ੴ

ਸਿੱਖਬਾਣੀ · SikhBani

Ang 905

Sri Guru Granth Sahib · Raag Raamkalee · 3 shabads, 54 lines
Translations
Shabad Guru Nanak Dev Ji Raag Raamkalee continued from Ang 904

ਜਿਸੁ; ਗੁਰ ਪਰਸਾਦੀ ਨਾਮੁ ਅਧਾਰੁ ॥

jis; gur parasaadee naam adhaar |

Sant Singh KhalsaOne who takes the Support of the Naam, by Guru's Grace,
Manmohan SinghHe, who by Guru's grace, has the Name's prop;
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਿਸ ਨੂੰ ਨਾਮ ਦਾ ਆਸਰਾ ਹੈ,
Fareedkot Teekaਜਿਸ ਕੋ ਗੁਰੋਂ ਕੀ ਕ੍ਰਿਪਾ ਸੇ ਨਾਮ ਕਾ ਅਧਾਰ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ,

ਪਦ ਅਰਥ ਆਧਾਰੁ = ਆਸਰਾ।

SikhNet (Spanish)Quien por la Gracia del Guru se apoya en el Naam, por la Gracia del Guru,

ਕੋਟਿ ਮਧੇ; ਕੋ ਜਨੁ ਆਪਾਰੁ ॥੭॥

kott madhe; ko jan aapaar |7|

Sant Singh Khalsais a rare person, one among millions, incomparable. ||7||
Manmohan Singhamongst millions, rare is that unequalled person.
Manmohan Singh (Punjabi)ਕਰੋੜਾਂ ਵਿਚੋਂ ਕੋਈ ਵਿਰਲਾ ਹੀ ਬੇਨਜ਼ੀਰ ਪੁਰਸ਼ ਹੈ।
Fareedkot Teeka(ਅਪਾਰੁ) ਕ੍ਰੋੜੋਂ ਮੇਂ ਸੇ ਵਹੁ ਕੋਈ ਏਕ ਜਨੁ ਹੈ॥੭॥
Prof. Sahib Singh(ਉਹ) ਕ੍ਰੋੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ॥੭॥

ਪਦ ਅਰਥ ਕੋ ਜਨੁ = ਕੋਈ ਵਿਰਲਾ ਮਨੁੱਖ। ਆਪਾਰੁ = ਅਦੁਤੀ ॥੭॥

SikhNet (Spanish)es un ser excepcional, incomparable aun entre millones de seres.(7)

ਏਕੁ ਬੁਰਾ ਭਲਾ; ਸਚੁ ਏਕੈ ॥

ek buraa bhalaa; sach ekai |

Sant Singh KhalsaOne is bad, and another good, but the One True Lord is contained in all.
Manmohan SinghOne is evil and another good, but the One True Lord is contained within all.
Manmohan Singh (Punjabi)ਇਕ ਮੰਦਾ ਹੈ ਅਤੇ ਇਕ ਚੰਗਾ, ਪਰ ਇਕ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੈ।
Fareedkot Teekaਅਸੁਭ ਸੁਭ ਏਕ ਹੀ ਏਕ ਸਚਾ ਹੋ ਰਹਿਆ ਹੈ॥
Prof. Sahib Singhਹੇ ਪੰਡਿਤ! (ਜਗਤ ਵਿਚ) ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ।

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ।

SikhNet (Spanish)El Uno prevalece sobre el bien y el mal;

ਬੂਝੁ ਗਿਆਨੀ; ਸਤਗੁਰ ਕੀ ਟੇਕੈ ॥

boojh giaanee; satagur kee ttekai |

Sant Singh KhalsaUnderstand this, O spiritual teacher, through the support of the True Guru:
Manmohan SinghUnderstand this, O Divine, through the support of the True Guru.
Manmohan Singh (Punjabi)ਇਸ ਨੂੰ ਸਮਝ, ਹੇ ਬ੍ਰਹਿਮਬੇਤੇ! ਸੱਚੇ ਗੁਰਾਂ ਦੇ ਆਸਰੇ ਦੁਆਰਾ।
Fareedkot Teekaਸੋ ਸਮਝਤੇ ਹੈਂ ਜਿਨ ਗ੍ਯਾਨੀਓਂ ਕੋ ਸਤਿਗੁਰੋਂ ਕੀ ਟੇਕ ਹੈ॥
Prof. Sahib Singhਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ।

ਪਦ ਅਰਥ ਟੇਕੈ = ਟੇਕ ਰੱਖ ਕੇ, ਆਸਰਾ ਲੈ ਕੇ। ਗਿਆਨੀ = ਹੇ ਗਿਆਨੀ!

SikhNet (Spanish)conoce esto, oh sabio amigo, apoyándote en el Guru.

ਗੁਰਮੁਖਿ ਵਿਰਲੀ; ਏਕੋ ਜਾਣਿਆ ॥

guramukh viralee; eko jaaniaa |

Sant Singh Khalsarare indeed is that Gurmukh, who realizes the One Lord.
Manmohan SinghRare is the one, who by the Guru's grace, realises the Unique Lord.
Manmohan Singh (Punjabi)ਕੋਈ ਟਾਂਵਾਂ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਅਦੁੱਤੀ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਗੁਰੋਂ ਦੁਆਰੇ (ਵਿਰਲੀ) ਥੋੜਿਓਂ ਨੇ ਏਕ ਵਾਹਿਗੁਰੂ ਕੋ ਜਾਣਿਆ ਹੈ॥
Prof. Sahib Singhਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ।

ਪਦ ਅਰਥ ਵਿਰਲੀ = ਵਿਰਲਿਆਂ ਨੇ।

SikhNet (Spanish)Extraordinario es quien conoce al Uno por la Gracia del Guru;

ਆਵਣੁ ਜਾਣਾ ਮੇਟਿ. ਸਮਾਣਿਆ ॥੮॥

aavan jaanaa mett. samaaniaa |8|

Sant Singh KhalsaHis comings and goings cease, and he merges in the Lord. ||8||
Manmohan SinghHis comings and goings (Transmigration) cease and he merges in the Lord.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਤੇ ਉਹ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਸੀ ਨੇ ਆਵਣਾ ਜਾਣਾ ਮੇਟ ਕੈ ਬ੍ਰਹਮ ਮੇਂ ਮਨ ਕੋ ਸਮਾਇਆ ਹੈ॥੮॥
Prof. Sahib Singh(ਗੁਰ-ਸਰਨ ਦੀ ਬਰਕਤਿ ਨਾਲ) ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦੇ ਹਨ ॥੮॥

ਪਦ ਅਰਥ ਮੇਟਿ = ਮਿਟਾ ਕੇ ॥੮॥

SikhNet (Spanish)ahí cesan las idas y venidas y uno se inmerge en el Ser de Dios.(8)

ਜਿਨ ਕੈ ਹਿਰਦੈ ਏਕੰਕਾਰੁ ॥

jin kai hiradai ekankaar |

Sant Singh KhalsaThose who have the One Universal Creator Lord within their hearts,
Manmohan SinghThey in whose mind is the Unique Lord,
Manmohan Singh (Punjabi)ਜਿੰਨ੍ਹਾਂ ਦੇ ਅੰਤਰ ਆਤਮੇ ਅਦਵੈਤ ਪ੍ਰਭੂ ਹੈ,
Fareedkot Teekaਜਿਨ ਕੇ ਰਿਦੇ ਮੇਂ ਏਕ ਵਾਹਿਗੁਰੂ ਕਾ ਸਰੂਪ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਇਕ ਪਰਮਾਤਮਾ ਵੱਸਦਾ ਹੈ,
SikhNet (Spanish)Aquéllos en cuyo corazón habita el Señor Absoluto,

ਸਰਬ ਗੁਣੀ; ਸਾਚਾ ਬੀਚਾਰੁ ॥

sarab gunee; saachaa beechaar |

Sant Singh Khalsapossess all virtues; they contemplate the True Lord.
Manmohan Singhpossess all the virtues and meditate on the True One.
Manmohan Singh (Punjabi)ਉਹਨਾਂ ਦੇ ਪੱਲੇ ਸਮੂਹ ਨੇਕੀਆਂ ਹਨ ਤੇ ਉਹ ਸਤਿਪੁਰਖ ਦਾ ਸਿਮਰਨ ਕਰਦੇ ਹਨ।
Fareedkot Teekaਵਹੁ ਸਰਬ ਗੁਣੋਂ ਕਰਿ ਕੇ ਗੁਣੀ ਹੈ ਔ ਸਾਚਾ ਬੀਚਾਰ ਭੀ ਤਿਸ ਕੋ ਪ੍ਰਾਪਤਿ ਹੂਆ ਹੈ॥੮॥
Prof. Sahib Singhਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ।

ਪਦ ਅਰਥ ਸਰਬ ਗੁਣੀ = ਸਾਰੇ ਗੁਣਾਂ ਦੇ ਮਾਲਕ। ਸਾਚਾ = ਸਦਾ-ਥਿਰ ਪ੍ਰਭੂ। ਬੀਚਾਰੁ =

SikhNet (Spanish)son colmados con todas las Virtudes:

ਗੁਰ ਕੈ ਭਾਣੈ; ਕਰਮ ਕਮਾਵੈ ॥

gur kai bhaanai; karam kamaavai |

Sant Singh KhalsaOne who acts in harmony with the Guru's Will,
Manmohan SinghHe, who does the deeds in the Guru's will,
Manmohan Singh (Punjabi)ਜੋ ਗੁਰਾਂ ਦੀ ਰਜਾ ਅੰਦਰ ਕੰਮ ਕਰਦਾ ਹੈ,
Fareedkot Teekaਜੋ ਗੁਰੋਂ ਕੇ ਭਾਣੇ ਅਨੁਸਾਰ ਕਰਮ ਕਰਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ (ਤੇ ਸ਼ੁਭ ਅਸ਼ੁਭ ਮੁਹੂਰਤਾਂ ਦੇ ਭਰਮ ਵਿਚ ਨਹੀਂ ਪੈਂਦਾ),
SikhNet (Spanish)sus pensamientos se vuelven Puros, fluyen en la Voluntad del Guru y,

