ਰਾਮਕਲੀ ਮਹਲਾ ੧ ॥
raamakalee mahalaa 1 |
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਜਿਉ ਆਇਆ. ਤਿਉ ਜਾਵਹਿ ਬਉਰੇ; ਜਿਉ ਜਨਮੇ. ਤਿਉ ਮਰਣੁ ਭਇਆ ॥
jiau aaeaa. tiau jaaveh baure; jiau janame. tiau maran bheaa |
Sant Singh KhalsaAs you come, so will you leave, you fool; as you were born, so will you die.
Manmohan SinghO silly man, as thou comest, so shalt thou depart and as thou wert born, so shall thou die.
Manmohan Singh (Punjabi)ਹੇ ਕਮਲੇ ਬੰਦੇ! ਜਿਸ ਤਰ੍ਹਾਂ ਤੂੰ ਆਇਆ ਹੈਂ, ਉਸੇ ਤਰ੍ਹਾਂ ਹੀ ਤੂੰ ਟੁਰ ਵੰਞੇਗਾਂ ਅਤੇ ਜਿਸ ਤਰ੍ਹਾਂ ਤੂੰ ਜੰਮਿਆ ਸੈਂ, ਉਸ ਤਰ੍ਹਾਂ ਹੀ ਤੂੰ ਮਰ ਜਾਵੇਗਾਂ।
Fareedkot Teekaਹੇ ਬਾਵਰੇ ਜੀਵ ਜੈਸੇ ਤੂੰ ਖਾਲੀ ਆਇਆ ਹੈਂ, ਤਿਸੀ ਪ੍ਰਕਾਰ ਤੂੰ ਚਲਾ ਜਾਏਂਗਾ। ਔ ਜੈਸੇ ਕਸਟ ਸਾਥ ਜਨਮਤਾ ਹੈਂ ਤਿਉਂ ਹੀ ਕੋਈ ਦਿਨ ਕੋ ਮਰਣ ਭਇਆ ਹੂਆ ਜਾਣੋ॥
Prof. Sahib Singhਹੇ ਝੱਲੇ ਜੀਵ! ਜਿਵੇਂ ਤੂੰ (ਜਗਤ ਵਿਚ) ਆਇਆ ਹੈਂ ਤਿਵੇਂ (ਇਥੋਂ) ਚਲਾ ਭੀ ਜਾਵੇਂਗਾ, ਜਿਵੇਂ ਤੈਨੂੰ ਜਨਮ ਮਿਲਿਆ ਹੈ ਤਿਵੇਂ ਮੌਤ ਭੀ ਹੋ ਜਾਇਗੀ (ਇਥੇ ਕਿਸੇ ਹਾਲਤ ਵਿਚ ਸਦਾ ਬੈਠ ਨਹੀਂ ਰਹਿਣਾ)।ਪਦ ਅਰਥ ਬਉਰੇ = ਹੇ ਕਮਲੇ ਜੀਵ! ਮਰਣੁ = ਮੌਤ।
SikhNet (Spanish)Así como llegaste al mundo de las formas, oh mi ingenuo amigo, igual te vas a ir,
ਜਿਉ ਰਸ ਭੋਗ ਕੀਏ. ਤੇਤਾ ਦੁਖੁ ਲਾਗੈ; ਨਾਮੁ ਵਿਸਾਰਿ. ਭਵਜਲਿ ਪਇਆ ॥੧॥
jiau ras bhog kee. tetaa dukh laagai; naam visaar. bhavajal peaa |1|
Sant Singh KhalsaAs you enjoy pleasures, so will you suffer pain. Forgetting the Naam, the Name of the Lord, you will fall into the terrifying world-ocean. ||1||
Manmohan SinghAs you enjoy the revelments, so shalt thou suffer agony. For getting the Name, thou shalt fall into the terrible ocean.
Manmohan Singh (Punjabi)ਜੇਹੋ ਜਿਹੀਆਂ ਤੂੰ ਰੰਗਰਲੀਆਂ ਮਾਣਦਾ ਹੈਂ, ਉਹੇ ਜੇਹਾ ਹੀ ਤੈਨੂੰ ਕਸ਼ਟ ਉਠਾਉਣਾ ਪਵੇਗਾ। ਨਾਮ ਨੂੰ ਭੁਲਾ ਕੇ ਤੂੰ ਭਿਆਨਕ ਸਮੁੰਦਰ ਵਿੱਚ ਡਿੱਗ ਪਵੇਗਾਂ।
Fareedkot Teekaਜੈਸੇ ਜੈਸੇ ਰਸੋਂ ਕੇ ਭੋਗ ਅਧਕ ਕਰੇ ਹੈਂ ਤੈਸੇ ਦੁਖ ਭੀ ਤੇਤਾ ਹੀ ਲਾਗੇਗਾ ਵਾ ਲਗਤਾ ਹੈ। ਤੂੰ ਨਾਮ ਕੋ ਬਿਸਾਰ ਕੇ ਸੰਸਾਰ ਸਮੁੰਦ੍ਰ ਮੇਂ ਪੜਾ ਹੈਂ॥੧॥
Prof. Sahib Singhਜਿਉਂ ਜਿਉਂ ਤੂੰ ਦੁਨੀਆ ਦੇ ਰਸਾਂ ਦੇ ਭੋਗ ਮਾਣਦਾ ਹੈਂ, ਤਿਉਂ ਤਿਉਂ ਉਤਨਾ ਹੀ (ਤੇਰੇ ਸਰੀਰ ਨੂੰ ਤੇ ਆਤਮਾ ਨੂੰ) ਦੁੱਖ-ਰੋਗ ਚੰਬੜ ਰਿਹਾ ਹੈ। (ਇਹਨਾਂ ਭੋਗਾਂ ਵਿਚ ਮਸਤ ਹੋ ਕੇ) ਪਰਮਾਤਮਾ ਦਾ ਨਾਮ ਵਿਸਾਰ ਕੇ ਤੂੰ ਜਨਮ ਮਰਨ ਦੇ ਚੱਕਰ ਵਿਚ ਪਿਆ ਸਮਝ ॥੧॥ਪਦ ਅਰਥ ਰਸ ਭੋਗ = ਰਸਾਂ ਦੇ ਭੋਗ। ਤੇਤਾ = ਉਤਨਾ ਹੀ। ਵਿਸਾਰਿ = ਭੁਲਾ ਕੇ। ਭਵਜਲਿ = ਭਵਜਲ ਵਿਚ, ਜਨਮ ਮਰਨ ਦੇ ਚੱਕਰ ਵਿਚ ॥੧॥
SikhNet (Spanish)y mientras más disfrutes del sabor del deseo, haciendo a un lado el Nombre del Señor, más te vas a involucrar en aquél. (1)
ਤਨੁ ਧਨੁ ਦੇਖਤ; ਗਰਬਿ ਗਇਆ ॥
tan dhan dekhat; garab geaa |
Sant Singh KhalsaGazing upon your body and wealth, you are so proud.
