ੴ

ਸਿੱਖਬਾਣੀ · SikhBani

ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥

raamakalee raam man vasiaa taa baniaa seegaar
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 950 · 11 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਰਾਮਕਲੀ. ਰਾਮੁ ਮਨਿ ਵਸਿਆ; ਤਾ ਬਨਿਆ ਸੀਗਾਰੁ ॥

raamakalee. raam man vasiaa; taa baniaa seegaar |

Sant Singh KhalsaIn Raamkalee, I have enshrined the Lord in my mind; thus I have been embellished.
Manmohan SinghThrough Ramkali measure, I have enshrined the Lord in my mind. Then alone am I deemed to have been embellished.
Manmohan Singh (Punjabi)ਰਾਮਕਲੀ ਰਾਗ ਰਾਹੀਂ ਮੈਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੈ, ਤਾਂ ਹੀ ਮੈਂ ਸ਼ਸ਼ੋਭਤ ਹੋਈ ਜਾਣੀ ਜਾਂਦੀ ਹਾਂ।
Fareedkot Teekaਕਿਸੀ ਨੇ ਰਾਮਕਲੀ ਰਾਗਨੀ ਗਾਈ ਗੁਰੂ ਜੀ ਨੇ ਉਸ ਕੋ ਪਸੰਦ ਨ ਰਖਾ, ਵਹੁ ਬਿਨਾਂ ਪਰਮੇਸਰ ਕੇ ਜਸ ਕੇ ਥੀ॥☬ਰਾਮਕਲੀ ਰਾਗਨੀ ਦੁਵਾਰੇ ਰਾਮ ਜਿਸ ਕੇ ਮਨ ਮੇਂ ਬਸਾ ਹੈ, ਤੋ ਸੁਭ ਗੁਣੋਂ ਰੂਪ ਸਿੰਗਾਰ ਤਿਸ ਕਾ ਬਨਾ ਹੈ; ਵਾ (ਰਾਮਕਲੀ) ਬੁਧੀ ਔ ਮਨ ਮੇਂ ਜਾਂ ਰਾਮ ਬਸਿਆ ਤਾਂ ਸੀਗਾਰ ਬਨਾ ਹੈ॥
Prof. Sahib Singhਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ।

ਪਦ ਅਰਥ ਮਨਿ = ਮਨ ਵਿਚ। ਬਨਿਆ = ਫਬਿਆ, ਸਫ਼ਲ ਹੋਇਆ।

SikhNet (Spanish)En las Melodías de Ramkali enaltezco al Señor en mi mente; sí, así embellezco mi ser.

ਗੁਰ ਕੈ ਸਬਦਿ ਕਮਲੁ ਬਿਗਸਿਆ; ਤਾ ਸਉਪਿਆ ਭਗਤਿ ਭੰਡਾਰੁ ॥

gur kai sabad kamal bigasiaa; taa saupiaa bhagat bhanddaar |

Sant Singh KhalsaThrough the Word of the Guru's Shabad, my heart-lotus has blossomed forth; the Lord blessed me with the treasure of devotional worship.
Manmohan SinghWhen by Guru's instruction, my heart-lotus bloomed, then the Lord blessed me with the treasure of His devotion.
Manmohan Singh (Punjabi)ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਦਿਲ ਕੰਵਲ ਖਿੜ ਗਿਆ, ਤਦ ਪ੍ਰਭੂ ਨੇ ਮੈਨੂੰ ਆਪਣੀ ਸ਼ਰਧਾ, ਪ੍ਰੇਮ ਦਾ ਖ਼ਜਾਨਾ ਬਖਸ਼ ਦਿੱਤਾ।
Fareedkot Teekaਜਾਂ ਗੁਰੋਂ ਕੇ ਉਪਦੇਸ ਦ੍ਵਾਰਾ ਰਿਦਾ ਖਿੜਾ ਤੋ ਗੁਰੋਂ ਨੇ ਭਗਤੀ ਕਾ ਭੰਡਾਰਾ ਸੌਂਪਿਆ, ਭਾਵ ਵਹੁ ਆਗੇ ਉਪਦੇਸ ਕਰਨੇ ਕੋ ਸਮਰਥ ਹੋ ਗਿਆ॥
Prof. Sahib Singhਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ।

ਪਦ ਅਰਥ ਭੰਡਾਰੁ = ਖ਼ਜ਼ਾਨਾ।

SikhNet (Spanish)El Loto de mi corazón florece a través de la Palabra del Guru y el Señor me da Su Bendición,