ਨਾਨਕ; ਸਾਚੇ ਸਾਚਿ ਸਮਾਵੈ ॥੯॥੪॥

naanak; saache saach samaavai |9|4|

Sant Singh KhalsaO Nanak, is absorbed in the Truest of the True. ||9||4||
Manmohan SinghO Nanak, is absorbed in the Truest of the True.
Manmohan Singh (Punjabi)ਹੇ ਨਾਨਕ! ਉਹ ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਨਿਸਚੇ ਕਰਿ ਕੇ ਬ੍ਰਹਮ ਮੇਂ ਸਮਾਇਆ ਅਰਥਾਤ ਅਭੇਦ ਹੋ ਜਾਤਾ ਹੈ॥੯॥੪॥☬ਸ੍ਵੈਮਨ ਕੇ ਪ੍ਰਥਾਇ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ (ਤੇ ਉਸ ਨੂੰ ਆਤਮਕ ਤੇ ਸੰਸਾਰਕ ਪਦਾਰਥ ਉਸ ਦਰ ਤੋਂ ਮਿਲਦੇ ਰਹਿੰਦੇ ਹਨ) ॥੯॥੪॥

ਪਦ ਅਰਥ ਸੋਚ = ਮੰਡਲ ਦਾ ਧੁਰਾ, ਸੁਰਤ ਦਾ ਨਿਸ਼ਾਨਾ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੯॥੪॥

SikhNet (Spanish)dice Nanak, a través de la Verdad, se inmergen en el Uno Verdadero.(9-4)

Open this shabad (39 lines, Angs 904-905) →

Shabad Guru Nanak Dev Ji Raag Raamkalee

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਹਠੁ ਨਿਗ੍ਰਹੁ ਕਰਿ; ਕਾਇਆ ਛੀਜੈ ॥

hatth nigrahu kar; kaaeaa chheejai |

Sant Singh KhalsaPracticing restraint by Hatha Yoga, the body wears away.
Manmohan SinghBy practising stubborn self-torture, the body wears off.
Manmohan Singh (Punjabi)ਹਠੀਲੀ ਸਵੈ-ਰਿਆਜ਼ਤ ਦੀ ਕਾਰ ਕਮਾਉਣ ਦੁਆਰਾ, ਦੇਹ ਸੁਕ ਸੜ ਜਾਂਦੀ ਹੈ।
Fareedkot Teekaਹਠ ਕੇ ਵਿਸੇਸ ਗ੍ਰਹਣ ਕਰਨੇ ਸੇ ਦੇਹੀ ਛੀਜਤੀ ਅਰਥਾਤ ਸਿਥਲ ਹੋਤੀ ਹੈ॥
Prof. Sahib Singhਮਨ ਨੂੰ ਇਕਾਗ੍ਰ੍ਰ ਕਰਨ ਵਾਸਤੇ ਧੱਕੇ ਨਾਲ ਸਰੀਰ ਨੂੰ ਔਖਿਆਂ ਕੀਤਿਆਂ, ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੇ ਜਤਨ ਕਰਨ ਨਾਲ, ਸਰੀਰ ਹੀ ਦੁਖੀ ਹੁੰਦਾ ਹੈ।

ਪਦ ਅਰਥ ਹਠੁ = ਧੱਕਾ, ਜ਼ੋਰ। ਹਠੁ ਜੋਗੁ = ਧੱਕੇ ਨਾਲ ਸਰੀਰ ਨੂੰ ਔਖਿਆਂ ਕਰ ਕੇ ਮਨ ਨੂੰ ਏਕਾਗ੍ਰ ਕਰਨ ਦਾ ਜਤਨ (ਜਿਵੇਂ ਕਿ ਇਕ ਟੰਗ ਦੇ ਭਾਰ ਖਲੋਤੇ ਰਹਿਣਾ, ਬਾਹਾਂ ਸਿੱਧੀਆਂ ਉਤਾਂਹ ਖੜੀਆਂ ਰੱਖਣੀਆਂ)। ਨਿਗ੍ਰਹੁ = ਮਨ ਦੇ ਫੁਰਨਿਆਂ ਨੂੰ ਰੋਕਣ ਦਾ ਜਤਨ। ਛੀਜੈ = ਦੁਖੀ ਹੁੰਦਾ ਹੈ, ਔਖਾ ਹੁੰਦਾ ਹੈ।

SikhNet (Spanish)El tratar de conquistar el deseo a través de la Jatha Yoga acaba el cuerpo;

ਵਰਤੁ ਤਪਨੁ ਕਰਿ; ਮਨੁ. ਨਹੀ ਭੀਜੈ ॥

varat tapan kar; man. nahee bheejai |

Sant Singh KhalsaThe mind is not softened by fasting or austerities.
Manmohan SinghThrough fasting and penance, the soul is softened not.
Manmohan Singh (Punjabi)ਵਰਤ ਅਤੇ ਤਪੱਸਿਆ ਰਾਹੀਂ ਆਤਮਾਂ ਨਰਮ ਨਹੀਂ ਹੁੰਦੀ।
Fareedkot Teekaਵਰਤ ਰਖਨੇ ਸੇ ਔ ਤਪੋਂ ਕੇ ਕਰਨੇ ਸੇ ਮਨ ਭਗਵੰਤ ਮੇਂ ਨਹੀਂ ਭੀਜਤਾ ਹੈ, ਭਾਵ ਸੇ ਤਾਮਸੀ ਬ੍ਰਿਤੀ ਹੋ ਜਾਤੀ ਹੈ॥
Prof. Sahib Singhਵਰਤ ਰੱਖਣ ਨਾਲ, ਤਪ ਤਪਣ ਨਾਲ (ਇਹਨਾਂ ਕਸ਼ਟਾਂ ਦਾ) ਮਨ ਉਤੇ ਅਸਰ ਨਹੀਂ ਪੈਂਦਾ।

ਪਦ ਅਰਥ ਕਰਿ = ਕਰ ਕੇ, ਕਰਨ ਨਾਲ।

SikhNet (Spanish)haciendo penitencias y ayunos la mente no es controlada.

ਰਾਮ ਨਾਮ ਸਰਿ; ਅਵਰੁ. ਨ ਪੂਜੈ ॥੧॥

raam naam sar; avar. na poojai |1|

Sant Singh KhalsaNothing else is equal to worship of the Lord's Name. ||1||
Manmohan SinghNothing else becomes equal to the Lord's Name.
Manmohan Singh (Punjabi)ਹੋਰ ਕੁਝ ਭੀ ਪ੍ਰਭੂ ਦੇ ਨਾਮ ਦੇ ਤੁੱਲ ਨਹੀਂ ਅੱਪੜਦਾ।
Fareedkot Teekaਇਸੀ ਕਰਿ ਰਾਮ ਨਾਮ ਕੇ ਬਰਾਬਰ ਔਰ ਕੋਈ ਸਾਧਨ ਨਹੀਂ ਪਹੁੰਚਤਾ ਹੈ॥੧॥
Prof. Sahib Singh(ਹਠ ਨਾਲ ਕੀਤਾ ਹੋਇਆ) ਕੋਈ ਭੀ ਕਰਮ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ ॥੧॥

ਪਦ ਅਰਥ ਸਰਿ = ਬਰਾਬਰ। ਨ ਪੂਜੈ = ਨਹੀਂ ਅੱਪੜਦਾ ॥੧॥

SikhNet (Spanish)Amigo mío, escucha, no existe nada que iguale al Nombre del Señor. (1)

ਗੁਰੁ ਸੇਵਿ ਮਨਾ; ਹਰਿ ਜਨ ਸੰਗੁ ਕੀਜੈ ॥

gur sev manaa; har jan sang keejai |

Sant Singh KhalsaServe the Guru, O mind, and associate with the humble servants of the Lord.
Manmohan SinghServe thou thy Guru, O my soul and associate with the Lord's slaves.
Manmohan Singh (Punjabi)ਤੂੰ ਆਪਣੇ ਗੁਰਾਂ ਦੀ ਟਹਿਲ ਕਮਾ, ਹੇ ਮੇਰੀ ਜਿੰਦੜੀਏ! ਅਤੇ ਪ੍ਰਭੂ ਦੇ ਗੋਲਿਆਂ ਦੀ ਸੰਗਤ ਕਰ।
Fareedkot Teekaਹੇ ਮਨ! ਗੁਰੋਂ ਕੋ ਸੇਵ ਔ ਭਗਤ ਜਨੋਂ ਕੀ ਸੰਗਤਿ ਕਰਿ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ (ਦੱਸੀ) ਸੇਵਾ ਕਰ, ਤੇ ਸੰਤ ਜਨਾਂ ਦੀ ਸੰਗਤ ਕਰ,

ਪਦ ਅਰਥ ਹਰਿ ਜਨ ਸੰਗੁ = ਸੰਤ ਜਨਾਂ ਦੀ ਸੰਗਤ।

SikhNet (Spanish)Sirve al Guru, oh mi mente, y busca a la Saad Sangat, la Sociedad de los Santos;

ਜਮੁ ਜੰਦਾਰੁ. ਜੋਹਿ ਨਹੀ ਸਾਕੈ; ਸਰਪਨਿ ਡਸਿ. ਨ ਸਕੈ, ਹਰਿ ਕਾ ਰਸੁ ਪੀਜੈ ॥੧॥ ਰਹਾਉ ॥

jam jandaar. johi nahee saakai; sarapan ddas. na sakai, har kaa ras peejai |1| rahaau |

