ੴ

ਸਿੱਖਬਾਣੀ · SikhBani

ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥

har har naam japahu mere meet
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 866, 867 · 19 lines
Translations

ਗੋਂਡ ਮਹਲਾ ੫ ॥

gondd mahalaa 5 | Ang 866

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਹਰਿ ਹਰਿ ਨਾਮੁ; ਜਪਹੁ ਮੇਰੇ ਮੀਤ ॥

har har naam; japahu mere meet | Ang 866

Sant Singh KhalsaChant the Name of the Lord, Har, Har, O my friend.
Manmohan SinghPonder thou over the Lord God's name, O my friend.
Manmohan Singh (Punjabi)ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!
Fareedkot Teekaਹੇ ਮੇਰੇ ਮਿਤ੍ਰੋ! ਹਰਿ ਹਰਿ ਨਾਮ ਜਪੋ॥
Prof. Sahib Singhਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,

ਪਦ ਅਰਥ ਮੀਤ = ਹੇ ਮਿੱਤਰ!

SikhNet (Spanish)Canta el Nombre del Señor, Jar, Jar, oh mi amigo.

ਨਿਰਮਲ ਹੋਇ ਤੁਮੑਾਰਾ ਚੀਤ ॥

niramal hoe tumaaraa cheet | Ang 867

Sant Singh KhalsaYour consciousness shall become immaculate and pure.
Manmohan SinghThus shall thy mind become immaculate.
Manmohan Singh (Punjabi)ਇਸ ਤਰ੍ਹਾਂ ਤੇਰਾ ਮਨ ਪਵਿੱਤਰ ਹੋ ਜਾਏਗਾ।
Fareedkot Teekaਇਸ ਤੇ ਤੁਮਾਰਾ (ਚੀਤ) ਅੰਤਸਕਰਣ ਨਿਰਮਲ ਹੋਵੈਗਾ॥
Prof. Sahib Singh(ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ।

ਪਦ ਅਰਥ ਨਿਰਮਲ = ਪਵਿੱਤਰ।

SikhNet (Spanish)Así tu conciencia será Inmaculada y destellará,

ਮਨ ਤਨ ਕੀ ਸਭ ਮਿਟੈ ਬਲਾਇ ॥

man tan kee sabh mittai balaae | Ang 867

Sant Singh KhalsaAll the misfortunes of your mind and body shall be taken away,
Manmohan SinghAll the calamity of thy mind and body shall be eradicated,
Manmohan Singh (Punjabi)ਤੇਰੀ ਆਤਮਾ ਅਤੇ ਦੇਹ ਦੀ ਸਾਰੀ ਮੁਸੀਬਤ ਨਾਸ ਹੋ ਜਾਵੇਗੀ,
Fareedkot Teekaਪੁਨਾ ਮਨ ਤਨ ਕੀ (ਬਲਾਇ) ਆਸਾ ਤ੍ਰਿਸਨਾ ਮਿਟ ਜਾਵੈਗੀ॥
Prof. Sahib Singh(ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ,

ਪਦ ਅਰਥ ਮਿਟੈ = ਮਿਟ ਜਾਂਦੀ ਹੈ। ਬਲਾਇ = ਬਿਪਤਾ।

SikhNet (Spanish)todos los males de tu mente y de tu cuerpo desaparecerán

ਦੂਖੁ ਅੰਧੇਰਾ; ਸਗਲਾ ਜਾਇ ॥੧॥

dookh andheraa; sagalaa jaae |1| Ang 867

Sant Singh Khalsaand all your pain and darkness will be dispelled. ||1||
Manmohan Singhand all thy distress shall be dispelled.
Manmohan Singh (Punjabi)ਅਤੇ ਤੇਰੀ ਸਾਰੀ ਤਕਲੀਫ ਅਤੇ ਅਨ੍ਹੇਰਾ ਦੂਰ ਹੋ ਜਾਣਗੇ।
Fareedkot Teekaਪੁਨਹ ਜਨਮ ਮਰਨ ਰੂਪ ਦੁਖ ਤਥਾ ਅਗਿਆਨ ਰੂਪ ਅੰਧੇਰਾ ਸਭ ਮਿਟ ਜਾਵੇਗਾ॥੧॥
Prof. Sahib Singhਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ ॥੧॥

