ੴ

ਸਿੱਖਬਾਣੀ · SikhBani

ਕੋਟਿ ਬਿਘਨ ਹਿਰੇ ਖਿਨ ਮਾਹਿ ॥

kott bighan hire khin maeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 195, 196 · 11 lines
Translations

ਗਉੜੀ ਮਹਲਾ ੫ ॥

gaurree mahalaa 5 | Ang 195

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਕੋਟਿ ਬਿਘਨ ਹਿਰੇ; ਖਿਨ ਮਾਹਿ ॥

kott bighan hire; khin maeh | Ang 195

Sant Singh KhalsaMillions of obstacles are removed in an instant,
Manmohan SinghMillions of obstacles are removed in a moment, of him,
Manmohan Singh (Punjabi)ਇਕ ਮੁਹਤ ਵਿੱਚ ਉਸ ਦੀਆਂ ਕ੍ਰੋੜਾ ਹੀ ਔਕੜਾ ਮਿਟ ਜਾਂਦੀਆਂ ਹਲ,
Fareedkot Teekaਸੋ ਪੁਰਸ ਕੋਟ ਬਿਘਨੋਂ ਕੋ ਏਕ ਖਿਨਮਾਤ੍ਰ ਮੇਂ ਨਾਸ ਕਰ ਦੇਤਾ ਹੈ॥
Prof. Sahib Singh(ਹੇ ਭਾਈ!) ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ,

ਪਦ ਅਰਥ ਕੋਟਿ = ਕ੍ਰੋੜਾਂ। ਹਿਰੇ = ਨਾਸ ਹੋ ਜਾਂਦੇ ਹਨ।

SikhNet (Spanish)Millones de penas son borradas en un instante

ਹਰਿ ਹਰਿ ਕਥਾ; ਸਾਧਸੰਗਿ ਸੁਨਾਹਿ ॥੧॥

har har kathaa; saadhasang sunaeh |1| Ang 195

Sant Singh Khalsafor those who listen to the Sermon of the Lord, Har, Har, in the Saadh Sangat, the Company of the Holy. ||1||
Manmohan Singhwho hears the Lord God's gospel in the Society of Saints.
Manmohan Singh (Punjabi)ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਸਰਵਣ ਕਰਦਾ ਹੈ।
Fareedkot Teekaਜੋ ਸਾਧ ਸੰਗਤ ਮੇਂ ਹਰਿ ਹਰਿ ਕਥਾ ਕੋ ਸ੍ਰਵਨ ਕਰਤਾ ਹੈ॥੧॥
Prof. Sahib Singhਜੇਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦੇ ਹਨ ॥੧॥

ਪਦ ਅਰਥ ਕਥਾ = ਸਿਫ਼ਤਿ-ਸਾਲਾਹ। ਸਾਧ ਸੰਗਿ = ਸਾਧ ਸੰਗਤਿ ਵਿਚ। ਸੁਨਾਹਿ = ਸੁਨਹਿ, (ਜੋ ਮਨੁੱਖ) ਸੁਣਦੇ ਹਨ ॥੧॥

SikhNet (Spanish)si uno escucha la Enseñanza de los Santos. (1)

ਪੀਵਤ ਰਾਮ ਰਸੁ; ਅੰਮ੍ਰਿਤ ਗੁਣ ਜਾਸੁ ॥

peevat raam ras; amrit gun jaas | Ang 195

Sant Singh KhalsaThey drink in the sublime essence of the Lord's Name, the Ambrosial Elixir.
Manmohan SinghHe quaffs Lord's elixir, immortalising is whose property.
Manmohan Singh (Punjabi)ਉਹ ਸਾਹਿਬ ਦੀ ਸੁਧਾਰਸ ਨੂੰ ਪਾਨ ਕਰਦਾ ਹੈ, ਜਿਸ ਦੀ ਸਿਫ਼ਤ ਸੁਰਜੀਤ ਕਰ ਦੇਣਹਾਰ ਹੈ।
Fareedkot Teekaਹੇ ਭਾਈ! ਜੋ ਰਾਮ ਕੇ ਗੁਨਾ ਕਾ ਜਸ ਰੂਪੀ ਅੰਮ੍ਰਿਤ ਰਸ ਪਾਨ ਕਰਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ,

ਪਦ ਅਰਥ ਪੀਵਤ = ਪੀਂਦਿਆਂ। ਰਾਮ ਰਸੁ = ਰਾਮ ਦੇ ਨਾਮ ਦਾ ਰਸ। ਅੰਮ੍ਰਿਤ ਗੁਣ = ਆਤਮਕ ਜੀਵਨ ਦੇਣ ਵਾਲੇ ਗੁਣ। ਅੰਮ੍ਰਿਤ ਜਾਸੁ = ਆਤਮਕ ਜੀਵਨ ਦੇਣ ਵਾਲਾ ਜਸ।

