ੴ

ਸਿੱਖਬਾਣੀ · SikhBani

ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥

prathame brahamaa kaalai ghar aaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 227 · 30 lines
Translations

ਗਉੜੀ ਮਹਲਾ ੧ ॥

gaurree mahalaa 1 |

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਪ੍ਰਥਮੇ ਬ੍ਰਹਮਾ; ਕਾਲੈ ਘਰਿ ਆਇਆ ॥

prathame brahamaa; kaalai ghar aaeaa |

Sant Singh KhalsaFirst, Brahma entered the house of Death.
Manmohan SinghFirstly Barahma entered the house of (become subject to) Death.
Manmohan Singh (Punjabi)ਅੱਵਲ ਬ੍ਰਹਮਾ ਮੌਤ ਗ੍ਰਿਹ ਵਿੱਚ ਵੜਿਆ (ਦੇ ਵਸ ਪਿਆ)।
Fareedkot Teekaਪਹਲੇ ਜੋ ਸਰਬ ਸ੍ਰਿਸ੍ਟੀ ਕੀ ਆਦਿ ਬ੍ਰਹਮਾ ਹੈ, ਸੋ ਭੀ ਮ੍ਰਿਤੁ ਕੋ ਪ੍ਰਾਪਤਿ ਹੂਆ ਹੈ॥
Prof. Sahib Singh(ਹੋਰ ਜੀਵਾਂ ਦੀ ਤਾਂ ਗੱਲ ਹੀ ਕੀਹ ਕਰਨੀ ਹੈ) ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਹੀ ਵਿਚ ਫਸ ਗਿਆ।

ਪਦ ਅਰਥ ਪ੍ਰਥਮੇ = ਸਭ ਤੋਂ ਪਹਿਲਾਂ। ਕਾਲੈ ਘਰਿ = ਕਾਲ ਦੇ ਘਰ ਵਿਚ, ਮੌਤ ਦੇ ਸਹਮ ਵਿਚ।

SikhNet (Spanish)Para empezar, Brahma mismo estaba sujeto a la muerte;

ਬ੍ਰਹਮ; ਕਮਲੁ ਪਇਆਲਿ. ਨ ਪਾਇਆ ॥

braham; kamal peaal. na paaeaa |

Sant Singh KhalsaBrahma entered the lotus, and searched the nether regions, but he did not find the end of it.
Manmohan SinghBarahma entered the lotus, and searching the nether regions he found not the Lord's limit.
Manmohan Singh (Punjabi)ਬ੍ਰਹਮਾ ਕੰਵਲ ਅੰਦਰ ਪ੍ਰਵੇਸ਼ ਕਰ ਗਿਆ ਅਤੇ ਪਾਤਾਲ ਨੂੰ ਖੋਜ ਕੇ ਭੀ ਉਸ ਨੂੰ ਸੁਆਮੀ ਦੇਅੰਤ ਦਾ ਪਤਾ ਨਾਂ ਲੱਗਾ।
Fareedkot Teeka(ਬ੍ਰਹਮ ਕਮਲੁ) ਜੋ ਪਰਮੇਸ੍ਵਰ ਕੀ ਨਾਭੀ ਸੇ ਉਤਿਪਤਿ ਹੂਆ ਕਮਲ। ਤਿਸ ਤੇ ਉਤਪਤਿ ਹੋ ਕਰ ਅਪਨੇ ਉਤਪਤਿ ਕਰਤਾ ਕਾ ਅੰਤ ਲੇਨੇ ਕੋ ਗਿਆ। ਔਰ ਤੋ ਕਿਆ ਤਿਸ ਕਮਲ ਕੀ ਨਾਲੀ ਕੇ ਤਲੇ, ਭਾਵ ਮੂਲ ਕਾ ਅੰਤ ਨਹੀਂ ਪਾਵਤਾ ਭਯਾ॥☬ਕਦਾਚਿਤ ਐਸੀ ਅਸੰਕਾ ਹੋ ਕਿ ਐਸੀ ਭ੍ਰਾਂਤੀ ਬ੍ਰਹਮਾ ਕੋ ਕਿਉਂ ਭਈ? ਸੋ ਐਸੇ ਹੈ:
Prof. Sahib Singh(ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ) ਪਾਤਾਲ ਵਿਚ (ਜਾ ਪਹੁੰਚਿਆ) ਪਰ ਬ੍ਰਹਮ ਕਮਲ (ਦਾ ਅੰਤ) ਨਾਹ ਲੱਭ ਸਕਿਆ (ਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ)

ਪਦ ਅਰਥ ਪਇਆਲਿ = ਪਾਤਾਲ ਵਿਚ। ਬ੍ਰਹਮ ਕਮਲੁ = ਵਿਸ਼ਨੂੰ ਦਾ ਕਮਲ, ਵਿਸ਼ਨੂੰ ਦੀ ਨਾਭੀ ਵਿਚੋਂ ਉੱਗੇ ਹੋਏ ਕਮਲ ਦਾ ਅੰਤ।

