ੴ

ਸਿੱਖਬਾਣੀ · SikhBani

ਕਰਿ ਕਿਰਪਾ ਸੁਖ ਅਨਦ ਕਰੇਇ ॥

kar kirapaa sukh anad karee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 866 · 19 lines
Translations

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਕਰਿ ਕਿਰਪਾ; ਸੁਖ ਅਨਦ ਕਰੇਇ ॥

kar kirapaa; sukh anad karee |

Sant Singh KhalsaIn His Mercy, He has blessed me with peace and bliss.
Manmohan SinghGod, in His mercy has blessed me with peace and pleasure.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਵਾਹਿਗੁਰੂ ਨੇ ਮੈਨੂੰ ਆਰਾਮ ਅਤੇ ਖੁਸ਼ੀ ਬਖਸ਼ੇ ਹਨ।
Fareedkot Teekaਤੈਨੇ ਹੀ ਕ੍ਰਿਪਾ ਕਰ ਕੇ ਸੁਖ ਅਨੰਦ ਮੇਂ ਪ੍ਰਾਪਤ ਕੀਤੇ ਹੈਂ॥
Prof. Sahib Singhਹੇ ਭਾਈ! (ਗੋਬਿੰਦ ਪ੍ਰਭੂ) ਮੇਹਰ ਕਰ ਕੇ (ਉਸ ਦੀ ਸਰਣ ਪੈਣ ਵਾਲਿਆਂ ਦੇ ਹਿਰਦੇ ਵਿਚ) ਆਤਮਿਕ ਸੁਖ ਅਤੇ ਆਨੰਦ ਪੈਦਾ ਕਰਦਾ ਹੈ।

ਪਦ ਅਰਥ ਕਰਿ = ਕਰ ਕੇ। ਕਰੇਇ = ਕਰਦਾ ਹੈ।

SikhNet (Spanish)El Señor, en Su Misericordia, bendice a todos con Éxtasis;

ਬਾਲਕ ਰਾਖਿ ਲੀਏ ਗੁਰਦੇਵਿ ॥

baalak raakh lee guradev |

Sant Singh KhalsaThe Divine Guru has saved His child.
Manmohan SinghThe Guru-God has saved His child.
Manmohan Singh (Punjabi)ਗੁਰੂ-ਪਰਮੇਸ਼ਰ ਨੇ ਆਪਣੇ ਬੱਚੇ ਦੀ ਰੱਖਿਆ ਕੀਤੀ ਹੈ।
Fareedkot Teekaਹੇ (ਦੇਵਿ) ਪਰਕਾਸ ਰੂਪ! ਤੈਨੇ ਅਪਨੇ ਬਾਲਕ ਜਾਨ ਕੇ ਰਾਖ ਲੀਏ ਹੈਂ॥
Prof. Sahib Singhਉਸ ਸਭ ਤੋਂ ਵੱਡੇ ਪ੍ਰਭੂ ਨੇ (ਸਦਾ ਹੀ ਸਰਣ-ਪਏ ਆਪਣੇ) ਬੱਚਿਆਂ ਦੀ ਰੱਖਿਆ ਕੀਤੀ ਹੈ।

ਪਦ ਅਰਥ ਬਾਲਕ = (ਆਪਣੇ) ਬੱਚਿਆਂ ਨੂੰ। ਗੁਰਦੇਵਿ = ਗੁਰਦੇਵ ਨੇ, ਸਭ ਤੋਂ ਵੱਡੇ ਪ੍ਰਭੂ ਨੇ।

SikhNet (Spanish)nuestro Dios Grandioso salva a todos Sus niños.

ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥

prabh kirapaal deaal guobind |

Sant Singh KhalsaGod is kind and compassionate; He is the Lord of the Universe.
Manmohan SinghGod, the Lord of the world is Kind and Compassionate.
Manmohan Singh (Punjabi)ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਮਾਇਆਵਾਨ ਅਤੇ ਮਿਹਰਬਾਨ ਹੈ।
Fareedkot Teekaਹੇ ਦਇਆਲ ਸਮਰਥ ਬੇਦੋਂ ਕੋ ਗਯਾਤਾ ਪੁਨਹ ਕਿਰਪਾ ਕੇ ਘਰ! ॥
Prof. Sahib Singhਹੇ ਭਾਈ! ਗੋਬਿੰਦ ਪ੍ਰਭੂ ਕਿਰਪਾ ਦਾ ਘਰ ਹੈ, ਦਇਆ ਦਾ ਸੋਮਾ ਹੈ,

ਪਦ ਅਰਥ ਕਿਰਪਾਲ = ਕਿਰਪਾ ਦਾ ਘਰ। ਗਬਿੰਦ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ}।

SikhNet (Spanish)Nuestro Maestro es Bondadoso, Compasivo;

ਜੀਅ ਜੰਤ ਸਗਲੇ ਬਖਸਿੰਦ ॥੧॥

jeea jant sagale bakhasind |1|

Sant Singh KhalsaHe forgives all beings and creatures. ||1||
Manmohan Singhhe forgives all the mortals and other creatures.
Manmohan Singh (Punjabi)ਉਹ ਸਾਰਿਆਂ ਪ੍ਰਾਣੀਆਂ ਅਤੇ ਹੋਰ ਜੀਵਾਂ ਨੂੰ ਮਾਫ ਕਰ ਦਿੰਦਾ ਹੈ।
Fareedkot Teekaਹੇ ਸੂਖਮ ਅਸਥੂਲ ਜੀਵੋਂ ਕੇ ਬਖਸਨੇਹਾਰਾ! ॥੧॥
Prof. Sahib Singhਸਾਰੇ ਹੀ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲਾ ਹੈ ॥੧॥

ਪਦ ਅਰਥ ਸਗਲੈ = ਸਾਰੇ। ਬਖਸਿੰਦ = ਬਖ਼ਸ਼ਣ ਵਾਲਾ ॥੧॥

SikhNet (Spanish)es el Soporte de la Tierra; Él perdona a todas Sus criaturas. (1)

ਤੇਰੀ ਸਰਣਿ; ਪ੍ਰਭ ਦੀਨ ਦਇਆਲ ॥

teree saran; prabh deen deaal |

Sant Singh KhalsaI seek Your Sanctuary, O God, O Merciful to the meek.
Manmohan SinghO my Lord, merciful to the meek, I have sought Thy refuge.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਪ੍ਰਭੂ ਦੀਨ ਦਇਆਲ! ਹਮ ਤੇਰੀ ਸਰਨ ਹੈਂ, ਭਾਵ ਤੇਰੇ ਆਸਰੇ ਹੈਂ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਅਸੀਂ ਜੀਵ) ਤੇਰੇ ਹੀ ਆਸਰੇ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Señor Benévolo con el humilde, busco Tu Refugio,

ਪਾਰਬ੍ਰਹਮ; ਜਪਿ ਸਦਾ ਨਿਹਾਲ ॥੧॥ ਰਹਾਉ ॥

paarabraham; jap sadaa nihaal |1| rahaau |

Sant Singh KhalsaMeditating on the Supreme Lord God, I am forever in ecstasy. ||1||Pause||
Manmohan SinghMeditating on Thee, O my Supreme Lord, ever blissful am I. Pause.
Manmohan Singh (Punjabi)ਤੇਰਾ ਸਿਮਰਨ ਕਰਨ ਦੁਆਰਾ, ਹੇ ਮੇਰੇ ਸ਼ਰੋਮਣੀ ਸਾਹਿਬ! ਮੈਂ ਸਦੀਵੀ ਹੀ ਅਨੰਦ ਪ੍ਰਸੰਨ ਹਾਂ। ਠਹਿਰਾਉ।
Fareedkot Teekaਹੇ ਪਾਰਬ੍ਰਹਮ! ਤੇਰੇ ਕੋ ਜਪ ਕੇ ਹਮ ਸਦਾ ਸੁਖੀ ਹੂਏ ਹੈਂ॥੧॥ ਰਹਾਉ ॥
Prof. Sahib Singhਹੇ ਪਾਰਬ੍ਰਹਮ! (ਤੇਰਾ ਨਾਮ) ਜਪ ਕੇ ਸਦਾ ਖਿੜੇ ਰਹਿ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਜਪਿ = ਜਪ ਕੇ। ਨਿਹਾਲ = ਪ੍ਰਸੰਨ ॥੧॥ ਰਹਾਉ ॥

