ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਪੇ ਜਗਤੁ ਉਪਾਇਓਨੁ; ਕਰਿ ਪੂਰਾ ਥਾਟੁ ॥
aape jagat upaaeon; kar pooraa thaatt |
Sant Singh KhalsaHe Himself created the world, with His perfect workmanship.
Manmohan SinghThrough His perfect workmanship, the Lord Himself created the world.
Manmohan Singh (Punjabi)ਆਪਣੀ ਪੂਰਨ ਕਾਰੀਗਰੀ ਰਾਹੀਂ ਸੁਆਮੀ ਨੇ ਖੁਦ ਹੀ ਸੰਸਾਰ ਰੱਚਿਆ ਹੈ।
Fareedkot Teekaਤਤੋਂ ਕਾ ਪੂਰਨ (ਥਾਟੁ) ਬਨਾਇ ਕਰਕੇ, ਆਪ ਹੀ ਅਕਾਲ ਪੁਰਖ ਨੇ ਜਗਤ ਉਤਪੰਨ ਕੀਆ ਹੈ॥
Prof. Sahib Singhਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ।ਪਦ ਅਰਥ ਉਪਾਇਓਨੁ = ਉਪਾਇਆ ਉਸ (ਪ੍ਰਭੂ) ਨੇ। ਪੂਰਾ = ਮੁਕੰਮਲ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਥਾਟੁ = ਬਨਾਵਟ, ਬਣਤਰ।
SikhNet (Spanish)El Señor Mismo creó al mundo en perfecta armonía;
ਆਪੇ ਸਾਹੁ ਆਪੇ ਵਣਜਾਰਾ; ਆਪੇ ਹੀ ਹਰਿ ਹਾਟੁ ॥
aape saahu aape vanajaaraa; aape hee har haatt |
Sant Singh KhalsaHe Himself is the true banker, He Himself is the merchant, and He Himself is the store.
Manmohan SinghGod Himself is the banker, Himself the Merchant and Himself the shop.
Manmohan Singh (Punjabi)ਵਾਹਿਗੁਰੂ ਆਪ ਸ਼ਾਹੂਕਾਰ ਹੈ, ਆਪ ਵਾਪਾਰੀ ਅਤੇ ਆਪ ਹੀ ਹੱਟੀ।
Fareedkot Teekaਹਰਿ ਆਪੇ ਹੀ ਸਾਹੂਕਾਰ ਹੈ, ਅਰੁ ਆਪ ਹੀ ਬਨਜਾਰਾ ਹੈ, ਆਪੇ ਹੀ (ਹਾਟੁ) ਦੁਕਾਨ ਹੈ, ਭਾਵ ਗੁਰੂ ਔ ਸਿਖ ਔ ਸਤਸੰਗਤ ਰੂਪ ਆਪ ਹੀ ਹੈ॥
Prof. Sahib Singhਵਾਹਿਗੁਰੂ ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਾਪਾਰੀ ਅਤੇ ਆਪ ਹੀ ਹੱਟੀ।ਪਦ ਅਰਥ ਵਣਜਾਰਾ = ਵਾਪਾਰੀ। ਹਾਟੁ = ਹੱਟ (ਜਿਥੇ ਸੌਦਾ ਹੋ ਰਿਹਾ ਹੈ)।
SikhNet (Spanish)Él Mismo es el mercader, Él Mismo es el comerciante,
ਆਪੇ ਸਾਗਰੁ ਆਪੇ ਬੋਹਿਥਾ; ਆਪੇ ਹੀ ਖੇਵਾਟੁ ॥
aape saagar aape bohithaa; aape hee khevaatt |
Sant Singh KhalsaHe Himself is the ocean, He Himself is the boat, and He Himself is the boatman.
Manmohan SinghHe Himself is the ocean. Himself the ship and Himself the ferryman.
Manmohan Singh (Punjabi)ਉਹ ਖੁਦ ਸਮੁੰਦਰ ਹੈ, ਖੁਦ ਜਹਾਜ਼ ਅਤੇ ਖੁਦ ਮਲਾਹ।
Fareedkot Teekaਹਰਿ ਆਪ ਹੀ ਸਮੁਦ੍ਰ ਹੈ, ਆਪ ਹੀ ਜਹਾਜੁ ਹੈ, ਆਪੇ ਹੀ (ਖੇਵਾਟੁ) ਮਲਾਹ ਹੈ, ਭਾਵ ਸੰਸਾਰ ਔ ਗ੍ਯਾਨ ਔ ਸੰਤ ਰੂਪੁ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ।ਪਦ ਅਰਥ ਬੋਹਿਥਾ = ਜਹਾਜ਼। ਖੇਵਾਟੁ = ਮਲਾਹ।
SikhNet (Spanish)Él Mismo es el almacén, Él mismo es el mar, el barco y el barquero.
ਆਪੇ ਗੁਰੁ. ਚੇਲਾ ਹੈ ਆਪੇ; ਆਪੇ ਦਸੇ ਘਾਟੁ ॥
aape gur. chelaa hai aape; aape dase ghaatt |
Sant Singh KhalsaHe Himself is the Guru, He Himself is the disciple, and He Himself shows the destination.
