ੴ

ਸਿੱਖਬਾਣੀ · SikhBani

ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥

aap alipat sadaa rahai hor dhandhai sabh dhaaveh
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 950 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪਿ ਅਲਿਪਤੁ ਸਦਾ ਰਹੈ; ਹੋਰਿ ਧੰਧੈ ਸਭਿ ਧਾਵਹਿ ॥

aap alipat sadaa rahai; hor dhandhai sabh dhaaveh |

Sant Singh KhalsaHe Himself remains unattached forever; all others run after worldly affairs.
Manmohan SinghOf Himself, the Lord ever remains detached. All others run after worldly affairs.
Manmohan Singh (Punjabi)ਆਪ ਸੁਆਮੀ ਸਦੀਵ ਹੀ ਨਿਰਲੇਪ ਵਿਚਰਦਾ ਹੈ, ਹੋਰ ਸਾਰੇ ਸੰਸਾਰੀ ਵਿਹਾਰਾਂ ਅੰਦਰ ਭੱਜੇ ਫਿਰਦੇ ਹਨ।
Fareedkot Teekaਹੇ ਹਰੀ! ਤੂੰ ਆਪ ਸਦਾ ਅਲੇਪੁ ਰਹਿਤਾ ਹੈਂ ਔਰ ਸਭ ਸੰਸਾਰ ਧੰਧਿਓਂ ਮੇਂ ਧਾਵਤਾ ਹੈ॥
Prof. Sahib Singh(ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ, ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ।

ਪਦ ਅਰਥ ਅਲਿਪਤੁ = ਨਿਰਲੇਪ, ਨਿਰਾਲਾ। ਹੋਰਿ = ਹੋਰ ਸਾਰੇ ਜੀਵ। ਧੰਧੈ = ਦੁਨੀਆ ਦੇ ਝੰਬੇਲੇ ਵਿਚ। ਧਾਵਹਿ = ਦੌੜਦੇ ਹਨ।

SikhNet (Spanish)El Señor permanece desapegado por siempre;

ਆਪਿ ਨਿਹਚਲੁ ਅਚਲੁ ਹੈ; ਹੋਰਿ ਆਵਹਿ ਜਾਵਹਿ ॥

aap nihachal achal hai; hor aaveh jaaveh |

Sant Singh KhalsaHe Himself is eternal, unchanging and unmoving; the others continue coming and going in reincarnation.
Manmohan SinghHimself the Lord is ever-stable. Others continue coming and going.
Manmohan Singh (Punjabi)ਆਪ ਹਰੀ ਸਦੀਵੀ ਸਥਿਰ ਅਤੇ ਅਹਿੱਲ ਹੈ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਆਪ ਤੂੰ (ਅਚਲੁ) ਪਰਬਤ ਕੀ ਨਿਆਈ ਨਿਸਚਲ ਹੈਂ ਔਰ ਸਭ ਆਵਤੇ ਜਾਤੇ ਹੈਂ॥
Prof. Sahib Singhਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ।

ਪਦ ਅਰਥ ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ।

SikhNet (Spanish)los demás están involucrados en la contienda.

ਸਦਾ ਸਦਾ ਹਰਿ ਧਿਆਈਐ; ਗੁਰਮੁਖਿ ਸੁਖੁ ਪਾਵਹਿ ॥

sadaa sadaa har dhiaaeeai; guramukh sukh paaveh |

Sant Singh KhalsaMeditating on the Lord forever and ever, the Gurmukh finds peace.
Manmohan SinghEver, ever contemplating the Lord, the pious persons attain to peace.
Manmohan Singh (Punjabi)ਸਦੀਵ, ਸਦੀਵ ਹੀ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਪੁਰਸ਼ ਸੁਖ ਪਾਉਂਦੇ ਹਨ।
Fareedkot Teekaਤਾਂ ਤੇ ਹੇ ਹਰੀ! ਜੋ ਤੂੰ ਸਦਾ ਹੈ, ਨਿਤ੍ਯੰਪ੍ਰਤੀ ਗੁਰੋਂ ਦੁਆਰੇ ਤੁਝ ਕੋ ਧਿਆਈਏ ਔਰੁ ਜੋ ਧਿਆਵਤੇ ਹੈਂ, ਸੋ ਸੁਖ ਪਾਵਤੇ ਹੈਂ॥
Prof. Sahib Singh(ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ। (ਜੋ) ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ।
SikhNet (Spanish)El Señor es Eterno e Inmóvil; los demás van y vienen.