Sant Singh KhalsaThe tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||
Manmohan SinghQuaffing the Lord's elixir, the tyrant Death's courier can touch thee not, nor can she-serpent of mammon can sting thee. Pause.
Manmohan Singh (Punjabi)ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ, ਜਾਲਮ ਮੌਤ ਦਾ ਦੂਤ ਤੈਨੂੰ ਛੂਹ ਨਹੀਂ ਸਕਦਾ, ਨਾਂ ਹੀ ਮਾਇਆ ਦੀ ਨਾਗਣ ਤੈਨੂੰ ਡੰਗ ਮਾਰ ਸਕਦੀ ਹੈ। ਠਹਿਰਾਓ।
Fareedkot Teekaਇਸ ਸੇ ਜਮ ਕੇ ਦੂਤ ਦੇਖ ਨਹੀਂ ਸਕੇਂਗੇ ਔ ਮਾਇਆ ਰੂਪ ਸਰਪਨੀ ਦੁਖ ਨਹੀਂ ਦੇਵੇਗੀ। ਇਸੀ ਤੇ ਤੂੰ ਹਰੀ ਨਾਮ ਕਾ ਰਸੁ ਪਾਨ ਕਰ ਲੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਦਾ ਰਸ ਪੀ, (ਇਸ ਤਰ੍ਹਾਂ) ਭਿਆਨਕ ਜਮ ਪੋਹ ਨਹੀਂ ਸਕੇਗਾ ਅਤੇ ਮਾਇਆ-ਸਪਣੀ (ਮੋਹ ਦਾ) ਡੰਗ ਮਾਰ ਨਹੀਂ ਸਕੇਗੀ ॥੧॥ ਰਹਾਉ ॥

ਪਦ ਅਰਥ ਜੰਦਾਰੁ = ਡਰਾਉਣਾ। ਜੋਹਿ ਨਹੀ ਸਾਕੈ = ਪੋਹ ਨਹੀਂ ਸਕਦਾ। ਸਰਪਨਿ = ਮਾਇਆ ਸਪਣੀ ॥੧॥ ਰਹਾਉ ॥

SikhNet (Spanish)entonces la tiranía del emisario de la muerte no te podrá afectar, ni sufrirás la picadura de Maya, pues has absorbido la Esencia del Señor.(1-Pausa)

ਵਾਦੁ ਪੜੈ; ਰਾਗੀ ਜਗੁ ਭੀਜੈ ॥

vaad parrai; raagee jag bheejai |

Sant Singh KhalsaThe world reads the arguments, and is softened only by music.
Manmohan SinghThe world reads of strifes and is softened by music.
Manmohan Singh (Punjabi)ਸੰਸਾਰ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਲੈਅ ਤਰਾਨੇ ਨਾਲ ਦ੍ਰਵੱਦਾ ਹੈ।
Fareedkot Teekaਪੁਨਾ (ਵਾਦੁ) ਚਰਚਾ ਕੇ ਨਮਿਤ ਪੜਤਾ ਹੈਂ ਔ (ਰਾਗੀ) ਗਾਨਾ ਸੀਖਤਾ ਹੈ ਕਿ ਜਗਤ ਹਮਾਰੀ ਚਰਚਾ ਅਰ ਰਾਗ ਪਰ (ਭੀਜੈ) ਪ੍ਰਸੰਨ ਹੋਵੈ॥
Prof. Sahib Singhਜਗਤ ਧਾਰਮਿਕ ਚਰਚਾ (ਦੇ ਪੁਸਤਕ) ਪੜ੍ਹਦਾ ਹੈ, ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਹੀ ਖ਼ੁਸ਼ ਰਹਿੰਦਾ ਹੈ,

ਪਦ ਅਰਥ ਵਾਦੁ = ਧਾਰਮਿਕ ਚਰਚਾ। ਰਾਗੀ = ਰਾਗਾਂ ਵਿਚ, ਰੰਗ ਤਮਾਸ਼ਿਆਂ ਵਿਚ। ਭੀਜੈ = ਖ਼ੁਸ਼ ਰਹਿੰਦਾ ਹੈ।

SikhNet (Spanish)El mundo está envuelto por la contienda y la lucha, ahí la música falsa es lo que resuena;

ਤ੍ਰੈ ਗੁਣ ਬਿਖਿਆ; ਜਨਮਿ ਮਰੀਜੈ ॥

trai gun bikhiaa; janam mareejai |

Sant Singh KhalsaIn the three modes and corruption, they are born and die.
Manmohan SinghEngrossed in sin, the world of three qualities continues coming and going,
Manmohan Singh (Punjabi)ਪਾਪ ਅੰਦਰ ਖੱਚਤ ਹੋ, ਤਿੰਨਾਂ ਲੱਛਣਾਂ ਵਾਲਾ ਸੰਸਾਰ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਤਿਸੀ ਪ੍ਰਕਾਰ ਕਾਮਨਾ ਕਰ ਕੇ ਤ੍ਰਿਗੁਣੀ ਜੀਵ ਵਿਸ੍ਯੋਂ ਮੇਂ ਲਾਗ ਕੈ ਜਨਮਤੇ ਮਰਤੇ ਹੈਂ॥
Prof. Sahib Singhਤੇ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ (ਉਂਞ ਇਸ ਚਰਚਾ ਆਦਿਕ ਨੂੰ ਧਾਰਮਿਕ ਕੰਮ ਸਮਝਦਾ ਹੈ)।

ਪਦ ਅਰਥ ਬਿਖਿਆ = ਮਾਇਆ।

SikhNet (Spanish)habitando en la Maya de las tres Gunas, el mundo va y viene.

ਰਾਮ ਨਾਮ ਬਿਨੁ; ਦੂਖੁ ਸਹੀਜੈ ॥੨॥

raam naam bin; dookh saheejai |2|

Sant Singh KhalsaWithout the Lord's Name, they endure suffering and pain. ||2||
Manmohan SinghWithout the Lord's Name, man suffers pain.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਦੁੱਖ ਸਹਾਰਦਾ ਹੈ।
Fareedkot Teekaਰਾਮ ਨਾਮ ਕੇ ਜਾਪ ਬਿਨਾ ਜਨਮ ਮਰਨ ਕੇ ਦੂਖ ਸਹਾਰਤੇ ਹੈਂ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁੱਖ ਹੀ ਸਹਾਰਨਾ ਪੈਂਦਾ ਹੈ ॥੨॥
SikhNet (Spanish)Sí, sin el Nombre del Señor, uno sólo existe sufriendo.(2)

ਚਾੜਸਿ ਪਵਨੁ; ਸਿੰਘਾਸਨੁ ਭੀਜੈ ॥

chaarras pavan; singhaasan bheejai |

Sant Singh KhalsaThe Yogi draws the breath upwards, and opens the Tenth Gate.
Manmohan SinghThe Yogi mounts the breath into tenth-gate and makes merry there.
Manmohan Singh (Punjabi)ਯੋਗੀ ਦਸਮ ਦੁਆਰ ਅੰਦਰ ਸੁਆਸ ਨੂੰ ਚੜ੍ਹਾ ਲੈਂਦਾ ਹੈ ਅਤੇ ਓਥੇ ਅਨੰਦ ਮਾਣਦਾ ਹੈ।
Fareedkot Teekaਸ੍ਵਾਸੋਂ ਕੋ (ਸਿੰਘਾਸਨੁ) ਦਸਮੇਂ ਦੁਆਰ ਮੇਂ ਚਾੜਤੇ ਹੈਂ; ਵਾ ਸਿੰਘ ਆਦਿ ਆਸਨੋਂ ਕੋ ਕਰ ਕੇ ਪਵਨ ਚਾਡਿ ਦਸਵੇਂ ਦਵਾਰ ਮੇਂ (ਭੀਜੈ) ਤਦਾਕਾਰ, ਭਾਵ ਮਿਲ ਜਾਤੇ ਹੈਂ॥
Prof. Sahib Singhਹਠ-ਜੋਗੀ ਸੁਆਸ (ਦਸਮ ਦੁਆਰ ਵਿਚ) ਚਾੜ੍ਹਦਾ ਹੈ (ਇਤਨੀ ਮੇਹਨਤ ਕਰਦਾ ਹੈ ਕਿ ਪਸੀਨੇ ਨਾਲ ਉਸ ਦਾ) ਸਿੰਘਾਸਨ ਭੀ ਭਿੱਜ ਜਾਂਦਾ ਹੈ,

ਪਦ ਅਰਥ ਪਵਨੁ = ਸੁਆਸ। ਭੀਜੈ = (ਮੁੜ੍ਹਕੇ ਨਾਲ) ਭਿੱਜ ਜਾਂਦਾ ਹੈ।

SikhNet (Spanish)El Yogui podrá tratar de controlar su respiración y abrir así su Décima Puerta,

ਨਿਉਲੀ ਕਰਮ; ਖਟੁ ਕਰਮ ਕਰੀਜੈ ॥

niaulee karam; khatt karam kareejai |

Sant Singh KhalsaHe practices inner cleansing and the six rituals of purification.
Manmohan SinghHe practises in-washing and six religious rites.
Manmohan Singh (Punjabi)ਉਹ ਅੰਦਰ ਧੋਦਾਂ ਹੈ ਛੇ ਸੰਸਕਾਰ ਕਰਦਾ ਹੈ।
Fareedkot Teekaਨੇਤੀ ਧੋਤੀ ਜੋ ਜੋਗ ਕੀ ਕਿਰਿਆ ਹੈ ਔ ਅਸਟ ਕਰਮ ਜੋ ਜਪ, ਹੋਮ, ਸੰਧਿਆ, ਇਸਨਾਨ, ਦੇਵ ਅਰਚਨ, ਅਥਿਤ ਪੂਜਾ, ਏਹ ਸਭ ਕਰਨੇ ਸੇ ਕਲਿਆਣ ਨਹੀਂ ਹੈ॥
Prof. Sahib Singh(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ,

