ੴ

ਸਿੱਖਬਾਣੀ · SikhBani

ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥

priau priau karatee sabh jag firee meree piaas na jaae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 553 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਪ੍ਰਿਉ ਪ੍ਰਿਉ ਕਰਤੀ. ਸਭੁ ਜਗੁ ਫਿਰੀ; ਮੇਰੀ ਪਿਆਸ. ਨ ਜਾਇ ॥

priau priau karatee. sabh jag firee; meree piaas. na jaae |

Sant Singh KhalsaI wandered over the whole world, crying out, "Love, O Love!", but my thirst was not quenched.
Manmohan SinghI wandered through the whole world calling out Love, my Love, but my thirst is quenched not.
Manmohan Singh (Punjabi)ਪ੍ਰੀਤਮ, ਆਪਣਾ ਪ੍ਰੀਤਮ ਪੁਕਾਰਦੀ ਹੋਈ ਨੇ ਮੈਂ ਸਾਰੇ ਸੰਸਾਰ ਦਾ ਚੱਕਰ ਕੱਟਿਆ, ਪਰ ਮੇਰੀ ਤ੍ਰੇਹ ਨਾਂ ਬੁੱਝੀ।
Fareedkot Teekaਪਤੀ ਪਤੀ ਕਰਤੀ ਹੂਈ ਮੇਰੀ ਬੁਧੀ ਸੰਸਾਰ ਮੇਂ ਫਿਰੀ ਥੀ ਅਰ ਮੇਰੀ ਮਿਲਨੇ ਕੀ ਪਿਆਸ ਨਹੀਂ ਜਾਤੀ ਥੀ॥
Prof. Sahib Singh'ਪਿਆਰਾ ਪਿਆਰਾ' ਕੂਕਦੀ ਮੈਂ ਸਾਰਾ ਸੰਸਾਰ ਫਿਰੀ, ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ।
SikhNet (Spanish)Vago a través del mundo, buscando a mi Amor, pero mi sed no se apaga.

ਨਾਨਕ. ਸਤਿਗੁਰਿ ਮਿਲਿਐ ਮੇਰੀ ਪਿਆਸ ਗਈ; ਪਿਰੁ ਪਾਇਆ ਘਰਿ ਆਇ ॥੨॥

naanak. satigur miliai meree piaas gee; pir paaeaa ghar aae |2|

Sant Singh KhalsaO Nanak, meeting the True Guru, my desires are satisfied; I found my Beloved, when I returned to my own home. ||2||
Manmohan SinghOn meeting the True Guru, my desire is sated, O Nanak, and I have found my Beloved in my home, on return.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਹੇ ਨਾਨਕ! ਤੇ ਵਾਪਸ ਆ ਕੇ ਮੈਂ ਆਪਣਾ ਪਿਆਰਾ ਆਪਣੇ ਗ੍ਰਿਹ ਵਿੱਚ ਹੀ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਸਤਿਗੁਰੋਂ ਕੇ ਮਿਲਨੇ ਸੇ ਮੈਨੇ (ਘਰਿ) ਅੰਤਸਕਰਣ ਮੇਂ ਹੀ ਪਤੀ ਪਾਇ ਲਿਆ ਹੈ ਅਰ ਪਿਆਸ ਜਾਤੀ ਰਹੀ ਹੈ॥੨॥
Prof. Sahib Singhਹੇ ਨਾਨਕ! ਸਤਿਗੁਰੂ ਨੂੰ ਮਿਲਿਆਂ ਮੇਰੀ ਪਿਆਸ ਦੂਰ ਹੋ ਗਈ ਹੈ, ਘਰ ਵਿਚ ਆ ਕੇ ਪਿਆਰਾ ਪਤੀ ਲੱਭ ਲਿਆ ਹੈ ॥੨॥
SikhNet (Spanish)Dice Nanak, encontrando al Guru Verdadero, mis deseos son saciados y obtengo a mi Señor en mi propio hogar. (2)
Answers quote the Granth verbatim with Ang citations. AI commentary is not Gurbani and not a religious ruling.