Manmohan SinghBeholding thy body and wealth thou hast become proud.
Manmohan Singh (Punjabi)ਆਪਣੀ ਦੇਹ ਅਤੇ ਦੌਲਤ ਨੂੰ ਵੇਖ ਕੇ ਤੂੰ ਹੰਕਾਰੀ ਹੋ ਗਿਆ ਹੈਂ।
Fareedkot Teekaਸਰੀਰ ਔ ਧਨ ਕੋ ਦੇਖਕੈ ਤੂੰ ਗਰਬ ਮੇਂ ਪੜ ਗਿਆ ਹੈਂ॥
Prof. Sahib Singh(ਹੇ ਜੀਵ!) ਆਪਣਾ ਸਰੀਰ ਤੇ ਧਨ ਵੇਖ ਵੇਖ ਕੇ ਤੂੰ ਅਹੰਕਾਰ ਵਿਚ ਆਇਆ ਰਹਿੰਦਾ ਹੈਂ।ਪਦ ਅਰਥ ਗਰਬਿ = ਅਹੰਕਾਰ ਵਿਚ। ਗਇਆ = ਫਸ ਗਿਆ।
SikhNet (Spanish)Te has vuelto un orgulloso viendo tu belleza y tus riquezas;
ਕਨਿਕ ਕਾਮਨੀ ਸਿਉ. ਹੇਤੁ ਵਧਾਇਹਿ; ਕੀ ਨਾਮੁ ਵਿਸਾਰਹਿ. ਭਰਮਿ ਗਇਆ ॥੧॥ ਰਹਾਉ ॥
kanik kaamanee siau. het vadhaaeihi; kee naam visaareh. bharam geaa |1| rahaau |
Sant Singh KhalsaYour love for gold and sexual pleasures increases; why have you forgotten the Naam, and why do you wander in doubt? ||1||Pause||
Manmohan SinghThou love gold and woman, more and more. Why hast thou forgotten the Name and why strayest thou in doubt?. Pause.
Manmohan Singh (Punjabi)ਤੂੰ ਸੋਨੇ ਅਤੇ ਜ਼ਨਾਨੀ ਨਾਲ ਆਪਣੀ ਮੁਹੱਬਤ ਵਧੇਰੇ ਕਰੀ ਜਾਂਦਾ ਹੈਂ, ਤੂੰ ਨਾਮ ਨੂੰ ਕਿਉਂ ਭੁਲਾਇਆ ਹੈ ਅਤੇ ਤੂੰ ਵਹਿਮ ਅੰਦਰ ਕਿਉਂ ਭਟਕਦਾ ਹੈਂ। ਠਹਿਰਾਓ।
Fareedkot Teekaਸੋਇਨੇ ਔ ਇਸਤ੍ਰੀਓਂ ਸੇ ਮੋਹ ਵਧਾਵਤਾ ਹੈਂ, ਕਿਉਂਕਿ ਤੂੰ ਨਾਮ ਕੋ ਬਿਸਾਰ ਕੈ ਭਰਮ ਮੇਂ ਪੈ ਗਿਆ ਹੈਂ॥੧॥ ਰਹਾਉ ॥
Prof. Sahib Singhਸੋਨੇ ਤੇ ਇਸਤ੍ਰੀ ਨਾਲ ਤੂੰ ਮੋਹ ਵਧਾਈ ਜਾ ਰਿਹਾ ਹੈਂ। ਤੂੰ ਕਿਉਂ ਪਰਮਾਤਮਾ ਦਾ ਨਾਮ ਵਿਸਾਰ ਰਿਹਾ ਹੈਂ, ਤੇ, ਕਿਉਂ ਭਟਕਣਾ ਵਿਚ ਪੈ ਗਿਆ ਹੈਂ? ॥੧॥ ਰਹਾਉ ॥ਪਦ ਅਰਥ ਕਨਿਕ = ਸੋਨਾ। ਕਾਮਨੀ = ਇਸਤ੍ਰੀ। ਸਿਉ = ਨਾਲ। ਹੇਤੁ = ਮੋਹ। ਕੀ = ਕਿਉਂ? ਭਰਮਿ = ਭਟਕਣਾ ਵਿਚ ॥੧॥ ਰਹਾਉ ॥
SikhNet (Spanish)amas cada vez más a tu pareja, el oro también; abandonando el Nombre del Señor, te has perdido en tu propia incertidumbre. (1-Pausa)
ਜਤੁ ਸਤੁ ਸੰਜਮੁ ਸੀਲੁ. ਨ ਰਾਖਿਆ; ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥
jat sat sanjam seel. na raakhiaa; pret pinjar meh kaasatt bheaa |
Sant Singh KhalsaYou do not practice truth, abstinence, self-discipline or humility; the ghost within your skeleton has turned to dry wood.
Manmohan SinghThou practise not continence, chastity, self-discipline and humility and the ghost within thy body-skeleton has become dry life wood.
Manmohan Singh (Punjabi)ਤੂੰ ਬ੍ਰਹਿਮਚਰਜ, ਪ੍ਰਹੇਜ਼ਗਾਰੀ, ਸਵੈ-ਜ਼ਬਤ ਅਤੇ ਨਿਮਰਤਾ ਦੀ ਕਮਾਈ ਨਹੀਂ ਕਰਦਾ ਅਤੇ ਤੇਰੀ ਦੇਹ ਦੇ ਕਰੰਗ ਅੰਦਰਲਾ ਭੂਤ ਸੁੱਕ ਕੇ ਲੱਕੜ ਹੋ ਗਿਆ ਹੈ।
Fareedkot Teekaਜਤੁ ਔ ਸਤ ਬੋਲਨਾ ਪੁਨਃ ਇੰਦ੍ਰਿਓਂ ਕਾ (ਸੰਜਮੁ) ਰੋਕਨਾ ਤਥਾ (ਸੀਲ) ਸ੍ਰੇਸ੍ਟ ਸੁਭਾਵ ਭੀ ਨਹੀਂ ਰਖਿਆ ਹੈ। ਇਸੀ ਸੇ ਹੇ ਪ੍ਰੇਤ ਜੀਵ! ਅਰਥਾਤ ਅਤੀ ਅਸੁਧ ਸਰੀਰ ਪਿੰਜਰੇ ਮੇਂ ਪ੍ਰਾਪਤਿ ਹੋਇਕੈ (ਕਾਸਟੁ) ਹਲਕਾਰਾ ਹੋ ਰਿਹਾ ਹੈਂ। ਭਾਵ ਇਸਤ੍ਰੀ ਪੁਤ੍ਰ ਕਾ ਦੌੜਾਇਆ ਪੜਾ ਦੌੜਤਾ ਹੈ: ਵਾ ਕਿਸੇ ਪ੍ਰੇਤ ਕੇ ਸਰੀਰ ਮੇਂ ਕਾਸਟਾਤ੍ਰ ਭ੍ਯਾ ਜਾਣੁ॥
Prof. Sahib Singh(ਹੇ ਜੀਵ! ਤੂੰ ਆਪਣੇ ਆਪ ਨੂੰ) ਕਾਮ-ਵਾਸਨਾ ਵਲੋਂ ਨਹੀਂ ਬਚਾਇਆ, ਤੂੰ ਉੱਚਾ ਆਚਰਨ ਨਹੀਂ ਬਣਾਇਆ, ਤੂੰ ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕਣ ਦਾ ਉੱਦਮ ਨਹੀਂ ਕੀਤਾ, ਤੂੰ ਮਿੱਠਾ ਸੁਭਾਉ ਨਹੀਂ ਬਣਾਇਆ। (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ।ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਉੱਦਮ। ਸਤੁ = ਉੱਚਾ ਆਚਰਨ। ਜਤੁ = ਕਾਮ-ਵਾਸਨਾ ਵਲੋਂ ਬਚਾਉ। ਪ੍ਰੇਤ ਪਿੰਜਰ ਮਹਿ = (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ। ਕਾਸਟੁ = ਲੱਕੜ, ਲੱਕੜ ਵਾਂਗ ਸੁੱਕਾ ਹੋਇਆ, ਕੁਰਖ਼ਤ, ਕੋਮਲ ਭਾਵਾਂ ਤੋਂ ਸੱਖਣਾ।
SikhNet (Spanish)No practicas la Verdad, la Castidad, la Disciplina, ni la Continencia, y el fantasma dentro de la cueva de tu cuerpo se torna duro como la madera.
