ੴ

ਸਿੱਖਬਾਣੀ · SikhBani

ਹਉਮੈ ਕਰਤ ਭੇਖੀ ਨਹੀ ਜਾਨਿਆ ॥

haumai karat bhekhee nahee jaaniaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 226, 227 · 19 lines
Translations

ਗਉੜੀ ਮਹਲਾ ੧ ॥

gaurree mahalaa 1 | Ang 226

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਉੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.

ਹਉਮੈ ਕਰਤ ਭੇਖੀ; ਨਹੀ ਜਾਨਿਆ ॥

haumai karat bhekhee; nahee jaaniaa | Ang 226

Sant Singh KhalsaActing in egotism, the Lord is not known, even by wearing religious robes.
Manmohan SinghIndulging in egotism, one knows not the Lord, whatever religious grab he may wear.
Manmohan Singh (Punjabi)ਹੰਕਾਰ ਅੰਦਰ ਪਰਵਿਰਤ ਹੋਣ ਨਾਲ ਆਦਮੀ ਸਾਹਿਬ ਨੂੰ ਨਹੀਂ ਜਾਣਦਾ, ਭਾਵੇਂ ਉਹ ਕੋਈ ਧਾਰਮਕ ਵਿਖਾਵਾ ਕਰ ਲਵੇ।
Fareedkot Teekaਹੰਤਾ ਮਮਤਾ ਕਰਨੇ ਸੇ ਭੇਖ ਧਾਰੀਓਂ ਨੇ ਸ੍ਵਰੂਪ ਕੋ ਨਹੀਂ ਜਾਨਿਆਂ ਹੈ॥
Prof. Sahib Singh("ਮੈਂ ਧਰਮੀ ਹਾਂ ਮੈਂ ਧਰਮੀ ਹਾਂ" ਇਹ) "ਮੈਂ ਮੈਂ" ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ।

ਪਦ ਅਰਥ ਹਉਮੈ = "ਹਉ ਹਉ, ਮੈਂ ਮੈਂ", "ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ।" ਕਰਤ = ਕਰਦਿਆਂ। ਭੇਖੀ = ਧਾਰਮਿਕ ਭੇਖਾਂ ਨਾਲ। ਜਾਨਿਆ = ਪਰਮਾਤਮਾ ਨਾਲ ਸਾਂਝ ਪਾਈ।

SikhNet (Spanish)Viviendo en el ego no conocemos al Señor, no importa los atuendos que nos pongamos.

ਗੁਰਮੁਖਿ ਭਗਤਿ; ਵਿਰਲੇ ਮਨੁ ਮਾਨਿਆ ॥੧॥

guramukh bhagat; virale man maaniaa |1| Ang 226

Sant Singh KhalsaHow rare is that Gurmukh, who surrenders his mind in devotional worship. ||1||
Manmohan SinghRare is the person, whose soul is satiated with Master's meditation through Guru's guidance.
Manmohan Singh (Punjabi)ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ।
Fareedkot Teekaਗੁਰੋਂ ਦ੍ਵਾਰੇ ਭਗਤੀ ਕਰ ਕੇ ਕਿਸੀ ਵਿਰਲੇ ਗੁਰਮੁਖਿ ਕਾ ਮਨੁ ਪਰਮੇਸ੍ਵਰ ਮੇਂ ਮਾਨਿਆਂ ਹੈ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ॥੧॥

ਪਦ ਅਰਥ ਮਾਨਿਆ = ਗਿੱਝਿਆ, ਮੰਨਿਆ, ਪਤੀਜਿਆ ॥੧॥

SikhNet (Spanish)Extraordinario es aquél que, a través de la Palabra del Shabd del Guru, alaba y cree en el Señor.(1)

ਹਉ ਹਉ ਕਰਤ; ਨਹੀ ਸਚੁ ਪਾਈਐ ॥

hau hau karat; nahee sach paaeeai | Ang 226

Sant Singh KhalsaBy actions done in egotism, selfishness and conceit, the True Lord is not obtained.
Manmohan SinghBy the practice of ego and self-hood the True Lord is not obtained.
Manmohan Singh (Punjabi)ਮੈਂ ਮੇਰੀ ਦੀ ਕਰਣੀ ਦੁਆਰਾ ਸੱਚਾ ਸੁਆਮੀ ਪ੍ਰਾਪਤ ਨਹੀਂ ਹੁੰਦਾ।
Fareedkot Teekaਹੇ ਸਿੱਧ ਜੀ! ਹੰਕਾਰ ਕੇ ਕਰਨੇ ਸੇ ਸੱਚ ਕੋ ਨਹੀਂ ਪਾਈਏ ਹੈ॥
Prof. Sahib Singh(ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ) ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