ਪਦ ਅਰਥ ਸਗਲਾ = ਸਾਰਾ। ਜਾਇ = ਦੂਰ ਹੋ ਜਾਂਦਾ ਹੈ ॥੧॥

SikhNet (Spanish)y el dolor y la oscuridad serán disipados (1)

ਹਰਿ ਗੁਣ ਗਾਵਤ; ਤਰੀਐ ਸੰਸਾਰੁ ॥

har gun gaavat; tareeai sansaar | Ang 867

Sant Singh KhalsaSinging the Glorious Praises of the Lord, cross over the world-ocean.
Manmohan SinghCelebrating the Lord's praise, man swims across the world-ocean,
Manmohan Singh (Punjabi)ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ,
Fareedkot Teekaਹਰਿ ਗੁਨ ਗਾਵਨ ਤੇ ਸੰਸਾਰੁ ਸਾਗਰੁ ਸੇ ਤਰੀਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ,

ਪਦ ਅਰਥ ਗਾਵਤ = ਗਾਂਦਿਆਂ। ਤਰੀਐ = ਤਰ ਜਾਈਦਾ ਹੈ।

SikhNet (Spanish)Cantando la Alabanza del Señor uno nada a través del mar de la existencia;

ਵਡਭਾਗੀ ਪਾਈਐ; ਪੁਰਖੁ ਅਪਾਰੁ ॥੧॥ ਰਹਾਉ ॥

vaddabhaagee paaeeai; purakh apaar |1| rahaau | Ang 867

Sant Singh KhalsaBy great good fortune, one attains the Infinite Lord, the Primal Being. ||1||Pause||
Manmohan Singhand by great good destiny he attains to the Infinite Lord. Pause.
Manmohan Singh (Punjabi)ਅਤੇ ਮਹਾਨ ਚੰਗੀ ਪ੍ਰਾਲਭਧ ਦੁਆਰਾ, ਉਹ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ। ਠਹਿਰਾਉ।
Fareedkot Teekaਪੁਨਾ ਅਪਾਰ ਪੁਰਖ ਹਰੀ ਵਡੇ ਪੁੰਨੋਂ ਕਰ ਕੇ ਪਾਈਤਾ ਹੈ॥੧॥ ਰਹਾਉ ॥
Prof. Sahib Singh(ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਪੁਰਖੁ = ਸਰਬ-ਵਿਆਪਕ ਪ੍ਰਭੂ। ਅਪਾਰੁ = ਅ-ਪਾਰੁ, ਬੇਅੰਤ ॥੧॥ ਰਹਾਉ ॥

SikhNet (Spanish)sí, es por una buena fortuna que uno obtiene al Purusha Infinito. (1-Pausa)

ਜੋ ਜਨੁ; ਕਰੈ ਕੀਰਤਨੁ ਗੋਪਾਲ ॥

jo jan; karai keeratan gopaal | Ang 867

Sant Singh KhalsaThe Messenger of Death cannot even touch that humble being,
Manmohan SinghThe man, who hymns the Lord's praise,
Manmohan Singh (Punjabi)ਜਿਹੜਾ ਇਨਸਾਨ ਸਾਹਿਬ ਦਾ ਜੱਸ ਗਾਇਨ ਕਰਦਾ ਹੈ,
Fareedkot Teekaਜੋ ਪੁਰਖ ਗੋਪਾਲ ਕੇ ਕੀਰਤਨ ਕਰੇ॥
Prof. Sahib Singhਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
SikhNet (Spanish)A aquél que canta la Alabanza del Señor,

