ੴ

ਸਿੱਖਬਾਣੀ · SikhBani

ਅੰਤਰਿ ਉਤਭੁਜੁ ਅਵਰੁ ਨ ਕੋਈ ॥

antar utabhuj avar na koee
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 905, 906 · 35 lines
Translations

ਰਾਮਕਲੀ ਮਹਲਾ ੧ ॥

raamakalee mahalaa 1 | Ang 905

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਅੰਤਰਿ ਉਤਭੁਜੁ; ਅਵਰੁ. ਨ ਕੋਈ ॥

antar utabhuj; avar. na koee | Ang 905

Sant Singh KhalsaThe created Universe emanated from within You; there is no other at all.
Manmohan SinghThe entire creation is within Thee, O Lord. There is no other creator,
Manmohan Singh (Punjabi)ਸਮੂਹ ਉਤਪਤੀ ਤੇਰੇ ਅੰਦਰ ਹੀ ਹੈ, ਹੇ ਸੁਆਮੀ! ਹੋਰ ਕੋਈ ਭੀ ਸਿਰਜਣਹਾਰ ਨਹੀਂ।
Fareedkot Teekaਉਤਭੁਜ ਆਦਿ ਜੋ ਚਾਰਿ ਖਾਣੀਓਂ ਕੇ ਜੀਵ ਹੈਂ ਇਨ ਕੇ ਅੰਤਰ ਹੋਰ ਕੋਈ ਨਹੀਂ ਹੈ, ਭਾਵ ਪ੍ਰਭੂ ਸਰਬ ਮੇਂ ਬਿਆਪਕ ਹੈ॥
Prof. Sahib Singh(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ।

ਪਦ ਅਰਥ ਅੰਤਰਿ = ਪਰਮਾਤਮਾ ਦੇ ਹੀ ਅੰਦਰ। ਉਤਭੁਜ = (ਸ੍ਰਿਸ਼ਟੀ ਦੀ) ਉਤਪੱਤੀ।

SikhNet (Spanish)No hay ninguna otra fuente de creación; todo está contenido en Dios y todo lo que es,

ਜੋ ਕਹੀਐ; ਸੋ ਪ੍ਰਭ ਤੇ ਹੋਈ ॥

jo kaheeai; so prabh te hoee | Ang 905

Sant Singh KhalsaWhatever is said to be, is from You, O God.
Manmohan SinghWhatever is said to be, that is from Thee, O Lord.
Manmohan Singh (Punjabi)ਜਿਹੜਾ ਕੁਝ ਭੀ ਹੋਂਦ ਵਿੱਚ ਆਇਆ ਆਖਿਆ ਜਾਂਦਾ ਹੈ, ਉਹ ਤੇਰੇ ਤੋਂ ਹੀ ਹੈ, ਹੇ ਸੁਆਮੀ!
Fareedkot Teekaਜੋ ਕਹਿਨੇ ਔ ਸੁਨਨੇ ਮੇਂ ਆਤਾ ਹੈ, ਸੋ ਸਭ ਪਰਮੇਸਰ ਤੇ ਹੋਤਾ ਹੈ॥
Prof. Sahib Singhਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ।

ਪਦ ਅਰਥ ਜੋ ਕਹੀਐ = ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ। ਤੇ = ਤੋਂ।

SikhNet (Spanish)viene de Él. Él, tu Señor Verdadero,

ਜੁਗਹ ਜੁਗੰਤਰਿ; ਸਾਹਿਬੁ ਸਚੁ ਸੋਈ ॥

jugah jugantar; saahib sach soee | Ang 905

Sant Singh KhalsaHe is the True Lord and Master, throughout the ages.
Manmohan SinghHe, the True Lord pervades all the ages through.
Manmohan Singh (Punjabi)ਉਹ ਸੱਚਾ ਸਾਹਿਬ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੈ।
Fareedkot Teekaਜੁਗੋਂ ਜੁਗੋਂ ਕੇ ਅੰਤਰ ਸੋਈ ਸਚਾ ਸਾਹਿਬ ਬਿਆਪਕ ਹੋ ਰਹਾ ਹੈ॥
Prof. Sahib Singhਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ।

ਪਦ ਅਰਥ ਜੁਗਹ ਜੁਗੰਤਰਿ = ਜੁਗਾਂ ਜੁਗਾਂ ਦੇ ਅੰਦਰ। ਸਚੁ = ਸਦਾ-ਥਿਰ।

SikhNet (Spanish)ha sido siempre a través de las épocas

ਉਤਪਤਿ ਪਰਲਉ; ਅਵਰੁ. ਨ ਕੋਈ ॥੧॥

autapat parlau; avar. na koee |1| Ang 905

Sant Singh KhalsaCreation and destruction do not come from anyone else. ||1||
Manmohan SinghWithout God, there is no other to bring about creation and destruction.
Manmohan Singh (Punjabi)ਵਾਹਿਗੁਰੂ ਦੇ ਬਗੈਰ ਹੋਰ ਕੋਈ ਪੈਦਾਇਸ਼ ਤੇ ਖਾਤਮਾ ਕਰਨ ਵਾਲਾ ਨਹੀਂ ਹੈ।
Fareedkot Teekaਉਤਪਤੀ ਔ ਪਾਲਨਾ ਤਥਾ ਪ੍ਰਲੋਕ ਕਾ ਕਰਤਾ ਅਵਰ ਕੋਈ ਨਹੀਂ ਹੈ॥੧॥
Prof. Sahib Singhਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ॥੧॥

ਪਦ ਅਰਥ ਪਰਲਉ = ਨਾਸ ॥੧॥

SikhNet (Spanish)y nadie más que tu Dios crea y destruye. (1)

ਐਸਾ ਮੇਰਾ ਠਾਕੁਰੁ; ਗਹਿਰ ਗੰਭੀਰੁ ॥

aisaa meraa tthaakur; gahir ganbheer | Ang 905

Sant Singh KhalsaSuch is my Lord and Master, profound and unfathomable.
Manmohan SinghSuch is my profound and unfathomable Lord.
Manmohan Singh (Punjabi)ਐਹੋ ਜਿਹਾ ਹੈ ਮੇਰਾ ਡੂੰਘਾ ਅਤੇ ਅਥਾਹ ਸੁਆਮੀ।
Fareedkot Teekaਐਸਾ ਮੇਰਾ ਸ੍ਵਾਮੀ ਡੂੰਘਾ ਔਰ ਨਿਰਹਲ ਹੈ॥
Prof. Sahib Singhਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ।

