ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਅਪਨੇ ਲੋਭ ਕਉ; ਕੀਨੋ ਮੀਤੁ ॥
apane lobh kau; keeno meet |
Sant Singh KhalsaFor their own advantage, they make God their friend.
Manmohan SinghFor his own advantage, man makes God his friend.
Manmohan Singh (Punjabi)ਆਪਣੇ ਭਲੇ ਲਈ ਆਦਮੀ ਵਾਹਿਗੁਰੂ ਨੂੰ ਆਪਦਾ ਮਿੱਤ੍ਰ ਬਦਾਉਂਦਾ ਹੈ।
Fareedkot Teekaਜੇਕਰ ਕਿਸੀ ਨੇ ਅਪਨੇ ਲੋਭ ਕੇ, ਭਾਵ ਏਹਿ ਕਿ ਕਾਹੂ ਅਰਥ ਨਮਿਤ ਭੀ ਪਰਮੇਸ੍ਵਰ ਸੇ ਮਿਤ੍ਰਤਾ ਕਰੀ ਹੈ॥
Prof. Sahib Singh(ਹੇ ਭਾਈ! ਵੇਖੋ ਗੋਬਿੰਦ ਦੀ ਉਦਾਰਤਾ) ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹੈ,ਪਦ ਅਰਥ ਲੋਭ ਕਉ = ਲੋਭ ਦੀ ਖ਼ਾਤਰ। ਕੀਨੋ = ਕੀਤਾ, ਬਣਾਇਆ।
SikhNet (Spanish)Aquél que hace amistad con el Señor
ਸਗਲ ਮਨੋਰਥ; ਮੁਕਤਿ ਪਦੁ ਦੀਤੁ ॥੧॥
sagal manorath; mukat pad deet |1|
Sant Singh KhalsaHe fulfills all their desires, and blesses them with the state of liberation. ||1||
Manmohan SinghGod gives him all the riches and the status of salvation.
Manmohan Singh (Punjabi)ਵਾਹਿਗੁਰੂ ਉਸ ਨੂੰ ਸਮੂਹ ਦੌਲਤ ਅਤੇ ਮੋਖਸ਼ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ।
Fareedkot Teekaਤਿਸ ਕੋ ਭੀ ਸਭ ਮਨੋਰਥੋਂ ਕੇ ਪੂਰਨ ਕਰਨੇ ਸਹਤ ਮੁਕਤੀ ਕਾ ਪਦ ਦੀਆ ਹੈ॥੧॥
Prof. Sahib Singh(ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ (ਤੇ ਉਸ ਨੂੰ) ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥ਪਦ ਅਰਥ ਮੁਕਤਿ ਪਦੁ = ਉਹ ਆਤਮਕ ਦਰਜਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥
SikhNet (Spanish)sólo para satisfacer sus deseos, aun a él, el Señor lo satisface y lo emancipa.(1)
ਐਸਾ ਮੀਤੁ; ਕਰਹੁ ਸਭੁ ਕੋਇ ॥
aisaa meet; karahu sabh koe |
Sant Singh KhalsaEveryone should make Him such a friend.
Manmohan SinghLet all the men, make such (God) their friend.
Manmohan Singh (Punjabi)ਸਾਰੇ ਜਣੇ ਇਹੋ ਜਿਹੇ (ਵਾਹਿਗੁਰੂ) ਨੂੰ ਆਪਦਾ ਮਿਤ੍ਰ ਬਣਾਓ।
Fareedkot Teekaਹੇ ਭਾਈ! ਐਸਾ ਮਿਤ੍ਰ ਸਭ ਕੋਈ ਕਰੋ॥
Prof. Sahib Singh(ਹੇ ਭਾਈ!) ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ,ਪਦ ਅਰਥ ਸਭੁ ਕੋਇ = ਹਰੇਕ ਜੀਵ।
SikhNet (Spanish)Acércate a Él, oh mortal,
ਜਾ ਤੇ ਬਿਰਥਾ; ਕੋਇ ਨ ਹੋਇ ॥੧॥ ਰਹਾਉ ॥
jaa te birathaa; koe na hoe |1| rahaau |
Sant Singh KhalsaNo one goes away empty-handed from Him. ||1||Pause||
Manmohan SinghFrom Him; none goes empty handed. Pause.