ਪੁੰਨੁ ਦਾਨੁ ਇਸਨਾਨੁ ਨ ਸੰਜਮੁ; ਸਾਧਸੰਗਤਿ ਬਿਨੁ. ਬਾਦਿ ਜਇਆ ॥੨॥
pun daan isanaan na sanjam; saadhasangat bin. baad jeaa |2|
Sant Singh KhalsaYou have not practiced charity, donations, cleansing baths or austerities. Without the Saadh Sangat, the Company of the Holy, your life has gone in vain. ||2||
Manmohan SinghAlms, gifts, ablution and austerities, thou hast none. Without associating with the society of saints, thou art born, in vain.
Manmohan Singh (Punjabi)ਖੈਰਾਤ ਇਨਾਮ ਇਕਰਾਮ, ਇਸ਼ਨਾਨ ਅਤੇ ਕਰੜੀਆਂ ਘਾਲਾਂ ਤੇਰੇ ਵਿੱਚ ਕੋਈ ਨਹੀਂ। ਸਤਿਸੰਗਤ ਅੰਦਰ ਜੁੜਨ ਦੇ ਬਾਝੋਂ ਤੂੰ ਵਿਅਰਥ ਹੀ ਜੰਮਿਆ ਹੈਂ।
Fareedkot Teekaਪੁੰਨ ਸਮੇਂ ਮੇਂ ਦਾਨ ਭੀ ਨਹੀਂ ਔ ਇਸਨਾਨ ਤਥਾ ਸੰਜਮ ਭੀ ਕੁਛ ਨਹੀਂ ਧਾਰਨ ਕੀਆ ਹੈ। ਮੂਰਖ ਤੂੰ ਸਾਧ ਸੰਗਤ ਕਰੇ ਸੇ ਬਿਨਾ ਬ੍ਯਰਥ ਹੀ ਜਨਮਾ ਹੈ॥੨॥
Prof. Sahib Singhਤੇਰੇ ਅੰਦਰ ਨਾਹ ਦੂਜਿਆਂ ਦੀ ਭਲਾਈ ਦਾ ਖ਼ਿਆਲ ਹੈ, ਨਾਹ ਦੂਜਿਆਂ ਦੀ ਸੇਵਾ ਦੀ ਤਾਂਘ ਹੈ, ਨਾਹ ਆਚਰਨਿਕ ਪਵਿਤ੍ਰਤਾ ਹੈ, ਨਾਹ ਕੋਈ ਬੰਧੇਜ ਹੈ। ਸਾਧ ਸੰਗਤ ਤੋਂ ਵਾਂਜਿਆਂ ਰਹਿ ਕੇ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੨॥ਪਦ ਅਰਥ ਬਾਦਿ = ਵਿਅਰਥ। ਜਾਇਆ = ਜਨਮਿਆ ॥੨॥
SikhNet (Spanish)Sin Caridad, sin Ablución Interna, sin Disciplina y sin la Compañía de los Santos, la vida se desperdicia. (2)
ਲਾਲਚਿ ਲਾਗੈ. ਨਾਮੁ ਬਿਸਾਰਿਓ; ਆਵਤ ਜਾਵਤ ਜਨਮੁ ਗਇਆ ॥
laalach laagai. naam bisaario; aavat jaavat janam geaa |
Sant Singh KhalsaAttached to greed, you have forgotten the Naam. Coming and going, your life has been ruined.
Manmohan SinghAttached to avarice, thou hast forgotten the Name and in coming and going, thy life has been ruined.
Manmohan Singh (Punjabi)ਲੋਭ ਨਾਲ ਜੁੜ ਕੇ ਤੂੰ ਨਾਮ ਨੂੰ ਭੁਲਾ ਦਿੱਤਾ ਹੈ ਅਤੇ ਜੰਮਣ ਤੇ ਮਰਨ ਅੰਦਰ ਤੇਰਾ ਜੀਵਨ ਬਰਬਾਦ ਹੋ ਗਿਆ ਹੈ।
Fareedkot Teekaਕੁਟੰਬ ਕੇ ਲਾਲਚਿ ਮੇਂ ਲਾਗ ਕੈ ਤੈਨੇ ਨਾਮੁ ਬਿਸਾਰ ਦੀਆ ਹੈ ਅਰੁ ਆਵਤਿਆਂ ਔ ਜਾਤਿਆਂ, ਭਾਵ ਇਧਰ ਓਧਰ ਫਿਰਤਿਆਂ ਤੇਰਾ ਏਹੁ ਮਨੁਖ ਜਨਮੁ ਅਮੋਲਕ ਬਿਅਰਥ ਹੀ ਗਿਆ ਹੈ॥
Prof. Sahib Singh(ਹੇ ਜੀਵ!) ਤੂੰ ਮਾਇਆ ਦੇ ਲਾਲਚ ਵਿਚ ਲੱਗਾ ਪਿਆ ਹੈਂ, ਪਰਮਾਤਮਾ ਦਾ ਨਾਮ ਤੂੰ ਭੁਲਾ ਦਿੱਤਾ ਹੈ। ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ ਤੇਰਾ ਜੀਵਨ (ਅਜਾਈਂ) ਜਾਂਦਾ ਹੈ।ਪਦ ਅਰਥ ਲਾਲਚਿ = ਲਾਲਚ ਵਿਚ। ਆਵਤ ਜਾਵਤ = ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ। ਗਇਆ = (ਵਿਅਰਥ) ਗਿਆ।
SikhNet (Spanish)Aferrándote a la avaricia te olvidas del Nombre del Señor, tu vida misma se aferra a la reencarnación,
ਜਾ ਜਮੁ ਧਾਇ ਕੇਸ ਗਹਿ ਮਾਰੈ; ਸੁਰਤਿ ਨਹੀ. ਮੁਖਿ ਕਾਲ ਗਇਆ ॥੩॥
jaa jam dhaae kes geh maarai; surat nahee. mukh kaal geaa |3|
Sant Singh KhalsaWhen the Messenger of Death grabs you by your hair, you will be punished. You are unconscious, and have fallen into Death's mouth. ||3||
Manmohan SinghWhen death's courier seizes thee by the hair, he hastens to punish thee, Then thou becomest unconscious and fallest into the mouth of death.