ਪਦ ਅਰਥ ਗਹਿਰ = ਡੂੰਘਾ, ਜਿਸ ਦਾ ਭੇਦ ਨ ਪਾਇਆ ਜਾ ਸਕੇ। ਗੰਭੀਰੁ = ਵੱਡੇ ਜਿਗਰੇ ਵਾਲਾ।

SikhNet (Spanish)Tal es mi Maestro, Profundo e Insondable,

ਜਿਨਿ ਜਪਿਆ. ਤਿਨ ਹੀ ਸੁਖੁ ਪਾਇਆ; ਹਰਿ ਕੈ ਨਾਮਿ, ਨ ਲਗੈ ਜਮ ਤੀਰੁ ॥੧॥ ਰਹਾਉ ॥

jin japiaa. tin hee sukh paaeaa; har kai naam, na lagai jam teer |1| rahaau | Ang 905

Sant Singh KhalsaWhoever meditates on Him, finds peace. The arrow of the Messenger of Death does not strike one who has the Name of the Lord. ||1||Pause||
Manmohan SinghWhosoever meditates on Him, obtains peace. The arrow of the Death's courier does not strike him, who utters the Lord's Name. Pause.
Manmohan Singh (Punjabi)ਜੋ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਅਨੰਦ ਪਾ ਲੈਂਦਾ ਹੈ। ਮੌਤ ਦੇ ਦੂਤ ਦਾ ਬਾਣ ਉਸ ਨੂੰ ਨਹੀਂ ਲੱਗਦਾ, ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਓ।
Fareedkot Teekaਜਿਸ ਨੇ ਜਪਿਆ ਹੈ, ਤਿਸੀ ਨੇ ਸੁਖ ਕੋ ਪਾਇਆ ਹੈ ਔਰ ਹਰਿ ਕੇ ਨਾਮ ਜਪਨੇ ਸੇ ਜਮ ਕਾ ਮੌਤ ਰੂਪ ਤੀਰ ਨਹੀਂ ਲਾਗਤਾ ਹੈ; ਵਾ ਜਮੁ (ਤੀਰੁ) ਪਾਸ ਨਹੀਂ ਆਵਤਾ॥੧॥ ਰਹਾਉ ॥
Prof. Sahib Singhਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਭੀ ਮਨੁੱਖ) ਨੇ। ਨਾਮਿ = ਨਾਮ ਦੀ ਰਾਹੀਂ। ਜਮ ਤੀਰੁ = ਜਮ ਦਾ ਤੀਰ ॥੧॥ ਰਹਾਉ ॥

SikhNet (Spanish)quien sea que Lo contempla, obtiene el Éxtasis y a través del Nombre del Señor, la muerte no lo puede destruir.(1-Pausa)

ਨਾਮੁ ਰਤਨੁ ਹੀਰਾ ਨਿਰਮੋਲੁ ॥

naam ratan heeraa niramol | Ang 905

Sant Singh KhalsaThe Naam, the Name of the Lord, is a priceless jewel, a diamond.
Manmohan SinghThe Lord's Name is an invaluable pearl and jewel.
Manmohan Singh (Punjabi)ਸਾਈਂ ਦਾ ਨਾਮ ਅਣਮੁੱਲਾ ਮੋਤੀ ਜਵੇਹਰ ਹੈ।
Fareedkot Teekaਭਗਵੰਤ ਕਾ ਨਾਮ ਰਤਨੋਂ ਔ ਹੀਰਿਓਂ ਸੇ ਭੀ ਅਮੋਲਕ ਹੈ॥
Prof. Sahib Singhਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ)।

ਪਦ ਅਰਥ ਨਿਰਮੋਲੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।

SikhNet (Spanish)El Nombre del Señor es la Joya Invaluable;

ਸਾਚਾ ਸਾਹਿਬੁ; ਅਮਰੁ ਅਤੋਲੁ ॥

saachaa saahib; amar atol | Ang 905

Sant Singh KhalsaThe True Lord Master is immortal and immeasurable.
Manmohan SinghImperishable and Immeasurable is the True Lord.
Manmohan Singh (Punjabi)ਅਬਿਨਾਸੀ ਅਤੇ ਅਮਾਪ ਹੈ ਸੱਚਾ ਸੁਆਮੀ।
Fareedkot Teekaਕਿਉਂਕਿ ਵਹੁ ਸਾਚਾ ਸਾਹਿਬ ਜੋ ਅਮਰ ਹੈ, ਇਸੀ ਤੇ ਉਸ ਕਾ ਨਾਮ ਭੀ (ਅਤੋਲੁ) ਬੇਅੰਤ ਹੈ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ।

ਪਦ ਅਰਥ ਅਮਰੁ = ਅਟੱਲ।

SikhNet (Spanish)sí, Verdad, Verdad es nuestro Señor, Eterno y Sin Igual.

ਜਿਹਵਾ ਸੂਚੀ; ਸਾਚਾ ਬੋਲੁ ॥

jihavaa soochee; saachaa bol | Ang 905

Sant Singh KhalsaThat tongue which chants the True Name is pure.
Manmohan SinghImmaculate is the tongue which utters the True Name.
Manmohan Singh (Punjabi)ਪਵਿੱਤਰ ਹੈ ਉਹ ਜੀਭ ਜੋ ਸੱਚੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਸਾਚਾ ਨਾਮ ਕਾ ਬੋਲੁ ਬੋਲਨੇ ਸੇ ਜਿਹਵਾ ਸੂਚੀ ਹੋ ਜਾਤੀ ਹੈ॥
Prof. Sahib Singhਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ।

ਪਦ ਅਰਥ ਜਿਹਵਾ = ਜੀਭ।

SikhNet (Spanish)Aquél que recita el Nombre Verdadero, purifica su boca;

