ੴ

ਸਿੱਖਬਾਣੀ · SikhBani

ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥

too saahib agam deaal hai vadd daataa daanaa
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 305 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਸਾਹਿਬੁ ਅਗਮ ਦਇਆਲੁ ਹੈ; ਵਡ ਦਾਤਾ ਦਾਣਾ ॥

too saahib agam deaal hai; vadd daataa daanaa |

Sant Singh KhalsaYou, O Lord and Master, are inaccessible and merciful; You are the Great Giver, All-knowing.
Manmohan SinghThou O Unapproachable Kind and Wise Lord art the great Bestower.
Manmohan Singh (Punjabi)ਤੂੰ ਹੇ ਪਹੁੰਚ ਤੋਂ ਪਰੇ ਮਿਹਰਬਾਨ ਅਤੇ ਦਾਨੇ ਸੁਆਮੀ! ਭਾਰਾ ਦਾਤਾਰ ਹੈ।
Fareedkot Teekaਹੇ ਸਾਹਿਬੁ! ਤੂੰ ਅਗਮ ਹੈਂ ਔਰ ਦਿਆਲ ਹੈਂ, ਪੁਨਾ ਵੱਡਾ ਦਾਤਾ ਹੈਂ ਤਥਾ ਦਾਨਾ ਹੈਂ ਅਰਥਾਤ ਸਰਬ ਕੇ ਜਾਨਣੇ ਵਾਲਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਤੇ ਦਿਆਲ ਮਾਲਕ ਹੈਂ ਵੱਡਾ ਦਾਤਾ ਤੇ ਸਿਆਣਾ ਹੈਂ।

ਪਦ ਅਰਥ ਅਗਮੁ = ਅ-ਗਮੁ, ਜਿਸ ਤਕ ਪਹੁੰਚ ਨਾ ਹੋ ਸਕੇ। ਦਾਣਾ = ਦਾਨਾ, ਸਿਆਣਾ।

SikhNet (Spanish)Tú, oh mi Maestro Compasivo y Misterioso, eres el más Bondadoso Dador y Todo Sabio.

ਤੁਧੁ ਜੇਵਡੁ. ਮੈ ਹੋਰੁ ਕੋ ਦਿਸਿ, ਨ ਆਵਈ; ਤੂਹੈਂ ਸੁਘੜੁ. ਮੇਰੈ ਮਨਿ ਭਾਣਾ ॥

tudh jevadd. mai hor ko dis, na aavee; toohain sugharr. merai man bhaanaa |

Sant Singh KhalsaI can see no other as great as You; O Lord of Wisdom, You are pleasing to my mind.
Manmohan SinghI see none as great as Thee. Thou O wise Lord, art pleasing to my mind.
Manmohan Singh (Punjabi)ਮੈਨੂੰ ਤੇਰੇ ਜਿੱਡਾ ਵੱਡਾ ਕੋਈ ਨਜ਼ਰੀ ਨਹੀਂ ਪੈਦਾ ਤੂੰ ਹੈ ਸਿਆਣੇ ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਮੇਰੇ ਕੋ ਤੇਰੇ ਜੈਸੇ ਵਡਾ ਔਰ ਕੋਈ ਦ੍ਰਿਸਟੀ ਨਹੀਂ ਆਵਤਾ ਹੈ, ਤੂੰ ਹੀ (ਸੁਘੜ) ਚਤ੍ਰ ਮੇਰੇ ਮਨ ਮੇਂ ਭਾਇਆ ਹੈਂ॥
Prof. Sahib Singhਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਭੀ ਦਿਖਾਈ ਨਹੀਂ ਦੇਂਦਾ, ਤੂੰ ਹੀ ਸਿਆਣਾ ਮੇਰੇ ਮਨ ਵਿਚ ਪਿਆਰਾ ਲੱਗਾ ਹੈਂ।

ਪਦ ਅਰਥ ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ।

SikhNet (Spanish)Yo no veo Tu igual; Te amo, porque eres Omnisapiente y lleno de Gracia.

