ਧਨਾਸਰੀ ਮਹਲਾ ੫ ਘਰੁ ੭ ॥
dhanaasaree mahalaa 5 ghar 7 |
Sant Singh KhalsaDhanaasaree, Fifth Mehl, Seventh House:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਰਿ ਏਕੁ ਸਿਮਰਿ ਏਕੁ ਸਿਮਰਿ; ਏਕੁ ਸਿਮਰਿ ਪਿਆਰੇ ॥
har ek simar ek simar; ek simar piaare |
Sant Singh KhalsaMeditate in remembrance on the One Lord; meditate in remembrance on the One Lord; meditate in remembrance on the One Lord, O my Beloved.
Manmohan SinghRemember thou the one Lord. remember the one Lord. remember the one Lord, O my love.
Manmohan Singh (Punjabi)ਤੂੰ ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਹੇ ਮੇਰੇ ਪ੍ਰੀਤਮਾ!
Fareedkot Teekaਹੇ ਪਿਆਰੇ! ਏਕ ਹਰੀ ਕੋ ਹੀ ਮਨ ਤਨ ਬਾਣੀ ਕਰ ਕੇ ਸਿਮਰਨ ਕਰੋ॥☬ਸੋ ਹਰਿ ਕੈਸਾ ਹੈ?
Prof. Sahib Singhਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ।ਪਦ ਅਰਥ ਪਿਆਰੇ = ਹੇ ਪਿਆਰੇ!
SikhNet (Spanish)Medita recordando al Único Señor, medita recordando al Único Señor, medita recordando al Único Señor. Oh mi amado,
ਕਲਿ ਕਲੇਸ ਲੋਭ ਮੋਹ; ਮਹਾ ਭਉਜਲੁ ਤਾਰੇ ॥ ਰਹਾਉ ॥
kal kales lobh moh; mahaa bhaujal taare | rahaau |
Sant Singh KhalsaHe shall save you from strife, suffering, greed, attachment, and the most terrifying world-ocean. ||Pause||
Manmohan SinghHe shall save thee from strifes, sufferings, avarice, worldly attachment and the most dreadful world ocean. Pause.
Manmohan Singh (Punjabi)ਉਹ ਤੈਨੂੰ ਲੜਾਈਆਂ, ਦੁੱਖਾਂ, ਲਾਲਚ, ਸੰਸਾਰੀ ਲਗਨ ਅਤੇ ਪਰਮ ਭਿਆਨਕ ਸੰਸਾਰ ਸਮੁੰਦਰ ਤੋਂ ਬਚਾ ਲਵੇਗਾ। ਠਹਿਰਾਉ।
Fareedkot Teeka(ਕਲਿ) ਕਲਯੁਗ ਕੇ ਵਾ ਕਲਪਨਾ ਔਰ ਅਵਿਦ੍ਯਾ ਅਸਮਤਾ ਰਾਗ ਦ੍ਵੈਸ ਅਭਿਨਿਵੇਸ, ਪਾਂਚੋਂ ਕਲੇਸ ਲੋਭ, ਮੋਹ ਰੂਪ (ਮਹਾ) ਵਡੇ ਸੰਸਾਰ ਸੇ ਤੇਰੇ ਕੋ ਤਾਰੇਗਾ ਵਾ ਅਨੇਕ ਜਨ ਤਾਰੇ ਹੈਂ॥ ਰਹਾਉ ॥
Prof. Sahib Singh(ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ ਰਹਾਉ॥ਪਦ ਅਰਥ ਕਲਿ ਕਲੇਸ = ਸੰਸਾਰਕ ਝਗੜੇ। ਮਹਾ = ਵੱਡੇ (ਭਿਆਨਕ)। ਭਉਜਲੁ = ਸੰਸਾਰ-ਸਮੁੰਦਰ। ਤਾਰੇ = ਪਾਰ ਲੰਘਾ ਦੇਂਦਾ ਹੈ ॥ਰਹਾਉ॥
SikhNet (Spanish)Él te salvará de la contienda, del sufrimiento, de la avaricia, del apego y del aterrador océano del mundo. (Pausa)
ਸਾਸਿ ਸਾਸਿ ਨਿਮਖ ਨਿਮਖ; ਦਿਨਸੁ ਰੈਨਿ ਚਿਤਾਰੇ ॥
saas saas nimakh nimakh; dinas rain chitaare |
Sant Singh KhalsaWith each and every breath, each and every instant, day and night, dwell upon Him.
Manmohan SinghMeditate thou on Him with thy every breath, every moment and day and night.
