ਧਨਾਸਰੀ ਮਹਲਾ ੫ ਘਰੁ ੮ ਦੁਪਦੇ ॥
dhanaasaree mahalaa 5 ghar 8 dupade |
Sant Singh KhalsaDhanaasaree, Fifth Mehl, Eighth House, Dho-Padhay:
Manmohan SinghDhanasri 5th Guru. Dupadas.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਧਨਾਸਰੀ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ; ਸਾਸਿ ਸਾਸਿ ਸਮਾਲੇ ॥
simrau simar simar sukh paavau; saas saas samaale |
Sant Singh KhalsaRemembering, remembering, remembering Him in meditation, I find peace; with each and every breath, I dwell upon Him.
Manmohan SinghRemembering, remembering and ever remembering my Lord, I am at peace, I think of Him, with every breath.
Manmohan Singh (Punjabi)ਆਪਣੇ ਸਾਈਂ ਨੂੰ ਆਰਾਧ, ਆਰਾਧ, ਆਰਾਧ ਕੇ ਮੈਂ ਸੁਖੀ ਹੁੰਦਾ ਹਾਂ। ਹਰ ਸੁਆਸ ਮੈਂ ਉਸ ਨੂੰ ਯਾਦ ਕਰਦਾ ਹਾਂ।
Fareedkot Teekaਤਿਸ ਗੁਰ ਉਪਦੇਸ ਕੋ ਮਨ ਤਨ ਬਾਣੀ ਕਰ ਤੀਨੋਂ ਕਾਲ ਮੇਂ ਸਿਮਰਨ ਕਰ ਕੇ ਸ੍ਵਾਸ-ਸ੍ਵਾਸ ਸਮਾਲਤਾ ਹੂਆ ਸੁਖੋਂ ਕੋ ਪਾਵਤਾ ਹੂੰ॥
Prof. Sahib Singhਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ।ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਿਮਰਿ = ਸਿਮਰ ਕੇ। ਪਾਵਉ = ਪਾਵਉਂ, ਮੈਂ ਪਾਂਦਾ ਹਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਲੇ = ਸਮ੍ਹ੍ਹਾਲਿ, ਸੰਭਾਲ ਕੇ, ਹਿਰਦੇ ਵਿਚ ਵਸਾ ਕੇ।
SikhNet (Spanish)Yo contemplo a mi Señor y así estoy en Paz, alabo a mi Dios a cada momento,
ਇਹ ਲੋਕਿ ਪਰਲੋਕਿ ਸੰਗਿ ਸਹਾਈ; ਜਤ ਕਤ ਮੋਹਿ ਰਖਵਾਲੇ ॥੧॥
eih lok paralok sang sahaaee; jat kat mohi rakhavaale |1|
Sant Singh KhalsaIn this world, and in the world beyond, He is with me, as my help and support; wherever I go, He protects me. ||1||
Manmohan SinghIn this world and the world beyond, God, my succour is with me and protects me everywhere.
Manmohan Singh (Punjabi)ਇਸ ਜੱਗ ਤੇ ਅਗਲੇ ਜਹਾਨ ਵਿੱਚ ਹਰੀ ਮੇਰਾ ਸਹਾਇਕ ਮੇਰੇ ਨਾਲ ਹੈ, ਤੇ ਹਰ ਥਾਂ ਮੇਰੀ ਰੱਖਿਆ ਕਰਦਾ ਹੈ।
Fareedkot Teekaਇਹ ਗੁਰ ਉਪਦੇਸ ਮੇਰੇ ਕੋ ਲੋਕ ਪ੍ਰਲੋਕ ਮੇਂ ਸੰਗੀ ਹੋਗਾ ਅਰ ਜਹਾਂ ਕਹਾਂ, ਭਾਵ ਸਰਬ ਅਸਥਾਨੋਂ ਮੇਂ ਮੇਰੇ ਕੋ ਰਖਵਾਲੇ ਵਤ ਸਹਾਈ ਹੋਗਾ॥੧॥
Prof. Sahib Singhਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ ॥੧॥ਪਦ ਅਰਥ ਲੋਕਿ = ਲੋਕ ਵਿਚ। ਸੰਗਿ = ਨਾਲ। ਸਹਾਈ = ਮਦਦਗਾਰ। ਜਤ ਕਤ = ਜਿੱਥੇ ਕਿਥੇ, ਹਰ ਥਾਂ। ਮੋਹਿ = ਮੇਰਾ ॥੧॥
SikhNet (Spanish)pues Él me brinda Compañía y me salva aquí y aquí después. (1)
ਗੁਰ ਕਾ ਬਚਨੁ ਬਸੈ ਜੀਅ ਨਾਲੇ ॥
gur kaa bachan basai jeea naale |
Sant Singh KhalsaThe Guru's Word abides with my soul.