Manmohan Singh (Punjabi)ਜਿਸ ਦੇ ਕੋਲੋ ਕੋਈ ਭੀ ਖਾਲੀ ਹਥੀ ਨਹੀਂ ਮੁੜਦਾ। ਠਹਿਰਾਉ।
Fareedkot Teekaਜਿਸ ਤੇ ਬਿਰਥਾ ਕੋਈ ਨਹੀਂ ਹੋਤਾ, ਭਾਵ ਏਹਿ ਕਿ ਗੁਰੂ ਮਿਤ੍ਰ ਕਰਨੇ ਸੇ ਮਨ ਬਾਛਤ ਪਾਵਤਾ ਹੈ॥੧॥ ਰਹਾਉ ॥
Prof. Sahib Singhਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਰਹਿੰਦਾ ॥੧॥ ਰਹਾਉ ॥ਪਦ ਅਰਥ ਜਾ ਤੇ = ਜਿਸ ਤੋਂ। ਬਿਰਥਾ = ਖ਼ਾਲੀ ॥੧॥ ਰਹਾਉ ॥
SikhNet (Spanish)porque sin Dios, no hay nadie más.(1-Pausa)
ਅਪੁਨੈ ਸੁਆਇ; ਰਿਦੈ ਲੈ ਧਾਰਿਆ ॥
apunai suaae; ridai lai dhaariaa |
Sant Singh KhalsaFor their own purposes, they enshrine the Lord in the heart;
Manmohan SinghHe who for his own motive enshrines Him in his heart,
Manmohan Singh (Punjabi)ਜੋ ਆਪਣੇ ਨਿੱਜ ਦੇ ਮਤਲਬ ਲਈ ਭੀ ਉਸ ਨੂੰ ਆਪਦੇ ਦਿਲ ਅੰਦਰ ਟਿਕਾਉਂਦਾ ਹੈ,
Fareedkot Teekaਜਿਸ ਨੇ ਕਿਸੀ ਅਪਨੇ (ਸੁਆਇ) ਅਰਥ ਵਾਸਤੇ ਭੀ ਪਰਮੇਸ੍ਵਰ ਕੋ ਰਿਦੇ ਮੇਂ ਲੇ ਕਰ ਧਾਰਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ (ਉਸ ਗੋਬਿੰਦ ਨੂੰ) ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹੈ,ਪਦ ਅਰਥ ਸੁਆਇ = ਸੁਆਰਥ ਵਾਸਤੇ। ਰਿਦੈ = ਹਿਰਦੇ ਵਿਚ।
SikhNet (Spanish)Aquél que enaltece al Señor en su corazón,
ਦੂਖ ਦਰਦ ਰੋਗ; ਸਗਲ ਬਿਦਾਰਿਆ ॥੨॥
dookh darad rog; sagal bidaariaa |2|
Sant Singh Khalsaall pain, suffering and disease are taken away. ||2||
Manmohan Singhthe Lord removes the suffering pang, and all the maladies of him.