SikhNet (Spanish)Absortos en el “yo soy”, no llegamos a la Verdad;

ਹਉਮੈ ਜਾਇ; ਪਰਮ ਪਦੁ ਪਾਈਐ ॥੧॥ ਰਹਾਉ ॥

haumai jaae; param pad paaeeai |1| rahaau | Ang 226

Sant Singh KhalsaBut when egotism departs, then the state of supreme dignity is obtained. ||1||Pause||
Manmohan SinghWhen self-conceit departs the highest rank is attained. Pause.
Manmohan Singh (Punjabi)ਜਦ ਸਵੈ-ਹੰਗਤਾ ਦੁਰ ਹੋ ਜਾਂਦੀ ਹੈ ਤਾਂ ਮਹਾਨ ਮਰਤਬਾ ਹਾਸਲ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਬ ਹੰਤਾ ਮਮਤਾ ਜਾਤੀ ਹੈ ਤਬ (ਪਰਮ ਪਦੁ) ਮੁਕਤੀ ਕੀ ਪ੍ਰਾਪਤੀ ਹੋਤੀ ਹੈ॥੧॥ ਰਹਾਉ ॥
Prof. Sahib Singhਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੧॥ ਰਹਾਉ ॥

SikhNet (Spanish)pero cuando nos quitamos del ego, llegamos al más elevado Estado de Éxtasis. (1-Pausa)

ਹਉਮੈ ਕਰਿ; ਰਾਜੇ ਬਹੁ ਧਾਵਹਿ ॥

haumai kar; raaje bahu dhaaveh | Ang 226

Sant Singh KhalsaThe kings act in egotism, and undertake all sorts of expeditions.
Manmohan SinghThe Monarchs take pride and undertake many expeditions.
Manmohan Singh (Punjabi)ਪਾਤਸ਼ਾਹ ਹੰਕਾਰ ਕਰਦੇ ਹਨ ਅਤੇ ਕਈ ਚੜ੍ਹਾਈਆਂ ਕਰਦੇ ਹਨ।
Fareedkot Teekaਹੰਤਾ ਮਮਤਾ ਕਰ ਕੇ ਬਹੁਤ ਰਾਜੇ (ਧਾਵਹਿ) ਦੌੜਤੇ ਫਿਰਤੇ ਹੈਂ॥
Prof. Sahib Singh("ਅਸੀਂ ਵੱਡੇ ਰਾਜੇ ਹਾਂ," ਇਸੇ) ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ,

ਪਦ ਅਰਥ ਕਰਿ = ਕਰ ਕੇ, ਦੇ ਕਾਰਨ। ਧਾਵਹਿ = (ਇਕ ਦੂਜੇ ਉਤੇ) ਹੱਲੇ ਕਰਦੇ ਹਨ।

SikhNet (Spanish)En ego la mente de los monarcas desvaría;

ਹਉਮੈ ਖਪਹਿ; ਜਨਮਿ ਮਰਿ ਆਵਹਿ ॥੨॥

haumai khapeh; janam mar aaveh |2| Ang 226

Sant Singh KhalsaBut through their egotism, they are ruined; they die, only to be reborn over and over again. ||2||
Manmohan SinghBy pride they are ruined and die to be born again.
Manmohan Singh (Punjabi)ਹੰਕਾਰ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ ਅਤੇ ਉਹ ਮਰ ਕੇ ਮੁੜ ਆਉਣ ਲਈ ਪੈਦਾ ਹੁੰਦੇ ਹਨ।
Fareedkot Teekaਹੰਤਾ ਮਮਤਾ ਮੇਂ ਹੀ (ਖਪਹਿ) ਨਸਟ ਹੋਤੇ ਜਨਮ ਕਰ ਆਉਤੇ ਔਰ ਮਰ ਕਰ ਜਾਤੇ ਹੈਂ ਫਿਰ ਆਉਤੇ ਹੈਂ, ਭਾਵ ਏਹਿ ਕਿ ਚੌਰਾਸੀ ਸੇ ਨਹੀਂ ਛੂਟਤੇ ਹੈਂ॥੨॥
Prof. Sahib Singhਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ (ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੨॥

