ੴ

ਸਿੱਖਬਾਣੀ · SikhBani

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

raag soohee baanee sekh fareed jee kee
Sheikh Farid Ji ਸ਼ੇਖ ਫਰੀਦ ਜੀ · Raag Soohee · Ang 794 · 20 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaRaag Soohee, The Word Of Shaykh Fareed Jee:
Manmohan SinghThere is but one God, By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

raag soohee baanee sekh fareed jee kee |

Sant Singh KhalsaOne Universal Creator God. By The Grace Of The True Guru:
Manmohan SinghRag Suhi Hymns of. Sheikh Farid Ji.
Manmohan Singh (Punjabi)ਰਾਗੁ ਸੂਹੀ ਸ਼ਬਦ। ਸ਼ੇਖ ਫਰੀਦ ਜੀ ਦੇ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Rag Suji, palabras del Jeque Farid-yi

ਤਪਿ ਤਪਿ ਲੁਹਿ ਲੁਹਿ; ਹਾਥ ਮਰੋਰਉ ॥

tap tap luhi luhi; haath marorau |

Sant Singh KhalsaBurning and burning, writhing in pain, I wring my hands.
Manmohan SinghCeaselessly burning and inflaming, I wring my hands.
Manmohan Singh (Punjabi)ਲਗਾਤਾਰ ਸੜਦੀ ਤੇ ਮਚਦੀ ਹੋਈ, ਮੈਂ ਆਪਣੇ ਹੱਥ ਮਰੋੜਦੀ ਹਾਂ।
Fareedkot Teekaਤਪ ਕੋ ਤਪਤੀ ਹੂਈ, ਲੋਹੇ ਸਮ (ਲੁਹਿ) ਜਲਤੀ ਹੂਈ ਵਾ ਤਪ ਤਪ ਜਲ ਜਲ ਹਾਥ ਮਰੋੜਤੀ ਹੂੰ, ਭਾਵ ਅਤੀ ਕਸ੍ਟ ਪਾਵਤੀ ਹੂੰ॥
Prof. Sahib Singhਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,

ਪਦ ਅਰਥ ਤਪਿ ਤਪਿ = ਖਪ ਖਪ ਕੇ, ਦੁਖੀ ਹੋ ਹੋ ਕੇ। ਲੁਹਿ ਲੁਹਿ = ਲੁੱਛ ਲੁੱਛ ਕੇ, ਤੜਪ ਤੜਪ ਕੇ। ਹਾਥ ਮਰੋਰਉ = ਮੈਂ ਹੱਥ ਮਲਦੀ ਹਾਂ, ਮੈਂ ਪਛੁਤਾਉਂਦੀ ਹਾਂ।

SikhNet (Spanish)Me retuerzo de dolor y remordimiento;

ਬਾਵਲਿ ਹੋਈ; ਸੋ ਸਹੁ ਲੋਰਉ ॥

baaval hoee; so sahu lorau |

Sant Singh KhalsaI have gone insane, seeking my Husband Lord.
Manmohan SinghSeeking out that Spouse of mine I am gone crazy Thou.
Manmohan Singh (Punjabi)ਉਸ ਆਪਣੇ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ।
Fareedkot Teekaਬਾਵਲੀ ਹੂਈ ਹੂਈ ਸੋ (ਸਹੁ) ਪਤੀ ਪਰਮਾਤਮਾ ਕੋ ਚਾਹਤੀ ਹੂੰ॥
Prof. Sahib Singhਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ।

ਪਦ ਅਰਥ ਬਾਵਲਿ = ਕਮਲੀ, ਝੱਲੀ। ਲੋਰਉ = ਮੈਂ ਲੱਭਦੀ ਹਾਂ।

SikhNet (Spanish)como loco busco por fuera de mí a mi Dios.

