ਸੂਹੀ ਲਲਿਤ ॥
soohee lalit |
Sant Singh KhalsaSoohee, Lalit:
Manmohan SinghSuhi, Lalit.
Manmohan Singh (Punjabi)ਸੂਹੀ ਲਲਿਤ।
SikhNet (Spanish)Suji, Lalit
ਬੇੜਾ ਬੰਧਿ. ਨ ਸਕਿਓ; ਬੰਧਨ ਕੀ ਵੇਲਾ ॥
berraa bandh. na sakio; bandhan kee velaa |
Sant Singh KhalsaYou were not able to make yourself a raft when you should have.
Manmohan SinghThou couldest not make the raft at the time, when thou oughtest to have made it.
Manmohan Singh (Punjabi)ਤੂੰ ਉਸ ਵਕਤ ਤੁਲਹੜਾ ਨਹੀਂ ਬਣਾ ਸਕਿਆ ਜਦੋਂ ਤੈਨੂੰ ਬਣਾਉਣਾ ਚਾਹੀਦਾ ਸੀ।
Fareedkot Teekaਹੇ ਜੀਵ! ਜਪ ਤਪ ਕਾ ਬੇੜਾ ਬੰਧਨੇ ਕੋ ਤਬ ਸਾਮਰਥ ਨਹੀਂ ਹੋਇਆ ਜਬ ਬੰਨਣੇ ਕਾ ਵੇਲਾ ਥਾ, ਭਾਵ ਜਬ ਜੁਬਾ ਅਵਸਥਾ ਥੀ ਤਬ ਸਾਧਨ ਨ ਕੀਏ॥
Prof. Sahib Singh(ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ,ਪਦ ਅਰਥ ਬੇੜਾ = ਨਾਮ-ਸਿਮਰਨ ਰੂਪ ਬੇੜਾ, 'ਜਪ ਤਪ ਕਾ' ਬੇੜਾ। ਬੰਧਿ ਨ ਸਕਿਓ = (ਕਸੁੰਭੇ ਨੂੰ ਹੀ ਹੱਥ ਪਾਈ ਰੱਖਣ ਕਰਕੇ ਜੀਵ) ਤਿਆਰ ਨਾਹ ਕਰ ਸਕਿਆ। ਬੰਧਨ ਕੀ ਵੇਲਾ = (ਬੇੜਾ) ਤਿਆਰ ਕਰਨ ਦੀ ਉਮਰੇ।
SikhNet (Spanish)Cuando pude construir mi barco, no lo hice,
ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥੧॥
bhar saravar jab aoochhalai; tab taran duhelaa |1|
Sant Singh KhalsaWhen the ocean is churning and over-flowing, then it is very difficult to cross over it. ||1||
Manmohan SinghWhen the sea is full and overflowing, then it is difficult to cross over.
Manmohan Singh (Punjabi)ਜਦ ਸਮੁੰਦਰ ਪਰੀਪੂਰਨ ਹੋ ਉਛਲਦਾ ਹੈ, ਤਦ ਇਸ ਨੂੰ ਪਾਰ ਕਰਨਾ ਕਠਨ ਹੈ।
Fareedkot Teekaਜਬ ਇੰਦ੍ਰੇ ਰੂਪ ਸਰੋਵਰ ਭਰਕੇ ਉਛਲੇ, ਭਾਵ ਜਬ ਬ੍ਰਿਧ ਅਵਸਥਾ ਮੇਂ ਇੰਦ੍ਰੇ ਸਿਥਲ ਹੋ ਗਏ; ਵਾ ਬ੍ਰਿਧਤਾ ਰੂਪ ਸਮੁੰਦ੍ਰ ਭਰ ਕੇ ਜਬ ਰੋਗੋਂ ਰੂਪ ਤਰੰਗ ਉਛਲੇਂਗੇ ਤਬ ਬਿਕਾਰੋਂ ਰੂਪ ਨਦੀ ਕਾ ਤਰਣਾਂ ਕਠਨ ਹੋ ਜਾਵੇਗਾ, ਭਾਵ ਤਬ ਜਪ ਤਪ ਨਾ ਹੋ ਸਕੇਗਾ॥੧॥
Prof. Sahib Singhਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ॥੧॥ਪਦ ਅਰਥ ਭਰਿ = (ਵਿਕਾਰਾਂ ਨਾਲ ਨਕਾ ਨਕ) ਭਰ ਕੇ। ਦੁਹੇਲਾ = ਔਖਾ ॥੧॥
SikhNet (Spanish)y ahora que las olas han crecido, ¿cómo puedo ser llevado a través?(1)
ਹਥੁ. ਨ ਲਾਇ ਕਸੁੰਭੜੈ; ਜਲਿ ਜਾਸੀ ਢੋਲਾ ॥੧॥ ਰਹਾਉ ॥
hath. na laae kasunbharrai; jal jaasee dtolaa |1| rahaau |
Sant Singh KhalsaDo not touch the safflower with your hands; its color will fade away, my dear. ||1||Pause||
Manmohan SinghTouch thou not the saf-flower with thy hand, its colour shall fade away, my dear. Pause.