SikhNet (Spanish)él entró en el loto y buscó por todos los mundos inferiores,

ਆਗਿਆ ਨਹੀ ਲੀਨੀ; ਭਰਮਿ ਭੁਲਾਇਆ ॥੧॥

aagiaa nahee leenee; bharam bhulaaeaa |1|

Sant Singh KhalsaHe did not accept the Lord's Order - he was deluded by doubt. ||1||
Manmohan SinghHe accepted not Lord's order, and was led astray in doubt.
Manmohan Singh (Punjabi)ਉਸ ਨੇ ਸਾਹਿਬ ਦਾ ਹੁਕਮ ਪਰਵਾਨ ਨਾਂ ਕੀਤਾ ਅਤੇ ਵਹਿਮ ਅੰਦਰ ਭਟਕਦਾ ਰਿਹਾ।
Fareedkot Teekaਤਿਸ ਨੇ ਪਰਮੇਸ੍ਵਰ ਕੀ ਆਗਿਆ ਨਹੀਂ ਲਈ ਥੀ, ਭਾਵ ਅਪਨਾ ਕਰਤਾ ਪਰਮੇਸ੍ਵਰ ਕੋ ਨਾ ਮਾਨਾ। ਆਪ ਕੋ ਸੁਤੰਤ੍ਰ ਮਾਨਤਾ ਭਯਾ, ਤਾਂ ਤੇ ਕਵਲ ਨਾਲ ਕਾ ਅੰਤ ਲੈਣ ਗਯਾ। ਵਾ ਅਸਚਰਜਤਾ ਕੋ ਪ੍ਰਾਪਤ ਹੂਏ ਅਰ ਅਪਨੀ ਉਤਪਤੀ ਕਰਤਾ ਮੈਂ ਸੰਦੇਹ ਕੋ ਪ੍ਰਾਪਤਿ ਹੂਏ ਕੋ ਅਕਾਸ ਬਾਣੀ ਹੂਈ, 'ਤੇਰੀ ਕਵਲ ਸੇ ਉਤਪਤੀ ਹੈ', ਏਹ ਆਗ੍ਯਾ ਮਾਨ ਨਹੀਂ ਲੀਨੀ। ਤਾਂ ਤੇ ਭ੍ਰਮ ਕਰ ਕਮਲ ਨਾਲ ਮੇਂ ਭੁਲਾ ਫਿਰਾ, ਯਾਂ ਤੇ ਭ੍ਰਮ ਨੈ ਭੁਲਾਇ ਦੀਆ॥੧॥
Prof. Sahib Singhਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ॥੧॥

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪੈ ਗਿਆ ॥੧॥

SikhNet (Spanish)pero no encontró los Límites del Señor. No quiso someterse a la Voluntad del Señor, y fue así seducido por la dualidad.(1)

ਜੋ ਉਪਜੈ; ਸੋ ਕਾਲਿ ਸੰਘਾਰਿਆ ॥

jo upajai; so kaal sanghaariaa |

Sant Singh KhalsaWhoever is created, shall be destroyed by Death.
Manmohan Singhwho-so-ever is created, him death destroys.
Manmohan Singh (Punjabi)ਜੇ ਕੋਈ ਭੀ ਸਾਜਿਆ ਗਿਆ ਹੈ, ਉਸ ਨੂੰ ਮੌਤ ਨਾਸ ਕਰ ਦਿੰਦੀ ਹੈ।
Fareedkot Teekaਹੇ ਭਾਈ! ਜਗਤ ਮੇਂ ਜੋ ਉਤਪਤਿ ਹੂਆ ਹੈ, ਸੋ ਕਾਲ ਨੇ (ਸੰਘਾਰਿਆ) ਮਾਰ ਲੀਆ ਹੈ॥
Prof. Sahib Singh(ਜਗਤ ਵਿਚ) ਜੇਹੜਾ ਜੇਹੜਾ ਜੀਵ ਜਨਮ ਲੈਂਦਾ ਹੈ (ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਮੌਤ (ਦੇ ਸਹਮ) ਨੇ ਉਸ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ।

ਪਦ ਅਰਥ ਉਪਜੈ = ਪੈਦਾ ਹੁੰਦਾ ਹੈ। ਸੋ = ਉਸ ਨੂੰ। ਕਾਲਿ = ਕਾਲ ਨੇ, ਮੌਤ (ਦੇ ਸਹਮ) ਨੇ। ਸੰਘਾਰਿਆ = ਮਾਰਿਆ ਹੈ, ਆਤਮਕ ਜੀਵਨ ਵਲੋਂ ਮਾਰਿਆ ਹੈ, ਆਤਮਕ ਮੌਤੇ ਮਾਰਿਆ ਹੈ, ਆਤਮਕ ਜੀਵਨ ਪਲਰਨ ਨਹੀਂ ਦਿੱਤਾ।

SikhNet (Spanish)Todo lo que florece en vida se muere al final;

ਹਮ ਹਰਿ ਰਾਖੇ; ਗੁਰਸਬਦੁ ਬੀਚਾਰਿਆ ॥੧॥ ਰਹਾਉ ॥

ham har raakhe; gurasabad beechaariaa |1| rahaau |

Sant Singh KhalsaBut I am protected by the Lord; I contemplate the Word of the Guru's Shabad. ||1||Pause||
Manmohan SinghGod has protected me, as I meditated on Guru's Word. Pause.
Manmohan Singh (Punjabi)ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਕਿਉਂ ਜੋ ਮੈਂ ਗੁਰਾਂ ਦੇ ਬਚਨ ਦਾ ਸਿਮਰਨ ਕੀਤਾ ਹੈ। ਠਹਿਰਾਉ।
Fareedkot Teekaਹਮ ਕੋ ਗੁਰ ਉਪਦੇਸ਼ ਕੇ ਵੀਚਾਰ ਕਰਨੇ ਕਰ ਹਰੀ ਨੇ ਰਾਖ ਲੀਆ ਹੈ॥੧॥ ਰਹਾਉ ॥
Prof. Sahib Singhਮੇਰੇ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ, (ਕਿਉਂਕਿ ਉਸ ਦੀ ਮਿਹਰ ਨਾਲ) ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ॥੧॥ ਰਹਾਉ ॥

ਪਦ ਅਰਥ ਹਮ = ਮੈਨੂੰ। ਰਾਖੇ = ਆਤਮਕ ਮੌਤ ਤੋਂ ਬਚਾ ਲਿਆ ਹੈ ॥੧॥ ਰਹਾਉ ॥

SikhNet (Spanish)pero yo fui salvado porque habité en la Palabra del Shabd del Guru. (1-Pausa)

