ੴ

ਸਿੱਖਬਾਣੀ · SikhBani

ਧੂਪ ਦੀਪ ਸੇਵਾ ਗੋਪਾਲ ॥

dhoop deep sevaa gopaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 866 · 19 lines
Translations

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond, 5th Guru.
Manmohan Singh (Punjabi)ਗੋਂਡ, ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਧੂਪ ਦੀਪ ਸੇਵਾ ਗੋਪਾਲ ॥

dhoop deep sevaa gopaal |

Sant Singh KhalsaMy incense and lamps are my service to the Lord.
Manmohan SinghMy service of the Lord with incense and lamps is that,
Manmohan Singh (Punjabi)ਹੋਮ ਸਮੱਗਰੀ ਅਤੇ ਦੀਵਿਆਂ ਨਾਲ ਸਾਹਿਬ ਦੀ ਮੇਰੀ ਟਹਿਲ ਸੇਵਾ ਕਮਾਉਣੀ ਇਹ ਹੈ ਕਿ,
Fareedkot Teekaਧੂਪ ਦੀਪਾਦੀ ਸੇ ਜੋ ਗੋਪਾਲ ਕੀ ਸੇਵਾ ਹੈ ਹਮ ਨੇ ਸੋਈ ਹੀ ਕਰੀ ਹੈ॥
Prof. Sahib Singh(ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ 'ਧੂਪ ਦੀਪ' ਦੀ ਕ੍ਰਿਆ ਹੈ,

ਪਦ ਅਰਥ ਧੂਪ ਦੀਪ = (ਮੂਰਤੀ ਦੀ ਆਰਤੀ ਸਮੇ ਥਾਲ ਵਿਚ) ਧੂਪ ਧੁਖਾਣਾ ਦੀਵੇ ਜਗਾਣੇ। ਸੇਵਾ = ਭਗਤੀ।

SikhNet (Spanish)Mi incienso, mi lámpara de barro y mi servicio al Señor

ਅਨਿਕ ਬਾਰ ਬੰਦਨ ਕਰਤਾਰ ॥

anik baar bandan karataar |

Sant Singh KhalsaTime and time again, I humbly bow to the Creator.
Manmohan Singhover and over again, I make obeisance unto my Creator.
Manmohan Singh (Punjabi)ਮੈਂ ਆਪਣੇ ਸਿਰਜਣਹਾਰ ਨੂੰ ਬਾਰੰਬਾਰ ਨਮਸ਼ਕਾਰ ਕਰਦਾ ਹਾਂ।
Fareedkot Teekaਜੋ ਕਰਤਾਰ ਕੋ ਅਨੇਕ ਵਾਰ ਨਮਸਕਾਰ ਕਰਤੇ ਹੈਂ॥
Prof. Sahib Singh(ਭਗਤੀ ਕਰਦਾ ਹੋਇਆ ਉਹ ਮਾਨੋ) ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਈ ਰੱਖਦਾ ਹੈ।

ਪਦ ਅਰਥ ਬੰਦਨ = ਨਮਸਕਾਰ।

SikhNet (Spanish)son mi meditación, me postro ante Él por siempre y para siempre.

ਪ੍ਰਭ ਕੀ ਸਰਣਿ ਗਹੀ; ਸਭ ਤਿਆਗਿ ॥

prabh kee saran gahee; sabh tiaag |

Sant Singh KhalsaI have renounced everything, and grasped the Sanctuary of God.
Manmohan SinghForsaking all, I have now grasped the Lord's protection.
Manmohan Singh (Punjabi)ਸਾਰਿਆਂ ਨੂੰ ਛੱਡ ਕੇ ਮੈਂ ਹੁਣ ਸੁਆਮੀ ਦੀ ਪਨਾਹ ਪਕੜੀ ਹੈ।
Fareedkot Teekaਹਮ ਨੇ ਤੋ ਸਭ ਕੁਛ ਤਿਆਗ ਕੇ ਪ੍ਰਭ ਕੀ ਸਰਨ ਪਕੜੀ ਹੈ॥
Prof. Sahib Singhਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ।

ਪਦ ਅਰਥ ਗਹੀ = ਫੜੀ। ਤਿਆਗਿ = ਛੱਡ ਕੇ।

SikhNet (Spanish)He dejado todo y me encuentro amparada en el Santuario del Señor,

