ੴ

ਸਿੱਖਬਾਣੀ · SikhBani

Ang 517

Sri Guru Granth Sahib · Raag Gujri · 9 shabads, 45 lines
Translations
Shabad Guru Amardas Ji Raag Gujri continued from Ang 516

ਸਤਿਗੁਰੁ ਅਪਣਾ ਸੇਵਿ; ਸਭ ਫਲ ਪਾਇਆ ॥

satigur apanaa sev; sabh fal paaeaa |

Sant Singh KhalsaServing my True Guru, I have obtained all the fruits.
Manmohan SinghBy serving my True Guru, I have attained all the fruits.
Manmohan Singh (Punjabi)ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
Fareedkot Teekaਅਪਨਾ ਸਤਗੁਰੂ ਸੇਵ ਕਰ ਸਭੀ ਫਲ, ਭਾਵ ਧਰਮਾਦਿ ਪਦਾਰਥੋਂ ਕੋ ਪਾਇਆ ਹੈ॥
Prof. Sahib Singhਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ,

ਪਦ ਅਰਥ ਸੇਵਿ = ਸੇਵਾ ਕਰ ਕੇ, ਹੁਕਮ ਕਰ ਕੇ।

SikhNet (Spanish)Sirviendo a mi Verdadero Guru, he obtenido todos los frutos.

ਅੰਮ੍ਰਿਤ ਹਰਿ ਕਾ ਨਾਉ; ਸਦਾ ਧਿਆਇਆ ॥

amrit har kaa naau; sadaa dhiaaeaa |

Sant Singh KhalsaI meditate continually on the Ambrosial Name of the Lord.
Manmohan SinghI ever meditate upon the ambrosial Name of the Lord.
Manmohan Singh (Punjabi)ਮੈਂ ਸਦੀਵ ਹੀ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਅੰਮ੍ਰਿਤ ਰੂਪ ਹਰਿ ਕਾ ਨਾਮ ਸਦੀਵਕਾਲ ਧਿਆਇਆ ਹੈ॥
Prof. Sahib Singhਤੇ ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ।
SikhNet (Spanish)Dulce Néctar es el Nombre del Señor; Lo contemplo siempre.

ਸੰਤ ਜਨਾ ਕੈ ਸੰਗਿ; ਦੁਖੁ ਮਿਟਾਇਆ ॥

sant janaa kai sang; dukh mittaaeaa |

Sant Singh KhalsaIn the Society of the Saints, I am rid of my pain and suffering.
Manmohan SinghAssociating with the society of the pious persons, I am rid of my sufferings.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨ ਦੁਆਰਾ, ਮੈਂ ਆਪਣੀਆਂ ਤਕਲੀਫਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਸੰਤ ਜਨੋਂ ਕੇ ਸੰਗ ਸੇ ਦੁਖੋਂ ਕੋ ਮਿਟਾਇਆ, ਭਾਵ ਦੂਰ ਕੀਆ ਹੈ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ,
SikhNet (Spanish)Uniéndome a la Sociedad de los Santos, me liberé de mis múltiples aflicciones,

ਨਾਨਕ ਭਏ ਅਚਿੰਤੁ; ਹਰਿ ਧਨੁ ਨਿਹਚਲਾਇਆ ॥੨੦॥

naanak bhe achint; har dhan nihachalaaeaa |20|

Sant Singh KhalsaO Nanak, I have become care-free; I have obtained the imperishable wealth of the Lord. ||20||
Manmohan SinghObtaining the Imperishable wealth of God, Nanak has become carefree.
Manmohan Singh (Punjabi)ਵਾਹਿਗੁਰੂ ਦੀ ਅਬਿਨਾਸ਼ੀ ਦੌਲਤ ਪ੍ਰਾਪਤ ਕਰ ਕੇ ਨਾਨਕ ਨਿਸਚਿਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਧਨ ਕੋ ਪਾਇ ਕਰ ਮਨ ਅਚਲ ਹੂਆ ਅਰ ਚਿੰਤਾ ਸੇ ਰਹਿਤ ਹੂਏ ਹੈਂ॥੨੦॥
Prof. Sahib Singhਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ ॥੨੦॥

ਪਦ ਅਰਥ ਅਚਿੰਤੁ = ਬੇ-ਫ਼ਿਕਰ ॥੨੦॥

SikhNet (Spanish)y me quedé libre de preocupaciones, pues obtuve las Riquezas Eternas del Señor. (20)

Open this shabad (6 lines, Angs 516-517) →

Shabad Guru Amardas Ji Raag Gujri

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਖੇਤਿ ਮਿਆਲਾ ਉਚੀਆ; ਘਰੁ ਉਚਾ ਨਿਰਣਉ ॥

khet miaalaa ucheea; ghar uchaa nirnau |

Sant Singh KhalsaRaising the embankments of the mind's field, I gaze at the heavenly mansion.
Manmohan SinghRaising the embankments of my mind's field, I gaze at the high sky or mansion.
Manmohan Singh (Punjabi)ਆਪਣੇ ਮਨ ਦੀ ਪੈਲੀ ਦੀਆਂ ਵੱਟਾਂ ਉਚੀਆਂ ਕਰ ਕੇ ਮੈਂ ਬੁਲੰਦ ਅਸਮਾਨ ਜਾਂ ਮੰਦਰ ਵੱਲ ਤਕਦਾ ਹਾਂ।
Fareedkot Teekaਦ੍ਰਿਸ਼ਟਾਂਤ ਮੇਂ- ਜਿਸ ਖੇਤ ਕੀ (ਮਿਆਲਾ) ਵੱਟਾਂ ਉਚੀਆਂ ਹੈਂ ਤਿਸ ਖੇਤ ਮੇਂ (ਘਰੁ ਉਚਾ), ਭਾਵ ਬਦਲਾਂ ਕਾ ਜਲ ਟਿਕਤਾ ਹੈ। ਇਸ ਬਾਤ ਕੋ ਨਿਰਣੈ ਕੀਆ ਹੂਆ ਹੈ। ਤਿਸੀ ਭਾਂਤ ਜਿਸ ਜਗਿਆਸੀ ਕਾ ਅੰਤਸਕਰਣ ਰੂਪ ਖੇਤ ਮੇਂ ਚਾਰੋਂ ਸਾਧਨੋਂ ਰੂਪ ਵਟਾਂ ਉਚੀਆਂ ਹੈਂ, ਤਿਸ ਕੇ ਰਿਦੇ ਮੇਂ ਊਚੇ ਘਰ ਵਾਲੇ ਜੋ ਗੁਰੂ ਹੈਂ ਤਿਨ ਕਾ ਉਪਦੇਸ ਰੂਪ ਜਲ (ਨਿਰਣਉ) ਨਿਰਣੈ ਵਾ ਨਿਸਚੇ ਕਰਕੈ ਠਹਰਤਾ ਹੈ॥
Prof. Sahib Singhਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ),

ਪਦ ਅਰਥ ਖੇਤਿ = ਪੈਲੀ ਵਿਚ। ਮਿਆਲਾ = ਵੱਟਾਂ। ਘਰੁ ਉਚਾ = ਬੱਦਲ। ਨਿਰਣਉ = ਤੱਕ ਕੇ।

SikhNet (Spanish)He construido los umbrales de la finca de la mente y observado los cielos azules.