ਘਰਿ ਦਰਿ ਸਾਚਾ; ਨਾਹੀ ਰੋਲੁ ॥੨॥

ghar dar saachaa; naahee rol |2| Ang 905

Sant Singh KhalsaThe True Lord is in the home of the self; there is no doubt about it. ||2||
Manmohan SinghIn one's own home is the 'True Lord. There is no doubt about it,
Manmohan Singh (Punjabi)ਬੰਦੇ ਦੇ ਆਪਣੇ ਗ੍ਰਹਿ (ਹਿਰਦੇ) ਅਤਰ ਹੀ ਸੱਚਾ ਸੁਆਮੀ ਹੈ, ਇਸ ਵਿੱਚ ਕੋਈ ਸੰਦੇਹ ਨਹੀਂ।
Fareedkot Teekaਅੰਤਸਕਰਣ ਕੇ ਅੰਦਰ ਹੀ ਵਹੁ ਸਾਚਾ ਸਾਹਿਬ ਵਾਹਿਗੁਰੂ ਹੈ, ਇਸ ਮੇਂ ਕੁਛ (ਰੋਲੁ) ਝੂਠੁ ਨਹੀਂ ਹੈ॥੨॥
Prof. Sahib Singhਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ॥੨॥

ਪਦ ਅਰਥ ਘਰਿ ਦਰਿ = ਹਿਰਦੇ ਵਿਚ। ਰੋਲੁ = ਭੁਲੇਖਾ ॥੨॥

SikhNet (Spanish)llega hasta la Puerta Verdadera y la contienda se acaba para él. (2)

ਇਕਿ ਬਨ ਮਹਿ ਬੈਸਹਿ; ਡੂਗਰਿ ਅਸਥਾਨੁ ॥

eik ban meh baiseh; ddoogar asathaan | Ang 905

Sant Singh KhalsaSome sit in the forests, and some make their home in the mountains.
Manmohan SinghSome sit in the woods and some make their habitation in mountains.
Manmohan Singh (Punjabi)ਕਈ ਜੰਗਲਾਂ ਵਿੱਚ ਬੈਠਦੇ ਹਨ, ਕਈ ਪਹਾੜਾਂ ਅੰਦਰ ਆਪਣਾ ਟਿਕਾਣਾਂ ਬਣਾਉਂਦੇ ਹਨ।
Fareedkot Teekaਏਕ ਬਨ ਮੇਂ ਬੈਸਤੇ ਹੈਂ ਔ ਏਕ ਘਰ ਕੋ ਤਿਆਗ ਕੈ ਪਰਬਤੋਂ ਕੇ ਅਸਥਾਨੋਂ ਅਰਥਾਤ ਕੰਦਰਾ ਮੇਂ ਜਾਇ ਬੈਠਤੇ ਹੈਂ॥
Prof. Sahib Singhਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ,

ਪਦ ਅਰਥ ਇਕਿ = ਕਈ ਬੰਦੇ। ਡੂਗਰਿ = ਪਹਾੜ ਵਿਚ। ਅਸਥਾਨੁ = ਗੁਫ਼ਾ ਆਦਿਕ ਥਾਂ (ਬਣਾ ਕੇ)।

SikhNet (Spanish)Algunos habitan en los bosques, otros en las montañas;

ਨਾਮੁ ਬਿਸਾਰਿ; ਪਚਹਿ ਅਭਿਮਾਨੁ ॥

naam bisaar; pacheh abhimaan | Ang 905

Sant Singh KhalsaForgetting the Naam, they rot away in egotistical pride.
Manmohan SinghForgetting the Name, they putrefy in pride,
Manmohan Singh (Punjabi)ਨਾਮ ਨੂੰ ਭੁਲਾ ਮੈਂ ਉਹ ਹੰਕਾਰ ਅੰਦਰ ਗਲ ਸੜ ਜਾਂਦੇ ਹਨ।
Fareedkot Teekaਪਰੰਤੂ ਜੋ ਨਾਮ ਕੋ ਬਿਸਾਰ ਕੇ ਏਹ ਸਾਧਨ ਕਰਤੇ ਹੈਂ, ਸੋ ਤੋ ਅਭਮਾਨ ਮੇਂ ਹੀ ਜਲਤੇ ਹੈਂ॥
Prof. Sahib Singh(ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ।

ਪਦ ਅਰਥ ਪਚਹਿ = ਖ਼ੁਆਰ ਹੁੰਦੇ ਹਨ।

SikhNet (Spanish)ellos abandonan en verdad el Nombre del Señor y se vuelven presa de su ego.

ਨਾਮ ਬਿਨਾ; ਕਿਆ ਗਿਆਨ ਧਿਆਨੁ ॥

naam binaa; kiaa giaan dhiaan | Ang 905

Sant Singh KhalsaWithout the Naam, what is the use of spiritual wisdom and meditation?
Manmohan SinghOf what avail are wisdom and concentration without tae Lord's Name?
Manmohan Singh (Punjabi)ਪ੍ਰਭੂ ਦੇ ਬਾਝੋਂ ਅਕਲਮੰਦੀ ਅਤੇ ਇਕਾਗਰਤਾ ਕਿਹੜੇ ਕੰਮ ਹਨ?
Fareedkot Teekaਜੋ ਨਾਮ ਤੋ ਬਿਨਾਂ ਕੋਈ ਗਿਆਨ ਕਰੇ ਯਾ ਧਿਆਨ ਲਾਇ ਬੈਠੇ ਤੋ ਤਿਸ ਕੋ ਕ੍ਯਾ ਪ੍ਰਾਪਤਿ ਹੋਨਾ ਹੈ ਅਰਥਾਤ ਕੁਛ ਨਹੀਂ ਹੋਨਾ॥
Prof. Sahib Singhਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ।

ਪਦ ਅਰਥ ਕਿਆ = ਵਿਅਰਥ।

SikhNet (Spanish)¿De qué sirve la concentración y tanta sabiduría sin el Nombre del Señor?

ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥

guramukh paaveh darageh maan |3| Ang 905

Sant Singh KhalsaThe Gurmukhs are honored in the Court of the Lord. ||3||
Manmohan SinghThe Guru-wards obtain honour in the Lord's court.
Manmohan Singh (Punjabi)ਗੁਰੂ ਅਨੁਸਾਰੀ ਸਾਹਿਬ ਦੇ ਦਰਬਾਰ ਵਿੱਚ ਇਜ਼ਤ ਪਾਉਂਦੇ ਹਨ।
Fareedkot Teekaਜੋ ਗੁਰਮੁਖ ਹੈਂ ਅਰਥਾਤ ਜੋ ਨਾਮ ਜਪਤੇ ਹੈਂ, ਸੋ ਦਰਗਹਿ ਮੇਂ ਮਾਨੁ ਪਾਵਤੇ ਹੈਂ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੩॥
SikhNet (Spanish)Sí, aquéllos que voltean hacia Dios, obtienen la Gloria en la Corte de Dios. (3)

ਹਠੁ ਅਹੰਕਾਰੁ ਕਰੈ; ਨਹੀ ਪਾਵੈ ॥

hatth ahankaar karai; nahee paavai | Ang 905

Sant Singh KhalsaActing stubbornly in egotism, one does not find the Lord.
Manmohan SinghPractising obstinacy and self-conceit, the Lord is obtained not.
Manmohan Singh (Punjabi)ਜ਼ਿਦ ਅਤੇ ਸਵੈ-ਹੰਗਤਾ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Fareedkot Teekaਹਠ ਔ ਅਹੰਕਾਰ ਕਰਨੇ ਸੇ ਜੀਉ ਪਰਮੇਸ੍ਵਰ ਕੋ ਨਹੀਂ ਪਾਵਤਾ ਹੈ॥
Prof. Sahib Singh(ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਦ ਅਰਥ ਹਠੁ = (ਮਨ ਦੀ ਇਕਾਗ੍ਰਤਾ ਵਾਸਤੇ ਸਰੀਰ ਉਤੇ) ਧੱਕਾ-ਜ਼ੋਰ।

SikhNet (Spanish)Cuando uno actúa testarudamente en su egoísmo no encuentra al Señor,

ਪਾਠ ਪੜੈ; ਲੇ ਲੋਕ ਸੁਣਾਵੈ ॥

paatth parrai; le lok sunaavai | Ang 905

Sant Singh KhalsaStudying the scriptures, reading them to other people,
Manmohan SinghStudying religious texts and reading them to people,
Manmohan Singh (Punjabi)ਧਾਰਮਕ ਗ੍ਰੰਥ ਵਾਚਣ ਅਤੇ ਲੋਕਾਂ ਨੂੰ ਸੁਣਾਉਣ,
Fareedkot Teekaਗੀਤਾ ਆਦਿਕੋਂ ਕੇ ਪਾਠ ਪੜਕੇ ਲੋਗੋਂ ਕੋ ਸੁਨਾਇ ਵਡਿਆਈ ਕੋ (ਲੇ) ਲੇਤਾ ਹੈ॥
Prof. Sahib Singhਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ,

ਪਦ ਅਰਥ ਲੇ = ਲੈ ਕੇ।

SikhNet (Spanish)aunque estudie las escrituras, leyéndoselas a otros,

ਤੀਰਥਿ ਭਰਮਸਿ; ਬਿਆਧਿ. ਨ ਜਾਵੈ ॥

teerath bharamas; biaadh. na jaavai | Ang 906

Sant Singh Khalsaand wandering around at places of pilgrimage, the disease is not taken away.
Manmohan Singhand wandering at shrines, the malady is eradicated not.
Manmohan Singh (Punjabi)ਅਤੇ ਧਾਰਮਕ ਅਸਥਾਨਾਂ ਤੇ ਰਟਨ ਕਰਨ ਦੁਆਰਾ ਬੀਮਾਰੀ ਦੂਰ ਨਹੀਂ ਹੁੰਦੀ।
Fareedkot Teekaਤੀਰਥੋਂ ਮੇਂ ਭਰਮਤਾ ਹੈ ਇਸ ਸੇ ਭੀ (ਬਿਆਧਿ) ਤੀਨ ਤਾਪ ਵਾ ਜਨਮ ਮਰਨ ਰੂਪੁ ਪੀੜਾ ਨਹੀਂ ਜਾਤੀ ਹੈ॥
Prof. Sahib Singhਕਿਸੇ ਤੀਰਥ ਉਤੇ (ਭੀ ਇਸ਼ਨਾਨ ਵਾਸਤੇ) ਜਾਂਦਾ ਹੈ (ਇਸ ਤਰ੍ਹਾਂ) ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ।

ਪਦ ਅਰਥ ਭਰਮਸਿ = (ਜੇ) ਭਵੇਂਗਾ। ਬਿਆਧਿ = ਰੋਗ, ਕਾਮਾਦਿ ਰੋਗ।

SikhNet (Spanish)y aunque vague por los lugares de peregrinaje, la enfermedad no se aleja.

ਨਾਮ ਬਿਨਾ; ਕੈਸੇ ਸੁਖੁ ਪਾਵੈ ॥੪॥

naam binaa; kaise sukh paavai |4| Ang 906

Sant Singh KhalsaWithout the Naam, how can one find peace? ||4||
Manmohan SinghWithout the Name, how can the mortal obtain peace?
Manmohan Singh (Punjabi)ਨਾਮ ਦੇ ਬਗੈਰ ਪ੍ਰਾਣੀ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?
Fareedkot Teekaਨਾਮ ਸੇ ਬਿਨਾ ਇਹ ਜੀਵ ਕੈਸੇ ਸੁਖ ਸਰੂਪ ਪਰਮਾਤਮਾ ਕੋ ਪਾਵੈਗਾ? ॥੪॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ ॥੪॥
SikhNet (Spanish)Sin el Naam, ¿cómo puede uno encontrar la Paz?(4)

ਜਤਨ ਕਰੈ; ਬਿੰਦੁ ਕਿਵੈ. ਨ ਰਹਾਈ ॥

jatan karai; bind kivai. na rahaaee | Ang 906

Sant Singh KhalsaNo matter how much he tries, he cannot control his semen and seed.
Manmohan SinghHowever much one may try, he can, in no way, control his sex-desire.
Manmohan Singh (Punjabi)ਜਿੰਨੀ ਮਰਜੀ ਕੋਸ਼ਿਸ਼ ਪਿਆ ਕਰੇ, ਉਹ ਕਿਸੇ ਤਰ੍ਹਾਂ ਭੀ ਆਪਣੀ ਵਿਸ਼ੇ ਭੋਗ ਦੀ ਖਾਹਿਸ਼ ਨੂੰ ਰੋਕ ਨਹੀਂ ਸਕਦਾ।
Fareedkot Teekaਇਹ ਜੀਵ ਅਨੇਕ ਉਪਾਵ ਕਰਤਾ ਹੈ ਬੀਰਜ ਕੋ ਕਿਸੇ ਪ੍ਰਕਾਰ ਨਹੀਂ ਰੋਕ ਸਕਤਾ ਹੈ; ਵਾ (ਬਿੰਦੁ) ਥੋੜਾ ਕਾਲ ਭੀ ਮਨ ਕੋ ਕਿਸੇ ਪ੍ਰਕਾਰ ਠਹਿਰਾਵਤਾ ਨਹੀਂ॥
Prof. Sahib Singh(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ,

