ੴ

ਸਿੱਖਬਾਣੀ · SikhBani

Ang 794

Sri Guru Granth Sahib · Raag Soohee · 4 shabads, 49 lines
Translations
Shabad Bhagat Ravidas Ji Raag Soohee continued from Ang 793

ਕਿਆ ਤੂ ਸੋਇਆ; ਜਾਗੁ ਇਆਨਾ ॥

kiaa too soeaa; jaag eaanaa |

Sant Singh KhalsaWhy are you asleep? Wake up, you ignorant fool!
Manmohan SinghAwake thou, O silly man, why art thou asleep?
Manmohan Singh (Punjabi)ਤੂੰ ਜਾਗ ਪਉ ਹੇ ਨਦਾਨ ਬੰਦੇ! ਤੂੰ ਕਿਉਂ ਸੁੱਤਾ ਪਿਆ ਹੈ?
Fareedkot Teekaਹੇ ਇਆਨਾ! ਜਾਗੁ ਤੂੰ ਕਿਆ ਸੋਇਆ ਹੈਂ॥
Prof. Sahib Singhਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?

ਪਦ ਅਰਥ ਕਿਆ = ਕਿਉਂ? ਇਆਨਾ = ਹੇ ਅੰਞਾਣ!

SikhNet (Spanish)Despierta, oh ignorante; ¿por qué te has dormido?

ਤੈ ਜੀਵਨੁ ਜਗਿ; ਸਚੁ ਕਰਿ ਜਾਨਾ ॥੧॥ ਰਹਾਉ ॥

tai jeevan jag; sach kar jaanaa |1| rahaau |

Sant Singh KhalsaYou believe that your life in the world is true. ||1||Pause||
Manmohan SinghThou deemest the worldly life to be true. Pause.
Manmohan Singh (Punjabi)ਤੂੰ ਸੰਸਾਰੀ ਜਿੰਦਗੀ ਨੂੰ ਸੱਚੀ ਕਰ ਕੇ ਜਾਣਦਾ ਹੈਂ। ਠਹਿਰਾਉ।
Fareedkot Teekaਤੈਂਨੇ ਜੀਵਨਾਂ ਜਗਤ ਮੇਂ ਸਚ ਕਰ ਕੇ ਜਾਣਿਆਂ ਹੈ॥੧॥ ਰਹਾਉ ॥
Prof. Sahib Singhਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥

ਪਦ ਅਰਥ ਤੈ = ਤੂੰ। ਜਗਿ = ਜਗਤ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ॥੧॥ ਰਹਾਉ ॥

SikhNet (Spanish)¿Por qué piensas que la vida en el mundo es eterna?

ਜਿਨਿ ਜੀਉ ਦੀਆ; ਸੁ ਰਿਜਕੁ ਅੰਬਰਾਵੈ ॥

jin jeeo deea; su rijak anbaraavai |

Sant Singh KhalsaThe One who gave you life shall also provide you with nourishment.
Manmohan SinghHe, who has blessed thee with life shall reach thee sustenance.
Manmohan Singh (Punjabi)ਜਿਸ ਨੇ ਤੈਨੂੰ ਜਿੰਦ-ਜਾਨ ਬਖਸ਼ੀ ਹੈ, ਉਹ ਹੀ ਤੈਨੂੰ ਰੋਜ਼ੀ ਪੁਚਾਵੇਗਾ।
Fareedkot Teekaਜਿਸ ਨੇ (ਜੀਉ) ਜੀਵਣਾ ਦੀਆ ਹੈ ਜੀਵ ਕੋ ਦੇਹ ਮੇਂ ਪ੍ਰਾਪਤਿ ਕਰ ਦੀਆ ਹੈ, (ਸੁ) ਓਹੀ ਰਿਜਕ ਪਹੁੰਚਾਵਤਾ ਹੈ॥
Prof. Sahib Singh(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਅੰਬਰਾਵੈ = ਅਪੜਾਉਂਦਾ ਹੈ।

SikhNet (Spanish)Aquél que te ha bendecido con vida te da el sustento también.

ਸਭ ਘਟ ਭੀਤਰਿ; ਹਾਟੁ ਚਲਾਵੈ ॥

sabh ghatt bheetar; haatt chalaavai |

Sant Singh KhalsaIn each and every heart, He runs His shop.
Manmohan SinghIn every heart runs He a shop.
Manmohan Singh (Punjabi)ਹਰ ਦਿਲ ਅੰਦਰ ਉਹ ਦੁਕਾਨ ਚਲਾ ਰਿਹਾ ਹੈ।
Fareedkot Teekaਸਭ ਘਟੋਂ ਕੇ ਭੀਤਰ ਜੋ ਹੈ, ਸੋ ਪ੍ਰੇਰਕ (ਹਾਟੁ) ਦੁਕਾਨ ਚਲਾਇ ਰਹਾ ਹੈ, ਭਾਵ ਜਹਾਂ ਤੇ ਚਾਹੇਗਾ ਤਹਾਂ ਤੇ ਤੇਰੇ ਕੋ ਖਾਂਨ ਪਾਨ ਦਿਵਾਇ ਦੇਵੇਗਾ॥
Prof. Sahib Singhਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।

ਪਦ ਅਰਥ ਭੀਤਰਿ = ਅੰਦਰ। ਹਾਟੁ = ਹੱਟੀ। ਹਾਟੁ ਚਲਾਵੈ = ਰਿਜ਼ਕ ਦਾ ਪ੍ਰਬੰਧ ਕਰਦਾ ਹੈ।

SikhNet (Spanish)Y en el interior de los corazones el Señor vive y trabaja.

ਕਰਿ ਬੰਦਿਗੀ; ਛਾਡਿ ਮੈ ਮੇਰਾ ॥

kar bandigee; chhaadd mai meraa |

Sant Singh KhalsaMeditate on the Lord, and renounce your egotism and self-conceit.
Manmohan SinghEmbrace thou Lord' meditation and lay aside thy egotism and egoism.
Manmohan Singh (Punjabi)ਤੂੰ ਸਾਹਿਬ ਦਾ ਸਿਮਰਨ ਧਾਰਨ ਕਰ ਅਤੇ ਆਪਣੀ ਹੰਗਤਾ ਅਤੇ ਅਪਣੱਤ ਤਿਆਗ ਕੇ।
Fareedkot Teekaਤੂੰ ਬੰਦਗੀ ਕਰੁ, ਏਹੁ ਮੈਂ ਹਾਂ, ਏਹੁ ਮੇਰਾ ਪਦਾਰਥੁ ਹੈ, ਏਹ ਸੁਭਾਉ ਛਾਡ ਦੇਹੁ॥
Prof. Sahib Singhਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।
SikhNet (Spanish)Alábalo y deja de pensar en ti mismo;

ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥

hiradai naam samaar saveraa |2|

Sant Singh KhalsaWithin your heart, contemplate the Naam, the Name of the Lord, sometime. ||2||
Manmohan SinghWithin thy mind, remember thou the Lord's Name betimes.
Manmohan Singh (Punjabi)ਆਪਣੇ ਮਨ ਅੰਦਰ ਤੂੰ ਪ੍ਰਭੂ ਤੇ ਨਾਮ ਦਾ ਵੇਲੇ ਸਿਰ ਆਰਾਧਨ ਕਰ।
Fareedkot Teekaਹਿਰਦੇ ਮੇਂ ਨਾਮ ਕੋ ਸੰਭਾਰੁ (ਸਵੇਰਾ) ਸੁਵਖਤ, ਭਾਵ ਛੇਤੀ ਨਾਮੁ ਸਿਮਰੁ॥੨॥
Prof. Sahib Singhਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥

ਪਦ ਅਰਥ ਸਵੇਰਾ = ਸੁਵਖਤੇ ਹੀ, ਵੇਲੇ ਸਿਰ ॥੨॥

SikhNet (Spanish)llega temprano a la Alabanza de Dios. (2)

ਜਨਮੁ ਸਿਰਾਨੋ; ਪੰਥੁ. ਨ ਸਵਾਰਾ ॥

janam siraano; panth. na savaaraa |

Sant Singh KhalsaYour life has passed away, but you have not arranged your path.
Manmohan SinghThy life has passed away, but thou hast not set aright thy path.
Manmohan Singh (Punjabi)ਤੇਰੀ ਆਉਧ ਵਿਹਾ ਗਈ ਹੈ ਪਰ ਤੂੰ ਆਪਣੇ ਮਾਰਗ ਨੂੰ ਦਰੁਸਤ ਨਹੀਂ ਕੀਤਾ।
Fareedkot Teekaਜਨਮ ਚਲਾ ਗਿਆ, ਪਰਮੇਸਰ ਕਾ ਰਸਤਾ ਤੈਂਨੇ ਨਾ ਸਵਾਰ ਲਿਆ, ਭਾਵ ਪ੍ਰਲੋਕ ਕੇ ਸੁਖ ਵਾਸਤੇ ਜਪੁ ਤਪੁ ਨ ਕੀਆ॥
Prof. Sahib Singhਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।

ਪਦ ਅਰਥ ਸਿਰਾਨੋ = ਗੁਜ਼ਰ ਰਿਹਾ ਹੈ। ਪੰਥੁ = ਜ਼ਿੰਦਗੀ ਦਾ ਰਸਤਾ। ਸਵਾਰਾ = ਸੋਹਣਾ ਬਣਾਇਆ।

SikhNet (Spanish)Tu vida se ha acabado, pero no has caminado en el Sendero del Señor.