ਗੁਰ ਸੁਪ੍ਰਸੰਨ ਭਏ ਵਡਭਾਗਿ ॥੧॥

gur suprasan bhe vaddabhaag |1|

Sant Singh KhalsaBy great good fortune, the Guru has become pleased and satisfied with me. ||1||
Manmohan SinghBy great good destiny the Guru mightily pleased with me.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ ਗੁਰੂ ਜੀ ਮੇਰੇ ਉਤੇ ਪਰਮ ਖੁਸ਼ ਹੋ ਗਏ ਹਨ।
Fareedkot Teekaਇਸੀ ਤੇ ਵਡਭਾਗੀ ਗੁਰੂ ਹਮਾਰੇ ਪਰ ਪਰਸੰਨ ਹੂਏ ਹੈਂ॥੧॥
Prof. Sahib Singh(ਇਉਂ ਉਸ) ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ ਹਨ ॥੧॥

ਪਦ ਅਰਥ ਸੁਪ੍ਰਸੰਨ = ਬਹੁਤ ਖ਼ੁਸ਼। ਵਡਭਾਗਿ = ਵੱਡੀ ਕਿਸਮਤ ਨਾਲ ॥੧॥

SikhNet (Spanish)por una buena fortuna el Guru está complacido conmigo. (1)

ਆਠ ਪਹਰ ਗਾਈਐ ਗੋਬਿੰਦੁ ॥

aatth pehar gaaeeai gobind |

Sant Singh KhalsaTwenty-four hours a day, I sing of the Lord of the Universe.
Manmohan SinghThrough the eight watches of the day, sing I the World-Lord's praise.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਹਮ ਆਠ ਪਹਰ ਗੋਬਿੰਦ ਕੇ ਗੁਨ ਗਾਵਤੇ ਹੈਂ॥
Prof. Sahib Singhਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ,

ਪਦ ਅਰਥ ਗਾਈਐ = ਗਾਣਾ ਚਾਹੀਦਾ ਹੈ।

SikhNet (Spanish)Canto la Alabanza del Señor día y noche,

ਤਨੁ ਧਨੁ ਪ੍ਰਭ ਕਾ; ਪ੍ਰਭ ਕੀ ਜਿੰਦੁ ॥੧॥ ਰਹਾਉ ॥

tan dhan prabh kaa; prabh kee jind |1| rahaau |

Sant Singh KhalsaMy body and wealth belong to God; my soul belongs to God. ||1||Pause||
Manmohan SinghMy body and wealth belongs to the Lord, so does belong my very life to the Lord. Pause.
Manmohan Singh (Punjabi)ਮੇਰੀ ਦੇਹ ਤੇ ਦੌਲਤ ਸਾਹਿਬ ਦੀ ਮਲਕੀਅਤ ਹਨ, ਇਸੇ ਤਰ੍ਹਾਂ ਹੀ ਸਾਹਿਬ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ। ਠਹਿਰਾਉ।
Fareedkot Teekaਤਨ ਪੁਨਹ ਧਨ ਏਹ ਪ੍ਰਭ ਕਾ ਜਾਨਿਆ ਹੈ ਤਥਾ (ਜਿੰਦ) ਬੁਧੀ ਵਾ ਚੇਤਨ ਕਲਾ ਭੀ ਪ੍ਰਭੂ ਕੀ ਹੈ॥੧॥ ਰਹਾਉ ॥
Prof. Sahib Singhਜਿਸ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ ॥੧॥ ਰਹਾਉ ॥
SikhNet (Spanish)pues mi cuerpo, mi vida y mis riquezas pertenecen a Él. (1-Pausa)

ਹਰਿ ਗੁਣ ਰਮਤ; ਭਏ ਆਨੰਦ ॥

har gun ramat; bhe aanand |

Sant Singh KhalsaChanting the Glorious Praises of the Lord, I am in bliss.
Manmohan SinghUttering God's praise I have become happy.
Manmohan Singh (Punjabi)ਹਰੀ ਦਾ ਜੱਸ ਉਚਾਰਨ ਕਰਨ ਦੁਆਰਾ, ਮੈਂ ਪ੍ਰਸੰਨ ਹੋ ਗਿਆ ਹਾਂ।
Fareedkot Teekaਹਰੀ ਕੇ ਗੁਨ ਉਚਾਰਤੇ ਅਨੰਦ ਰੂਪ ਹੂਏ ਹੈਂ॥
Prof. Sahib Singhਉਸ ਪਰਮਾਤਮਾ ਦੇ ਗੁਣ ਗਾਂਦਿਆਂ ਉਨ੍ਹਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਰਮਤ = ਸਿਮਰਦਿਆਂ।