ਮਾਇਆ ਮੋਹੇ; ਦੇਵੀ ਸਭਿ ਦੇਵਾ ॥

maaeaa mohe; devee sabh devaa |

Sant Singh KhalsaAll the gods and goddesses are enticed by Maya.
Manmohan SinghMammon has deluded all gods and goddesses.
Manmohan Singh (Punjabi)ਮੌਹਨੀ ਲੇ ਸਾਰੇ ਦੇਵੀ ਦੇਵਤਿਆਂ ਨੂੰ ਫਲ ਲਿਆ ਹੈ।
Fareedkot Teekaਤਾਂ ਤੇ ਦੇਵੀ ਔਰ ਦੇਵਤਾ ਸਭੀ ਮਾਇਆ ਕਰ ਮੋਹਤ ਹੈਂ॥
Prof. Sahib Singhਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ (ਇਹੀ ਹੈ ਆਤਮਕ ਮੌਤ)

ਪਦ ਅਰਥ ਸਭਿ = ਸਾਰੇ।

SikhNet (Spanish)También los dioses y las diosas son tentados por Maya,

ਕਾਲੁ ਨ ਛੋਡੈ; ਬਿਨੁ. ਗੁਰ ਕੀ ਸੇਵਾ ॥

kaal na chhoddai; bin. gur kee sevaa |

Sant Singh KhalsaDeath cannot be avoided, without serving the Guru.
Manmohan SinghDeath spares none without Guru's service.
Manmohan Singh (Punjabi)ਗੁਰਾਂ ਦੀ ਚਾਕਰੀ ਦੇ ਬਾਝੋਂ ਮੌਤ ਕਿਸੇ ਨੂੰ ਨਹੀਂ ਛਡਦੀ।
Fareedkot Teekaਬਿਨਾ ਗੁਰੋਂ ਕੀ ਸੇਵਾ ਕੀਏ ਕਾਲ ਨਹੀਂ ਛੋਡਤਾ ਹੈ॥
Prof. Sahib Singh(ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ।

ਪਦ ਅਰਥ ਕਾਲੁ = ਮੌਤ ਦਾ ਸਹਮ।

SikhNet (Spanish)y sin el Servicio al Guru la muerte se pone al acecho.

ਓਹੁ; ਅਬਿਨਾਸੀ ਅਲਖ ਅਭੇਵਾ ॥੨॥

ohu; abinaasee alakh abhevaa |2|

Sant Singh KhalsaThat Lord is Imperishable, Invisible and Inscrutable. ||2||
Manmohan SinghThat Lord is Imperishable, Unseen, and Inscrutable.
Manmohan Singh (Punjabi)ਉਹ ਪ੍ਰਭੂ ਅਮਰ, ਅਦ੍ਰਿਸ਼ਟ ਅਤੇ ਅਭੇਦ-ਰਹਿਤ ਹੈ।
Fareedkot Teekaਤਾਂ ਤੇ ਜੋ ਏਕ ਪਰਮੇਸ੍ਵਰ ਅਲਖ ਅਭੇਵ ਹੈ ਵਹੁ ਅਬਿਨਾਸ਼ੀ ਹੈ॥੨॥
Prof. Sahib Singh(ਇਸ ਆਤਮਕ) ਮੌਤ ਤੋਂ ਬਚਿਆ ਹੋਇਆ ਸਿਰਫ਼ ਇਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ॥੨॥
SikhNet (Spanish)Sólo el Señor es Inmortal; el Inefable e Insondable Señor. (2)

ਸੁਲਤਾਨ ਖਾਨ ਬਾਦਿਸਾਹ; ਨਹੀ ਰਹਨਾ ॥

sulataan khaan baadisaah; nahee rahanaa |

Sant Singh KhalsaThe sultans, emperors and kings shall not remain.
Manmohan SinghThe emperors, chiefs, and kings shall remain not.
Manmohan Singh (Punjabi)ਮਹਾਰਾਜੇ, ਸਰਦਾਰ ਅਤੇ ਪਾਤਸ਼ਾਹ ਨਹੀਂ ਰਹਿਣਗੇ।
Fareedkot Teekaਜੋ (ਖਾਨ) ਛੋਟੇ ਸਰਦਾਰ, ਪੁਨਾ ਬਾਦਸ਼ਾਹ ਤਥਾ (ਸੁਲਤਾਨ) ਬੜੇ ਬਾਦਸ਼ਾਹ, ਕਿਸੀ ਨੇ ਇਸਥਿਤ ਨਹੀਂ ਰਹਨਾ ਹੈ॥
Prof. Sahib Singh(ਉਂਞ ਤਾਂ) ਸੁਲਤਾਨ ਹੋਣ, ਖ਼ਾਨ ਹੋਣ, ਬਾਦਿਸ਼ਾਹ ਹੋਣ, ਕਿਸੇ ਨੇ ਭੀ ਇਥੇ ਸਦਾ ਟਿਕੇ ਨਹੀਂ ਰਹਿਣਾ,
SikhNet (Spanish)Los reyes y los jeques no perdurarán;

ਨਾਮਹੁ ਭੂਲੈ; ਜਮ ਕਾ ਦੁਖੁ ਸਹਨਾ ॥

naamahu bhoolai; jam kaa dukh sahanaa |

Sant Singh KhalsaForgetting the Name, they shall endure the pain of death.
Manmohan SinghForgetting the Name, they shall endure Death's torture.
Manmohan Singh (Punjabi)ਨਾਮ ਨੂੰ ਭੁਲਾ ਕੇ ਉਹ ਮੌਤ ਦਾ ਕਸ਼ਟ ਸਹਾਰਣਗੇ।
Fareedkot Teekaਹਰੀ ਕੇ ਨਾਮ ਸੇ ਭੂਲਨੇ ਕਰ ਤਿਨ ਕੋ ਜਮ ਕਾ ਦੁਖ ਸਹਾਰਨਾ ਪੜਤਾ ਹੈ॥
Prof. Sahib Singhਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦਾ ਹੈ ਉਹ ਜਮ ਦਾ ਦੁੱਖ ਸਹਾਰਦਾ ਹੈ (ਉਹ ਆਪਣੀ ਆਤਮਕ ਮੌਤ ਭੀ ਸਹੇੜ ਲੈਂਦਾ ਹੈ, ਇਸੇ ਕਰਕੇ, ਹੇ ਪ੍ਰਭੂ!)