ਸਾਂਝ ਪਰੀ; ਦਹ ਦਿਸ ਅੰਧਿਆਰਾ ॥

saanjh paree; deh dis andhiaaraa |

Sant Singh KhalsaEvening has set in, and soon there will be darkness on all sides.
Manmohan SinghEvening has set in and soon there shall be darkness on all the ten sides.
Manmohan Singh (Punjabi)ਸ਼ਾਮ ਹੋ ਗਈ ਹੈ ਅਤੇ ਛੇਤੀ ਹੀ ਦੱਸੀਂ ਪਾਸੀਂ ਅਨ੍ਹੇਰਾ ਪੈ ਜਾਏਗਾ।
Fareedkot Teekaਜਬ ਮ੍ਰਿਤੁ ਰੂਪੁ ਸੰਧਿਆ ਪੜੀ ਤਬ (ਦਹਦਿਸ) ਪ੍ਰਤੱਖ ਵਾ ਦਸੋ ਇੰਦ੍ਰੀਆਂ ਮੇਂ ਅੰਧੇਰਾ ਹੋ ਜਾਵੇਗਾ। ਭਾਵ ਇੰਦ੍ਰੀਆਂ ਸਿਥਲ ਹੋ ਜਾਇਗੀਆਂ॥
Prof. Sahib Singhਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।

ਪਦ ਅਰਥ ਸਾਂਝ = ਸ਼ਾਮ। ਦਹਦਿਸ = ਦਸੀਂ ਪਾਸੀਂ।

SikhNet (Spanish)El anochecer de la vida ha llegado y pronto te verás envuelto en la oscuridad.

ਕਹਿ ਰਵਿਦਾਸ; ਨਿਦਾਨਿ ਦਿਵਾਨੇ ॥

keh ravidaas; nidaan divaane |

Sant Singh KhalsaSays Ravi Daas, O ignorant mad-man,
Manmohan SinghSays Ravidas, O ignorant mad-man,
Manmohan Singh (Punjabi)ਰਵਿਦਾਸ ਜੀ ਫੁਰਮਾਉਂਦੇ ਹਨ, ਹੇ ਬੇਸਮਝ ਪਗਲੇ ਪੁਰਸ਼!
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ (ਨਿਦਾਨਿ) ਮੂਰਖ ਬਾਵਰੇ! ॥
Prof. Sahib Singhਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!

ਪਦ ਅਰਥ ਕਹਿ = ਕਹੇ, ਆਖਦਾ ਹੈ। ਨਿਦਾਨਿ = ਓੜਕ ਨੂੰ, ਅੰਤ ਨੂੰ। ਦਿਵਾਨੇ = ਹੇ ਦੀਵਾਨੇ! ਹੇ ਕਮਲੇ!

SikhNet (Spanish)Dice Ravidas, oh tonto ignorante,

ਚੇਤਸਿ ਨਾਹੀ; ਦੁਨੀਆ ਫਨ ਖਾਨੇ ॥੩॥੨॥

chetas naahee; duneea fan khaane |3|2|

Sant Singh Khalsadon't you realize, that this world is the house of death?! ||3||2||
Manmohan Singhthinkest thou not that this world is the house of death.
Manmohan Singh (Punjabi)ਤੂੰ ਖਿਆਲ ਨਹੀਂ ਕਰਦਾ ਕਿ ਇਹ ਜਹਾਨ ਮੌਤ ਦਾ ਘਰ ਹੈ।
Fareedkot Teeka(ਦੁਨੀਆ ਫਨ ਖਾਨੇ) ਸੰਸਾਰ ਰੂਪ ਘਰ ਨਾਮ ਰੂਪ ਮੇਂ ਰਹਕੇ ਪਰਮੇਸਰ ਕੋ ਕਿਉਂ ਨਹੀਂ ਚੇਤਤਾ॥੩॥੨॥☬ਜੀਵ ਕਾ ਅਭਿਮਾਨ ਅਰ ਕਥਨ ਦਿਖਾਵਤੇ ਹੈਂ:
Prof. Sahib Singhਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥

ਪਦ ਅਰਥ ਫਨਖਾਨੇ = ਫ਼ਨਾਹ ਦਾ ਘਰ, ਨਾਸਵੰਤ ॥੩॥੨॥

* ਸ਼ਬਦ ਦਾ ਭਾਵ: ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗ਼ਾਫ਼ਲ ਨਾਹ ਹੋਵੋ। * ਨੋਟ: ਆਮ ਤੌਰ ਤੇ ਲਫ਼ਜ਼ "ਨਿਦਾਨਿ" ਨੂੰ ਫ਼ਾਰਸੀ ਦਾ ਲਫ਼ਜ਼ 'ਨਾਦਾਨ' ਸਮਝ ਕੇ ਇਸ ਦਾ ਅਰਥ "ਮੂਰਖ' ਕੀਤਾ ਜਾ ਰਿਹਾ ਹੈ; ਇਸ ਦੇ ਨਾਲ-ਲਗਵਾਂ ਲਫ਼ਜ਼ 'ਦਿਵਾਨੇ' ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੈਦਾ ਕਰਦਾ ਹੈ। ਪਰ ਇਹ ਗ਼ਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ "ਅੰਤ ਨੂੰ, ਆਖ਼ਰ ਨੂੰ" ਕੀਤਾ ਜਾਂਦਾ ਹੈ। ਇਹ ਸੰਸਕ੍ਰਿਤ ਦਾ ਲਫ਼ਜ਼ 'ਨਿਦਾਨ' {निदान} ਹੈ ਜਿਸ ਦਾ ਅਰਥ ਹੈ 'ਅਖ਼ੀਰ, ਅੰਤ' (end, termination)। ਵੇਖੋ: "ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥" (ਬਿਲਾਵਲੁ ਮ: ੩)। "ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥" (ਸਲੋਕ ਮ: ੧, ਬਿਲਾਵਲ ਕੀ ਵਾਰ)। "ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥" (ਬਿਲਾਵਲੁ)। ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲੱਗਿਆਂ ਲਫ਼ਜ਼ "ਨਿਦਾਨਿ" ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ "ਫ਼ਨਖਾਨੈ" ਨਾਲ ਰਲਾਉਣਾ ਪੈਂਦਾ ਹੈ, ਇਸ 'ਅਨਵੈ' ਵਿਚ ਖਿੱਚ ਜਾਪਦੀ ਹੈ। ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ: "ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥" (ਗੌਂਡ)। ਇਸ ਪਰਮਾਣ ਵਿਚ ਦਾ ਲਫ਼ਜ਼ "ਨਿੰਦਕੁ" ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤ

SikhNet (Spanish)¿por qué no puedes entender que el mundo no es más que la casa de la muerte?(3-2)

Open this shabad (15 lines, Angs 793-794) →

Shabad Bhagat Ravidas Ji Raag Soohee

ਸੂਹੀ ॥

soohee |

Sant Singh KhalsaSoohee:
Manmohan SinghSuhi.
Manmohan Singh (Punjabi)ਸੂਹੀ।
SikhNet (Spanish)Suji

ਊਚੇ ਮੰਦਰ; ਸਾਲ ਰਸੋਈ ॥

aooche mandar; saal rasoee |

Sant Singh KhalsaYou may have lofty mansions, halls and kitchens.
Manmohan SinghMan has lofty mansions, halls and kitchens.
Manmohan Singh (Punjabi)ਇਨਸਾਨ ਪਾਸ ਉਚੇ ਮਹਿਲ, ਦਾਲਾਨ ਅਤੇ ਲੰਗਰਖਾਨੇ ਹਨ।
Fareedkot Teekaਜਿਨ ਕੋ ਜਾਨਤਾ ਔਰ ਕਹਿਤਾ ਹੈ ਏਹੁ ਮੇਰੇ ਊਚੇ ਮੰਦਰ ਹੈਂ, ਏਹੁ (ਸਾਲ ਰਸੋਈ) ਭੋਜਨ ਕਰਨੇ ਕੀ ਜਾਗਾ ਹੈ॥
Prof. Sahib Singh(ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?)