Manmohan Singh (Punjabi)ਜਦ ਮੌਤ ਦਾ ਦੂਤ ਤੈਨੂੰ ਵਾਲਾ ਤੋਂ ਪਕੜ ਲੈਂਦਾ ਹੈ ਤਾਂ ਉਹ ਛੇਤੀ ਨਾਲ ਤੈਨੂੰ ਸਜ਼ਾ ਦਿੰਦਾ ਹੈ। ਤਦ ਤੂੰ ਬੇਸੁਰਤ ਹੋ ਜਾਂਦਾ ਹੈਂ ਅਤੇ ਮੌਤ ਦੇ ਮੂੰਹ ਵਿੱਚ ਜਾ ਡਿੱਗਦਾ ਹੈਂ।
Fareedkot Teekaਜੋ ਜਮ ਧਾਇਕੈ ਕੇਸੋਂ ਤੇ ਪਕੜ ਕੇ ਪਟਕਾਵੇਗਾ, ਤੂੰ ਕਾਲ ਕੇ ਮੁਖ ਮੇਂ ਗਾਇਆ ਹੂਆ ਹੋਵੇਂਗਾ, ਤੌ ਕੋਈ ਖਬਰ ਨਹੀਂ ਰਹੇਗੀ॥੩॥
Prof. Sahib Singhਜਦੋਂ ਜਮ ਅਚਨਚੇਤ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇਗਾ, ਕਾਲ ਦੇ ਮੂੰਹ ਵਿਚ ਪਹੁੰਚੇ ਹੋਏ ਨੂੰ ਤੈਨੂੰ (ਸਿਮਰਨ ਦੀ) ਸੁਰਤ ਨਹੀਂ ਆ ਸਕੇਗੀ ॥੩॥ਪਦ ਅਰਥ ਜਾ = ਜਦੋਂ। ਧਾਇ = ਦੌੜ ਕੇ, ਦੌੜਿਆ ਆ ਕੇ। ਗਹਿ = ਫੜ ਕੇ। ਮੁਖਿ ਕਾਲ = ਕਾਲ ਦੇ ਮੂੰਹ ਵਿਚ ॥੩॥
SikhNet (Spanish)y cuando la muerte te lanza su garra pescándote de la greña, caes inconsciente entre las mandíbulas de la muerte. (3)
ਅਹਿਨਿਸਿ ਨਿੰਦਾ ਤਾਤਿ ਪਰਾਈ; ਹਿਰਦੈ ਨਾਮੁ ਨ ਸਰਬ ਦਇਆ ॥
ahinis nindaa taat paraaee; hiradai naam na sarab deaa |
Sant Singh KhalsaDay and night, you jealously slander others; in your heart, you have neither the Naam, nor compassion for all.
Manmohan SinghDay and night thou remain involved in slander and art jealous of others In thy mind thou hast neither Name, nor compassion for all.
Manmohan Singh (Punjabi)ਦਿਨ ਤੇ ਰਾਤ ਤੂੰ ਚੁਗਲੀ ਬਖੀਲੀ ਅੰਦਰ ਉਲਝਿਆ ਰਹਿੰਦਾ ਹੈਂ, ਅਤੇ ਹੋਰਨਾਂ ਨਾਲ ਈਰਖਾ ਕਰਦਾ ਹੈਂ, ਤੇਰੇ ਰਿਦੇ ਅੰਦਰ ਨਾਂ ਹੀ ਨਾਮ ਹੈ, ਨਾਂ ਹੀ ਸਾਰਿਆਂ ਲਈ ਦਇਆ।
Fareedkot Teekaਰਾਤ ਦਿਨ ਜਾਹ ਕਰ ਕੇ ਪਰਾਈ ਨਿੰਦਾ ਕਰਤਾ ਹੈਂ ਔ ਹਿਰਦੇ ਮੇਂ ਨਾਮ ਨਹੀਂ, ਪੁਨਾ ਸਰਬ ਪਰ ਦਇਆ ਭੀ ਤੂੰ ਨਹੀਂ ਕਰਤਾ ਹੈਂ॥
Prof. Sahib Singhਦਿਨ ਰਾਤ ਤੂੰ ਪਰਾਈ ਨਿੰਦਾ ਕਰਦਾ ਹੈਂ ਦੂਜਿਆਂ ਨਾਲ ਈਰਖਾ ਕਰਦਾ ਹੈਂ। ਤੇਰੇ ਹਿਰਦੇ ਵਿਚ ਨਾਹ ਪਰਮਾਤਮਾ ਦਾ ਨਾਮ ਹੈ ਤੇ ਨਾਹ ਸਭ ਜੀਵਾਂ ਵਾਸਤੇ ਦਇਆ-ਪਿਆਰ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਤਾਤਿ = ਈਰਖਾ, ਸਾੜਾ। ਸਰਬ = ਸਾਰੇ ਜੀਵਾਂ ਉਤੇ।
SikhNet (Spanish)Noche y día calumnias y difamas a otros sin conservar el Nombre del Señor. No tienes Compasión en tu corazón por tu prójimo.
ਬਿਨੁ. ਗੁਰਸਬਦ. ਨ ਗਤਿ ਪਤਿ ਪਾਵਹਿ; ਰਾਮ ਨਾਮ ਬਿਨੁ ਨਰਕਿ ਗਇਆ ॥੪॥
bin. gurasabad. na gat pat paaveh; raam naam bin narak geaa |4|
Sant Singh KhalsaWithout the Word of the Guru's Shabad, you will not find salvation or honor. Without the Lord's Name, you shall go to hell. ||4||
Manmohan SinghWithout the Guru's instruction, thou shalt obtain not salvation and, honour, Without the Lord's Name, thou shalt go to hell.