ਤੈ ਸਹਿ ਮਨ ਮਹਿ; ਕੀਆ ਰੋਸੁ ॥

tai seh man meh; keea ros |

Sant Singh KhalsaO my Husband Lord, You are angry with me in Your Mind.
Manmohan SinghO Spouse art angry with me in Thy mind.
Manmohan Singh (Punjabi)ਤੂੰ, ਹੇ ਕੰਤ! ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈਂ।
Fareedkot Teeka(ਤੈ) ਤਿਸ ਸਹੁ ਨੇ ਮਨ ਮੇਂ ਕ੍ਰੋਧ ਕੀਆ ਹੈ॥
Prof. Sahib Singhਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।

ਪਦ ਅਰਥ ਸਹਿ = ਸਹ ਨੇ, ਖਸਮ ਨੇ। ਰੋਸੁ = ਗੁੱਸਾ।

SikhNet (Spanish)Mi Señor está descontento conmigo,

ਮੁਝੁ ਅਵਗਨ; ਸਹ. ਨਾਹੀ ਦੋਸੁ ॥੧॥

mujh avagan; seh. naahee dos |1|

Sant Singh KhalsaThe fault is with me, and not with my Husband Lord. ||1||
Manmohan SinghIn me are demerits. The fault lies not with my Spouse.
Manmohan Singh (Punjabi)ਮੇਰੇ ਵਿੱਚ ਬਦੀਆਂ ਹਨ। ਮੇਰੇ ਕੰਤ ਦਾ ਕੋਈ ਕਸੂਰ ਨਹੀਂ।
Fareedkot Teekaਮੇਰੇ ਮੇਂ ਅਉਗਣ ਹੈਂ, ਪਤੀ ਮੇਂ ਦੋਸ ਨਹੀਂ ਹੈ॥੧॥
Prof. Sahib Singhਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥

ਪਦ ਅਰਥ ਸਹ = ਖਸਮ ਦਾ ॥੧॥

SikhNet (Spanish)pero la maldad está en mí y Dios no tiene nada que ver.(1)

ਤੈ ਸਾਹਿਬ ਕੀ; ਮੈ ਸਾਰ. ਨ ਜਾਨੀ ॥

tai saahib kee; mai saar. na jaanee |

Sant Singh KhalsaO my Lord and Master, I do not know Your excellence and worth.
Manmohan SinghMy Lord, I know not Thy worth.
Manmohan Singh (Punjabi)ਮੇਰੇ ਸੁਆਮੀ ਮੈਂ ਤੈਰੀ ਕਦਰ ਨਹੀਂ ਜਾਣਦੀ।
Fareedkot Teeka(ਤੈ) ਤਿਸ ਸਾਹਿਬ ਕੀ ਮੈਂਨੇ ਖਬਰ ਨਹੀਂ ਜਾਨੀ॥
Prof. Sahib Singhਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ।

ਪਦ ਅਰਥ ਸਾਰ = ਕਦਰ।

SikhNet (Spanish)Nunca he conocido la Gloria de mi Señor

ਜੋਬਨੁ ਖੋਇ; ਪਾਛੈ ਪਛੁਤਾਨੀ ॥੧॥ ਰਹਾਉ ॥

joban khoe; paachhai pachhutaanee |1| rahaau |

Sant Singh KhalsaHaving wasted my youth, now I come to regret and repent. ||1||Pause||
Manmohan SinghLosing my youth, I repent afterwards. Pause.
Manmohan Singh (Punjabi)ਆਪਣੀ ਜੁਆਨੀ ਗੁਆ ਕੇ, ਮੈਂ ਮਗਰੋਂ ਪਸਚਾਤਾਪ ਕਰਦੀ ਹਾਂ। ਠਹਿਰਾਉ।
Fareedkot Teekaਮਾਨੁਖ ਜਨਮ ਰੂਪ ਵਾ ਪ੍ਰੇਮ ਰੂਪ ਜੋਬਨ ਕੋ ਗਵਾਇ ਕਰ ਪੀਛੇ ਸੇ ਪਸਚਾਤਾਪ ਕਰਤੀ ਰਹੀ ਹੂੰ॥੧॥ ਰਹਾਉ ॥☬ਪ੍ਰਸ਼ਨ:
Prof. Sahib Singhਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥

ਪਦ ਅਰਥ ਖੋਇ = ਗਵਾ ਕੇ ॥੧॥ ਰਹਾਉ ॥

SikhNet (Spanish)y ahora que he desperdiciado mi juventud me lamento. (1-Pausa)

ਕਾਲੀ ਕੋਇਲ; ਤੂ ਕਿਤ ਗੁਨ ਕਾਲੀ ॥

kaalee koeil; too kit gun kaalee |

Sant Singh KhalsaO black bird, what qualities have made you black?
Manmohan SinghO black cuckoo, what qualities have rendered thee black?
Manmohan Singh (Punjabi)ਹੇ ਕਾਲੀ ਕੋਕਲੇ! ਕਿਹੜਿਆਂ ਲੱਛਣਾਂ ਨੇ ਤੈਨੂੰ ਸਿਆਹ ਕਰ ਦਿੱਤਾ ਹੈ।
Fareedkot Teekaਹੇ (ਕਾਲੀ ਕੋਇਲ) ਵੈਰਾਗਵਾਨ ਜਗ੍ਯਾਸੂ! ਤੂੰ ਦੁਖੀ ਕੈਸੇ ਹੈਂ?☬ਉੱਤ੍ਰ:
Prof. Sahib Singh(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ?

ਪਦ ਅਰਥ ਕਿਤ ਗੁਨ = ਕਿਨ੍ਹਾਂ ਗੁਣਾਂ ਦੇ ਕਾਰਨ।

SikhNet (Spanish)Oh codorniz, ¿por qué te has vuelto negra?

ਅਪਨੇ ਪ੍ਰੀਤਮ ਕੇ; ਹਉ ਬਿਰਹੈ ਜਾਲੀ ॥

apane preetam ke; hau birahai jaalee |

Sant Singh Khalsa"I have been burnt by separation from my Beloved."
Manmohan SinghI have been burnt by separation from my Beloved.
Manmohan Singh (Punjabi)ਮੈਨੂੰ ਮੇਰੇ ਪਿਆਰੇ ਦੇ ਵਿਛੋੜੇ ਨੇ ਸਾੜ ਸੁੱਟਿਆ ਹੈ।
Fareedkot Teekaਅਪਨੇ ਪ੍ਰੀਤਮ ਕੇ ਬਿ੍ਯੋਗ ਨੇ ਮੇਂ ਜਾਲੀ ਹੂੰ, ਭਾਵ ਮੇਰੇ ਕੋ ਪਤੀ ਕਾ ਵਿਛੋੜਾ ਹੈ॥
Prof. Sahib Singh(ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ।

ਪਦ ਅਰਥ ਹਉ = ਮੈਂ। ਬਿਰਹੈ = ਵਿਛੋੜੇ ਵਿਚ। ਜਾਲੀ = ਸਾੜੀ।

SikhNet (Spanish)Y dice, me he puesto negra por la separación de mi Esposo,

ਪਿਰਹਿ ਬਿਹੂਨ; ਕਤਹਿ ਸੁਖੁ ਪਾਏ ॥

pireh bihoon; kateh sukh paae |

Sant Singh KhalsaWithout her Husband Lord, how can the soul-bride ever find peace?
Manmohan SinghWithout her Groom, how can she ever obtain peace?
Manmohan Singh (Punjabi)ਆਪਣੇ ਵਰਤੇ ਦੇ ਬਿਨਾਂ, ਉਹ ਕਦੇ ਕਿਸ ਤਰ੍ਹਾਂ ਆਰਾਮ ਪਾ ਸਕਦੀ ਹੈ?
Fareedkot Teekaਪਿਰੀ ਸੇ (ਬਿਹੂਨ) ਬਿਨਾਂ ਕੈਸੇ ਸੁਖ ਕੋ ਪਾਊਂ॥
Prof. Sahib Singh(ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?
SikhNet (Spanish)dime, ¿cómo puede uno estar sin Dios y en paz?