ਪਦ ਅਰਥ ਸਾਲ ਰਸੋਈ = ਰਸੋਈ ਸ਼ਾਲਾ, ਰਸੋਈ ਖ਼ਾਨੇ, ਰਸੋਈ-ਘਰ।

SikhNet (Spanish)Aunque uno tenga grandes mansiones y haga magníficos festines,

ਏਕ ਘਰੀ ਫੁਨਿ ਰਹਨੁ. ਨ ਹੋਈ ॥੧॥

ek gharee fun rehan. na hoee |1|

Sant Singh KhalsaBut you cannot stay in them, even for an instant, after death. ||1||
Manmohan SinghAfter death, he can remain not in them, even for a moment.
Manmohan Singh (Punjabi)ਮੌਤ ਦੇ ਮਗਰੋਂ ਉਹ ਉਨ੍ਹਾਂ ਵਿੱਚ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ।
Fareedkot Teekaਪੁਨ: ਮਰਨੇ ਕੇ ਪੀਛੇ ਏਕ ਘੜੀ ਭੀ ਤਿਨ ਮੇਂ ਰਹਿਣਾ ਨਹੀਂ ਹੋਤਾ ਹੈ॥੧॥
Prof. Sahib Singhਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥

ਪਦ ਅਰਥ ਫੁਨਿ = ਮੁੜ (ਭਾਵ, ਮੌਤ ਆਇਆਂ) ॥੧॥

SikhNet (Spanish)cuando el fin llega, uno no se puede quedar ni un momento más.(1)

ਇਹੁ ਤਨੁ ਐਸਾ; ਜੈਸੇ ਘਾਸ ਕੀ ਟਾਟੀ ॥

eihu tan aisaa; jaise ghaas kee ttaattee |

Sant Singh KhalsaThis body is like a house of straw.
Manmohan SinghThis body is like the tenement of straw.
Manmohan Singh (Punjabi)ਇਹ ਦੇਹ ਕੱਖਾਂ ਦੀ ਕੁੱਲੀ ਦੀ ਤਰ੍ਹਾਂ ਹੈ।
Fareedkot Teekaਏਹੁ ਤਨ ਐਸਾ ਹੈ ਜੈਸੇ ਘਾਸ ਕੀ ਟਾਟੀ ਬਾਂਧੀ ਹੋਈ ਹੋਤੀ ਹੈ, ਭਾਵ ਜੈਸੇ ਘਾਸ ਕੀ ਖਿੜਕੀ ਹੋਵੈ॥
Prof. Sahib Singh(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ।

ਪਦ ਅਰਥ ਟਾਟੀ = ਟੱਟੀ, ਛੱਪਰ।

SikhNet (Spanish)Este cuerpo es como una casa de paja que,

ਜਲਿ ਗਇਓ ਘਾਸੁ; ਰਲਿ ਗਇਓ ਮਾਟੀ ॥੧॥ ਰਹਾਉ ॥

jal geo ghaas; ral geo maattee |1| rahaau |

Sant Singh KhalsaWhen it is burnt, it mixes with dust. ||1||Pause||
Manmohan SinghWhen the grass is burnt, it is blended with the dust. Pause.
Manmohan Singh (Punjabi)ਜਦ ਘਾਅ ਸੜ ਜਾਂਦਾ ਹੈ ਤਾਂ ਇਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
Fareedkot Teekaਜਬ ਘਾਸ ਜਲ ਜਾਤਾ ਹੈ ਤਬ ਮਾਟੀ ਮੇਂ ਮਿਲ ਜਾਤਾ ਹੈ।☬ਪ੍ਰਸ਼ਨ: ਜਲਨੇ ਕੇ ਬਾਦ ਸਭੀ ਮਾਟੀ ਮੇਂ ਮਿਲਤੇ ਹੈਂ, ਇਸ ਦ੍ਰਿਸ੍ਟਾਂਤ ਮੇਂ ਕਉਨ ਸੀ ਬਸੇਸਤਾ ਹੈ?☬ਉੱਤਰ: ਜੈਸੇ ਕਾਸਟ ਕੋ ਭਸਮ ਹੋਤੇ ਦੇਰੀ ਹੈ ਤਿਸ ਕੀ ਅਪੇਖ੍ਯਾ ਕਰ ਘਾਸ ਬਹੁਤ ਹੀ ਜਲਦੀ ਮਾਟੀ ਰੂਪ ਹੋ ਜਾਤਾ ਹੈ। ਸਰੀਰ ਕੇ ਸੀਘ੍ਰ ਹੀ ਨਸ੍ਟ ਹੋਨੇ ਪਰ ਘਾਸ ਕੀ ਟਾਟੀ ਕਾ ਦ੍ਰਿਸਟਾਂਤੁ ਹੈ॥੧॥ ਰਹਾਉ ॥
Prof. Sahib Singhਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥
SikhNet (Spanish)cuando se quema, no deja nada más que polvo. (1-Pausa)

ਭਾਈ ਬੰਧ; ਕੁਟੰਬ ਸਹੇਰਾ ॥

bhaaee bandh; kuttanb saheraa |

Sant Singh KhalsaEven relatives, family and friends begin to say,
Manmohan SinghHis relations, family and friends, begin to say,
Manmohan Singh (Punjabi)ਉਸ ਦੇ ਸਨਬੰਧੀ, ਵਹੁਟੀ ਅਤੇ ਮਿੱਤਰ, ਕਹਿਣ ਲੱਗ ਜਾਂਦੇ ਹਨ,
Fareedkot Teekaਭਾਈ ਸਕੇ ਔਰ ਜੋ (ਬੰਧ) ਸੰਬੰਧੀ ਔਰ ਜੋ ਕੁਟੰਬ ਕੇ ਲੋਗ ਤਥਾ ਜੋ (ਸਹੇਰਾ) ਮਿਤ੍ਰ ਥੇ॥
Prof. Sahib Singh(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ-

ਪਦ ਅਰਥ ਭਾਈ ਬੰਧ = ਰਿਸ਼ਤੇਦਾਰ। ਸਹੇਰਾ = ਸਾਥੀ, ਯਾਰ ਮਿੱਤ੍ਰ।

SikhNet (Spanish)Todos tus parientes, tu familia y tus amigos te abandonan al final y gritan:

ਓਇ ਭੀ ਲਾਗੇ; ਕਾਢੁ ਸਵੇਰਾ ॥੨॥

oe bhee laage; kaadt saveraa |2|

Sant Singh Khalsa"Take his body out, immediately!" ||2||
Manmohan SinghTake him out quickly.
Manmohan Singh (Punjabi)ਇਸ ਨੂੰ ਛੇਤੀ ਬਾਹਰ ਲੈ ਜਾਓ।
Fareedkot Teekaਓਇ ਭੀ ਕਹਨੇ ਲਾਗੇ (ਕਾਢੁ ਸਵੇਰਾ) ਮੁਰਦੇ ਕੋ ਘਰ ਤੇ ਕਾਢੋ ਸੀਘ੍ਰਤਾ ਕਰੋ ਅਬ ਵਖਤ ਹੈ॥
Prof. Sahib Singhਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥

ਪਦ ਅਰਥ ਲਾਗੇ = ਕਹਿਣ ਲੱਗ ਪੈਂਦੇ ਹਨ। ਸਵੇਰਾ = ਸੁਵਖਤੇ, ਛੇਤੀ ॥੨॥

SikhNet (Spanish)llévenselo de aquí tan pronto como sea posible. (2)

ਘਰ ਕੀ ਨਾਰਿ; ਉਰਹਿ ਤਨ ਲਾਗੀ ॥

ghar kee naar; ureh tan laagee |

Sant Singh KhalsaAnd the wife of his house, who was so attached to his body and heart,
Manmohan SinghThe wife of his house, who used to remain clasped to his body and heart,
Manmohan Singh (Punjabi)ਉਸ ਦੇ ਗ੍ਰਿਹ ਦੀ ਵਹੁਟੀ ਜੋ ਉਸ ਦੇ ਸਰੀਰ ਤੇ ਦਿਲ ਨਾਲ ਲੱਗੀ ਰਹਿੰਦੀ ਸੀ,
Fareedkot Teekaਘਰ ਕੀ ਜੋ ਇਸਤ੍ਰੀ ਰਿਦੇ ਸਾਥ ਲਗੀ ਰਹਿਤੀ ਥੀ॥
Prof. Sahib Singhਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ,

ਪਦ ਅਰਥ ਘਰ ਕੀ ਨਾਰਿ = ਆਪਣੀ ਵਹੁਟੀ। ਉਰਹਿ = ਛਾਤੀ ਨਾਲ।

SikhNet (Spanish)Tu esposa que hoy permanece todo el tiempo abrazada a ti,

ਉਹ ਤਉ; ਭੂਤੁ ਭੂਤੁ ਕਰਿ ਭਾਗੀ ॥੩॥

auh tau; bhoot bhoot kar bhaagee |3|

Sant Singh Khalsaruns away, crying out, "Ghost! Ghost!" ||3||
Manmohan Singhshe cries out "Ghost, Ghost" and runs away from him.
Manmohan Singh (Punjabi)ਉਹ ਤਾਂ "ਪ੍ਰੇਤ ਪ੍ਰੇਤ" ਪੁਕਾਰਦੀ ਹੋਈ ਉਸ ਕੋਲੋਂ ਦੂਰ ਭੱਜ ਜਾਂਦੀ ਹੈ।
Fareedkot Teekaਵਹ ਤੌ ਭੂਤ ਭੂਤ ਕਹ ਕਰ ਭਾਗ ਗਈ, ਭਾਵ ਉਸੀ ਪਤੀ ਪਾਸ ਏਕਲੀ ਰਾਤ੍ਰ ਭਰ ਭੀ ਨ ਰਹਿ ਸਕੀ, ਕਹਿਤੀ ਹੈ ਮੇਰੇ ਕੋ ਭੈ ਆਵਤਾ ਹੈ॥੩॥
Prof. Sahib Singhਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ॥੩॥

ਪਦ ਅਰਥ ਭੂਤੁ = ਗੁਜ਼ਰ ਗਿਆ ਹੈ, ਮਰ ਗਿਆ ਹੈ। ਭਾਗੀ = ਪਰੇ ਹਟ ਜਾਂਦੀ ਹੈ ॥੩॥

SikhNet (Spanish)huirá de ti cuando te vea hecho un cadáver.(3)

