ੴ

ਸਿੱਖਬਾਣੀ · SikhBani

ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥

too aape hee aap aap hai aap kaaran keea
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 585 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਆਪੇ ਹੀ ਆਪਿ. ਆਪਿ ਹੈ; ਆਪਿ ਕਾਰਣੁ ਕੀਆ ॥

too aape hee aap. aap hai; aap kaaran keea |

Sant Singh KhalsaYou Yourself are Yourself, all by Yourself; You Yourself created the creation.
Manmohan SinghThou art all by Thyself, O Lord and Thyself Thou hast created the world.
Manmohan Singh (Punjabi)ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ ਅਤੇ ਤੂੰ ਖੁਦ ਹੀ ਤੂੰ ਜਗਤ ਨੂੰ ਰਚਿਆ ਹੈ।
Fareedkot Teekaਹੇ ਅਕਾਲ ਪੁਰਖ! ਤੀਨੋਂ ਕਾਲ ਮੇਂ ਤੂੰ ਆਪ ਹੀ ਹੈਂ ਔਰ ਤੈਨੇ ਆਪ ਹੀ (ਕਾਰਣ) ਮਾਯਾ ਮਹਤਤ੍ਵਾਦਿਕੋਂ ਕੋ ਕੀਆ ਹੈ॥
Prof. Sahib Singh(ਹੇ ਪ੍ਰਭੂ!) ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ।

ਪਦ ਅਰਥ ਕਾਰਣੁ = ਮੁੱਢ।

SikhNet (Spanish)Eres Tu Única Creación; eres la Causa Primordial.

ਤੂ ਆਪੇ ਆਪਿ ਨਿਰੰਕਾਰੁ ਹੈ; ਕੋ ਅਵਰੁ ਨ ਬੀਆ ॥

too aape aap nirankaar hai; ko avar na beea |

Sant Singh KhalsaYou Yourself are Yourself the Formless Lord; there is no other than You.
Manmohan SinghO formless Lord, Thou art all by Thyself and without Thee, there is not another second.
Manmohan Singh (Punjabi)ਹੇ ਸਰੂਪ-ਰਹਿਤ ਸੁਆਮੀ! ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈਂ। ਤੇਰੇ ਬਿਨਾ ਹੋਰ ਕੋਈ ਦੂਸਰਾ ਨਹੀਂ।
Fareedkot Teekaਹੇ ਨਿਰੰਕਾਰ! ਤੂੰ ਆਪ ਹੀ ਆਪ ਹੈਂ (ਬੀਆ) ਦੂਸਰਾ ਔਰ ਕੋਈ ਨਹੀਂ ਹੈ॥
Prof. Sahib Singhਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ), ਤੇਰੇ ਵਰਗਾ ਕੋਈ ਦੂਜਾ ਨਹੀਂ ਹੈ।

ਪਦ ਅਰਥ ਨਿਰੰਕਾਰੁ = ਨਿਰ-ਗੁਣ ਰੂਪ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਬੀਆ = ਦੂਜਾ।

SikhNet (Spanish)Eres el Único Señor Absoluto; no hay nadie más sin Ti.

ਤੂ ਕਰਣ ਕਾਰਣ ਸਮਰਥੁ ਹੈ; ਤੂ ਕਰਹਿ ਸੁ ਥੀਆ ॥

too karan kaaran samarath hai; too kareh su theea |

Sant Singh KhalsaYou are the all-powerful Cause of causes; what You do, comes to be.
Manmohan SinghThou art Omnipotent to do all the deeds and what Thou doest, that comes to pass.
Manmohan Singh (Punjabi)ਤੂੰ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਜੋ ਤੂੰ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਕਾਰਣੋਂ ਕੇ ਕਰਨੇ ਕੋ ਤੁਹੀ ਸਮਰਥ ਹੈਂ, ਜੋ ਤੂੰ ਕਰਤਾ ਹੈਂ ਸੋਈ (ਥੀਆ) ਹੂਆ ਹੈ॥
Prof. Sahib Singhਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ।
SikhNet (Spanish)Eres Todopoderoso, Causa de todas las causas, y sólo sucede lo que haces Tú.

ਤੂ ਅਣਮੰਗਿਆ ਦਾਨੁ ਦੇਵਣਾ; ਸਭਨਾਹਾ ਜੀਆ ॥

too anamangiaa daan devanaa; sabhanaahaa jeea |

Sant Singh KhalsaYou give gifts to all beings, without their asking.
Manmohan SinghThou givest unasked for bounties to all the beings.
Manmohan Singh (Punjabi)ਤੂੰ ਬਿਨ ਮੰਗੀਆਂ ਦਾਤਾਂ ਸਾਰਿਆਂ ਜੀਵਾਂ ਨੂੰ ਦਿੰਦਾ ਹੈ।
Fareedkot Teekaਔ ਤੂਹੀ ਸਭ ਜੀਵੋਂ ਕੇ ਬਿਨਾਂ ਮਾਂਗੇ ਦਾਨ ਦੇਵਣੇ ਵਾਲਾ ਹੈਂ॥
Prof. Sahib Singhਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ।
SikhNet (Spanish)Sin que Te lo pidan, bendices a Tus Criaturas con Tus Regalos Infinitos.

ਸਭਿ ਆਖਹੁ ਸਤਿਗੁਰੁ ਵਾਹੁ ਵਾਹੁ; ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥

sabh aakhahu satigur vaahu vaahu; jin daan har naam mukh deea |1|

Sant Singh KhalsaEveryone proclaims, "Waaho! Waaho!" Blessed, blessed is the True Guru, who has given the supreme gift of the Name of the Lord. ||1||
Manmohan SinghLet all say "Blest! blest! blest! is the True Guru, who has given me the supreme gift of the Lord's Name".
Manmohan Singh (Punjabi)ਸਾਰੇ ਜਣੇ ਕਹੋ, "ਧੰਨ! ਧੰਨ! ਹਨ ਸੱਚੇ ਗੁਰਦੇਵ ਜੀ" ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੀ ਮੁਖੀ ਤਾਦ ਮੈਨੂੰ ਦਿੱਤੀ ਹੈ।
Fareedkot Teekaਹੇ ਹਰੀ! ਜਿਨ ਸਤਿਗੁਰੋਂ ਨੇ ਤੇਰਾ ਨਾਮ ਦਾਨ ਮੁਖ ਮੇਂ ਦੀਆ, ਭਾਵ ਜਪਾਇਆ ਹੈ ਸਭ ਪ੍ਰਕਾਰ ਹਮ ਤਿਸ ਕੋ ਧੰਨ ਧੰਨ (ਆਖਹੁ) ਆਖਤੇ ਹੈਂ॥੧॥
Prof. Sahib Singhਸਾਰੇ ਆਖੋ! ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤ (ਅਸਾਡੇ) ਮੂੰਹ ਵਿਚ ਪਾਈ ਹੈ ॥੧॥

ਪਦ ਅਰਥ ਵਾਹੁ ਵਾਹੁ = ਧੰਨ ॥੧॥

SikhNet (Spanish)Wajo, Wajo, Gloria al Verdadero Guru, Él nos Bendice con el Supremo Regalo del Nombre del Señor. (1)
Answers quote the Granth verbatim with Ang citations. AI commentary is not Gurbani and not a religious ruling.