ਨਿਜ ਘਰਿ ਵਾਸਾ ਪਾਈਐ; ਸਚਿ ਸਿਫਤਿ ਸਮਾਵਹਿ ॥

nij ghar vaasaa paaeeai; sach sifat samaaveh |

Sant Singh KhalsaHe dwells in the home of his own inner being, absorbed in the Praise of the True Lord.
Manmohan SinghThey abide in their own home and get merged in the True Lord's praise.
Manmohan Singh (Punjabi)ਉਹ ਆਪਣੇ ਨਿਜੱ ਘਰ ਅੰਦਰ ਵਸਦੇ ਹਨ ਅਤੇ ਸੱਚੇ ਸਾਹਿਬ ਦੀ ਸਿਫ਼ਤ ਸਲਾਹ ਅੰਦਰ ਲੀਨ ਥੀ ਵੰਝਦੇ ਹਨ।
Fareedkot Teekaਸ੍ਵੈ ਸਰੂਪ ਮੇਂ ਵਾਸਾ ਪਾਵਤੇ ਹੈਂ। ਹੇ ਸਚੇ ਸਿਫਤੀ! ਵਹੁ ਤੇਰੇ ਮੇਂ ਸਮਾਇ ਜਾਤੇ ਹੈਂ, ਭਾਵ ਜੀਵਨ ਮੁਕਤ ਹੂਏ ਸੁਖ ਲੈ ਕੇ ਪੀਛੇ ਬਿਦੇਹ ਮੁਕਤ ਹੋਤੇ ਹੈਂ॥
Prof. Sahib Singh(ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਨਿਜ ਘਰਿ = ਆਪਣੇ ਅਸਲ ਘਰ ਵਿਚ। ਸਚਿ = ਸੱਚੇ ਪ੍ਰਭੂ ਵਿਚ।

SikhNet (Spanish)Contemplemos siempre a nuestro Dios, pues los Gurmukjs viven en Éxtasis, habitan en Su Ser entonados en la Alabanza.

ਸਚਾ ਗਹਿਰ ਗੰਭੀਰੁ ਹੈ; ਗੁਰ ਸਬਦਿ ਬੁਝਾਈ ॥੮॥

sachaa gahir ganbheer hai; gur sabad bujhaaee |8|

Sant Singh KhalsaThe True Lord is profound and unfathomable; through the Word of the Guru's Shabad, He is understood. ||8||
Manmohan SinghProfound and Unfathomable is the True Lord. It is through the Guru's word, that He is realised.
Manmohan Singh (Punjabi)ਡੂੰਘਾ ਅਤੇ ਅਥਾਹ ਹੈ ਸੱਚਾ ਸੁਆਮੀ। ਗੁਰਾਂ ਦੀ ਬਾਣੀ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਤੂੰ ਸਚਾ ਗੁਨੋਂ ਕਾ ਸਮੁੰਦ੍ਰ ਡੂੰਘਾ ਔ ਨਿਰਹਲ ਹੈਂ, ਏਹੁ ਗੁਰੋਂ ਕੇ ਉਪਦੇਸ ਦੁਆਰਾ ਸਮਝ ਆਈ ਹੈ॥੮॥
Prof. Sahib Singhਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ ॥੮॥

ਪਦ ਅਰਥ ਗਹਿਰ ਗੰਭੀਰੁ = ਡੂੰਘਾ, ਅਥਾਹ ॥੮॥

SikhNet (Spanish)El Uno Verdadero es Insondable y sólo es revelado a través de la Palabra del Shabd del Guru. (8)
Answers quote the Granth verbatim with Ang citations. AI commentary is not Gurbani and not a religious ruling.