ਪਦ ਅਰਥ ਨਾਮਹੁ = ਨਾਮ ਤੋਂ। ਭੂਲੇ = ਖੁੰਝਦਾ ਹੈ।

SikhNet (Spanish)sin contar con el Nombre, sufren el dolor infringido por Yama.

ਮੈ ਧਰ ਨਾਮੁ; ਜਿਉ ਰਾਖਹੁ ਰਹਨਾ ॥੩॥

mai dhar naam; jiau raakhahu rahanaa |3|

Sant Singh KhalsaMy only Support is the Naam, the Name of the Lord; as He keeps me, I survive. ||3||
Manmohan SinghMy mainstay is the Name. As Thou keepest me, so do I abide O Lord.
Manmohan Singh (Punjabi)ਮੇਰਾ ਆਸਰਾ ਨਾਮ ਹੈ, ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਮੈਂ ਉਸੇ ਤਰ੍ਹਾਂ ਰਹਿੰਦਾ ਹਾਂ, ਹੇ ਸੁਆਮੀ!
Fareedkot Teekaਮੁਝ ਕੋ ਨਾਮ ਕਾ (ਧਰ) ਆਸਰਾ ਹੈ ਜਿਉਂ ਰਾਖੋਗੇ ਤਿਸ ਪ੍ਰਕਾਰ ਰਹਨਾ ਕਰੇਂਗੇ॥੩॥
Prof. Sahib Singhਮੈਨੂੰ ਤੇਰਾ ਨਾਮ ਹੀ ਸਹਾਰਾ ਹੈ (ਮੈਂ ਇਹੀ ਅਰਦਾਸ ਕਰਦਾ ਹਾਂ) ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿਚ ਜੋੜੀ ਰੱਖ, ਮੈਂ ਤੇਰੇ ਨਾਮ ਵਿਚ ਹੀ ਟਿਕਿਆ ਰਹਾਂ ॥੩॥

ਪਦ ਅਰਥ ਮੈ = ਮੈਨੂੰ। ਧਰ = ਆਸਰਾ ॥੩॥

SikhNet (Spanish)Mi Soporte es el Nombre del Señor, y yo habito así como Él lo dispone. (3)

ਚਉਧਰੀ ਰਾਜੇ; ਨਹੀ ਕਿਸੈ ਮੁਕਾਮੁ ॥

chaudharee raaje; nahee kisai mukaam |

Sant Singh KhalsaThe leaders and kings shall not remain.
Manmohan SinghThe leaders and Kings, none has an abiding place.
Manmohan Singh (Punjabi)ਮੁੱਖੀਆਂ ਤੇ ਪਾਤਿਸ਼ਾਹ ਕਿਸੇ ਦਾ ਭੀ ਰਰਹਿਣ ਦਾ ਟਿਕਾਣਾ ਨਹੀਂ।
Fareedkot Teekaਚੌਧਰੀ ਹੋ ਵਾ ਰਾਜਾ ਹੋ, ਈਹਾਂ ਕਿਸੀ ਨੇ (ਮੁਕਾਮ) ਇਸਥਿਤ ਨਹੀਂ ਰਹਨਾ ਹੈ॥
Prof. Sahib Singhਚਉਧਰੀ ਹੋਣ, ਰਾਜੇ ਹੋਣ, ਕਿਸੇ ਦਾ ਭੀ ਇਥੇ ਪੱਕਾ ਡੇਰਾ ਨਹੀਂ ਹੈ।

ਪਦ ਅਰਥ ਮੁਕਾਮੁ = ਪੱਕਾ ਟਿਕਾਣਾ।

SikhNet (Spanish)Ni los emperadores ni los grandes jefes son inmortales,

ਸਾਹ ਮਰਹਿ; ਸੰਚਹਿ ਮਾਇਆ ਦਾਮ ॥

saah mareh; sancheh maaeaa daam |

Sant Singh KhalsaThe bankers shall die, after accumulating their wealth and money.
Manmohan SinghThe Bankers die after amassing wealth and money.
Manmohan Singh (Punjabi)ਸ਼ਾਹੂਕਾਰ ਪਦਾਰਥ ਅਤੇ ਧਨ ਜਮ੍ਹਾਂ ਕਰਕੇ ਮਰ ਜਾਂਦੇ ਹਨ।
Fareedkot Teekaਜੋ (ਮਾਇਆ) ਹਸਤੀ ਘੋੜੇ ਆਦਿ (ਦਾਮ) ਰੋਕੜੀ ਆਦਿ ਧਨ ਕੋ ਇਕਤ੍ਰ ਕਰਨੇ ਵਾਲੇ ਸ਼ਾਹੂਕਾਰ ਹੈਂ, ਸੋ ਭੀ ਮਰ ਜਾਵੇਂਗੇ॥
Prof. Sahib Singhਪਰ (ਜੇਹੜੇ) ਸ਼ਾਹ ਨਿਰੀ ਮਾਇਆ ਹੀ ਜੋੜਦੇ ਹਨ ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਕ ਮੌਤੇ ਮਰ ਜਾਂਦੇ ਹਨ।

