ਗਉੜੀ ਮਹਲਾ ੧ ॥
gaurree mahalaa 1 | Ang 227
Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤiਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਬੋਲਹਿ ਸਾਚੁ; ਮਿਥਿਆ ਨਹੀ ਰਾਈ ॥
boleh saach; mithiaa nahee raaee | Ang 227
Sant Singh KhalsaThey speak the Truth - not an iota of falsehood.
Manmohan SinghHe who tells the truth wherein there is not even an iota of falsehood,
Manmohan Singh (Punjabi)ਜੋ ਸੱਚ ਬੋਲਦਾ ਹੈ, ਜਿਸ ਵਿੱਚ ਇਕ ਭੋਰਾ ਭਰ ਭੀ ਝੂਠ ਨਹੀਂ ਹੁੰਦਾ,
Fareedkot Teekaਗੁਰਮੁਖਿ ਸਚੁ ਬਚਨੁ ਬੋਲਤੇ ਹੈਂ ਰਾਈ ਮਾਤ੍ਰ ਭੀ (ਮਿਥਿਆ) ਝੂਠ ਨਹੀਂ ਬੋਲਤੇ॥
Prof. Sahib Singhਜੇਹੜੇ ਮਨੁੱਖ ਸਦਾ ਅਟੱਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ, ਰਤਾ ਭੀ ਝੂਠ ਨਹੀਂ ਬੋਲਦੇ,ਪਦ ਅਰਥ ਬੋਲਹਿ = ਬੋਲਦੇ ਹਨ। ਸਾਚੁ = ਸਦਾ ਅਟੱਲ ਰਹਿਣ ਵਾਲਾ ਬੋਲ। ਮਿਥਿਆ = ਝੂਠ। ਰਾਈ = ਰਤਾ ਭਰ।
SikhNet (Spanish)Aquél que habla la Verdad y nunca es falso,
ਚਾਲਹਿ ਗੁਰਮੁਖਿ; ਹੁਕਮਿ ਰਜਾਈ ॥
chaaleh guramukh; hukam rajaaee | Ang 227
Sant Singh KhalsaThe Gurmukhs walk in the Way of the Lord's Command.
Manmohan Singhand the Guru-ward walks according to the God's will,
Manmohan Singh (Punjabi)ਅਤੇ, ਗੁਰੂ ਅਨੁਸਾਰੀ ਰਜਾ ਵਾਲੇ ਦੇ ਫੁਰਮਾਨ ਅਨੁਸਾਰ ਟੁਰਦਾ ਹੈ,
Fareedkot Teekaਵਹੁ ਗੁਰਮੁਖ ਖੁਸੀ ਹੋ ਕਰ ਹੁਕਮ ਮੇਂ ਚਲਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦੇ ਹਨ,ਪਦ ਅਰਥ ਹੁਕਮਿ ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ।
SikhNet (Spanish)fluye en la Voluntad de Dios por la Gracia del Guru,
ਰਹਹਿ ਅਤੀਤ; ਸਚੇ ਸਰਣਾਈ ॥੧॥
raheh ateet; sache saranaaee |1| Ang 227
Sant Singh KhalsaThey remain unattached, in the Sanctuary of the True Lord. ||1||
Manmohan Singhhe remains detached under True Lord's protection.
Manmohan Singh (Punjabi)ਉਹ ਸੱਚੇ ਸਾਈਂ ਦੀ ਪਨਾਹ ਵਿੱਚ ਅਟੰਕ ਵਿਚਰਦਾ ਹੈ।
Fareedkot Teeka(ਅਤੀਤ) ਤਿਆਗੀ ਹੋ ਕਰ ਸਚੇ ਪਰਮੇਸ੍ਵਰ ਕੀ ਸਰਨ ਮੇਂ ਰਹਤੇ ਹੈਂ॥੧॥
Prof. Sahib Singhਉਹ ਸਦਾ-ਥਿਰ ਪ੍ਰਭੂ ਦੀ ਸਰਨ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਹਨ ॥੧॥ਪਦ ਅਰਥ ਅਤੀਤ = ਮਾਇਆ ਦੇ ਪ੍ਰਭਾਵ ਤੋਂ ਪਰੇ ॥੧॥
SikhNet (Spanish)él busca el Verdadero Refugio, y permanece desapegado. (1)
ਸਚ ਘਰਿ ਬੈਸੈ; ਕਾਲੁ ਨ ਜੋਹੈ ॥
sach ghar baisai; kaal na johai | Ang 227
Sant Singh KhalsaThey dwell in their true home, and Death does not touch them.
Manmohan SinghHe abides in the True Home, and Death touches him not.
Manmohan Singh (Punjabi)ਉਹ ਸੱਚੇ ਗ੍ਰਹਿ ਅੰਦਰ ਵਸਦਾ ਹੈ ਅਤੇ ਮੌਤ ਉਸ ਨੂੰ ਨਹੀਂ ਛੂੰਹਦੀ।
Fareedkot Teekaਹੇ ਭਾਈ! ਜੋ ਗੁਰਮੁਖਿ (ਘਰਿ) ਸਚ ਸ੍ਵਰੂਪ ਮੇਂ (ਬੈਸੇ) ਇਸਥਿਤ ਹੂਏ ਹੈਂ ਤਿਨ ਕੋ ਕਾਲ ਨਹੀਂ (ਜੋਹੈ) ਦੇਖ ਸਕਤਾ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ (ਉਸ ਦੇ ਆਤਮਕ ਜੀਵਨ ਨੂੰ ਕੋਈ ਖ਼ਤਰਾ ਨਹੀਂ ਹੁੰਦਾ)।ਪਦ ਅਰਥ ਸਚ ਘਰਿ = ਸੱਚ ਦੇ ਘਰ ਵਿਚ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ। ਬੈਸੇ = (ਜੋ) ਬੈਠਦਾ ਹੈ। ਕਾਲੁ = ਮੌਤ ਦਾ ਸਹਮ, ਆਤਮਕ ਮੌਤ। ਮੋਹੈ = ਮੋਹ ਦੇ ਕਾਰਨ।
SikhNet (Spanish)Habitando en el Recinto de la Verdad, la muerte no se le acerca;
ਮਨਮੁਖ ਕਉ; ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥
manamukh kau; aavat jaavat dukh mohai |1| rahaau | Ang 227
Sant Singh KhalsaThe self-willed manmukhs come and go, in the pain of emotional attachment. ||1||Pause||
Manmohan SinghAn apostate comes and goes, and suffers the pain of worldly love. Pause.
