ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.
ਖਾਦਾ ਪੈਨਦਾ; ਮੂਕਰਿ ਪਾਇ ॥
khaadaa painadaa; mookar paae |
Sant Singh KhalsaThey eat and wear what they are given, but still, they deny the Lord.
Manmohan SinghWho eats, wears and denies the Lord;
Manmohan Singh (Punjabi)ਜੋ ਭੁੰਚਦਾ, ਪਹਿਰਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,
Fareedkot Teekaਪਰਮੇਸ੍ਵਰ ਕਾ ਦੀਆ ਹੂਆ ਜੋ ਖਾਤਾ ਹੈ ਔਰ ਪਹਰਤਾ ਹੈ ਫਿਰ ਭੀ ਮੁਕਰ ਪੜਤਾ ਹੈ, ਭਾਵ ਅਪਨਾ ਪੁਰਖਾਰਥੁ ਸਮਝਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ,ਪਦ ਅਰਥ ਮੂਕਰਿ ਪਾਇ = {ਸੰਯੁਕਤ ਕ੍ਰਿਆ ਦਾ ਪਹਿਲਾ ਹਿੱਸਾ ਸਦਾ ਇਕਾਰਾਂਤ ਹੁੰਦਾ ਹੈ, ਅਖ਼ੀਰਲੇ ਅੱਖਰ ਨਾਲ ਿ ਹੁੰਦੀ ਹੈ। ਇਹ ਨਿਯਮ ਸਾਰੀ ਹੀ ਬਾਣੀ ਵਿਚ ਠੀਕ ਉਤਰਦਾ ਹੈ। ਪਰ 'ਜਪੁ' ਬਾਣੀ ਵਿਚ ਵੇਖੋ "ਕੇਤੇ ਲੈ ਲੈ ਮੁਕਰੁ ਪਾਹਿ"} ਮੁੱਕਰ ਪੈਂਦਾ ਹੈ।
SikhNet (Spanish)Ellos comen y usan lo que les ha sido dado y aún así niegan al Señor.
ਤਿਸ ਨੋ ਜੋਹਹਿ; ਦੂਤ ਧਰਮ ਰਾਇ ॥੧॥
tis no joheh; doot dharam raae |1|
Sant Singh KhalsaThe messengers of the Righteous Judge of Dharma shall hunt them down. ||1||
Manmohan Singhhim the couriers of the Righteous Judge stalk.
Manmohan Singh (Punjabi)ਉਸ ਨੂੰ ਧਰਮ ਰਾਜੇ ਦੇ ਕਾਸਦ ਤਕਾਉਂਦੇ ਹਨ।
Fareedkot Teekaਤਿਸ ਕੋ ਧਰਮ ਰਾਜਾ ਕੇ ਦੂਤ ਬੁਰੀ ਦ੍ਰਿਸਟ ਸੇ ਦੇਖਤੇ ਹੈਂ, ਭਾਵ ਤਾੜਨਾ ਕਰਤੇ ਹੈਂ॥੧॥
Prof. Sahib Singhਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ॥੧॥ਪਦ ਅਰਥ ਜੋਹਹਿ = ਤੱਕ ਵਿਚ ਰੱਖਦੇ ਹਨ ॥੧॥
SikhNet (Spanish)Los mensajeros del Justo Juez del Dharma los acechará en su cacería y los destruirá.(1)
ਤਿਸੁ ਸਿਉ ਬੇਮੁਖੁ; ਜਿਨਿ ਜੀਉ ਪਿੰਡੁ ਦੀਨਾ ॥
tis siau bemukh; jin jeeo pindd deenaa |
Sant Singh KhalsaThey are unfaithful to the One, who has given them body and soul.
Manmohan SinghThe mortal is faithless with Him, who has given him soul and body.
