ੴ

ਸਿੱਖਬਾਣੀ · SikhBani

ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥

bin satigur seve saant na aavee doojee naahee jaae
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 950 · 8 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਬਿਨੁ ਸਤਿਗੁਰ ਸੇਵੇ. ਸਾਂਤਿ, ਨ ਆਵਈ; ਦੂਜੀ ਨਾਹੀ ਜਾਇ ॥

bin satigur seve. saant, na aavee; doojee naahee jaae |

Sant Singh KhalsaWithout serving the True Guru, tranquility is not obtained. It cannot be found anywhere else.
Manmohan SinghWithout serving the True Guru, peace is attained not, Save the True Guru, there is no other place to obtain it.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਠੰਢ ਚੈਨ ਪ੍ਰਾਪਤ ਨਹੀਂ ਹੁੰਦੀ। ਸੱਚੇ ਗੁਰਾਂ ਦੇ ਬਾਝੋਂ ਇਸ ਦੀ ਪ੍ਰਾਪਤੀ ਦੀ ਹੋਰ ਕੋਈ ਥਾਂ ਨਹੀਂ।
Fareedkot Teekaਸਤਿਗੁਰੂ ਕੇ ਸੇਵਿਆਂ ਬਿਨਾ ਜੀਵ ਕੋ ਸਾਂਤੀ ਨਹੀਂ ਆਵਤੀ ਔਰ ਦੂਜੀ ਕੋਈ ਸਾਂਤੀ ਪ੍ਰਾਪਤੀ ਕੀ ਜਗਾ ਨਹੀਂ ਜਹਾਂ ਸੇ ਇਹ ਜੀਵ ਲੈ ਲਏ॥
Prof. Sahib Singhਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ।

ਪਦ ਅਰਥ ਜਾਇ = ਥਾਂ।

SikhNet (Spanish)Sin el Guru Verdadero uno no alcanza un Estado de Paz, ni tampoco encuentra otro lugar para ir.

ਜੇ ਬਹੁਤੇਰਾ ਲੋਚੀਐ; ਵਿਣੁ ਕਰਮਾ ਪਾਇਆ. ਨ ਜਾਇ ॥

je bahuteraa locheeai; vin karamaa paaeaa. na jaae |

Sant Singh KhalsaNo matter how much one may long for it, without the karma of good actions, it cannot be found.
Manmohan SinghHowever much man may wish, he attains not to the Guru, unless he is so destined.
Manmohan Singh (Punjabi)ਆਦਮੀ ਜਿੰਨੀ ਬਹੁਤੀ ਚਾਹਨਾ ਪਿਆ ਕਰੇ, ਐਹੋ ਜੇਹੀ ਲਿਖੀ ਹੋਈ ਪ੍ਰਾਲਬਧ ਦੇ ਬਾਝੋਂ ਗੁਰੂ ਜੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਜੇ ਕਹੇ ਗੁਰਾਂ ਕੋ ਲੋਕ ਕਿਉਂ ਨਹੀਂ ਮਿਲਤੇ? ਤਿਸ ਪਰ ਕਹਤੇ ਹੈਂ: ਜੇ ਗੁਰਾਂ ਕੋ ਮਿਲਨੇ ਵਾਸਤੇ ਬਹੁਤਾ ਹੀ (ਲੋਚੀਐ) ਚਾਹੀਏ ਤਾਂ ਵੀ ਬਿਨਾ ਸ੍ਰੇਸਟ ਕਰਮੋਂ ਤੇ ਸਤਿਗੁਰੂ ਪਾਯਾ ਨਹੀਂ ਜਾਤਾ ਅਰਥਾਤ ਸੁਭ ਕਰਮੋਂ ਸੇ ਮਿਲਤਾ ਹੈ॥
Prof. Sahib Singhਭਾਵੇਂ ਕਿਤਨੀ ਤਾਂਘ ਕਰੀਏ, ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ।
SikhNet (Spanish)Por más que trate, no puede encontrar al Guru, al menos que este así escrito en su destino.

ਅੰਤਰਿ ਲੋਭੁ ਵਿਕਾਰੁ ਹੈ; ਦੂਜੈ ਭਾਇ ਖੁਆਇ ॥

antar lobh vikaar hai; doojai bhaae khuaae |

Sant Singh KhalsaThose whose inner beings are filled with greed and corruption, are ruined through the love of duality.
Manmohan SinghHe, within whose mind is the sin of avarice, is ruined through the love of another.
Manmohan Singh (Punjabi)ਜਿਸਦੇ ਹਿਰਦੇ ਅੰਦਰ ਲਾਲਚ ਦਾ ਪਾਪ ਹੈ ਉਹ ਹੋਰਸ ਦੇ ਪਿਆਰ ਰਾਹੀਂ ਬਰਬਾਦ ਹੋ ਜਾਂਦਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਲੋਭ ਰੂਪ ਵਿਕਾਰ ਹੈ ਵਹੁ ਦੂਜੇ ਭਾਇ ਕਰ ਕੇ (ਖੁਆਇ) ਭੁਲਾਏ ਹੈਂ॥
Prof. Sahib Singh(ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ (ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰਝਿਆ ਫਿਰਦਾ ਹੈ।

ਪਦ ਅਰਥ ਖੁਆਇ = ਖ਼ੁਆਰ ਹੁੰਦਾ ਹੈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਨਾਲ ਪਿਆਰ ਦੇ ਕਾਰਣ।

SikhNet (Spanish)En nuestro interior se encuentran la avaricia y el error, y uno desperdicia la vida por el sentido de dualidad.