ਮਹਲ ਭਗਤੀ ਘਰਿ ਸਰੈ; ਸਜਣ ਪਾਹੁਣਿਅਉ ॥

mehal bhagatee ghar sarai; sajan paahuniaau |

Sant Singh KhalsaWhen devotion comes to the mind of the soul-bride, she is visited by the friendly guest.
Manmohan SinghWhen Divine devotion enters bride's mind-home, the friendly guest pays her a visit.
Manmohan Singh (Punjabi)ਜਦ ਈਸ਼ਵਰੀ ਅਨੁਰਾਗ (ਪ੍ਰੇਮ) ਪਤਨੀ ਦੇ ਹਿਰਦੇ ਗ੍ਰਿਹ ਵਿੱਚ ਪ੍ਰਵੇਸ਼ ਕਰ ਜਾਂਦਾ ਹਾਂ, ਤਾਂ ਮਿੱਤ੍ਰ ਪ੍ਰਾਹੁਣਾ ਉਸ ਕੋਲ ਆ ਜਾਂਦਾ ਹੈ।
Fareedkot Teekaਜਿਸ ਮਹਲ ਅਰਥਾਤ ਜਗਿਆਸੂ ਰੂਪ ਇਸਤ੍ਰੀ ਕੇ (ਘਰਿ) ਰਿਦੇਂ ਮੇਂ ਭਗਤੀ (ਸਰੈ) ਹੁੰਦੀ ਹੈ, ਤਿਸ ਕੇ (ਸਜਣ) ਸੰਤ ਵਾ ਸੁਭ ਗੁਣ ਪ੍ਰਾਹੁਣੇ ਆਵਤੇ ਹੈਂ॥ ਜਗਿਆਸੂ ਅਪਨੀ ਉਮੰਗ ਦਿਖਾਵਤਾ ਹੂਆ ਕਹਤਾ ਹੈ:
Prof. Sahib Singh(ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ।

ਪਦ ਅਰਥ ਮਹਲ ਘਰਿ = (ਜਿਸ ਜੀਵ-) ਇਸਤ੍ਰੀ ਦੇ ਘਰ ਵਿਚ। ਸਰੈ = ਬਣੀ ਹੋਈ ਹੈ, ਫਬੀ ਹੈ। ਸਜਣ-ਪ੍ਰਭੂ ਜੀ।

SikhNet (Spanish)Oh nubes, broten ya; ¿por qué tenerme esperando?

ਬਰਸਨਾ ਤ ਬਰਸੁ ਘਨਾ; ਬਹੁੜਿ ਬਰਸਹਿ ਕਾਹਿ ॥

barasanaa ta baras ghanaa; bahurr baraseh kaeh |

Sant Singh KhalsaO clouds, if you are going to rain, then go ahead and rain; why rain after the season has passed?
Manmohan SinghO cloud, rain if ye art to rain, why rain afterwards when the season has passed?
Manmohan Singh (Punjabi)ਹੇ ਬੱਦਲ! ਵਰ੍ਹ, ਜੇਕਰ ਤੂੰ ਵਰ੍ਹਨਾ ਹੈ। ਮਗਰੋਂ ਕੀ ਵਰ੍ਹਨਾ ਹੋਇਆ, ਜਦ ਰੁੱਤ ਹੀ ਬੀਤ ਗਈ?
Fareedkot Teekaਹੇ ਗੁਰੂ ਜੀ! ਬਰਸਨਾ, ਭਾਵ ਉਪਦੇਸ ਕਰਨਾ ਹੈ, ਤੋ ਅਬ ਕਰੋ, ਫੇਰ ਬਰਖ ਕਰ ਕੇ ਕਿਆ ਕਰੋਗੇ, ਭਾਵ ਇਹ ਕਿ ਬੈਰਾਗ੍ਯ ਸਰਬਦਾ ਏਕ ਰਸ ਨਹੀਂ ਰਹਿਤਾ ਹੈ॥
Prof. Sahib Singhਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ?

ਪਦ ਅਰਥ ਘਨਾ = ਹੇ ਘਨ! ਹੇ ਬੱਦਲ! ਹੇ ਸਤਿਗੁਰੂ! ਬਹੁੜਿ = ਫੇਰ। ਕਾਹਿ = ਕਾਹਦੇ ਲਈ?

SikhNet (Spanish)Cuando la novia añora a su Bienamado, imbuida en la Alabanza, el Esposo viene a ella como una visita inesperada.

ਨਾਨਕ. ਤਿਨੑ ਬਲਿਹਾਰਣੈ; ਜਿਨੑ ਗੁਰਮੁਖਿ ਪਾਇਆ ਮਨ ਮਾਹਿ ॥੧॥

naanak. tina balihaaranai; jina guramukh paaeaa man maeh |1|

Sant Singh KhalsaNanak is a sacrifice to those Gurmukhs who obtain the Lord in their minds. ||1||
Manmohan SinghNanak is sacrifice unto those, who through the Guru, enshrine the Lord within their mind.
Manmohan Singh (Punjabi)ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਗੁਰਾਂ ਦੇ ਰਾਹੀਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਨੋਂ ਨੇ ਗੁਰੂ ਦ੍ਵਾਰੇ ਮਨ ਮੇਂ ਹੀ ਅਕਾਲ ਪੁਰਖੁ ਪਾਇਆ ਹੈ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥੧॥
Prof. Sahib Singhਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ ॥੧॥
SikhNet (Spanish)Nanak ofrece su ser en sacrificio a aquéllos que, por la Gracia del Guru, han enaltecido al Señor en su mente. (1)

Open this shabad →

Shabad Guru Amardas Ji Raag Gujri

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਿਠਾ ਸੋ ਜੋ ਭਾਵਦਾ; ਸਜਣੁ ਸੋ ਜਿ ਰਾਸਿ ॥

mitthaa so jo bhaavadaa; sajan so ji raas |

Sant Singh KhalsaThat which is pleasing is sweet, and one who is sincere is a friend.
Manmohan SinghSweet is that, which is pleasing and a friend is he who sincere.
Manmohan Singh (Punjabi)ਮਿੱਠਾ ਉਹ ਹੈ, ਜੋ ਚੰਗਾ ਲਗਦਾ ਹੈ, ਅਤੇ ਮਿੱਤਰ ਉਹ ਹੈ, ਜੋ ਸੱਚਾ ਹੈ।
Fareedkot Teekaਜੋ ਜਿਸ ਕੋ ਭਾਵਤਾ ਹੈ, ਸੋਈ ਮਿਠਾ ਹੈ, ਜੋ (ਰਾਸਿ) ਸਚ੍ਯਾਰਿ ਹੈ, ਸੋਈ ਸਜਨ ਹੈ॥
Prof. Sahib Singh(ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ 'ਦੂਜਾ ਭਾਵ' ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ),

ਪਦ ਅਰਥ ਮਿਠਾ = ਪਿਆਰਾ। ਭਾਵਦਾ = ਸਦਾ ਚੰਗਾ ਲੱਗਦਾ ਹੈ। ਜਿ = ਜੋ। ਰਾਸਿ = ਮੁਆਫ਼ਿਕ। ਜਿ ਰਾਸਿ = ਜੋ ਸਦਾ ਮੁਆਫ਼ਿਕ ਆਵੇ, ਜਿਸ ਨਾਲ ਸਦਾ ਬਣੀ ਰਹੇ।

SikhNet (Spanish)Dulce es aquello que place; amigo es aquél que se convierte en Ti.