ਪਦ ਅਰਥ ਨਿਉਲੀ ਕਰਮ = ਆਂਦਰਾਂ ਨੂੰ ਚੱਕਰ ਦਿਵਾਣ ਦਾ ਕਰਮ ਜਿਸ ਨਾਲ ਪੇਟ ਸਾਫ਼ ਰਹਿੰਦਾ ਹੈ। ਖਟੁ ਕਰਮ = ਹਠ-ਜੋਗ ਦੇ ੬ ਕਰਮ: ਧੋਤੀ, ਨੇਤ੍ਰੀ, ਨਿਉਲੀ, ਵਸਤੀ, ਤ੍ਰਾਟਕ, ਕਪਾਲਭਾਤੀ। ਧੋਤੀ: ਕਪੜੇ ਦੀ ਲੀਰ ਨਿਗਲ ਕੇ ਮੇਹਦੇ ਵਿਚ ਲੈ ਜਾ ਕੇ ਫਿਰ ਬਾਹਰ ਕੱਢ ਲੈਣੀ। ਨੇਤ੍ਰੀ: ਸੂਤਰ ਦੀ ਡੋਰੀ ਨੱਕ ਦੀ ਨਾਸ ਰਸਤੇ ਲੰਘਾ ਕੇ ਸੰਘ ਵਿਚੋਂ ਦੀ ਕੱਢਣੀ। ਵਸਤੀ: ਬਾਂਸ ਦੀ ਪੋਲੀ ਪੋਰੀ ਗੁਦਾ ਵਿਚ ਰੱਖ ਕੇ ਸੁਆਸਾਂ ਦੇ ਜ਼ੋਰ ਨਾਲ ਪੋਰੀ ਵਿਚੋਂ ਦੀ ਪਾਣੀ ਚੜ੍ਹਾ ਕੇ ਆਂਦਰਾਂ ਸਾਫ਼ ਕਰਨੀਆਂ। ਤ੍ਰਾਟਕ: ਅੱਖਾਂ ਦੀ ਨਜੀਰ ਕਿਸੇ ਚੀਜ਼ ਉਤੇ ਟਿਕਾਣੀ। ਕਪਾਲਭਾਤੀ-ਲੋਹਾਰ ਦੀ ਧੌਂਕਣੀ ਵਾਂਗ ਸੁਆਸ ਛੇਤੀ ਛੇਤੀ ਅੰਦਰ ਬਾਹਰ ਖਿੱਚਣਾ।

SikhNet (Spanish)el asiento de su Ser, y con lavados y otras prácticas yóguicas limpiar su interior,

ਰਾਮ ਨਾਮ ਬਿਨੁ; ਬਿਰਥਾ ਸਾਸੁ ਲੀਜੈ ॥੩॥

raam naam bin; birathaa saas leejai |3|

Sant Singh KhalsaBut without the Lord's Name, the breath he draws is useless. ||3||
Manmohan SinghWithout the Lord's Name, vain is the breath, he draws.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਵਿਅਰਥ ਹੈ ਸੁਆਸ, ਜਿਹੜਾ ਉਹ ਲੈਂਦਾ ਹੈ।
Fareedkot Teekaਕਿਉਂਕਿ ਰਾਮ ਨਾਮ ਸੇ ਬਿਨਾ ਸਭ ਬਿਅਰਥ ਹੀ ਸਾਸ ਲਈਤੇ ਹੈਂ॥੩॥
Prof. Sahib Singhਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਵਿਅਰਥ ਜੀਵਨ ਜੀਉਂਦਾ ਹੈ ॥੩॥

ਪਦ ਅਰਥ ਬਿਰਥਾ = ਵਿਅਰਥ ॥੩॥

SikhNet (Spanish)pero sin el Nombre del Señor, todas esas prácticas serán vanas. (3)

ਅੰਤਰਿ ਪੰਚ ਅਗਨਿ; ਕਿਉ ਧੀਰਜੁ ਧੀਜੈ ॥

antar panch agan; kiau dheeraj dheejai |

Sant Singh KhalsaThe fire of the five passions burns within him; how can he be calm?
Manmohan SinghWithin him is the fire of five evil passions. How can he have composure?
Manmohan Singh (Punjabi)ਉਸ ਦੇ ਅੰਦਰ ਪੰਜ ਵਿਸ਼ੇ-ਵੇਗਾਂ ਦੀ ਅੱਗ ਹੈ। ਉਸ ਨੂੰ ਸਹਿਨ-ਸ਼ੀਲਤਾ ਕਿਸ ਤਰ੍ਹਾਂ ਆ ਸਕਦੀ ਹੈ?
Fareedkot Teekaਜਬ ਤਕ ਅੰਤਰ ਅਗਨੀ ਸਮ ਜਲਾਵਣੇਹਾਰੇ ਪੰਚ ਕਾਮਾਦਿ ਹੈਂ ਤਬ ਤਕ ਕੈਸੇ ਧੀਰਜ ਕੋ ਧਾਰ ਕਰ ਪਰਮੇਸ੍ਵਰ ਮੇਂ ਇਹ ਮਨ ਪਤੀਆਵੇ॥
Prof. Sahib Singhਜਿਤਨਾ ਚਿਰ ਕਾਮਾਦਿਕ ਪੰਜ ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਤਨਾ ਚਿਰ ਮਨ ਧੀਰਜ ਨਹੀਂ ਧਾਰ ਸਕਦਾ।

ਪਦ ਅਰਥ ਪੰਚ ਅਗਨਿ = ਕਾਮਾਦਿਕ ਪੰਜ ਵਿਕਾਰਾਂ ਦੀ ਤਪਸ਼। ਧੀਜੈ = ਧਾਰੀ ਜਾਏ।

SikhNet (Spanish)Si uno mantiene encendido en su interior el fuego de los cinco deseos,

ਅੰਤਰਿ ਚੋਰੁ; ਕਿਉ ਸਾਦੁ ਲਹੀਜੈ ॥

antar chor; kiau saad laheejai |

Sant Singh KhalsaThe thief is within him; how can he taste the taste?
Manmohan SinghWithin him is the thief. How can he obtain the Lord's relish/
Manmohan Singh (Punjabi)ਉਸ ਦੇ ਅੰਦਰ ਚੋਰ ਹੈ। ਉਹ ਸਾਹਿਬ ਦੇ ਸੁਆਦ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਜਬ ਤਕ ਅੰਤਰ ਅਸੁਧ ਮਨ ਹੀ ਚੋਰ ਬੈਠਾ ਹੈ ਤਬ ਤਕ ਕੈਸੇ ਪਰਮੇਸ੍ਵਰ ਕਾ ਸੁਆਦ ਲੀਆ ਜਾਵੇ॥
Prof. Sahib Singhਜਿਤਨਾ ਚਿਰ ਮੋਹ-ਚੋਰ ਅੰਦਰ ਵੱਸ ਰਿਹਾ ਹੈ ਆਤਮਕ ਆਨੰਦ ਨਹੀਂ ਮਿਲ ਸਕਦਾ।

ਪਦ ਅਰਥ ਸਾਦੁ = ਸੁਆਦ, ਆਨੰਦ, ਸੁਖ।

SikhNet (Spanish)¿cómo puede conservarse en un Estado de Contentamiento?

ਗੁਰਮੁਖਿ ਹੋਇ; ਕਾਇਆ ਗੜੁ ਲੀਜੈ ॥੪॥

guramukh hoe; kaaeaa garr leejai |4|

Sant Singh KhalsaOne who becomes Gurmukh conquers the body-fortress. ||4||
Manmohan SinghGetting resigned to Guru's will one conquers the body fortress.
Manmohan Singh (Punjabi)ਗੁਰੂ ਅਨੁਸਾਰੀ ਹੋ ਕੇ ਇਨਸਾਨ ਦੇਹ ਦੇ ਕਿਲ੍ਹੇ ਨੂੰ ਫਤਿਹ ਕਰ ਲੈਂਦਾ ਹੈ।
Fareedkot Teekaਜੋ ਗੁਰੋਂ ਦੁਆਰੇ ਸਰੀਰ ਰੂਪ ਗੜ ਕੋ ਜੀਤੇ ਤੋ ਪਰਮੇਸਰ ਕਾ ਸੁਆਦ ਲੀਆ ਜਾਵੇ॥
Prof. Sahib Singhਗੁਰੂ ਦੀ ਸਰਨ ਪੈ ਕੇ ਇਸ ਸਰੀਰ-ਕਿਲ੍ਹੇ ਨੂੰ ਜਿੱਤੇ (ਇਸ ਵਿਚ ਆਕੀ ਹੋਇਆ ਮਨ ਵੱਸ ਵਿਚ ਆ ਜਾਇਗਾ ਤੇ ਆਤਮਕ ਆਨੰਦ ਮਿਲੇਗਾ) ॥੪॥

ਪਦ ਅਰਥ ਕਾਇਆ = ਸਰੀਰ। ਗੜੁ = ਗੜ੍ਹ, ਕਿਲ੍ਹਾ। ਲੀਜੈ = ਕਾਬੂ ਕਰਨਾ ਚਾਹੀਦਾ ਹੈ ॥੪॥

SikhNet (Spanish)Si en el interior uno es un ladrón, ¿cómo puede gozar de Dios? Es sólo el ser de Dios el que conquista la fortaleza del cuerpo.(4)