Manmohan Singh (Punjabi)ਤੂੰ ਕਸੁੰਭੇ ਦੇ ਫੁੱਲ ਨੂੰ ਆਪਣਾ ਹੱਥ ਨਾਂ ਲਾ, ਇਸ ਦਾ ਰੰਗ ਨਾਸ ਹੋ ਜਾਏਗਾ, ਮੇਰਿਆ ਪ੍ਰੀਤਮਾਂ! ਠਹਿਰਾਉ।
Fareedkot Teekaਹੇ ਪ੍ਯਾਰੇ! ਵਿਖਯੋਂ ਰੂਪ ਕਸੁੰਭੇ ਕੋ ਮਨ ਰੂਪ ਹੱਥ ਨਾ ਲਗਾਉ। ਪੁਨੋਂ ਕੀ ਖੀਣਤਾ ਰੂਪ ਜਲ ਕਰ ਕੇ ਵਿਸੇ ਭੋਗ ਚਲੇ ਜਾਵੇਂਗੇ। ਵਾ ਕਿਸੀ ਦੇਸ ਮੇਂ ਅਗਨੀ ਕੋ ਕਸੁੰਭਾ ਕਹਤੇ ਹੈਂ, ਜੋ ਇਨ ਮੇਂ ਮਨ ਲਗਾਵੇਂਗਾ ਤਬ ਦਗਧ ਹੋ ਜਾਵੇਂਗਾ॥੧॥ ਰਹਾਉ ॥
Prof. Sahib Singhਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ ॥੧॥ ਰਹਾਉ ॥ਪਦ ਅਰਥ ਢੋਲਾ = ਹੇ ਮਿੱਤਰ! ਜਲਿ ਜਾਸੀ = (ਕਸੁੰਭਾ) ਸੜ ਜਾਇਗਾ, ਕਸੁੰਭੇ ਦਾ ਰੰਗ ਬਹੁਤਾ ਚਿਰ ਰਹਿਣ ਵਾਲਾ ਨਹੀਂ, ਮਾਇਆ ਦੀ ਮੌਜ ਥੋੜੇ ਦਿਨ ਹੀ ਰਹਿੰਦੀ ਹੈ। ਹਥੁ ਨ ਲਾਇ ਕਸੁੰਭੜੈ = ਭੈੜੇ ਕਸੁੰਭੇ ਨੂੰ ਹੱਥ ਨ ਲਾ, ਚੰਦ੍ਰੀ ਮਾਇਆ ਨਾਲ ਨਾਹ ਜੋੜੀ ਰੱਖ ॥੧॥ ਰਹਾਉ ॥
SikhNet (Spanish)No te enamores del azafrán, oh vida, pues su color se va a desvanecer. (1-Pausa)
ਇਕ ਆਪੀਨੑੈ ਪਤਲੀ; ਸਹ ਕੇਰੇ ਬੋਲਾ ॥
eik aapeenai patalee; seh kere bolaa |
Sant Singh KhalsaFirst, the bride herself is weak, and then, her Husband Lord's Order is hard to bear.
Manmohan SinghFirstly the bride herself is weak and over and above this, her Spouse's order is hard to bear.