ਪਦ ਅਰਥ ਮਰਹਿ = ਮਰਦੇ ਹਨ। ਸੰਚਹਿ = ਇਕੱਠਾ ਕਰਦੇ ਹਨ। ਦਾਮ = ਪੈਸੇ, ਧਨ।

SikhNet (Spanish)y los ricos, aunque junten la cantidad de dinero que sea,

ਮੈ ਧਨੁ ਦੀਜੈ; ਹਰਿ ਅੰਮ੍ਰਿਤ ਨਾਮੁ ॥੪॥

mai dhan deejai; har amrit naam |4|

Sant Singh KhalsaGrant me, O Lord, the wealth of Your Ambrosial Naam. ||4||
Manmohan SinghO God, grant me the riches of Thine Ambrosial Name.
Manmohan Singh (Punjabi)ਹੈ ਵਾਹਿਗੁਰੂ! ਮੈਨੂੰ ਆਪਦੇ ਅੰਮ੍ਰਿਤ-ਮਈ ਨਾਮ ਦੀ ਦੌਲਤ ਪ੍ਰਦਾਨ ਕਰ।
Fareedkot Teekaਮੈਂ ਯੇਹੀ ਪ੍ਰਾਰਥਨਾ ਕਰਤਾ ਹੂੰ ਕਿ ਮੁਝ ਕੋ ਨਾਮ ਧਨ ਹੀ ਦੇਵੋ॥੪॥
Prof. Sahib Singhਹੇ ਹਰੀ! ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਧਨ ਬਖ਼ਸ਼ ॥੪॥
SikhNet (Spanish)van a morir como todos. Oh Señor, ¡rezo por tener la Verdadera Riqueza de Tu Nombre! (4)

ਰਯਤਿ ਮਹਰ; ਮੁਕਦਮ ਸਿਕਦਾਰੈ ॥

rayat mehar; mukadam sikadaarai |

Sant Singh KhalsaThe people, rulers, leaders and chiefs
Manmohan SinghSubjects, Lords, Headmen, and chieftains.
Manmohan Singh (Punjabi)ਰਿਆਇਆ ਸਰਦਾਰ, ਨੰਬਰਦਾਰ ਅਤੇ ਚਊਧਰੀ।
Fareedkot Teekaਜਿਤਨੀ ਰਈਅਤ (ਮਹਰ) ਨੰਬਰਦਾਰ (ਮੁਕਦਮ) ਜੋ ਬਹੁਤ ਪ੍ਰਾਣੀਓਂ ਮੇਂ ਨਿਆਉ ਕਰਤਾ ਵੱਡਾ ਚੌਧਰੀ, ਪੁਨਃ ਸਰਦਾਰ ਆਦਿਕ ਜੋ ਹੈਂ॥
Prof. Sahib Singhਪਰਜਾ, ਪਰਜਾ ਦੇ ਮੁਖੀਏ, ਚੌਧਰੀ, ਸਰਦਾਰ-

ਪਦ ਅਰਥ ਮਹਰ = ਮੁਖੀਏ। ਮੁਕਦਮ = ਮੁਕੱਦਮ, ਚੌਧਰੀ। ਸਿਕਦਾਰ = ਸਰਦਾਰ।

SikhNet (Spanish)Los reyes y los súbditos, sus señorías y los líderes:

ਨਿਹਚਲੁ; ਕੋਇ ਨ ਦਿਸੈ ਸੰਸਾਰੈ ॥

nihachal; koe na disai sansaarai |

Sant Singh Khalsanone of them shall be able to remain in the world.
Manmohan SinghNone is seen permanent in the world.
Manmohan Singh (Punjabi)ਕੋਈ ਭੀ ਜਗਤ ਅੰਦਰ ਮੁਸਤਕਿਲ ਨਹੀਂ ਦਿਸਦਾ।
Fareedkot Teekaਸੰਸਾਰ ਮੇਂ ਕੋਈ ਅਚਲ ਨਹੀਂ ਦਿਖਾਈ ਦੇਤਾ ਹੈ॥
Prof. Sahib Singhਕੋਈ ਭੀ ਐਸਾ ਨਹੀਂ ਦਿੱਸਦਾ ਜੋ ਸੰਸਾਰ ਵਿਚ ਸਦਾ ਟਿਕਿਆ ਰਹਿ ਸਕੇ।

ਪਦ ਅਰਥ ਸੰਸਾਰੈ = ਸੰਸਾਰ ਵਿਚ।

SikhNet (Spanish)todos aparecen a mis ojos como mortales.

ਅਫਰਿਉ ਕਾਲੁ; ਕੂੜੁ ਸਿਰਿ ਮਾਰੈ ॥੫॥

afariau kaal; koorr sir maarai |5|

Sant Singh KhalsaDeath is inevitable; it strikes the heads of the false. ||5||
Manmohan SinghThe irresistible Death, strikes the false mortals on the Head.
Manmohan Singh (Punjabi)ਅਮੋੜ ਮੌਤ ਝੂਠੇ ਪ੍ਰਾਣੀਆਂ ਦੇ ਸਿਰ ਉਤੇ ਸੱਟ ਮਾਰਦੀ ਹੈ।
Fareedkot Teekaਕਿਉਂਕਿ ਕਾਲ ਜੋ (ਅਫਰਿਉ) ਅਮੋੜ ਹੈ, ਸੋ (ਕੂੜੁ) ਝੂਠਿਓਂ ਕੋ ਸਿਰ ਸੇ ਮਾਰਤਾ ਹੈ॥੫॥
Prof. Sahib Singhਪਰ ਬਲੀ ਕਾਲ ਉਸ ਦੇ ਸਿਰ ਉਤੇ ਚੋਟ ਮਾਰਦਾ ਹੈ (ਉਸ ਨੂੰ ਆਤਮਕ ਮੌਤੇ ਮਾਰਦਾ ਹੈ) ਜਿਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਹੈ ॥੫॥

ਪਦ ਅਰਥ ਅਫਰਿਉ = ਅਮੋੜ, ਬਲੀ। ਕੂੜੁ = ਮਾਇਆ ਦਾ ਮੋਹ। ਸਿਰਿ = (ਉਸ ਦੇ) ਸਿਰ ਉਤੇ। ਮਾਰੈ = ਮਾਰਦਾ ਹੈ, ਆਤਮਕ ਮੌਤੇ ਮਾਰਦਾ ਹੈ, ਆਤਮਕ ਜੀਵਨ ਪਲਰਨ ਨਹੀਂ ਦੇਂਦਾ ॥੫॥

SikhNet (Spanish)Y la inexorable muerte se estrella sobre las cabezas de aquéllos que están determinados por la dualidad. (5)