SikhNet (Spanish)Cantando la Alabanza del Señor entro en Éxtasis,

ਪਾਰਬ੍ਰਹਮ ਪੂਰਨ ਬਖਸੰਦ ॥

paarabraham pooran bakhasand |

Sant Singh KhalsaThe Supreme Lord God is the Perfect Forgiver.
Manmohan SinghThe supreme Lord is the Perfect Pardoner.
Manmohan Singh (Punjabi)ਸ਼ਰੋਮਣੀ ਸਾਹਿਬ ਪੂਰਾ ਬਖਸ਼ਣਹਾਰ ਹੈ।
Fareedkot Teekaਕਿਉਂਕਿ ਪਾਰਬ੍ਰਹਮ ਜੋ ਸਭ ਮੇਂ ਪੂਰਨ ਹੈ ਪੁਨਹ ਦਾਸੋਂ ਕੇ ਔਗਨੇਂ ਕੋ ਬਖਸਨੇ ਵਾਲਾ ਹੈ॥
Prof. Sahib Singhਸਰਬ-ਵਿਆਪਕ ਅਤੇ ਬਖ਼ਸ਼ਸ਼ ਕਰਨ ਵਾਲਾ ਹੈ।

ਪਦ ਅਰਥ ਬਖਸੰਦ = ਬਖ਼ਸ਼ਸ਼ ਕਰਨ ਵਾਲਾ।

SikhNet (Spanish)pues mi Dios Supremo nos bendice a todos.

ਕਰਿ ਕਿਰਪਾ; ਜਨ ਸੇਵਾ ਲਾਏ ॥

kar kirapaa; jan sevaa laae |

Sant Singh KhalsaGranting His Mercy, He has linked His humble servants to His service.
Manmohan SinghShowing His mercy He has yoked me, his slave, to His service.
Manmohan Singh (Punjabi)ਆਪਣੀ ਮਿਹਰ ਧਾਰ ਕੇ, ਉਸ ਨੇ ਮੈਂ, ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Fareedkot Teekaਉਸੀ ਨੇ ਕਿਰਪਾ ਕਰ ਕੇ (ਜਨ) ਸੰਤ ਜਨੋਂ ਕੀ ਹਮ ਸੇਵਾ ਮੇਂ ਲਾਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ,

ਪਦ ਅਰਥ ਕਰਿ = ਕਰ ਕੇ।

SikhNet (Spanish)Él es Quien, por Su Misericordia, une a los humildes a Su Servicio,

ਜਨਮ ਮਰਣ ਦੁਖ ਮੇਟਿ; ਮਿਲਾਏ ॥੨॥

janam maran dukh mett; milaae |2|

Sant Singh KhalsaHe has rid me of the pains of birth and death, and merged me with Himself. ||2||
Manmohan SinghRidding me of the pain of birth and death the Lord has blended me with Himself.
Manmohan Singh (Punjabi)ਮੇਰਾ ਜੰਮਣ ਅਤੇ ਮਰਨ ਦਾ ਦੁੱਖੜਾ ਨਵਿਰਤ ਕਰ ਕੇ, ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਪੁਨਹ ਜਨਮ ਮਰਨ ਰੂਪ ਦੁਖ ਹਮਾਰੇ ਮੇਟ ਕੇ ਆਪਨੇ ਮੇਂ ਮਿਲਾਇ ਲਏ ਹੈਂ॥੨॥
Prof. Sahib Singhਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥

ਪਦ ਅਰਥ ਮੇਟਿ = ਮਿਟਾ ਕੇ ॥੨॥

SikhNet (Spanish)nos une en Su Ser liberándonos de las aflicciones de la reencarnación. (2)

ਕਰਮ ਧਰਮ; ਇਹੁ ਤਤੁ ਗਿਆਨੁ ॥

karam dharam; ihu tat giaan |

Sant Singh KhalsaThis is the essence of karma, righteous conduct and spiritual wisdom,
Manmohan SinghThe sublime deed and faith and real gnosis is this,
Manmohan Singh (Punjabi)ਸਰੇਸ਼ਟ ਅਮਲ ਤੇ ਈਮਾਨ ਅਤੇ ਅਸਲੀ ਬ੍ਰਹਿਮ-ਵੀਚਾਰ ਇਹ ਹੈ ਕਿ,
Fareedkot Teekaਅਬ ਤੋ ਏਹੀ ਕਰਮੁ ਔ ਏਹੀ ਧਰਮ ਪੁਨਹ ਏਹੀ ਸਾਰ ਰੂਪ ਗਿਆਨ ਜਾਨਿਆ ਹੈ॥
Prof. Sahib Singhਹੇ ਭਾਈ! ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ,