SikhNet (Spanish)pues meditando en Ti, oh mi Supremo Señor, vivo siempre bendecido. (1-Pausa)

ਪ੍ਰਭ ਦਇਆਲ; ਦੂਸਰ ਕੋਈ ਨਾਹੀ ॥

prabh deaal; doosar koee naahee |

Sant Singh KhalsaThere is no other like the Merciful Lord God.
Manmohan SinghNone else is like the Merciful Master.
Manmohan Singh (Punjabi)ਮਿਹਰਬਾਨ ਮਾਲਕ ਵਰਗਾ ਹੋਰ ਕੋਈ ਨਹੀਂ।
Fareedkot Teekaਹੇ ਪ੍ਰਭੂ! ਐਸਾ ਦ੍ਯਾਲ ਕੋਈ ਦੂਸਰਾ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੇਰੇ ਵਰਗਾ ਦਇਆ ਦਾ ਸੋਮਾ (ਜਗਤ ਵਿਚ) ਹੋਰ ਕੋਈ ਦੂਜਾ ਨਹੀਂ ਹੈ।
SikhNet (Spanish)Nadie es tan Compasivo como mi Señor;

ਘਟ ਘਟ ਅੰਤਰਿ; ਸਰਬ ਸਮਾਹੀ ॥

ghatt ghatt antar; sarab samaahee |

Sant Singh KhalsaHe is contained deep within each and every heart.
Manmohan SinghHe is contained in all the hearts and all the things.
Manmohan Singh (Punjabi)ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਵਸਤੂਆਂ ਅੰਦਰ ਰਮਿਆ ਹੋਇਆ ਹੈ।
Fareedkot Teekaਪੁਨਹ ਸੋ ਤੂੰ ਸਭ ਕੇ ਘਟ ਘਟ ਮੇਂ ਸਮਾਇਆ ਹੈਂ॥
Prof. Sahib Singhਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।

ਪਦ ਅਰਥ ਅੰਤਰਿ = ਅੰਦਰ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ ਸਮਾਹੀ = ਤੂੰ ਸਾਰਿਆਂ ਵਿਚ ਸਮਾਇਆ ਹੋਇਆ ਹੈਂ।

SikhNet (Spanish)Él compenetra y llena todos los corazones.

ਅਪਨੇ ਦਾਸ ਕਾ. ਹਲਤੁ ਪਲਤੁ ਸਵਾਰੈ ॥

apane daas kaa. halat palat savaarai |

Sant Singh KhalsaHe embellishes His slave, here and hereafter.
Manmohan SinghHe embellishes His slave both here and hereafter.
Manmohan Singh (Punjabi)ਉਹ ਆਪਣੇ ਗੋਲੇ ਦੇ ਇਸ ਲੋਕ ਅਤੇ ਪ੍ਰਲੋਕ ਦੋਨਾਂ ਨੂੰ ਸੁਭਾੀੲਮਾਨ ਕਰ ਦਿੰਦਾ ਹੈ।
Fareedkot Teekaਪੁਨਹ ਅਪਨੇ ਦਾਸ ਕਾ ਲੋਕ ਪ੍ਰਲੋਕ ਸਵਾਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪਣੇ ਸੇਵਕ ਦਾ ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦੇਂਦਾ ਹੈ।

ਪਦ ਅਰਥ ਹਲਤੁ = {अत्र} ਇਹ ਲੋਕ। ਪਲਤੁ = {परत्र} ਪਰਲੋਕ। ਸਵਾਰੈ = ਸੰਵਾਰ ਦੇਂਦਾ ਹੈ।

SikhNet (Spanish)Él redime a Sus sirvientes aquí y aquí después;