ਪਦ ਅਰਥ ਖਪਹਿ = ਖ਼ੁਆਰ ਹੁੰਦੇ ਹਨ ॥੨॥

SikhNet (Spanish)en ego son destruidos y nacen para morir otra vez. (2)

ਹਉਮੈ ਨਿਵਰੈ; ਗੁਰਸਬਦੁ ਵੀਚਾਰੈ ॥

haumai nivarai; gurasabad veechaarai | Ang 226

Sant Singh KhalsaEgotism is overcome only by contemplating the Word of the Guru's Shabad.
Manmohan SinghEgotism is overcome by reflecting over the Guru's hymns.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਜਬ ਗੁਰੋਂ ਕੇ (ਸਬਦੁ) ਉਪਦੇਸ਼ ਕਾ ਵੀਚਾਰ ਕਰੇ ਤਬ ਹੰਤਾ ਮਮਤਾ ਨਿਬ੍ਰਿਤ ਹੋਤੀ ਹੈ॥
Prof. Sahib Singhਜੇਹੜਾ (ਵਡ-ਭਾਗੀ) ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ (ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ,

ਪਦ ਅਰਥ ਨਿਵਰੈ = ਦੂਰ ਹੁੰਦੀ ਹੈ।

SikhNet (Spanish)Habitando en la Palabra del Shabd del Guru,

ਚੰਚਲ ਮਤਿ ਤਿਆਗੈ; ਪੰਚ ਸੰਘਾਰੈ ॥੩॥

chanchal mat tiaagai; panch sanghaarai |3| Ang 226

Sant Singh KhalsaOne who restrains his fickle mind subdues the five passions. ||3||
Manmohan SinghHe, who restrains his restive mind and slays his five evil passions,
Manmohan Singh (Punjabi)ਜੋ ਆਪਣੇ ਚੁਲਬੁਲੇ ਮਨੂਏ ਨੂੰ ਰੋਕ ਰਖਦਾ ਹੈ, ਅਤੇ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਮਾਰ ਲੈਂਦਾ ਹੈ,
Fareedkot Teekaਕਾਮ ਆਦੀ ਪੰਚ ਬਿਕਾਰੋਂ ਕੋ ਮਾਰ ਕੇ ਚੰਚਲ ਬੁਧੀ ਕਾ ਤਿਆਗ ਹੋਤਾ ਹੈ॥੩॥
Prof. Sahib Singhਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਤਿਆਗਦਾ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ ॥੩॥

ਪਦ ਅਰਥ ਪੰਚ = ਕਾਮਾਦਿਕ ਪੰਜਾਂ ਨੂੰ। ਸੰਘਾਰੈ = ਨਾਸ ਕਰਦਾ ਹੈ, ਮਾਰਦਾ ਹੈ ॥੩॥

SikhNet (Spanish)uno vence al ego, frena su mente mercurial, y aniquila a los cinco enemigos. (3)

ਅੰਤਰਿ ਸਾਚੁ; ਸਹਜ ਘਰਿ ਆਵਹਿ ॥

antar saach; sehaj ghar aaveh | Ang 226

Sant Singh KhalsaWith the True Lord deep within the self, the Celestial Mansion is intuitively found.
Manmohan Singhand he in whose mind is the True Name arrives at Load's mansion.
Manmohan Singh (Punjabi)ਅਤੇ ਉਹ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਉਹ ਮਾਲਕ ਦੇ ਮੰਦਰ ਵਿੱਚ ਪੁਜ ਜਾਂਦਾ ਹੈ।
Fareedkot Teekaਜਿਸ ਕੇ ਅੰਤਰ (ਸਾਚੁ) ਹਰਿ ਨਾਮੁ ਹੈ, ਸੋ (ਸਹਜ) ਗਿਆਨ ਕਰ ਕੇ ਅਪਨੇ ਸ੍ਵਰੂਪ ਘਰ ਮੇਂ ਆਉਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ। ਸਹਜ ਘਰਿ = ਸਹਜ ਦੇ ਘਰ ਵਿਚ, ਸ਼ਾਂਤ ਅਵਸਥਾ ਵਿਚ।