ਨਿਹਚਲੁ ਏਕੁ; ਸਚਾ ਸਚੁ ਸੋਈ ॥

nihachal ek; sachaa sach soee |

Sant Singh KhalsaOnly the One Lord, the Truest of the True, is permanent.
Manmohan SinghThat Lord alone, the Truest of the true, is ever stable.
Manmohan Singh (Punjabi)ਕੇਵਲ ਉਹ ਸੁਅਠਾਮੀ, ਸੱਚਿਆਰਾ ਦਾ ਪਰਮ ਸੱਚਿਆਰ ਹੀ ਸਦੀਵੀ ਸਥਿਰ ਹੈ।
Fareedkot Teekaਤਾਂ ਤੇ (ਸਚੁ) ਨਿਸਚੇ ਕਰ ਕੇ ਏਕ ਸਚਾ ਸੋਈ ਪਰਮੇਸ੍ਵਰ ਨਿਹਚਲ ਹੈ॥
Prof. Sahib Singhਸਦਾ ਅਟੱਲ ਰਹਿਣ ਵਾਲਾ ਕੇਵਲ ਇਕੋ ਇਕ ਪਰਮਾਤਮਾ ਹੀ ਹੈ,

ਪਦ ਅਰਥ ਨਿਹਚਲੁ = ਅਟੱਲ, ਸਦਾ-ਥਿਰ।

SikhNet (Spanish)Sólo el Señor es Eterno, Él solamente, el Ser Verdadero;

ਜਿਨਿ ਕਰਿ ਸਾਜੀ; ਤਿਨਹਿ ਸਭ ਗੋਈ ॥

jin kar saajee; tineh sabh goee |

Sant Singh KhalsaHe who created and fashioned everything, shall destroy it.
Manmohan SinghWho has fashioned and created, He shall destroy all.
Manmohan Singh (Punjabi)ਜਿਸ ਨੇ ਬਣਾਇਆ ਤੇ ਰਚਿਆ ਹੈ, ਓਹੀ ਸਾਰਿਆਂ ਨੂੰ ਨਾਸ ਕਰ ਦੇਵੇਗਾ।
Fareedkot Teekaਜਿਸ ਨੇ ਪੰਚ ਤੰਤੋਂ ਕੋ ਉਤਪਤਿ ਕਰ ਕੇ ਸਾਰੀ ਪ੍ਰਜਾ ਸਾਜੀ ਹੈ, ਪੁਨਾ ਤਿਨ ਹੀ ਅਭਾਵ ਕਰ ਕੇ ਅਪਨੇ ਮੇਂ (ਗੋਈ) ਮਿਲਾਈ ਹੈ॥
Prof. Sahib Singhਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ (ਆਪਣੇ ਅੰਦਰ) ਲੈ ਕਰ ਲੈਂਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤਿਨਹਿ = ਉਸੇ (ਪ੍ਰਭੂ) ਨੇ। ਗੋਈ = ਲੈ ਕਰ ਦਿੱਤੀ। ਸਭ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੀ ਸਰਨ ਪਿਆਂ।

SikhNet (Spanish)Aquél que creó todo también lo destruye todo.

ਓਹੁ ਗੁਰਮੁਖਿ ਜਾਪੈ; ਤਾਂ ਪਤਿ ਹੋਈ ॥੬॥

ohu guramukh jaapai; taan pat hoee |6|

Sant Singh KhalsaOne who becomes Gurmukh and meditates on the Lord is honored. ||6||
Manmohan SinghWhen that Lord is known through the Guru, then alone, honour is obtained.
Manmohan Singh (Punjabi)ਜਦ ਉਹ ਸਾਹਿਬ, ਗੁਰਾਂ ਦੇ ਰਾਹੀਂ ਜਾਣ ਲਿਆ ਜਾਂਦਾ ਹੈ ਕੇਵਲ ਤਦ ਹੀ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਉਸ ਪਰਮੇਸ੍ਵਰ ਕੋ ਗੁਰੋਂ ਦ੍ਵਾਰੇ ਜਾਣੀਏ ਤਬ ਪ੍ਰਤਿਸਟਾ ਹੋਤੀ ਹੈ॥੬॥
Prof. Sahib Singhਜਦੋਂ ਗੁਰੂ ਦੀ ਸਰਨ ਪਿਆਂ ਉਹ ਪਰਮਾਤਮਾ ਹਰ ਥਾਂ ਦਿੱਸ ਪਏ (ਤਾਂ ਜੀਵ ਦਾ ਆਤਮਕ ਜੀਵਨ ਪਲਰਦਾ ਹੈ) ਤਦੋਂ (ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ॥੬॥

ਪਦ ਅਰਥ ਓਹੁ = ਉਹ ਪਰਮਾਤਮਾ। ਪਤਿ = ਇੱਜ਼ਤ ॥੬॥

SikhNet (Spanish)Cuando el Señor es conocido a través del Guru, uno es glorificado en la Corte del Señor. (6)

ਕਾਜੀ ਸੇਖ; ਭੇਖ ਫਕੀਰਾ ॥

kaajee sekh; bhekh fakeeraa |

Sant Singh KhalsaThe Qazis, Shaykhs and Fakeers in religious robes
Manmohan SinghThe Qazis, the Shaikhs, and Fakirs in religious garbs,
Manmohan Singh (Punjabi)ਕਾਜ਼ੀ, ਸ਼ੇਖ ਅਤੇ ਧਾਰਮਕ ਲਿਬਾਸ ਅੰਦਰ ਫਕੀਰ,
Fareedkot Teekaਕਾਜੀ ਤਥਾ ਸੇਖ ਔਰ ਜੋ ਫਕੀਰੋਂ ਕੇ ਭੇਖ ਹੈਂ॥
Prof. Sahib Singhਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ,
SikhNet (Spanish)Los sultanes y los jeques y los que se visten de faquires piensan que son muy grandiosos,