ਪਦ ਅਰਥ ਬਿੰਦੁ = ਵੀਰਜ। ਕਿਵੈ = ਕਿਸੇ ਤਰ੍ਹਾਂ ਭੀ। ਬਿੰਦੁ ਨ ਰਹਾਵੈ = ਕਾਮ-ਵਾਸਨਾ ਤੋਂ ਨਹੀਂ ਬਚਦਾ।

SikhNet (Spanish)Uno trata y trata pero no puede controlar el deseo sexual;

ਮਨੂਆ ਡੋਲੈ; ਨਰਕੇ ਪਾਈ ॥

manooaa ddolai; narake paaee | Ang 906

Sant Singh KhalsaHis mind wavers, and he falls into hell.
Manmohan SinghHis mind wanders and he falls into hell.
Manmohan Singh (Punjabi)ਉਸ ਦਾ ਮਨ ਭਟਕਦਾ ਹੈ ਤੇ ਦੋਜ਼ਕ ਵਿੱਚ ਪੈਂਦਾ ਹੈ।
Fareedkot Teekaਮਨ ਡੋਲਨੇ ਸੇ ਹੀ ਏਹ ਜੀਵ ਨਰਕ ਮੇਂ ਪਾਈਤਾ ਹੈ॥
Prof. Sahib Singhਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿਚ ਹੀ ਪਿਆ ਰਹਿੰਦਾ ਹੈ।

ਪਦ ਅਰਥ ਨਰਕੇ = ਨਰਕ ਵਿਚ।

SikhNet (Spanish)la mente vaga y cae en la oscuridad de la conciencia,

ਜਮ ਪੁਰਿ ਬਾਧੋ; ਲਹੈ ਸਜਾਈ ॥

jam pur baadho; lahai sajaaee | Ang 906

Sant Singh KhalsaBound and gagged in the City of Death, he is tortured.
Manmohan SinghBound at Yama's city he suffers punishment.
Manmohan Singh (Punjabi)ਯਮ ਦੇ ਸ਼ਹਿਰ ਅੰਦਰ ਨਰੜਿਆ ਹੋਇਆ ਉਹ ਦੰਡ ਸਹਾਰਦਾ ਹੈ।
Fareedkot Teekaਪੁਨਾ ਪੁਨਾ ਜਮਪੁਰ ਮੇਂ ਬਾਂਧਾ ਹੂਆ ਅਨੇਕ ਸਜਾ ਲੇਤਾ ਹੈ॥
Prof. Sahib Singhਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ।

ਪਦ ਅਰਥ ਲਹੈ = ਲੈਂਦਾ ਹੈ, ਸਹਾਰਦਾ ਹੈ।

SikhNet (Spanish)atado a la muerte sufre su propio castigo y se lamenta,

ਬਿਨੁ ਨਾਵੈ; ਜੀਉ ਜਲਿ ਬਲਿ ਜਾਈ ॥੫॥

bin naavai; jeeo jal bal jaaee |5| Ang 906

Sant Singh KhalsaWithout the Name, his soul cries out in agony. ||5||
Manmohan SinghWithout the Name, the soul writhes in pain.
Manmohan Singh (Punjabi)ਨਾਮ ਦੇ ਬਗੈਰ, ਆਤਮਾਂ ਸੜ ਬਲ ਜਾਂਦੀ ਹੈ।
Fareedkot Teekaਪਰਮੇਸ੍ਵਰ ਕੇ ਨਾਮ ਬਿਨਾ ਇਹ ਜੀਵ ਜਲ ਬਲ ਜਾਤਾ ਹੈ॥੫॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ ਵਿਕਾਰਾਂ ਵਿਚ ਸੜਦੀ ਭੁੱਜਦੀ ਰਹਿੰਦੀ ਹੈ ॥੫॥

ਪਦ ਅਰਥ ਜੀਉ = ਜਿੰਦ ॥੫॥

SikhNet (Spanish)pues sin el Nombre, su Alma se retuerce en agonía.(5)

ਸਿਧ ਸਾਧਿਕ ਕੇਤੇ ਮੁਨਿ ਦੇਵਾ ॥

sidh saadhik kete mun devaa | Ang 906

Sant Singh KhalsaThe many Siddhas and seekers, silent sages and demi-gods
Manmohan SinghNone of the many seekers, adepts, silent sages and gods,
Manmohan Singh (Punjabi)ਘਣੇਰਿਆਂ ਅਭਿਆਸੀਆਂ, ਸਿੱਧ ਪੁਰਸ਼ਾਂ, ਖਾਮੋਸ਼ ਰਿਸ਼ੀਆਂ ਅਤੇ ਦੇਵਤਿਆਂ ਵਿੱਚੋਂ,
Fareedkot Teekaਸਿਧ ਔ ਸਾਧਨੋਂ ਕੇ ਕਰਨੇਹਾਰੇ ਪੁਨਾ ਮੁਨੀਸ੍ਵਰ ਤਥਾ ਦੇਵਤੇ ਜੋ ਹੈਂ॥
Prof. Sahib Singhਅਨੇਕਾਂ ਸਿੱਧ ਸਾਧਿਕ ਰਿਸ਼ੀ ਮੁਨੀ (ਹਠ ਨਿਗ੍ਰਹ ਆਦਿਕ ਕਰਦੇ ਹਨ ਪਰ)

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ।

SikhNet (Spanish)Los buscadores, los adeptos, los videntes y los personajes mitológicos,