Manmohan Singh (Punjabi)ਗੁਰਾਂ ਦੇ ਉਦਪੇਸ਼ ਦੇ ਬਾਝੋਂ ਤੈਨੂੰ ਮੁਕਤੀ ਅਤੇ ਇਜ਼ਤ-ਆਬਰੂ ਪ੍ਰਾਪਤ ਨਹੀਂ ਹੋਣੀ। ਸਾਹਿਬ ਦੇ ਨਾਮ ਦੇ ਬਗੈਰ ਤੂੰ ਦੋਜ਼ਕ ਨੂੰ ਜਾਵੇਗਾਂ।
Fareedkot Teekaਸਤਿਗੁਰ ਉਪਦੇਸ਼ ਬਿਨਾ ਤੋ ਮੁਕਤੀ ਔਰ ਪ੍ਰਤਿਸਟਾ ਕੋ ਨਹੀਂ ਪਾਵੇਂਗਾ, ਏਹੀ ਤੂੰ ਜਾਨ ਰਾਮ ਨਾਮ ਬਿਨਾਂ ਜੋ ਮੈਂ ਨਰਕ ਕੋ ਗਿਆ ਹੈ॥੪॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਨਾਹ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੇਂਗਾ ਨਾਹ ਹੀ (ਲੋਕ ਪਰਲੋਕ ਦੀ) ਇੱਜ਼ਤ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਨਰਕ ਵਿਚ ਪਿਆ ਹੋਇਆ ਹੈਂ ॥੪॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ ॥੪॥
SikhNet (Spanish)Sin la Palabra del Shabd del Guru no podrás ser redimido, tampoco ganarás la Gloria, y sin el Nombre del Señor, caerás en la oscuridad de tu conciencia. (4)
ਖਿਨ ਮਹਿ ਵੇਸ ਕਰਹਿ ਨਟੂਆ ਜਿਉ; ਮੋਹ ਪਾਪ ਮਹਿ ਗਲਤੁ ਗਇਆ ॥
khin meh ves kareh nattooaa jiau; moh paap meh galat geaa |
Sant Singh KhalsaIn an instant, you change into various costumes, like a juggler; you are entangled in emotional attachment and sin.
Manmohan SinghIn a moment thou assume many disguises like a conjurer, and are engrossed in worldly love and sin.
Manmohan Singh (Punjabi)ਇਕ ਮੁਹਤ ਵਿੱਚ ਤੂੰ ਬਹੁਰੂਪੀਏ ਦੀ ਮਾਨੰਦ ਘਣੇਰੇ ਸਾਂਗ ਧਾਰ ਲੈਂਦਾ ਹੈਂ ਅਤੇ ਸੰਸਾਰੀ ਮਮਤਾ ਅਤੇ ਗੁਨਾਹ ਤੂੰ ਗਲਤਾਨ ਹੋਇਆ ਹੋਇਆ ਹੈਂ।
Fareedkot Teekaਖਿਨ ਖਿਨ ਮਹਿ ਨਏ ਨਏ ਵੇਸ ਨਟੋਂ ਕੀ ਤਰਹ ਕਰਤਾ ਹੈ ਔਰ ਤੂੰ ਕੁਟੰਬ ਕੇ ਮੋਹ ਕਰ ਕੇ ਪਾਪੋਂ ਮੇਂ ਗਲਤਾਨ ਹੋ ਗਿਆ ਹੈਂ॥
Prof. Sahib Singh(ਹੇ ਜੀਵ! ਮਾਇਆ ਦੀ ਖ਼ਾਤਰ) ਤੂੰ ਖਿਨ-ਪਲ ਵਿਚ ਸ੍ਵਾਂਗੀ ਵਾਂਗ ਕਈ ਰੂਪ ਧਾਰਦਾ ਹੈਂ। ਤੂੰ ਮੋਹ ਵਿਚ ਪਾਪਾਂ ਵਿਚ ਗ਼ਲਤਾਨ ਹੋਇਆ ਪਿਆ ਹੈਂ।ਪਦ ਅਰਥ ਨਟੂਆ = ਸ੍ਵਾਂਗੀ, ਮਦਾਰੀ। ਜਿਉ = ਵਾਂਗ। ਗਲਤੁ = ਗ਼ਲਤਾਨ।
SikhNet (Spanish)De momento a momento cambias según sean tus deseos,
ਇਤ ਉਤ ਮਾਇਆ ਦੇਖਿ ਪਸਾਰੀ; ਮੋਹ ਮਾਇਆ ਕੈ ਮਗਨੁ ਭਇਆ ॥੫॥
eit ut maaeaa dekh pasaaree; moh maaeaa kai magan bheaa |5|
Sant Singh KhalsaYou gaze here and there upon the expanse of Maya; you are intoxicated with attachment to Maya. ||5||
Manmohan SinghSeeing the extension of thy wealth here and there, thou hast become inebriated with the Love of wealth.
Manmohan Singh (Punjabi)ਐਧਰ ਓਧਰ ਆਪਣੀ ਦੌਲਤ ਦਾ ਖਿਲਾਰਾ ਵੇਖ ਕੇ ਤੂੰ ਧਨ-ਦੌਲਤ ਤੀ ਮੁਹੱਬਤ ਨਾਲ ਮਤਵਾਲਾ ਹੋ ਗਿਆ ਹੈਂ।
Fareedkot Teekaਮਾਇਆ ਕਰ ਕੇ ਜਹਾਂ ਕਹਾਂ ਸਮਗ੍ਰੀ ਪਸਾਰੀ ਹੂਈ ਦੇਖ ਕੇ, ਮਾਇਆ ਕੇ ਮੋਹ ਮੇਂ ਤੂੰ ਮਗਨ ਹੂਆ ਹੈਂ॥੫॥
Prof. Sahib Singhਹਰ ਪਾਸੇ ਮਾਇਆ ਦਾ ਖਿਲਾਰਾ ਵੇਖ ਕੇ ਤੂੰ ਮਾਇਆ ਦੇ ਮੋਹ ਵਿਚ ਮਸਤ ਹੋ ਰਿਹਾ ਹੈਂ ॥੫॥ਪਦ ਅਰਥ ਇਤ ਉਤ = ਇਧਰ ਉਧਰ, ਹਰ ਪਾਸੇ ॥੫॥
SikhNet (Spanish)como un juglar errante, y envuelto en la ilusión, te dejas tan sólo llevar. (5)
ਕਰਹਿ ਬਿਕਾਰ ਵਿਥਾਰ ਘਨੇਰੇ; ਸੁਰਤਿ ਸਬਦ ਬਿਨੁ. ਭਰਮਿ ਪਇਆ ॥
kareh bikaar vithaar ghanere; surat sabad bin. bharam peaa |
Sant Singh KhalsaYou act in corruption, and put on ostentatious shows, but without awareness of the Shabad, you have fallen into confusion.
Manmohan SinghThou committest sins, makest ostentations on a large scale and without the Name's meditation, hast fallen into error.