SikhNet (Spanish)Si la Verdad está con uno, entra al Recinto del Equilibrio;

ਰਾਜਨੁ ਜਾਣਿ; ਪਰਮ ਗਤਿ ਪਾਵਹਿ ॥੪॥

raajan jaan; param gat paaveh |4| Ang 226

Sant Singh KhalsaUnderstanding the Sovereign Lord, the state of supreme dignity is obtained. ||4||
Manmohan SinghUnderstanding the Sovereign he obtains the Supreme Dignity.
Manmohan Singh (Punjabi)ਪਾਤਸ਼ਾਹ ਨੂੰ ਸਮਝ ਕੇ, ਉਹ ਮਹਾਨ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸਰਬ ਕਾ ਰਾਜਾ ਜੋ ਪਤੀ ਪਰਮੇਸ੍ਵਰ ਤਿਸ ਮੇਂ ਆਪ ਕੋ ਅਭੇਦ ਜਾਨ ਕਰ ਪਰਮਗਤੀ ਜੋ ਮੋਖ ਹੈ ਤਿਸ ਕੋ ਪ੍ਰਾਪਤਿ ਹੋਤਾ ਹੈ॥੪॥
Prof. Sahib Singhਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੪॥

ਪਦ ਅਰਥ ਰਾਜਨੁ = ਸਾਰੀ ਸ੍ਰਿਸ਼ਟੀ ਦਾ ਰਾਜਾ ਪ੍ਰਭੂ। ਜਾਣਿ = ਸਾਂਝ ਪਾ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥

SikhNet (Spanish)y conociendo al Verdadero Rey conoce el más Elevado Estado.(4)

ਸਚੁ ਕਰਣੀ; ਗੁਰੁ. ਭਰਮੁ ਚੁਕਾਵੈ ॥

sach karanee; gur. bharam chukaavai | Ang 226

Sant Singh KhalsaThe Guru dispels the doubts of those whose actions are true.
Manmohan SinghThe Guru banishes the doubts of him whose deeds are true.
Manmohan Singh (Punjabi)ਗੁਰੂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ, ਜਿਸ ਦੇ ਅਮਲ ਸੱਚੇ ਹਨ।
Fareedkot Teekaਜਿਨ ਕੀ ਜਪ ਤਪਾਦਿ ਰੂਪਿ ਸਚੀ ਕਰਣੀ ਹੈ ਗੁਰੂ ਤਿਨ ਕਾ ਭ੍ਰਮ ਉਠਾਇ ਦੇਤੇ ਹੈਂ॥
Prof. Sahib Singhਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ-ਕਰਮ ਬਣ ਜਾਂਦਾ ਹੈ,
SikhNet (Spanish)Es entonces cuando en todos sus actos proyecta la Verdad,

ਨਿਰਭਉ ਕੈ ਘਰਿ; ਤਾੜੀ ਲਾਵੈ ॥੫॥

nirbhau kai ghar; taarree laavai |5| Ang 226

Sant Singh KhalsaThey focus their attention on the Home of the Fearless Lord. ||5||
Manmohan SinghHe fixes his attention on the Home of the Fearless One.
Manmohan Singh (Punjabi)ਉਹ ਨਿਡੱਰ ਪੁਰਖ ਦੇ ਗ੍ਰਹਿ ਤੇ ਆਪਣੀ ਬਿਰਤੀ ਜੋੜਦਾ ਹੈ।
Fareedkot Teekaਓਹੁ ਨਿਰਭਉ ਸਰੂਪ ਪਰਮੇਸ੍ਵਰ ਮੇਂ (ਤਾੜੀ) ਬ੍ਰਿਤੀ ਵਾ ਸਮਾਧੀ ਲਗਾਉਤੇ ਹੈਂ॥੫॥
Prof. Sahib Singhਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ॥੫॥

ਪਦ ਅਰਥ ਨਿਰਭਉ ਕੈ ਘਰਿ = ਨਿਰਭਉ ਪ੍ਰਭੂ ਦੇ ਸਰੂਪ ਵਿਚ। ਤਾੜੀ ਲਾਵੈ = ਸੁਰਤਿ ਜੋੜਦਾ ਹੈ ॥੫॥

SikhNet (Spanish)su duda es disipada por el Guru, y se concentra siempre en el Señor Sin Miedo. (5)