ਪਤਿਤ. ਪਾਵਨ; ਪ੍ਰਭ ਬਿਰਦੁ ਤੁਮੑਾਰੈ ॥੨॥

patit. paavan; prabh birad tumaarai |2|

Sant Singh KhalsaIt is Your nature, God, to purify sinners. ||2||
Manmohan SinghTo purify the sinners is Thy daily routine, O Lord.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿਤ ਕਰਮ ਹੈ, ਹੇ ਸੁਆਮੀ!
Fareedkot Teekaਹੇ ਪਾਪੀਓਂ ਕੇ ਪਵਿਤ ਕਰਤਾ! ਇਹ (ਬਿਰਦੁ) ਥਾਂਨ ਵਾ ਸੁਭਾਵ ਬਖਸਨੇ ਕਾ ਤੁਮਾਰੇ ਮੇਂ ਹੀ ਹੈ॥੨॥
Prof. Sahib Singhਹੇ ਪ੍ਰਭੂ! ਤੇਰੇ ਘਰ ਵਿਚ ਮੁੱਢ-ਕਦੀਮਾਂ ਦਾ ਹੀ ਇਹ ਸੁਭਾਉ ਹੈ ਕਿ ਤੂੰ ਵਿਕਾਰੀਆਂ ਨੂੰ ਭੀ ਸੁੱਚੇ ਜੀਵਨ ਵਾਲਾ ਬਣਾ ਦੇਂਦਾ ਹੈਂ ॥੨॥

ਪਦ ਅਰਥ ਪਤਿਤ ਪਾਵਨ = ਵਿਕਾਰੀਆਂ ਨੂੰ ਸੁੱਚੇ ਜੀਵਨ ਵਾਲਾ ਬਣਾਣਾ। ਪ੍ਰਭ = ਹੇ ਪ੍ਰਭੂ! ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੈ = ਤੇਰੇ ਘਰ ਵਿਚ ॥੨॥

SikhNet (Spanish)Su Naturaleza es purificar a los malhechores. (2)

ਅਉਖਧ ਕੋਟਿ; ਸਿਮਰਿ ਗੋਬਿੰਦ ॥

aaukhadh kott; simar gobind |

Sant Singh KhalsaMeditation on the Lord of the Universe is the medicine to cure millions of illnesses.
Manmohan SinghMeditation of the Lord is the cure-all of the myriads of maladies.
Manmohan Singh (Punjabi)ਪ੍ਰਭੂ ਦੀ ਭਜਨ-ਬੰਦਗੀ ਕ੍ਰੋੜਾਂ ਹੀ ਰੋਗਾਂ ਦੀ ਦਵਾਈ ਹੈ।
Fareedkot Teekaਹੇ ਗੋਬਿੰਦ! ਜੋ ਤੇਰਾ ਸਿਮਰਨ ਹੈ ਏਹ ਕੋਟ ਪਰਕਾਰ ਕੇ ਔਖਧ ਕੀਏ ਹੈਂ॥
Prof. Sahib Singhਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ।

ਪਦ ਅਰਥ ਅਉਖਧ = ਦਵਾਈਆਂ। ਕੋਟਿ = ਕ੍ਰੋੜਾਂ।

SikhNet (Spanish)La Meditación en el Señor es la cura de todos nuestros males

ਤੰਤੁ ਮੰਤੁ; ਭਜੀਐ ਭਗਵੰਤ ॥

tant mant; bhajeeai bhagavant |

Sant Singh KhalsaMy Tantra and Mantra is to meditate, to vibrate upon the Lord God.
Manmohan SinghMy charm and spell is the remembrance of the Illustrious Lord.
Manmohan Singh (Punjabi)ਮੇਰਾ ਜਾਦੂ-ਟੂਣਾ ਕੀਰਤੀਮਾਨ ਸੁਆਮੀ ਦਾ ਸਿਮਰਨ ਹੈ।
Fareedkot Teekaਤੰਤ੍ਰ ਮੰਤ੍ਰ ਭੀ ਇਹੀ ਹੈਂ, ਜੋ ਹੇ ਭਗਵੰਤ! ਤੇਰੇ ਕੋ ਭਜਨਾ ਹੈ। ਜੋ ਬਹੁਤ ਵਸਤੂ ਮਿਲਾਇਕੇ ਕਾਰਜ ਕਰੀਏ ਸੋ ਤੰਤ੍ਰ, ਪੁਨਹ ਜੋ ਮੁਖ ਸੇ ਪੜ ਕੇ ਕਾਰਜ ਕਰਨਾ ਹੈ, ਸੋ ਮੰਤ੍ਰ॥
Prof. Sahib Singhਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ।
SikhNet (Spanish)y nuestro Único Mantra es vivir en Dios, el Único Mantra.