ਤਿਨ ਜੰਮਣੁ ਮਰਣੁ. ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥

tin jaman maran. na chukee; haumai vich dukh paae |

Sant Singh KhalsaThe cycle of birth and death is not ended, and filled with egotism, they suffer in pain.
Manmohan SinghHis births and deaths end not and engrossed in ego, he suffers pain.
Manmohan Singh (Punjabi)ਉਸ ਦੇ ਜੰਮਣੇ ਅਤੇ ਮਰਣੇ ਮੁਕਦੇ ਨਹੀਂ ਅਤੇ ਹੰਕਾਰ ਅੰਦਰ ਖੱਚਤ ਹੋਇਆ ਹੋਇਆ ਉਹ ਦੁਖ ਉਠਾਉਂਦਾ ਹੈ।
Fareedkot Teekaਤਿਨੋਂ ਕਾ ਜਨਮ ਔ ਮਰਣ ਨਹੀਂ (ਚੁਕਈ) ਦੂਰ ਹੋਤਾ ਵਹੁ ਹਉਮੈਂ ਵਿਚ ਹੋ ਕੇ ਦੁਖ ਹੀ ਪਾਵਤੇ ਹੈਂ॥
Prof. Sahib Singh(ਜਿਨ੍ਹਾਂ ਦਾ ਇਹ ਹਾਲ ਹੈ) ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ।
SikhNet (Spanish)Así la reencarnación no cesa, y perdido en el ego, sufre dolor.

ਜਿਨੀ ਸਤਿਗੁਰ ਸਿਉ ਚਿਤੁ ਲਾਇਆ; ਸੋ ਖਾਲੀ ਕੋਈ ਨਾਹਿ ॥

jinee satigur siau chit laaeaa; so khaalee koee naeh |

Sant Singh KhalsaThose who focus their consciousness on the True Guru, do not remain unfulfilled.
Manmohan SinghThey, who attach their mind to the True Guru; None of them remains empty-handed.
Manmohan Singh (Punjabi)ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੱਖਣੇ ਹੱਥ ਨਹੀਂ ਰਹਿੰਦਾ।
Fareedkot Teekaਜਿਨੋਂ ਨੇ ਸਤਿਗੁਰੋਂ ਮੇਂ ਚਿਤ ਲਾਇਆ ਹੈ (ਸੋ) ਤਿਨੋਂ ਮੇਂ ਸੇ ਖਾਲੀ ਕੋਈ ਨਹੀਂ ਰਹਿਤਾ, ਭਾਵ ਸਭੀ ਸਦਗਤੀ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ।
SikhNet (Spanish)Los que se aferran al Verdadero Guru, encuentran la satisfacción permanente;

ਤਿਨ ਜਮ ਕੀ ਤਲਬ. ਨ ਹੋਵਈ; ਨਾ ਓਇ ਦੁਖ ਸਹਾਹਿ ॥

tin jam kee talab. na hovee; naa oe dukh sahaeh |

Sant Singh KhalsaThey are not summoned by the Messenger of Death, and they do not suffer in pain.
Manmohan SinghThey are summoned not by death's courier, nor do they suffer pain.
Manmohan Singh (Punjabi)ਉਨ੍ਹਾਂ ਨੂੰ ਮੌਤ ਦਾ ਦੂਤ ਪੁਛ ਨਹੀਂ ਕਰਦਾ, ਨਾਂ ਹੀ ਉਹ ਕਸ਼ਟ ਸਹਾਰਦੇ ਹਨ।
Fareedkot Teekaਜਿਨੋਂ ਨੇ ਸਤਿਗੁਰੋਂ ਸੇ ਚਿਤ ਲਾਇਆ ਹੈ ਉਨ ਕੀ ਜਮ ਪੁਰੀ ਮੇਂ ਕਬੀ ਯਾਦਗੀਰੀ ਨਹੀਂ ਹੋਤੀ ਹੈ ਨਾ ਵਹੁ ਸੰਸਾਰ ਕਾ ਦੁਖ ਹੀ ਸਹਾਰਤੇ ਹੈਂ॥
Prof. Sahib Singhਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ।

ਪਦ ਅਰਥ ਤਲਬ = ਸੱਦਾ। ਓਇ = ਉਹ ਬੰਦੇ।

SikhNet (Spanish)a ellos la muerte no los llama, ni sufren tristezas.

ਨਾਨਕ. ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੩॥

naanak. guramukh ubare; sachai sabad samaeh |3|

Sant Singh KhalsaO Nanak, the Gurmukh is saved, merging in the True Word of the Shabad. ||3||
Manmohan SinghNanak, by Guru's grace, they are emancipated and they merge in the True Lord.
Manmohan Singh (Punjabi)ਨਾਨਕ ਗੁਰਾਂ ਦੀ ਰਹਿਮਤ ਸਦਕਾ ਉਹ ਮੁਕਤ ਹੋ ਜਾਂਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਰੋਂ ਦ੍ਵਾਰੇ ਸਚੇ ਉਪਦੇਸ ਮੇਂ ਸਮਾਏ ਹੈਂ ਔਰ ਜਨਮ ਮਰਨ ਸੇ (ਉਬਰੇ) ਬਚੇ ਹੈਂ॥੩॥
Prof. Sahib Singhਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ("ਜਮ ਦੀ ਤਲਬ" ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੩॥
SikhNet (Spanish)Dice Nanak, los Gurmukjs son emancipados cuando se inmergen en la Palabra Verdadera del Shabd. (3)
Answers quote the Granth verbatim with Ang citations. AI commentary is not Gurbani and not a religious ruling.