ੴ

ਸਿੱਖਬਾਣੀ · SikhBani

ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥

ago de sat bhaau na dichai pichho de aakhiaa kam na aavai
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 305 · 7 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਅਗੋ ਦੇ ਸਤ ਭਾਉ ਨ ਦਿਚੈ; ਪਿਛੋ ਦੇ ਆਖਿਆ, ਕੰਮਿ ਨ ਆਵੈ ॥

ago de sat bhaau na dichai; pichho de aakhiaa, kam na aavai |

Sant Singh KhalsaAt first, he did not show respect to the Guru; later, he offered excuses, but it is no use.
Manmohan SinghAt first thou did not show respect to the Guru. Thine making excuses afterwards is of no avail.
Manmohan Singh (Punjabi)ਤੂੰ ਪਹਿਲਾਂ ਗੁਰਾਂ ਨੂੰ ਆਦਰ ਮਾਣ ਨਹੀਂ ਦਿੱਤਾ ਤੇਰਾ ਮਗਰੋਂ ਬਹਾਨੇ ਬਣਾਉਣਾ ਕਿਸੇ ਕੰਮ ਨਹੀਂ।
Fareedkot Teeka(ਅਗੋ ਦੇ) ਪਹਿਲੇ ਗੁਰੋਂ ਨੇ (ਭਾਉ) ਪ੍ਰੇਮ ਕਰ (ਸਤ) ਸਤਕਾਰ ਸੇ ਨਿਉਤਾ (ਦਿਚੈ) ਦੀਆ। ਨਾਮ ਨਿਆਵਾ ਤਪੇ ਨੇ ਗੁਰੂ ਜੀ ਦੇ ਕਹਣੇ ਕੋ ਸਤਕਾਰ ਨਾ ਕੀਆ, ਭਾਵ ਨੇਉਤਾ ਨਾ ਮਾਨਿਆ। ਪੀਛੇ ਲੋਕੋਂ ਪਾਸ ਕਹਤਾ ਹੈ ਮੇਰੇ ਕੋ ਗੁਰੂ ਜੀ ਬੁਲਾਇ ਲੇਵੇਂ। ਗੁਰੂ ਜੀ ਕਹਤੇ ਭਏ: ਐਸਾ ਕਹਿਣਾ ਅਬ ਕੰਮ ਨਹੀਂ ਆਵਤਾ॥
Prof. Sahib Singhਮਨ ਦਾ ਮੁਰੀਦ ਮਨੁੱਖ ਪਹਿਲਾਂ ਤਾਂ (ਗੁਰੂ ਦੇ ਬਚਨਾਂ ਨੂੰ) ਆਦਰ ਨਹੀਂ ਦੇਂਦਾ, ਪਿਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ।

ਪਦ ਅਰਥ ਅਗੋ ਦੇ = ਪਹਿਲਾਂ। ਸਤ ਭਾਉ = ਆਦਰ, ਨੇਕ-ਭਾਵ, ਚੰਗਾ ਸਲੂਕ। ਦਿਚੈ = ਦਿੱਤਾ ਜਾਏ। ਪਿਛੋਦੇ = ਸਮਾ ਵਿਹਾ ਜਾਣ ਤੇ।

SikhNet (Spanish)Para empezar, el egocéntrico no ama al Guru, y sólo fabrica excusas vanas.

ਅਧ ਵਿਚਿ ਫਿਰੈ. ਮਨਮੁਖੁ ਵੇਚਾਰਾ; ਗਲੀ. ਕਿਉ ਸੁਖੁ ਪਾਵੈ ॥

adh vich firai. manamukh vechaaraa; galee. kiau sukh paavai |

Sant Singh KhalsaThe wretched, self-willed manmukhs wander around and are stuck mid-way; how can they find peace by mere words?
Manmohan SinghThe wretched apostate wanders half-way. How can he obtain peace by mere words?
Manmohan Singh (Punjabi)ਬਦਬਖਤ ਅਧਰਮੀ ਅੱਧ ਵਿਚਾਲੇ ਭਟਕਦਾ ਫਿਰਦਾ ਹੈ। ਮੂੰਹ-ਜਬਾਨੀ ਗੱਲਾਂ ਨਾਲ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?
Fareedkot Teekaਅਧ ਵਿਚ ਅਰਥਾਤ ਕਭੀ ਯਗ੍ਯਸ਼ਾਲਾ ਮੇਂ ਕਭੀ ਅਪਨੇ ਘਰ ਕੇ ਮਧ ਫਿਰਤਾ ਹੈ ਔਰ ਉਚੇ ਪ੍ਰਕਾਰ ਕਰ ਗੱਲਾਂ ਕਰਤਾ ਹੈ, ਯਾਂ ਤੇ ਮਨਮੁਖ ਵੀਚਾਰਾ ਕਿਉਂ ਸੁਖ ਪਾਵੈ ਅਰਥਾਤ ਨਹੀਂ ਪਾਵਤਾ॥
Prof. Sahib Singhਉਹ ਅਭਾਗਾ ਦੁਚਿੱਤਾ-ਪਨ ਵਿਚ ਹੀ ਭਟਕਦਾ ਹੈ (ਜੇ ਸ਼ਰਧਾ ਪਿਆਰ ਨਾ ਹੋਵੇ ਤਾਂ) ਨਿਰੀਆਂ ਗੱਲਾਂ ਕਰ ਕੇ ਕਿਵੇਂ ਸੁਖ ਮਿਲ ਜਾਏ?