Manmohan Singh (Punjabi)ਅਧਰਮੀ ਆਉਂਦਾ ਤੇ ਜਾਂਦਾ ਹੈ ਅਤੇ ਸੰਸਾਰੀ ਮਮਤਾ ਦੀ ਪੀੜ ਸਹਾਰਦਾ ਹੈ। ਠਹਿਰਾਉ।
Fareedkot Teekaਔਰ ਜੋ ਮਨਮੁਖ ਹੈਂ (ਆਵਤ ਜਾਵਤ) ਜਨਮ ਕਰ ਆਉਤੇ ਹੈਂ ਔਰ ਮਰ ਕਰ ਜਾਤੇ ਹੈਂ, ਐਸੇ ਤਿਨ ਕੋ ਸਦਾ ਹੀ ਦੁਖ (ਮੋਹੈ) ਮੂਰਛਤ ਕਰਤਾ ਹੈ॥੧॥⁽¹⁾
Prof. Sahib Singhਪਰ ਆਪਣੇ ਮਨ ਦੇ ਮੁਰੀਦ ਮਨੁੱਖ ਨੂੰ ਮੋਹ (ਵਿਚ ਫਸੇ ਹੋਣ) ਦੇ ਕਾਰਨ ਜਨਮ ਮਰਨ ਦਾ ਦੁੱਖ (ਦਬਾਈ ਰੱਖਦਾ) ਹੈ ॥੧॥ ਰਹਾਉ ॥ਪਦ ਅਰਥ ਆਵਤ ਜਾਵਤ = ਜੰਮਣ ਮਰਨ ਦਾ ॥੧॥ ਰਹਾਉ ॥
SikhNet (Spanish)pero el egocéntrico viene y va y siempre está afligido. (1-Pausa)
ਅਪਿਉ ਪੀਅਉ; ਅਕਥੁ ਕਥਿ ਰਹੀਐ ॥
apiau peeo; akath kath raheeai | Ang 227
Sant Singh KhalsaSo, drink deeply of this Nectar, and speak the Unspoken Speech.
Manmohan SinghQuaff Nectar, and continue to utter the Ineffable Lord,
Manmohan Singh (Punjabi)ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਉਚਾਰਨ ਕਰਦਾ ਰਹੁ।
Fareedkot Teekaਜਿਨ੍ਹੋਂ ਨੈ (ਅਪਿਓ) ਨਾਮ ਅੰਮ੍ਰਿਤ ਪਾਨ ਕੀਆ ਹੈ ਤਿਨ੍ਹੋਂ ਦ੍ਵਾਰੇ (ਅਕਥੁ) ਕਹੀਏ ਬਾਣੀ ਸੇ ਪਰਾ ਰੂਪ ਜੋ ਪਰਮੇਸ੍ਵਰ ਹੈ ਤਿਸ ਕੇ ਜਸ ਕੋ ਉਚਾਰਨ ਕਰਤੇ ਰਹੀਏ॥
Prof. Sahib Singhਕੋਈ ਭੀ ਜੀਵ ਨਾਮ-ਰਸ ਪੀਏ (ਤੇ ਪੀ ਕੇ ਵੇਖ ਲਏ), ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ,ਪਦ ਅਰਥ ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਅਉ = ਬੇਸ਼ਕ ਕੋਈ ਧਿਰ ਪੀਏ। ਕਥਿ = ਕਥ ਕੇ, ਸਿਫ਼ਤਿ-ਸਾਲਾਹ ਕਰ ਕੇ। ਰਹੀਐ = ਰਹਿ ਸਕੀਦਾ ਹੈ, (ਨਿਜ ਘਰ ਵਿਚ ਟਿਕੇ) ਰਹਿ ਸਕੀਦਾ ਹੈ।
SikhNet (Spanish)Bebe tú el Néctar, habla lo Inefable,
ਨਿਜ ਘਰਿ ਬੈਸਿ; ਸਹਜ ਘਰੁ ਲਹੀਐ ॥
nij ghar bais; sehaj ghar laheeai | Ang 227
Sant Singh KhalsaDwelling in the home of your own being within, you shall find the home of intuitive peace.
Manmohan SinghBy sitting in your own home, you can attain the Home, of Bliss.
