, lenguajes y dinastías de regidores.

ਕੇਤੀਆ ਸੁਰਤੀ. ਸੇਵਕ ਕੇਤੇ; ਨਾਨਕ. ਅੰਤੁ ਨ ਅੰਤੁ ॥੩੫॥

keteea suratee. sevak kete; naanak. ant na ant |35|

Sant Singh KhalsaSo many intuitive people, so many selfless servants. O Nanak, His limit has no limit! ||35||
Manmohan SinghCountless are the men of Divine knowledge and countless the servants of God. O Nanak! there is no limit to His bounds.
Manmohan Singh (Punjabi)ਬੇਸ਼ੁਮਾਰ ਹਨ ਗਿਆਨਵਾਨ ਅਤੇ ਬੇਸ਼ੁਮਾਰ ਵਾਹਿਗੁਰੂ ਦੇ ਟਹਿਲੂਏ। ਹੇ ਨਾਨਕ! ਉਸ ਦੇ ਹੱਦ ਬੰਨੇ ਦਾ ਕੋਈ ਓੜਕ ਨਹੀਂ।
Fareedkot Teekaਕਿਤਨੀਆਂ ਹੀ ਸ੍ਰੁਤੀਆਂ ਹੈਂ, ਤਿਨ ਬੇਦਨ ਕੇ ਸੇਵਨ ਕਰਨਹਾਰੇ ਭੀ ਕਿਤਨੇ ਹੈਂ। ਇਸ ਪੌੜੀ ਮੈ ਸਭ ਅਸੰਖ ਹੀ ਕਹੇ ਹੈਂ। ਬ੍ਰਹਮ ਰੂਪ ਅਕਾਸ ਮੇ ਅਸੰਖ ਹੀ ਬ੍ਰਹਮਾਂਡ ਪ੍ਰਮਾਣ ਰੂਪ ਹੈਂ। ਬ੍ਰਹਮ ਸਮੁੰਦ੍ਰ ਸੇ ਅਸੰਖ ਬ੍ਰਹਮਾਂਡ ਲਹਿਰਾਂ ਹੈ, ਐਸੇ ਅਨੰਤਤਾ ਜਾਨਨੀ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਨਾ ਤੋ ਉਸ ਕੀ ਰਚਨਾ ਕਾ ਅੰਤੁ ਹੈ, ਨਾ ਕੋਈ ਪਰਮੇਸਰ ਦਾ ਅੰਤ ਜਾਨ ਸਕਤਾ ਹੈ, ਭਾਵ ਵਿਦ੍ਵਾਨ ਕੀ ਦ੍ਰਿਸਟੀ ਮੈ ਅਨਿਰਬਚਨੀ ਸ੍ਰਿਸਟਿ ਹੈ॥੩੫॥
Prof. Sahib Singhਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ ॥੩੫॥

ਪਦ ਅਰਥ ਸੁਰਤੀ = ਸੁਰਤਾਂ, ਲਿਵ। (ਨੋਟ: ਇਸ ਸਾਰੀ ਪਉੜੀ ਵਲ ਰਤਾ ਧਿਆਨ ਦਿੱਤਿਆਂ ਇਹ ਸਪੱਸ਼ਟ ਮਲੂਮ ਹੋ ਜਾਂਦਾ ਹੈ ਕਿ 'ਕੇਤੇ' ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ 'ਕੇਤੀਆ' ਇਸਤ੍ਰੀ-ਲਿੰਗ ਸ਼ਬਦਾਂ ਨਾਲ। ਸੋ 'ਸੁਰਤੀ' ਇਸਤ੍ਰੀ-ਲਿੰਗ ਹੈ, ਤੇ 'ਸੁਰਤਿ' ਦਾ ਬਹੁ-ਵਚਨ ਹੈ) ॥੩੪॥

* ਭਾਵ: ਮਨੁੱਖਾ ਜਨਮ ਦੇ ਫ਼ਰਜ਼ ('ਧਰਮ') ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ।੩੫।