Manmohan Singh (Punjabi)ਤੂੰ ਪਾਪ ਕਮਾਉਂਦਾ ਹੈਂ, ਬਹੁਤੇ ਅਡੰਬਰ ਰਚਦਾ ਹੈਂ ਅਤੇ ਨਾਮ ਦੇ ਸਿਮਰਨ ਦੇ ਬਾਝੋਂ ਗਲਤ ਫਹਿਮੀ ਵਿੱਚ ਪੈ ਗਿਆ ਹੈਂ।
Fareedkot Teekaਘਨੇ ਹੀ ਬਿਕਾਰੋਂ ਕਾ ਤੂੰ ਬਿਸਥਾਰ ਕਰਤਾ ਹੈਂ ਅਰ ਗੁਰ ਉਪਦੇਸ ਕੀ ਗ੍ਯਾਤ ਬਿਨਾਂ ਤੂੰ ਭਰਮ ਮੇਂ ਪੜ ਰਹਾ ਹੈਂ॥
Prof. Sahib Singh(ਹੇ ਝੱਲੇ ਜੀਵ!) ਤੂੰ ਵਿਕਾਰਾਂ ਦੀ ਖ਼ਾਤਰ ਅਨੇਕਾਂ ਖਿਲਾਰੇ ਖਿਲਾਰਦਾ ਹੈਂ ਗੁਰੂ ਦੇ ਸ਼ਬਦ ਦੀ ਲਗਨ ਤੋਂ ਬਿਨਾ ਤੂੰ (ਵਿਕਾਰਾਂ ਦੀ) ਭਟਕਣਾ ਵਿਚ ਭਟਕਦਾ ਹੈਂ।ਪਦ ਅਰਥ ਵਿਥਾਰ = ਖਿਲਾਰੇ। ਘਨੇਰੇ = ਬਹੁਤ। ਭਰਮਿ = ਭਟਕਣਾ ਵਿਚ।
SikhNet (Spanish)Cometes error tras error y sin la Palabra tu conciencia se desvía por la duda.
ਹਉਮੈ ਰੋਗੁ ਮਹਾ ਦੁਖੁ ਲਾਗਾ; ਗੁਰਮਤਿ ਲੇਵਹੁ. ਰੋਗੁ ਗਇਆ ॥੬॥
haumai rog mahaa dukh laagaa; guramat levahu. rog geaa |6|
Sant Singh KhalsaYou suffer great pain from the disease of egotism. Following the Guru's Teachings, you shall be rid of this disease. ||6||
Manmohan SinghThou sufferest great pain from the disease of self-conceit. Receiving the Guru's instruction thou shalt be rid of this disease.
Manmohan Singh (Punjabi)ਸਵੈ-ਹੰਗਤਾ ਦੀ ਬੀਮਾਰੀ ਨਾਲ ਤੂੰ ਬਹੁਤ ਤਕਲੀਫ ਉਠਾਉਂਦਾ ਹੈਂ। ਗੁਰਾਂ ਦਾ ਉਪਦੇਸ਼ ਧਾਰਨ ਕਰਨ ਦੁਆਰਾ ਤੂੰ ਇਸ ਬੀਮਾਰੀ ਤੋਂ ਖਲਾਸੀ ਪਾ ਜਾਵੇਗਾਂ।
Fareedkot Teekaਹਉਮੈ ਰੋਗ ਕਾ ਤੁਮ ਕੋ ਬਡਾ ਦੁਖ ਲਾਗਾ ਹੈ। ਜੇ ਤੂੰ ਗੁਰਮਤਿ ਲੇਵੇਂ ਤੌ ਤੂੰ ਜਾਨ ਕਿ ਏਹ ਰੋਗ ਗਿਆ ਹੈ॥੬॥
Prof. Sahib Singhਤੈਨੂੰ ਹਉਮੈ ਦਾ ਵੱਡਾ ਰੋਗ ਵੱਡਾ ਦੁੱਖ ਚੰਬੜਿਆ ਹੋਇਆ ਹੈ। ਜੇ ਤੂੰ ਚਾਹੁੰਦਾ ਹੈਂ ਇਹ ਰੋਗ ਦੂਰ ਹੋ ਜਾਏ ਤਾਂ ਗੁਰੂ ਦੀ ਸਿੱਖਿਆ ਲੈ ॥੬॥ਪਦ ਅਰਥ ਗੁਰ ਮਤਿ = ਗੁਰੂ ਦੀ ਸਿੱਖਿਆ ॥੬॥
SikhNet (Spanish)Eres picado por el ego, pero recuerda: sólo a través de la Palabra del Shabd del Guru uno es liberado de esta Maya. (6)
ਸੁਖ ਸੰਪਤਿ ਕਉ ਆਵਤ ਦੇਖੈ; ਸਾਕਤ ਮਨਿ ਅਭਿਮਾਨੁ ਭਇਆ ॥
sukh sanpat kau aavat dekhai; saakat man abhimaan bheaa |
Sant Singh KhalsaSeeing peace and wealth come to him, the faithless cynic become proud in his mind.
Manmohan SinghSeeing ease and riches coming to him the worshipper of mammon, becomes proud in his mind.
Manmohan Singh (Punjabi)ਆਰਾਮ ਅਤੇ ਧਨ-ਦੌਲਤ ਨੂੰ ਆਪਣੇ ਵੱਲ ਆਉਂਦੀ ਵੇਖ ਕੇ ਕਾਇਆ ਦੇ ਪੁਜਾਰੀ ਦਾ ਚਿੱਤ ਹੰਕਾਰੀ ਹੋ ਵੰਞਦਾ ਹੈ।
Fareedkot Teekaਪਦਾਰਥੋਂ ਕੇ ਸੁਖ ਜਬ ਆਵਤੇ ਦੇਖਤਾ ਹੈਂ ਤਬ (ਸਾਕਤ) ਬੇਮੁਖ ਪੁਰਸ ਦੇ ਮਨ ਕੋ ਅਭਿਮਾਨ ਹੂਆ ਹੈ ਅਰਥਾਤ ਹੋ ਜਾਤਾ ਹੈ॥
Prof. Sahib Singhਮਾਇਆ-ਵੇੜ੍ਹਿਆ ਜੀਵ ਜਦੋਂ ਸੁਖਾਂ ਨੂੰ ਤੇ ਧਨ ਨੂੰ ਆਉਂਦਾ ਵੇਖਦਾ ਹੈ ਤਾਂ ਇਸ ਦੇ ਮਨ ਵਿਚ ਅਹੰਕਾਰ ਪੈਦਾ ਹੁੰਦਾ ਹੈ।ਪਦ ਅਰਥ ਸੰਪਤਿ = ਧਨ। ਸਾਕਤ ਮਨਿ = ਸਾਕਤ ਦੇ ਮਨ ਵਿਚ, ਮਾਇਆ-ਵੇੜ੍ਹੇ ਜੀਵ ਦੇ ਮਨ ਵਿਚ।
SikhNet (Spanish)Cuando las riquezas y la buena vida te empiezan a seducir, te sientes muy elevado, oh, amante de Maya.
ਜਿਸ ਕਾ ਇਹੁ ਤਨੁ ਧਨੁ. ਸੋ ਫਿਰਿ ਲੇਵੈ; ਅੰਤਰਿ ਸਹਸਾ ਦੂਖੁ ਪਇਆ ॥੭॥
jis kaa ihu tan dhan. so fir levai; antar sahasaa dookh peaa |7|
Sant Singh KhalsaBut He who owns this body and wealth, takes them back again, and then the mortal feels anxiety and pain deep within. ||7||
Manmohan SinghHe, to whom this body and wealth belong; when He takes them back, the mortal feels anxiety and pain in his mind.