ਮੋਹੁ ਕੁਟੰਬੁ ਦਿਸਿ ਆਵਦਾ; ਸਭੁ ਚਲਣਹਾਰਾ ਆਵਣ ਜਾਣਾ ॥

mohu kuttanb dis aavadaa; sabh chalanahaaraa aavan jaanaa |

Sant Singh KhalsaEmotional attachment to your family and everything you see is temporary, coming and going.
Manmohan SinghThe love of family, and all else that is seen are fleeting and subject to coming and going.
Manmohan Singh (Punjabi)ਟੱਬਰ ਦੀ ਲਗਨ ਅਤੇ ਹੋਰ ਸਾਰਾ ਕੁਛ, ਜੋ ਨਜ਼ਰੀ ਪੈਦਾ ਹੈ, ਛਿਨ ਭੰਗਰ ਹੈ ਅਤੇ ਆਉਣ ਤੇ ਜਾਣ ਦੇ ਅਧੀਨ ਹੈ।
Fareedkot Teekaਸੋ ਕੁਟੰਬ ਦ੍ਰਿਸਟ ਆਵਤਾ ਹੈ ਤਿਸ ਕਰਤੇ ਸੋ (ਚਲਣ ਹਾਰਾ) ਨਾਮ ਰੂਪ ਹੈ ਔਰੁ ਇਸ ਕੁਟੰਬ ਮੇਂ ਮੋਹ ਕਰਨੇ ਸੇ ਆਵਣ ਜਾਣਾ ਅਰਥਾਤ ਜੰਮਣ ਮਰਣਾ ਹੋਤਾ ਹੈ॥
Prof. Sahib Singh(ਜੋ) ਮੋਹ (ਰੂਪ) ਕੁਟੰਬ ਦਿਖਾਈ ਦੇਂਦਾ ਹੈ ਸਭ ਬਿਨਸਨਹਾਰ ਹੈ ਤੇ (ਸੰਸਾਰ ਵਿਚ) ਜੰਮਣ ਮਰਨ (ਦਾ ਕਾਰਨ ਬਣਦਾ ਹੈ)।
SikhNet (Spanish)Yo estoy apegado a mis parientes, pero sé que ellos no van a permanecer a mi lado.

ਜੋ ਬਿਨੁ ਸਚੇ. ਹੋਰਤੁ ਚਿਤੁ ਲਾਇਦੇ; ਸੇ ਕੂੜਿਆਰ, ਕੂੜਾ ਤਿਨ ਮਾਣਾ ॥

jo bin sache. horat chit laaeide; se koorriaar, koorraa tin maanaa |

Sant Singh KhalsaThose who attach their consciousness to anything except the True Lord are false, and false is their pride.
Manmohan SinghThey who attach their heart to any other than the True Lord are false and false is their pride.
Manmohan Singh (Punjabi)ਜਿਹੜੇ ਸੱਚੇ ਸੁਆਮੀ ਦੇ ਬਾਝੋਂ ਕਿਸੇ ਹੋਰਸ ਨਾਲ ਆਪਣਾ ਦਿਲ ਜੋੜਦੇ ਹਨ, ਉਹ ਝੂਠੇ ਹਨ ਅਤੇ ਝੂਠਾ ਹੈ ਉਨ੍ਹਾਂ ਦਾ ਹੰਕਾਰ।
Fareedkot Teekaਸਚੇ ਬਿਨਾ ਔਰ ਪਦਾਰਥੋਂ ਮੇਂ ਚਿਤ ਲਾਵਤੇ ਹੈਂ, ਸੋ ਝੂਠੇ ਹੈਂ ਔਰ ਝੂਠਾ ਹੀ ਤਿਨ ਕਾ ਮਾਣ ਹੈ॥
Prof. Sahib Singh(ਇਸ ਕਰਕੇ) ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ, ਤੇ ਉਹਨਾਂ ਦਾ (ਇਸ ਤੇ) ਮਾਣ ਝੂਠਾ ਹੈ।

ਪਦ ਅਰਥ ਹੋਰਤੁ = ਹੋਰ ਥਾਂ।

SikhNet (Spanish)Aquéllos que están dedicados a otro que no sea su Señor son falsos y su apoyo no es seguro.