SikhNet (Spanish)Toda el hambre y la sed son saciadas bebiendo a los Pies del Señor,

ਜਪਿ ਹਰਿ ਚਰਣ; ਮਿਟੀ ਖੁਧਿ ਤਾਸੁ ॥੧॥ ਰਹਾਉ ॥

jap har charan; mittee khudh taas |1| rahaau | Ang 195

Sant Singh KhalsaMeditating on the Lord's Feet, hunger is taken away. ||1||Pause||
Manmohan SinghBy reflecting on God's feet, his hunger departs. Pause.
Manmohan Singh (Punjabi)ਵਾਹਿਗੁਰੂ ਦੇ ਚਰਨ ਦਾ ਧਿਆਨ ਧਾਰਨ ਦੁਆਰਾ, ਉਸ ਦੀ ਭੁਖ ਨਵਿਰਤ ਹੋ ਜਾਂਦੀ ਹੈ। ਠਹਿਰਾਉ।
Fareedkot Teekaਨਾਮ ਕੋ ਜਪ ਕਰ ਹਰੀ ਕੇ ਚਰਨੋਂ ਕਾ ਧਿਆਨ ਕਰਤਾ ਹੈ, ਤਿਸ ਕੀ ਸੰਪੂਰਨ (ਖੁਧਿ) ਭੂਖ ਮਿਟ ਗਈ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਖੁਧਿਤਾਸੁ = ਭੁੱਖ ॥੧॥ ਰਹਾਉ ॥

SikhNet (Spanish)la Ambrosia de Su Esencia.(1-Pausa)

ਸਰਬ ਕਲਿਆਣ; ਸੁਖ ਸਹਜ ਨਿਧਾਨ ॥

sarab kaliaan; sukh sehaj nidhaan | Ang 195

Sant Singh KhalsaThe treasure of all happiness, celestial peace and poise,
Manmohan SinghHe obtains all the joy, and the treasures of comfort, and equipoise,
Manmohan Singh (Punjabi)ਉਸ ਨੂੰ ਸਾਰੀਆਂ ਖੁਸ਼ੀਆਂ ਅਤੇ ਆਰਾਮ ਤੇ ਅਡੋਲਤਾ ਦੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,
Fareedkot Teekaਸਰੂਪਾਦਿ ਸਰਬ ਮੁਕਤੀਆਂ ਤਥਾ ਸਰਬ ਸੁਖ ਕਾ ਖਜ਼ਾਨਾ ਜੋ ਹੈ, ਸੋ ਤਿਸ ਕੋ (ਸਹਜ) ਸੁਭਾਵਕ ਹੀ ਪ੍ਰਾਪਿਤ ਭਯਾ ਹੈ॥
Prof. Sahib Singhਉਸ ਨੂੰ ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ। ਨਿਧਾਨ = ਖ਼ਜ਼ਾਨੇ।

SikhNet (Spanish)Aquél en cuyo corazón habita el Señor del Universo,

ਜਾ ਕੈ ਰਿਦੈ; ਵਸਹਿ ਭਗਵਾਨ ॥੨॥

jaa kai ridai; vaseh bhagavaan |2| Ang 195

Sant Singh Khalsaare obtained by those, whose hearts are filled with the Lord God. ||2||
Manmohan Singhwithin whose mind the Fortunate Lord dwells.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਭਾਗਾਂ ਵਾਲਾ ਪ੍ਰਭੂ ਨਿਵਾਸ ਰਖਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਭਗਵਾਨ ਕਾ ਨਿਵਾਸ ਹੂਆ ਹੈ॥
Prof. Sahib Singhਹੇ ਭਗਵਾਨ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ ॥੨॥

ਪਦ ਅਰਥ ਭਗਵਾਨ = ਹੇ ਭਗਵਾਨ! ॥੨॥

SikhNet (Spanish)es emancipado en verdad y obtiene el Tesoro de Paz. ()