Manmohan Singh (Punjabi)ਤੂੰ ਆਪਣੇ ਹਰ ਸੁਆਸ, ਹਰ ਮੁਹਤ ਅਤੇ ਦਿਹੁੰ ਤੇ ਰਾਤ੍ਰੀ ਉਸ ਦਾ ਸਿਮਰਨ ਕਰ।
Fareedkot Teekaਖਿਨ ਖਿਨ ਮੇਂ ਸ੍ਵਾਸ-ਸ੍ਵਾਸ ਕਰ ਕੇ ਦਿਨ ਔ ਰਾਤ੍ਰੀ ਤਿਸ ਕੇ ਨਾਮ ਕੋ ਜੀਵ ਚਿਤਾਰੇ ਅਰਥਾਤ ਸਿਮਰਨ ਕਰੇ॥
Prof. Sahib Singhਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਰੈਨਿ = ਰਾਤ। ਚਿਤਾਰੇ = ਚਿਤਾਰਿ, ਚੇਤੇ ਰੱਖ।
SikhNet (Spanish)Alaba a ese Señor con cada respiración, en cada momento, día y noche, y uniéndote a la Saad Sangat,
ਸਾਧਸੰਗ ਜਪਿ ਨਿਸੰਗ; ਮਨਿ ਨਿਧਾਨੁ ਧਾਰੇ ॥੧॥
saadhasang jap nisang; man nidhaan dhaare |1|
Sant Singh KhalsaIn the Saadh Sangat, the Company of the Holy, meditate on Him fearlessly, and enshrine the treasure of His Name in your mind. ||1||
Manmohan SinghIn the society of saints, meditate thou on His Name fearlessly and enshrine the Lord's treasure in thy mind.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਨਿਡਰ ਹੋ ਕੇ ਉਸ ਦਾ ਆਰਾਧਨ ਕਰ ਅਤੇ ਸੁਆਮੀ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਸੰਤੋਂ ਕੇ ਸੰਗ ਦ੍ਵਾਰਾ ਨਿਸੰਗ ਹੋ ਕਰ ਜਿਨੋਂ ਨੇ ਜਪਿਆ ਹੈ,ਤਿਨੋਂ ਨੇ ਹਰੀ ਨਿਧੋਂ ਕੇ ਘਰ ਕੋ ਮਨ ਮੇਂ ਧਾਰਿਆ ਹੈ॥੧॥
Prof. Sahib Singhਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ ॥੧॥ਪਦ ਅਰਥ ਸਾਧ ਸੰਗ = ਸਾਧ ਸੰਗਤਿ ਵਿਚ। ਨਿਸੰਗ = ਝਾਕਾ ਲਾਹ ਕੇ। ਮਨਿ = ਮਨ ਵਿਚ। ਨਿਧਾਨੁ = ਖ਼ਜ਼ਾਨਾ। ਧਾਰੇ = ਧਾਰਿ, ਟਿਕਾ ਲੈ ॥੧॥
SikhNet (Spanish)la Sociedad de los Santos, contempla al Señor sin Miedo, y enaltece el Tesoro del Señor en tu mente. (1)
ਚਰਨ ਕਮਲ ਨਮਸਕਾਰ; ਗੁਨ ਗੋਬਿਦ ਬੀਚਾਰੇ ॥
charan kamal namasakaar; gun gobid beechaare |
Sant Singh KhalsaWorship His lotus feet, and contemplate the glorious virtues of the Lord of the Universe.
Manmohan SinghDeliberate thou over the World-Lord's merits and pay homage to His lotus feet.
Manmohan Singh (Punjabi)ਤੂੰ ਸ੍ਰਿਸ਼ਟੀ ਦੇ ਸੁਆਮੀ ਦੀਆਂ ਵਡਿਆਈਆਂ ਦਾ ਧਿਆਨ ਧਰ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਪ੍ਰਣਾਮ ਕਰ।
Fareedkot Teekaਸਤਿਗੁਰੋਂ ਕੇ ਚਰਨ ਕਮਲੋਂ ਪਰ ਨਮਸਕਾਰ ਕਰ ਕੇ ਗੋਬਿੰਦ ਕੇ ਗੁਣ ਜਿਨੋਂ ਨੇ ਵੀਚਾਰੇ ਹੈਂ॥
Prof. Sahib Singhਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ।ਪਦ ਅਰਥ ਬੀਚਾਰੇ = ਬੀਚਾਰਿ; ਸੋਚ = ਮੰਡਲ ਵਿਚ ਵਸਾ ਲੈ।
SikhNet (Spanish)Haz homenaje a los Pies de Loto del Señor y habita en Sus Méritos.
ਸਾਧ ਜਨਾ ਕੀ ਰੇਨ ਨਾਨਕ; ਮੰਗਲ ਸੂਖ ਸਧਾਰੇ ॥੨॥੧॥੩੧॥
saadh janaa kee ren naanak; mangal sookh sadhaare |2|1|31|
Sant Singh KhalsaO Nanak, the dust of the feet of the Holy shall bless you with pleasure and peace. ||2||1||31||
Manmohan SinghNanak, the dust of the saints feet blesses the mortal with pleasure and peace.
Manmohan Singh (Punjabi)ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ, ਪ੍ਰਾਣੀ ਨੂੰ ਅਨੰਦ ਅਤੇ ਆਰਾਮ ਬਖਸ਼ਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੀ ਚਰਨ ਧੂੜੀ ਪਾਇ ਕਰ ਸੋਈ (ਮੰਗਲ) ਉਤਸਾਹ ਔ ਸੁਖ ਯੁਕਤਿ ਪ੍ਰਲੋਕ ਮੇਂ (ਸਧਾਰੇ) ਗਏ ਹੈਂ॥੨॥੧॥੩੧॥☬ਗੁਰਬਚਨੋਂ ਸੇ ਅਪਨੀ ਲਾਭ ਦਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ ॥੨॥੧॥੩੧॥ਪਦ ਅਰਥ ਰੇਨ = ਚਰਨ-ਧੂੜ। ਮੰਗਲ = ਖੁਸ਼ੀ। ਸਧਾਰੇ = ਦੇਂਦੀ ਹੈ ॥੨॥੧॥੩੧॥
SikhNet (Spanish)Dice Nanak, el Polvo de los Pies de los Santos te bendicen con Éxtasis. (2-1-31)