ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਭਏ ਕ੍ਰਿਪਾਲ ਦਇਆਲ ਗੋਬਿੰਦਾ; ਅੰਮ੍ਰਿਤੁ ਰਿਦੈ ਸਿੰਚਾਈ ॥
bhe kripaal deaal gobindaa; amrit ridai sinchaaee |
Sant Singh KhalsaThe Lord of the Universe has become kind and merciful; His Ambrosial Nectar permeates my heart.
Manmohan SinghThe merciful World-Lord has become compassionate unto me and His Name-Nectar has permeated my mind.
Manmohan Singh (Punjabi)ਦਇਆਵਾਨ ਸ੍ਰਿਸ਼ਟੀ ਦਾ ਸੁਆਮੀ ਮੇਰੇ ਉਤੇ ਮਿਹਰਵਾਨ ਹੋ ਗਿਆ ਹੈ ਅਤੇ ਉਸ ਦਾ ਨਾਮ-ਅੰਮ੍ਰਿਤ ਮੇਰੇ ਹਿਰਦੇ ਵਿੱਚ ਰਮ ਗਿਆ ਹੈ।
Fareedkot Teekaਜਬ ਜਿਨੋਂ ਪਰ ਗੋਬਿੰਦ ਦਿਆਲ ਹੂਏ ਤਬ ਸਤਗੁਰ ਭੀ ਕ੍ਰਿਪਾਲ ਹੂਏ, ਤੌ ਤਿਨ ਦਾਸੋਂ ਨੇ ਗੁਰੂ ਕੀ ਅੰਮ੍ਰਿਤ ਰੂਪੀ ਸਿਖ੍ਯਾ ਰਿਦੇ ਮੇਂ ਸਿੰਚੀ ਹੈ, ਭਾਵ ਤਿਸ ਕੋ ਧਾਰਨ ਕੀਆ ਹੈ॥
Prof. Sahib Singhਹੇ ਭਾਈ! ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।ਪਦ ਅਰਥ ਦਇਆਲ = ਦਇਆਵਾਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਿਦੈ = ਹਿਰਦੇ ਵਿਚ। ਸਿੰਚਾਈ = ਮੈਂ ਭੀ ਭਰ ਲਵਾਂ।
SikhNet (Spanish)Mi Dios es Compasivo conmigo y ahora Su Néctar envuelve mi Alma,
ਨਵ ਨਿਧਿ ਰਿਧਿ ਸਿਧਿ ਹਰਿ; ਲਾਗਿ ਰਹੀ ਜਨ ਪਾਈ ॥੧॥
nav nidh ridh sidh har; laag rahee jan paaee |1|
Sant Singh KhalsaThe nine treasures, riches and the miraculous spiritual powers of the Siddhas cling to the feet of the Lord's humble servant. ||1||
Manmohan SinghThe nine treasure, riches and the miraculous powers cling to the feet of the God's slave.
Manmohan Singh (Punjabi)ਨੌ ਖਜਾਨੇ, ਧਨ-ਦੌਲਤ ਤੇ ਕਰਾਮਾਤਾਂ, ਵਾਹਿਗੁਰੂ ਦੇ ਗੋਲੇ ਦੇ ਪੈਰਾਂ ਹੇਠ ਰੁਲਦੀਆਂ ਰਹਿੰਦੀਆਂ ਹਨ।
Fareedkot Teekaਨੌ ਨਿਧੀਆਂ ਔ ਰਿਧੀਆਂ ਅਰੁ ਅਠਾਰਹਿ ਸਿਧੀਆਂ ਤਿਨ ਹਰਿ ਜਨੋਂ ਕੀ ਚਰਨੀ ਲਾਗ ਰਹੀਆਂ ਹੈਂ॥੧॥
Prof. Sahib Singhਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ ॥੧॥ਪਦ ਅਰਥ ਨਵ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਜਨ ਪਾਈ = ਸੰਤ ਜਨਾਂ ਦੇ ਪੈਰਾਂ ਵਿਚ ॥੧॥
SikhNet (Spanish)ahora los Nueve Tesoros y los Dieciocho Poderes Ocultos los puedo ver a mis pies. (1)
ਸੰਤਨ ਕਉ; ਅਨਦੁ ਸਗਲ ਹੀ ਜਾਈ ॥
santan kau; anad sagal hee jaaee |
Sant Singh KhalsaThe Saints are in ecstasy everywhere.
Manmohan SinghThe saints ever abide in joy at all the places.
Manmohan Singh (Punjabi)ਸੰਤ ਸਾਰੀਆਂ ਥਾਵਾਂ ਉਤੇ ਖੁਸ਼ੀ ਵਿੱਚ ਵਿਚਰਦੇ ਹਨ।
Fareedkot Teekaਸੰਤ ਜਨੋਂ ਕੋ ਸਰਬ (ਜਾਈ) ਅਸਥਾਨੋਂ ਮੇਂ ਅਨੰਦ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਕਉ = ਨੂੰ। ਜਾਈ = ਥਾਂ। ਸਗਲ ਹੀ ਜਾਈ = ਸਭ ਥਾਵਾਂ ਵਿਚ।
SikhNet (Spanish)Los Santos, siempre y en todas partes, están en Dicha, pues el Señor,
ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ; ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥
grihi baahar tthaakur bhagatan kaa; rav rahiaa srab tthaaee |1| rahaau |
Sant Singh KhalsaWithin the home, and outside as well, the Lord and Master of His devotees is totally pervading and permeating everywhere. ||1||Pause||
Manmohan SinghThe Lord of the devotees is pervading every where, within and without the home. Pause.