ਹਉ ਹਉ ਕਰਿ ਮਰਣਾ; ਕਿਆ ਪਾਵੈ ॥

hau hau kar maranaa; kiaa paavai | Ang 226

Sant Singh KhalsaThose who act in egotism, selfishness and conceit die; what do they gain?
Manmohan SinghWhat does he gain who dies practising pride and self conceit?
Manmohan Singh (Punjabi)ਜਿਹੜਾ ਗ਼ਰੂਰ ਅਤੇ ਸਵੈ-ਹੰਗਤਾ ਕਰਦਾ ਹੋਇਆ ਮਰ ਜਾਂਦਾ ਹੈ, ਉਹ ਕੀ ਖੱਟੀ ਖੱਟਦਾ ਹੈ?
Fareedkot Teekaਹੰਕਾਰ ਕਰ ਕੇ ਜੋ ਮਰਨਾਂ ਹੈ, ਸੋ ਤਿਸ ਕਰ ਕਿਆ ਪ੍ਰਾਪਤਿ ਹੋਤਾ ਹੈ॥
Prof. Sahib Singhਹਉਂ, ਹਉਂ; ਮੈਂ, ਮੈਂ ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ।

ਪਦ ਅਰਥ ਮਰਣਾ = ਆਤਮਕ ਮੌਤ ਸਹੇੜਨੀ। ਕਿਆ ਪਾਵੈ = ਕੋਈ ਆਤਮਕ ਗੁਣ ਪ੍ਰਾਪਤ ਨਹੀਂ ਹੁੰਦਾ।

SikhNet (Spanish)¿Qué puede el hombre lograr muriendo con ego?

ਪੂਰਾ ਗੁਰੁ ਭੇਟੇ; ਸੋ ਝਗਰੁ ਚੁਕਾਵੈ ॥੬॥

pooraa gur bhette; so jhagar chukaavai |6| Ang 226

Sant Singh KhalsaThose who meet the Perfect Guru are rid of all conflicts. ||6||
Manmohan SinghHe who meets the Perfect Guru puts an end to his contentions.
Manmohan Singh (Punjabi)ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਆਪਣੇ ਬਖੇੜੇ ਮੁਕਾ ਲੈਂਦਾ ਹੈ।
Fareedkot Teekaਤਾਂ ਤੇ ਜਬ ਪੂਰਨ ਗੁਰੂ ਮਿਲੇਂ ਤਬ ਜਨਮ ਮਰਣ ਕਾ ਝਗੜਾ ਚੁਕਾਉਤੇ ਹੈਂ॥੬॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ॥੬॥

ਪਦ ਅਰਥ ਭੇਟੇ = ਮਿਲੇ। ਝਗਰੁ = ਹਉਮੈ ਦਾ ਟੰਟਾ ॥੬॥

SikhNet (Spanish)Pero si encontrara al Perfecto Guru, se podría deshacer de todos sus embrollos.(6)

ਜੇਤੀ ਹੈ; ਤੇਤੀ ਕਿਹੁ ਨਾਹੀ ॥

jetee hai; tetee kihu naahee | Ang 226

Sant Singh KhalsaWhatever exists, is in reality nothing.
Manmohan SinghWhatever there is that is nothing in reality.
Manmohan Singh (Punjabi)ਜੋ ਕੁਛ ਭੀ ਹੈ, ਉਹ ਦਰਅਸਲ ਕੁੱਝ ਭੀ ਨਹੀਂ।
Fareedkot Teekaਹੇ ਭਾਈ! (ਜੇਤੀ ਹੈ) ਜਿਤਨੀ ਪੂਜਾ ਹੈ ਉਤਨੀ ਹੀ (ਕਿਹੁ) ਕੁਛ ਨਹੀਂ ਹੈ, ਭਾਵ ਏਹਿ ਕਿ ਤੁਛ ਮਾਤ੍ਰ ਹੈ॥
Prof. Sahib Singhਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ਇਹ ਸਾਰੀ ਦੌੜ-ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ।

ਪਦ ਅਰਥ ਜੇਤੀ ਹੈ = ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ। ਤੇਤੀ = ਇਹ ਸਾਰੀ ਦੌੜ-ਭੱਜ। ਕਿਹੁ ਨਾਹੀ = ਕੁਝ ਭੀ ਨਹੀਂ, ਕੋਈ ਆਤਮਕ ਲਾਭ ਨਹੀਂ ਪੁਚਾਂਦੀ, ਵਿਅਰਥ ਜਾਂਦੀ ਹੈ।

SikhNet (Spanish)Todo lo que parece, no es lo que es.