Manmohan Singh (Punjabi)ਪ੍ਰਾਨੀ ਉਸ ਨਾਲ ਬੇਈਮਾਨ ਹੈ, ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ।
Fareedkot Teekaਹੇ ਭਾਈ! ਜਿਸ ਵਾਹਿਗੁਰੂ ਨੈ ਜੀਉ ਪਿੰਡ ਦੀਆ ਹੈ, ਜੋ ਤਿਸ ਸੇ ਬੇਮੁਖ ਹੋ ਰਹੇ ਹੈਂ॥
Prof. Sahib Singh(ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਜੀਉ = ਜਿੰਦ। ਪਿੰਡੁ = ਸਰੀਰ।
SikhNet (Spanish)Son infieles al Uno, Quien les ha dado cuerpo y Alma,
ਕੋਟਿ ਜਨਮ; ਭਰਮਹਿ ਬਹੁ ਜੂਨਾ ॥੧॥ ਰਹਾਉ ॥
kott janam; bharameh bahu joonaa |1| rahaau |
Sant Singh KhalsaThrough millions of incarnations, for so many lifetimes, they wander lost. ||1||Pause||
Manmohan SinghHe wanders through millions of births and goes many existences. Pause.
Manmohan Singh (Punjabi)ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।
Fareedkot Teekaਯਾਂ ਤੇ ਕੋਟ ਜਨਮ ਅਨੇਕ ਜੂਨੀਓਂ ਮੇਂ ਪੜੇ ਭਰਮਤੇ ਹੈਂ॥੧॥ ਰਹਾਉ ॥
Prof. Sahib Singh(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ॥੧॥ ਰਹਾਉ ॥ਪਦ ਅਰਥ ਭਰਮਹਿ = ਤੂੰ ਭਟਕੇਂਗਾ ॥੧॥ ਰਹਾਉ ॥
SikhNet (Spanish)y a través de miles de encarnaciones y por muchas vidas vagarán perdidos. (1-Pausa)
ਸਾਕਤ ਕੀ; ਐਸੀ ਹੈ ਰੀਤਿ ॥
saakat kee; aisee hai reet |
Sant Singh KhalsaSuch is the lifestyle of the faithless cynics;
Manmohan SinghSuch is the life-routine of the mammon worshipper,
Manmohan Singh (Punjabi)ਐਹੋ ਜੇਹੇ ਹੈ ਜੀਵਨ-ਮਰਯਾਦਾ ਮਾਇਆ ਦੇ ਪੁਜਾਰੀ ਦੀ,
Fareedkot Teekaਸਾਕਤੋਂ ਕੀ ਰੀਤੀ ਐਸੀ ਹੈ॥
Prof. Sahib Singh(ਹੇ ਭਾਈ!) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ,ਪਦ ਅਰਥ ਸਾਕਤ = ਮਾਇਆ-ਵੇੜ੍ਹਿਆ ਜੀਵ, ਪ੍ਰਭੂ ਨਾਲੋਂ ਟੁੱਟਾ ਹੋਇਆ। ਰੀਤਿ = ਜੀਵਨ-ਮਰਯਾਦਾ।
SikhNet (Spanish)Tal es la vida de los cínicos sin Fe,
ਜੋ ਕਿਛੁ ਕਰੈ; ਸਗਲ ਬਿਪਰੀਤਿ ॥੨॥
jo kichh karai; sagal bipareet |2|
Sant Singh Khalsaeverything they do is evil. ||2||
Manmohan Singhwhatever he does all that is the evil way,
Manmohan Singh (Punjabi)ਜੋ ਕੁਛ ਭੀ ਉਹ ਕਰਦਾ ਹੈ, ਉਹ ਸਾਰੀ ਮੰਦੀ ਰੀਤ ਹੀ ਹੈ।
Fareedkot Teekaਜੋ ਕੁਛ ਕਰਤੇ ਹੈਂ ਸੋਈ ਉਲਟਾ ਹੈ॥੨॥