ਅੰਤਰਿ ਮੈਲੁ; ਤੀਰਥ ਭਰਮੀਜੈ ॥

antar mail; teerath bharameejai |

Sant Singh KhalsaWith filth within, he wanders around at places of pilgrimage.
Manmohan SinghWith filth in the mind, man wanders at the places of pilgrimage.
Manmohan Singh (Punjabi)ਹਿਰਦੇ ਅੰਦਰ ਮਲੀਣਤਾ ਹੈ ਅਤੇ ਇਨਸਾਨ ਯਾਤਰਾ ਅਸਥਾਨਾਂ ਤੇ ਭਟਕਦਾ ਫਿਰਦਾ ਹੈ।
Fareedkot Teekaਅੰਤਸਕਰਣ ਮੇਂ ਰਾਗ ਦ੍ਵੈਸ ਰੂਪ ਮੇਲ ਹੈ ਅਰ ਤੀਰਥੋਂ ਮੇਂ ਇਸਨਾਨ ਕਰਤਾ ਫਿਰਤਾ ਹੈ॥
Prof. Sahib Singhਜੇ ਮਨ ਵਿਚ (ਮਾਇਆ ਦੇ ਮੋਹ ਦੀ) ਮੈਲ ਟਿਕੀ ਰਹੇ, ਤੀਰਥਾਂ ਤੇ (ਇਸ਼ਨਾਨ ਲਈ) ਭੌਂਦੇ ਫਿਰੀਏ,

ਪਦ ਅਰਥ ਭਰਮੀਜੈ = ਭਟਕਦੇ ਫਿਰੀਏ।

SikhNet (Spanish)Si el interior está manchado, ¿para qué vagar entonces en los lugares de peregrinaje?

ਮਨੁ ਨਹੀ ਸੂਚਾ; ਕਿਆ ਸੋਚ ਕਰੀਜੈ ॥

man nahee soochaa; kiaa soch kareejai |

Sant Singh KhalsaHis mind is not pure, so what is the use of performing ritual cleansings?
Manmohan SinghWhen the mind is not pure, what is the good of practising outward cleanliness.
Manmohan Singh (Punjabi)ਜਦ ਅੰਤਸ਼ਕਰਨ ਪਵਿੱਤਰ ਨਹੀਂ ਬਾਹਰਲੀ ਸਫਾਈ ਕਰਨ ਦਾ ਕੀ ਲਾਭ ਹੈ।
Fareedkot Teekaਜੋ ਨਾਮ ਕਰ ਕੇ ਮਨੁ ਪਵਿਤ੍ਰ ਨਹੀਂ ਹੂਆ ਹੈ, ਤੋ ਔਰ ਸਰੀਰ ਕੀ ਪਵਿਤ੍ਰਤਾ ਕਿਆ ਕਰਨੀ ਹੈ, ਭਾਵ ਸਰੀਰ ਤੋ ਸਦੀਵ ਹੀ ਅਸੁਧ ਹੈ॥
Prof. Sahib Singhਇਸ ਤਰ੍ਹਾਂ ਮਨ ਸੁੱਚਾ ਨਹੀਂ ਹੋ ਸਕਦਾ (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ।

ਪਦ ਅਰਥ ਸੋਚ = ਇਸ਼ਨਾਨ। ਸੂਚਾ = ਸੁੱਚਾ, ਪਵਿਤ੍ਰ।

SikhNet (Spanish)Si la mente está impura, ¿para qué purificar el cuerpo?

ਕਿਰਤੁ ਪਇਆ; ਦੋਸੁ ਕਾ ਕਉ ਦੀਜੈ ॥੫॥

kirat peaa; dos kaa kau deejai |5|

Sant Singh KhalsaHe carries the karma of his own past actions; who else can he blame? ||5||
Manmohan SinghWhen such are the mortal's past actions, then whom should he blame but himself.
Manmohan Singh (Punjabi)ਜਦ ਪ੍ਰਾਣੀ ਦੇ ਪੂਰਬਲੇ ਕਰਮ ਐਹੋ ਜਿਹੇ ਹਨ, ਤਦ ਉਹ ਸਿਵਾਏ ਆਪਦੇ ਆਪ ਦੇ ਹੋਰ ਕੀਹਦੇ ਉਤੇ ਇਨਜਾਮ ਲਾਵੇ।
Fareedkot Teekaਜੋ ਪੂਰਬਲਾ ਕਰਮ ਹੀ ਐਸੇ ਮਥੇ ਮੇਂ ਪੜਾ ਹੈ, ਤੋ ਦੋਸ ਕਿਸ ਕੋ ਦੇਣਾ ਹੈ, ਭਾਵ ਸ਼ੁਭ ਕਰਮ ਕਰੋ॥੫॥
Prof. Sahib Singh(ਪਰ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਵਾਸਤੇ) ਕਿਸੇ ਨੂੰ ਦੋਸ਼ੀ ਭੀ ਨਹੀਂ ਠਹਿਰਾਇਆ ਜਾ ਸਕਦਾ ॥੫॥

ਪਦ ਅਰਥ ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਇਕੱਠੇ ਹੋ ਜਾਣ ਤੇ। ਕਾ ਕਉ = ਕਿਸ ਨੂੰ? ॥੫॥

SikhNet (Spanish)Si tal es el destino de uno, ¿a quién culpar más que a sí mismo? (5)

ਅੰਨੁ. ਨ ਖਾਹਿ; ਦੇਹੀ ਦੁਖੁ ਦੀਜੈ ॥

an. na khaeh; dehee dukh deejai |

Sant Singh KhalsaHe does not eat food; he tortures his body.
Manmohan SinghSome one takes, not food, and tortures his body.
Manmohan Singh (Punjabi)ਕੋਈ ਪ੍ਰਾਣੀ ਭੋਜਨ ਨਹੀਂ ਖਾਂਦਾ ਅਤੇ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ।
Fareedkot Teekaਅੰਨ ਕੋ ਨਾ ਖਾਇਆ ਔ ਦੇਹੀ ਕੋ ਦੁਖ ਦੇਤਾ ਹੈ॥
Prof. Sahib Singhਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ,

ਪਦ ਅਰਥ ਦੇਹੀ = ਸਰੀਰ (ਨੂੰ)।

SikhNet (Spanish)Si uno no come, uno castiga al cuerpo,

ਬਿਨੁ ਗੁਰ ਗਿਆਨ; ਤ੍ਰਿਪਤਿ. ਨਹੀ ਥੀਜੈ ॥

bin gur giaan; tripat. nahee theejai |

Sant Singh KhalsaWithout the Guru's wisdom, he is not satisfied.
Manmohan SinghWithout the Guru's wisdom he becomes not content.
Manmohan Singh (Punjabi)ਗੁਰਾਂ ਦੀ ਗਿਆਤ ਦੇ ਬਗੈਰ ਉਹ ਸੰਤੁਸ਼ਟ ਨਹੀਂ ਹੁੰਦਾ।
Fareedkot Teekaਗੁਰੋਂ ਕੇ ਗਿਆਨ ਦੀਏ ਬਿਨਾ ਤ੍ਰਿਪਤਿ ਨਹੀਂ ਹੋਤਾ॥
Prof. Sahib Singhਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ।

ਪਦ ਅਰਥ ਥੀਜੈ = ਹੁੰਦੀ।

SikhNet (Spanish)pero sin la Sabiduría del Guru, uno nunca estará contento.

ਮਨਮੁਖਿ ਜਨਮੈ ਜਨਮਿ ਮਰੀਜੈ ॥੬॥

manamukh janamai janam mareejai |6|

Sant Singh KhalsaThe self-willed manmukh is born only to die, and be born again. ||6||
Manmohan SinghSuch a perverse person is born only to die and be born again.
Manmohan Singh (Punjabi)ਐਹੋ ਜਿਹਾ ਮਨਮੁੱਖ ਪੁਰਸ਼ ਕੇਵਲ ਮਰਨ ਲਈ ਹੀ ਜੰਮਦਾ ਹੈ ਅਤੇ ਫੇਰ ਮੁੜ ਕੇ ਜੰਮਦਾ ਹੈ।
Fareedkot Teekaਮਨਮੁਖਤਾ ਮੇਂ ਹੀ ਪ੍ਰਥਮੇ ਜਨਮੇਂ ਹੈਂ ਪੁਨਾ ਜਨਮਤੇ ਮਰਤੇ ਰਹਤੇ ਹੈਂ॥
Prof. Sahib Singhਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ) ॥੬॥
SikhNet (Spanish)El egocéntrico nace sólo para morir y nacer otra vez.(6)

ਸਤਿਗੁਰ ਪੂਛਿ; ਸੰਗਤਿ ਜਨ ਕੀਜੈ ॥

satigur poochh; sangat jan keejai |

Sant Singh KhalsaGo, and ask the True Guru, and associate with the Lord's humble servants.
Manmohan SinghConsult thou the Guru and associate the Lord's slaves.
Manmohan Singh (Punjabi)ਤੂੰ ਸੱਚੇ ਗੁਰਾਂ ਪਾਸੋਂ ਸਿਖਮੱਤ ਲੈ ਅਤੇ ਸੁਆਮੀ ਦੇ ਗੋਲਿਆਂ ਨਾਲ ਮੇਲ ਮਿਲਾਪ ਕਰ।
Fareedkot Teekaਹੇ ਭਾਈ! ਸਤਿਗੁਰੋਂ ਸੇ ਪੂਛ ਕੇ (ਜਨ) ਸੰਤ ਜਨੋਂ ਕੀ ਸੰਗਤ ਕਰੀਏ॥
Prof. Sahib Singhਗੁਰੂ ਦਾ ਉਪਦੇਸ਼ ਲੈ ਕੇ ਸੰਤ ਜਨਾਂ ਦੀ ਸੰਗਤ ਕਰਨੀ ਚਾਹੀਦੀ ਹੈ।