Manmohan Singh (Punjabi)ਆਪਣੇ ਨਿੱਜ ਦੇ ਧਾਮ ਅੰਦਰ ਬੈਠ ਕੇ, ਪਰਸੰਨਤਾ ਦਾ ਗ੍ਰਹਿ ਪ੍ਰਾਪਤ ਕਰ ਸਕਦਾ ਹੈ।
Fareedkot Teekaਅਪਨੇ ਸ੍ਵਰੂਪ ਮੇਂ ਇਸਥਿਤ ਹੋ ਕਰ ਸਾਂਤੀ ਕਾ ਘਰ ਜੋ ਨਿਰਵਿਕਲਪ ਸਮਾਧੀ ਹੈ ਤਿਸ ਕੋ ਲਹੀਏ ਹੈ॥
Prof. Sahib Singhਨਿਜ ਘਰ ਵਿਚ ਟਿਕੇ ਰਹਿ ਸਕੀਦਾ ਹੈ, ਤੇ ਉਸ ਸ੍ਵੈ-ਸਰੂਪ ਵਿਚ ਬੈਠ ਕੇ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕੀਦਾ ਹੈ।ਪਦ ਅਰਥ ਬੈਸਿ = ਬੈਠ ਕੇ, ਟਿਕ ਕੇ। ਸਹਜ ਘਰੁ = ਆਤਮਕ ਅਡੋਲਤਾ ਦੇਣ ਵਾਲਾ ਘਰ। ਲਹੀਐ = ਪ੍ਰਾਪਤ ਕਰ ਸਕੀਦਾ ਹੈ।
SikhNet (Spanish)habita contenido en tu propio ser, logra el Equilibrio,
ਹਰਿ ਰਸਿ ਮਾਤੇ; ਇਹੁ ਸੁਖੁ ਕਹੀਐ ॥੨॥
har ras maate; ihu sukh kaheeai |2| Ang 227
Sant Singh KhalsaOne who is imbued with the Lord's sublime essence, is said to experience this peace. ||2||
Manmohan SinghThis bliss is said to have accrued to him who is imbued with God's elixir.
Manmohan Singh (Punjabi)ਇਹ ਪਰਸੰਨਤਾ ਉਸ ਨੂੰ ਪ੍ਰਾਪਤ ਹੋਈ ਆਖੀ ਜਾਂਦੀ ਹੈ, ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆ ਹੈ।
Fareedkot Teekaਜੋ ਹਰੀ ਕੇ (ਰਸਿ) ਅਨੰਦ ਮੇਂ ਮਾਤੇ ਹੈਂ, ਏਹ ਸਮਾਧੀ ਕਾ ਸੁਖ ਤਿਨ ਕੇ ਵਾਸਤੇ ਕਹੀਏ ਹੈ॥੨॥
Prof. Sahib Singhਹਰਿ-ਨਾਮ-ਰਸ ਵਿਚ ਮਸਤ ਹੋਇਆਂ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਕ ਸੁਖ ॥੨॥ਪਦ ਅਰਥ ਰਸਿ = ਰਸ ਵਿਚ। ਮਾਤੇ = ਮਸਤ ਹੋਇਆਂ। ਕਹੀਐ = ਕਹਿ ਸਕੀਦਾ ਹੈ ॥੨॥
SikhNet (Spanish)e inmérgete en la Esencia del Señor; esto en verdad es la Paz.(2)
ਗੁਰਮਤਿ ਚਾਲ ਨਿਹਚਲ; ਨਹੀ ਡੋਲੈ ॥
guramat chaal nihachal; nahee ddolai | Ang 227
Sant Singh KhalsaFollowing the Guru's Teachings, one becomes perfectly stable, and never wavers.
Manmohan SinghBy adjusting life department in accordance with Guru's teaching, man becomes stable and staggers not.
Manmohan Singh (Punjabi)ਜੀਵਨ ਰਹੁਰੀਤੀ ਨੂੰ ਗੁਰਾਂ ਦੀ ਸਿਖ-ਮਤ ਅਨੁਸਾਰ ਢਾਲਣ ਦੁਆਰਾ ਇਨਸਾਨ ਅਹਿੱਲ ਹੋ ਜਾਂਦਾ ਹੈ ਅਤੇ ਡਿੱਕਡੋਲੇ ਨਹੀਂ ਖਾਂਦਾ।
Fareedkot Teekaਤਾਂ ਤੇ ਜੋ ਗੁਰੋਂ ਕੀ ਸਿਖ੍ਯਾ ਕੀ ਮ੍ਰਯਾਦਾ ਮੇਂ ਚਲਤੇ ਹੈਂ, ਸੋ ਨਿਸਚਲ ਹੂਏ ਹੂਏ ਡੋਲਤੇ ਨਹੀਂ ਹੈ॥
Prof. Sahib Singhਗੁਰੂ ਦੀ ਮਤਿ ਤੇ ਤੁਰਨ ਵਾਲੀ ਜੀਵਨ-ਜੁਗਤਿ (ਐਸੀ ਹੈ ਕਿ ਇਸ) ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ, ਮਾਇਆ ਦੇ ਮੋਹ ਵਿਚ ਇਹ ਡੋਲ ਨਹੀਂ ਸਕਦੀ।ਪਦ ਅਰਥ ਚਾਲ = ਜੀਵਨ-ਚਾਲ, ਜ਼ਿੰਦਗੀ ਦੀ ਜੁਗਤਿ। ਨਿਹਚਲ = ਜਿਸ ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ।
SikhNet (Spanish)Si uno camina en el Sendero del Guru, la mente puede ser contenida,
ਗੁਰਮਤਿ; ਸਾਚਿ ਸਹਜਿ ਹਰਿ ਬੋਲੈ ॥
guramat; saach sehaj har bolai | Ang 227
Sant Singh KhalsaFollowing the Guru's Teachings, one intuitively chants the Name of the True Lord.
Manmohan SinghBy Guru's instruction, he instinctively repeat the True Name of God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਭਾਵਕ ਹੀ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ (ਗੁਰਮਤਿ) ਗੁਰ ਸਿਖ੍ਯਾਵਾਨ ਹੈਂ, ਸੋ ਸਾਚ ਸਰੂਪ ਹਰੀ ਕੇ ਜਸ ਕੋ (ਸਹਜਿ) ਸੁਭਾਵਕ ਹੀ ਬੋਲਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਧਾਰਨ ਕਰ ਕੇ ਸਦਾ-ਥਿਰ ਪ੍ਰਭੂ ਵਿਚ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ (ਟਿਕ ਕੇ)। ਸਹਜਿ = ਸ਼ਾਂਤ ਅਵਸਥਾ ਵਿਚ (ਟਿਕ ਕੇ)।
SikhNet (Spanish)y por la Sabiduría del Guru uno logra habitar en la Verdad y el Equilibrio, y cantar siempre los Himnos de Alabanza.