ਜਾ ਹੋਇ ਕ੍ਰਿਪਾਲੁ; ਤਾ ਪ੍ਰਭੂ ਮਿਲਾਏ ॥੨॥

jaa hoe kripaal; taa prabhoo milaae |2|

Sant Singh KhalsaWhen He becomes merciful, then God unites us with Himself. ||2||
Manmohan SinghWhen the Lord becomes merciful, then He unites me with Himself.
Manmohan Singh (Punjabi)ਜਦ ਸਾਹਿਬ ਮਿਹਰਬਾਨ ਹੋ ਜਾਂਦਾ ਹੈ ਤਦ ਉਹ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੌ ਗੁਰੂ ਕ੍ਰਿਪਾਲ ਹੋਹਿ ਤੌ ਪ੍ਰਭੂ ਕੋ ਮਿਲਾਵੇਗਾ॥੨॥
Prof. Sahib Singh(ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥
SikhNet (Spanish)Cuando el Señor tiene Compasión de nosotros, nos une en Su Ser.(2)

ਵਿਧਣ ਖੂਹੀ; ਮੁੰਧ ਇਕੇਲੀ ॥

vidhan khoohee; mundh ikelee |

Sant Singh KhalsaThe lonely soul-bride suffers in the pit of the world.
Manmohan SinghThe lonesome bride writhes in the world well.
Manmohan Singh (Punjabi)ਸੰਸਾਰ ਦੇ ਖੂਹ ਵਿੱਚ ਕੱਲਮਕੱਲੀ ਪਤਨੀ ਦੁੱਖ ਭੋਗ ਰਹੀ ਹੈ।
Fareedkot Teeka(ਵਿਧਣ) ਦੁਖ ਰੂਪ ਸੰਸਾਰ ਵਿਖੇ ਮੈਂ (ਮੁੰਧ) ਇਸਤ੍ਰੀ ਇਕੇਲੀ॥
Prof. Sahib Singh(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ)

ਪਦ ਅਰਥ ਵਿਧਣ = (ਵਿਧ੍ਵਨ) ਕੰਬਾਉਣ ਵਾਲੀ, ਡਰਾਉਣ ਵਾਲੀ, ਭਿਆਨਕ। ਮੁੰਧ = ਇਸਤ੍ਰੀ।

SikhNet (Spanish)En el pozo solitario del mundo el Alma se retuerce sola.

ਨਾ ਕੋ ਸਾਥੀ; ਨਾ ਕੋ ਬੇਲੀ ॥

naa ko saathee; naa ko belee |

Sant Singh KhalsaShe has no companions, and no friends.
Manmohan SinghShe has neither a mate, nor a friend.
Manmohan Singh (Punjabi)ਉਸ ਦੀ ਨਾਂ ਕੋਈ ਸਾਥਣ ਹੈ, ਨਾਂ ਹੀ ਸੱਜਣੀ।
Fareedkot Teekaਨਾ ਕੋਈ ਇਸ ਲੋਕ ਕਾ ਸਾਥੀ ਹੈ ਅਰੁ ਨ ਕੋਈ ਪ੍ਰਲੋਕ ਕਾ ਹੀ ਬੇਲੀ ਹੈ॥
Prof. Sahib Singhਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ।
SikhNet (Spanish)Ahí no tiene ni un amigo y ni un guía.