ਨਾਨਕ. ਸਚੁ ਧਿਆਇ ਤੂ; ਬਿਨੁ ਸਚੇ. ਪਚਿ ਪਚਿ ਮੁਏ ਅਜਾਣਾ ॥੧੦॥

naanak. sach dhiaae too; bin sache. pach pach mue ajaanaa |10|

Sant Singh KhalsaO Nanak, meditate on the True Lord; without the True Lord, the ignorant rot away and putrefy to death. ||10||
Manmohan SinghMeditate thou on the True Lord, O Nanak. Without the True one the ignorant rot and putrefy to death.
Manmohan Singh (Punjabi)ਤੂੰ ਸੱਚੇ ਸਾਹਿਬ ਦਾ ਸਿਮਰਨ ਕਰ ਹੇ ਨਾਨਕ! ਸਤਿਪੁਰਖ ਦੇ ਬਾਝੋਂ ਬੇਸਮਝ ਸੜ ਗਲ ਕੇ ਮਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਸਚੇ ਪਰਮੇਸਰ ਨੂੰ ਸਿਮਰੁ, ਸਚੇ ਬਿਨਾਂ (ਅਜਾਣਾ) ਅਗ੍ਯਾਤ ਪਚ ਪਚ ਮੂਏ ਹੈਂ॥੧੦॥☬ਜਹਾਂ ਗੋਇੰਦਵਾਲ ਹੈ ਏਹੁ ਜਮੀਨ ਗੋਂਦੇ ਖਤ੍ਰੀ ਨੇ ਝੂਠੀ ਸਪਥ ਕਰ ਔਰ ਗਾਮੋਂ ਸੇ ਕਾਟ ਲਈ ਥੀ। ਇਸ ਅਧਰਮ ਕਰ ਭੂਤੋਂ ਕਾ ਨਿਵਾਸ ਹੂਆ ਥਾ। ਨਗਰ ਵਸਣ ਨਹੀਂ ਦੇਤੇ ਥੇ। ਕੋਠਿਆਂ ਕੋ ਭੂਤ ਗਿਰਾਇ ਦੇਤੇ ਥੇ। ਤਬ ਗੋਂਦਾ ਖਡੂਰ ਗੁਰੂ ਅੰਗਦ ਸਾਹਿਬ ਜੀ ਕੇ ਪਾਸ ਜਾਇ ਕਰ ਗੁਰੂ ਅਮਰ ਦਾਸ ਜੀ ਕੋ ਲੇ ਆਇਆ। ਤਬ ਭੂਤ ਭਾਗ ਗਏ, ਸੈਹਰ ਵਸਾ ਔਰ ਬਾਉਲੀ ਸਾਹਿਬ ਕੀ ਜਗਾ ਕਾ ਮੋਲ ਭੀ ਦੇ ਦੀਆ। ਪੂਜਾ ਆਵਤੀ ਦੇਖ ਕਰ ਕੇ ਮਾਲਕੀਅਤ ਕੇ ਦਾਵੇ ਕਰ ਤਿਸ ਕੇ ਬੇਟੇ ਹਿਸਾ ਮਾਂਗਨੇ ਲਗੇ। ਅਕਬਰ ਪਾਸ ਦਿਲੀ ਮੇਂ ਪੁਕਾਰ ਕਰੀ। ਤਿਨ ਕਾ ਪਰੋਹਤ ਜਿਸ ਕੀ ਸੰਙਿਆ ਤਪਾ ਥੀ, ਸੋ ਭੀ ਗੁਰੂ ਅਮਰ ਦਾਸ ਜੀ ਕੇ ਸਾਥ ਵਿਰੋਧ ਕਰਨੇ ਲਗਾ। ਬਾਵਲੀ ਕੀ ਚਠ ਕਾ ਨੇਉਤਾ ਨਾ ਮਾਨਾ। ਤਬ ਗੁਰੂ ਜੀ ਨੇ ਬ੍ਰਾਹਮਣੋਂ ਪ੍ਰਤੀ ਪਹਿਲੇ ਏਕ ਰੁਪਯਾ ਕਹਾ ਥਾ ਪੁਨਾ ਏਕ ਮੁਹਰ ਦਖਣਾ ਸੁਣਾਇ ਦਈ। ਫੇਰ ਤਿਸ ਕਾ ਮਨ ਲਲਚਾਇਆ। ਤਿਸ ਪਰਥਾਇ ਕਹਤੇ ਹੈਂ:
Prof. Sahib Singhਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੧੦॥

ਪਦ ਅਰਥ ਪਚਿ ਪਚਿ = ਸੜ ਸੜ ਕੇ ॥੧੦॥

SikhNet (Spanish)Así es que contempla al Uno Verdadero, oh, dice Nanak, porque los tontos ignorantes desperdician su vida en vano.(10)
Answers quote the Granth verbatim with Ang citations. AI commentary is not Gurbani and not a religious ruling.