ਪੀਵੈ ਅੰਮ੍ਰਿਤੁ; ਤਤੁ ਵਿਰੋਲੈ ॥੩॥
peevai amrit; tat virolai |3| Ang 227
Sant Singh KhalsaDrinking in this Ambrosial Nectar, and churning it, the essential reality is discerned. ||3||
Manmohan SinghHe drinks ambrosia, and by churning, separates the Reality.
Manmohan Singh (Punjabi)ਉਹ ਆਬਿ-ਹਿਯਾਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ ਹੈ।
Fareedkot Teekaਨਾਮ ਅੰਮ੍ਰਿਤ ਕੋ ਪਾਨ ਕਰਤੇ ਹੈਂ, ਪੁਨਾ (ਤਤੁ ਵਿਰੋਲੈ) ਤਤ ਮਿਥ੍ਯਾ ਕਾ ਵੀਚਾਰ ਕਰਤੇ ਹੈਂ॥੩॥
Prof. Sahib Singhਉਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਹ ਅਸਲੀਅਤ ਨੂੰ ਵਿਰੋਲ ਕੇ ਲੱਭ ਲੈਂਦਾ ਹੈ ॥੩॥ਪਦ ਅਰਥ ਵਿਰੋਲੈ = ਰਿੜਕਦਾ ਹੈ, ਰਿੜਕ ਕੇ ਲੱਭ ਲੈਂਦਾ ਹੈ ॥੩॥
SikhNet (Spanish)Uno bebe el Néctar, y en la profusión de creatividad que surge, llega a la Esencia del Señor. (3)
ਸਤਿਗੁਰੁ ਦੇਖਿਆ; ਦੀਖਿਆ ਲੀਨੀ ॥
satigur dekhiaa; deekhiaa leenee | Ang 227
Sant Singh KhalsaBeholding the True Guru, I have received His Teachings.
Manmohan SinghBeholding the True Guru, I have received instruction from Him.
Manmohan Singh (Punjabi)ਸੱਚੇ ਗੁਰਾਂ ਨੂੰ ਵੇਖ ਕੇ, ਮੈਂ ਉਨ੍ਹਾਂ ਪਾਸੋਂ ਸਿੱਖਿਆ ਲਈ ਹੈ।
Fareedkot Teekaਜਬ ਸਿਖ ਨੇ ਸਤਿਗੁਰੋਂ ਕੋ ਦੇਖਿਆ ਹੈ ਤਬ (ਦੀਖਿਆ) ਸਿਖਿਆ ਲੀਨੀ ਹੈ॥
Prof. Sahib Singhਜਿਸ ਮਨੁੱਖ ਨੇ (ਪੂਰੇ) ਗੁਰੂ ਦਾ ਦਰਸਨ ਕਰ ਲਿਆ ਤੇ ਗੁਰੂ ਦੀ ਸਿੱਖਿਆ ਗ੍ਰਹਣ ਕਰ ਲਈ,ਪਦ ਅਰਥ ਦੀਖਿਆ = ਸਿੱਖਿਆ।
SikhNet (Spanish)Al encontrar al Verdadero Guru y recibir Su Instrucción,
ਮਨੁ ਤਨੁ ਅਰਪਿਓ; ਅੰਤਰਗਤਿ ਕੀਨੀ ॥
man tan arapio; antaragat keenee | Ang 227
Sant Singh KhalsaI have offered my mind and body, after searching deep within my own being.
Manmohan SinghAfter offering my soul and body unto the Guru and I have thus searched my inner-self.
Manmohan Singh (Punjabi)ਮੈਂ ਆਪਣੀ ਆਤਮਾ ਤੇ ਦੇਹਿ ਗੁਰਾਂ ਨੂੰ ਅਰਪਨ ਕਰ ਕੇ, ਆਪਣੇ ਅੰਦਰਵਾਰ ਦੀ ਖੋਜ ਭਾਲ ਕਰ ਲਈ ਹੈ।
Fareedkot Teekaਅਰ ਗੁਰੋਂ ਕੋ ਮਨ ਤਨ ਅਰਪਨ ਕੀਆ ਹੈ ਔਰ ਗੁਰੋਂ ਨੇ ਸਿਖ ਕੀ (ਅੰਤਰਗਤਿ) ਭੇਦਤਾ ਦੂਰ ਕਰੀ ਹੈ, ਵਾ ਪਰਮੇਸ੍ਵਰ ਕੀ ਪ੍ਰਾਪਤਿ ਰਿਦੇ ਕੇ ਬੀਚ ਕਰੀ ਹੈ॥
Prof. Sahib Singhਆਪਣੇ ਅੰਤਰ ਆਤਮੇ ਵਸਾ ਲਈ ਤੇ (ਉਸ ਸਿੱਖਿਆ ਦੀ ਖ਼ਾਤਰ) ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ,ਪਦ ਅਰਥ ਅਰਪਿਓ = ਹਵਾਲੇ ਕੀਤਾ। ਅੰਤਰ ਗਤਿ = ਅੰਦਰਲੀ ਆਤਮਕ ਹਾਲਤ।
SikhNet (Spanish)uno le entrega su cuerpo y su mente y se examina a sí mismo.
ਗਤਿ ਮਿਤਿ ਪਾਈ; ਆਤਮੁ ਚੀਨੀ ॥੪॥
gat mit paaee; aatam cheenee |4| Ang 227
Sant Singh KhalsaI have come to realize the value of understanding my own soul. ||4||
Manmohan SinghBy understanding my own-self, I have come to realise the worth of salvation.