ਪਦ ਅਰਥ ਅਧ ਵਿਚਿ = ਦੁਚਿੱਤਾ-ਪਨ ਵਿਚ।

SikhNet (Spanish)Estando su mente dividida, no encuentra Paz en ningún lado.

ਜਿਸੁ ਅੰਦਰਿ ਪ੍ਰੀਤਿ ਨਹੀ. ਸਤਿਗੁਰ ਕੀ; ਸੁ ਕੂੜੀ ਆਵੈ ਕੂੜੀ ਜਾਵੈ ॥

jis andar preet nahee. satigur kee; su koorree aavai koorree jaavai |

Sant Singh KhalsaThose who have no love for the True Guru within their hearts come with falsehood, and leave with falsehood.
Manmohan SinghHe within whose heart is not the love of the True Guru, comes with a lie, and departs with a lie.
Manmohan Singh (Punjabi)ਜਿਸ ਦੇ ਦਿਲ ਅੰਦਰ ਸੱਚੇ ਗੁਰਾਂ ਲਈ ਪਿਰਹੜੀ ਨਹੀਂ, ਉਹ ਝੂਠ ਨਾਲ ਹੀ ਆਉਂਦਾ ਹੈ ਅਤੇ ਝੂਠ ਨਾਲ ਹੀ ਟੁਰ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਸਤਿਗੁਰੋਂ ਕੀ ਪ੍ਰੀਤੀ ਨਾਹੀ ਸੋ ਝੂਠ ਹੀ ਮੇਂ ਆਵਤਾ ਹੈ ਔਰ ਝੂਠ ਹੀ ਮੇਂ ਜਾਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਸਤਿਗੁਰੂ ਦਾ ਪਿਆਰ ਨਹੀਂ, ਉਹ ਲੋਕਾਚਾਰੀ (ਗੁਰੂ-ਦਰ ਤੇ) ਆਉਂਦਾ ਜਾਂਦਾ ਹੈ (ਉਸ ਦਾ ਆਉਣ ਜਾਣ ਲੋਕਾਚਾਰੀ ਹੀ ਹੈ)।

ਪਦ ਅਰਥ ਕੂੜੀ = ਝੂਠ ਮੂਠ ਹੀ; ਲੋਕਾਚਾਰੀ ਹੀ।

SikhNet (Spanish)Aquél en cuya mente no habita el Amor del Señor, sus idas y venidas son vanas y falsas.

ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ; ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥

je kripaa kare meraa har prabh karataa; taan satigur paarabraham nadaree aavai |

Sant Singh KhalsaWhen my Lord God, the Creator, grants His Grace, then they come to see the True Guru as the Supreme Lord God.
Manmohan SinghIf my Lord God the Creator shows His mercy then the man sees the Satguru, to be an embodiment of the Transcendent Lord.
Manmohan Singh (Punjabi)ਜੇਕਰ ਵਾਹਿਗੁਰੂ ਸੁਆਮੀ ਸਿਰਜਣਹਾਰ ਆਪਣੀ ਰਹਿਮਤ ਧਾਰੇ, ਤਦ, ਬੰਦਾ ਸਤਿਗੁਰਾਂ ਨੂੰ ਪਰਮ ਪ੍ਰਭੂ ਦਾ ਸਰੂਪ ਤਕਦਾ ਹੈ।
Fareedkot Teekaਜੇ ਕਰ ਮੇਰਾ ਹਰੀ ਪ੍ਰਭ ਕ੍ਰਿਪਾ ਕਰੇ ਤੌ ਸਤਿਗੁਰ ਪਾਰਬ੍ਰਹਮ ਰੂਪ ਕਰ ਕੇ ਦ੍ਰਿਸਟਿ ਆਵੈ॥
Prof. Sahib Singhਜੇ ਮੇਰਾ ਸਿਰਜਣਹਾਰ-ਪ੍ਰਭੂ ਮਿਹਰ ਕਰੇ ਤਾਂ (ਉਸ ਮਨੁੱਖ ਨੂੰ ਭੀ) ਦਿੱਸ ਪੈਂਦਾ ਹੈ ਕਿ ਸਤਿਗੁਰੂ ਪਾਰਬ੍ਰਹਮ (ਦਾ ਰੂਪ ਹੈ।)
SikhNet (Spanish)Cuando el Señor Creador muestra Su Misericordia, uno ve al Verdadero Guru y a Dios.