Manmohan SinghThe Guru's word abides with my soul.
Manmohan Singh (Punjabi)ਗੁਰਾਂ ਦਾ ਸ਼ਬਦ ਮੇਰੀ ਜਿੰਦਗੀ ਦੇ ਨਾਲ ਰਹਿੰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕਾ ਉਪਦੇਸ ਰੂਪ ਬਚਨ ਹਮਾਰੇ ਜੀ ਕੇ ਸਾਥ ਹੀ ਵਸਤਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ।ਪਦ ਅਰਥ ਜੀਅ ਨਾਲੇ = (ਮੇਰੀ) ਜਿੰਦ ਦੇ ਨਾਲ।
SikhNet (Spanish)La Palabra del Shabd del Guru habita en mi Alma, no se hunde en el mar,
ਜਲਿ ਨਹੀ ਡੂਬੈ. ਤਸਕਰੁ ਨਹੀ ਲੇਵੈ; ਭਾਹਿ. ਨ ਸਾਕੈ ਜਾਲੇ ॥੧॥ ਰਹਾਉ ॥
jal nahee ddoobai. tasakar nahee levai; bhaeh. na saakai jaale |1| rahaau |
Sant Singh KhalsaIt does not sink in water; thieves cannot steal it, and fire cannot burn it. ||1||Pause||
Manmohan SinghIt sinks not in water, nor can a thief take it away, and neither can fire burn it. Pause.
Manmohan Singh (Punjabi)ਇਹ ਪਾਣੀ ਵਿੱਚ ਡੁੱਬਦਾ ਨਹੀਂ, ਨਾਂ ਚੋਰ ਇਸ ਨੂੰ ਲੈ ਜਾ ਸਕਦਾ ਹੈ ਅਤੇ ਨਾਂ ਹੀ ਅੱਗ ਇਸ ਨੂੰ ਸਾੜ ਸਕਦੀ ਹੈ। ਠਹਿਰਾਉ।
Fareedkot Teekaਤਿਸ ਗੁਰ ਉਪਦੇਸ ਕੋ ਜਲ ਡੁਬਾਇ ਨਹੀਂ ਸਕਤਾ ਹੈ ਔਰ ਚੋਰ ਚੁਰਾਇ ਕਰ ਲੇਤਾ ਨਹੀਂ ਹੈ ਔਰ (ਭਾਹਿ) ਅਗਨੀ ਤਿਸ ਕੋ ਜਲਾਇ ਨਹੀਂ ਸਕਤੀ ਹੈ, ਭਾਵ ਕਿਸੀ ਪ੍ਰਕਾਰ ਦੂਰ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singh(ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ ॥੧॥ ਰਹਾਉ ॥ਪਦ ਅਰਥ ਜਲਿ = ਪਾਣੀ ਵਿਚ। ਤਸਕਰੁ = ਚੋਰ। ਭਾਹਿ = ਅੱਗ। ਨ ਸਾਕੈ ਜਾਲੇ = ਜਲਾ ਨ ਸਕੇ ॥੧॥ ਰਹਾਉ ॥
SikhNet (Spanish)ni es consumida por el fuego, ni es ultrajada. (1-Pausa)
ਨਿਰਧਨ ਕਉ ਧਨੁ. ਅੰਧੁਲੇ ਕਉ ਟਿਕ; ਮਾਤ ਦੂਧੁ ਜੈਸੇ ਬਾਲੇ ॥
niradhan kau dhan. andhule kau ttik; maat doodh jaise baale |
Sant Singh KhalsaIt is like wealth to the poor, a cane for the blind, and mother's milk for the infant.