Manmohan Singh (Punjabi)ਆਪਣੇ ਆਪ ਨੂੰ ਸਮਝਦ ਦੁਆਰਾ ਮੈਂ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ।
Fareedkot Teekaਤਾਂ ਤੇ (ਗਤਿ) ਮੋਖ ਕੀ ਜੋ (ਮਿਤਿ) ਮ੍ਰਯਾਦਾ ਹੈ, ਸੋ ਪਾਈ ਹੈ, (ਆਤਮ) ਸੱਤਾ ਸਰਬ ਮੇਂ ਬਿਆਪਕ (ਚੀਨੀ) ਜਾਨੀ ਹੈ॥੪॥
Prof. Sahib Singh(ਤੇ ਜਿਸ ਮਨੁੱਖ ਨੇ ਇਸ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਨਾ ਸ਼ੁਰੂ ਕਰ ਦਿੱਤਾ) ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ, ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਵਾਲਾ ਹੈ ॥੪॥ਪਦ ਅਰਥ ਗਤਿ = ਪਰਮਾਤਮਾ ਦੀ ਆਤਮਕ ਅਵਸਥਾ। ਮਿਤਿ = ਪਰਮਾਤਮਾ ਦਾ ਵਡੱਪਣ। ਆਤਮੁ = ਆਪਣਾ-ਆਪ ॥੪॥
SikhNet (Spanish)Así uno realiza el potencial de su ser.(4)
ਭੋਜਨੁ; ਨਾਮੁ ਨਿਰੰਜਨ ਸਾਰੁ ॥
bhojan; naam niranjan saar | Ang 227
Sant Singh KhalsaThe Naam, the Name of the Immaculate Lord, is the most excellent and sublime food.
Manmohan SinghPure Lord's Name is the excellent diet.
Manmohan Singh (Punjabi)ਪਵਿੱਤ੍ਰ ਪ੍ਰਭੂ ਦਾ ਨਾਮ ਪਰੇਮ ਸਰੇਸ਼ਟ ਖਾਣਾ ਹੈ।
Fareedkot Teekaਔਰ (ਨਿਰੰਜਨ) ਮਾਇਆ ਸੇ ਰਹਤ ਪਰਮੇਸ੍ਵਰ ਕੇ ਨਾਮ ਕਾ ਭੋਜਨ (ਸਾਰੁ) ਪਾਇਆ ਹੈ॥
Prof. Sahib Singhਜੇਹੜਾ ਮਨੁੱਖ (ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ) ਨਿਰੰਜਨ ਦੇ ਸ੍ਰੇਸ਼ਟ ਨਾਮ ਨੂੰ ਆਪਣੀ ਆਤਮਕ ਖ਼ੁਰਾਕ ਬਣਾਂਦਾ ਹੈ,ਪਦ ਅਰਥ ਸਾਰੁ = ਸ੍ਰੇਸ਼ਟ।
SikhNet (Spanish)El Nombre Inmaculado del Señor es el Alimento Sagrado que los Devotos,
ਪਰਮ ਹੰਸੁ; ਸਚੁ ਜੋਤਿ ਅਪਾਰ ॥
param hans; sach jot apaar | Ang 227
Sant Singh KhalsaThe pure swan-souls see the True Light of the Infinite Lord.
Manmohan Singhthe pious person is the true light of the Infinite Lord.
Manmohan Singh (Punjabi)ਪਵਿਤ੍ਰ ਪੁਰਸ਼ ਅਨੰਤ ਪ੍ਰਭੂ ਦੀ ਸੱਚੀ ਰੋਸ਼ਨੀ ਹੈ।
Fareedkot Teekaਸੰਤ ਜਨ (ਪਰਮਹੰਸ) ਉਤਮ ਹੰਸ ਵਤ ਸਤਿ ਅਸੱਤ ਕੇ ਬਬੇਕੀ ਹੈਂ। ਵਹੀ ਪੁਰਸ ਸਚੁ ਸਰੂਪ ਅਪਾਰ ਪਰਮੇਸੁਰ ਕੀ ਜੋਤਿ ਹੈ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪਰਮ ਹੰਸ ਬਣ ਜਾਂਦਾ ਹੈ, ਬੇਅੰਤ (ਪ੍ਰਭੂ) ਦੀ ਜੋਤਿ (ਉਸ ਦੇ ਅੰਦਰ ਚਮਕ ਪੈਂਦੀ ਹੈ)।ਪਦ ਅਰਥ ਪਰਮ = ਸਭ ਤੋਂ ਵੱਡਾ। ਸਚੁ = ਸਦਾ-ਥਿਰ।
SikhNet (Spanish)como cisnes, toman para ver la Luz Infinita de la Verdad.