Prof. Sahib Singhਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ॥੨॥ਪਦ ਅਰਥ ਬਿਪਰੀਤਿ = ਉਲਟ ॥੨॥
SikhNet (Spanish)todo lo que hacen es malvado. (2)
ਜੀਉ ਪ੍ਰਾਣ; ਜਿਨਿ ਮਨੁ ਤਨੁ ਧਾਰਿਆ ॥
jeeo praan; jin man tan dhaariaa |
Sant Singh KhalsaWithin their minds, they have forgotten that Lord and Master,
Manmohan SinghWho has created his soul, very life mind and body,
Manmohan Singh (Punjabi)ਜਿਸ ਨੇ ਉਸ ਦੀ ਆਤਮਾ, ਜਿੰਦ ਜਾਨ ਮਨੂਆ ਅਤੇ ਸਰੀਰ ਸਾਜੇ ਹਨ,
Fareedkot Teekaਜੀਉ ਪ੍ਰਾਣ ਔਰ ਸਰੀਰ ਤਥਾ ਮਨ ਜਿਸ ਨੇ ਧਾਰਿਆ ਹੈ ਅਰਥਾਤ ਰਚ੍ਯਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ,ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਧਾਰਿਆ = (ਆਪਣੀ ਜੋਤਿ ਨਾਲ) ਸਹਾਰਾ ਦਿੱਤਾ ਹੋਇਆ ਹੈ।
SikhNet (Spanish)En sus mentes se han olvidado del Señor Maestro,
ਸੋਈ ਠਾਕੁਰੁ; ਮਨਹੁ ਬਿਸਾਰਿਆ ॥੩॥
soee tthaakur; manahu bisaariaa |3|
Sant Singh KhalsaWho created the soul, breath of life, mind and body. ||3||
Manmohan Singhwithin his mind, the man grows forgetful of that very Lord.
Manmohan Singh (Punjabi)ਆਪਦੇ ਚਿੱਤ ਅੰਦਰੋ ਇਨਸਾਨ ਉਸ ਪ੍ਰਭੂ ਨੂੰ ਭੁਲਾ ਦਿੰਦਾ ਹੈ।
Fareedkot Teekaਸੋਈ ਠਾਕੁਰ ਮਨ ਸੇ ਬਿਸਾਰ ਦੀਆ ਹੈ॥੩॥
Prof. Sahib Singhਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ॥੩॥ਪਦ ਅਰਥ ਮਨਹੁ = ਮਨ ਤੋਂ ॥੩॥
SikhNet (Spanish)Quien creó el Alma, la respiración de la vida, la mente y el cuerpo. (3)
ਬਧੇ ਬਿਕਾਰ; ਲਿਖੇ ਬਹੁ ਕਾਗਰ ॥
badhe bikaar; likhe bahu kaagar |
Sant Singh KhalsaTheir wickedness and corruption have increased - they are recorded in volumes of books.
Manmohan SinghHis sins have increased, and are penned down on volumes of paper.
Manmohan Singh (Punjabi)ਉਸ ਦੇ ਪਾਪ ਘਨੇਰੇ ਹੋ ਗਏ ਹਨ ਅਤੇ ਢੇਰ ਸਾਰੇ ਕਾਗਜ਼ਾਂ ਤੇ ਉਕਰੇ ਗਏ ਹਨ।
Fareedkot Teekaਸਾਕਤ ਪੁਰਸੋਂ ਕੋ ਇਤਨੇ ਬਿਕਾਰ ਪਾਪ ਕਰਮ ਕਰਨੇ ਸੇ ਬਢ ਗਏ ਹੈਂ ਕਿ ਚਿਤ੍ਰਗੁਪਤੋਂ ਕੇ ਦਫਤਰ ਮੇਂ ਬਹੁਤ ਕਾਗਜ਼ ਲਿਖੇ ਗਏ ਹੈਂ॥☬ਕਦਾਚਿਤ ਐਸੀ ਅਸੰਕਾ ਹੋਵੇ ਕਿ ਐਸੇ ਸਾਕਤ ਜਨੋਂ ਕਾ ਉਧਾਰ ਕੈਸੇ ਹੋਤਾ ਹੈ?