ਕਰਿ ਕਿਰਪਾ ਪ੍ਰਭਿ; ਸਾਧਸੰਗਿ ਮੇਲੀ ॥

kar kirapaa prabh; saadhasang melee |

Sant Singh KhalsaIn His Mercy, God has united me with the Saadh Sangat, the Company of the Holy.
Manmohan SinghIn His mercy the Lord has united me with the society of the saints.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਸਤਿ ਸੰਗਤ ਨਾਲ ਮਿਲਾ ਦਿੱਤਾ ਹੈ।
Fareedkot Teekaਜਬ ਪ੍ਰਭੂ ਨੇ ਕ੍ਰਿਪਾ ਕਰ ਕੇ ਮੈਂ ਸੰਤੋਂ ਕੇ ਸੰਗ ਮੇਲੀ ਹੂੰ॥
Prof. Sahib Singhਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਸਾਧ ਸੰਗਿ = ਸਤ ਸੰਗ ਵਿਚ।

SikhNet (Spanish)En Su Misericordia el Señor la conduce hasta la Sociedad de los Santos,

ਜਾ ਫਿਰਿ ਦੇਖਾ; ਤਾ ਮੇਰਾ ਅਲਹੁ ਬੇਲੀ ॥੩॥

jaa fir dekhaa; taa meraa alahu belee |3|

Sant Singh KhalsaAnd when I look again, then I find God as my Helper. ||3||
Manmohan SinghWhen I look again, then I find God as my Helper.
Manmohan Singh (Punjabi)ਜਦ ਮੈਂ ਮੁੜ ਕੇ ਵੇਖਦਾ ਹਾਂ, ਤਦ ਮੈਂ ਵਾਹਿਗੁਰੂ ਨੂੰ ਆਪਣਾ ਮਦਦਗਾਰ ਪਾਉਂਦਾ ਹਾਂ।
Fareedkot Teekaਜੋ ਸੰਸਾਰ ਕੀ ਤਰਫੋਂ ਫਿਰ ਕੇ ਅੰਤਰ ਮੁਖ ਹੋ ਕਰ ਦੇਖਿਆ ਹੈ, ਤੌ ਹਮ ਕੋ (ਅਲਹੁ) ਪਰਮੇਸਰ ਹੀ (ਬੇਲੀ) ਮਿਤ੍ਰ, ਭਾਵ ਰੱਖ੍ਯਕ ਨਜਰ ਆਇਆ ਹੈ॥੩॥
Prof. Sahib Singh(ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥

ਪਦ ਅਰਥ ਬੇਲੀ = ਮਦਦਗਾਰ ॥੩॥

SikhNet (Spanish)y ahora, a dónde sea que voltea a ver, ve a Dios, su Único Amigo. (3)

ਵਾਟ ਹਮਾਰੀ; ਖਰੀ ਉਡੀਣੀ ॥

vaatt hamaaree; kharee uddeenee |

Sant Singh KhalsaThe path upon which I must walk is very depressing.
Manmohan SinghVery saddening is the path, that I am to tread.
Manmohan Singh (Punjabi)ਬੜਾ ਉਦਾਸ ਕਰਨ ਵਾਲਾ ਹੈ ਮਾਰਗ, ਜਿਸ ਤੇ ਮੈਂ ਟੁਰਨਾ ਹੈ।
Fareedkot Teekaਜਿਸ ਜਮ ਮਾਰਗ ਮੇਂ ਚਲਨਾ ਹੈ, ਸੋ ਹਮਾਰੀ ਵਾਟ (ਖਰੀ ਉਡੀਣੀ) ਅਤੀ ਉਦਾਸ, ਭਾਵ ਦੁਖਦਾਈ ਹੈ; ਵਾ ਮੌਤ ਹਮਾਰੀ ਵਾਟ (ਉਡੀਣੀ) ਉਡੀਕਤੀ ਹੈ॥☬ਵਹੁ ਕੈਸੀ ਹੈ?
Prof. Sahib Singhਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,