ਜਹ ਦੇਖਉ; ਤਹ ਏਕੰਕਾਰੁ ॥੫॥
jeh dekhau; teh ekankaar |5| Ang 227
Sant Singh KhalsaWherever I look, I see the One and Only Lord. ||5||
Manmohan SinghWhere so ever I see, there I find the One Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਇਕ ਸਾਈਂ ਨੂੰ ਪਾਉਂਦਾ ਹਾਂ।
Fareedkot Teekaਜਹਾਂ ਦ੍ਰਿਸਟੀ ਕਰਤੇ ਹੈਂ ਤਹਾਂ ਏਕੰਕਾਰ ਹੀ ਜਾਨਤੇ ਹੈਂ॥੫॥
Prof. Sahib Singhਬੇਸ਼ਕ ਕਿਸੇ ਭੀ ਪਾਸੇ ਉਹ ਤੱਕ ਕੇ ਵੇਖ ਲਏ, ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿੱਸਦਾ ਹੈ ॥੫॥ਪਦ ਅਰਥ ਦੇਖਉ = ਬੇਸ਼ਕ ਉਹ ਵੇਖ ਲਵੇ ॥੫॥
SikhNet (Spanish)Y entonces ellos perciben al Uno, el Señor Absoluto, en todo. (5)
ਰਹੈ ਨਿਰਾਲਮੁ; ਏਕਾ ਸਚੁ ਕਰਣੀ ॥
rahai niraalam; ekaa sach karanee | Ang 227
Sant Singh KhalsaOne who remains pure and unblemished and practices only true deeds,
Manmohan SinghHe who remains blotless, and does only the true deeds,
Manmohan Singh (Punjabi)ਜੋ ਬੇਦਾਗ ਰਹਿੰਦਾ ਹੈ ਅਤੇ ਕੇਵਲ ਸੱਚੇ ਅਮਲ ਕਮਾਉਂਦਾ ਹੈ,
Fareedkot Teeka(ਸਚੁ) ਨਿਸਚੇ ਕਰ ਕੇ ਤਿਨ ਕੀ (ਏਕਾ) ਏਕ ਆਤਮ ਬੁਧੀ ਹੈ, ਯਾਂ ਤੇ ਤਿਨਕੀ ਯਹਿ ਸਚੀ ਕਰਨੀ ਹੈ। ਇਸੀ ਤੇ (ਨਿਰਾਲਮੁ) ਅਸੰਗ ਹੋ ਰਹਤੇ ਹੈਂ॥
Prof. Sahib Singh("ਸਚ ਘਰ" ਵਿਚ ਬੈਠਣ ਵਾਲਾ) ਉਹ ਮਨੁੱਖ ਮਾਇਆ (ਦੇ ਪ੍ਰਭਾਵ) ਤੋਂ ਨਿਰਲੇਪ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ।ਪਦ ਅਰਥ ਨਿਰਾਲਮੁ = ਨਿਰਲੇਪ। ਕਰਣੀ = ਨਿੱਤ-ਆਚਰਨ।
SikhNet (Spanish)El Señor permanece desapegado; Él realiza sólo la Verdad.
ਪਰਮ ਪਦੁ ਪਾਇਆ; ਸੇਵਾ ਗੁਰ ਚਰਣੀ ॥
param pad paaeaa; sevaa gur charanee | Ang 227
Sant Singh Khalsaobtains the supreme status, serving at the Guru's Feet.
Manmohan Singhobtains the supreme status, and serves the Feet of the Guru.
Manmohan Singh (Punjabi)ਉਹ ਮਹਾਨ ਮਰਤਬਾ ਪਾ ਲੈਂਦਾ ਹੈ, ਅਤੇ ਗੁਰਾਂ ਦੇ ਚਰਨਾਂ ਨੂੰ ਸੇਵਦਾ ਹੈ।
Fareedkot Teekaਕਿਉਂਕਿ ਗੁਰੋਂ ਕੇ ਚਰਨੋਂ ਕੀ ਸੇਵਾ ਕਰ ਤਿਨ੍ਹੋਂ ਨੈ ਪਰਮਪਦੁ ਪਾਇਆ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।
SikhNet (Spanish)Si uno sirve a los Pies del Guru, uno logra el más Elevado Estado de Éxtasis.
ਮਨ ਤੇ ਮਨੁ ਮਾਨਿਆ; ਚੂਕੀ ਅਹੰ ਭ੍ਰਮਣੀ ॥੬॥
man te man maaniaa; chookee ahan bhramanee |6| Ang 227
Sant Singh KhalsaThe mind is reconciliated with the mind, and the ego's wandering ways come to an end. ||6||
Manmohan SinghFrom the mind it self, his mind is sated, and his wandering in ego ceases.
Manmohan Singh (Punjabi)ਮਨ ਤੋਂ ਹੀ ਉਸ ਦੇ ਮਨੂਏ ਦੀ ਸੰਤੁਸ਼ਟਤਾ ਹੋ ਜਾਂਦੀ ਹੈ, ਅਤੇ ਉਸ ਦੀ ਹੰਕਾਰ ਅੰਦਰ ਭਟਕਣ ਮੁਕ ਜਾਂਦੀ ਹੈ।
Fareedkot Teekaਗੁਰੋਂ ਕੇ ਮਨੁ ਮੰਤ੍ਰ ਕਰ ਕੇ ਪਰਮੇਸ੍ਵਰ ਮੇਂ ਤਿਨ ਕਾ ਮਨਿ ਮਾਨਿਆ ਹੈ, ਯਾਂ ਤੇ ਹੰਤਾ ਮਮਤਾ ਰੂਪ ਭ੍ਰਾਂਤੀ ਨਿਬ੍ਰਿਤ ਭਈ ਹੈ॥੬॥
Prof. Sahib Singhਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਹਉਮੈ ਵਾਲੀ ਉਸ ਦੀ ਭਟਕਣਾ ਮੁੱਕ ਜਾਂਦੀ ਹੈ ॥੬॥ਪਦ ਅਰਥ ਮਨ ਤੇ = ਮਨ ਤੋਂ, ਅੰਦਰ ਹੀ। ਅਹੰ = ਹਉਮੈ। ਭ੍ਰਮਣੀ = ਭਟਕਣਾ ॥੬॥
SikhNet (Spanish)En ese Estado la mente se satisface a sí misma y deja de vagar más, como lo hacía cuando trataba de complacer al ego. (6)
ਇਨ ਬਿਧਿ; ਕਉਣੁ ਕਉਣੁ ਨਹੀ ਤਾਰਿਆ ॥
ein bidh; kaun kaun nahee taariaa | Ang 227
Sant Singh KhalsaIn this way, who - who has not been saved?
Manmohan SinghIn this way who and which have nor been saved by God?