ਰੋਗ ਸੋਗ ਮਿਟੇ; ਪ੍ਰਭ ਧਿਆਏ ॥

rog sog mitte; prabh dhiaae |

Sant Singh KhalsaIllnesses and pains are dispelled, meditating on God.
Manmohan SinghDwelling on the Lord, ills and woes are annulled;
Manmohan Singh (Punjabi)ਸਾਈਂ ਦਾ ਸਿਮਰਨ ਕਰਨ ਨਾਲ ਬੀਮਾਰੀ ਦੇ ਸ਼ੋਕ ਮਿਟ ਜਾਂਦੇ ਹਨ।
Fareedkot Teekaਹੇ ਪ੍ਰਭੂ! ਤੇਰੇ (ਧਿਆਏ) ਧਿਆਨ ਸੇ ਰੋਗ ਸੋਗ ਸਭ ਮਿਟ ਜਾਤੇ ਹੈਂ॥
Prof. Sahib Singhਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।

ਪਦ ਅਰਥ ਸੋਗ = ਚਿੰਤਾ-ਫ਼ਿਕਰ।

SikhNet (Spanish)Meditando en el Ser Supremo,

ਮਨ ਬਾਂਛਤ; ਪੂਰਨ ਫਲ ਪਾਏ ॥੩॥

man baanchhat; pooran fal paae |3|

Sant Singh KhalsaThe fruits of the mind's desires are fulfilled. ||3||
Manmohan SinghAnd the man is blessed with all his heart desired boons.
Manmohan Singh (Punjabi)ਅਤੇ ਇਨਸਾਨ ਨੂੰ ਉਸ ਦੀਆਂ ਸਾਰੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਰਾਪਤ ਹੋ ਜਾਂਦੀਆਂ ਹਨ।
Fareedkot Teekaਪੁਨਹ ਮਨ ਇਛੇ ਸੰਪੂਰਨ ਫਲ ਪਾਇ ਲਈਤੇ ਹੈਂ॥੩॥
Prof. Sahib Singhਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਮਨ ਬਾਂਛਤ = ਮਨ-ਮੰਗੇ ॥੩॥

SikhNet (Spanish)nuestras aflicciones desaparecen y uno es íntegramente bendecido con el fruto de los deseos de su corazón. (3)

ਕਰਨ ਕਾਰਨ ਸਮਰਥ ਦਇਆਰ ॥

karan kaaran samarath deaar |

Sant Singh KhalsaHe is the Cause of causes, the All-powerful Merciful Lord.
Manmohan SinghThe Merciful Master is all-powerful to do all the deeds.
Manmohan Singh (Punjabi)ਮਿਹਰਬਾਨ ਮਾਲਕ ਸਾਰੇ ਕਾਰਜ ਸਾਧਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਹੇ ਦ੍ਯਾਲ! ਸਭ ਕਾਰਨ ਜੋ ਬ੍ਰਹਮਾਦਿ ਹੈਂ ਤਿਨ ਕੇ ਕਰਨੇ ਕੋ ਤੂੰ ਸਮਰਥ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਜਗਤ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਦਇਆ ਦਾ ਸੋਮਾ ਹੈ।

ਪਦ ਅਰਥ ਕਰਨ ਕਾਰਨ = ਜਗਤ ਦਾ ਪੈਦਾ ਕਰਨ ਵਾਲਾ। ਕਰਨ = ਜਗਤ। ਦਇਆਰ = ਦਇਆਲ।

SikhNet (Spanish)El Señor Todopoderoso es la Causa de las causas;