ਹਠਿ ਨਿਗ੍ਰਹਿ; ਨ ਤ੍ਰਿਪਤਾਵਹਿ ਭੇਵਾ ॥

hatth nigreh; na tripataaveh bhevaa | Ang 906

Sant Singh Khalsacannot satisfy themselves by practicing restraint through Hatha Yoga.
Manmohan Singhcan satisfy his mind through the stubborn rituals.
Manmohan Singh (Punjabi)ਕੋਈ ਭੀ ਹਠੀਲੇ ਕਰਮ ਕਾਡਾਂ ਰਾਹੀਂ ਆਪਣੇ ਮਨ ਦੀ ਨਿਸ਼ਾ ਨਹੀਂ ਕਰ ਸਕਦਾ।
Fareedkot Teekaਜੋ ਹਠ ਕਰ ਕੇ ਇੰਦ੍ਰਯੋਂ ਕੋ ਰੋਕਤੇ ਹੈਂ ਇਸ ਸੇ ਭੇਦ ਭਾਵ ਮੇਂ ਹੀ ਰਹਿਤੇ ਹੈਂ, ਕਬੀ ਪਰਮੇਸ੍ਵਰ ਕੋ ਪਾਇਕੇ ਤ੍ਰਿਪਤਿ ਨਹੀਂ ਹੋਤੇ ਹੈਂ॥
Prof. Sahib Singhਹਠ ਨਿਗ੍ਰਹ ਨਾਲ ਅੰਦਰਲੀ ਵਿਖੇਪਤਾ ਨੂੰ ਮਿਟਾ ਨਹੀਂ ਸਕਦੇ।

ਪਦ ਅਰਥ ਹਠਿ = ਹਠ ਦੀ ਰਾਹੀਂ। ਨਿਗ੍ਰਹਿ = ਨਿਗ੍ਰਹ ਦੀ ਰਾਹੀਂ, ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਨ ਤ੍ਰਿਪਤਾਵਹਿ = ਨਹੀਂ ਮਿਟਾ ਸਕਦੇ। ਭੇਵਾ = ਅੰਦਰਲੀ ਵਿਖੇਪਤਾ।

SikhNet (Spanish)ninguno de ellos puede satisfacer al ser interior por medio de la disciplina de la Jatha Yoga.

ਸਬਦੁ ਵੀਚਾਰਿ; ਗਹਹਿ ਗੁਰ ਸੇਵਾ ॥

sabad veechaar; gaheh gur sevaa | Ang 906

Sant Singh KhalsaOne who contemplates the Word of the Shabad, and serves the Guru
Manmohan SinghHe who reflects over the Name and takes to Guru's service;
Manmohan Singh (Punjabi)ਜੋ ਨਾਮ ਦਾ ਆਰਾਧਨ ਕਰਦਾ ਅਤੇ ਗੁਰਾਂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ,
Fareedkot Teekaਜੋ ਗੁਰੋਂ ਕੀ ਸੇਵਾ ਗ੍ਰਹਣ ਕਰ ਕੇ ਉਪਦੇਸ ਕਾ ਬੀਚਾਰੁ ਕਰਤੇ ਹੈਂ, ਤਿਨ ਕੋ ਹਰੀ ਦੀ ਪ੍ਰਾਪਤੀ ਹੋਤੀ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾ ਕੇ ਗੁਰੂ ਦੀ (ਦੱਸੀ) ਸੇਵਾ (ਦਾ ਉੱਦਮ) ਗ੍ਰਹਿਣ ਕਰਦੇ ਹਨ,

ਪਦ ਅਰਥ ਗਹਹਿ = ਪਕੜਦੇ ਹਨ, ਕਰਦੇ ਹਨ।

SikhNet (Spanish)Si uno sirve al Guru meditando en la Palabra del Shabd,

ਮਨਿ ਤਨਿ ਨਿਰਮਲ; ਅਭਿਮਾਨ ਅਭੇਵਾ ॥੬॥

man tan niramal; abhimaan abhevaa |6| Ang 906

Sant Singh Khalsa- his mind and body become immaculate, and his egotistical pride is obliterated. ||6||
Manmohan Singhhis mind and body become immaculate and his self-conceit is obliterated.
Manmohan Singh (Punjabi)ਉਸ ਦੀ ਆਤਮਾਂ ਅਤੇ ਦੇਹ ਪਵਿੱਤਰ ਹੋ ਜਾਂਦੇ ਹਨ ਅਤੇ ਉਸ ਦੀ ਸਵੈ-ਹੰਗਤਾ ਨਾਸ ਹੋ ਜਾਂਦੀ ਹੈ।
Fareedkot Teekaਵਹੁ ਮਨ ਤਨ ਕਰ ਕੇ ਨਿਰਮਲ ਹੈਂ ਔ ਅਭਿਮਾਨ ਸੇ (ਅਭੇਵਾ) ਅਭਿਜ ਰਹਿਤੇ ਹੈਂ, ਵਾ ਅਭੇਦ ਸ੍ਵਰੂਪ ਪ੍ਰਮੇਸਰ ਕੋ (ਅਭਿ) ਰਿਦੇ ਮੇਂ ਮਾਨਤੇ ਹੈਂ॥੬॥
Prof. Sahib Singhਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਭਾਵ, ਇੰਦ੍ਰਿਆਂ ਵਿਚ) ਪਵਿਤ੍ਰਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਅਹੰਕਾਰ ਦਾ ਅਭਾਵ ਹੋ ਜਾਂਦਾ ਹੈ ॥੬॥

ਪਦ ਅਰਥ ਅਭਿਮਾਨ ਅਭੇਵਾ = ਅਭਿਮਾਨ ਦਾ ਅਭਾਵ ॥੬॥

SikhNet (Spanish)el cuerpo y la mente se vuelven Inmaculados y el ego desaparece. (6)

ਕਰਮਿ ਮਿਲੈ; ਪਾਵੈ ਸਚੁ ਨਾਉ ॥

karam milai; paavai sach naau | Ang 906

Sant Singh KhalsaBlessed with Your Grace, I obtain the True Name.
Manmohan SinghBlessed with Thy grace; O Lord, obtain I the True Name,
Manmohan Singh (Punjabi)ਤੇਰੀ ਰਹਿਮਤ ਦਾ ਪਾਤਰ ਹੋ ਕੇ, ਹੇ ਸੁਆਮੀ! ਮੈਂ ਸੱਚੇ ਨਾਮ ਨੂੰ ਪ੍ਰਾਪਤ ਕਰਦਾ ਹਾਂ,
Fareedkot Teekaਜੋ ਪਰਮੇਸ੍ਵਰ ਕੀ (ਕਰਮਿ) ਕਿਰਪਾ ਤੇ ਮਿਲਤਾ ਹੈ ਤਉ ਸਚਾ ਨਾਮ ਜੀਵ ਪਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਆਪਣੀ ਮੇਹਰ ਨਾਲ ਪਰਮਾਤਮਾ ਮਿਲਦਾ ਹੈ ਉਹ ਸਦਾ-ਥਿਰ ਪ੍ਰਭੂ-ਨਾਮ (ਦੀ ਦਾਤਿ) ਪ੍ਰਾਪਤ ਕਰਦਾ ਹੈ।