Manmohan Singh (Punjabi)ਇਸ ਰੀਤੀ ਨਾਲ ਕਿਸ ਤੇ ਕਿਹੜੇ ਨੂੰ ਵਾਹਿਗੁਰੂ ਨੇ ਪਾਰ ਨਹੀਂ ਕੀਤਾ?
Fareedkot Teekaਇਸ ਪੂਰਬੋਕਤ ਪ੍ਰਕਾਰ ਕਰਨੇ ਸੇ ਪਰਮੇਸ੍ਵਰ ਨੇ ਕਵਨ ਕਵਨ ਨਹੀਂ ਤਾਰਿਆ ਹੈ, ਭਾਵ ਅਗਿਨਤ ਤਾਰੇ ਹੈਂ॥
Prof. Sahib Singh("ਸਚ ਘਰ" ਵਿਚ ਬੈਠੇ ਰਹਿਣ ਦੀ) ਇਸ ਵਿਧੀ ਨੇ ਕਿਸ ਕਿਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾਇਆ?
SikhNet (Spanish)¿Quién, oh quién, no se ha liberado de esta forma?
ਹਰਿ ਜਸਿ; ਸੰਤ ਭਗਤ ਨਿਸਤਾਰਿਆ ॥
har jas; sant bhagat nisataariaa | Ang 227
Sant Singh KhalsaThe Lord's Praises have saved His Saints and devotees.
Manmohan SinghGod's praise has delivered His Saints and Devotees.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਨੇ ਉਸ ਦੇ ਸਾਧੂਆਂ ਅਤੇ ਅਨੁਰਾਗੀਆਂ ਦਾ ਪਾਰ ਉਤਾਰਾ ਕਰ ਦਿਤਾ ਹੈ।
Fareedkot Teekaਤਾਂ ਤੇ ਹਰੀ ਕੇ ਜਸ ਨੇ ਸੰਤ ਔਰ ਭਗਤੋਂ ਕੋ ਨਿਸਤਾਰਿਆ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਨੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਘਾ ਦਿੱਤਾ ਹੈ।ਪਦ ਅਰਥ ਜਸਿ = ਜਸ ਨੇ।
SikhNet (Spanish)La Alabanza del Señor ha emancipado a todos,
ਪ੍ਰਭ ਪਾਏ; ਹਮ. ਅਵਰੁ ਨ ਭਾਰਿਆ ॥੭॥
prabh paae; ham. avar na bhaariaa |7| Ang 228
Sant Singh KhalsaI have found God - I am not searching for any other. ||7||
Manmohan SinghThe Master I have found, and, now, I search not another.
Manmohan Singh (Punjabi)ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਭਾਲਦਾ।
Fareedkot Teekaਐਸੇ ਹੀ ਪੂਰਬੋਕਤ ਪ੍ਰਕਾਰ ਤੇ ਹਮਨੈ ਭੀ ਪ੍ਰਭੂ ਪਾਏ ਹੈਂ ਔਰ ਕਛੁ ਨਹੀਂ ਢੂੰਢਿਆ ਹੈ, ਵਾ ਔਰ ਕਰਮੋਂ ਕਾ ਭਾਰ ਨਹੀਂ ਰਹਾ ਹੈ॥੭॥
Prof. Sahib Singhਜਿਸ ਜਿਸ ਨੇ ਜਸ ਕੀਤਾ, ਉਸ ਨੂੰ ਪ੍ਰਭੂ ਜੀ ਮਿਲ ਪਏ। (ਮੈਂ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ ਤੇ) ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਭਾਲਦਾ ॥੭॥ਪਦ ਅਰਥ ਭਾਰਿਆ = ਭਾਲਿਆ ॥੭॥
SikhNet (Spanish)y cuando uno encuentra al Señor Dios, ya no busca a nadie más.(7)
ਸਾਚ ਮਹਲਿ; ਗੁਰਿ. ਅਲਖੁ ਲਖਾਇਆ ॥
saach mehal; gur. alakh lakhaaeaa | Ang 228
Sant Singh KhalsaThe Guru has shown me the unseen Mansion of the True Lord.
Manmohan SinghThe Guru has shown me the Invincible Lord in the True Mansion.
Manmohan Singh (Punjabi)ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਵਿਖਾਲ ਦਿਤਾ ਹੈ।
Fareedkot Teeka(ਸਾਚੁ ਮਹਲਿ) ਸਚ ਸ੍ਵਰੂਪ ਜੋ ਅਲਖ ਪਰਮੇਸ੍ਵਰ ਹੈ, ਸੋ ਗੁਰੋਂ ਨੈ ਲਖਾਇਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੇ ਮਹਲ ਵਿਚ (ਅਪੜਾ ਕੇ) ਗੁਰੂ ਨੇ ਜਿਸ ਮਨੁੱਖ ਨੂੰ ਅਲੱਖ ਪ੍ਰਭੂ ਦਾ ਸਰੂਪ (ਹਿਰਦੇ ਵਿਚ) ਪ੍ਰਤੱਖ ਕਰ ਦਿੱਤਾ ਹੈ,ਪਦ ਅਰਥ ਮਹਲਿ = ਮਹਲ ਵਿਚ। ਗੁਰਿ = ਗੁਰੂ ਨੇ।
SikhNet (Spanish)En el Verdadero Recinto de mi ser, lo Inefable me fue revelado por el Guru;
ਨਿਹਚਲ ਮਹਲੁ; ਨਹੀ ਛਾਇਆ ਮਾਇਆ ॥
nihachal mehal; nahee chhaaeaa maaeaa | Ang 228
Sant Singh KhalsaHis Mansion is eternal and unchanging; it is not a mere reflection of Maya.
Manmohan SinghImmovable is this abode. It is not the reflection of mammon.