ਨਾਨਕ. ਗੁਰਮੁਖਿ ਜਾਣੀਐ; ਜਾ ਕਉ ਆਪਿ ਕਰੇ ਪਰਗਾਸੁ ॥੨॥

naanak. guramukh jaaneeai; jaa kau aap kare paragaas |2|

Sant Singh KhalsaO Nanak, he is known as a Gurmukh, whom the Lord Himself enlightens. ||2||
Manmohan SinghNanak, he, whom the Lord Him-self enlightens, is known as the pious person.
Manmohan Singh (Punjabi)ਨਾਨਕ, ਜਿਸ ਨੂੰ ਪ੍ਰਭੂ ਆਪੇ ਪ੍ਰਕਾਸ਼ ਕਰਦਾ ਹੈ, ਉਹੀ ਪਵਿੱਤਰ ਪੁਰਸ਼ ਜਾਣਿਆ ਜਾਂਦਾ ਹੈ।
Fareedkot Teekaਤਿਸ ਭਾਂਤ ਜਿਸ ਕੋ ਆਪ ਵਾਹਿਗੁਰੂ ਬਬੇਕ ਰੂਪ ਪ੍ਰਕਾਸ ਕਰੇ, ਸੋਈ ਗੁਰਮੁਖਿ ਜਾਣੀਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ॥੨॥
SikhNet (Spanish)Dice Nanak, sólo es sabio en Dios quien tiene su mente iluminada por el Mismo Señor. (2)

Open this shabad →

Shabad Guru Amardas Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਪ੍ਰਭ ਪਾਸਿ. ਜਨ ਕੀ ਅਰਦਾਸਿ; ਤੂ ਸਚਾ ਸਾਂਈ ॥

prabh paas. jan kee aradaas; too sachaa saanee |

Sant Singh KhalsaO God, Your humble servant offers his prayer to You; You are my True Master.
Manmohan SinghTo Thee is thine slave's supplication, O Lord. Thou art my true Master.
Manmohan Singh (Punjabi)ਤੇਰੇ ਕੋਲ ਤੇਰੇ ਗੋਲੇ ਦੀ ਪ੍ਰਾਰਥਨਾ ਹੈ, ਹੇ ਸੁਆਮੀ! ਤੂੰ ਮੇਰਾ ਸੱਚਾ ਮਾਲਕ ਹੈ।
Fareedkot Teekaਹੇ ਪ੍ਰਭ! ਤੇਰੇ ਪਾਸ ਮੈਂ ਦਾਸ ਕੀ ਅਰਦਾਸ ਹੈ, ਤੂੰਹੀ ਸਚਾ ਸ੍ਵਾਮੀ ਹੈਂ॥
Prof. Sahib Singhਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ: (ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ,

ਪਦ ਅਰਥ ਜਨ = ਪ੍ਰਭੂ ਦਾ ਸੇਵਕ।

SikhNet (Spanish)A Ti Te ruego, oh Señor, eres mi amado Maestro,

ਤੂ ਰਖਵਾਲਾ ਸਦਾ ਸਦਾ; ਹਉ ਤੁਧੁ ਧਿਆਈ ॥

too rakhavaalaa sadaa sadaa; hau tudh dhiaaee |

Sant Singh KhalsaYou are my Protector, forever and ever; I meditate on You.
Manmohan SinghEver, ever Thou art my Protector. I meditate on thee.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਮੇਰੀ ਰੱਖਿਆ ਕਰਨ ਵਾਲਾ ਹੈਂ। ਮੈਂ ਤੇਰਾ ਆਰਾਧਨ ਕਰਦਾ ਹਾਂ।
Fareedkot Teekaਤੂੰ ਨਿਤ੍ਯ ਨਿਤ੍ਯ ਰਖ੍ਯਕ ਹੈ, ਮੈਂ ਤੇਰੇ ਧਿਆਉਨੇ ਵਾਲਾ ਹੂੰ॥
Prof. Sahib Singhਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ।

ਪਦ ਅਰਥ ਹਉ = ਮੈਂ।

SikhNet (Spanish)eres mi Eterno Protector y yo habito sólo en Ti.

ਜੀਅ ਜੰਤ ਸਭਿ ਤੇਰਿਆ; ਤੂ ਰਹਿਆ ਸਮਾਈ ॥

jeea jant sabh teriaa; too rahiaa samaaee |

Sant Singh KhalsaAll the beings and creatures are Yours; You are pervading and permeating in them.
Manmohan SinghMen and other beings are all thine and Thou art pervading amongst them.
Manmohan Singh (Punjabi)ਇਨਸਾਨ ਅਤੇ ਹੋਰ ਸਾਰੇ ਜੀਵ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਸਭ ਜੀਵ ਜੰਤ ਤੇਰੇ ਹੀ ਹੈਂ, ਤੂੰ ਸਭ ਮੇਂ (ਸਮਾਈ) ਅਭੇਦ ਹੋ ਰਹਾ ਹੈਂ॥
Prof. Sahib Singhਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ।
SikhNet (Spanish)Todas las criaturas Te pertenecen y Tú prevaleces en todo.

ਜੋ ਦਾਸ ਤੇਰੇ ਕੀ ਨਿੰਦਾ ਕਰੇ; ਤਿਸੁ ਮਾਰਿ ਪਚਾਈ ॥

jo daas tere kee nindaa kare; tis maar pachaaee |

Sant Singh KhalsaOne who slanders Your slave is crushed and destroyed.
Manmohan SinghHe, who slanders Thy attendant, him Thou crusheth and destroyest.
Manmohan Singh (Punjabi)ਜਿਹੜਾ ਤੇਰੇ ਸੇਵਕ ਦੀ ਬਦਖੋਈ ਕਰਦਾ ਹੈ। ਉਸ ਨੂੰ ਤੂੰ ਕੁਚਲ ਕੇ ਨਾਸ ਕਰ ਦਿੰਦਾ ਹੈਂ।
Fareedkot Teekaਜੋ ਤੇਰੇ ਦਾਸ ਕੀ ਨਿੰਦਾ ਕਰਤਾ ਹੈ ਤਿਸ ਕੋ ਤੂੰ (ਪਚਾਈ) ਜਲਾ ਕਰ ਮਾਰਤਾ ਹੈ॥
Prof. Sahib Singhਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।
SikhNet (Spanish)Si alguien calumnia a Tus Esclavos, Tú lo destruyes.

ਚਿੰਤਾ ਛਡਿ. ਅਚਿੰਤੁ ਰਹੁ; ਨਾਨਕ ਲਗਿ ਪਾਈ ॥੨੧॥

chintaa chhadd. achint rahu; naanak lag paaee |21|

Sant Singh KhalsaFalling at Your Feet, Nanak has renounced his cares, and has become care-free. ||21||
Manmohan SinghBy falling at Thine feet, Nanak has forsaken cares and has become care-free.
Manmohan Singh (Punjabi)ਤੇਰੇ ਪੈਰੀਂ ਪੈ ਕੇ, ਨਾਨਕ ਨੇ ਫਿਕਰ ਲਾਹ ਦਿੱਤੇ ਹਨ ਅਤੇ ਬੇਫਿਰਕ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਐਸੇ ਉਪਦੇਸ਼ ਕਰਤਾ ਹੂੰ। ਹੇ ਜੀਵ! ਗੁਰੋਂ ਕੇ ਚਰਨੋਂ ਮੇਂ ਲਗ ਕਰ ਕੇ ਚਿੰਤਾ ਛੋਡਿ ਕਰ ਅਚਿੰਤ ਰਹੁ॥੨੧॥
Prof. Sahib Singhਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ ॥੨੧॥

ਪਦ ਅਰਥ ਪਾਈ = ਪੈਰੀਂ ॥੨੧॥

SikhNet (Spanish)Sí, dejé todas mis preocupaciones cuando me relajé postrándome a Tus Pies. (21)