Manmohan Singh (Punjabi)ਪ੍ਰਭੂ ਉਸ ਦੀ ਤਕਲੀਫ, ਪੀੜਾ ਅਤੇ ਸਾਰੀਆਂ ਬੀਮਾਰੀਆਂ, ਦੂਰ ਕਰ ਦਿੰਦਾ ਹੈ।
Fareedkot Teekaਤਿਸ ਅਰਥ ਕੇ ਭੀ ਪੂਰਨ ਕੀਏ ਔਰ (ਦੂਖ) ਜਨਮ ਕੇ (ਦਰਦ) ਈਰਖਾਦਿ ਤਥਾ (ਰੋਗ) ਅਗ੍ਯਾਨ ਕੇ ਸਹਤ ਹੀ ਜਿਨ ਸਭ ਕੋ (ਬਿਦਾਰਿਆ) ਨਸਟ ਕੀਆ ਹੈ॥੨॥
Prof. Sahib Singh(ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ ॥੨॥ਪਦ ਅਰਥ ਬਿਦਾਰਿਆ = ਨਾਸ ਕਰ ਦਿੱਤਾ ॥੨॥
SikhNet (Spanish)aunque sea por conveniencia, también a él le son quitados la pena y el dolor. (2)
ਰਸਨਾ ਗੀਧੀ; ਬੋਲਤ ਰਾਮ ॥
rasanaa geedhee; bolat raam |
Sant Singh KhalsaTheir tongues learn the habit of chanting the Lord's Name,
Manmohan SinghWhose tongue is habituated to repeat Lord's Name,
Manmohan Singh (Punjabi)ਜਿਸ ਦੀ ਜੀਭਾ ਨੂੰ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੀ ਹਿਲਤਰ ਪੈ ਗਈ ਹੈ,
Fareedkot Teekaਜਿਸ ਪੁਰਸ ਕੀ ਰਸਨਾ ਰਾਮ ਰਾਮ ਬੋਲਣ ਮੇਂ ਗੀਧੀ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉੱਚਾਰਨ ਲਈ ਤਾਂਘ ਕਰਦੀ ਹੈ,ਪਦ ਅਰਥ ਰਸਨਾ = ਜੀਭ। ਗੀਧੀ = {गृघ् = to covet, to desire} ਲਾਲਸਾ ਕਰਦੀ ਹੈ।
SikhNet (Spanish)Aquél que ocupa su boca para alabar al Señor,
ਪੂਰਨ ਹੋਏ; ਸਗਲੇ ਕਾਮ ॥੩॥
pooran hoe; sagale kaam |3|
Sant Singh Khalsaand all their works are brought to perfection. ||3||
Manmohan Singhall his affairs are set aright.
Manmohan Singh (Punjabi)ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਤਿਸ ਕੇ (ਕਾਮ) ਮਨੋਰਥ ਸਗਲੇ ਪੂਰਨ ਭਏ ਹੈਂ॥੩॥
Prof. Sahib Singhਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥
SikhNet (Spanish)todos sus deseos son satisfechos. (3)
ਅਨਿਕ ਬਾਰ; ਨਾਨਕ ਬਲਿਹਾਰਾ ॥
anik baar; naanak balihaaraa |
Sant Singh KhalsaSo many times, Nanak is a sacrifice to Him;
Manmohan SinghMany a time Nanak is a sacrifice unto his Lord,
Manmohan Singh (Punjabi)ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਅਨੇਕ ਬਾਰ ਬਲਿਹਾਰਨੇ ਜਾਤਾ ਹੂੰ॥
Prof. Sahib Singhਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ,ਪਦ ਅਰਥ ਬਲਿਹਾਰਾ = ਕੁਰਬਾਨ।
SikhNet (Spanish)Nanak ofrece su ser en sacrificio
ਸਫਲ ਦਰਸਨੁ; ਗੋਬਿੰਦੁ ਹਮਾਰਾ ॥੪॥੭੯॥੧੪੮॥
safal darasan; gobind hamaaraa |4|79|148|
Sant Singh Khalsafruitful is the Blessed Vision, the Darshan, of my Lord of the Universe. ||4||79||148||
Manmohan Singhwhose sight is fruitful, and who is the prop of the universe.
Manmohan Singh (Punjabi)ਜਿਸ ਦਾ ਦੀਦਾਰ ਫਲ-ਦਾਇਕ ਹੈ, ਅਤੇ ਜੋ ਸ੍ਰਿਸ਼ਟੀ ਦਾ ਆਸਰਾ ਹੈ।
Fareedkot Teekaਹਮਾਰਾ ਸ੍ਵਾਮੀ ਜੋ ਗੋਬਿੰਦ ਹੈ ਤਿਸ ਕਾ ਦਰਸਨ ਸਫਲ ਹੈ॥੪॥੭੯॥੧੪੮॥☬ਪੁਨ: ਉਪਦੇਸ:
Prof. Sahib Singhਹੇ ਨਾਨਕ! (ਆਖ-) ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ ॥੪॥੭੯॥੧੪੮॥ਪਦ ਅਰਥ ਸਫਲ ਦਰਸਨੁ = ਜਿਸ ਦਾ ਦਰਸਨ ਸਾਰੇ ਫਲ ਦੇਂਦਾ ਹੈ ॥੪॥
SikhNet (Spanish)un millón de veces al Señor, al Sostenedor del Mundo, Contemplándolo uno es siempre bendecido. (4-79-148)