ਭਰਮੁ ਗਇਆ ਤਾ ਜਾਗਿਆ; ਚੂਕਾ ਅਗਿਆਨ ਅੰਧਾਰੁ ॥

bharam geaa taa jaagiaa; chookaa agiaan andhaar |

Sant Singh KhalsaMy doubt was dispelled, and I woke up; the darkness of ignorance was dispelled.
Manmohan SinghWhen my doubt was dispelled, then did I wake up and the darkness of my ignorance was removed.
Manmohan Singh (Punjabi)ਜਦ ਮੇਰਾ ਵਹਿਮ ਦੂਰ ਹੋ ਗਿਆ, ਤਦ ਮੈਂ ਜਾਗ ਉਠਿੱਆ, ਅਤੇ ਮੇਰੀ ਬੇਸਮਝੀ ਦਾ ਅਨ੍ਹੇਰਾ ਮਿਟ ਗਿਆ।
Fareedkot Teekaਜਾਂ ਭਰਮ ਗਇਆ ਤਾਂ ਇਹ ਮਨ ਜਾਗਿਆ, ਤਬ ਅਗ੍ਯਾਨ ਰੂਪ ਅੰਧੇਰਾ (ਚੂਕਾ) ਦੂਰ ਹੋਇਆ॥
Prof. Sahib Singhਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ।
SikhNet (Spanish)Tesoro de Devoción. Mi duda y mi oscuridad se desvanecen y despierto en mi Ser.

ਤਿਸ ਨੋ ਰੂਪੁ ਅਤਿ ਅਗਲਾ; ਜਿਸੁ ਹਰਿ ਨਾਲਿ ਪਿਆਰੁ ॥

tis no roop at agalaa; jis har naal piaar |

Sant Singh KhalsaShe who is in love with her Lord, is the most infinitely beautiful.
Manmohan SinghShe who loves his Lord, is endowed with infinitely plentiful beauty.
Manmohan Singh (Punjabi)ਜੋ ਆਪਣੇ ਪ੍ਰਭੂ ਨਾਂ ਪ੍ਰੇਮ ਕਰਦੀ ਹੈ ਉਸ ਨੂੰ ਅਤਿਅੰਤ ਸੁੰਦਰਤਾ ਦੀ ਦਾਤ ਮਿਲਦੀ ਹੈ।
Fareedkot Teekaਜਿਸ ਕਾ ਹਰੀ ਕੇ ਸਾਥ ਪਿਆਰ ਹੂਆ ਹੈ ਤਿਸ ਕੋ ਸਫਾਈ ਵਾ ਸੋਭਾ ਰੂਪੀ ਅਤ੍ਯੰਤ ਬਹੁਤ ਰੂਪ ਚੜਿਆ ਹੈ॥
Prof. Sahib Singhਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ।

ਪਦ ਅਰਥ ਅਗਲਾ = ਬਹੁਤਾ।

SikhNet (Spanish)Sí, aquél que ama a su Dios, es investido con una Belleza Incomparable.

ਸਦਾ ਰਵੈ ਪਿਰੁ ਆਪਣਾ; ਸੋਭਾਵੰਤੀ ਨਾਰਿ ॥

sadaa ravai pir aapanaa; sobhaavantee naar |

Sant Singh KhalsaSuch a beautiful, happy soul-bride enjoys her Husband Lord forever.
Manmohan SinghSuch an illustrious bride ever enjoys her Groom.
Manmohan Singh (Punjabi)ਐਹੋ ਜਿਹੀ ਸੁਭਾਇਮਾਨ ਪਤਨੀ ਸਦੀਵ ਹੀ ਆਪਣੇ ਪਤੀ ਨੂੰ ਮਾਣਦੀ ਹੈ।
Fareedkot Teekaਵਹੁ ਜੀਵ ਰੂਪ ਇਸਤ੍ਰੀ ਸਦਾ ਅਪਨੇ ਪਿਰ ਕੋ ਗਾਵਤੀ, ਭਾਵ ਪਤੀ ਕੇ ਅਨੰਦ ਕੋ ਭੋਗਤੀ ਹੈ ਔਰ ਵਹੀ ਇਸਤ੍ਰੀ ਸੋਭਾਵੰਤੀ ਕਹਾਵਤੀ ਹੈ॥
Prof. Sahib Singhਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ।

ਪਦ ਅਰਥ ਰਵੈ = ਮਾਣਦੀ ਹੈ।

SikhNet (Spanish)Ese ser recita para siempre el Nombre del Señor como una novia radiante.