ਕਹਿ ਰਵਿਦਾਸ; ਸਭੈ ਜਗੁ ਲੂਟਿਆ ॥

keh ravidaas; sabhai jag loottiaa |

Sant Singh KhalsaSays Ravi Daas, the whole world has been plundered,
Manmohan SinghSays Ravidas, death has plundered the whole world,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੌਤ ਨੇ ਸਾਰੇ ਜਹਾਨ ਨੂੰ ਲੁੱਟ ਲਿਆ ਹੈ,
Fareedkot Teekaਰਵਿਦਾਸ ਜੀ ਕਹਤੇ ਹੈਂ: ਸਭ ਜਗਤ ਸਬੰਧੀ ਵਾ ਬਿਕਾਰੋਂ ਰੂਪੀ ਲੁਟੇਰਿਓਂ ਨੇ ਲੂਟਿਆ ਹੈ॥
Prof. Sahib Singhਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ,

ਪਦ ਅਰਥ ਕਹਿ = ਕਹੇ, ਆਖਦਾ ਹੈ। ਲੂਟਿਆ = ਠੱਗਿਆ ਜਾ ਰਿਹਾ ਹੈ।

SikhNet (Spanish)Dice Ravidas, el mundo entero está siendo saqueado por la muerte,

ਹਮ ਤਉ; ਏਕ ਰਾਮੁ ਕਹਿ ਛੂਟਿਆ ॥੪॥੩॥

ham tau; ek raam keh chhoottiaa |4|3|

Sant Singh Khalsabut I have escaped, chanting the Name of the One Lord. ||4||3||
Manmohan Singhbut I have escaped by uttering the Name of the One Lord.
Manmohan Singh (Punjabi)ਪ੍ਰੰਤੂ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਗਿਆ ਹਾਂ।
Fareedkot Teekaਮੈਂ ਤੋ ਏਕ ਰਾਮ ਨਾਮ ਕਹਕੇ ਛੂਟਿਆ ਹੂੰ॥੪॥੩॥
Prof. Sahib Singhਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥

ਪਦ ਅਰਥ ਤਉ = ਤਾਂ ॥੪॥੩॥

* ਸ਼ਬਦ ਦਾ ਭਾਵ: ਇਥੇ ਚੰਦ-ਰੋਜ਼ਾ ਟਿਕਾਣਾ ਹੈ। ਅਸਲ ਸਾਥੀ ਪਰਮਾਤਮਾ ਹੀ ਹੈ।

SikhNet (Spanish)pero yo estoy emancipado, pues vivo en mi Dios.(4-3)

Open this shabad →

Shabad Sheikh Farid Ji Raag Soohee

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaRaag Soohee, The Word Of Shaykh Fareed Jee:
Manmohan SinghThere is but one God, By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

raag soohee baanee sekh fareed jee kee |

Sant Singh KhalsaOne Universal Creator God. By The Grace Of The True Guru:
Manmohan SinghRag Suhi Hymns of. Sheikh Farid Ji.
Manmohan Singh (Punjabi)ਰਾਗੁ ਸੂਹੀ ਸ਼ਬਦ। ਸ਼ੇਖ ਫਰੀਦ ਜੀ ਦੇ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Rag Suji, palabras del Jeque Farid-yi

ਤਪਿ ਤਪਿ ਲੁਹਿ ਲੁਹਿ; ਹਾਥ ਮਰੋਰਉ ॥

tap tap luhi luhi; haath marorau |

Sant Singh KhalsaBurning and burning, writhing in pain, I wring my hands.
Manmohan SinghCeaselessly burning and inflaming, I wring my hands.
Manmohan Singh (Punjabi)ਲਗਾਤਾਰ ਸੜਦੀ ਤੇ ਮਚਦੀ ਹੋਈ, ਮੈਂ ਆਪਣੇ ਹੱਥ ਮਰੋੜਦੀ ਹਾਂ।
Fareedkot Teekaਤਪ ਕੋ ਤਪਤੀ ਹੂਈ, ਲੋਹੇ ਸਮ (ਲੁਹਿ) ਜਲਤੀ ਹੂਈ ਵਾ ਤਪ ਤਪ ਜਲ ਜਲ ਹਾਥ ਮਰੋੜਤੀ ਹੂੰ, ਭਾਵ ਅਤੀ ਕਸ੍ਟ ਪਾਵਤੀ ਹੂੰ॥
Prof. Sahib Singhਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,

ਪਦ ਅਰਥ ਤਪਿ ਤਪਿ = ਖਪ ਖਪ ਕੇ, ਦੁਖੀ ਹੋ ਹੋ ਕੇ। ਲੁਹਿ ਲੁਹਿ = ਲੁੱਛ ਲੁੱਛ ਕੇ, ਤੜਪ ਤੜਪ ਕੇ। ਹਾਥ ਮਰੋਰਉ = ਮੈਂ ਹੱਥ ਮਲਦੀ ਹਾਂ, ਮੈਂ ਪਛੁਤਾਉਂਦੀ ਹਾਂ।

SikhNet (Spanish)Me retuerzo de dolor y remordimiento;

ਬਾਵਲਿ ਹੋਈ; ਸੋ ਸਹੁ ਲੋਰਉ ॥

baaval hoee; so sahu lorau |

Sant Singh KhalsaI have gone insane, seeking my Husband Lord.
Manmohan SinghSeeking out that Spouse of mine I am gone crazy Thou.
Manmohan Singh (Punjabi)ਉਸ ਆਪਣੇ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ।
Fareedkot Teekaਬਾਵਲੀ ਹੂਈ ਹੂਈ ਸੋ (ਸਹੁ) ਪਤੀ ਪਰਮਾਤਮਾ ਕੋ ਚਾਹਤੀ ਹੂੰ॥
Prof. Sahib Singhਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ।

ਪਦ ਅਰਥ ਬਾਵਲਿ = ਕਮਲੀ, ਝੱਲੀ। ਲੋਰਉ = ਮੈਂ ਲੱਭਦੀ ਹਾਂ।

SikhNet (Spanish)como loco busco por fuera de mí a mi Dios.

ਤੈ ਸਹਿ ਮਨ ਮਹਿ; ਕੀਆ ਰੋਸੁ ॥

tai seh man meh; keea ros |

Sant Singh KhalsaO my Husband Lord, You are angry with me in Your Mind.
Manmohan SinghO Spouse art angry with me in Thy mind.
Manmohan Singh (Punjabi)ਤੂੰ, ਹੇ ਕੰਤ! ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈਂ।
Fareedkot Teeka(ਤੈ) ਤਿਸ ਸਹੁ ਨੇ ਮਨ ਮੇਂ ਕ੍ਰੋਧ ਕੀਆ ਹੈ॥
Prof. Sahib Singhਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।

ਪਦ ਅਰਥ ਸਹਿ = ਸਹ ਨੇ, ਖਸਮ ਨੇ। ਰੋਸੁ = ਗੁੱਸਾ।

SikhNet (Spanish)Mi Señor está descontento conmigo,

ਮੁਝੁ ਅਵਗਨ; ਸਹ. ਨਾਹੀ ਦੋਸੁ ॥੧॥

mujh avagan; seh. naahee dos |1|

Sant Singh KhalsaThe fault is with me, and not with my Husband Lord. ||1||
Manmohan SinghIn me are demerits. The fault lies not with my Spouse.
Manmohan Singh (Punjabi)ਮੇਰੇ ਵਿੱਚ ਬਦੀਆਂ ਹਨ। ਮੇਰੇ ਕੰਤ ਦਾ ਕੋਈ ਕਸੂਰ ਨਹੀਂ।
Fareedkot Teekaਮੇਰੇ ਮੇਂ ਅਉਗਣ ਹੈਂ, ਪਤੀ ਮੇਂ ਦੋਸ ਨਹੀਂ ਹੈ॥੧॥
Prof. Sahib Singhਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥

ਪਦ ਅਰਥ ਸਹ = ਖਸਮ ਦਾ ॥੧॥

SikhNet (Spanish)pero la maldad está en mí y Dios no tiene nada que ver.(1)

ਤੈ ਸਾਹਿਬ ਕੀ; ਮੈ ਸਾਰ. ਨ ਜਾਨੀ ॥

tai saahib kee; mai saar. na jaanee |

Sant Singh KhalsaO my Lord and Master, I do not know Your excellence and worth.
Manmohan SinghMy Lord, I know not Thy worth.
Manmohan Singh (Punjabi)ਮੇਰੇ ਸੁਆਮੀ ਮੈਂ ਤੈਰੀ ਕਦਰ ਨਹੀਂ ਜਾਣਦੀ।
Fareedkot Teeka(ਤੈ) ਤਿਸ ਸਾਹਿਬ ਕੀ ਮੈਂਨੇ ਖਬਰ ਨਹੀਂ ਜਾਨੀ॥
Prof. Sahib Singhਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ।

ਪਦ ਅਰਥ ਸਾਰ = ਕਦਰ।

SikhNet (Spanish)Nunca he conocido la Gloria de mi Señor

ਜੋਬਨੁ ਖੋਇ; ਪਾਛੈ ਪਛੁਤਾਨੀ ॥੧॥ ਰਹਾਉ ॥

joban khoe; paachhai pachhutaanee |1| rahaau |

Sant Singh KhalsaHaving wasted my youth, now I come to regret and repent. ||1||Pause||
Manmohan SinghLosing my youth, I repent afterwards. Pause.
Manmohan Singh (Punjabi)ਆਪਣੀ ਜੁਆਨੀ ਗੁਆ ਕੇ, ਮੈਂ ਮਗਰੋਂ ਪਸਚਾਤਾਪ ਕਰਦੀ ਹਾਂ। ਠਹਿਰਾਉ।
Fareedkot Teekaਮਾਨੁਖ ਜਨਮ ਰੂਪ ਵਾ ਪ੍ਰੇਮ ਰੂਪ ਜੋਬਨ ਕੋ ਗਵਾਇ ਕਰ ਪੀਛੇ ਸੇ ਪਸਚਾਤਾਪ ਕਰਤੀ ਰਹੀ ਹੂੰ॥੧॥ ਰਹਾਉ ॥☬ਪ੍ਰਸ਼ਨ:
Prof. Sahib Singhਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥

ਪਦ ਅਰਥ ਖੋਇ = ਗਵਾ ਕੇ ॥੧॥ ਰਹਾਉ ॥

SikhNet (Spanish)y ahora que he desperdiciado mi juventud me lamento. (1-Pausa)

ਕਾਲੀ ਕੋਇਲ; ਤੂ ਕਿਤ ਗੁਨ ਕਾਲੀ ॥

kaalee koeil; too kit gun kaalee |

Sant Singh KhalsaO black bird, what qualities have made you black?
Manmohan SinghO black cuckoo, what qualities have rendered thee black?
Manmohan Singh (Punjabi)ਹੇ ਕਾਲੀ ਕੋਕਲੇ! ਕਿਹੜਿਆਂ ਲੱਛਣਾਂ ਨੇ ਤੈਨੂੰ ਸਿਆਹ ਕਰ ਦਿੱਤਾ ਹੈ।
Fareedkot Teekaਹੇ (ਕਾਲੀ ਕੋਇਲ) ਵੈਰਾਗਵਾਨ ਜਗ੍ਯਾਸੂ! ਤੂੰ ਦੁਖੀ ਕੈਸੇ ਹੈਂ?☬ਉੱਤ੍ਰ:
Prof. Sahib Singh(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ?

ਪਦ ਅਰਥ ਕਿਤ ਗੁਨ = ਕਿਨ੍ਹਾਂ ਗੁਣਾਂ ਦੇ ਕਾਰਨ।

SikhNet (Spanish)Oh codorniz, ¿por qué te has vuelto negra?

ਅਪਨੇ ਪ੍ਰੀਤਮ ਕੇ; ਹਉ ਬਿਰਹੈ ਜਾਲੀ ॥

apane preetam ke; hau birahai jaalee |

Sant Singh Khalsa"I have been burnt by separation from my Beloved."
Manmohan SinghI have been burnt by separation from my Beloved.
Manmohan Singh (Punjabi)ਮੈਨੂੰ ਮੇਰੇ ਪਿਆਰੇ ਦੇ ਵਿਛੋੜੇ ਨੇ ਸਾੜ ਸੁੱਟਿਆ ਹੈ।
Fareedkot Teekaਅਪਨੇ ਪ੍ਰੀਤਮ ਕੇ ਬਿ੍ਯੋਗ ਨੇ ਮੇਂ ਜਾਲੀ ਹੂੰ, ਭਾਵ ਮੇਰੇ ਕੋ ਪਤੀ ਕਾ ਵਿਛੋੜਾ ਹੈ॥
Prof. Sahib Singh(ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ।

ਪਦ ਅਰਥ ਹਉ = ਮੈਂ। ਬਿਰਹੈ = ਵਿਛੋੜੇ ਵਿਚ। ਜਾਲੀ = ਸਾੜੀ।

SikhNet (Spanish)Y dice, me he puesto negra por la separación de mi Esposo,

ਪਿਰਹਿ ਬਿਹੂਨ; ਕਤਹਿ ਸੁਖੁ ਪਾਏ ॥

pireh bihoon; kateh sukh paae |

Sant Singh KhalsaWithout her Husband Lord, how can the soul-bride ever find peace?
Manmohan SinghWithout her Groom, how can she ever obtain peace?
Manmohan Singh (Punjabi)ਆਪਣੇ ਵਰਤੇ ਦੇ ਬਿਨਾਂ, ਉਹ ਕਦੇ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?
Fareedkot Teekaਪਿਰੀ ਸੇ (ਬਿਹੂਨ) ਬਿਨਾਂ ਕੈਸੇ ਸੁਖ ਕੋ ਪਾਊਂ॥
Prof. Sahib Singh(ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?
SikhNet (Spanish)dime, ¿cómo puede uno estar sin Dios y en paz?

ਜਾ ਹੋਇ ਕ੍ਰਿਪਾਲੁ; ਤਾ ਪ੍ਰਭੂ ਮਿਲਾਏ ॥੨॥

jaa hoe kripaal; taa prabhoo milaae |2|

Sant Singh KhalsaWhen He becomes merciful, then God unites us with Himself. ||2||
Manmohan SinghWhen the Lord becomes merciful, then He unites me with Himself.
Manmohan Singh (Punjabi)ਜਦ ਸਾਹਿਬ ਮਿਹਰਬਾਨ ਹੋ ਜਾਂਦਾ ਹੈ ਤਦ ਉਹ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੌ ਗੁਰੂ ਕ੍ਰਿਪਾਲ ਹੋਹਿ ਤੌ ਪ੍ਰਭੂ ਕੋ ਮਿਲਾਵੇਗਾ॥੨॥
Prof. Sahib Singh(ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥
SikhNet (Spanish)Cuando el Señor tiene Compasión de nosotros, nos une en Su Ser.(2)

ਵਿਧਣ ਖੂਹੀ; ਮੁੰਧ ਇਕੇਲੀ ॥

vidhan khoohee; mundh ikelee |

Sant Singh KhalsaThe lonely soul-bride suffers in the pit of the world.
Manmohan SinghThe lonesome bride writhes in the world well.
Manmohan Singh (Punjabi)ਸੰਸਾਰ ਦੇ ਖੂਹ ਵਿੱਚ ਕੱਲਮਕੱਲੀ ਪਤਨੀ ਦੁੱਖ ਭੋਗ ਰਹੀ ਹੈ।
Fareedkot Teeka(ਵਿਧਣ) ਦੁਖ ਰੂਪ ਸੰਸਾਰ ਵਿਖੇ ਮੈਂ (ਮੁੰਧ) ਇਸਤ੍ਰੀ ਇਕੇਲੀ॥
Prof. Sahib Singh(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ)

ਪਦ ਅਰਥ ਵਿਧਣ = (ਵਿਧ੍ਵਨ) ਕੰਬਾਉਣ ਵਾਲੀ, ਡਰਾਉਣ ਵਾਲੀ, ਭਿਆਨਕ। ਮੁੰਧ = ਇਸਤ੍ਰੀ।

SikhNet (Spanish)En el pozo solitario del mundo el Alma se retuerce sola.

ਨਾ ਕੋ ਸਾਥੀ; ਨਾ ਕੋ ਬੇਲੀ ॥

naa ko saathee; naa ko belee |

Sant Singh KhalsaShe has no companions, and no friends.
Manmohan SinghShe has neither a mate, nor a friend.
Manmohan Singh (Punjabi)ਉਸ ਦੀ ਨਾਂ ਕੋਈ ਸਾਥਣ ਹੈ, ਨਾਂ ਹੀ ਸੱਜਣੀ।
Fareedkot Teekaਨਾ ਕੋਈ ਇਸ ਲੋਕ ਕਾ ਸਾਥੀ ਹੈ ਅਰੁ ਨ ਕੋਈ ਪ੍ਰਲੋਕ ਕਾ ਹੀ ਬੇਲੀ ਹੈ॥
Prof. Sahib Singhਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ।
SikhNet (Spanish)Ahí no tiene ni un amigo y ni un guía.

ਕਰਿ ਕਿਰਪਾ ਪ੍ਰਭਿ; ਸਾਧਸੰਗਿ ਮੇਲੀ ॥

kar kirapaa prabh; saadhasang melee |

Sant Singh KhalsaIn His Mercy, God has united me with the Saadh Sangat, the Company of the Holy.
Manmohan SinghIn His mercy the Lord has united me with the society of the saints.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਸਤਿ ਸੰਗਤ ਨਾਲ ਮਿਲਾ ਦਿੱਤਾ ਹੈ।
Fareedkot Teekaਜਬ ਪ੍ਰਭੂ ਨੇ ਕ੍ਰਿਪਾ ਕਰ ਕੇ ਮੈਂ ਸੰਤੋਂ ਕੇ ਸੰਗ ਮੇਲੀ ਹੂੰ॥
Prof. Sahib Singhਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਸਾਧ ਸੰਗਿ = ਸਤ ਸੰਗ ਵਿਚ।

SikhNet (Spanish)En Su Misericordia el Señor la conduce hasta la Sociedad de los Santos,

ਜਾ ਫਿਰਿ ਦੇਖਾ; ਤਾ ਮੇਰਾ ਅਲਹੁ ਬੇਲੀ ॥੩॥

jaa fir dekhaa; taa meraa alahu belee |3|

Sant Singh KhalsaAnd when I look again, then I find God as my Helper. ||3||
Manmohan SinghWhen I look again, then I find God as my Helper.
Manmohan Singh (Punjabi)ਜਦ ਮੈਂ ਮੁੜ ਕੇ ਵੇਖਦਾ ਹਾਂ, ਤਦ ਮੈਂ ਵਾਹਿਗੁਰੂ ਨੂੰ ਆਪਣਾ ਮਦਦਗਾਰ ਪਾਉਂਦਾ ਹਾਂ।
Fareedkot Teekaਜੋ ਸੰਸਾਰ ਕੀ ਤਰਫੋਂ ਫਿਰ ਕੇ ਅੰਤਰ ਮੁਖ ਹੋ ਕਰ ਦੇਖਿਆ ਹੈ, ਤੌ ਹਮ ਕੋ (ਅਲਹੁ) ਪਰਮੇਸਰ ਹੀ (ਬੇਲੀ) ਮਿਤ੍ਰ, ਭਾਵ ਰੱਖ੍ਯਕ ਨਜਰ ਆਇਆ ਹੈ॥੩॥
Prof. Sahib Singh(ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥

ਪਦ ਅਰਥ ਬੇਲੀ = ਮਦਦਗਾਰ ॥੩॥

SikhNet (Spanish)y ahora, a dónde sea que voltea a ver, ve a Dios, su Único Amigo. (3)

ਵਾਟ ਹਮਾਰੀ; ਖਰੀ ਉਡੀਣੀ ॥

vaatt hamaaree; kharee uddeenee |

Sant Singh KhalsaThe path upon which I must walk is very depressing.
Manmohan SinghVery saddening is the path, that I am to tread.
Manmohan Singh (Punjabi)ਬੜਾ ਉਦਾਸ ਕਰਨ ਵਾਲਾ ਹੈ ਮਾਰਗ, ਜਿਸ ਤੇ ਮੈਂ ਟੁਰਨਾ ਹੈ।
Fareedkot Teekaਜਿਸ ਜਮ ਮਾਰਗ ਮੇਂ ਚਲਨਾ ਹੈ, ਸੋ ਹਮਾਰੀ ਵਾਟ (ਖਰੀ ਉਡੀਣੀ) ਅਤੀ ਉਦਾਸ, ਭਾਵ ਦੁਖਦਾਈ ਹੈ; ਵਾ ਮੌਤ ਹਮਾਰੀ ਵਾਟ (ਉਡੀਣੀ) ਉਡੀਕਤੀ ਹੈ॥☬ਵਹੁ ਕੈਸੀ ਹੈ?
Prof. Sahib Singhਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,

ਪਦ ਅਰਥ ਵਾਟ = ਜੀਵਨ-ਸਫ਼ਰ। ਉਡੀਣੀ = ਦੁਖਦਾਈ, ਚਿੰਤਾਤੁਰ ਕਰਨ ਵਾਲੀ।

SikhNet (Spanish)El traicionero sendero al más allá me pone triste,

ਖੰਨਿਅਹੁ ਤਿਖੀ; ਬਹੁਤੁ ਪਿਈਣੀ ॥

khaniahu tikhee; bahut pieenee |

Sant Singh KhalsaIt is sharper than a two-edged sword, and very narrow.
Manmohan SinghIt is sharper than the two-edged sword, and exceedingly narrow.
Manmohan Singh (Punjabi)ਇਹ ਖੰਡੇ ਨਾਲੋਂ ਤੇਜ਼ ਹੈ ਅਤੇ ਨਿਹਾਇਤ ਹੀ ਤੰਗ ਹੈ।
Fareedkot Teeka(ਖੰਨਿਅਹੁ) ਖੰਡੇ ਤੇ ਤਿੱਖੀ ਹੈ ਔਰ ਬਹੁਤ ਹੀ (ਪਿਈਣੀ) ਪਤਲੀ ਹੈ॥
Prof. Sahib Singhਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ।

ਪਦ ਅਰਥ ਖੰਨਿਅਹੁ = ਖੰਡੇ ਨਾਲੋਂ। ਪਿਈਣੀ = ਤੇਜ਼ ਧਾਰ ਵਾਲੀ, ਪਤਲੀ।

SikhNet (Spanish)pues es más filoso que una navaja y más fino que un cabello.

ਉਸੁ ਊਪਰਿ ਹੈ ਮਾਰਗੁ ਮੇਰਾ ॥

aus aoopar hai maarag meraa |

Sant Singh KhalsaThat is where my path lies.
Manmohan SinghOn that lies my path.
Manmohan Singh (Punjabi)ਉੇਸ ਦੇ ਉਪਰ ਹੈ ਮੇਰਾ ਰਸਤਾ।
Fareedkot Teekaਉਸ ਉਪਰ ਮੇਰਾ ਮਾਰਗੁ ਹੈ, ਭਾਵ ਉਸ ਰਸਤੇ ਅਸਮਦਾਦਿ ਜੀਵੋਂ ਕਾ ਚਲਨਾ ਹੋਵੈਗਾ॥
Prof. Sahib Singhਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ।
SikhNet (Spanish)Tengo que caminar en este sendero solo.

ਸੇਖ ਫਰੀਦਾ; ਪੰਥੁ ਸਮੑਾਰਿ ਸਵੇਰਾ ॥੪॥੧॥

sekh fareedaa; panth samaar saveraa |4|1|

Sant Singh KhalsaO Shaykh Fareed, think of that path early on. ||4||1||
Manmohan SinghO Sheikh Farid, think of that path as early as possible.
Manmohan Singh (Punjabi)ਹੇ ਸ਼ੇਖ ਫਰੀਦ! ਜਿੰਨੀ ਛੇਤੀ ਹੋ ਸਕੇ ਤੂੰ ਆਪਣੇ ਰਸਤੇ ਨੂੰ ਖਿਆਲ ਕਰ।
Fareedkot Teekaਸੇਖ ਫਰੀਦ ਜੀ ਕਹਤੇ ਹੈਂ: ਵਹੁ ਰਸਤਾ ਵਾ ਪਰਮੇਸਰ ਕੋ ਯਾਦੁ ਕਰੁ ਅਜੇ (ਸਵੇਰਾ) ਸਵਖਤਾ, ਭਾਵ ਸਮਾਂ ਹੈ॥੪॥੧॥
Prof. Sahib Singhਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥

ਪਦ ਅਰਥ ਸਮ੍ਹ੍ਹਾਰਿ = ਸੰਭਾਲ। ਸਵੇਰਾ = ਸੁਵਖਤੇ ॥੪॥੧॥

SikhNet (Spanish)Dice Farid, oh Dios, permanece conmigo para que pueda regresar sano y salvo a Tu Sendero lo más pronto posible.(4-1)

Open this shabad →

Shabad Sheikh Farid Ji Raag Soohee

ਸੂਹੀ ਲਲਿਤ ॥

soohee lalit |

Sant Singh KhalsaSoohee, Lalit:
Manmohan SinghSuhi, Lalit.
Manmohan Singh (Punjabi)ਸੂਹੀ ਲਲਿਤ।
SikhNet (Spanish)Suji, Lalit

ਬੇੜਾ ਬੰਧਿ. ਨ ਸਕਿਓ; ਬੰਧਨ ਕੀ ਵੇਲਾ ॥

berraa bandh. na sakio; bandhan kee velaa |

Sant Singh KhalsaYou were not able to make yourself a raft when you should have.
Manmohan SinghThou couldest not make the raft at the time, when thou oughtest to have made it.
Manmohan Singh (Punjabi)ਤੂੰ ਉਸ ਵਕਤ ਤੁਲਹੜਾ ਨਹੀਂ ਬਣਾ ਸਕਿਆ ਜਦੋਂ ਤੈਨੂੰ ਬਣਾਉਣਾ ਚਾਹੀਦਾ ਸੀ।
Fareedkot Teekaਹੇ ਜੀਵ! ਜਪ ਤਪ ਕਾ ਬੇੜਾ ਬੰਧਨੇ ਕੋ ਤਬ ਸਾਮਰਥ ਨਹੀਂ ਹੋਇਆ ਜਬ ਬੰਨਣੇ ਕਾ ਵੇਲਾ ਥਾ, ਭਾਵ ਜਬ ਜੁਬਾ ਅਵਸਥਾ ਥੀ ਤਬ ਸਾਧਨ ਨ ਕੀਏ॥
Prof. Sahib Singh(ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ,

ਪਦ ਅਰਥ ਬੇੜਾ = ਨਾਮ-ਸਿਮਰਨ ਰੂਪ ਬੇੜਾ, 'ਜਪ ਤਪ ਕਾ' ਬੇੜਾ। ਬੰਧਿ ਨ ਸਕਿਓ = (ਕਸੁੰਭੇ ਨੂੰ ਹੀ ਹੱਥ ਪਾਈ ਰੱਖਣ ਕਰਕੇ ਜੀਵ) ਤਿਆਰ ਨਾਹ ਕਰ ਸਕਿਆ। ਬੰਧਨ ਕੀ ਵੇਲਾ = (ਬੇੜਾ) ਤਿਆਰ ਕਰਨ ਦੀ ਉਮਰੇ।