Open this shabad →

Shabad Guru Amardas Ji Raag Gujri

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਆਸਾ ਕਰਤਾ. ਜਗੁ ਮੁਆ; ਆਸਾ ਮਰੈ ਨ ਜਾਇ ॥

aasaa karataa. jag muaa; aasaa marai na jaae |

Sant Singh KhalsaBuilding up its hopes, the world dies, but its hopes do not die or depart.
Manmohan SinghIn building hopes the world dies, but the hopes die not, nor depart.
Manmohan Singh (Punjabi)ਉਮੈਦ ਬੰਨ੍ਹਦਾ ਹੋਇਆ ਜਹਾਨ ਮਰ ਜਾਂਦਾ ਹੈ। ਆਸਾਂ ਨਾਂ ਮਰਦੀਆਂ ਹਨ, ਨਾਂ ਹੀ ਜਾਂਦੀਆਂ ਹਨ।
Fareedkot Teekaਸੰਸਾਰ ਆਸਾ ਹੀ ਕਰਤਾ ਮਰ ਗਇਆ ਹੈ। ਸੋ ਆਸਾ ਨ ਮਰਤੀ ਹੈ ਅਰ ਨ ਕਹੀਂ ਜਾਤੀ ਹੈ॥
Prof. Sahib Singhਜਗਤ (ਦੁਨੀਆ ਦੀਆਂ) ਆਸਾਂ ਬਣਾ ਬਣਾ ਕੇ ਮਰ ਜਾਂਦਾ ਹੈ, ਪਰ ਇਹ ਆਸ ਕਦੇ ਮਰਦੀ ਨਹੀਂ; ਕਦੇ ਮੁੱਕਦੀ ਨਹੀਂ (ਭਾਵ, ਕਦੇ ਤ੍ਰਿਸ਼ਨਾ ਮੁੱਕਦੀ ਨਹੀਂ, ਕਦੇ ਸੰਤੋਖ ਨਹੀਂ ਆਉਂਦਾ)।
SikhNet (Spanish)El mundo construye esperanzas, y las esperanzas no acaban de realizarse y tampoco mueren.

ਨਾਨਕ. ਆਸਾ ਪੂਰੀਆ; ਸਚੇ ਸਿਉ ਚਿਤੁ ਲਾਇ ॥੧॥

naanak. aasaa pooreea; sache siau chit laae |1|

Sant Singh KhalsaO Nanak, hopes are fulfilled only by attaching one's consciousness to the True Lord. ||1||
Manmohan SinghNanak, hopes are fulfilled by attaching one's heart to the True Lord.
Manmohan Singh (Punjabi)ਨਾਨਕ, ਸੱਚੇ ਸੁਆਮੀ ਨਾਲ ਦਿਲ ਜੋੜਨ ਦੁਆਰਾ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਸੇ ਚਿਤ ਕੋ ਲਗਾਉਤਾ ਹੈ, ਤਿਸ ਕੀਆਂ ਆਸਾ ਪੂਰਨ ਹੋਤੀਆਂ ਹੈਂ॥੧॥
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਮਨੁੱਖ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੧॥
SikhNet (Spanish)Sólo aquél que descansa sus esperanzas en Dios es liberado. (1)

Open this shabad →

Shabad Guru Amardas Ji Raag Gujri

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਆਸਾ ਮਨਸਾ ਮਰਿ ਜਾਇਸੀ; ਜਿਨਿ ਕੀਤੀ ਸੋ ਲੈ ਜਾਇ ॥

aasaa manasaa mar jaaeisee; jin keetee so lai jaae |

Sant Singh KhalsaHopes and desires shall die only when He, who created them, takes them away.
Manmohan SinghHopes and desires shall die only when He, who produced them, shall take them away.
Manmohan Singh (Punjabi)ਉਮੈਦਾਂ ਅਤੇ ਖਾਹਿਸ਼ਾਂ ਉਦੋਂ ਮਿੱਟ ਜਾਣਗੀਆਂ ਜਦ, ਜਿਸ ਨੇ ਉਹ ਪੈਦਾ ਕੀਤੀਆਂ ਹਨ, ਉਹ ਉਨ੍ਹਾਂ ਨੂੰ ਲੈ ਜਾਊਗਾ, ਦੂਰ ਕਰੇਗਾ।
Fareedkot Teekaਫਿਰ ਸ੍ਰੀ ਗੁਰੂ ਜੀ ਕਹਤੇ ਹੈਂ ਕਿ ਜਿਸ ਪਰਮੇਸ੍ਵਰ ਨੈ ਸ੍ਰਿਸ੍ਟੀ ਉਤਪੰਨ ਕਰੀ ਹੈ, ਜੇ ਉਸੀ ਮੇਂ ਜੀਉ ਲੈ ਜਾਇ, ਤੋ (ਮਨਸਾ) ਬੁਧਿ ਮੇਂ ਜੋ ਆਸਾ ਹੈ, ਸੋ ਆਪ ਹੀ ਚਲੀ ਜਾਵੇਗੀ॥
Prof. Sahib Singhਇਹ ਦੁਨੀਆ ਦੀ ਆਸ, ਇਹ ਮਾਇਆ ਦਾ ਫੁਰਨਾ ਤਦੋਂ ਹੀ ਮੁੱਕਣਗੇ ਜਦੋਂ ਉਹ ਪ੍ਰਭੂ ਆਪ ਮੁਕਾਏਗਾ ਜਿਸ ਨੇ ਇਹ (ਆਸਾ ਮਨਸਾ) ਪੈਦਾ ਕੀਤੇ ਹਨ।

ਪਦ ਅਰਥ ਮਨਸਾ = ਮਨ ਦਾ ਫੁਰਨਾ। ਜਿਨਿ = ਜਿਸ ਪ੍ਰਭੂ ਨੇ। ਕੀਤੀ = (ਆਸਾ ਮਨਸਾ) ਪੈਦਾ ਕੀਤੀ। ਸੋ = ਉਹੀ ਪ੍ਰਭੂ। ਲੈ ਜਾਇ = ਨਾਸ ਕਰੇ[

SikhNet (Spanish)El deseo y la esperanza se calman si el Señor, que las produce en la mente, así lo desea.

ਨਾਨਕ. ਨਿਹਚਲੁ ਕੋ ਨਹੀ; ਬਾਝਹੁ ਹਰਿ ਕੈ ਨਾਇ ॥੨॥

naanak. nihachal ko nahee; baajhahu har kai naae |2|

Sant Singh KhalsaO Nanak, nothing is permanent, except the Name of the Lord. ||2||
Manmohan SinghNanak, nothing is permanent, without the God's Name.
Manmohan Singh (Punjabi)ਨਾਨਕ, ਬਿਨਾ ਵਾਹਿਗੁਰੂ ਦੇ ਨਾਮ ਦੇ ਕੋਈ ਸ਼ੈ ਭੀ ਥਿਰ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨਾਮ ਜਪੇ ਸੇ ਬਿਨਾਂ ਕੋਈ ਨਿਸਚਲ ਨਹੀਂ ਹੈ॥੨॥☬ਸਰਬ ਰੂਪ ਕਰ ਪਰਮੇਸ੍ਵਰ ਕੋ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਤਦੋਂ ਹੀ ਯਕੀਨ ਬਣੇਗਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ-ਥਿਰ ਰਹਿਣ ਵਾਲਾ ਨਹੀਂ ॥੨॥
SikhNet (Spanish)Dice Nanak, nada es eterno excepto el Nombre del Señor. (2)