Manmohan SinghAs wealth is for the poor, the staff for the blind and mother's milk for an infant, so is Gurbani for me.
Manmohan Singh (Punjabi)ਜਿਸ ਤਰ੍ਹਾਂ ਕੰਗਾਲ ਲਈ ਦੌਲਤ, ਅੰਨ੍ਹੇ ਲਈ ਡੰਗੋਰੀ ਅਤੇ ਬੱਚੇ ਲਈ ਮਾਂ ਦਾ ਦੁੱਧ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਗੁਰਾਂ ਦੀ ਬਾਣੀ ਹੈ।
Fareedkot Teekaਜੈਸੇ ਨਿਰਧਨ ਕਉ ਧਨ ਹੈ ਔਰ ਅੰਧਲੇ ਕੌ (ਟਿਕ) ਸੋਟੀ ਆਸਰਾ ਰੂਪ ਹੈ ਔਰ ਬਾਲਕ ਕੋ ਮਾਤਾ ਕਾ ਦੂਧ ਆਸਰਾ ਹੈ, ਤੈਸੇ ਗੁਰ ਉਪਦੇਸ ਹਮਾਰਾ ਸੁਖਦਾਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ)।ਪਦ ਅਰਥ ਕਉ = ਵਾਸਤੇ। ਟਿਕ = ਟੇਕ, ਸਹਾਰਾ। ਬਾਲੈ = ਬਾਲ ਵਾਸਤੇ।
SikhNet (Spanish)Mi Dios es la riqueza del pobre, es el bastón del ciego, es la leche del niño.
ਸਾਗਰ ਮਹਿ ਬੋਹਿਥੁ ਪਾਇਓ. ਹਰਿ ਨਾਨਕ; ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥
saagar meh bohith paaeo. har naanak; karee kripaa kirapaale |2|1|32|
Sant Singh KhalsaIn the ocean of the world, I have found the boat of the Lord; the Merciful Lord has bestowed His Mercy upon Nanak. ||2||1||32||
Manmohan SinghIn the world ocean, I have found the Lord's ship, the Merciful Master has taken pity on Nanak.
Manmohan Singh (Punjabi)ਸੰਸਾਰ ਸਮੁੰਦਰ ਵਿੱਚ ਮੈਨੂੰ ਪ੍ਰਭੂ ਦਾ ਜਹਾਜ਼ ਲੱਭ ਪਿਆ ਹੈ। ਮਿਹਰਬਾਨ ਮਾਲਕ ਨੇ ਨਾਨਕ ਉਤੇ ਰਹਿਮਤ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾਲ ਨੇ ਮੇਰੇ ਪਰ ਕ੍ਰਿਪਾ ਕਰੀ ਤਬ ਹਮ ਨੇ ਸੰਸਾਰ ਸਮੁੰਦ੍ਰ ਮੇਂ ਹਰੀ ਕਾ ਨਾਮ ਰੂਪ (ਬੋਹਿਥੁ) ਜਹਾਜ ਪਾਇ ਲੀਆ ਹੈ॥੨॥੧॥੩੨॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ ॥੨॥੧॥੩੨॥ਪਦ ਅਰਥ ਬੋਹਿਥੁ = ਜਹਾਜ਼ ॥੨॥੧॥੩੨॥
SikhNet (Spanish)He encontrado el Barco del Señor en el mar de la tristeza, tan Bondadoso y Compasivo fue el Señor conmigo. (2-1-32)