Manmohan Singh (Punjabi)ਜਿਸ ਦੀ ਇਹ ਦੇਹ ਤੇ ਦੌਲਤ ਹਨ, ਜਦ ਉਹ ਉਹਨਾਂ ਨੂੰ ਵਾਪਸ ਲੈ ਲੈਂਦਾ ਹੈ, ਪ੍ਰਾਣੀ ਆਪਣੇ ਮਨ ਅੰਦਰ ਫਿਕਰ ਚਿੰਤਾ ਅਤੇ ਤਕਲੀਫ ਮਹਿਸੂਸ ਕਰਦਾ ਹੈ।
Fareedkot Teekaਜਿਸ ਕਾ ਦੀਆ ਹੂਆ ਏਹ ਸਰੀਰ ਔ ਧਨ ਹੈ। ਜੇ ਫੇਰ ਸੋਈ ਲੇ ਲੇਵਤਾ ਹੈ ਤੌ ਤੇਰੇ ਅੰਤਰ ਸਹਿਸਾ ਅਰ ਦੁਖ ਪੜਾ ਰਹਤਾ ਹੈ॥੭॥
Prof. Sahib Singhਪਰ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਤੇ ਧਨ ਹੈ ਉਹ ਮੁੜ ਮੋੜ ਲੈਂਦਾ ਹੈ। ਮਾਇਆ-ਵੇੜ੍ਹੇ ਜੀਵ ਨੂੰ ਸਦਾ ਇਹੀ ਸਹਿਮ ਦਾ ਰੋਗ ਖਾਈ ਜਾਂਦਾ ਹੈ ॥੭॥ਪਦ ਅਰਥ ਫਿਰਿ = ਮੁੜ। ਸਹਸਾ = ਸਹਿਮ ॥੭॥
SikhNet (Spanish)Olvidas que Aquél a Quien Le pertenecen el cuerpo y las riquezas, las toma de regreso, es por eso que en vano te retorcerás en el dolor y en la duda. (7)
ਅੰਤਿ ਕਾਲਿ ਕਿਛੁ ਸਾਥਿ. ਨ ਚਾਲੈ; ਜੋ ਦੀਸੈ ਸਭੁ ਤਿਸਹਿ ਮਇਆ ॥
ant kaal kichh saath. na chaalai; jo deesai sabh tiseh meaa |
Sant Singh KhalsaAt the very last instant, nothing goes along with you; all is visible only by His Mercy.
Manmohan SinghAt the last moment, nothing goes with man, whoever are seen, they all are effected by mammon.
Manmohan Singh (Punjabi)ਅਖੀਰ ਦੇ ਵੇਲੇ, ਕੁਝ ਭੀ ਇਨਸਾਨ ਦੇ ਨਾਲ ਨਹੀਂ ਜਾਂਦਾ। ਜਿਹੜੇ ਕੋਈ ਭੀ ਦਿਸ ਆਉਂਦੇ ਹਨ, ਉਹਨਾਂ ਸਾਰਿਆਂ ਨੂੰ ਮਾਇਆ ਲੱਗੀ ਹੋਈ ਹੈ।
Fareedkot Teekaਅੰਤਕਾਲ ਕੋ ਤੋ ਕਛੂ ਭੀ ਸਾਥ ਨਹੀਂ ਚਲੇਗਾ। ਜੋ ਅਬ ਸੁਖ ਦ੍ਰਿਸਟਿ ਆਵਤਾ ਹੈ, ਸੋ ਜਾਣ ਤਿਸ ਵਾਹਿਗੁਰੂ ਕੀ ਹੀ ਕ੍ਰਿਪਾ ਹੈ॥
Prof. Sahib Singh(ਹੇ ਜੀਵ! ਇਹ ਸਰੀਰ, ਇਹ ਧਨ, ਇਹ ਸੋਨਾ, ਇਹ ਇਸਤ੍ਰੀ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਉਸ ਪਰਮਾਤਮਾ ਦੀ ਮੇਹਰ ਸਦਕਾ ਮਿਲਿਆ ਹੋਇਆ ਹੈ, ਪਰ ਅੰਤ ਵੇਲੇ ਇਹਨਾਂ ਵਿਚੋਂ ਭੀ (ਕਿਸੇ ਦੇ) ਨਾਲ ਨਹੀਂ ਜਾ ਸਕਦਾ।ਪਦ ਅਰਥ ਅੰਤਿ ਕਾਲਿ = ਅਖ਼ੀਰਲੇ ਵੇਲੇ, ਉਸ ਸਮੇ ਜਦੋਂ ਉਮਰ ਦਾ ਅਖ਼ੀਰ ਹੋ ਜਾਂਦਾ ਹੈ। ਤਿਸਹਿ = ਉਸ ਪਰਮਾਤਮਾ ਦੀ ਹੀ। ਮਇਆ = ਦਇਆ।
SikhNet (Spanish)Al final, nada se va con uno, y, sin embargo, a quien sea que veo, lo veo afectado por Maya.
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ; ਹਰਿ ਨਾਮੁ ਰਿਦੈ ਲੈ. ਪਾਰਿ ਪਇਆ ॥੮॥
aad purakh aparanpar so prabh; har naam ridai lai. paar peaa |8|
Sant Singh KhalsaGod is our Primal and Infinite Lord; enshrining the Lord's Name in the heart, one crosses over. ||8||
Manmohan SinghHe, the Master, is our Infinite and Primal Lord. The mortal swims across by treasuring God's Name in his mind.
Manmohan Singh (Punjabi)ਉਹ ਸਾਡਾ ਮਾਲਕ ਬੇਅੰਤ ਅਤੇ ਪ੍ਰਥਮ ਪ੍ਰਭੂ ਹੈ। ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਟਿਕਾਉਣ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਆਦਿ (ਪੁਰਖ) ਪੂਰਨ ਔ (ਅਪਰੰ) ਬ੍ਰਹਮਾਦਿਕੋਂ ਸੇ ਭੀ ਪਰੇ ਜੋ (ਪ੍ਰਭੁ) ਸਾਮਰਥ ਹੈ। ਤਿਸ ਕੇ ਨਾਮ ਕੋ ਜਿਸ ਨੇ ਰਿਦੇ ਮੇਂ ਧਾਰਿਆ ਹੈ, ਸੋਈ ਸੰਸਾਰ ਸੇ ਪਾਰ ਪਇਆ ਹੈ, ਭਾਵ ਤੁਮ ਭੀ ਉਸੀ ਕਾ ਨਾਮ ਜਪੋ॥੮॥
Prof. Sahib Singh(ਦੁਨੀਆ ਦੇ ਇਹ ਪਦਾਰਥ ਦੇਣ ਵਾਲਾ) ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ। ਜੇਹੜਾ ਮਨੁੱਖ ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ (ਸੰਸਾਰ-ਸਮੁੰਦਰ ਦੀਆਂ ਮੋਹ ਦੀਆਂ ਲਹਿਰਾਂ ਵਿਚੋਂ) ਪਾਰ ਲੰਘ ਜਾਂਦਾ ਹੈ ॥੮॥ਪਦ ਅਰਥ ਲੈ = ਲੈ ਕੇ ॥੮॥
SikhNet (Spanish)Dios es nuestro Ser Primordial, Infinito y Trascendente y quien sea que enaltezca Su Nombre en su corazón, será llevado a través. (8)
ਮੂਏ ਕਉ ਰੋਵਹਿ. ਕਿਸਹਿ ਸੁਣਾਵਹਿ; ਭੈ ਸਾਗਰ ਅਸਰਾਲਿ ਪਇਆ ॥
mooe kau roveh. kiseh sunaaveh; bhai saagar asaraal peaa |
Sant Singh KhalsaYou weep for the dead, but who hears you weeping? The dead have fallen to the serpent in the terrifying world-ocean.