ਗੁਰਮੁਖਿ ਗਿਆਨ ਭੇਟਿ; ਗੁਣ ਗਾਹੀ ॥੭॥

guramukh giaan bhett; gun gaahee |7| Ang 226

Sant Singh KhalsaObtaining spiritual wisdom from the Guru, I sing the Glories of God. ||7||
Manmohan SinghObtaining the Divine comprehension from the Guru, I sing Lord's praises.
Manmohan Singh (Punjabi)ਗੁਰਾਂ ਪਾਸੋਂ ਰੱਬੀ ਗਿਆਤ ਪ੍ਰਾਪਤ ਕਰਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਗੁਰੋਂ ਦ੍ਵਾਰੇ ਤਿਨ ਕੋ ਗਿਆਨ ਹੂਆ ਹੈ ਜਿਨ੍ਹੋਂ ਨੇ ਗੁਰੋਂ ਕੋ (ਭੇਟਿ) ਮਿਲ ਕਰ ਪਰਮੇਸ੍ਵਰ ਕੇ ਗੁਣ ਗਾਇਨ ਕਰੇ ਹੈਂ॥੭॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ ॥੭॥

ਪਦ ਅਰਥ ਗਿਆਨ ਭੇਟਿ = ਗਿਆਨ ਨੂੰ ਭੇਟ ਕੇ, ਗਿਆਨ ਪ੍ਰਾਪਤ ਕਰ ਕੇ ॥੭॥

SikhNet (Spanish)Esta es la Sabiduría que uno entiende a través del Guru, y así canta las Alabanzas del Señor.(7)

ਹਉਮੈ ਬੰਧਨ; ਬੰਧਿ ਭਵਾਵੈ ॥

haumai bandhan; bandh bhavaavai | Ang 227

Sant Singh KhalsaEgotism binds people in bondage, and causes them to wander around lost.
Manmohan SinghPride binds man in bonds and makes him wander in transmigration.
Manmohan Singh (Punjabi)ਹੰਕਾਰ ਆਦਮੀ ਨੂੰ ਜੰਜੀਰਾਂ ਅੰਦਰ ਜਕੜ ਦਿੰਦਾ ਹੈ, ਅਤੇ ਉਸ ਨੂੰ ਆਵਾਗਉਣ ਅੰਦਰ ਭਟਕਾਉਂਦਾ ਹੈ।
Fareedkot Teekaਅਭਗਤ ਲੋਕ ਹੰਤਾ ਮਮਤਾ ਕੇ ਬੰਧੇ ਹੂਏ ਹੈਂ, ਚੌਰਾਸੀ ਮੇਂ ਪੜੇ (ਭਵਾਵੈ) ਫਿਰਾਈਤੇ ਹੈਂ॥
Prof. Sahib Singhਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ।

ਪਦ ਅਰਥ ਬੰਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।

SikhNet (Spanish)El ego nos ata las amarras y así vagamos;

ਨਾਨਕ; ਰਾਮ ਭਗਤਿ ਸੁਖੁ ਪਾਵੈ ॥੮॥੧੩॥

naanak; raam bhagat sukh paavai |8|13| Ang 227

Sant Singh KhalsaO Nanak, peace is obtained through devotional worship of the Lord. ||8||13||
Manmohan SinghThrough Lord's meditation Nanak has obtained peace.
Manmohan Singh (Punjabi)ਸਾਹਿਬ ਦੀ ਬੰਦਗੀ ਰਾਹੀਂ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਰਾਮ ਕੇ ਭਗਤ ਹੈਂ ਸੋਈ ਸੁਖ ਪਾਵਤੇ ਹੈਂ॥੮॥੧੩॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ ॥੮॥੧੩॥
SikhNet (Spanish)pero, oh, dice Nanak, en la Alabanza del Señor se encuentra toda la Paz.(8-13)
Answers quote the Granth verbatim with Ang citations. AI commentary is not Gurbani and not a religious ruling.