ਵਡੇ ਕਹਾਵਹਿ; ਹਉਮੈ ਤਨਿ ਪੀਰਾ ॥

vadde kahaaveh; haumai tan peeraa |

Sant Singh Khalsacall themselves great; but through their egotism, their bodies are suffering in pain.
Manmohan Singhcall themselves great, but through pride their bodies are in Pain.
Manmohan Singh (Punjabi)ਪਰ ਹੰਕਾਰ ਕਰਕੇ ਉਨ੍ਹਾਂ ਦੇ ਸਰੀਰ ਅੰਦਰ ਦਰਦ ਹੈ।
Fareedkot Teekaਜੋ ਜੋ ਬਡੇ ਕਹਾਵਤੇ ਹੈਂ ਤਿਨ ਕੇ ਅੰਤ੍ਰ ਹੰਤਾ ਮਮਤਾ ਕੀ ਪੀੜਾ ਰਹਤੀ ਹੈ॥
Prof. Sahib Singh(ਦੁਨੀਆ ਵਿਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿਚ ਹਉਮੈ ਦੀ ਪੀੜ ਹੈ,

ਪਦ ਅਰਥ ਤਨਿ = ਤਨ ਵਿਚ। ਪੀਰਾ = ਪੀੜ।

SikhNet (Spanish)pero por su ego, sus entrañas se retuercen de dolor,

ਕਾਲੁ ਨ ਛੋਡੈ; ਬਿਨੁ ਸਤਿਗੁਰ ਕੀ ਧੀਰਾ ॥੭॥

kaal na chhoddai; bin satigur kee dheeraa |7|

Sant Singh KhalsaDeath does not spare them, without the Support of the True Guru. ||7||
Manmohan SinghDeath spares them not without the support of the True Guru.
Manmohan Singh (Punjabi)ਸੱਚੇ ਗੁਰਾਂ ਦੇ ਆਸਰੇ ਬਗੈਰ ਮੌਤ ਉਨ੍ਹਾਂ ਨੂੰ ਨਹੀਂ ਛਡਦੀ।
Fareedkot Teekaਸਤਿਗੁਰੋਂ ਕੀ ਧੀਰਜਤਾ ਦੀਏ ਬਿਨਾ ਕਾਲੁ ਨਹੀਂ ਛੋਡਤਾ ਹੈ॥੭॥
Prof. Sahib Singhਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ)। ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਨਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ) ॥੭॥

ਪਦ ਅਰਥ ਧੀਰਾ = ਧੀਰਜ, ਸਹਾਰਾ ॥੭॥

SikhNet (Spanish)y sin el apoyo del Guru, son perseguidos siempre por la muerte. (7)

ਕਾਲੁ ਜਾਲੁ; ਜਿਹਵਾ ਅਰੁ ਨੈਣੀ ॥

kaal jaal; jihavaa ar nainee |

Sant Singh KhalsaThe trap of Death is hanging over their tongues and eyes.
Manmohan SinghDeath's trap is over man's tongue and eyes.
Manmohan Singh (Punjabi)ਮੌਤ ਦੀ ਫਾਹੀ ਬੰਦੇ ਦੀ ਜੀਭ ਤੇ ਅੱਖਾਂੈਂ ਦੇ ਉਤੇ ਹੈ।
Fareedkot Teekaਜਿਹਬਾ ਕਰ ਜੋ ਸ੍ਵਾਦ ਸੇ ਲਪਟਾਉਨਾ ਹੈ, ਪੁਨਾ ਨੇਤ੍ਰੋਂ ਕਰ ਕੇ ਜੋ ਬਿਕਾਰੋਂ ਕੋ ਦ੍ਰਿਸਟ ਕਰਨੀ ਹੈ॥
Prof. Sahib Singh(ਨਿੰਦਿਆ ਆਦਿਕ ਦੇ ਕਾਰਨ) ਜੀਭ ਦੀ ਰਾਹੀਂ, (ਪਰਾਇਆ ਰੂਪ ਤੱਕਣ ਦੇ ਕਾਰਨ) ਅੱਖਾਂ ਦੀ ਰਾਹੀਂ,

ਪਦ ਅਰਥ ਜਿਹਵਾ = ਜੀਭ ਦੀ ਰਾਹੀਂ। ਨੈਣੀ = ਅੱਖਾਂ ਦੀ ਰਾਹੀਂ।

SikhNet (Spanish)La muerte nos atrapa por los ojos, por la lengua

ਕਾਨੀ ਕਾਲੁ; ਸੁਣੈ ਬਿਖੁ ਬੈਣੀ ॥

kaanee kaal; sunai bikh bainee |

Sant Singh KhalsaDeath is over their ears, when they hear talk of evil.
Manmohan SinghDeath's is over ears, when he hears sensuous talk.
Manmohan Singh (Punjabi)ਮੌਤ ਉਸ ਦੇ ਕੰਨਾਂ ਤੇ ਹੈ ਜਦ ਉਹ ਵਿਸ਼ਈ ਗੱਲ ਬਾਤ ਸ੍ਰਵਣ ਕਰਦਾ ਹੈ।
Fareedkot Teeka(ਕਾਨੀ) ਸ੍ਰਵਨੋਂ ਕਰ ਜੋ ਬਿਖ੍ਯੋਂ ਕੇ (ਬੈਣੀ) ਬਚਨ ਸ੍ਰਵਨ ਕਰਨੇ ਹੈਂ ਤਿਨ੍ਹੋਂ ਕਰ ਕਾਲ ਰੂਪ ਜਾਲ ਬ੍ਯਾਪਤਾ ਹੈ॥
Prof. Sahib Singhਅਤੇ ਕੰਨਾਂ ਦੀ ਰਾਹੀਂ (ਕਿਉਂਕਿ ਜੀਵ) ਆਤਮਕ ਮੌਤ ਲਿਆਉਣ ਵਾਲੇ (ਨਿੰਦਿਆ ਆਦਿਕ ਦੇ) ਬਚਨ ਸੁਣਦਾ ਹੈ ਆਤਮਕ ਮੌਤ (ਦਾ) ਜਾਲ (ਜੀਵਾਂ ਦੇ ਸਿਰ ਉਤੇ ਸਦਾ ਤਣਿਆ ਰਹਿੰਦਾ ਹੈ)।

ਪਦ ਅਰਥ ਕਾਨੀ = ਕੰਨਾਂ ਦੀ ਰਾਹੀਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੇ। ਬੈਣੀ = ਬਚਨ।

SikhNet (Spanish)y por el oído cuando escuchamos el parloteo ponzoñoso.