ਪਦ ਅਰਥ ਵਾਟ = ਜੀਵਨ-ਸਫ਼ਰ। ਉਡੀਣੀ = ਦੁਖਦਾਈ, ਚਿੰਤਾਤੁਰ ਕਰਨ ਵਾਲੀ।

SikhNet (Spanish)El traicionero sendero al más allá me pone triste,

ਖੰਨਿਅਹੁ ਤਿਖੀ; ਬਹੁਤੁ ਪਿਈਣੀ ॥

khaniahu tikhee; bahut pieenee |

Sant Singh KhalsaIt is sharper than a two-edged sword, and very narrow.
Manmohan SinghIt is sharper than the two-edged sword, and exceedingly narrow.
Manmohan Singh (Punjabi)ਇਹ ਖੰਡੇ ਨਾਲੋਂ ਤੇਜ਼ ਹੈ ਅਤੇ ਨਿਹਾਇਤ ਹੀ ਤੰਗ ਹੈ।
Fareedkot Teeka(ਖੰਨਿਅਹੁ) ਖੰਡੇ ਤੇ ਤਿੱਖੀ ਹੈ ਔਰ ਬਹੁਤ ਹੀ (ਪਿਈਣੀ) ਪਤਲੀ ਹੈ॥
Prof. Sahib Singhਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ।

ਪਦ ਅਰਥ ਖੰਨਿਅਹੁ = ਖੰਡੇ ਨਾਲੋਂ। ਪਿਈਣੀ = ਤੇਜ਼ ਧਾਰ ਵਾਲੀ, ਪਤਲੀ।

SikhNet (Spanish)pues es más filoso que una navaja y más fino que un cabello.

ਉਸੁ ਊਪਰਿ ਹੈ ਮਾਰਗੁ ਮੇਰਾ ॥

aus aoopar hai maarag meraa |

Sant Singh KhalsaThat is where my path lies.
Manmohan SinghOn that lies my path.
Manmohan Singh (Punjabi)ਉੇਸ ਦੇ ਉਪਰ ਹੈ ਮੇਰਾ ਰਸਤਾ।
Fareedkot Teekaਉਸ ਉਪਰ ਮੇਰਾ ਮਾਰਗੁ ਹੈ, ਭਾਵ ਉਸ ਰਸਤੇ ਅਸਮਦਾਦਿ ਜੀਵੋਂ ਕਾ ਚਲਨਾ ਹੋਵੈਗਾ॥
Prof. Sahib Singhਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ।
SikhNet (Spanish)Tengo que caminar en este sendero solo.

ਸੇਖ ਫਰੀਦਾ; ਪੰਥੁ ਸਮੑਾਰਿ ਸਵੇਰਾ ॥੪॥੧॥

sekh fareedaa; panth samaar saveraa |4|1|

Sant Singh KhalsaO Shaykh Fareed, think of that path early on. ||4||1||
Manmohan SinghO Sheikh Farid, think of that path as early as possible.
Manmohan Singh (Punjabi)ਹੇ ਸ਼ੇਖ ਫਰੀਦ! ਜਿੰਨੀ ਛੇਤੀ ਹੋ ਸਕੇ ਤੂੰ ਆਪਣੇ ਰਸਤੇ ਨੂੰ ਖਿਆਲ ਕਰ।
Fareedkot Teekaਸੇਖ ਫਰੀਦ ਜੀ ਕਹਤੇ ਹੈਂ: ਵਹੁ ਰਸਤਾ ਵਾ ਪਰਮੇਸਰ ਕੋ ਯਾਦੁ ਕਰੁ ਅਜੇ (ਸਵੇਰਾ) ਸਵਖਤਾ, ਭਾਵ ਸਮਾਂ ਹੈ॥੪॥੧॥
Prof. Sahib Singhਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥

ਪਦ ਅਰਥ ਸਮ੍ਹ੍ਹਾਰਿ = ਸੰਭਾਲ। ਸਵੇਰਾ = ਸੁਵਖਤੇ ॥੪॥੧॥

SikhNet (Spanish)Dice Farid, oh Dios, permanece conmigo para que pueda regresar sano y salvo a Tu Sendero lo más pronto posible.(4-1)
Answers quote the Granth verbatim with Ang citations. AI commentary is not Gurbani and not a religious ruling.