ਤਿਸ ਕਉ; ਪੋਹਿ. ਨ ਸਕੈ ਜਮਕਾਲੁ ॥

tis kau; pohi. na sakai jamakaal | Ang 867

Sant Singh KhalsaWho sings the Kirtan of the Lord's Praises.
Manmohan Singhhim the myrmidon of death can touch not.
Manmohan Singh (Punjabi)ਉਸ ਨੂੰ ਮੌਤ ਦਾ ਦੂਤ ਛੋਹ ਨਹੀਂ ਸਕਦਾ।
Fareedkot Teekaਤਿਸ ਪੁਰਸ ਕੋ ਜਮ ਕਾਲ ਕਰਨੇ ਵਾਲਾ (ਪੋਹਿ) ਲਾਗ ਨਹੀਂ ਸਕਤਾ ਹੈ॥
Prof. Sahib Singhਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।

ਪਦ ਅਰਥ ਤਿਸ ਕਉ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

SikhNet (Spanish)el miedo a la muerte no lo corroe.

ਜਗ ਮਹਿ ਆਇਆ; ਸੋ ਪਰਵਾਣੁ ॥

jag meh aaeaa; so paravaan | Ang 867

Sant Singh KhalsaThe Gurmukh realizes his Lord and Master;
Manmohan SinghIn this world, approved is the advent of him,
Manmohan Singh (Punjabi)ਇਸ ਜਹਾਨ ਅੰਦਰ, ਪ੍ਰਵਾਨ ਹੈ ਉਸ ਦਾ ਆਗਮਨ,
Fareedkot Teekaਪੁਨਹ ਜਗ ਬੀਚ ਆਇਆ ਸੋਈ ਪਰਵਾਨੁ ਹੈ॥
Prof. Sahib Singhਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।
SikhNet (Spanish)La llegada a este mundo es aprobada para

ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥

guramukh apanaa khasam pachhaan |2| Ang 867

Sant Singh KhalsaHis coming into this world is approved. ||2||
Manmohan Singhwho through the Guru, realises his Master.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਆਪਣੇ ਮਾਲਕ ਨੂੰ ਅਨੁਭਵ ਕਰਦਾ ਹਾਂ।
Fareedkot Teekaਜਿਸ ਨੇ ਗੁਰੋਂ ਦਵਾਰੇ ਅਪਨਾ (ਖਸਮ) ਮਾਲਕ ਪਛਾਨਿਆ ਹੈ॥੨॥
Prof. Sahib Singh(ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਣੁ = ਸਾਂਝ ਪਾ ॥੨॥

SikhNet (Spanish)aquél que vive la Enseñanza de su Maestro. (2)

ਹਰਿ ਗੁਣ ਗਾਵੈ; ਸੰਤ ਪ੍ਰਸਾਦਿ ॥

har gun gaavai; sant prasaad | Ang 867

Sant Singh KhalsaHe sings the Glorious Praises of the Lord, by the Grace of the Saints;
Manmohan SinghBy saints grace, he chants God's glory,
Manmohan Singh (Punjabi)ਸਾਧੂ ਦੀ ਦਇਆ ਦੁਆਰਾ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ,
Fareedkot Teekaਪੁਨਾ ਸੰਤੋਂ ਕੀ ਕਿਰਪਾ ਸੇ ਜੋ ਹਰੀ ਕੇ ਗੁਨ ਗਾਵਤਾ ਹੈ॥
Prof. Sahib Singh(ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Aquél que, por la Gracia del Santo, canta la Alabanza del Señor,