ਅਉਖਧ ਮੰਤ੍ਰ ਤੰਤ; ਸਭਿ ਛਾਰੁ ॥

aaukhadh mantr tant; sabh chhaar | Ang 196

Sant Singh KhalsaAll medicines and remedies, mantras and tantras are nothing more than ashes.
Manmohan SinghThe medicines, spells and charms are all ashes.
Manmohan Singh (Punjabi)ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!
Fareedkot Teekaਤਾਂ ਤੇ ਹੇ ਭਾਈ! ਸਰਬ ਔਖਦੀਆਂ ਪੁਨਾ ਮੰਤ੍ਰ ਤਥਾ ਮੰਤ੍ਰਾਦਿਕੋਂ ਕੇ ਛਾਰ ਕਰ, ਭਾਵ ਏਹਿ ਕਿ ਭਸਮ ਕੇ ਸਮਾਨ ਸਮਝ॥
Prof. Sahib Singh(ਹੇ ਭਾਈ! ਨਾਮ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।

ਪਦ ਅਰਥ ਅਉਖਧ = ਦਵਾਈਆਂ। ਤੰਤ = ਟੂਣੇ। ਸਭਿ = ਸਾਰੇ। ਛਾਰੁ = ਸੁਆਹ, ਤੁੱਛ।

SikhNet (Spanish)Deja ya todas las fórmulas, curas y encantamientos

ਕਰਣੈਹਾਰੁ; ਰਿਦੇ ਮਹਿ ਧਾਰੁ ॥੩॥

karanaihaar; ride meh dhaar |3| Ang 196

Sant Singh KhalsaEnshrine the Creator Lord within your heart. ||3||
Manmohan SinghEnshrine in thy heart, the Creator.
Manmohan Singh (Punjabi)ਸਿਰਜਣਹਾਰ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰ।
Fareedkot Teekaਏਕ ਕਰਨਹਾਰ ਪਰਮੇਸ੍ਵਰ ਕੋ ਰਿਦੇ ਮੇਂ ਧਾਰਨ ਕਰ॥੩॥
Prof. Sahib Singhਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੩॥

ਪਦ ਅਰਥ ਧਾਰੁ = ਟਿਕਾ ਰੱਖ ॥੩॥

SikhNet (Spanish)y entrégate al Señor, el Creador, con tu corazón. (3)

ਤਜਿ ਸਭਿ ਭਰਮ; ਭਜਿਓ ਪਾਰਬ੍ਰਹਮੁ ॥

taj sabh bharam; bhajio paarabraham | Ang 196

Sant Singh KhalsaRenounce all your doubts, and vibrate upon the Supreme Lord God.
Manmohan SinghCast off all thine doubts, and ponder over the Illustrious Lord.
Manmohan Singh (Punjabi)ਸਾਰੇ ਵਹਮਿ ਦੂਰ ਕਰ ਦੇ, ਅਤੇ ਪਰਸਿਧ ਪ੍ਰਭੂ ਦਾ ਸਿਮਰਨ ਕਰ।
Fareedkot Teekaਸੰਪੂਰਣ ਭਰਮੋਂ ਕੋ ਤਿਆਗ ਕਰ ਪਾਰਬ੍ਰਹਮ ਕਾ ਭਜਨ ਕਰੋ॥
Prof. Sahib Singhਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ,

ਪਦ ਅਰਥ ਤਜਿ = ਤਜ ਕੇ। ਭਜਿਓ = ਭਜਿਆ ਹੈ, ਸਿਮਰਿਆ ਹੈ।

SikhNet (Spanish)Habita en el Señor Supremo y resuelve toda tu duda;

ਕਹੁ ਨਾਨਕ; ਅਟਲ ਇਹੁ ਧਰਮੁ ॥੪॥੮੦॥੧੪੯॥

kahu naanak; attal ihu dharam |4|80|149| Ang 196

Sant Singh KhalsaSays Nanak, this path of Dharma is eternal and unchanging. ||4||80||149||
Manmohan SinghSays Nanak, eternal is this religion.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਦੀਵੀ ਸਥਿਰ ਹੈ ਇਹ ਮਜ਼ਹਬ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਏਹ ਜੋ ਭਗਤੀ ਧਰਮ ਹੈ, ਸੋ ਸਦਾ ਹੀ ਅਚੱਲ ਹੈ॥੪॥੮੦॥੧੪੯॥
Prof. Sahib Singhਨਾਨਕ ਆਖਦਾ ਹੈ- (ਉਸ ਨੇ ਵੇਖ ਲਿਆ ਹੈ ਕਿ ਭਜਨ-ਸਿਮਰਨ ਵਾਲਾ) ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ ॥੪॥੮੦॥੧੪੯॥

ਪਦ ਅਰਥ ਅਟਲ = ਅ-ਟਲ, ਕਦੇ ਨ ਟਲਣ ਵਾਲਾ ॥੪॥

SikhNet (Spanish)oh, dice Nanak, eterna es esta Religión de Dios.(4-80-149)
Answers quote the Granth verbatim with Ang citations. AI commentary is not Gurbani and not a religious ruling.