ਪਦ ਅਰਥ ਕਰਮਿ = ਬਖ਼ਸ਼ਸ਼ ਦੁਆਰਾ, ਮੇਹਰ ਨਾਲ। ਸਚੁ = ਸਦਾ-ਥਿਰ।

SikhNet (Spanish)Si por la Gracia de Dios soy bendecido con el Nombre Verdadero,

ਤੁਮ ਸਰਣਾਗਤਿ; ਰਹਉ ਸੁਭਾਉ ॥

tum saranaagat; rhau subhaau | Ang 906

Sant Singh KhalsaI remain in Your Sanctuary, in loving devotion.
Manmohan Singhand abide in Thine sanctuary with sublime devotion.
Manmohan Singh (Punjabi)ਅਤੇ ਸ੍ਰੇਸ਼ਟ ਸ਼ਰਧਾ ਨਾਲ ਤੇਰੀ ਛਤਰ ਛਾਇਆ ਹੋ ਵੱਸਦਾ ਹਾਂ।
Fareedkot Teekaਹੇ ਜੀਵ ਤਾਂ ਤੇ ਤੂੰ ਸੁਭਾਵਕ ਹੀ ਤਿਸ ਦੀ ਸਰਨਿ ਕੋ ਪ੍ਰਾਪਤਿ ਹੋ ਰਹੁ॥
Prof. Sahib Singh(ਹੇ ਪ੍ਰਭੂ!) ਮੈਂ ਭੀ ਤੇਰੀ ਸਰਨ ਆ ਟਿਕਿਆ ਹਾਂ (ਤਾ ਕਿ ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ (ਮੈਂ ਹਾਸਲ ਕਰ ਸਕਾਂ)।

ਪਦ ਅਰਥ ਰਹਉ = ਮੈਂ ਰਹਿੰਦਾ ਹਾਂ। ਸੁ ਭਾਉ = (ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ।

SikhNet (Spanish)y si habito en el Refugio de Dios con Devoción,

ਤੁਮ ਤੇ ਉਪਜਿਓ; ਭਗਤੀ ਭਾਉ ॥

tum te upajio; bhagatee bhaau | Ang 906

Sant Singh KhalsaLove for Your devotional worship has welled up within me.
Manmohan SinghThrough Thy grace, the love for Thine service has welled up in me.
Manmohan Singh (Punjabi)ਤੇਰੀ ਮਿਹਰ ਰਾਹੀਂ ਹੀ ਤੇਰੀ ਸੇਵਾ ਦਾ ਪ੍ਰੇਮ ਮੇਰੇ ਅੰਦਰ ਉਤਪੰਨ ਹੋਇਆ ਹੈ।
Fareedkot Teekaਜਬ ਤੁਮਾਰੇ ਮਨ ਤੇ ਭਗਤੀ ਮੇਂ ਪ੍ਰੇਮ ਕਰਨਾ ਪਰਗਟਿਆ ਹੈ॥
Prof. Sahib Singh(ਜੀਵ ਦੇ ਅੰਦਰ) ਤੇਰੀ ਭਗਤੀ ਤੇਰਾ ਪ੍ਰੇਮ ਤੇਰੀ ਮੇਹਰ ਨਾਲ ਹੀ ਪੈਦਾ ਹੁੰਦੇ ਹਨ।

ਪਦ ਅਰਥ ਤੇ = ਤੋਂ। ਭਾਉ = ਪ੍ਰੇਮ।

SikhNet (Spanish)por Su Gracia y en mi interior, empieza a crecer la Adoración Amorosa del Señor.

ਜਪੁ ਜਾਪਉ; ਗੁਰਮੁਖਿ ਹਰਿ ਨਾਉ ॥੭॥

jap jaapau; guramukh har naau |7| Ang 906

Sant Singh KhalsaAs Gurmukh, I chant and meditate on the Lord's Name. ||7||
Manmohan SinghBy Guru's grace contemplate and remember I the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਸਾਈਂ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹਾਂ।
Fareedkot Teekaਤਬ ਗੁਰੋਂ ਦੁਵਾਰੇ ਹਰੀ ਕੇ ਨਾਮ ਕਾ ਜੋ ਜਪੁ ਹੈ, ਤਿਸ ਕੋ ਤੁਮ ਜਪੋ॥੭॥
Prof. Sahib Singhਹੇ ਹਰੀ! (ਜੇ ਤੇਰੀ ਮੇਹਰ ਹੋਵੇ ਤਾਂ) ਮੈਂ ਗੁਰੂ ਦੀ ਸਰਨ ਪੈ ਕੇ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੭॥

ਪਦ ਅਰਥ ਜਾਪਉ = ਮੈਂ ਜਪਦਾ ਹਾਂ (ਗੁਰੂ ਦੀ ਸਰਨ ਪੈ ਕੇ) ॥੭॥

SikhNet (Spanish)Por ello, a través de la Palabra del Shabd del Guru medito en Él.(7)

ਹਉਮੈ ਗਰਬੁ ਜਾਇ; ਮਨ ਭੀਨੈ ॥

haumai garab jaae; man bheenai | Ang 906

Sant Singh KhalsaWhen one is rid of egotism and pride, his mind is drenched in the Lord's Love.
Manmohan SinghWhen the mortal is rid of ego and pride, then is his soul bedewed with the Lord's the Love.
Manmohan Singh (Punjabi)ਜਦ ਪ੍ਰਾਣੀ ਦਾ ਹੰਕਾਰ ਤੇ ਗਰੂਰ ਦੂਰ ਹੋ ਜਾਂਦ ਹੈ, ਤਦ ਉਸ ਦੀ ਆਤਮਾਂ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦੀ ਹੈ।
Fareedkot Teekaਜਬ ਅੰਤਸਕਰਨ ਪਰਮੇਸ੍ਵਰ ਕੇ ਪ੍ਰੇਮ ਮੇਂ ਭੀਨੇ ਤਬ ਹੰਕਾਰੁ ਦੇਹਾਦਿਕਾਂ ਅਰੁ ਗ੍ਰਬੁ ਪਦਾਰਥ ਇਹੁ ਜਾਤੇ ਰਹਤੇ ਹੈਂ॥
Prof. Sahib Singhਜੇ ਜੀਵ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਏ ਤਾਂ ਅੰਦਰੋਂ ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਗਰਬੁ = ਅਹੰਕਾਰ। ਜਾਇ = ਦੂਰ ਹੁੰਦਾ ਹੈ। ਮਨ ਭੀਨੈ = ਜੇ ਮਨ ਭਿੱਜ ਜਾਏ।