ਪਦ ਅਰਥ ਸੰਗਤਿ ਜਨ = ਸੰਤ ਜਨਾਂ ਦੀ ਸੰਗਤ।

SikhNet (Spanish)Pregúntale al Guru, busca la Saad Sangat, la Sociedad de los Santos

ਮਨੁ ਹਰਿ ਰਾਚੈ; ਨਹੀ ਜਨਮਿ ਮਰੀਜੈ ॥

man har raachai; nahee janam mareejai |

Sant Singh KhalsaYour mind shall merge into the Lord, and you shall not be reincarnated to die again.
Manmohan SinghThus shall thy soul merge in God and shall come and go not.
Manmohan Singh (Punjabi)ਜਿਸ ਤਰ੍ਹਾਂ ਤੇਰੀ ਆਤਮਾਂ ਵਾਹਿਗੁਰੂ ਅੰਦਰ ਲੀਨ ਹੋ ਜਾਊਗੀ ਅਤੇ ਜੰਮੇ ਤੇ ਮਰੇਗੀ ਨਹੀਂ।
Fareedkot Teekaਤਿਸ ਕਰ ਕੇ ਮਨ ਹਰੀ ਮੇਂ ਤਤਪਰ ਹੋਤਾ ਹੈ ਪੁਨਹ ਜਨਮਤਾ ਮਰਤਾ ਨਹੀਂ॥
Prof. Sahib Singh(ਸੰਗਤ ਵਿਚ ਰਿਹਾਂ) ਮਨ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਤੇ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।

ਪਦ ਅਰਥ ਰਾਚੈ = ਰਚ ਜਾਂਦਾ ਹੈ, ਲੀਨ ਹੋ ਜਾਂਦਾ ਹੈ।

SikhNet (Spanish)y aprende que, si la mente se funde en Dios, las reencarnaciones se acaban.

ਰਾਮ ਨਾਮ ਬਿਨੁ; ਕਿਆ ਕਰਮੁ ਕੀਜੈ ॥੭॥

raam naam bin; kiaa karam keejai |7|

Sant Singh KhalsaWithout the Lord's Name, what can anyone do? ||7||
Manmohan SinghSans the Lord's Name, what other deed should one do.
Manmohan Singh (Punjabi)ਸਾਈਂ ਦੇ ਨਾਮ ਦੇ ਬਾਝੋਂ ਬੰਦਾ ਹੋਰ ਕਿਹੜਾ ਕੰਮ ਕਰੇ।
Fareedkot Teekaਤਾਂ ਤੇ ਹੇ ਭਾਈ! ਰਾਮ ਨਾਮ ਜਪਨੇ ਸੇ ਬਿਨਾਂ ਔਰ ਕਿਆ ਕਰਮ ਕਰਨਾ ਹੈ, ਭਾਵ ਸੰਸਾਰ ਕੇ ਤਾਰਨੇ ਕੋ ਏਹੀ ਸ੍ਰੇਸਟ ਕਰਮ ਹੈ॥੭॥
Prof. Sahib Singhਪਰਮਾਤਮਾ ਦਾ ਨਾਮ ਨਾਹ ਸਿਮਰਿਆ, ਤਾਂ ਕਿਸੇ ਹੋਰ ਹਠ-ਕਰਮ ਦਾ ਕੋਈ ਲਾਭ ਨਹੀਂ ਹੁੰਦਾ ॥੭॥
SikhNet (Spanish)No hay mejor acción que cantar el Nombre de Dios. (7)

ਊਂਦਰ ਦੂੰਦਰ; ਪਾਸਿ ਧਰੀਜੈ ॥

aoondar doondar; paas dhareejai |

Sant Singh KhalsaSilence the mouse scurrying around within you.
Manmohan SinghStill thou, from within thee, the clamouring of the mouse of desire.
Manmohan Singh (Punjabi)ਤੂੰ ਆਪਣੇ ਅੰਦਰੋਂ ਖਾਹਿਸ਼ ਦੇ ਚੂਹੇ ਦਾ ਸ਼ੋਰ ਸ਼ਰਾਬਾ ਬੰਦ ਕਰ ਦੇ।
Fareedkot Teekaਊਂਦਰ ਮੂਸਾ ਜੋ ਹੰਕਾਰ ਰੂਪ ਦੁੰਦ ਮਚਾਵਨੇ ਵਾਲਾ ਹੈ, ਤਿਸ ਕੋ ਰਿਦੇ ਤੇ ਨਿਕਾਸ ਕੇ (ਪਾਸਿ) ਅਰਥਾਤ ਬਾਹਰ ਧਰੀਐ; ਵਾ ਉਦਰ ਰਿਦੇ ਸੇ (ਦੂੰਦਰ) ਦੁੰਦ ਰਾਗ ਦ੍ਵੈਖਾਦਿ ਨਿਕਾਸ ਦੇਈਏ॥
Prof. Sahib Singhਚੂਹੇ ਵਾਂਗ ਅੰਦਰੋ ਅੰਦਰ ਸ਼ੋਰ ਮਚਾਣ ਵਾਲੇ ਮਨ ਦੇ ਸੰਕਲਪ ਵਿਕਲਪ ਅੰਦਰੋਂ ਕੱਢ ਦੇਣੇ ਚਾਹੀਦੇ ਹਨ,

ਪਦ ਅਰਥ ਊਂਦਰ = ਚੂਹਾ। ਦੂੰਦਰ = {द्वंद्व} ਰੌਲਾ, ਸ਼ੋਰ। ਪਾਸਿ = ਇਕ ਪਾਸੇ, ਵੱਖਰਾ।

SikhNet (Spanish)Calma en tu interior el clamor de las ratas de los deseos

ਧੁਰ ਕੀ ਸੇਵਾ; ਰਾਮੁ ਰਵੀਜੈ ॥

dhur kee sevaa; raam raveejai |

Sant Singh KhalsaServe the Primal Lord, by chanting the Lord's Name.
Manmohan SinghUtter thou the Lord's Name. This alone is the service of the Primal Being.
Manmohan Singh (Punjabi)ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ। ਕੇਵਲ ਇਹ ਹੀ ਆਤਿ ਪੁਰਖ ਦੀ ਸੇਵਾ ਟਹਿਲ ਹੈ।
Fareedkot Teekaਆਦਿ ਰੂਪ ਪਰਮੇਸ੍ਵਰ ਕੀ ਏਹੀ ਸੇਵਾ ਹੈ, ਜੋ ਤਿਸ ਰਾਮ ਕੇ ਨਾਮ ਕੋ ਉਚਾਰੀਏ॥
Prof. Sahib Singhਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਧੁਰੋਂ ਮਿਲੀ ਸੇਵਾ (ਜੋ ਮਨੁੱਖ ਨੇ ਕਰਨੀ ਹੈ)।

ਪਦ ਅਰਥ ਰਵੀਜੈ = ਸਿਮਰਨਾ ਚਾਹੀਦਾ ਹੈ।

SikhNet (Spanish)y sirve a tu Señor cantando Su Nombre engranado en ti desde la Eternidad.

ਨਾਨਕ. ਨਾਮੁ ਮਿਲੈ; ਕਿਰਪਾ ਪ੍ਰਭ ਕੀਜੈ ॥੮॥੫॥

naanak. naam milai; kirapaa prabh keejai |8|5|

Sant Singh KhalsaO Nanak, God blesses us with His Name, when He grants His Grace. ||8||5||
Manmohan SinghWhen the Lord extends His mercy, O Nanak, then he blesses one with His Name.
Manmohan Singh (Punjabi)ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਹੇ ਨਾਨਕ! ਤਦ ਉਹ ਬੰਦੇ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜੀਵ ਕੋ ਨਾਮ ਜਪਣਾ ਤੌ ਮਿਲਤਾ ਹੈ, ਜੋ ਪ੍ਰਭੂ ਕ੍ਰਿਪਾ ਕਰਤਾ ਹੈ॥੮॥੫॥☬ਪਰਮੇਸਰ ਕੇ ਨਾਮ ਸੇ ਬਿਨਾਂ ਕਰਮੋਂ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ-) ਹੇ ਪ੍ਰਭੂ! ਮੇਹਰ ਕਰ, ਮੈਨੂੰ ਤੇਰੇ ਨਾਮ ਦੀ ਦਾਤ ਮਿਲੇ ॥੮॥੫॥
SikhNet (Spanish)Dice Nanak: cuando Dios tiene Compasión de nosotros, Él nos bendice con Su Nombre. (8-5)

Open this shabad →

Shabad Guru Nanak Dev Ji Raag Raamkalee continues on Ang 906

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਅੰਤਰਿ ਉਤਭੁਜੁ; ਅਵਰੁ. ਨ ਕੋਈ ॥

antar utabhuj; avar. na koee |

Sant Singh KhalsaThe created Universe emanated from within You; there is no other at all.
Manmohan SinghThe entire creation is within Thee, O Lord. There is no other creator,
Manmohan Singh (Punjabi)ਸਮੂਹ ਉਤਪਤੀ ਤੇਰੇ ਅੰਦਰ ਹੀ ਹੈ, ਹੇ ਸੁਆਮੀ! ਹੋਰ ਕੋਈ ਭੀ ਸਿਰਜਣਹਾਰ ਨਹੀਂ।
Fareedkot Teekaਉਤਭੁਜ ਆਦਿ ਜੋ ਚਾਰਿ ਖਾਣੀਓਂ ਕੇ ਜੀਵ ਹੈਂ ਇਨ ਕੇ ਅੰਤਰ ਹੋਰ ਕੋਈ ਨਹੀਂ ਹੈ, ਭਾਵ ਪ੍ਰਭੂ ਸਰਬ ਮੇਂ ਬਿਆਪਕ ਹੈ॥
Prof. Sahib Singh(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ।