Manmohan Singh (Punjabi)ਇਕ ਤਾਂ ਪਤਨੀ ਖੁਦ ਹੀ ਕਮਜ਼ੋਰ ਹੈ ਅਤੇ ਇਸ ਤੋਂ ਉਪਰ ਉੇਸ ਦੇ ਪਤੀ ਦਾ ਹੁਕਮ ਸਹਾਰਨਾਂ ਕਰਨ ਹੈ।
Fareedkot Teekaਹੇ ਭਾਈ! ਸਹਾਰ ਕੇ ਗੁਰੋਂ ਕੇ ਬੋਲੋਂ ਕੋ, ਭਾਵ ਗੁਰ ਉਪਦੇਸ਼ ਕੋ ਧਾਰ ਕੇ ਏਕ ਪੁਰਖੋਂ ਨੇ ਅਪਨੀ ਇਜਤ ਰਖ ਲਈ ਹੈ॥
Prof. Sahib Singhਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ।ਪਦ ਅਰਥ ਇਕ = ਕਈ (ਜੀਵ-) ਇਸਤ੍ਰੀਆਂ। ਆਪੀਨ੍ਹ੍ਹੈ = ਆਪਣੇ ਆਪ ਵਿਚ। ਪਤਲੀ = ਕਮਜ਼ੋਰ ਆਤਮਕ ਜੀਵਨ ਵਾਲੀਆਂ। ਰੇ ਬੋਲਾ = ਨਿਰਾਦਰੀ ਦੇ ਬਚਨ।
SikhNet (Spanish)Mi Alma es débil, el Mandato del Señor es difícil de llevar.
ਦੁਧਾ ਥਣੀ. ਨ ਆਵਈ; ਫਿਰਿ ਹੋਇ. ਨ ਮੇਲਾ ॥੨॥
dudhaa thanee. na aavee; fir hoe. na melaa |2|
Sant Singh KhalsaMilk does not return to the breast; it will not be collected again. ||2||
Manmohan SinghAs the milk returns not to the teats, so the soul meets not with the same body again.
Manmohan Singh (Punjabi)ਜਿਸ ਤਰ੍ਹਾਂ ਦੁੱਧ ਥਣਾਂ ਵਿੱਚ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਰੂਹ ਮੁੜ ਉੇਸੇ ਦੇਹ ਦੇ ਨਾਲ ਨਹੀਂ ਮਿਲਦੀ।
Fareedkot Teekaਜੈਸੇ ਗਊ ਆਦਿਕੋਂ ਕਾ ਦੂਧ ਜਿਨ ਛੇਕੋਂ ਦੁਆਰੇ ਚੋਇਆ ਹੈ, ਵਹੁ ਦੂਧ ਉਨ ਅਸਥਨੋਂ ਮੇਂ ਉਨ ਛੋਕੋਂ ਦੁਆਰੇ ਫੇਰ ਉਲਟਾ ਹੋ ਕਰ ਨਹੀਂ ਆਵਤਾ। ਤੈਸੇ ਹੀ ਫੇਰ ਇਸ ਸਰੀਰ ਮੇਂ ਜੁਬਾ ਅਵਸਥਾ ਕਾ ਮੇਲਾ ਨਹੀਂ ਹੋਤਾ; ਵਾ ਏਕ ਵਾਰ ਜੁਦਾ ਹੋ ਕਰ ਜੀਉ ਇਸ ਦੇਹ ਮੇਂ ਨਹੀਂ ਆਵਤਾ ਹੈ॥੨॥
Prof. Sahib Singhਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾ ਖੁੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ ॥੨॥ਪਦ ਅਰਥ ਦੁਧਾਥਣੀ = ਉਹ ਅਵਸਥਾ ਜਦੋਂ ਇਸਤ੍ਰੀ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਪਤੀ-ਮਿਲਾਪ। ਫਿਰਿ = ਕਿ ਇਹ ਵੇਲਾ ਖੁੰਝਣ ਤੇ ॥੨॥
SikhNet (Spanish)Una vez que la leche de la vida se riega, no se puede rejuntar más. (2)
ਕਹੈ ਫਰੀਦੁ. ਸਹੇਲੀਹੋ; ਸਹੁ ਅਲਾਏਸੀ ॥
kahai fareed. saheleeho; sahu alaaesee |
Sant Singh KhalsaSays Fareed, O my companions, when our Husband Lord calls,
Manmohan SinghSays Farid, O my mates, when the Spouse calls,
Manmohan Singh (Punjabi)ਫਰੀਦ ਜੀ ਆਖਦੇ ਹਨ, ਹਹੇ ਮੇਰੀਓ ਸਖੀਓ! ਜਦ ਭਰਤਾ ਬੁਲਾਉਂਦਾ ਹੈ,
Fareedkot Teekaਫਰੀਦ ਜੀ ਕਹਤੇ ਹੈਂ: ਹੇ ਜਗ੍ਯਾਸੂ ਰੂਪ ਸਖੀਓ! ਸਹੁ ਜਬ ਬੁਲਾਵੇਗਾ॥
Prof. Sahib Singhਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ,ਪਦ ਅਰਥ ਸਹੁ = ਖਸਮ ਪ੍ਰਭੂ। ਅਲਾਏਸੀ = ਬੁਲਾਇਗਾ, ਸੱਦੇਗਾ, ਸੱਦਾ ਭੇਜੇਗਾ।
SikhNet (Spanish)Dice Farid, oh compañeros, el Señor los va a llamar a todos y a cada uno y esta Alma cisne,
ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥੩॥੨॥
hans chalasee ddunmanaa; eh tan dteree theesee |3|2|
Sant Singh Khalsathe soul departs, sad at heart, and this body returns to dust. ||3||2||
Manmohan Singhthe soul departs crest-fallen and this body becomes a heap of ashes.