Open this shabad →

Shabad Guru Amardas Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਜਗਤੁ ਉਪਾਇਓਨੁ; ਕਰਿ ਪੂਰਾ ਥਾਟੁ ॥

aape jagat upaaeon; kar pooraa thaatt |

Sant Singh KhalsaHe Himself created the world, with His perfect workmanship.
Manmohan SinghThrough His perfect workmanship, the Lord Himself created the world.
Manmohan Singh (Punjabi)ਆਪਣੀ ਪੂਰਨ ਕਾਰੀਗਰੀ ਰਾਹੀਂ ਸੁਆਮੀ ਨੇ ਖੁਦ ਹੀ ਸੰਸਾਰ ਰੱਚਿਆ ਹੈ।
Fareedkot Teekaਤਤੋਂ ਕਾ ਪੂਰਨ (ਥਾਟੁ) ਬਨਾਇ ਕਰਕੇ, ਆਪ ਹੀ ਅਕਾਲ ਪੁਰਖ ਨੇ ਜਗਤ ਉਤਪੰਨ ਕੀਆ ਹੈ॥
Prof. Sahib Singhਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ।

ਪਦ ਅਰਥ ਉਪਾਇਓਨੁ = ਉਪਾਇਆ ਉਸ (ਪ੍ਰਭੂ) ਨੇ। ਪੂਰਾ = ਮੁਕੰਮਲ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਥਾਟੁ = ਬਨਾਵਟ, ਬਣਤਰ।

SikhNet (Spanish)El Señor Mismo creó al mundo en perfecta armonía;

ਆਪੇ ਸਾਹੁ ਆਪੇ ਵਣਜਾਰਾ; ਆਪੇ ਹੀ ਹਰਿ ਹਾਟੁ ॥

aape saahu aape vanajaaraa; aape hee har haatt |

Sant Singh KhalsaHe Himself is the true banker, He Himself is the merchant, and He Himself is the store.
Manmohan SinghGod Himself is the banker, Himself the Merchant and Himself the shop.
Manmohan Singh (Punjabi)ਵਾਹਿਗੁਰੂ ਆਪ ਸ਼ਾਹੂਕਾਰ ਹੈ, ਆਪ ਵਾਪਾਰੀ ਅਤੇ ਆਪ ਹੀ ਹੱਟੀ।
Fareedkot Teekaਹਰਿ ਆਪੇ ਹੀ ਸਾਹੂਕਾਰ ਹੈ, ਅਰੁ ਆਪ ਹੀ ਬਨਜਾਰਾ ਹੈ, ਆਪੇ ਹੀ (ਹਾਟੁ) ਦੁਕਾਨ ਹੈ, ਭਾਵ ਗੁਰੂ ਔ ਸਿਖ ਔ ਸਤਸੰਗਤ ਰੂਪ ਆਪ ਹੀ ਹੈ॥
Prof. Sahib Singhਵਾਹਿਗੁਰੂ ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਾਪਾਰੀ ਅਤੇ ਆਪ ਹੀ ਹੱਟੀ।

ਪਦ ਅਰਥ ਵਣਜਾਰਾ = ਵਾਪਾਰੀ। ਹਾਟੁ = ਹੱਟ (ਜਿਥੇ ਸੌਦਾ ਹੋ ਰਿਹਾ ਹੈ)।

SikhNet (Spanish)Él Mismo es el mercader, Él Mismo es el comerciante,

ਆਪੇ ਸਾਗਰੁ ਆਪੇ ਬੋਹਿਥਾ; ਆਪੇ ਹੀ ਖੇਵਾਟੁ ॥

aape saagar aape bohithaa; aape hee khevaatt |

Sant Singh KhalsaHe Himself is the ocean, He Himself is the boat, and He Himself is the boatman.
Manmohan SinghHe Himself is the ocean. Himself the ship and Himself the ferryman.
Manmohan Singh (Punjabi)ਉਹ ਖੁਦ ਸਮੁੰਦਰ ਹੈ, ਖੁਦ ਜਹਾਜ਼ ਅਤੇ ਖੁਦ ਮਲਾਹ।
Fareedkot Teekaਹਰਿ ਆਪ ਹੀ ਸਮੁਦ੍ਰ ਹੈ, ਆਪ ਹੀ ਜਹਾਜੁ ਹੈ, ਆਪੇ ਹੀ (ਖੇਵਾਟੁ) ਮਲਾਹ ਹੈ, ਭਾਵ ਸੰਸਾਰ ਔ ਗ੍ਯਾਨ ਔ ਸੰਤ ਰੂਪੁ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ।

ਪਦ ਅਰਥ ਬੋਹਿਥਾ = ਜਹਾਜ਼। ਖੇਵਾਟੁ = ਮਲਾਹ।

SikhNet (Spanish)Él Mismo es el almacén, Él mismo es el mar, el barco y el barquero.

ਆਪੇ ਗੁਰੁ. ਚੇਲਾ ਹੈ ਆਪੇ; ਆਪੇ ਦਸੇ ਘਾਟੁ ॥

aape gur. chelaa hai aape; aape dase ghaatt |

Sant Singh KhalsaHe Himself is the Guru, He Himself is the disciple, and He Himself shows the destination.
Manmohan SinghHimself the Lord is the Guru, Himself the disciple and He Himself shows the wharf.
Manmohan Singh (Punjabi)ਸੁਆਮੀ ਆਪ ਗੁਰੂ ਹੈ, ਆਪ ਹੀ ਮੁਰੀਦ ਅਤੇ ਆਪ ਹੀ ਪੱਤਣ ਵਿਖਾਲਦਾ ਹੈ।
Fareedkot Teekaਹਰਿ ਆਪ ਹੀ ਗੁਰੂ ਹੈ ਅਰੁ ਆਪ ਹੀ ਚੇਲਾ ਹੈ, ਆਪ ਹੀ ਘਾਟ ਦਿਖਾਉਤਾ ਹੈ, ਭਾਵ ਸਤਸੰਗਤ ਕੋ ਬਤਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ।

ਪਦ ਅਰਥ ਘਾਟੁ = ਪੱਤਣ।

SikhNet (Spanish)Él Mismo es el Guru, Él Mismo es el discípulo y Él Mismo nos muestra el destino final de la vida.

ਜਨ ਨਾਨਕ. ਨਾਮੁ ਧਿਆਇ ਤੂ; ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ

jan naanak. naam dhiaae too; sabh kilavikh kaatt |22|1| sudh

Sant Singh KhalsaO servant Nanak, meditate on the Naam, the Name of the Lord, and all your sins shall be eradicated. ||22||1||Sudh||
Manmohan SinghO Slave Nanak, meditate thou on the Name, that all thy sins may be eradicated.
Manmohan Singh (Punjabi)ਹੇ ਗੋਲੇ ਨਾਨਕ! ਤੂੰ ਨਾਮ ਦਾ ਸਿਮਰਨ ਕਰ, ਤਾਂ ਜੋ ਤੇਰੇ ਸਮੂਹ ਪਾਪ ਕੱਟੇ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਹਰਿ ਕੇ ਨਾਮ ਕੋ ਧ੍ਯਾਇ ਕਰ ਕੇ ਤੂੰ ਅਪਨੇ ਸਭ (ਕਿਲਵਿਖ) ਪਾਪੋਂ ਕੇ ਕਾਟ ਦੇਇ॥੨੨॥੧॥☬(ਸੁਧ) ਯਹ ਵਾਰ ਸ੍ਰੀ ਗੁਰੂ ਜੀ ਨੇ ਸੁਧ ਕਰ ਕੇ ਲਿਖੀ ਹੈ।☬ਗੁਰ ਅਰ ਪਰਮੇਸ੍ਵਰ ਕੋ ਅਭੇਦ ਜਨਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ ॥੨੨॥੧॥