ਬਿਨੁ ਸਬਦੈ; ਮੂਠੇ ਦਿਨੁ ਰੈਣੀ ॥੮॥

bin sabadai; mootthe din rainee |8|

Sant Singh KhalsaWithout the Shabad, they are plundered, day and night. ||8||
Manmohan SinghWithout the Name, man is robbed day and night.
Manmohan Singh (Punjabi)ਨਾਮ ਦੇ ਬਗੈਰ ਬੰਦਾ ਦਿਨ ਰਾਤ ਲੁੱਟਿਆ ਜਾ ਰਿਹਾ ਹੈ।
Fareedkot Teekaਤਾਂ ਤੇ ਜੋ ਗੁਰ (ਸਬਦੈ) ਉਪਦੇਸ਼ ਸੇ ਬਿਨਾ ਹੈ, ਸੋ ਦਿਨ ਰਾਤ੍ਰ (ਮੂਠੇ) ਠਗੇ ਜਾਤੇ ਹੈਂ॥੮॥
Prof. Sahib Singhਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਜੀਵ ਦਿਨ ਰਾਤ (ਆਤਮਕ ਜੀਵਨ ਦੇ ਗੁਣਾਂ ਤੋਂ) ਲੁੱਟੇ ਜਾ ਰਹੇ ਹਨ ॥੮॥

ਪਦ ਅਰਥ ਮੂਠੇ = ਲੁੱਟੇ ਜਾਂਦੇ ਹਨ ॥੮॥

SikhNet (Spanish)Sin la Palabra del Shabd somos engañados día y noche.(8)

ਹਿਰਦੈ ਸਾਚੁ ਵਸੈ; ਹਰਿ ਨਾਇ ॥

hiradai saach vasai; har naae |

Sant Singh KhalsaDeath cannot touch those whose hearts are filled with the True Name of the Lord,
Manmohan SinghTo those whose hearts are filled with God's true Name,
Manmohan Singh (Punjabi)ਜਿਸ ਦੇ ਦਿਲ ਵਿੱਚ ਰੱਬ ਦਾ ਸੱਚਾ ਨਾਮ ਰਹਿੰਦਾ ਹੈ,
Fareedkot Teekaਜੋ ਹਿਰਦੇ ਕਰ ਕੇ ਸਾਚ ਹਰੀ ਕੇ (ਨਾਇ) ਨਾਮ ਮੇਂ ਬਸ ਰਹੇ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ (ਸਦਾ) ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ) ਟਿਕਿਆ ਰਹਿੰਦਾ ਹੈ,

ਪਦ ਅਰਥ ਨਾਇ = ਨਾਮ ਵਿਚ।

SikhNet (Spanish)Si guardamos la Verdad en el corazón y habitamos en el Señor,

ਕਾਲੁ. ਨ ਜੋਹਿ ਸਕੈ; ਗੁਣ ਗਾਇ ॥

kaal. na johi sakai; gun gaae |

Sant Singh KhalsaAnd who sing the Glories of God.
Manmohan Singhand who sing God's praises, the death cannot spy on them.
Manmohan Singh (Punjabi)ਅਤੇ ਜੋ ਰੱਬ ਦਾ ਜੱਸ ਗਾਉਂਦਾ ਹੈ, ਉਸ ਨੂੰ ਮੌਤ ਤਾੜ ਨਹੀਂ ਸਕਦੀ।
Fareedkot Teekaਪੁਨਾ ਗੁਨ ਗਾਇਨ ਕਰਤੇ ਹੈਂ ਤਿਨ ਕੋ ਕਾਲ ਜੋਹ ਨਹੀਂ ਸਕਤਾ॥
Prof. Sahib Singhਆਤਮਕ ਮੌਤ (ਮੌਤ ਦਾ ਸਹਮ) ਉਸ ਵਲ ਕਦੇ ਤੱਕ ਭੀ ਨਹੀਂ ਸਕਦੀ (ਕਿਉਂਕਿ ਉਹ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ।

ਪਦ ਅਰਥ ਨ ਜੋਹਿ ਸਕੈ = ਤੱਕ ਨਹੀਂ ਸਕਦਾ, ਸਹਮ ਨਹੀਂ ਪਾ ਸਕਦਾ, ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ।

SikhNet (Spanish)Yama no ve hacia nosotros, y cantando siempre la Alabanza del Señor,

ਨਾਨਕ; ਗੁਰਮੁਖਿ ਸਬਦਿ ਸਮਾਇ ॥੯॥੧੪॥

naanak; guramukh sabad samaae |9|14|

Sant Singh KhalsaO Nanak, the Gurmukh is absorbed in the Word of the Shabad. ||9||14||
Manmohan SinghNanak, the Guru-ward gets absorbed in the Lord.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜੋ ਗੁਰਮੁਖਿ ਹੈਂ, ਸੋ ਗੁਰ ਸ਼ਬਦ ਕਰ ਕੇ ਸ੍ਵਰੂਪ ਮੇਂ ਸਮਾਇ ਗਏ ਹੈਂ॥੯॥੧੪॥
Prof. Sahib Singhਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ ਸਦਾ) ਲੀਨ ਰਹਿੰਦਾ ਹੈ ॥੯॥੧੪॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੯॥

SikhNet (Spanish)Oh, dice Nanak, a través del Guru, nos fundimos en la Palabra del Shabd. (9-14)
Answers quote the Granth verbatim with Ang citations. AI commentary is not Gurbani and not a religious ruling.