ਮਨਮੁਖਿ ਸੀਗਾਰੁ. ਨ ਜਾਣਨੀ; ਜਾਸਨਿ ਜਨਮੁ ਸਭੁ ਹਾਰਿ ॥

manamukh seegaar. na jaananee; jaasan janam sabh haar |

Sant Singh KhalsaThe self-willed manmukhs do not know how to decorate themselves; wasting their whole lives, they depart.
Manmohan SinghThe way-ward brides know not how to decorate themselves with the Name, so they depart after losing their entire life.
Manmohan Singh (Punjabi)ਆਪ ਹੁਦਰੀਆਂ ਪਤਨੀਆਂ ਆਪਣੇ ਆਪ ਨੂੰ ਨਾਮ ਨਾਲ ਸ਼ਿੰਗਾਰਨਾ ਨਹੀਂ ਜਾਣਦੀਆਂ, ਇਸ ਲਈ ਉਹ ਆਪਣਾ ਸਮੂਹ ਜੀਵਨ ਗੁਆ ਕੇ ਟੁਰ ਜਾਂਦੀਆਂ ਹਨ।
Fareedkot Teekaਜੋ ਮਨਮੁਖ ਹੈਂ, ਸੋ ਸਾਧਨ ਰੂਪ ਸੀਗਾਰ ਕੋ ਨਹੀਂ ਜਾਨਤੀਆਂ। ਵਹੁ (ਸਭੁ) ਸਾਰੇ ਹੀ ਜਨਮ ਕੋ ਹਾਰ ਜਾਵੇਂਗੀਆਂ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ।

ਪਦ ਅਰਥ ਜਾਸਨਿ = ਜਾਵਨਗੇ। ਹਾਰਿ = ਹਾਰ ਕੇ।

SikhNet (Spanish)Los arrogantes Manmukjs no saben cómo embellecer su ser, y así desperdician su vida.

ਬਿਨੁ ਹਰਿ ਭਗਤੀ. ਸੀਗਾਰੁ ਕਰਹਿ; ਨਿਤ ਜੰਮਹਿ ਹੋਇ ਖੁਆਰੁ ॥

bin har bhagatee. seegaar kareh; nit jameh hoe khuaar |

Sant Singh KhalsaThose who decorate themselves without devotional worship to the Lord, are continually reincarnated to suffer.
Manmohan SinghThey who embellish themselves with something other than the Lord's meditation, are ever born and battered.
Manmohan Singh (Punjabi)ਜੋ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਸੇ ਸ਼ੈ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰਦੇ ਹਨ ਉਹ ਸਦਾ ਹੀ ਜੰਮਦੇ ਅਤੇ ਖੱਜਲ ਖੁਆਰ ਹੁੰਦੇ ਹਨ।
Fareedkot Teekaਹਰੀ ਭਗਤ ਬਿਨਾਂ ਔਰ ਦੰਭ ਕੇ ਕਰਮ ਕਰਤੀ ਹੈਂ ਇਸੀ ਤੇ ਜਨਮਤੀ ਹੈਂ ਪੁਨਾ ਮਰਨ ਮੇਂ ਨਿਤ ਹੀ ਖੁਆਰ ਹੋਤੀ ਹੈਂ॥
Prof. Sahib Singhਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ)।

ਪਦ ਅਰਥ ਹੋਇ ਖੁਆਰੁ = ਖ਼ੁਆਰ ਹੋ ਕੇ।

SikhNet (Spanish)Si uno no adorna su ser con la Devoción del Señor, nace y muere una y otra vez, sólo para ser destruido.

ਸੈਸਾਰੈ ਵਿਚਿ ਸੋਭ. ਨ ਪਾਇਨੀ; ਅਗੈ ਜਿ ਕਰੇ, ਸੁ ਜਾਣੈ ਕਰਤਾਰੁ ॥

saisaarai vich sobh. na paaeinee; agai ji kare, su jaanai karataar |

Sant Singh KhalsaThey do not obtain respect in this world; the Creator Lord alone knows what will happen to them in the world hereafter.
Manmohan SinghThey obtain not honour in this world and how the Creator treats them hereafter, that He alone knows.
Manmohan Singh (Punjabi)ਉਹ ਇਸ ਜਹਾਨ ਅੰਦਰ ਇਜ਼ੱਤ ਆਬਰੂ ਨਹੀਂ ਪਾਉਂਦੇ ਅਤੇ ਏਦੂੰ ਮਗਰੋਂ ਸਿਰਜਣਹਾਰ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰੂਗਾ, ਉਸ ਨੂੰ ਕੇਵਲ ਉਹ ਹੀ ਜਾਣਦਾ ਹੈ।
Fareedkot Teekaਇਸ ਸੰਸਾਰ ਮੇਂ ਤੌ ਸੋਭਾ ਕੋ ਨਹੀਂ ਪਾਵਤੀਆਂ। ਆਗੇ ਜੋ ਜਮਦੂਤ ਉਸ ਸੇ ਕਰਤੇ ਹੈਂ, ਸੋ ਤੋ ਕਰਤਾਰ ਜਾਣੈ ਯਾ ਵਹੁ ਜਾਨੇਗੀਆਂ॥
Prof. Sahib Singhਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ।

ਪਦ ਅਰਥ ਪਾਇਨੀ = ਪਾਂਦੇ ਹਨ। ਅਗੈ = ਪਰਲੋਕ ਵਿਚ। ਜਿ ਕਰੇ = ਜੋ ਕੁਝ (ਪ੍ਰਭੂ) ਕਰਦਾ ਹੈ।

SikhNet (Spanish)Tales seres no son honrados aquí y ¿qué les pasa en el más allá? Sólo Dios lo sabe.