SikhNet (Spanish)Cuando pude construir mi barco, no lo hice,

ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥੧॥

bhar saravar jab aoochhalai; tab taran duhelaa |1|

Sant Singh KhalsaWhen the ocean is churning and over-flowing, then it is very difficult to cross over it. ||1||
Manmohan SinghWhen the sea is full and overflowing, then it is difficult to cross over.
Manmohan Singh (Punjabi)ਜਦ ਸਮੁੰਦਰ ਪਰੀਪੂਰਨ ਹੋ ਉਛਲਦਾ ਹੈ, ਤਦ ਇਸ ਨੂੰ ਪਾਰ ਕਰਨਾ ਕਠਨ ਹੈ।
Fareedkot Teekaਜਬ ਇੰਦ੍ਰੇ ਰੂਪ ਸਰੋਵਰ ਭਰਕੇ ਉਛਲੇ, ਭਾਵ ਜਬ ਬ੍ਰਿਧ ਅਵਸਥਾ ਮੇਂ ਇੰਦ੍ਰੇ ਸਿਥਲ ਹੋ ਗਏ; ਵਾ ਬ੍ਰਿਧਤਾ ਰੂਪ ਸਮੁੰਦ੍ਰ ਭਰ ਕੇ ਜਬ ਰੋਗੋਂ ਰੂਪ ਤਰੰਗ ਉਛਲੇਂਗੇ ਤਬ ਬਿਕਾਰੋਂ ਰੂਪ ਨਦੀ ਕਾ ਤਰਣਾਂ ਕਠਨ ਹੋ ਜਾਵੇਗਾ, ਭਾਵ ਤਬ ਜਪ ਤਪ ਨਾ ਹੋ ਸਕੇਗਾ॥੧॥
Prof. Sahib Singhਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ॥੧॥

ਪਦ ਅਰਥ ਭਰਿ = (ਵਿਕਾਰਾਂ ਨਾਲ ਨਕਾ ਨਕ) ਭਰ ਕੇ। ਦੁਹੇਲਾ = ਔਖਾ ॥੧॥

SikhNet (Spanish)y ahora que las olas han crecido, ¿cómo puedo ser llevado a través?(1)

ਹਥੁ. ਨ ਲਾਇ ਕਸੁੰਭੜੈ; ਜਲਿ ਜਾਸੀ ਢੋਲਾ ॥੧॥ ਰਹਾਉ ॥

hath. na laae kasunbharrai; jal jaasee dtolaa |1| rahaau |

Sant Singh KhalsaDo not touch the safflower with your hands; its color will fade away, my dear. ||1||Pause||
Manmohan SinghTouch thou not the saf-flower with thy hand, its colour shall fade away, my dear. Pause.
Manmohan Singh (Punjabi)ਤੂੰ ਕਸੁੰਭੇ ਦੇ ਫੁੱਲ ਨੂੰ ਆਪਣਾ ਹੱਥ ਨਾਂ ਲਾ, ਇਸ ਦਾ ਰੰਗ ਨਾਸ ਹੋ ਜਾਏਗਾ, ਮੇਰਿਆ ਪ੍ਰੀਤਮਾਂ! ਠਹਿਰਾਉ।
Fareedkot Teekaਹੇ ਪ੍ਯਾਰੇ! ਵਿਖਯੋਂ ਰੂਪ ਕਸੁੰਭੇ ਕੋ ਮਨ ਰੂਪ ਹੱਥ ਨਾ ਲਗਾਉ। ਪੁਨੋਂ ਕੀ ਖੀਣਤਾ ਰੂਪ ਜਲ ਕਰ ਕੇ ਵਿਸੇ ਭੋਗ ਚਲੇ ਜਾਵੇਂਗੇ। ਵਾ ਕਿਸੀ ਦੇਸ ਮੇਂ ਅਗਨੀ ਕੋ ਕਸੁੰਭਾ ਕਹਤੇ ਹੈਂ, ਜੋ ਇਨ ਮੇਂ ਮਨ ਲਗਾਵੇਂਗਾ ਤਬ ਦਗਧ ਹੋ ਜਾਵੇਂਗਾ॥੧॥ ਰਹਾਉ ॥
Prof. Sahib Singhਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਢੋਲਾ = ਹੇ ਮਿੱਤਰ! ਜਲਿ ਜਾਸੀ = (ਕਸੁੰਭਾ) ਸੜ ਜਾਇਗਾ, ਕਸੁੰਭੇ ਦਾ ਰੰਗ ਬਹੁਤਾ ਚਿਰ ਰਹਿਣ ਵਾਲਾ ਨਹੀਂ, ਮਾਇਆ ਦੀ ਮੌਜ ਥੋੜੇ ਦਿਨ ਹੀ ਰਹਿੰਦੀ ਹੈ। ਹਥੁ ਨ ਲਾਇ ਕਸੁੰਭੜੈ = ਭੈੜੇ ਕਸੁੰਭੇ ਨੂੰ ਹੱਥ ਨ ਲਾ, ਚੰਦ੍ਰੀ ਮਾਇਆ ਨਾਲ ਨਾਹ ਜੋੜੀ ਰੱਖ ॥੧॥ ਰਹਾਉ ॥

SikhNet (Spanish)No te enamores del azafrán, oh vida, pues su color se va a desvanecer. (1-Pausa)

ਇਕ ਆਪੀਨੑੈ ਪਤਲੀ; ਸਹ ਕੇਰੇ ਬੋਲਾ ॥

eik aapeenai patalee; seh kere bolaa |

Sant Singh KhalsaFirst, the bride herself is weak, and then, her Husband Lord's Order is hard to bear.
Manmohan SinghFirstly the bride herself is weak and over and above this, her Spouse's order is hard to bear.
Manmohan Singh (Punjabi)ਇਕ ਤਾਂ ਪਤਨੀ ਖੁਦ ਹੀ ਕਮਜ਼ੋਰ ਹੈ ਅਤੇ ਇਸ ਤੋਂ ਉਪਰ ਉੇਸ ਦੇ ਪਤੀ ਦਾ ਹੁਕਮ ਸਹਾਰਨਾਂ ਕਰਨ ਹੈ।
Fareedkot Teekaਹੇ ਭਾਈ! ਸਹਾਰ ਕੇ ਗੁਰੋਂ ਕੇ ਬੋਲੋਂ ਕੋ, ਭਾਵ ਗੁਰ ਉਪਦੇਸ਼ ਕੋ ਧਾਰ ਕੇ ਏਕ ਪੁਰਖੋਂ ਨੇ ਅਪਨੀ ਇਜਤ ਰਖ ਲਈ ਹੈ॥
Prof. Sahib Singhਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ।

ਪਦ ਅਰਥ ਇਕ = ਕਈ (ਜੀਵ-) ਇਸਤ੍ਰੀਆਂ। ਆਪੀਨ੍ਹ੍ਹੈ = ਆਪਣੇ ਆਪ ਵਿਚ। ਪਤਲੀ = ਕਮਜ਼ੋਰ ਆਤਮਕ ਜੀਵਨ ਵਾਲੀਆਂ। ਰੇ ਬੋਲਾ = ਨਿਰਾਦਰੀ ਦੇ ਬਚਨ।

SikhNet (Spanish)Mi Alma es débil, el Mandato del Señor es difícil de llevar.

ਦੁਧਾ ਥਣੀ. ਨ ਆਵਈ; ਫਿਰਿ ਹੋਇ. ਨ ਮੇਲਾ ॥੨॥

dudhaa thanee. na aavee; fir hoe. na melaa |2|

Sant Singh KhalsaMilk does not return to the breast; it will not be collected again. ||2||
Manmohan SinghAs the milk returns not to the teats, so the soul meets not with the same body again.
Manmohan Singh (Punjabi)ਜਿਸ ਤਰ੍ਹਾਂ ਦੁੱਧ ਥਣਾਂ ਵਿੱਚ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਰੂਹ ਮੁੜ ਉੇਸੇ ਦੇਹ ਦੇ ਨਾਲ ਨਹੀਂ ਮਿਲਦੀ।
Fareedkot Teekaਜੈਸੇ ਗਊ ਆਦਿਕੋਂ ਕਾ ਦੂਧ ਜਿਨ ਛੇਕੋਂ ਦੁਆਰੇ ਚੋਇਆ ਹੈ, ਵਹੁ ਦੂਧ ਉਨ ਅਸਥਨੋਂ ਮੇਂ ਉਨ ਛੋਕੋਂ ਦੁਆਰੇ ਫੇਰ ਉਲਟਾ ਹੋ ਕਰ ਨਹੀਂ ਆਵਤਾ। ਤੈਸੇ ਹੀ ਫੇਰ ਇਸ ਸਰੀਰ ਮੇਂ ਜੁਬਾ ਅਵਸਥਾ ਕਾ ਮੇਲਾ ਨਹੀਂ ਹੋਤਾ; ਵਾ ਏਕ ਵਾਰ ਜੁਦਾ ਹੋ ਕਰ ਜੀਉ ਇਸ ਦੇਹ ਮੇਂ ਨਹੀਂ ਆਵਤਾ ਹੈ॥੨॥
Prof. Sahib Singhਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾ ਖੁੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ ॥੨॥

ਪਦ ਅਰਥ ਦੁਧਾਥਣੀ = ਉਹ ਅਵਸਥਾ ਜਦੋਂ ਇਸਤ੍ਰੀ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਪਤੀ-ਮਿਲਾਪ। ਫਿਰਿ = ਕਿ ਇਹ ਵੇਲਾ ਖੁੰਝਣ ਤੇ ॥੨॥

SikhNet (Spanish)Una vez que la leche de la vida se riega, no se puede rejuntar más. (2)