ਕਾਮ ਕ੍ਰੋਧ; ਮਿਟਹਿ ਉਨਮਾਦ ॥

kaam krodh; mitteh unamaad | Ang 867

Sant Singh Khalsahis sexual desire, anger and madness are eradicated.
Manmohan Singhand his lust, wrath and madness are eradicated.
Manmohan Singh (Punjabi)ਅਤੇ ਉਸ ਦੀ ਭੋਗ-ਚੇਸਟਾ; ਗੁੱਸਾ ਤੇ ਪਾਗਲਪਣ ਨਾਸ ਹੋ ਜਾਂਦੇ ਹਨ।
Fareedkot Teekaਤਿਸ ਕੇ ਕਾਮ ਕ੍ਰੋਧ ਜੋ ਉਨਮਾਦਾਦਿ ਰੋਗ, ਭਾਵ ਉਨਮਤਤਾ ਹੈ, ਸੋ ਸਭੀ ਮਿਟ ਜਾਤੇ ਹੈਂ॥
Prof. Sahib Singh(ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ।

ਪਦ ਅਰਥ ਮਿਟਹਿ = ਮਿਟ ਜਾਂਦੇ ਹਨ {ਮਿਟੈ = ਇਕ-ਵਚਨ}। ਉਨਮਾਦ = {उन्माद = madness, insanity} ਝੱਲ-ਪੁਣਾ।

SikhNet (Spanish)logra canalizar su lujuria, su enojo y su mente inestable,

ਸਦਾ ਹਜੂਰਿ ਜਾਣੁ ਭਗਵੰਤ ॥

sadaa hajoor jaan bhagavant | Ang 867

Sant Singh KhalsaHe knows the Lord God to be ever-present.
Manmohan Singhhe deems the Auspicious Lord ever-present.
Manmohan Singh (Punjabi)ਉਹ ਸੁਲੱਖਣੇ ਸੁਆਮੀ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਜਾਣਦਾ ਹੈ।
Fareedkot Teekaਹੇ ਭਾਈ! ਤੂੰ ਭਗਵੰਤ ਕੋ ਸਦਾ ਹਜੂਰ ਹੀ ਜਾਨ॥
Prof. Sahib Singh(ਹੇ ਮਿੱਤਰ!) ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।
SikhNet (Spanish)pues él puede ver la Presencia del Señor en todo y por todas partes.

ਪੂਰੇ ਗੁਰ ਕਾ; ਪੂਰਨ ਮੰਤ ॥੩॥

poore gur kaa; pooran mant |3| Ang 867

Sant Singh KhalsaThis is the Perfect Teaching of the Perfect Guru. ||3||
Manmohan SinghSuch is the perfect instruction, which the Perfect Guru imparts.
Manmohan Singh (Punjabi)ਇਹੋ ਜਿਹਾ ਹੈ ਮੁਕੰਮਲ ਉਪਦੇਸ਼ ਜੋ ਮੁਕੰਮਲ ਗੁਰੂ ਜੀ ਦਰਸਾਉਂਦੇ ਹਨ।
Fareedkot Teekaਪੂਰਨ ਗੁਰਾਂ ਦਾ ਪੂਰਨ ਉਪਦੇਸ਼ ਹੈ॥੩॥
Prof. Sahib Singhਅਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ (ਉਸ ਦਾ ਸਿਮਰਨ ਕਰ) ॥੩॥

ਪਦ ਅਰਥ ਮੰਤ = ੳਪਦੇਸ਼ ॥੩॥

SikhNet (Spanish)Esa es la Sabiduría que el Guru Perfecto le brinda. (3)

ਹਰਿ ਧਨੁ ਖਾਟਿ; ਕੀਏ ਭੰਡਾਰ ॥

har dhan khaatt; kee bhanddaar | Ang 867

Sant Singh KhalsaHe earns the treasure of the Lord's wealth.
Manmohan SinghHe earn the treasure of the Lord's riches.
Manmohan Singh (Punjabi)ਉਹ ਪ੍ਰਭੂ ਦੇ ਧਨ ਪਦਾਰਥ ਦੇ ਖਜਾਨੇ ਖਟ ਲੈਂਦਾ ਹੈ।
Fareedkot Teekaਜਿਨੋਂ ਨੇ ਹਰੀ ਰੂਪ ਧਨ ਕੋ ਕਮਾਇਕੇ (ਭੰਡਾਰ) ਅੰਤਸਕਰਣ ਪੂਰਣ ਕੀਏ ਹੈਂ॥
Prof. Sahib Singhਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ,