Manmohan SinghHimself the Lord is the Guru, Himself the disciple and He Himself shows the wharf.
Manmohan Singh (Punjabi)ਸੁਆਮੀ ਆਪ ਗੁਰੂ ਹੈ, ਆਪ ਹੀ ਮੁਰੀਦ ਅਤੇ ਆਪ ਹੀ ਪੱਤਣ ਵਿਖਾਲਦਾ ਹੈ।
Fareedkot Teekaਹਰਿ ਆਪ ਹੀ ਗੁਰੂ ਹੈ ਅਰੁ ਆਪ ਹੀ ਚੇਲਾ ਹੈ, ਆਪ ਹੀ ਘਾਟ ਦਿਖਾਉਤਾ ਹੈ, ਭਾਵ ਸਤਸੰਗਤ ਕੋ ਬਤਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ।ਪਦ ਅਰਥ ਘਾਟੁ = ਪੱਤਣ।
SikhNet (Spanish)Él Mismo es el Guru, Él Mismo es el discípulo y Él Mismo nos muestra el destino final de la vida.
ਜਨ ਨਾਨਕ. ਨਾਮੁ ਧਿਆਇ ਤੂ; ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ
jan naanak. naam dhiaae too; sabh kilavikh kaatt |22|1| sudh
Sant Singh KhalsaO servant Nanak, meditate on the Naam, the Name of the Lord, and all your sins shall be eradicated. ||22||1||Sudh||
Manmohan SinghO Slave Nanak, meditate thou on the Name, that all thy sins may be eradicated.
Manmohan Singh (Punjabi)ਹੇ ਗੋਲੇ ਨਾਨਕ! ਤੂੰ ਨਾਮ ਦਾ ਸਿਮਰਨ ਕਰ, ਤਾਂ ਜੋ ਤੇਰੇ ਸਮੂਹ ਪਾਪ ਕੱਟੇ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਹਰਿ ਕੇ ਨਾਮ ਕੋ ਧ੍ਯਾਇ ਕਰ ਕੇ ਤੂੰ ਅਪਨੇ ਸਭ (ਕਿਲਵਿਖ) ਪਾਪੋਂ ਕੇ ਕਾਟ ਦੇਇ॥੨੨॥੧॥☬(ਸੁਧ) ਯਹ ਵਾਰ ਸ੍ਰੀ ਗੁਰੂ ਜੀ ਨੇ ਸੁਧ ਕਰ ਕੇ ਲਿਖੀ ਹੈ।☬ਗੁਰ ਅਰ ਪਰਮੇਸ੍ਵਰ ਕੋ ਅਭੇਦ ਜਨਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ ॥੨੨॥੧॥ਪਦ ਅਰਥ ਕਿਲਵਿਖ = ਪਾਪ ॥੨੨॥੧॥
* ਨੋਟ: ਸ੍ਰੀ ਕਰਤਾਰਪੁਰ ਵਾਲੀ 'ਬੀੜ' ਵਿਚ ਇਸ 'ਵਾਰ' ਦੀ 'ਬਾਣੀ' ਦੀ ਲਿਖਤ ਨਾਲੋਂ 'ਸਲੋਕ ਮ: ੩' ਆਦਿਕ ਸਾਰੇ ਸਿਰ-ਲੇਖ ਬਰੀਕ, ਲਿਖਤ ਦੇ ਹਨ। ਇਸ ਤੋਂ ਅੰਦਾਜ਼ਾ ਇਹ ਲੱਗ ਸਕਦਾ ਹੈ ਕਿ ਸਿਰ-ਲੇਖਾਂ ਵਾਸਤੇ ਪਹਿਲਾਂ ਥਾਂ ਖ਼ਾਲੀ ਰਖੀ ਗਈ ਹੈ, ਫਿਰ ਚੰਗੀ ਤਰ੍ਹਾਂ ਸੋਧ ਕੇ (ਕਿ ਸਲੋਕ ਠੀਕ ਉਸੇ ਹੀ ਗੁਰ-ਵਿਅਕਤੀ ਦੇ ਹਨ) 'ਸਿਰ-ਲੇਖ' ਬਾਰੀਕ ਕਲਮ ਨਾਲ ਦਰਜ ਕੀਤੇ ਹਨ। ਤਾਹੀਏਂ 'ਵਾਰ' ਦੇ ਮੁੱਕਣ ਤੇ ਹਾਸ਼ੀਏ ਤੋਂ ਬਾਹਰ ਲਫ਼ਜ਼ 'ਸੁਧੁ' ਲਿਖਿਆ ਹੈ, ਭਾਵ ਇਹ ਕਿ, ਸ਼ਲੋਕ ਠੀਕ ਸਿਰ-ਲੇਖ ਵਾਲੇ ਗੁਰ-ਵਿਅਕਤੀ ਦੇ ਹੀ ਹਨ; ਇਹ ਗੱਲ ਸੋਧ ਕੇ ਵੇਖ ਲਈ ਹੈ।
SikhNet (Spanish)Dice Nanak, habita en el Nombre del Señor para que todas tus faltas sean cubiertas. (22-1)