ਪਦ ਅਰਥ ਕਰਮ ਧਰਮ = (ਤੀਰਥ, ਵਰਤ, ਮੂਰਤੀ-ਪੂਜਾ ਆਦਿਕ) ਕਰਮ ਜਿਨ੍ਹਾਂ ਨੂੰ ਧਰਮ ਸਮਝਿਆ ਗਿਆ ਹੈ। ਤਤੁ ਗਿਆਨੁ = ਅਸਲ ਗਿਆਨ।

SikhNet (Spanish)Esta es la Esencia de la Sabiduría, es la más elevada acción, es nuestro Dharma:

ਸਾਧਸੰਗਿ; ਜਪੀਐ ਹਰਿ ਨਾਮੁ ॥

saadhasang; japeeai har naam |

Sant Singh Khalsato chant the Lord's Name in the Saadh Sangat, the Company of the Holy.
Manmohan Singhthat one utters God's Name in the society of saints.
Manmohan Singh (Punjabi)ਸਤਿਸੰਗਤ ਅੰਦਰ ਬੰਦਾ ਹਰੀ ਦੇ ਨਾਮ ਦਾ ਉਚਾਰਨ ਕਰੇ।
Fareedkot Teekaਜੋ ਸੰਤੋਂ ਕਾ ਸੰਗ ਕਰਨਾ ਪੁਨਹ ਹਰੀ ਕਾ ਨਾਮ ਜਪਨਾ॥
Prof. Sahib Singh(ਜੋ) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਣਾ ਹੈ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਪੀਐ = ਜਪਣਾ ਚਾਹੀਦਾ ਹੈ।

SikhNet (Spanish)el contemplar el Nombre del Señor en la Saad Sangat, la Sociedad de los Santos.

ਸਾਗਰ ਤਰਿ; ਬੋਹਿਥ ਪ੍ਰਭ ਚਰਣ ॥

saagar tar; bohith prabh charan |

Sant Singh KhalsaGod's Feet are the boat to cross over the world-ocean.
Manmohan SinghThe Lord's feet are the boat to cross the world-ocean.
Manmohan Singh (Punjabi)ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਸਾਈਂ ਦੇ ਚਰਨ ਇਕ ਜਹਾਜ਼ ਹਨ।
Fareedkot Teekaਸੰਸਾਰ ਸਾਗਰ ਕੇ ਤਰਨੇ ਕੋ ਹਰੀ ਕੇ ਚਰਨ ਜਹਾਜ ਰੂਪ ਜਾਨੇ ਹੈਂ॥
Prof. Sahib Singhਹੇ ਭਾਈ! (ਉਸ) ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ,

ਪਦ ਅਰਥ ਸਾਗਰ = (ਸੰਸਾਰ-) ਸਮੁੰਦਰ। ਤਰਿ = ਪਾਰ ਲੰਘ। ਬੋਹਿਥ = ਜਹਾਜ਼।

SikhNet (Spanish)Así uno cruza el mar de la existencia, llevado a través por los Pies del Señor.

ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥

antarajaamee prabh kaaran karan |3|

Sant Singh KhalsaGod, the Inner-knower, is the Cause of causes. ||3||
Manmohan SinghMy Lord, the inner-knower, is the Cause of causes.
Manmohan Singh (Punjabi)ਅੰਦਰਲੀਆਂ ਜਾਨਣਹਾਰ ਮੇਰਾ ਸੁਆਮੀ, ਹੇਤੂਆਂ ਦਾ ਹੇਤੂ ਹੈ।
Fareedkot Teekaਪੁਨਹ ਅੰਤਰਜਾਮੀ ਪ੍ਰਭੁ ਸਭ ਕਾਰਨੋਂ ਕੇ ਕਰਨਹਾਰ ਜਾਨਿਆ ਹੈ॥੩॥
Prof. Sahib Singhਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜਗਤ ਦੇ ਪੈਦਾ ਕਰਨ ਵਾਲਾ ਹੈ ॥੩॥

ਪਦ ਅਰਥ ਕਾਰਣ ਕਰਣ = ਜਗਤ ਦਾ ਮੂਲ। ਕਾਰਣ = ਮੂਲ, ਵਸੀਲਾ। ਕਰਣ = ਜਗਤ ॥੩॥

SikhNet (Spanish)Sí, Él, el Conocedor Íntimo de los corazones, es la Causa de causas.(3)