Manmohan SinghThou weepest for the dead, but who hears thy weeping? The dead one has fallen to the crocodile in the terrible ocean.
Manmohan Singh (Punjabi)ਤੂੰ ਮਰੇ ਹੋਏ ਨੂੰ ਰੋਂਦਾ ਹੈਂ। ਤੇਰਾ ਰੋਣਾ ਕੌਣ ਸੁਣਦਾ ਹੈ? ਮਰਿਆ ਹੋਇਆ ਭਿਆਨਕ ਸਮੁੰਦਰ ਅੰਦਰ ਮਗਰ ਮੱਛ ਦੇ ਟੇਟੇ ਚੜ੍ਹ ਗਿਆ ਹੈ।
Fareedkot Teekaਮੂਏ ਹੂਏ ਪ੍ਰਾਣੀ ਕੋ ਜੋ ਰੋਤੇ ਹੈਂ, ਸੋ ਕਿਸ ਕੋ ਸੁਨਾਵਤੇ ਹੈਂ, ਭਾਵ ਜੀਵਤਿਆਂ ਕੋ ਤੁਸੀਂ ਸੁਨਾਵਤੇ ਹੋ। ਵਹੁ ਮਰਨੇ ਵਾਲਾ ਤੇ ਸੰਸਾਰ ਜੋ (ਅਸਰਾਲਿ) ਭ੍ਯਾਨਕ ਸਮੁੰਦਰ ਹੈ ਤਿਸ ਮੇਂ ਪੜਾ ਹੈ; ਵਾ ਤਿਸ ਮੇਂ ਅਸਰਾਲ ਅਜਗਰ ਅਰਥਾਤ ਭਾਰੀ ਸਰਪ ਜੋ ਕਾਲ ਹੈ ਤਿਸ ਕੇ ਮੁਖ ਮੇਂ ਜਾਇ ਪਿਆ ਹੈ, ਭਾਵ ਸੇ ਵਾਸਨਾਨੁਸਾਰ ਚੌਰਾਸੀ ਕੇ ਫੇਟੇ ਮੇਂ ਪੜਾ ਹੈ॥
Prof. Sahib Singh(ਹੇ ਸਾਕਤ ਜੀਵ! ਮਰਨਾ ਤਾਂ ਸਭਨਾਂ ਨੇ ਹੈ, ਫਿਰ ਤੂੰ ਆਪਣੇ ਕਿਸੇ) ਮਰੇ ਸੰਬੰਧੀ ਨੂੰ ਰੋਂਦਾ ਹੈਂ ਤੇ (ਰੋ ਰੋ ਕੇ) ਕਿਸ ਨੂੰ ਸੁਣਾਂਦਾ ਹੈ? (ਪਰਮਾਤਮਾ ਦੀ ਯਾਦ ਤੋਂ ਖੁੰਝ ਕੇ) ਤੂੰ ਬੜੇ ਡਰਾਉਣੇ ਸੰਸਾਰ-ਸਮੁੰਦਰ ਵਿਚ ਗੋਤੇ ਖਾ ਰਿਹਾ ਹੈਂ।ਪਦ ਅਰਥ ਕਿਸਹਿ = ਕਿਸ ਨੂੰ? ਅਸਰਾਲ = ਡਰਾਉਣਾ (ਅਜ਼ਦਹਾ ਵਰਗਾ)। ਸਾਗਰ ਅਸਰਾਲਿ = ਡਰਾਉਣੇ ਸਾਗਰ ਵਿਚ।
SikhNet (Spanish)¿Por qué lloramos por los muertos cuando el mar de la existencia es para todos una serpiente ponzoñosa?
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ; ਸਾਕਤੁ ਜੰਜਾਲਿ ਪਰਾਲਿ ਪਇਆ ॥੯॥
dekh kuttanb maaeaa grih mandar; saakat janjaal paraal peaa |9|
Sant Singh KhalsaGazing upon his family, wealth, household and mansions, the faithless cynic is entangled in worthless worldly affairs. ||9||
Manmohan SinghSeeing his family, riches, houses and mansions, the lover of wealth is entangled into worthless involvements.
Manmohan Singh (Punjabi)ਆਪਣੇ ਟੱਬਰ ਕਬੀਲੇ ਮਾਲਮਿਲਖ, ਮਕਾਨਾਂ ਅਤੇ ਮਹਿਲ ਮਾੜੀਆਂ ਨੂੰ ਵੇਖ ਕੇ, ਧਨ ਦੌਲਤ ਦਾ ਪ੍ਰੇਮੀ ਵਿਅਰਥ ਪੁਆੜਿਆਂ ਵਿੱਚ ਫਸ ਗਿਆ ਹੈ।
Fareedkot Teekaਹੇ ਸਾਕਤ! ਦੇਖ ਕਰ ਕੇ ਮਾਇਆ ਕੁਟੰਬ ਔ (ਗ੍ਰਿਹ ਮੰਦਰੁ) ਮਹਿਲਾਇਤਾ ਭੂਲ ਕਰ ਕੇ ਖਾਲੀ ਜੰਜਾਲੋਂ ਮੇਂ ਹੀ ਤੂੰ ਪਿਆ ਹੈਂ॥੯॥
Prof. Sahib Singhਮਾਇਆ-ਵੇੜ੍ਹਿਆ ਜੀਵ ਆਪਣੇ ਪਰਵਾਰ ਨੂੰ, ਧਨ ਨੂੰ, ਸੋਹਣੇ ਘਰਾਂ ਨੂੰ ਵੇਖ ਵੇਖ ਕੇ ਨਿਕੰਮੇ ਜੰਜਾਲ ਵਿਚ ਫਸਿਆ ਪਿਆ ਹੈ ॥੯॥ਪਦ ਅਰਥ ਦੇਖਿ = ਵੇਖ ਕੇ। ਜੰਜਾਲਿ = ਜੰਜਾਲ ਵਿਚ। ਪਰਾਲਿ = ਪਰਾਲੀ (ਵਰਗਾ) ਨਿਕੰਮਾ ॥੯॥
SikhNet (Spanish)Aferrado a la ilusión de la familia, de los parientes y de las mansiones, el cínico sin fe queda enrollado en asuntos vanos y mundanos. (9)