SikhNet (Spanish)Muchos los Devotos de Dios y hombres de Divina Sabiduría. Oh, dice Nanak, Sus Formas no tienen Límite. (35)

Open this shabad →

Shabad Guru Nanak Dev Ji Jap continues on Ang 8

ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥

giaan khandd meh; giaan parachandd |

Sant Singh KhalsaIn the realm of wisdom, spiritual wisdom reigns supreme.
Manmohan SinghIn the domain of knowledge Divine deliberation is greatly resplendent.
Manmohan Singh (Punjabi)ਗਿਆਤ ਦੇ ਮੰਡਲ ਅੰਦਰ ਬ੍ਰਹਮ ਵਿਚਾਰ ਬਹੁਤ ਹੀ ਪ੍ਰਕਾਸ਼ਵਾਨ ਹੁੰਦਾ ਹੈ।
Fareedkot Teekaਗ੍ਯਾਨ ਕਾਂਡ ਕੇ ਵਿਖੇ ਜੋ ਗ੍ਯਾਨੁ ਕਥਨ ਕੀਆ ਹੈ, ਸੋ (ਪਰਚੰਡੁ) ਤੇਜ ਵਾਲਾ ਹੈ। ਭਾਵ ਅਗ੍ਯਾਨ ਕੇ ਨਾਸ ਵਾਸਤੇ ਕਰਮ ਵਾ ਉਪਾਸ਼ਨਾ ਕੀ ਸਹਾਇਤਾ ਨਹੀਂ ਚਾਹਤਾ॥☬ਪ੍ਰਸ਼ਨ: ਤਿਨ ਗ੍ਯਾਨੀਯੋਂ ਕੋ ਅਨੰਦੁ ਕੈਸਾ ਹੈ?☬ਉੱਤਰ:
Prof. Sahib Singhਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ।

ਪਦ ਅਰਥ ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ।

SikhNet (Spanish)En el reino del la Sabiduría, es la Sabiduría Espiritual la reina Suprema,

ਤਿਥੈ ਨਾਦ ਬਿਨੋਦ; ਕੋਡ ਅਨੰਦੁ ॥

tithai naad binod; kodd anand |

Sant Singh KhalsaThe Sound-current of the Naad vibrates there, amidst the sounds and the sights of bliss.
Manmohan SinghCelestial strain resounds there from whom myriads of amusements and joys proceed.
Manmohan Singh (Punjabi)ਉਥੇ ਇਲਾਹੀ ਕੀਰਤਨ ਗੂੰਜਦਾ ਹੈ, ਜਿਸ ਤੋਂ ਕਰੋੜਾਂ ਹੀ ਦਿਲ ਪਰਚਾਵੇ ਤੇ ਖੁਸ਼ੀਆਂ ਉਤਪੰਨ ਹੁੰਦੀਆਂ ਹਨ।
Fareedkot Teeka(ਨਾਦ) ਸਬਦ⁽¹⁾ ਕਾ ਅਨੰਦ ਹੈ, ਵਾ ਤਿਨ ਕੋ ਨਾਦ ਕੇ ਅਨੰਦ ਸੇਂ ਔਰ ਵਿਸ੍ਯੋਂ ਕੇ (ਬਿਨੋਦ) ਬਿਲਾਸ ਸੇ ਕੋਟ ਗੁਣ ਅਨੰਦੁ ਸਰਬਦਾ ਬਨਾ ਰਹਿਤਾ ਹੈ॥
Prof. Sahib Singhਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।

ਪਦ ਅਰਥ ਤਿਥੈ = ਉਸ ਗਿਆਨ ਖੰਡ ਵਿਚ। ਨਾਦ = ਰਾਗ। ਬਿਨੋਦ = ਤਮਾਸ਼ੇ। ਕੋਡ = ਕੌਤਕ। ਅਨੰਦੁ = ਸੁਆਦ।

SikhNet (Spanish)ahí la belleza guía y dirige todo lenguaje en la Corriente Sonora del Naad, en medio de sonidos y visiones de Beatitud.

Open this shabad (8 lines, Angs 7-8) →

Ang 7 of 1430