ਰਾਖਿ ਲੀਏ; ਅਪਨੀ ਕਿਰਪਾ ਧਾਰਿ ॥

raakh lee; apanee kirapaa dhaar |

Sant Singh KhalsaShowering His Mercy, He Himself has saved me.
Manmohan SinghShowering His benediction the Lord has saved me.
Manmohan Singh (Punjabi)ਆਪਣੀ ਮਿਹਰ ਕਰ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਇਸੀ ਤੇ ਪ੍ਰਭੂ ਨੇ ਅਪਨੀ ਕਿਰਪਾ ਧਾਰ ਕੇ ਹਮ ਰਾਖ ਲੀਏ ਹੈਂ॥
Prof. Sahib Singhਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ,

ਪਦ ਅਰਥ ਧਾਰਿ = ਧਾਰ ਕੇ, ਕਰ ਕੇ।

SikhNet (Spanish)El Señor, por Su Misericordia, salva y bendice a todos.

ਪੰਚ ਦੂਤ ਭਾਗੇ ਬਿਕਰਾਲ ॥

panch doot bhaage bikaraal |

Sant Singh KhalsaThe five hideous demons have run away.
Manmohan SinghThe five hideous demons have hastened away
Manmohan Singh (Punjabi)ਪੰਜ ਭਿਆਨਕ ਭੂਤਨੇ ਦੌੜ ਗਏ ਹਨ।
Fareedkot Teekaਪੁਨਹ ਪੰਚ ਦੂਤ ਜੋ ਕਾਮਾਦਿ ਬਿਕਰਾਲ ਸੇ ਵਹੁ ਹਮਾਰੇ ਸੇ ਡਰ ਕੇ ਭਾਗ ਗਏ ਹੈਂ॥
Prof. Sahib Singh(ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ।

ਪਦ ਅਰਥ ਦੂਤ = ਵੈਰੀ। ਬਿਕਰਾਲ = ਡਰਾਉਣੇ।

SikhNet (Spanish)Así los cinco enemigos, los cinco desgraciados se van,

ਜੂਐ ਜਨਮੁ. ਨ ਕਬਹੂ ਹਾਰਿ ॥

jooai janam. na kabahoo haar |

Sant Singh KhalsaDo not lose your life in the gamble.
Manmohan SinghO mortal, lose not thy life in gamble ever.
Manmohan Singh (Punjabi)ਹੇ ਪ੍ਰਾਣੀ! ਤੂੰ ਆਪਣਾ ਜੀਵਨ ਕਦਾਚਿੱਤ ਜੂਏ ਵਿੱਚ ਨਾਂ ਹਾਰ।
Fareedkot Teekaਅਬ ਸੰਸਾਰ ਕੇ ਵਿਸੇ ਰੂਪ ਜੂਏ ਮੇਂ ਜਨਮ ਕਬੀ ਨਾ ਹਾਰੂੰਗਾ॥
Prof. Sahib Singhਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ,

ਪਦ ਅਰਥ ਜੂਐ = ਜੂਏ ਵਿਚ। ਹਾਰਿ = ਹਾਰੇ, ਹਾਰਦਾ।

SikhNet (Spanish)y uno no pierde el Mérito de la vida,

ਨਾਨਕ ਕਾ. ਅੰਗੁ ਕੀਆ; ਕਰਤਾਰਿ ॥੪॥੧੨॥੧੪॥

naanak kaa. ang keea; karataar |4|12|14|

Sant Singh KhalsaThe Creator Lord has taken Nanak's side. ||4||12||14||
Manmohan SinghThe Creator-Lord has taken the side of Nanak.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਨਾਨਕ ਦਾ ਪੱਖ ਲੈ ਲਿਆ ਹੈ।
Fareedkot Teekaਕਿਉਂਕਿ ਸ੍ਰੀ ਗੁਰੂ ਜੀ ਕਹਤੇ ਹੈਂ: ਕਰਤਾਰ ਨੇ ਮੇਰਾ ਪੱਖ ਕੀਤਾ ਹੈ॥੪॥੧੨॥੧੪॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ ॥੪॥੧੨॥੧੪॥

ਪਦ ਅਰਥ ਅੰਗੁ = ਪੱਖ। ਨਾਨਕ ਕਾ ਅੰਗੁ = ਹੇ ਨਾਨਕ! ਜਿਸ ਦਾ ਪੱਖ। ਕਰਤਾਰਿ = ਕਰਤਾਰ ਨੇ ॥੪॥੧੨॥੧੪॥

SikhNet (Spanish)pues el Señor está del lado de Nanak.(4-2-14)
Answers quote the Granth verbatim with Ang citations. AI commentary is not Gurbani and not a religious ruling.