ਸਰਬ ਨਿਧਾਨ. ਮਹਾ ਬੀਚਾਰ ॥

sarab nidhaan. mahaa beechaar |

Sant Singh KhalsaContemplating Him is the greatest of all treasures.
Manmohan SinghIn the Lord's supreme meditation, are all the treasures.
Manmohan Singh (Punjabi)ਸੁਆਮੀ ਦੇ ਪਰਮ ਸਿਮਰਨ ਅੰਦਰ ਸਾਰੇ ਖਜਾਨੇ ਹਨ।
Fareedkot Teekaਤੇਰੇ (ਮਹਾ) ਬਹੁਤ ਬੀਚਾਰ ਕਰਨੇ ਮੇਂ ਸਭ ਖਜਾਨੇ ਪ੍ਰਾਪਤਿ ਹੋਤੇ ਹੈਂ, ਭਾਵ ਸੇ ਦੈਵੀ ਸੰਪਤੀ ਪ੍ਰਾਪਤਿ ਹੋਤੀ ਹੈ॥
Prof. Sahib Singhਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ (ਜੀਵ ਵਾਸਤੇ) ਸਾਰੇ ਖ਼ਜ਼ਾਨੇ ਹੈ।

ਪਦ ਅਰਥ ਨਿਧਾਨ = ਖ਼ਜ਼ਾਨੇ। ਮਹਾ ਬੀਚਾਰ = ਪ੍ਰਭੂ ਦੇ ਗੁਣਾਂ ਦੇ ਉੱਚੇ ਵਿਚਾਰ।

SikhNet (Spanish)el meditar en Él, en el Ser Grandioso, es obtener todos los tesoros de la tierra.

ਨਾਨਕ ਬਖਸਿ ਲੀਏ; ਪ੍ਰਭਿ ਆਪਿ ॥

naanak bakhas lee; prabh aap |

Sant Singh KhalsaGod Himself has forgiven Nanak;
Manmohan SinghThe Lord Himself has granted mercy to Nanak,
Manmohan Singh (Punjabi)ਸਾਈਂ ਨੇ ਖੁਦ ਨਾਨਕ ਨੂੰ ਮਾਫੀ ਦੇ ਦਿੱਤੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੈਨੇ ਆਪ ਹੀ ਅਸਮਾਦਿਕ ਦਾਸ ਬਖਸ ਲੀਏ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉੇਤੇ ਸਦਾ ਬਖ਼ਸ਼ਸ਼ ਕੀਤੀ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Nanak ha sido bendecido por su Señor

ਸਦਾ ਸਦਾ; ਏਕੋ ਹਰਿ ਜਾਪਿ ॥੪॥੧੩॥੧੫॥

sadaa sadaa; eko har jaap |4|13|15|

Sant Singh Khalsaforever and ever, he chants the Name of the One Lord. ||4||13||15||
Manmohan Singhand for ever and ever, he meditates on the Unique Master.
Manmohan Singh (Punjabi)ਅਤੇ ਸਦੀਵ ਤੇ ਹਮੇਸ਼ਾਂ ਲਈ ਉਹ ਅਦੁੱਤੀ ਮਾਕਲ ਦਾ ਆਰਾਧਨ ਕਰਦਾ ਹੈ।
Fareedkot Teekaਇਸੀ ਤੇ ਹੇ ਹਰੀ! ਹਮ (ਸਦਾ ਸਦਾ) ਨਿਤ੍ਯੰਪ੍ਰਤੀ ਏਕ ਤੇਰਾ ਹੀ ਜਾਪੁ ਕਰਤੇ ਹੈਂ॥੪॥੧੩॥੧੫॥☬ਉਪਦੇਸ ਕਰਤੇ ਹੈਂ:
Prof. Sahib Singhਹੇ ਭਾਈ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਿਆ ਕਰ ॥੪॥੧੩॥੧੫॥
SikhNet (Spanish)y así contempla a su Único Dios. (4-13-15)
Answers quote the Granth verbatim with Ang citations. AI commentary is not Gurbani and not a religious ruling.