ਪਦ ਅਰਥ ਕਿਲਵਿਖ = ਪਾਪ ॥੨੨॥੧॥

* ਨੋਟ: ਸ੍ਰੀ ਕਰਤਾਰਪੁਰ ਵਾਲੀ 'ਬੀੜ' ਵਿਚ ਇਸ 'ਵਾਰ' ਦੀ 'ਬਾਣੀ' ਦੀ ਲਿਖਤ ਨਾਲੋਂ 'ਸਲੋਕ ਮ: ੩' ਆਦਿਕ ਸਾਰੇ ਸਿਰ-ਲੇਖ ਬਰੀਕ, ਲਿਖਤ ਦੇ ਹਨ। ਇਸ ਤੋਂ ਅੰਦਾਜ਼ਾ ਇਹ ਲੱਗ ਸਕਦਾ ਹੈ ਕਿ ਸਿਰ-ਲੇਖਾਂ ਵਾਸਤੇ ਪਹਿਲਾਂ ਥਾਂ ਖ਼ਾਲੀ ਰਖੀ ਗਈ ਹੈ, ਫਿਰ ਚੰਗੀ ਤਰ੍ਹਾਂ ਸੋਧ ਕੇ (ਕਿ ਸਲੋਕ ਠੀਕ ਉਸੇ ਹੀ ਗੁਰ-ਵਿਅਕਤੀ ਦੇ ਹਨ) 'ਸਿਰ-ਲੇਖ' ਬਾਰੀਕ ਕਲਮ ਨਾਲ ਦਰਜ ਕੀਤੇ ਹਨ। ਤਾਹੀਏਂ 'ਵਾਰ' ਦੇ ਮੁੱਕਣ ਤੇ ਹਾਸ਼ੀਏ ਤੋਂ ਬਾਹਰ ਲਫ਼ਜ਼ 'ਸੁਧੁ' ਲਿਖਿਆ ਹੈ, ਭਾਵ ਇਹ ਕਿ, ਸ਼ਲੋਕ ਠੀਕ ਸਿਰ-ਲੇਖ ਵਾਲੇ ਗੁਰ-ਵਿਅਕਤੀ ਦੇ ਹੀ ਹਨ; ਇਹ ਗੱਲ ਸੋਧ ਕੇ ਵੇਖ ਲਈ ਹੈ।

SikhNet (Spanish)Dice Nanak, habita en el Nombre del Señor para que todas tus faltas sean cubiertas. (22-1)

Open this shabad →

Shabad Guru Arjan Dev Ji Raag Gujri

ਰਾਗੁ ਗੂਜਰੀ ਵਾਰ. ਮਹਲਾ ੫ ॥

raag goojaree vaar. mahalaa 5 |

Sant Singh KhalsaRaag Goojaree, Vaar, Fifth Mehl:
Manmohan SinghGujri Measure. A dirge. 5th Guru.
Manmohan Singh (Punjabi)ਰਾਗ ਗੂਜਰੀ ਮਰਸੀਆ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਗੂਜਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
SikhNet (Spanish)Var de Rag Guyuri, Slok, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਰਾਗੁ ਗੂਜਰੀ ਵਾਰ ਮਹਲਾ ੫ ਦਾ ਪਉੜੀ ਵਾਰ: (੧) ਸ੍ਰਿਸ਼ਟੀ ਰਚ ਕੇ ਇਸ ਵਿਚ ਹਰ ਥਾਂ ਪ੍ਰਭੂ ਆਪ ਮੌਜੂਦ ਹੈ, ਸਭ ਦੀ ਪਾਲਣਾ ਆਪ ਹੀ ਕਰਦਾ ਹੈ, ਸਭ ਜੀਵ ਉਸ ਨੇ, ਮਾਨੋ, ਇਕ ਧਾਗੇ ਵਿਚ ਪ੍ਰੋਤੇ ਹੋਏ ਹਨ, ਉਸ ਦੀ ਰਜ਼ਾ ਅਨੁਸਾਰ ਹੀ ਕਈ ਜੀਵ ਜਗਤ ਦੇ ਵਿਕਾਰਾਂ ਵਿਚ ਖ਼ੁਆਰ ਹੋ ਰਹੇ ਹਨ ਤੇ ਜਿਨ੍ਹਾਂ ਉਤੇ ਮੇਹਰ ਕਰਦਾ ਹੈ ਉਹ ਉਸ ਦਾ ਸਿਮਰਨ ਕਰ ਕੇ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦੇ ਹਨ। (੨) ਵੱਡੇ ਵੱਡੇ ਦੇਵਤਿਆਂ ਤੋਂ ਲੈ ਕੇ ਸਾਰੇ ਜੀਅ ਜੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਤਾਣੇ ਪੇਟੇ ਵਾਂਗ ਪਰਮਾਤਮਾ ਸਭ ਜੀਵਾਂ ਵਿਚ ਮਿਲਿਆ ਹੋਇਆ ਹੈ, ਜਿਧਰ ਜਿਧਰ ਲਾਂਦਾ ਹੈ ਓਧਰ ਓਧਰ ਜੀਵ ਲੱਗਦੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ ਉਹੀ ਉਸ ਦੀ ਬੰਦਗੀ ਕਰਦੇ ਹਨ। (੩) ਮਨੁੱਖ ਦੀ ਆਪਣੀ ਚਤੁਰਾਈ ਸਿਆਣਪ ਕੰਮ ਨਹੀਂ ਦੇਂਦੀ, ਮਨੁੱਖ ਆਪ ਤਾਂ ਸਗੋਂ ਭਲੇ ਕੰਮਾਂ ਵਲੋਂ ਆਲਸ ਹੀ ਕਰਦਾ ਹੈ, ਜਿਸ ਉੱਤੇ ਪ੍ਰਭੂ ਦੀ ਮੇਹਰ ਦੀ ਨਜ਼ਰ ਹੋਵੇ, ਉਸ ਨੂੰ ਗੁਰਮੁਖਾਂ ਦੀ ਸੰਗਤਿ ਵਿਚ ਮੇਲਦਾ ਹੈ, ਜਿਥੇ ਉਹ ਸੇਵਾ ਕਰਦਾ ਹੈ ਤੇ ਸਿਫ਼ਤਿ-ਸਾਲਾਹ ਸੁਣਦਾ ਹੈ। (੪) ਜੋ ਪ੍ਰਭੂ ਇਕ ਛਿਨ ਵਿਚ ਕੁਦਰਤਿ ਦੇ ਅਨੇਕਾਂ ਕੌਤਕ ਰਚ ਦੇਂਦਾ ਹੈ, ਜੋ ਸਭ ਜੀਵਾਂ ਦੇ ਦਿਲ ਦੀ ਹਰ ਵੇਲੇ ਜਾਣਦਾ ਹੈ, ਉਹ ਜਿਸ ਮਨੁੱਖ ਤੇ ਰਹਿਮ ਕਰਦਾ ਹੈ ਉਸ ਨੂੰ ਆਪਣੀ ਯਾਦ ਵਿਚ ਜੋੜਦਾ ਹੈ ਤੇ ਵਿਕਾਰਾਂ ਤੋਂ ਬਚਾਂਦਾ ਹੈ ਉਹ ਮਨੁੱਖ ਇਹਨਾਂ ਵਿਕਾਰਾਂ ਅਗੇ ਮਨੁੱਖਾ-ਜਨਮ ਦੀ ਬਾਜ਼ੀ

SikhNet (Spanish)Un Dios Creador del Universo, por la Gracia del Verdadero Guru

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਜੀ ਦਾ ਸਲੋਕ।
SikhNet (Spanish)Slok, Mejl Guru Aryan, Quinto Canal Divino.