ਪਦ ਅਰਥ ਅੰਤਰਿ = ਪਰਮਾਤਮਾ ਦੇ ਹੀ ਅੰਦਰ। ਉਤਭੁਜ = (ਸ੍ਰਿਸ਼ਟੀ ਦੀ) ਉਤਪੱਤੀ।

SikhNet (Spanish)No hay ninguna otra fuente de creación; todo está contenido en Dios y todo lo que es,

ਜੋ ਕਹੀਐ; ਸੋ ਪ੍ਰਭ ਤੇ ਹੋਈ ॥

jo kaheeai; so prabh te hoee |

Sant Singh KhalsaWhatever is said to be, is from You, O God.
Manmohan SinghWhatever is said to be, that is from Thee, O Lord.
Manmohan Singh (Punjabi)ਜਿਹੜਾ ਕੁਝ ਭੀ ਹੋਂਦ ਵਿੱਚ ਆਇਆ ਆਖਿਆ ਜਾਂਦਾ ਹੈ, ਉਹ ਤੇਰੇ ਤੋਂ ਹੀ ਹੈ, ਹੇ ਸੁਆਮੀ!
Fareedkot Teekaਜੋ ਕਹਿਨੇ ਔ ਸੁਨਨੇ ਮੇਂ ਆਤਾ ਹੈ, ਸੋ ਸਭ ਪਰਮੇਸਰ ਤੇ ਹੋਤਾ ਹੈ॥
Prof. Sahib Singhਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ।

ਪਦ ਅਰਥ ਜੋ ਕਹੀਐ = ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ। ਤੇ = ਤੋਂ।

SikhNet (Spanish)viene de Él. Él, tu Señor Verdadero,

ਜੁਗਹ ਜੁਗੰਤਰਿ; ਸਾਹਿਬੁ ਸਚੁ ਸੋਈ ॥

jugah jugantar; saahib sach soee |

Sant Singh KhalsaHe is the True Lord and Master, throughout the ages.
Manmohan SinghHe, the True Lord pervades all the ages through.
Manmohan Singh (Punjabi)ਉਹ ਸੱਚਾ ਸਾਹਿਬ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੈ।
Fareedkot Teekaਜੁਗੋਂ ਜੁਗੋਂ ਕੇ ਅੰਤਰ ਸੋਈ ਸਚਾ ਸਾਹਿਬ ਬਿਆਪਕ ਹੋ ਰਹਾ ਹੈ॥
Prof. Sahib Singhਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ।

ਪਦ ਅਰਥ ਜੁਗਹ ਜੁਗੰਤਰਿ = ਜੁਗਾਂ ਜੁਗਾਂ ਦੇ ਅੰਦਰ। ਸਚੁ = ਸਦਾ-ਥਿਰ।

SikhNet (Spanish)ha sido siempre a través de las épocas

ਉਤਪਤਿ ਪਰਲਉ; ਅਵਰੁ. ਨ ਕੋਈ ॥੧॥

autapat parlau; avar. na koee |1|

Sant Singh KhalsaCreation and destruction do not come from anyone else. ||1||
Manmohan SinghWithout God, there is no other to bring about creation and destruction.
Manmohan Singh (Punjabi)ਵਾਹਿਗੁਰੂ ਦੇ ਬਗੈਰ ਹੋਰ ਕੋਈ ਪੈਦਾਇਸ਼ ਤੇ ਖਾਤਮਾ ਕਰਨ ਵਾਲਾ ਨਹੀਂ ਹੈ।
Fareedkot Teekaਉਤਪਤੀ ਔ ਪਾਲਨਾ ਤਥਾ ਪ੍ਰਲੋਕ ਕਾ ਕਰਤਾ ਅਵਰ ਕੋਈ ਨਹੀਂ ਹੈ॥੧॥
Prof. Sahib Singhਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ॥੧॥

ਪਦ ਅਰਥ ਪਰਲਉ = ਨਾਸ ॥੧॥

SikhNet (Spanish)y nadie más que tu Dios crea y destruye. (1)

ਐਸਾ ਮੇਰਾ ਠਾਕੁਰੁ; ਗਹਿਰ ਗੰਭੀਰੁ ॥

aisaa meraa tthaakur; gahir ganbheer |

Sant Singh KhalsaSuch is my Lord and Master, profound and unfathomable.
Manmohan SinghSuch is my profound and unfathomable Lord.
Manmohan Singh (Punjabi)ਐਹੋ ਜਿਹਾ ਹੈ ਮੇਰਾ ਡੂੰਘਾ ਅਤੇ ਅਥਾਹ ਸੁਆਮੀ।
Fareedkot Teekaਐਸਾ ਮੇਰਾ ਸ੍ਵਾਮੀ ਡੂੰਘਾ ਔਰ ਨਿਰਹਲ ਹੈ॥
Prof. Sahib Singhਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ।

ਪਦ ਅਰਥ ਗਹਿਰ = ਡੂੰਘਾ, ਜਿਸ ਦਾ ਭੇਦ ਨ ਪਾਇਆ ਜਾ ਸਕੇ। ਗੰਭੀਰੁ = ਵੱਡੇ ਜਿਗਰੇ ਵਾਲਾ।

SikhNet (Spanish)Tal es mi Maestro, Profundo e Insondable,

ਜਿਨਿ ਜਪਿਆ. ਤਿਨ ਹੀ ਸੁਖੁ ਪਾਇਆ; ਹਰਿ ਕੈ ਨਾਮਿ, ਨ ਲਗੈ ਜਮ ਤੀਰੁ ॥੧॥ ਰਹਾਉ ॥

jin japiaa. tin hee sukh paaeaa; har kai naam, na lagai jam teer |1| rahaau |

Sant Singh KhalsaWhoever meditates on Him, finds peace. The arrow of the Messenger of Death does not strike one who has the Name of the Lord. ||1||Pause||
Manmohan SinghWhosoever meditates on Him, obtains peace. The arrow of the Death's courier does not strike him, who utters the Lord's Name. Pause.
Manmohan Singh (Punjabi)ਜੋ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਅਨੰਦ ਪਾ ਲੈਂਦਾ ਹੈ। ਮੌਤ ਦੇ ਦੂਤ ਦਾ ਬਾਣ ਉਸ ਨੂੰ ਨਹੀਂ ਲੱਗਦਾ, ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਓ।
Fareedkot Teekaਜਿਸ ਨੇ ਜਪਿਆ ਹੈ, ਤਿਸੀ ਨੇ ਸੁਖ ਕੋ ਪਾਇਆ ਹੈ ਔਰ ਹਰਿ ਕੇ ਨਾਮ ਜਪਨੇ ਸੇ ਜਮ ਕਾ ਮੌਤ ਰੂਪ ਤੀਰ ਨਹੀਂ ਲਾਗਤਾ ਹੈ; ਵਾ ਜਮੁ (ਤੀਰੁ) ਪਾਸ ਨਹੀਂ ਆਵਤਾ॥੧॥ ਰਹਾਉ ॥
Prof. Sahib Singhਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਭੀ ਮਨੁੱਖ) ਨੇ। ਨਾਮਿ = ਨਾਮ ਦੀ ਰਾਹੀਂ। ਜਮ ਤੀਰੁ = ਜਮ ਦਾ ਤੀਰ ॥੧॥ ਰਹਾਉ ॥

SikhNet (Spanish)quien sea que Lo contempla, obtiene el Éxtasis y a través del Nombre del Señor, la muerte no lo puede destruir.(1-Pausa)

ਨਾਮੁ ਰਤਨੁ ਹੀਰਾ ਨਿਰਮੋਲੁ ॥

naam ratan heeraa niramol |

Sant Singh KhalsaThe Naam, the Name of the Lord, is a priceless jewel, a diamond.
Manmohan SinghThe Lord's Name is an invaluable pearl and jewel.
Manmohan Singh (Punjabi)ਸਾਈਂ ਦਾ ਨਾਮ ਅਣਮੁੱਲਾ ਮੋਤੀ ਜਵੇਹਰ ਹੈ।
Fareedkot Teekaਭਗਵੰਤ ਕਾ ਨਾਮ ਰਤਨੋਂ ਔ ਹੀਰਿਓਂ ਸੇ ਭੀ ਅਮੋਲਕ ਹੈ॥
Prof. Sahib Singhਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ)।

ਪਦ ਅਰਥ ਨਿਰਮੋਲੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।

SikhNet (Spanish)El Nombre del Señor es la Joya Invaluable;

ਸਾਚਾ ਸਾਹਿਬੁ; ਅਮਰੁ ਅਤੋਲੁ ॥

saachaa saahib; amar atol |

Sant Singh KhalsaThe True Lord Master is immortal and immeasurable.
Manmohan SinghImperishable and Immeasurable is the True Lord.
Manmohan Singh (Punjabi)ਅਬਿਨਾਸੀ ਅਤੇ ਅਮਾਪ ਹੈ ਸੱਚਾ ਸੁਆਮੀ।
Fareedkot Teekaਕਿਉਂਕਿ ਵਹੁ ਸਾਚਾ ਸਾਹਿਬ ਜੋ ਅਮਰ ਹੈ, ਇਸੀ ਤੇ ਉਸ ਕਾ ਨਾਮ ਭੀ (ਅਤੋਲੁ) ਬੇਅੰਤ ਹੈ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ।

ਪਦ ਅਰਥ ਅਮਰੁ = ਅਟੱਲ।

SikhNet (Spanish)sí, Verdad, Verdad es nuestro Señor, Eterno y Sin Igual.