Manmohan Singh (Punjabi)ਆਤਮਾ ਨਿਮੌਝੂਣੀ ਹੋ ਟੁਰ ਪੈਂਦੀ ਹੈ ਅਤੇ ਇਹ ਸਰੀਰ ਸੁਆਹ ਹੀ ਢੇਰੀ ਹੋ ਜਾਂਦਾ ਹੈ।
Fareedkot Teekaਤਬ ਜੋ (ਹੰਸ) ਜੀਵ ਹੈ, ਸੋ (ਡੁੰਮਣਾ) ਦੁਮਨਾ ਵਾ ਦੁਖੀ ਹੋ ਕੇ ਚਲੇਗਾ ਤਬ ਏਹ ਸਰੀਰ ਖਾਕ ਕੀ ਢੇਰੀ ਹੋ ਜਾਵੇਗਾ; ਵਾ ਸਹੁ ਨੂੰ (ਅਲਾਏਸੀ) ਜਪੋ, ਕਿਉਂਕਿ ਜਬ ਸਰੀਰੁ ਖਾਕੁ ਕੀ ਢੇਰੀ ਹੋ ਜਾਵੇਗਾ ਤਬ ਜੀਵ ਦੁਖੀ ਹੋ ਕਰ ਪਰਲੋਕ ਕੋ ਚਲਾ ਜਾਵੇਗਾ॥੩॥੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਉਚਾਰਣ ਕਰਤੇ ਹੈਂ:
Prof. Sahib Singhਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ ॥੩॥੨॥ਪਦ ਅਰਥ ਹੰਸੁ = ਜੀਵ-ਆਤਮਾ। ਡੁੰਮਣਾ = (ਡੁ-ਮਣਾ) ਦੁਚਿੱਤਾ (ਹੋ ਕੇ), ਜੱਕੋ-ਤੱਕੇ ਕਰਦਾ। ਅਹਿ ਤਨੁ = ਇਹ ਸਰੀਰ। ਥੀਸੀ = ਹੋ ਜਾਇਗਾ।੩। ❀ ਨੋਟ: ਗੁਰੂ ਨਾਨਕ ਸਾਹਿਬ ਦੇ ਆਪਣੇ ਸ਼ਬਦ ਨੂੰ ਛੱਡ ਕੇ ਵਲਾਇਤ ਵਾਲੀ ਸਾਖੀ ਦਾ ਆਸਰਾ ਲੈਂਦੇ ਫਿਰਨਾ, ਫਿਰ ਉਸ ਦੇ ਭੀ ਗ਼ਲਤ ਪਾਠ ਦਾ ਆਸਰਾ ਲੈਣਾ, ਸਿਆਣਪ ਦੀ ਗੱਲ ਨਹੀਂ ਹੈ, ਲਫ਼ਜ਼ "ਇਕ" ਬਹੁ-ਵਚਨ ਹੀ ਹੈ, ਪਰ ਹੈ ਇਹ 'ਇਸਤ੍ਰੀ-ਲਿੰਗ'; ਪੁਲਿੰਗ ਵਿਚ ਆਮ ਤੌਰ ਤੇ ਬਹੁ-ਵਚਨ ਲਫ਼ਜ਼ 'ਇਕ' ਤੋਂ "ਇਕਿ" ਹੁੰਦਾ ਹੈ। ਲਫ਼ਜ਼ 'ਦੁਧਾਥਣੀ' ਦੇ ਦੋ ਹਿੱਸੇ 'ਦੁਧਾ' ਅਤੇ 'ਥਣੀ' ਕਰ ਦੇਣੇ ਭੀ ਗ਼ਲਤ ਹੈ। ਇਹ ਲਫ਼ਜ਼ ਇਕੋ ਹੀ ਤੇ 'ਸਮਾਸੀ' ਲਫ਼ਜ਼ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਦੋ ਵਾਰੀ ਆਇਆ ਹੈ, ਦੂਜੀ ਵਾਰੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ ॥੩॥੨॥
* ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਵਿਚ 'ਰਹਾਉ' ਦੀਆਂ ਇਕ ਜਾਂ ਦੋ ਤੁਕਾਂ ਆਉਂਦੀਆਂ ਹਨ। 'ਰਹਾਉ' ਦਾ ਅਰਥ ਹੈ 'ਟਿਕਾਉ', 'ਠਹਿਰਨਾ'। ਸੋ ਸਾਰੇ ਸ਼ਬਦ ਨੂੰ ਸਮਝਣ ਲਈ ਪਹਿਲਾਂ ਉਸ ਤੁਕ ਉਤੇ ਠਹਿਰਨਾ ਹੈ, ਜਿਸ ਦੇ ਨਾਲ 'ਰਹਾਉ' ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਸਮਝਣ ਦਾ ਮੂਲ-ਨਿਯਮ ਇਹੀ ਹੈ ਕਿ ਪਹਿਲਾਂ 'ਰਹਾਉ' ਦੀ ਤੁਕ ਨੂੰ ਜਾਂ ਪਦ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਏ। ਮੁਖ-ਭਾਵ ਇਸ ਤੁਕ ਜਾਂ ਪਦ ਵਿਚ ਹੁੰਦਾ ਹੈ, ਬਾਕੀ ਦੇ ਪਦ ਇਸ ਮੁਖ ਭਾਵ ਦਾ ਵਿਸਥਾਰ ਹੁੰਦੇ ਹਨ। ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ ॥੧॥ਰਹਾਉ॥ 'ਕਸੁੰਭਾ' ਇਕ ਫੁੱਲ ਦਾ ਨਾਮ ਹੈ, ਜਿਸ ਦਾ ਰੰਗ ਵੇਖਣ ਨੂੰ ਤਾਂ ਬੜਾ ਚੁਹਚੁਹਾ ਹੁੰਦਾ ਹੈ, ਪਰ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ ਇਸ ਦੇ ਮੁਕਾਬਲੇ ਤੇ 'ਮਜੀਠ' ਹੈ; ਇਸ ਦਾ ਰੰਗ ਪੱਕਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਦੋਵੇਂ ਪਦਾਰਥ ਟਾਕਰੇ ਤੇ 'ਮਾਇਆ' ਅਤੇ 'ਨਾਮ' ਲਈ ਵਰਤੇ ਗਏ ਹਨ, ਕਿਉਂਕਿ ਮਾਇਆ ਦਾ ਸਾਥ ਚਾਰ ਦਿਨ ਦਾ ਹੈ, ਤੇ, ਨਾਮ-ਧਨ ਸਦਾ ਨਾਲ ਨਿਭਣ ਵਾਲਾ ਹੈ। 'ਕਸੁੰਭੜੈ' ਫੁੱਲ ਦੇ ਨਾਲ 'ਜਲਿ' ਜਾਣ ਦਾ ਸ਼ਬਦ ਵਰਤਣਾ ਭੀ ਪੰਜਾਬੀ ਮੁਹਾਵਰੇ ਦੇ ਅਨੁਸਾਰ ਹੀ ਹੈ। ਅਸੀਂ ਆਮ ਤੌਰ ਤੇ ਆਖਦੇ ਹਾਂ, 'ਫੁੱਲ ਸੜ ਗਿਆ'। ਲਫ਼ਜ਼ 'ਜਲਿ' ਦਾ ਸੰਬੰਧ ਲਫ਼ਜ਼ 'ਕਸੁੰਭੜੈ' ਨਾਲ ਹੈ। ਇਸ ਨੂੰ ਹੋਰ ਵਧੀਕ ਸਪਸ਼ਟ ਕਰਨ ਲਈ ਇਸੇ ਰਾਗ ਦੇ ਮੁੱਢ ਤੇ ਗੁਰੂ ਨਾਨਕ ਸਾਹਿਬ ਦਾ ਇਕ ਸ਼ਬਦ ਕਾਫ਼ੀ ਹੈ। ਇਹਨਾ
SikhNet (Spanish)con tristeza en su corazón, irá volando y el polvo regresará al polvo.(3-2)