ਅੰਤਰਿ ਗੁਰੁ ਆਰਾਧਣਾ; ਜਿਹਵਾ ਜਪਿ ਗੁਰ ਨਾਉ ॥

antar gur aaraadhanaa; jihavaa jap gur naau |

Sant Singh KhalsaDeep within yourself, worship the Guru in adoration, and with your tongue, chant the Guru's Name.
Manmohan SinghWithin thy mind, contemplate thou on the Guru and with thy tongue, utter the Guru's Name.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਗੁਰਾਂ ਦਾ ਚਿੰਤਨ ਕਰ ਅਤੇ ਆਪਣੀ ਜੀਭ ਨਾਲ ਗੁਰਾਂ ਦਾ ਨਾਮ ਉਚਾਰਨ ਕਰ।
Fareedkot Teekaਅੰਤਸਕਰਣ ਕਰ ਕੇ ਗੁਰੋਂ ਕਾ ਅਰਾਧਨਾ ਕਰੀਏ, ਰਸਨਾ ਕਰ ਕੇ ਗੁਰੋਂ ਕਾ ਨਾਮ ਜਪੀਏ॥
Prof. Sahib Singhਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,

ਪਦ ਅਰਥ ਅੰਤਰਿ = ਮਨ ਵਿਚ। ਆਰਾਧਣਾ = ਯਾਦ ਕਰਨਾ। ਗੁਰ ਨਾਉ = ਗੁਰੂ ਦਾ ਨਾਮ।

SikhNet (Spanish)En mi interior contemplo al Guru, con mis labios y mi lengua recito Su Palabra,

ਨੇਤ੍ਰੀ ਸਤਿਗੁਰੁ ਪੇਖਣਾ; ਸ੍ਰਵਣੀ ਸੁਨਣਾ ਗੁਰ ਨਾਉ ॥

netree satigur pekhanaa; sravanee sunanaa gur naau |

Sant Singh KhalsaLet your eyes behold the True Guru, and let your ears hear the Guru's Name.
Manmohan SinghWith thine eyes, behold the True Guru and with thine ears, hear the Guru's Name.
Manmohan Singh (Punjabi)ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖ ਅਤੇ ਆਪਣੇ ਕੰਨਾਂ ਨਾਲ ਗੁਰਾਂ ਦਾ ਨਾਉ ਸ੍ਰਵਣ ਕਰ।
Fareedkot Teekaਨੇਤ੍ਰੋਂ ਕਰ ਕੇ ਸਤਗੁਰੋਂ ਕਾ ਦਰਸਨ ਕਰੀਏ, ਕਾਨੋਂ ਕਰ ਕੇ ਸਤਗੁਰੋਂ ਕਾ ਨਾਮ ਸ੍ਰਵਣ ਕਰੀਏ॥
Prof. Sahib Singhਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ;

ਪਦ ਅਰਥ ਸ੍ਰਵਣੀ = ਕੰਨਾਂ ਨਾਲ।

SikhNet (Spanish)con mis ojos Lo veo y con mis oídos escucho Su Palabra,

ਸਤਿਗੁਰ ਸੇਤੀ ਰਤਿਆ; ਦਰਗਹ ਪਾਈਐ ਠਾਉ ॥

satigur setee ratiaa; daragah paaeeai tthaau |

Sant Singh KhalsaAttuned to the True Guru, you shall receive a place of honor in the Court of the Lord.
Manmohan SinghBeing imbued with the True Guru, thou shalt find a seat in the Lord's court.
Manmohan Singh (Punjabi)ਸੱਚੇ ਗੁਰਾਂ ਨਾਲ ਰੰਗੀਜਣ ਦੁਆਰਾ, ਤੈਨੂੰ ਸਾਹਿਬ ਦੇ ਦਰਬਾਰ ਵਿੱਚ ਟਿਕਾਣਾ ਮਿਲ ਜਾਊਗਾ।
Fareedkot Teekaਕਿਉਂਕਿ ਸਤਿਗੁਰੋਂ ਸੇ ਹੀ ਪ੍ਰੇਮ ਕਰਨੇ ਕਰ ਕੇ ਵਾਹਿਗੁਰੂ ਕੀ ਦਰਗਾਹ ਮੇਂ ਸਥਾਨ ਪਾਈਤਾ ਹੈ॥
Prof. Sahib Singhਜੇ ਇਸ ਤਰ੍ਹਾਂ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ।

ਪਦ ਅਰਥ ਸੇਤੀ = ਨਾਲ। ਰਤਿਆ = ਰੰਗੀਜ ਕੇ, ਪਿਆਰ ਕੀਤਿਆਂ।

SikhNet (Spanish)pues aquél que está imbuido en el Verdadero Guru,

ਕਹੁ ਨਾਨਕ. ਕਿਰਪਾ ਕਰੇ; ਜਿਸ ਨੋ ਏਹ ਵਥੁ ਦੇਇ ॥

kahu naanak. kirapaa kare; jis no eeh vath dee |

Sant Singh KhalsaSays Nanak, this treasure is bestowed on those who are blessed with His Mercy.
Manmohan SinghSays Nanak, the Lord gives this commodity to him, on whom he showers His benediction.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਇਹ ਵਸਤੂ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਵਾਹਿਗੁਰੂ ਕਿਰਪਾ ਕਰਤਾ ਹੈ, ਤਿਸ ਕੋ ਐਸੀ ਗੁਰ ਭਗਤੀ ਰੂਪ (ਵਥੁ) ਵਸਤੂ ਦੇਤਾ ਹੈ॥
Prof. Sahib Singhਹੇ ਨਾਨਕ! ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,

ਪਦ ਅਰਥ ਵਥੁ = ਚੀਜ਼।

SikhNet (Spanish)tiene su Recinto en la Corte del Señor. Aquél que es bendecido con este Tesoro, tiene la Gracia de Dios sobre él.

ਜਗ ਮਹਿ ਉਤਮ ਕਾਢੀਅਹਿ; ਵਿਰਲੇ ਕੇਈ ਕੇਇ ॥੧॥

jag meh utam kaadteeeh; virale keee kee |1|

Sant Singh KhalsaIn the midst of the world, they are known as the most pious - they are rare indeed. ||1||
Manmohan SinghRare, very rare, indeed, are such persons, who are said to be good men, in the world.
Manmohan Singh (Punjabi)ਥੋੜੇ, ਸੱਚ ਮੁੱਚ ਬਹੁਤ ਹੀ ਥੋੜੇ, ਐਸੇ ਪੁਰਸ਼ ਹਨ ਜੋ ਜਹਾਨ ਅੰਦਰ ਨੇਕ-ਬੰਦੇ ਆਖੇ ਜਾਂਦੇ ਹਨ।
Fareedkot Teekaਸੋ ਐਸੇ ਉਤਮ ਪੁਰਖ ਸੰਸਾਰ ਸੇ (ਕਾਢੀਅਹਿ) ਨਿਕਾਲੀਐ ਤੌ ਕੋਈ ਕੋਈ ਬਿਰਲੇ, ਭਾਵ ਅਤੀ ਥੋੜੇ ਹੈਂ॥੧॥
Prof. Sahib Singhਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ॥੧॥

ਪਦ ਅਰਥ ਕਾਢੀਅਹਿ = ਅਖਵਾਂਦੇ ਹਨ ॥੧॥

SikhNet (Spanish)Pero extraordinario es tal ser; ese tipo de ser es la crema y nata de la creación. (1)