ਪਦ ਅਰਥ ਖਾਟਿ = ਖੱਟ ਕੇ। ਭੰਡਾਰ = ਖ਼ਜ਼ਾਨੇ।

SikhNet (Spanish)Él gana el Tesoro de las Riquezas del Señor

ਮਿਲਿ ਸਤਿਗੁਰ; ਸਭਿ ਕਾਜ ਸਵਾਰ ॥

mil satigur; sabh kaaj savaar | Ang 867

Sant Singh KhalsaMeeting with the True Guru, all his affairs are resolved.
Manmohan SinghMeeting with the True Guru, all his affairs are adjusted.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਪੈਣ ਨਾਲ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਤਿਨੋਂ ਨੇ ਗੁਰੂ ਪੂਰੇ ਸਾਥ ਮਿਲ ਕੇ ਸਭ ਕਾਮ ਸਵਾਰ ਲੀਏ ਹੈਂ॥
Prof. Sahib Singhਗੁਰੂ ਨੂੰ ਮਿਲ ਕੇ ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ।

ਪਦ ਅਰਥ ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਸਭਿ = ਸਾਰੇ।

SikhNet (Spanish)y encontrando al Guru Verdadero es eternamente complacido.

ਹਰਿ ਕੇ ਨਾਮ; ਰੰਗ ਸੰਗਿ ਜਾਗਾ ॥

har ke naam; rang sang jaagaa | Ang 867

Sant Singh KhalsaHe is awake and aware in the Love of the Lord's Name;
Manmohan SinghHe is awakened with the love of God's Name,
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਨਾਲ ਜਾਗ ਪਿਆ ਹੈ,
Fareedkot Teekaਜਿਨ ਕਾ ਮਨ ਹਰੀ ਨਾਮ ਕੇ ਪ੍ਰੇਮ ਸਾਥ ਜਾਗਿਆ ਹੈ॥
Prof. Sahib Singhਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ),

ਪਦ ਅਰਥ ਨਾਮ ਰੰਗ ਸੰਗਿ = ਨਾਮ ਦੇ ਪ੍ਰੇਮ ਨਾਲ। ਸੰਗਿ = ਨਾਲ।

SikhNet (Spanish)Por el Amor al Nombre del Señor,

ਹਰਿ ਚਰਣੀ; ਨਾਨਕ. ਮਨੁ ਲਾਗਾ ॥੪॥੧੪॥੧੬॥

har charanee; naanak. man laagaa |4|14|16| Ang 867

Sant Singh KhalsaO Nanak, his mind is attached to the Lord's Feet. ||4||14||16||
Manmohan Singhand with the Lord's feet his soul is attached, O Nanak.
Manmohan Singh (Punjabi)ਅਤੇ ਪ੍ਰਭੂ ਦੇ ਚਰਨਾਂ ਦੇ ਨਾਲ ਉਸ ਦੀ ਆਤਮਾ ਜੁੜ ਗਈ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਮਨ ਹਰੀ ਕੇ ਚਰਨੋਂ ਮੇਂ ਲਾਗਾ ਹੈ॥੪॥੧੪॥੧੬॥☬ਬ੍ਰਹਮਾਦਿ ਸਭ ਸੇ ਅਗਾਧ ਗਤੀ ਕਹ ਕਰ ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੪॥੧੪॥੧੬॥
SikhNet (Spanish)su mente despierta es entonada a los Pies del Maestro. (4-14-16)
Answers quote the Granth verbatim with Ang citations. AI commentary is not Gurbani and not a religious ruling.