ਜਿਹਵਾ ਸੂਚੀ; ਸਾਚਾ ਬੋਲੁ ॥

jihavaa soochee; saachaa bol |

Sant Singh KhalsaThat tongue which chants the True Name is pure.
Manmohan SinghImmaculate is the tongue which utters the True Name.
Manmohan Singh (Punjabi)ਪਵਿੱਤਰ ਹੈ ਉਹ ਜੀਭ ਜੋ ਸੱਚੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਸਾਚਾ ਨਾਮ ਕਾ ਬੋਲੁ ਬੋਲਨੇ ਸੇ ਜਿਹਵਾ ਸੂਚੀ ਹੋ ਜਾਤੀ ਹੈ॥
Prof. Sahib Singhਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ।

ਪਦ ਅਰਥ ਜਿਹਵਾ = ਜੀਭ।

SikhNet (Spanish)Aquél que recita el Nombre Verdadero, purifica su boca;

ਘਰਿ ਦਰਿ ਸਾਚਾ; ਨਾਹੀ ਰੋਲੁ ॥੨॥

ghar dar saachaa; naahee rol |2|

Sant Singh KhalsaThe True Lord is in the home of the self; there is no doubt about it. ||2||
Manmohan SinghIn one's own home is the 'True Lord. There is no doubt about it,
Manmohan Singh (Punjabi)ਬੰਦੇ ਦੇ ਆਪਣੇ ਗ੍ਰਹਿ (ਹਿਰਦੇ) ਅਤਰ ਹੀ ਸੱਚਾ ਸੁਆਮੀ ਹੈ, ਇਸ ਵਿੱਚ ਕੋਈ ਸੰਦੇਹ ਨਹੀਂ।
Fareedkot Teekaਅੰਤਸਕਰਣ ਕੇ ਅੰਦਰ ਹੀ ਵਹੁ ਸਾਚਾ ਸਾਹਿਬ ਵਾਹਿਗੁਰੂ ਹੈ, ਇਸ ਮੇਂ ਕੁਛ (ਰੋਲੁ) ਝੂਠੁ ਨਹੀਂ ਹੈ॥੨॥
Prof. Sahib Singhਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ॥੨॥

ਪਦ ਅਰਥ ਘਰਿ ਦਰਿ = ਹਿਰਦੇ ਵਿਚ। ਰੋਲੁ = ਭੁਲੇਖਾ ॥੨॥

SikhNet (Spanish)llega hasta la Puerta Verdadera y la contienda se acaba para él. (2)

ਇਕਿ ਬਨ ਮਹਿ ਬੈਸਹਿ; ਡੂਗਰਿ ਅਸਥਾਨੁ ॥

eik ban meh baiseh; ddoogar asathaan |

Sant Singh KhalsaSome sit in the forests, and some make their home in the mountains.
Manmohan SinghSome sit in the woods and some make their habitation in mountains.
Manmohan Singh (Punjabi)ਕਈ ਜੰਗਲਾਂ ਵਿੱਚ ਬੈਠਦੇ ਹਨ, ਕਈ ਪਹਾੜਾਂ ਅੰਦਰ ਆਪਣਾ ਟਿਕਾਣਾਂ ਬਣਾਉਂਦੇ ਹਨ।
Fareedkot Teekaਏਕ ਬਨ ਮੇਂ ਬੈਸਤੇ ਹੈਂ ਔ ਏਕ ਘਰ ਕੋ ਤਿਆਗ ਕੈ ਪਰਬਤੋਂ ਕੇ ਅਸਥਾਨੋਂ ਅਰਥਾਤ ਕੰਦਰਾ ਮੇਂ ਜਾਇ ਬੈਠਤੇ ਹੈਂ॥
Prof. Sahib Singhਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ,

ਪਦ ਅਰਥ ਇਕਿ = ਕਈ ਬੰਦੇ। ਡੂਗਰਿ = ਪਹਾੜ ਵਿਚ। ਅਸਥਾਨੁ = ਗੁਫ਼ਾ ਆਦਿਕ ਥਾਂ (ਬਣਾ ਕੇ)।

SikhNet (Spanish)Algunos habitan en los bosques, otros en las montañas;

ਨਾਮੁ ਬਿਸਾਰਿ; ਪਚਹਿ ਅਭਿਮਾਨੁ ॥

naam bisaar; pacheh abhimaan |

Sant Singh KhalsaForgetting the Naam, they rot away in egotistical pride.
Manmohan SinghForgetting the Name, they putrefy in pride,
Manmohan Singh (Punjabi)ਨਾਮ ਨੂੰ ਭੁਲਾ ਮੈਂ ਉਹ ਹੰਕਾਰ ਅੰਦਰ ਗਲ ਸੜ ਜਾਂਦੇ ਹਨ।
Fareedkot Teekaਪਰੰਤੂ ਜੋ ਨਾਮ ਕੋ ਬਿਸਾਰ ਕੇ ਏਹ ਸਾਧਨ ਕਰਤੇ ਹੈਂ, ਸੋ ਤੋ ਅਭਮਾਨ ਮੇਂ ਹੀ ਜਲਤੇ ਹੈਂ॥
Prof. Sahib Singh(ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ।

ਪਦ ਅਰਥ ਪਚਹਿ = ਖ਼ੁਆਰ ਹੁੰਦੇ ਹਨ।

SikhNet (Spanish)ellos abandonan en verdad el Nombre del Señor y se vuelven presa de su ego.

ਨਾਮ ਬਿਨਾ; ਕਿਆ ਗਿਆਨ ਧਿਆਨੁ ॥

naam binaa; kiaa giaan dhiaan |

Sant Singh KhalsaWithout the Naam, what is the use of spiritual wisdom and meditation?
Manmohan SinghOf what avail are wisdom and concentration without tae Lord's Name?
Manmohan Singh (Punjabi)ਪ੍ਰਭੂ ਦੇ ਬਾਝੋਂ ਅਕਲਮੰਦੀ ਅਤੇ ਇਕਾਗਰਤਾ ਕਿਹੜੇ ਕੰਮ ਹਨ?
Fareedkot Teekaਜੋ ਨਾਮ ਤੋ ਬਿਨਾਂ ਕੋਈ ਗਿਆਨ ਕਰੇ ਯਾ ਧਿਆਨ ਲਾਇ ਬੈਠੇ ਤੋ ਤਿਸ ਕੋ ਕ੍ਯਾ ਪ੍ਰਾਪਤਿ ਹੋਨਾ ਹੈ ਅਰਥਾਤ ਕੁਛ ਨਹੀਂ ਹੋਨਾ॥
Prof. Sahib Singhਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ।

ਪਦ ਅਰਥ ਕਿਆ = ਵਿਅਰਥ।

SikhNet (Spanish)¿De qué sirve la concentración y tanta sabiduría sin el Nombre del Señor?

ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥

guramukh paaveh darageh maan |3|

Sant Singh KhalsaThe Gurmukhs are honored in the Court of the Lord. ||3||
Manmohan SinghThe Guru-wards obtain honour in the Lord's court.
Manmohan Singh (Punjabi)ਗੁਰੂ ਅਨੁਸਾਰੀ ਸਾਹਿਬ ਦੇ ਦਰਬਾਰ ਵਿੱਚ ਇਜ਼ਤ ਪਾਉਂਦੇ ਹਨ।
Fareedkot Teekaਜੋ ਗੁਰਮੁਖ ਹੈਂ ਅਰਥਾਤ ਜੋ ਨਾਮ ਜਪਤੇ ਹੈਂ, ਸੋ ਦਰਗਹਿ ਮੇਂ ਮਾਨੁ ਪਾਵਤੇ ਹੈਂ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੩॥
SikhNet (Spanish)Sí, aquéllos que voltean hacia Dios, obtienen la Gloria en la Corte de Dios. (3)

ਹਠੁ ਅਹੰਕਾਰੁ ਕਰੈ; ਨਹੀ ਪਾਵੈ ॥

hatth ahankaar karai; nahee paavai |

Sant Singh KhalsaActing stubbornly in egotism, one does not find the Lord.
Manmohan SinghPractising obstinacy and self-conceit, the Lord is obtained not.
Manmohan Singh (Punjabi)ਜ਼ਿਦ ਅਤੇ ਸਵੈ-ਹੰਗਤਾ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Fareedkot Teekaਹਠ ਔ ਅਹੰਕਾਰ ਕਰਨੇ ਸੇ ਜੀਉ ਪਰਮੇਸ੍ਵਰ ਕੋ ਨਹੀਂ ਪਾਵਤਾ ਹੈ॥
Prof. Sahib Singh(ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ।

ਪਦ ਅਰਥ ਹਠੁ = (ਮਨ ਦੀ ਇਕਾਗ੍ਰਤਾ ਵਾਸਤੇ ਸਰੀਰ ਉਤੇ) ਧੱਕਾ-ਜ਼ੋਰ।

SikhNet (Spanish)Cuando uno actúa testarudamente en su egoísmo no encuentra al Señor,

ਪਾਠ ਪੜੈ; ਲੇ ਲੋਕ ਸੁਣਾਵੈ ॥

paatth parrai; le lok sunaavai |

Sant Singh KhalsaStudying the scriptures, reading them to other people,
Manmohan SinghStudying religious texts and reading them to people,
Manmohan Singh (Punjabi)ਧਾਰਮਕ ਗ੍ਰੰਥ ਵਾਚਣ ਅਤੇ ਲੋਕਾਂ ਨੂੰ ਸੁਣਾਉਣ,
Fareedkot Teekaਗੀਤਾ ਆਦਿਕੋਂ ਕੇ ਪਾਠ ਪੜਕੇ ਲੋਗੋਂ ਕੋ ਸੁਨਾਇ ਵਡਿਆਈ ਕੋ (ਲੇ) ਲੇਤਾ ਹੈ॥
Prof. Sahib Singhਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ,

ਪਦ ਅਰਥ ਲੇ = ਲੈ ਕੇ।

SikhNet (Spanish)aunque estudie las escrituras, leyéndoselas a otros,

Open this shabad (35 lines, Angs 905-906) →

Ang 905 of 1430