Manmohan Singh (Punjabi)ਸਗਿਆਸੂਆਂ ਦਾ ਸੁਆਮੀ ਘਰ ਦੇ ਅੰਦਰ ਤੇ ਬਾਹਰ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।
Fareedkot Teeka(ਗ੍ਰਿਹ) ਘਰ ਮੇਂ ਔਰ ਬਾਹਰ ਭਗਤ ਜਨੋਂ ਕਾ ਠਾਕੁਰ ਰਖਕੁ ਹੈ, ਕਿਉਂਕਿ ਵਹੁ ਸਰਬ ਅਸਥਾਨੋਂ ਮੇਂ ਪੂਰਨ ਹੋਇ ਰਹਿਆ ਹੈ, ਭਾਵ ਤਿਸ ਕੇ ਮਿਲਾਪ ਕਰ ਵਹੁ ਸਦਾ ਅਨੰਦ ਰਹਿਤੇ ਹੈਂ॥੧॥ ਰਹਾਉ ॥
Prof. Sahib Singhਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ) ॥੧॥ ਰਹਾਉ ॥ਪਦ ਅਰਥ ਗ੍ਰਿਹਿ = ਘਰ ਵਿਚ। ਰਵਿ ਰਹਿਆ = ਵੱਸ ਰਿਹਾ ਹੈ। ਸ੍ਰਬ = ਸਰਬ, ਸਾਰੀਆਂ। ਠਾਈ = ਥਾਵਾਂ ਵਿਚ ॥੧॥ ਰਹਾਉ ॥
SikhNet (Spanish)Quien lo envuelve todo, los salva tanto por dentro como por fuera. (1-Pausa)
ਤਾ ਕਉ ਕੋਇ. ਨ ਪਹੁਚਨਹਾਰਾ; ਜਾ ਕੈ ਅੰਗਿ ਗੁਸਾਈ ॥
taa kau koe. na pahuchanahaaraa; jaa kai ang gusaaee |
Sant Singh KhalsaNo one can equal one who has the Lord of the Universe on his side.
Manmohan SinghNone can equal him, whose side the Lord of the universe takes.
Manmohan Singh (Punjabi)ਕੋਈ ਜਣਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਜਿਸ ਦੇ ਪੱਖ ਤੇ ਸ੍ਰਿਸ਼ਟੀ ਦਾ ਸੁਆਮੀ ਹੁੰਦਾ ਹੈ।
Fareedkot Teekaਤਿਸ ਕੋ ਕੋਈ ਪਹੁੰਚਨੇ ਵਾਲਾ, ਭਾਵ ਸੇ ਭੈ ਦੇਨੇ ਵਾਲਾ ਨਹੀਂ ਹੈ, ਜਿਸ ਕੇ (ਅੰਗਿ) ਪਖ ਮੇਂ (ਗੁਸਾਈਂ) ਵਾਹਿਗੁਰੂ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ।ਪਦ ਅਰਥ ਪਹੁਚਨਹਾਰਾ = ਬਰਾਬਰੀ ਕਰ ਸਕਣ ਵਾਲਾ। ਜਾ ਕੈ ਅੰਗਿ = ਜਿਸ ਦੇ ਪੱਖ ਵਿਚ। ਗੁਸਾਈ = ਧਰਤੀ ਦਾ ਖਸਮ-ਪ੍ਰਭੂ।
SikhNet (Spanish)Aquél que tiene al Señor Dios como Compañero, a ese ser nadie lo puede igualar.
ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ; ਨਾਨਕ ਨਾਮੁ ਧਿਆਈ ॥੨॥੨॥੩੩॥
jam kee traas mittai jis simarat; naanak naam dhiaaee |2|2|33|
Sant Singh KhalsaThe fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||
Manmohan SinghNanak repeats the Name of Him, by whose meditation the fear of death is removed.
Manmohan Singh (Punjabi)ਨਾਨਕ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਜਿਸ ਦੀ ਬੰਦਗੀ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨ ਤੇ ਜਮ ਕੀ ਸਾਸਨਾ ਕਾ ਭੈ ਮਿਟ ਜਾਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਹਰਿ ਨਾਮ ਕੋ ਧਿਆਵਨਾ ਕਰਤਾ ਹੂੰ॥੨॥੨॥੩੩॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ), ਤੂੰ ਭੀ ਉਸ ਦਾ ਨਾਮ ਸਿਮਰਿਆ ਕਰ ॥੨॥੨॥੩੩॥ਪਦ ਅਰਥ ਤ੍ਰਾਸ = ਡਰ। ਧਿਆਈ = ਧਿਆਇ ॥੨॥੨॥੩੩॥
SikhNet (Spanish)Contemplando al Señor, todos sus miedos desaparecen, es así como él habita para siempre en el Nombre del Señor. (2-2-33)