Prof. Sahib Singh(ਇਸ ਤਰ੍ਹਾਂ, ਹੇ ਭਾਈ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ।ਪਦ ਅਰਥ ਬਧੇ = ਵਧੇ ਹੋਏ ਹਨ। ਕਾਗਰ = ਕਾਗ਼ਜ਼, ਦਫ਼ਤਰ।
SikhNet (Spanish)Su maldad y su corrupción se han incrementado, y son grabados en volúmenes de libros,
ਨਾਨਕ. ਉਧਰੁ; ਕ੍ਰਿਪਾ ਸੁਖ ਸਾਗਰ ॥੪॥
naanak. udhar; kripaa sukh saagar |4|
Sant Singh KhalsaO Nanak, they are saved only by the Mercy of God, the Ocean of peace. ||4||
Manmohan SinghNanak, the sinner is saved by the grace of the Ocean of peace.
Manmohan Singh (Punjabi)ਨਾਨਕ ਆਰਾਮ ਦੇ ਸਮੁੰਦਰ ਦੀ ਦਇਆ ਦੁਆਰਾ ਪਾਪੀ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖ ਸਾਗਰ ਪਰਮੇਸ੍ਵਰ ਹੀ ਕਿਰਪਾ ਕਰੇ ਤੌ ਤਿਨ ਕਾ ਉਧਾਰ ਹੋਤਾ ਹੈ॥੪॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ॥੪॥ਪਦ ਅਰਥ ਉਧਰੁ = ਬਚਾ ਲੈ। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ ਪ੍ਰਭੂ! ॥੪॥
SikhNet (Spanish)y oh dice Nanak, sólo son salvados por la Misericordia de Dios, el Océano de Paz. (4)
ਪਾਰਬ੍ਰਹਮ; ਤੇਰੀ ਸਰਣਾਇ ॥
paarabraham; teree saranaae |
Sant Singh KhalsaO Supreme Lord God, I have come to Your Sanctuary.
Manmohan SinghO Supreme Lord, I have entered Thine sanctuary.
Manmohan Singh (Punjabi)ਹੈ ਸ਼੍ਰੋਮਣੀ ਸਾਹਿਬ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਤਾਂ ਤੇ ਐਸੇ ਬੇਨਤੀ ਕਰੇ, ਹੇ ਪਾਰਬ੍ਰਹਮ ਪਰਮੇਸ੍ਵਰ! ਮੈਂ ਤੇਰੀ ਸਰਣ ਹੂੰ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ,ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ!
SikhNet (Spanish)Oh Supremo Señor Dios, he llegado a Tu Santuario,
ਬੰਧਨ ਕਾਟਿ; ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥
bandhan kaatt; tarai har naae |1| rahaau doojaa |78|147|
Sant Singh KhalsaBreak my bonds, and carry me across, with the Lord's Name. ||1||Second Pause||78||147||
Manmohan SinghBreak Thou my bonds that, with God's Name, I may swim across. Pause second.
Manmohan Singh (Punjabi)ਤੂੰ ਮੇਰੀਆਂ ਬੇੜੀਆਂ ਵਢ ਦੇ, ਤਾਂ ਜੋ ਰੱਬ ਦੇ ਨਾਮ ਨਾਲ ਮੈਂ ਤਰ ਕੇ ਪਾਰ ਹੋ ਜਾਵਾਂ। ਠਹਿਰਾਉ ਦੂਜਾ।
Fareedkot Teekaਐਸੇ ਬੇਨਤੀ ਕਰਤਾ ਹੂਆ ਹਰੀ ਕੇ ਨਾਮ ਕੋ ਜਪ ਕਰ ਜਨਮ ਮਰਨ ਕੇ ਬੰਧਨੋਂ ਕੋ ਕਾਟ ਕਰ ਸੰਸਾਰ ਸਮੁੰਦਰ ਸੇ ਤਰ ਜਾਤਾ ਹੈ॥੪॥੭੮॥੧੪੭॥☬ਉਪਦੇਸ਼:
Prof. Sahib Singhਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ਰਹਾਉ ਦੂਜਾ॥੭੮॥੧੪੭॥ਪਦ ਅਰਥ ਨਾਇ = ਨਾਮ ਦੀ ਰਾਹੀਂ ॥੧॥ਰਹਾਉ ਦੂਜਾ॥
SikhNet (Spanish)rompe mis amarras y cárgame a través con el Nombre del Señor.(1-Segunda pausa-78-147)