ਤਾ ਅਪਿਉ ਪੀਵੈ ਸਬਦੁ ਗੁਰ ਕੇਰਾ; ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥

taa apiau peevai sabad gur keraa; sabh kaarraa andesaa bharam chukaavai |

Sant Singh KhalsaThen, they drink in the Nectar, the Word of the Guru's Shabad; all burning, anxiety, and doubts are eliminated.
Manmohan SinghHe drinks then the Nectar of Guru's hymns and all his burning, anxiety and doubt are annulled.
Manmohan Singh (Punjabi)ਉਹ ਤਦ, ਗੁਰਾਂ ਦੀ ਬਾਣੀ ਦਾ ਅੰਮ੍ਰਿਤ ਪਾਨ ਕਰਦਾ ਹੈ ਅਤੇ ਉਸ ਦੀ ਸਾਰੀ ਜਲਨ, ਫਿਕਰ ਅਤੇ ਸੰਦੇਹ ਮਿਟ ਜਾਂਦੇ ਹਨ।
Fareedkot Teekaਔਰ ਜੇ ਕਰ ਗੁਰੋਂ ਕਾ ਉਪਦੇਸ਼ ਰੂਪੀ ਅੰਮ੍ਰਿਤ ਪੀਵੇ ਤੌ (ਕਾੜਾ) ਝੋਰਾ ਔਰ ਸੰਸਾ ਪੁਨਾ ਭਰਮ ਅੰਤਸਕਰਨ ਸੇ ਚੁਕਾਇ ਦੇਵੇ॥
Prof. Sahib Singhਉਹ ਸਤਿਗੁਰੂ ਦਾ ਸ਼ਬਦ-ਰੂਪ ਅੰਮ੍ਰਿਤ ਪੀਂਦਾ ਹੈ ਅਤੇ ਝੋਰਾ, ਚਿੰਤਾ ਤੇ ਭਟਕਣਾ ਸਭ ਮੁਕਾ ਲੈਂਦਾ ਹੈ।

ਪਦ ਅਰਥ ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਕੇਰਾ = ਦਾ। ਭਰਮੁ = ਭਟਕਣਾ।

SikhNet (Spanish)Bebe del Néctar de la Palabra del Guru, y todas sus penas, preocupaciones y dudas dejan de existir.

ਸਦਾ ਅਨੰਦਿ ਰਹੈ ਦਿਨੁ ਰਾਤੀ; ਜਨ ਨਾਨਕ. ਅਨਦਿਨੁ ਹਰਿ ਗੁਣ ਗਾਵੈ ॥੧॥

sadaa anand rahai din raatee; jan naanak. anadin har gun gaavai |1|

Sant Singh KhalsaThey remain in ecstasy forever, day and night; O servant Nanak, they sing the Glorious Praises of the Lord, night and day. ||1||
Manmohan SinghDay and night, he, ever, remains happy and always sings the praises of God O slave Nanak.
Manmohan Singh (Punjabi)ਦਿਨ ਰੈਣ, ਉਹ ਸਦੀਵ ਹੀ ਖੁਸ਼ ਰਹਿੰਦਾ ਹੈ ਅਤੇ ਹਮੇਸ਼ਾਂ, ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕਰਦਾ ਹੈ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ ਗੁਣੋਂ ਕੋ ਦਿਨ ਰਾਤ ਗਾਵਤਾ ਹੈ, ਸੋ ਪੁਰਸ਼ ਸਦਾ ਅਨੰਦ ਰਹਤਾ ਹੈਂ॥੧॥☬ਗੁਰੂ ਰਾਮਦਾਸ ਜੀ ਕੇ ਪਾਸ ਰਹਣੇ ਵਾਲੇ ਸਿਖੋਂ ਨੇ ਪ੍ਰਸ਼ਨ ਕੀਆ ਕਿ ਹੇ ਗੁਰੂ ਜੀ ਜੋ ਸਤਿਗੁਰੋਂ ਕਾ ਸਿਖ ਕਹਾਵੇ ਤਿਸ ਕੋ ਕੈਸੇ ਰਹਣਾ ਚਾਹੀਏ?
Prof. Sahib Singhਹੇ ਨਾਨਕ! ਜੋ ਮਨੁੱਖ ਹਰ ਰੋਜ਼ ਪ੍ਰਭੂ ਦੇ ਗੁਣ ਗਉਂਦਾ ਹੈ ਉਹ ਦਿਨ ਰਾਤ ਸਦਾ ਸੁਖ ਵਿਚ ਰਹਿੰਦਾ ਹੈ ॥੧॥

ਪਦ ਅਰਥ ਅਨੰਦਿ = ਅਨੰਦ ਵਿਚ ॥੧॥

SikhNet (Spanish)Vive en Éxtasis, expresando siempre la Alabanza del Señor.(1)
Answers quote the Granth verbatim with Ang citations. AI commentary is not Gurbani and not a religious ruling.