Manmohan Singh (Punjabi)ਅਹਿੱਲ ਹੈ ਇਹ ਟਿਕਾਣਾ। ਇਹ ਮੋਹਨੀ ਦਾ ਪ੍ਰਤੀਬਿੰਬ ਨਹੀਂ।
Fareedkot Teekaਸੋ ਅਚਲ ਸ੍ਵਰੂਪ ਹੈ ਤਿਸਮੈਂ (ਛਾਇਆ ਮਾਇਆ) ਅਵਿਦ੍ਯਾ ਔਰ ਮਾਇਆ ਨਹੀਂ ਹੈ॥
Prof. Sahib Singhਉਸ ਨੂੰ ਉਹ ਅਚੱਲ ਟਿਕਾਣਾ (ਸਦਾ ਲਈ ਪ੍ਰਾਪਤ ਹੋ ਜਾਂਦਾ ਹੈ) ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।ਪਦ ਅਰਥ ਛਾਇਆ = ਸਾਇਆ, ਪ੍ਰਭਾਵ।
SikhNet (Spanish)ese Lugar es Eterno y no la ilusión, la de dualidad.
ਸਾਚਿ ਸੰਤੋਖੇ; ਭਰਮੁ ਚੁਕਾਇਆ ॥੮॥
saach santokhe; bharam chukaaeaa |8| Ang 228
Sant Singh KhalsaThrough truth and contentment, doubt is dispelled. ||8||
Manmohan SinghThrough truthfulness contentment accrues and doubt is dispelled.
Manmohan Singh (Punjabi)ਸੱਚਾਈ ਦੇ ਰਾਹੀਂ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਸੰਦੇਹ ਦੂਰ ਹੋ ਜਾਂਦਾ ਹੈ।
Fareedkot Teekaਤਿਸ ਸਾਚ ਕੋ ਪਾ ਕਰ ਕੇ (ਸੰਤੋਖੇ) ਸੰਤੁਸ੍ਟ ਭਏ ਹੈਂ, ਦ੍ਵੈਤ ਰੂਪ ਜੋ ਭ੍ਰਮ ਹੈ, ਸੋ ਉਠਾਇ ਦੀਆ ਹੈ॥੮॥
Prof. Sahib Singhਜੇਹੜੇ ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਮਾਇਆ ਵਲੋਂ ਰੱਜ ਜਾਂਦੇ ਹਨ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ ॥੮॥
SikhNet (Spanish)En la Verdad está el total Contentamiento, y uno deja de dudar más.(8)
ਜਿਨ ਕੈ ਮਨਿ ਵਸਿਆ ਸਚੁ ਸੋਈ ॥
jin kai man vasiaa sach soee | Ang 228
Sant Singh KhalsaThat person, within whose mind the True Lord dwells
Manmohan SinghWithin whose mind, He, the True Lord dwells,
Manmohan Singh (Punjabi)ਜਿਨ੍ਹਾਂ ਦੇ ਅੰਤਰ-ਆਤਮੇ ਉਹ ਸੱਚਾ ਸਾਈਂ ਨਿਵਾਸ ਰੱਖਦਾ ਹੈ।
Fareedkot Teekaਜਿਨ ਕੈ ਮਨ ਮੇਂ ਸੋ ਸੱਚਾ ਵਾਹਗੁਰੂ ਬਸਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ,ਪਦ ਅਰਥ ਮਨਿ = ਮਨ ਵਿਚ। ਸਚੁ = ਸਦਾ-ਥਿਰ ਪ੍ਰਭੂ।
SikhNet (Spanish)La persona que tiene al Señor en su mente es un ser auténtico;
ਤਿਨ ਕੀ ਸੰਗਤਿ; ਗੁਰਮੁਖਿ ਹੋਈ ॥
tin kee sangat; guramukh hoee | Ang 228
Sant Singh Khalsain his company, one becomes Gurmukh.
Manmohan SinghIn their association the mortal becomes holy.
Manmohan Singh (Punjabi)ਉਨ੍ਹਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਧਰਮਾਤਮਾ ਹੋ ਜਾਂਦਾ ਹੈ।
Fareedkot Teekaਤਿਨ ਕੀ ਸੰਗਤ ਕਰਨੇ ਸੇ ਗੁਰਮੁਖਿਤਾ ਪ੍ਰਾਪਤਿ ਹੋਈ ਹੈ॥
Prof. Sahib Singhਉਹਨਾਂ ਦੀ ਸੰਗਤਿ ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਪ੍ਰਾਪਤ ਹੁੰਦੀ ਹੈ।
SikhNet (Spanish)uno puede estar en Su Compañía a través del Guru.
ਨਾਨਕ ਸਾਚਿ ਨਾਮਿ; ਮਲੁ ਖੋਈ ॥੯॥੧੫॥
naanak saach naam; mal khoee |9|15| Ang 228
Sant Singh KhalsaO Nanak, the True Name washes off the pollution. ||9||15||
Manmohan SinghNanak, the True Name washes off the filth.
Manmohan Singh (Punjabi)ਨਾਨਕ ਸੱਚ ਨਾਮ ਮੈਲ ਨੂੰ ਧੋ ਸੁਟਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰਮੁਖੋਂ ਨੇ (ਸਾਚ) ਪਰਮੇਸ੍ਵਰ ਕੇ ਨਾਮੁ ਕੋ ਪਾਇ ਕਰ ਰਾਗ ਦ੍ਵੈਖ ਰੂਪੀ ਮੈਲੁ ਖੋਈ ਹੈ॥੯॥੧੫॥
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਸਾਫ਼ ਕਰ ਲੈਂਦਾ ਹੈ ॥੯॥੧੫॥ਪਦ ਅਰਥ ਨਾਮਿ = ਨਾਮ ਵਿਚ (ਜੁੜ ਕੇ) ॥੯॥
SikhNet (Spanish)Oh, dice Nanak, uno se lava de sus impurezas a través del Verdadero Nombre. (9-15)