ਕਹੈ ਫਰੀਦੁ. ਸਹੇਲੀਹੋ; ਸਹੁ ਅਲਾਏਸੀ ॥

kahai fareed. saheleeho; sahu alaaesee |

Sant Singh KhalsaSays Fareed, O my companions, when our Husband Lord calls,
Manmohan SinghSays Farid, O my mates, when the Spouse calls,
Manmohan Singh (Punjabi)ਫਰੀਦ ਜੀ ਆਖਦੇ ਹਨ, ਹਹੇ ਮੇਰੀਓ ਸਖੀਓ! ਜਦ ਭਰਤਾ ਬੁਲਾਉਂਦਾ ਹੈ,
Fareedkot Teekaਫਰੀਦ ਜੀ ਕਹਤੇ ਹੈਂ: ਹੇ ਜਗ੍ਯਾਸੂ ਰੂਪ ਸਖੀਓ! ਸਹੁ ਜਬ ਬੁਲਾਵੇਗਾ॥
Prof. Sahib Singhਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ,

ਪਦ ਅਰਥ ਸਹੁ = ਖਸਮ ਪ੍ਰਭੂ। ਅਲਾਏਸੀ = ਬੁਲਾਇਗਾ, ਸੱਦੇਗਾ, ਸੱਦਾ ਭੇਜੇਗਾ।

SikhNet (Spanish)Dice Farid, oh compañeros, el Señor los va a llamar a todos y a cada uno y esta Alma cisne,

ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥੩॥੨॥

hans chalasee ddunmanaa; eh tan dteree theesee |3|2|

Sant Singh Khalsathe soul departs, sad at heart, and this body returns to dust. ||3||2||
Manmohan Singhthe soul departs crest-fallen and this body becomes a heap of ashes.
Manmohan Singh (Punjabi)ਆਤਮਾ ਨਿਮੌਝੂਣੀ ਹੋ ਟੁਰ ਪੈਂਦੀ ਹੈ ਅਤੇ ਇਹ ਸਰੀਰ ਸੁਆਹ ਹੀ ਢੇਰੀ ਹੋ ਜਾਂਦਾ ਹੈ।
Fareedkot Teekaਤਬ ਜੋ (ਹੰਸ) ਜੀਵ ਹੈ, ਸੋ (ਡੁੰਮਣਾ) ਦੁਮਨਾ ਵਾ ਦੁਖੀ ਹੋ ਕੇ ਚਲੇਗਾ ਤਬ ਏਹ ਸਰੀਰ ਖਾਕ ਕੀ ਢੇਰੀ ਹੋ ਜਾਵੇਗਾ; ਵਾ ਸਹੁ ਨੂੰ (ਅਲਾਏਸੀ) ਜਪੋ, ਕਿਉਂਕਿ ਜਬ ਸਰੀਰੁ ਖਾਕੁ ਕੀ ਢੇਰੀ ਹੋ ਜਾਵੇਗਾ ਤਬ ਜੀਵ ਦੁਖੀ ਹੋ ਕਰ ਪਰਲੋਕ ਕੋ ਚਲਾ ਜਾਵੇਗਾ॥੩॥੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਉਚਾਰਣ ਕਰਤੇ ਹੈਂ:
Prof. Sahib Singhਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ ॥੩॥੨॥

ਪਦ ਅਰਥ ਹੰਸੁ = ਜੀਵ-ਆਤਮਾ। ਡੁੰਮਣਾ = (ਡੁ-ਮਣਾ) ਦੁਚਿੱਤਾ (ਹੋ ਕੇ), ਜੱਕੋ-ਤੱਕੇ ਕਰਦਾ। ਅਹਿ ਤਨੁ = ਇਹ ਸਰੀਰ। ਥੀਸੀ = ਹੋ ਜਾਇਗਾ।੩। ❀ ਨੋਟ: ਗੁਰੂ ਨਾਨਕ ਸਾਹਿਬ ਦੇ ਆਪਣੇ ਸ਼ਬਦ ਨੂੰ ਛੱਡ ਕੇ ਵਲਾਇਤ ਵਾਲੀ ਸਾਖੀ ਦਾ ਆਸਰਾ ਲੈਂਦੇ ਫਿਰਨਾ, ਫਿਰ ਉਸ ਦੇ ਭੀ ਗ਼ਲਤ ਪਾਠ ਦਾ ਆਸਰਾ ਲੈਣਾ, ਸਿਆਣਪ ਦੀ ਗੱਲ ਨਹੀਂ ਹੈ, ਲਫ਼ਜ਼ "ਇਕ" ਬਹੁ-ਵਚਨ ਹੀ ਹੈ, ਪਰ ਹੈ ਇਹ 'ਇਸਤ੍ਰੀ-ਲਿੰਗ'; ਪੁਲਿੰਗ ਵਿਚ ਆਮ ਤੌਰ ਤੇ ਬਹੁ-ਵਚਨ ਲਫ਼ਜ਼ 'ਇਕ' ਤੋਂ "ਇਕਿ" ਹੁੰਦਾ ਹੈ। ਲਫ਼ਜ਼ 'ਦੁਧਾਥਣੀ' ਦੇ ਦੋ ਹਿੱਸੇ 'ਦੁਧਾ' ਅਤੇ 'ਥਣੀ' ਕਰ ਦੇਣੇ ਭੀ ਗ਼ਲਤ ਹੈ। ਇਹ ਲਫ਼ਜ਼ ਇਕੋ ਹੀ ਤੇ 'ਸਮਾਸੀ' ਲਫ਼ਜ਼ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਦੋ ਵਾਰੀ ਆਇਆ ਹੈ, ਦੂਜੀ ਵਾਰੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ ॥੩॥੨॥

* ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਵਿਚ 'ਰਹਾਉ' ਦੀਆਂ ਇਕ ਜਾਂ ਦੋ ਤੁਕਾਂ ਆਉਂਦੀਆਂ ਹਨ। 'ਰਹਾਉ' ਦਾ ਅਰਥ ਹੈ 'ਟਿਕਾਉ', 'ਠਹਿਰਨਾ'। ਸੋ ਸਾਰੇ ਸ਼ਬਦ ਨੂੰ ਸਮਝਣ ਲਈ ਪਹਿਲਾਂ ਉਸ ਤੁਕ ਉਤੇ ਠਹਿਰਨਾ ਹੈ, ਜਿਸ ਦੇ ਨਾਲ 'ਰਹਾਉ' ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਸਮਝਣ ਦਾ ਮੂਲ-ਨਿਯਮ ਇਹੀ ਹੈ ਕਿ ਪਹਿਲਾਂ 'ਰਹਾਉ' ਦੀ ਤੁਕ ਨੂੰ ਜਾਂ ਪਦ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਏ। ਮੁਖ-ਭਾਵ ਇਸ ਤੁਕ ਜਾਂ ਪਦ ਵਿਚ ਹੁੰਦਾ ਹੈ, ਬਾਕੀ ਦੇ ਪਦ ਇਸ ਮੁਖ ਭਾਵ ਦਾ ਵਿਸਥਾਰ ਹੁੰਦੇ ਹਨ। ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ ॥੧॥ਰਹਾਉ॥ 'ਕਸੁੰਭਾ' ਇਕ ਫੁੱਲ ਦਾ ਨਾਮ ਹੈ, ਜਿਸ ਦਾ ਰੰਗ ਵੇਖਣ ਨੂੰ ਤਾਂ ਬੜਾ ਚੁਹਚੁਹਾ ਹੁੰਦਾ ਹੈ, ਪਰ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ ਇਸ ਦੇ ਮੁਕਾਬਲੇ ਤੇ 'ਮਜੀਠ' ਹੈ; ਇਸ ਦਾ ਰੰਗ ਪੱਕਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਦੋਵੇਂ ਪਦਾਰਥ ਟਾਕਰੇ ਤੇ 'ਮਾਇਆ' ਅਤੇ 'ਨਾਮ' ਲਈ ਵਰਤੇ ਗਏ ਹਨ, ਕਿਉਂਕਿ ਮਾਇਆ ਦਾ ਸਾਥ ਚਾਰ ਦਿਨ ਦਾ ਹੈ, ਤੇ, ਨਾਮ-ਧਨ ਸਦਾ ਨਾਲ ਨਿਭਣ ਵਾਲਾ ਹੈ। 'ਕਸੁੰਭੜੈ' ਫੁੱਲ ਦੇ ਨਾਲ 'ਜਲਿ' ਜਾਣ ਦਾ ਸ਼ਬਦ ਵਰਤਣਾ ਭੀ ਪੰਜਾਬੀ ਮੁਹਾਵਰੇ ਦੇ ਅਨੁਸਾਰ ਹੀ ਹੈ। ਅਸੀਂ ਆਮ ਤੌਰ ਤੇ ਆਖਦੇ ਹਾਂ, 'ਫੁੱਲ ਸੜ ਗਿਆ'। ਲਫ਼ਜ਼ 'ਜਲਿ' ਦਾ ਸੰਬੰਧ ਲਫ਼ਜ਼ 'ਕਸੁੰਭੜੈ' ਨਾਲ ਹੈ। ਇਸ ਨੂੰ ਹੋਰ ਵਧੀਕ ਸਪਸ਼ਟ ਕਰਨ ਲਈ ਇਸੇ ਰਾਗ ਦੇ ਮੁੱਢ ਤੇ ਗੁਰੂ ਨਾਨਕ ਸਾਹਿਬ ਦਾ ਇਕ ਸ਼ਬਦ ਕਾਫ਼ੀ ਹੈ। ਇਹਨਾ

SikhNet (Spanish)con tristeza en su corazón, irá volando y el polvo regresará al polvo.(3-2)

Open this shabad →

Ang 794 of 1430