Open this shabad →

Shabad Guru Arjan Dev Ji Raag Gujri continues on Ang 518

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਰਖੇ ਰਖਣਹਾਰਿ; ਆਪਿ ਉਬਾਰਿਅਨੁ ॥

rakhe rakhanahaar; aap ubaarian |

Sant Singh KhalsaO Savior Lord, save us and take us across.
Manmohan SinghThe saviour has saved me and He Himself has redeemed me.
Manmohan Singh (Punjabi)ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ। ਉਸ ਨੇ ਆਪੇ ਹੀ ਮੇਰਾ ਪਾਰ ਉਤਾਰ ਕਰ ਦਿੱਤਾ ਹੈ।
Fareedkot Teekaਜੋ ਗੁਰ ਰਖਨ ਹਾਰੇ ਨੇ ਅਪਨੀ ਸਰਨ ਮੇਂ ਰਖੇ ਹੈਂ, ਸੋ ਅਕਾਲ ਪੁਰਖ ਨੇ ਆਪ ਬਚਾਇ ਲੀਏ ਹੈਂ॥
Prof. Sahib Singhਰੱਖਿਆ ਕਰਨ ਵਾਲੇ ਪਰਮਾਤਮਾ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,

ਪਦ ਅਰਥ ਰਖਣਹਾਰਿ = ਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁ = ਬਚਾ ਲਏ ਉਸ (ਪ੍ਰਭੂ) ਨੇ।

SikhNet (Spanish)El Señor Mismo nos protege a todos; Él es Quien nos salva.

ਗੁਰ ਕੀ ਪੈਰੀ ਪਾਇ; ਕਾਜ ਸਵਾਰਿਅਨੁ ॥

gur kee pairee paae; kaaj savaarian |

Sant Singh KhalsaFalling at the feet of the Guru, our works are embellished with perfection.
Manmohan SinghFalling at the Guru's feet, mine affairs have been adjusted.
Manmohan Singh (Punjabi)ਗੁਰਾਂ ਦੇ ਪੈਰੀਂ ਪੈ ਕੇ, ਮੇਰੇ ਕਾਰਜ ਰਾਸ ਹੋ ਗਏ ਹਨ।
Fareedkot Teekaਗੁਰੋਂ ਕੇ ਚਰਨੋਂ ਮੇਂ ਪਾਇ ਕਰ ਕੇ ਤਿਨ ਕੇ ਕਾਰਜ ਹਰਿ ਨੇ ਸਵਾਰ ਦੀਏ ਹੈਂ॥
Prof. Sahib Singhਤੇ ਗੁਰੂ ਦੀ ਪੈਰੀਂ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,

ਪਦ ਅਰਥ ਸਵਾਰਿਅਨੁ = ਸਵਾਰ ਦਿੱਤੇ ਉਸ ਨੇ। ਮਨਹੁ = ਮਨ ਤੋਂ।

SikhNet (Spanish)Él nos guía hasta los Pies del Guru y así a todos satisface.

ਹੋਆ ਆਪਿ ਦਇਆਲੁ; ਮਨਹੁ. ਨ ਵਿਸਾਰਿਅਨੁ ॥

hoaa aap deaal; manahu. na visaarian |

Sant Singh KhalsaYou have become kind, merciful and compassionate; we do not forget You from our minds.
Manmohan SinghWhen the Lord Himself becomes compassionate, within my mind, I forget Him not.
Manmohan Singh (Punjabi)ਜਦ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਤਦ ਮੈਂ ਆਪਣੇ ਚਿੱਤੋਂ, ਉਸ ਨੂੰ ਨਹੀਂ ਭੁਲਾਉਂਦਾ।
Fareedkot Teekaਜਿਨ ਪਰ ਆਪ ਹਰੀ ਦਿਆਲੂ ਹੂਆ ਹੈ, ਤਿਨ ਕੋ ਮਨ ਸੇ ਬਿਸਾਰਾ ਨਹੀਂ ਹੈ॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,

ਪਦ ਅਰਥ ਵਿਸਾਰਿਅਨੁ = ਵਿਸਾਰ ਦਿੱਤੇ ਉਸ ਨੇ।

SikhNet (Spanish)Siendo Compasivo Él no abandona a Sus Devotos.

ਸਾਧ ਜਨਾ ਕੈ ਸੰਗਿ; ਭਵਜਲੁ ਤਾਰਿਅਨੁ ॥

saadh janaa kai sang; bhavajal taarian |

Sant Singh KhalsaIn the Saadh Sangat, the Company of the Holy, we are carried across the terrifying world-ocean.
Manmohan SinghIn the society of the holy-men, I have crossed the life's dreadful ocean.
Manmohan Singh (Punjabi)ਨੇਕ ਬੰਦਿਆਂ ਦੀ ਸੰਗਤ ਅੰਦਰ ਮੈਂ ਜੀਵਨ ਦੇ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਸਾਧ ਜਨੋਂ ਕਾ ਸਤਸੰਗ ਦੇ ਕਰ ਤਿਨ ਕੋ (ਭਵਜਲੁ) ਸੰਸਾਰ ਸੇ ਤਾਰਾ ਹੈ॥
Prof. Sahib Singhਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਤਾਰਿਅਨੁ = ਤਾਰੇ ਉਸ ਨੇ।

SikhNet (Spanish)En la Saad Sangat, la Sociedad de los Santos, somos llevados a través del terrible mar de la existencia.

ਸਾਕਤ ਨਿੰਦਕ ਦੁਸਟ; ਖਿਨ ਮਾਹਿ ਬਿਦਾਰਿਅਨੁ ॥

saakat nindak dusatt; khin maeh bidaarian |

Sant Singh KhalsaIn an instant, You have destroyed the faithless cynics and slanderous enemies.
Manmohan SinghThe apostates, slanderers and miscreants, the Lord, by has destroyed in an instant.
Manmohan Singh (Punjabi)ਅਧਰਮੀਆਂ, ਬਦਖੋਈ ਕਰਨ ਵਾਲਿਆਂ ਅਤੇ ਮੰਦ-ਕਰਮੀਆਂ ਨੂੰ ਸਾਹਿਬ ਨੇ ਇਕ ਮੁਹਤ ਵਿੱਚ ਨਾਸ ਕਰ ਦਿੱਤਾ ਹੈ।
Fareedkot Teekaਸਾਕਤ ਨਿੰਦਕ ਦੁਸ਼ਟੋਂ ਕੋ ਪਲ ਮੇਂ ਨਾਸ ਕਰ ਦੀਆ ਹੈ॥
Prof. Sahib Singhਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।

ਪਦ ਅਰਥ ਸਾਕਤੁ = ਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁ = ਨਾਸ ਕਰ ਦਿੱਤੇ ਉਸ ਨੇ[

SikhNet (Spanish)En un instante Has destruido a los shákatas y a los enemigos malvados.

ਤਿਸੁ ਸਾਹਿਬ ਕੀ ਟੇਕ; ਨਾਨਕ. ਮਨੈ ਮਾਹਿ ॥

tis saahib kee ttek; naanak. manai maeh |

Sant Singh KhalsaThat Lord and Master is my Anchor and Support; O Nanak, hold firm in your mind.
Manmohan SinghIn his mind, Nanak has the mainstay of the Lord,
Manmohan Singh (Punjabi)ਨਾਨਕ ਦੇ ਹਿਰਦੇ ਅੰਦਰ ਉਸ ਸੁਆਮੀ ਦਾ ਆਸਰਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਚੇ ਸਾਹਿਬ ਕੀ ਟੇਕ ਮਨ ਮੇਂ ਰਖੋ॥
Prof. Sahib Singhਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ,
SikhNet (Spanish)Ese Señor y Maestro es mi Ancla y mi Soporte, oh Nanak, mantente firme en tu mente.

Open this shabad (8 lines, Angs 517-518) →

Ang 517 of 1430