SikhNet (Spanish)Si la mente se imbuye en Dios uno se libera del ego,

ਝੂਠਿ. ਨ ਪਾਵਸਿ; ਪਾਖੰਡਿ ਕੀਨੈ ॥

jhootth. na paavas; paakhandd keenai | Ang 906

Sant Singh KhalsaPracticing fraud and hypocrisy, he does not find God.
Manmohan SinghPractising falsehood and hypocrisy, God is obtained not,
Manmohan Singh (Punjabi)ਕੂੜ ਅਤੇ ਦੰਭ ਦੀ ਕਮਾਈਕਰਨ ਦੁਆਰਾ ਵਾਹਿਗੁਰੂ ਪਾਇਆ ਨਹੀਂ ਜਾਂਦਾ।
Fareedkot Teekaਝੂਠ ਬੋਲਣੇ ਸੇ ਪੁਨਾ ਪਾਖੰਡ ਕਰਨੇ ਸੇ ਪਰਮੇਸ੍ਵਰ ਕੋ ਜੀਵ ਨਹੀਂ ਪਾਵਤਾ ਹੈ॥
Prof. Sahib Singhਪਰ (ਨਾਮ-ਰਸ ਵਿਚ ਭਿੱਜਣ ਦੀ ਇਹ ਦਾਤਿ) ਝੂਠ ਦੀ ਰਾਹੀਂ ਜਾਂ ਪਖੰਡ ਕੀਤਿਆਂ ਕੋਈ ਭੀ ਨਹੀਂ ਪ੍ਰਾਪਤ ਕਰ ਸਕਦਾ।

ਪਦ ਅਰਥ ਨ ਪਾਵਸਿ = ਨਹੀਂ ਪ੍ਰਾਪਤ ਕਰੇਗਾ। ਪਾਖੰਡਿ ਕੀਨੈ = ਜੇ ਪਾਖੰਡ ਕੀਤਾ ਜਾਏ, ਪਾਖੰਡ ਕੀਤਿਆਂ।

SikhNet (Spanish)pero uno no obtiene al Señor a través del engaño y la falsedad.

ਬਿਨੁ ਗੁਰਸਬਦ; ਨਹੀ ਘਰੁ ਬਾਰੁ ॥

bin gurasabad; nahee ghar baar | Ang 906

Sant Singh KhalsaWithout the Word of the Guru's Shabad, he cannot find the Lord's Door.
Manmohan SinghWithout the Guru's world, the mortal obtain not the door of the Lord's mansion.
Manmohan Singh (Punjabi)ਗੁਰਾਂ ਦੀ ਬਾਣੀ ਦੇ ਬਾਝੋਂ ਪ੍ਰਾਣੀ ਪ੍ਰਭੂ ਦੇ ਮੰਦਰ ਦੇ ਦਰਵਾਜ਼ੇ ਨੂੰ ਨਹੀਂ ਪਾਉਂਦਾ।
Fareedkot Teekaਗੁਰ ਉਪਦੇਸ ਬਿਨਾ ਅਪਨੇ (ਘਰੁ) ਸਰੂਪ ਕਾ (ਬਾਰੁ) ਦਰਵਾਜਾ ਜੋ ਗ੍ਯਾਨ ਹੈ, ਸੋ ਨਹੀਂ ਪ੍ਰਾਪਤ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ।

ਪਦ ਅਰਥ ਘਰੁ ਬਾਰੁ = ਪੱਕਾ ਟਿਕਾਣਾ, ਪਰਮਾਤਮਾ ਦਾ ਮਹਲ।

SikhNet (Spanish)Sin la Palabra del Shabd del Guru uno no llega hasta la Puerta de Dios.

ਨਾਨਕ. ਗੁਰਮੁਖਿ ਤਤੁ ਬੀਚਾਰੁ ॥੮॥੬॥

naanak. guramukh tat beechaar |8|6| Ang 906

Sant Singh KhalsaO Nanak, the Gurmukh contemplates the essence of reality. ||8||6||
Manmohan SinghThe Guru-ward, O Nanak, reflects over the quintessence.
Manmohan Singh (Punjabi)ਗੁਰੂ-ਸਮਰਪਨ, ਹੇ ਨਾਨਕ! ਅਸਲੀਅਤ ਨੂੰ ਸੋਚਦਾ ਵੀਚਾਰਦਾ ਹੈ।
Fareedkot Teekaਇਸੀ ਸੇ ਸ੍ਰੀ ਗੁਰੂ ਜੀ ਕਹਿਤੇ ਹੈਂ: ਤੁਮ ਗੁਰੋਂ ਦੁਵਾਰੇ ਨਾਮ ਜੋ ਸਾਰ ਰੂਪੁ ਹੈ ਤਿਸ ਕਾ ਹੀ ਬੀਚਾਰੁ ਕਰੋ॥੮॥੬॥☬ਜੀਵ ਕੋ ਡਾਂਟ ਕੇ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਜਗਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ (ਦਾ ਸੁਭਾਉ) ਪ੍ਰਾਪਤ ਕਰ ਲੈਂਦਾ ਹੈ ॥੮॥੬॥

ਪਦ ਅਰਥ ਤਤੁ = ਜਗਤ ਦਾ ਮੂਲ ਪਰਮਾਤਮਾ। ਬੀਚਾਰੁ = ਪ੍ਰਭੂ ਦੇ ਗੁਣਾਂ ਦੀ ਵਿਚਾਰ ॥੮॥੬॥

SikhNet (Spanish)Dice Nanak, a través del Guru uno reflexiona en la Verdadera Esencia del Señor. (8-6)
Answers quote the Granth verbatim with Ang citations. AI commentary is not Gurbani and not a religious ruling.