ਨਾਨਕ. ਸਚਾ ਏਕੁ ਹੈ; ਦੁਹੁ ਵਿਚਿ ਹੈ ਸੰਸਾਰੁ ॥

naanak. sachaa ek hai; duhu vich hai sansaar |

Sant Singh KhalsaO Nanak, the True Lord is the One and only; duality exists only in the world.
Manmohan SinghNanak, the True Lord alone is ever alive, while the world is in the power of birth and death, both.
Manmohan Singh (Punjabi)ਨਾਨਕ, ਕੇਵਲ ਸੱਚਾ ਸਾਈਂ ਹੀ ਹਮੇਸ਼ਾਂ ਲਈ ਜੀਉਂਦਾ ਜਾਗਦਾ ਹੈ, ਜਦ ਕਿ ਦੁਨੀਆਂ ਮਰਨ ਤੇ ਜੰਮਣ ਦੋਹਾਂ ਦੇ ਵੱਸ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੱਚਾ ਤੋ ਏਕ ਵਾਹਿਗੁਰੂ ਹੀ ਹੈ ਔਰ ਸੰਸਾਰ (ਦੁਹੁ) ਦ੍ਵੈਤ ਮੇਂ ਹੈ॥
Prof. Sahib Singhਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ।

ਪਦ ਅਰਥ ਦੁਹੁ ਵਿਚਿ = ਜਨਮ ਮਰਨ ਵਿਚ।

SikhNet (Spanish)Dice Nanak, el Señor Verdadero está permanentemente despierto, mientras el mundo va y viene.

ਚੰਗੈ ਮੰਦੈ ਆਪਿ ਲਾਇਅਨੁ; ਸੋ ਕਰਨਿ. ਜਿ ਆਪਿ ਕਰਾਏ ਕਰਤਾਰੁ ॥੨॥

changai mandai aap laaeian; so karan. ji aap karaae karataar |2|

Sant Singh KhalsaHe Himself enjoins them to good and bad; they do only that which the Creator Lord causes them to do. ||2||
Manmohan SinghGod Himself yokes mortals to virtue and vice, They do only that, which the Creator Himself makes them do.
Manmohan Singh (Punjabi)ਵਾਹਿਗੁਰੂ ਆਪੇ ਹੀ ਪ੍ਰਾਨੀਆਂ ਨੂੰ ਨੇਕੀ ਤੇ ਬਦੀ ਨਾਲ ਜੋੜਦਾ ਹੈ। ਉਹ, ਕੇਵਲ ਉਹ ਹੀ ਕਰਦੇ ਹਨ, ਜੋ ਸਿਰਜਣਹਾਰ ਉਨ੍ਹਾਂ ਕੋਲੋਂ ਕਰਵਾਉਂਦਾ ਹੈ।
Fareedkot Teekaਪਰੰਤੂ ਚੰਗੇ ਕਰਮੋਂ ਮੇਂ ਔ ਮੰਦੇ ਕਰਮੋਂ ਮੇਂ ਪੂਰਬ ਸੇ ਅਦ੍ਰਿਸਟੋਂ ਅਨੁਸਾਰ ਆਪ ਵਾਹਿਗੁਰੂ ਨੇ ਲਾਏ ਹੈਨ। ਇਸੀ ਤੇ ਜੀਵ ਸੋਈ ਕਰਤੇ ਹੈਂ, ਜੋ ਆਦ੍ਰਿਸਟੋਂ ਕੇ ਅਨੁਸਾਰ ਕਰਤਾਰ ਆਪ ਕਰਾਵਤਾ ਹੈ॥੨॥
Prof. Sahib Singhਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ॥੨॥

ਪਦ ਅਰਥ ਚੰਗੈ = ਚੰਗੇ ਕੰਮ ਵਿਚ। ਲਾਇਅਨੁ = ਲਾਏ ਹਨ ਉਸ ਨੇ ॥੨॥

SikhNet (Spanish)Así como es la Voluntad del Señor, a ambos, a los virtuosos, así como a los viciosos, les es asignada su labor.(2)
Answers quote the Granth verbatim with Ang citations. AI commentary is not Gurbani and not a religious ruling.